ੴ

ਸਿੱਖਬਾਣੀ · SikhBani

ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥

moh kuttanb bikhai ras maate mithiaa gehan gahe 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 406 · 6 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਬਾਵਰ; ਸੋਇ ਰਹੇ ॥੧॥ ਰਹਾਉ ॥

baavar; soe rahe |1| rahaau |

Sant Singh KhalsaThe crazy people are asleep. ||1||Pause||
Manmohan SinghThe mad-men are asleep. Pause.
Manmohan Singh (Punjabi)ਪਗਲੇ ਬੰਦੇ ਸੁਤੇ ਪਏ ਹਨ। ਠਹਿਰਾਉ।
Fareedkot Teeka(ਬਾਵਰ) ਕਮਲੇ ਲੋਗ ਅਗ੍ਯਾਨ ਨਿੰਦ੍ਰਾ ਮੇਂ ਸੋਇ ਰਹੇ ਹੈਂ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਵਿਚ) ਝੱਲੇ ਹੋਏ ਮਨੁੱਖ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਬਾਵਰ = ਕਮਲੇ, ਝਲੇ, ਪਾਗਲ ॥੧॥ ਰਹਾਉ ॥

SikhNet (Spanish)Los hombres locos están dormidos. (1-Pausa)

ਮੋਹ ਕੁਟੰਬ. ਬਿਖੈ ਰਸ ਮਾਤੇ; ਮਿਥਿਆ ਗਹਨ ਗਹੇ ॥੧॥

moh kuttanb. bikhai ras maate; mithiaa gehan gahe |1|

Sant Singh KhalsaThey are intoxicated with attachment to their families and sensory pleasures; they are held in the grip of falsehood. ||1||
Manmohan SinghThey are intoxicated with family love and sensual enjoyments and seized of false grips.
Manmohan Singh (Punjabi)ਉਹ ਟੱਬਰ ਕਬੀਲੇ ਦੀ ਪ੍ਰੀਤ ਅਤੇ ਵਿਸ਼ਿਆਂ ਦੇ ਸੁਆਦਾਂ ਨਾਲ ਮਤਵਾਲੇ ਹੋਏ ਹੋਏ ਹਨ ਅਤੇ ਝੂਠੀਆਂ ਪਕੜਾਂ ਨੂੰ ਪਕੜਦੇ ਹਨ।
Fareedkot Teekaਕੁਟੰਬ ਕੇ ਮੋਹ ਔਰ ਬਿਖ੍ਯੋਂ ਕੇ ਰਸ ਮੇਂ ਮਸਤ ਹੂਏ ਹੂਏ ਝੂਠੇ (ਗਹਨ) ਬੰਧਨ ਕਰ ਕੇ ਪਕੜੇ ਹੂਏ ਹੈਂ॥੧॥
Prof. Sahib Singh(ਅਜੇਹੇ ਬੰਦੇ) ਪਰਵਾਰ ਦੇ ਮੋਹ ਅਤੇ ਵਿਸ਼ਿਆਂ ਦੇ ਸੁਆਦਾਂ ਵਿਚ ਮਸਤ ਹੋ ਕੇ ਕੂੜੀਆਂ ਮੱਲਾਂ ਮੱਲਦੇ ਰਹਿੰਦੇ ਹਨ ॥੧॥

ਪਦ ਅਰਥ ਬਿਖੈ ਰਸ = ਵਿਸ਼ਿਆਂ ਦੇ ਸੁਆਦ। ਮਿਥਿਆ ਗਹਨ ਗਹੇ = ਝੂਠੀਆਂ ਮੱਲਾਂ ਮੱਲਦੇ ਹਨ ॥੧॥

SikhNet (Spanish)Ellos están intoxicados con el amor de la familia, los gozos sensuales, y se aferran sólo a la falsedad. (1)

ਮਿਥਨ ਮਨੋਰਥ. ਸੁਪਨ ਆਨੰਦ ਉਲਾਸ; ਮਨਿ ਮੁਖਿ ਸਤਿ ਕਹੇ ॥੨॥

mithan manorath. supan aanand ulaas; man mukh sat kahe |2|

Sant Singh KhalsaThe false desires, and the dream-like delights and pleasures - these, the self-willed manmukhs call true. ||2||
Manmohan SinghThe perverse call true, the false desires and the delights and merriments of its dream.
Manmohan Singh (Punjabi)ਝੂਠੀਆਂ ਖ਼ਾਹਿਸ਼ਾਂ ਅਤੇ ਸੁਪਨੇ ਦੀਆਂ ਖੁਸ਼ੀਆਂ ਤੇ ਮਨ ਮੌਜਾ ਨੂੰ ਆਪ-ਹੁਦਰੇ ਸੱਚ ਆਖਦੇ ਹਨ।
Fareedkot Teekaਜੋ ਪਦਾਰਥ (ਮਨੋਰਥ) ਮਨੋਰਾਜ ਕੇ ਅਨੰਦ ਸਮਾਨ ਔਰ ਸੁਪਨੇ ਕੇ ਉਲਾਸ ਉਤਸਾਹ ਸਮ (ਮਿਥਨ) ਝੂਠੇ ਹੈਂ, ਮਨਮੁਖ ਤਿਨ ਕੋ ਸਤ ਕਹਤੇ ਹੈਂ॥੨॥
Prof. Sahib Singh(ਮਾਇਆ ਦੇ ਮੋਹ ਵਿਚ ਪਾਗਲ ਹੋਏ ਮਨ) ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿਚ ਪ੍ਰਤੀਤ ਹੋ ਰਹੇ ਮੌਜ-ਮੇਲਿਆਂ ਵਾਂਗ ਹਨ, (ਅਜੇਹੇ ਬੰਦੇ) ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ, ਮੂੰਹੋਂ ਭੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ ॥੨॥

ਪਦ ਅਰਥ ਮਿਥਨ ਮਨੋਰਥ = ਝੂਠੀਆਂ ਮਨੋ-ਕਾਮਨਾਂ। ਉਲਾਸ = ਚਾਉ, ਖ਼ੁਸ਼ੀਆਂ। ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਸਤਿ = ਸਦਾ ਕਾਇਮ ਰਹਿਣ ਵਾਲੇ ॥੨॥

SikhNet (Spanish)Los perversos llaman verdadero a los deseos falsos y a las delicias que construyen con felices sueños. (2)

ਅੰਮ੍ਰਿਤੁ ਨਾਮੁ ਪਦਾਰਥੁ ਸੰਗੇ; ਤਿਲੁ ਮਰਮੁ. ਨ ਲਹੇ ॥੩॥

amrit naam padaarath sange; til maram. na lahe |3|

Sant Singh KhalsaThe wealth of the Ambrosial Naam, the Name of the Lord, is with them, but they do not find even a tiny bit of its mystery. ||3||
Manmohan SinghThe wealth of the Nectar-name is with them and they find not even a sesame of its secret
Manmohan Singh (Punjabi)ਸੁਧਾ ਸਰੂਪ ਨਾਮ ਦੀ ਦੌਲਤ ਉਨ੍ਹਾਂ ਦੇ ਨਾਲ ਹੈ। ਇਸ ਦਾ ਉਹ ਹਵਾ ਮਾਤ੍ਰ ਭੀ ਭੇਤ ਨਹੀਂ ਪਾਊਦੇ।
Fareedkot Teekaਅੰਮ੍ਰਿਤ ਰੂਪ ਨਾਮ ਪਦਾਰਥ ਸੰਗ ਹੀ ਹੈ, ਪਰੰਤੂ ਤਿਸ ਕਾ ਤਿਲ ਭਰ ਭੀ (ਮਰਮੁ) ਭੇਦ ਨਹੀਂ ਪਾਵਤੇ ਹੈਂ॥੩॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ, ਪਰ ਮਾਇਆ ਦੇ ਮੋਹ ਵਿਚ ਝੱਲੇ ਹੋਏ ਮਨੁੱਖ ਇਸ ਹਰਿ-ਨਾਮ ਦਾ ਭੇਤ ਰਤਾ ਭੀ ਨਹੀਂ ਸਮਝਦੇ ॥੩॥

ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਮਰਮੁ = ਭੇਤ ॥੩॥

SikhNet (Spanish)La Riqueza del Néctar del Nombre está con ellos, pero no encuentran ni una pizca de su secreto. (3)

ਕਰਿ ਕਿਰਪਾ ਰਾਖੇ ਸਤਸੰਗੇ; ਨਾਨਕ. ਸਰਣਿ ਆਹੇ ॥੪॥੨॥੧੪੨॥

kar kirapaa raakhe satasange; naanak. saran aahe |4|2|142|

Sant Singh KhalsaBy Your Grace, O Lord, You save those, who take to the Sanctuary of the Sat Sangat, the True Congregation. ||4||2||142||
Manmohan SinghNanak, they who are under the protection of the saints society, them the Lord mercifully redeems.
Manmohan Singh (Punjabi)ਨਾਨਕ ਜੋ ਸਤਿ ਸੰਗਤ ਦੀ ਪਨਾਹ ਹੇਠਾਂ ਹਨ, ਉਨ੍ਹਾਂ ਨੂੰ ਸਾਹਿਬ ਮਿਹਰ ਧਾਰ ਕੇ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਨੇ ਕ੍ਰਿਪਾ ਕਰ ਕੇ ਜੋ ਪੁਰਸ ਸਤਸੰਗ ਮੇਂ ਰਾਖੇ ਹੈਂ, ਭਾਵ ਪ੍ਰਾਪਤਿ ਕਰੇ ਹੈਂ ਸੋਈ ਸਰਣ ਮੇਂ (ਆਹੇ) ਆਏ ਹੈਂ॥੪॥੨॥੧੪੨॥☬ਪ੍ਰੇਮ ਕੋ ਅਮੋਲਕ ਦਿਖਾਵਤੇ ਹੈਂ:
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਹੇ ਨਾਨਕ! ਪ੍ਰਭੂ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਸਾਧ ਸੰਗਤਿ ਵਿਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸਰਨ ਆਏ ਰਹਿੰਦੇ ਹਨ ॥੪॥੨॥੧੪੨॥

ਪਦ ਅਰਥ ਆਹੇ = ਆਏ ਹਨ ॥੪॥੨॥੧੪੨॥

SikhNet (Spanish)Dice Nanak, están bajo la protección de la Saad Sangat, la Sociedad de los Santos, aquéllos a quienes el Señor salva con Su Compasión. (4-2-142)
Answers quote the Granth verbatim with Ang citations. AI commentary is not Gurbani and not a religious ruling.