ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਗੁਰਹਿ. ਦਿਖਾਇਓ ਲੋਇਨਾ ॥੧॥ ਰਹਾਉ ॥
gureh. dikhaaeo loeinaa |1| rahaau |
Sant Singh KhalsaThe Guru has revealed Him to my eyes. ||1||Pause||
Manmohan SinghThe Guru has show thee to mine eyes, O Lord. Pause.
Manmohan Singh (Punjabi)ਗੁਰਾਂ ਨੇ ਮਰੀਆਂ ਅੱਖੀਆਂ ਨੂੰ ਤੂੰ ਵਿਖਾਲ ਦਿੱਤਾ ਹੈ, ਹੇ ਪ੍ਰਭੂ! ਠਹਿਰਾਉ।
Fareedkot Teekaਗੁਰੋਂ ਨੇ ਗਯਾਨ ਰੂਪ ਨੇਤ੍ਰੋਂ ਕਰ ਕੇ ਦਿਖਲਾਇ ਦੀਆ ਹੈ॥੧॥ ਰਹਾਉ ॥☬ਪ੍ਰਸ਼ਨ: ਕਿਆ ਦੇਖਾ ਹੈ?☬ਉੱਤਰ:
Prof. Sahib Singh(ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਗੁਰਹਿ = ਗੁਰੂ ਨੇ। ਲੋਇਨਾ = (ਇਹਨਾਂ) ਅੱਖਾਂ ਨਾਲ ॥੧॥ ਰਹਾਉ ॥
SikhNet (Spanish)El Guru me ha traído cara a cara Contigo, oh Señor. (1-Pausa)
ਈਤਹਿ ਊਤਹਿ ਘਟਿ ਘਟਿ, ਘਟਿ ਘਟਿ; ਤੂੰਹੀ ਤੂੰਹੀ ਮੋਹਿਨਾ ॥੧॥
eeteh aooteh ghatt ghatt, ghatt ghatt; toonhee toonhee mohinaa |1|
Sant Singh KhalsaHere and there, in each and every heart, and each and every being, You, O Fascinating Lord, You exist. ||1||
Manmohan SinghHere and there, in every soul and in every body, Thou. Thou alone art contained, O Bewitched.
Manmohan Singh (Punjabi)ਏਥੇ ਅਤੇ ਓਥੇ, ਹਰ ਆਤਮਾ ਅੰਦਰ ਅਤੇ ਹਰ ਦੇਹਿ ਅੰਦਰ ਤੂੰ ਕੇਵਲ ਤੂੰ ਹੀ ਹੈ, ਹੇ ਫਰੇਫਤਾ ਕਰਨ (ਮੋਹ ਲੈਣ) ਵਾਲੇ!
Fareedkot Teekaਹੇ ਮੋਹਨ! ਲੋਕ ਪਰਲੋਕ ਕੇ ਜੀਵੋਂ ਕੇ ਘਟੋਂ ਘਟੋਂ ਮੇਂ ਤੂੰਹੀ ਪੂਰਨ ਹੈਂ॥
Prof. Sahib Singh(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ ॥੧॥ਪਦ ਅਰਥ ਈਤਹਿ = ਇਸ ਲੋਕ ਵਿਚ। ਊਤਹਿ = ਉਸ ਲੋਕ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਮੋਹਿਨਾ = ਹੇ ਮੋਹਨ-ਪ੍ਰਭੂ! ॥੧॥
SikhNet (Spanish)Aquí, allá y en cada corazón y en cada mente estás Tú y sólo Tú, oh Seductor de corazones. (1)
ਕਾਰਨ ਕਰਨਾ. ਧਾਰਨ ਧਰਨਾ; ਏਕੈ ਏਕੈ ਸੋਹਿਨਾ ॥੨॥
kaaran karanaa. dhaaran dharanaa; ekai ekai sohinaa |2|
Sant Singh KhalsaYou are the Creator, the Cause of causes, the Support of the earth; You are the One and only, Beauteous Lord. ||2||
Manmohan SinghThou alone art the cause of cause and the supporter of the earth, O Unique, Beauteous Lord.
Manmohan Singh (Punjabi)ਕੇਵਲ ਤੂੰ ਹੀ ਹੇਤੂਆਂ ਦਾ ਹੇਤੂ ਅਤੇ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਸੁੰਦਰ ਸੁਆਮੀ!
Fareedkot Teekaਬ੍ਰਹਮਾ ਆਦਕ ਜੋ ਕਾਰਨ ਹੈ, ਤਿਨ ਕੇ ਕਰਨ ਹਾਰਾ ਭੀ ਤੁਹੀ ਹੈਂ, ਸੰਸਾਰ ਕੀ (ਧਾਰਨਾ) ਮ੍ਰਯਾਦਾ ਕੇ ਧਾਰਨੇ ਹਾਰਾ ਭੀ ਤੁਹੀ ਹੈਂ, ਤੁਹੀਂ ਏਕੋ ਇਕ ਸੋਭ ਰਹਾ ਹੈਂ॥੨॥
Prof. Sahib Singh(ਹੁਣ) ਹੇ ਸੋਹਣੇ ਪ੍ਰਭੂ! (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਇਕ ਤੂੰ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈਂ, ਇਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈਂ ॥੨॥ਪਦ ਅਰਥ ਕਾਰਨ ਕਰਨਾ = ਜਗਤ ਦਾ ਮੂਲ ਰਚਨ ਵਾਲਾ। ਧਰਨਾ = ਸ੍ਰਿਸ਼ਟੀ। ਸੋਹਿਨਾ = ਹੇ ਸੋਹਣੇ ਪ੍ਰਭੂ! ॥੨॥
SikhNet (Spanish)Tú eres la Causa de causas, el Sostenedor de la Tierra; sí, eres el Uno Solo, oh Ser Fascinante. (2)
ਸੰਤਨ ਪਰਸਨ. ਬਲਿਹਾਰੀ ਦਰਸਨ; ਨਾਨਕ. ਸੁਖਿ ਸੁਖਿ ਸੋਇਨਾ ॥੩॥੪॥੧੪੪॥
santan parasan. balihaaree darasan; naanak. sukh sukh soeinaa |3|4|144|
Sant Singh KhalsaMeeting the Saints, and beholding the Blessed Vision of their Darshan, Nanak is a sacrifice to them; he sleeps in absolute peace. ||3||4||144||
Manmohan SinghNanak devotes himself to meeting and belonging the saints and he sleeps in complete peace.
Manmohan Singh (Punjabi)ਨਾਨਕ ਸਾਧੂਆਂ ਦੇ ਮਿਲਾਪ ਅਤੇ ਦੀਦਾਰ ਉਤੇ ਆਪਣੇ ਆਪ ਨੂੰ ਸਦਕੇ ਕਰਦਾ ਹੈ ਅਤੇ ਉਹ ਪੂਰਨ ਠੰਢ-ਚੈਨ ਅੰਦਰ ਸੌਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਸੰਤੋਂ ਨੇ ਸਾਖ੍ਯਾਤਕਾਰ ਪਰਸਨਾ ਕੀਆ ਔ ਜੋ ਸੰਤ ਸੁਖ ਹੀ ਸੁਖ ਮੇਂ ਸਥਿਤ ਰਹਿਤੇ ਹੈਂ ਤਿਨ ਕੇ ਦਰਸ਼ਨ ਪਰ ਬਲਿਹਾਰ ਜਾਈਐ॥੩॥੪॥੧੪੪॥
Prof. Sahib Singhਹੇ ਨਾਨਕ! (ਆਖ-ਹੇ ਮੋਹਨ ਪ੍ਰਭੂ!) ਮੈਂ ਤੇਰੇ ਸੰਤਾਂ ਦੇ ਚਰਨ ਛੁੰਹਦਾ ਹਾਂ ਉਹਨਾਂ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ (ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ, ਤੇ) ਸਦਾ ਲਈ ਆਤਮਕ ਆਨੰਦ ਵਿਚ ਲੀਨਤਾ ਪ੍ਰਾਪਤ ਹੁੰਦੀ ਹੈ ॥੩॥੪॥੧੪੪॥ਪਦ ਅਰਥ ਪਰਸਨ = ਛੁਹਣੇ। ਸੁਖਿ = ਸੁਖ ਵਿਚ। ਸੋਇਨਾ = ਲੀਨਤਾ ॥੩॥੪॥੧੪੪॥
SikhNet (Spanish)Viendo a Tus Santos, tengo Tu Visión, Tu Darshan, a la cual yo ofrezco mi ser en sacrificio, y así duermo en Éxtasis. (3‑4‑144)