ੴ

ਸਿੱਖਬਾਣੀ · SikhBani

ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥

tumaree kripaa te japeeai naau
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 192 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤੁਮਰੀ ਕ੍ਰਿਪਾ ਤੇ; ਜਪੀਐ ਨਾਉ ॥

tumaree kripaa te; japeeai naau |

Sant Singh KhalsaBy Your Grace, I chant Your Name.
Manmohan SinghBy thy grace, O Lord, the Name is repeated.
Manmohan Singh (Punjabi)ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।
Fareedkot Teekaਤੁਮਰੀ ਕ੍ਰਿਪਾ ਕਰ ਕੇ ਨਾਮ ਜਪੀਤਾ ਹੈ॥
Prof. Sahib Singh(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ।

SikhNet (Spanish)Por la Gracia del Señor meditamos en Su Nombre;

ਤੁਮਰੀ ਕ੍ਰਿਪਾ ਤੇ; ਦਰਗਹ ਥਾਉ ॥੧॥

tumaree kripaa te; daragah thaau |1|

Sant Singh KhalsaBy Your Grace, I obtain a seat in Your Court. ||1||
Manmohan SinghBy thy grace the seat is obtained in Thine court.
Manmohan Singh (Punjabi)ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।
Fareedkot Teekaਤੇਰੀ ਕਿਰਪਾ ਕਰ ਤੇਰੇ ਦਰਬਾਰ ਮੇਂ ਅਸਥਾਨ ਮਿਲਤਾ ਹੈ॥੧॥
Prof. Sahib Singhਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥

ਪਦ ਅਰਥ ਦਰਗਹ = (ਤੇਰੀ) ਹਜ਼ੂਰੀ ਵਿਚ। ਥਾਉ = ਥਾਂ, ਇੱਜ਼ਤ ॥੧॥

SikhNet (Spanish)por la Gracia del Señor, conseguimos un lugar en Su Corte.(1)

ਤੁਝ ਬਿਨੁ ਪਾਰਬ੍ਰਹਮ; ਨਹੀ ਕੋਇ ॥

tujh bin paarabraham; nahee koe |

Sant Singh KhalsaWithout You, O Supreme Lord God, there is no one.
Manmohan SinghWithout Thee, O Supreme Lord, there is no other.
Manmohan Singh (Punjabi)ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।
Fareedkot Teekaਪੁਨਾ ਹੇ ਪਾਰਬ੍ਰਹਮ ਪਰਮੇਸਰ! ਤੇਰੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ ਪ੍ਰਭੂ!

SikhNet (Spanish)Oh Señor Trascendente, Tú no tienes a nadie de segundo Contigo;

ਤੁਮਰੀ ਕ੍ਰਿਪਾ ਤੇ; ਸਦਾ ਸੁਖੁ ਹੋਇ ॥੧॥ ਰਹਾਉ ॥

tumaree kripaa te; sadaa sukh hoe |1| rahaau |

Sant Singh KhalsaBy Your Grace, everlasting peace is obtained. ||1||Pause||
Manmohan SinghBy Thy grace ever lasting peace is procured. Pause.
Manmohan Singh (Punjabi)ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਤੇਰੀ ਹੀ ਕ੍ਰਿਪਾ ਕਰ ਕੇ ਸਦੀਵਕਾਲ ਸੁਖ ਹੋਤਾ ਹੈ॥੧॥ ਰਹਾਉ ॥
Prof. Sahib Singhਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਸੁਖੁ = ਆਤਮਕ ਆਨੰਦ ॥੧॥ ਰਹਾਉ ॥

SikhNet (Spanish)por Tu Gracia estamos en Éxtasis para siempre.(1-Pausa)

ਤੁਮ ਮਨਿ ਵਸੇ; ਤਉ. ਦੂਖੁ ਨ ਲਾਗੈ ॥

tum man vase; tau. dookh na laagai |

Sant Singh KhalsaIf You abide in the mind, we do not suffer in sorrow.
Manmohan SinghIf thou abidest in the mind, misery overtakes not the mortal then.
Manmohan Singh (Punjabi)ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।
Fareedkot Teekaਤੂੰ ਮਨ ਮੇਂ ਬਸੇਂ ਤਬ ਦੁਖ ਨਹੀਂ ਲਾਗਤਾ ਹੈ॥
Prof. Sahib Singh(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਮਨਿ = ਮਨ ਵਿਚ। ਤਉ = ਤਾਂ। ਨ ਲਾਗੈ = ਪੋਹ ਨਹੀਂ ਸਕਦਾ।

SikhNet (Spanish)Cuando vienes a nuestra mente, nuestras tristezas se van;

ਤੁਮਰੀ ਕ੍ਰਿਪਾ ਤੇ; ਭ੍ਰਮੁ ਭਉ ਭਾਗੈ ॥੨॥

tumaree kripaa te; bhram bhau bhaagai |2|

Sant Singh KhalsaBy Your Grace, doubt and fear run away. ||2||
Manmohan SinghBy thine grace, doubt and fear run away.
Manmohan Singh (Punjabi)ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਤੁਮਰੀ ਕ੍ਰਿਪਾ ਸੇ ਪੰਚ ਪ੍ਰਕਾਰ ਕਾ ਭ੍ਰਮ ਔਰ ਜਨਮਾਦਿਕੋਂ ਕਾ ਭੈ ਭਾਗ ਜਾਤਾ ਹੈ॥੨॥
Prof. Sahib Singhਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥

ਪਦ ਅਰਥ ਭ੍ਰਮੁ = ਭਟਕਣਾ ॥੨॥

SikhNet (Spanish)por Tu Gracia se quitan todos los miedos y vacilaciones de nuestra mente. (2)

ਪਾਰਬ੍ਰਹਮ; ਅਪਰੰਪਰ ਸੁਆਮੀ ॥

paarabraham; aparanpar suaamee |

Sant Singh KhalsaO Supreme Lord God, Infinite Lord and Master,
Manmohan SinghThou. O Limitless Lofty Lord Master,
Manmohan Singh (Punjabi)ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!
Fareedkot Teekaਹੇ ਪਾਰਬ੍ਰਹਮ! ਹੇ ਪਰੇ! ਤੇ ਪਰੇ ਬੇਅੰਤ ਸ੍ਵਾਮੀ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!

ਪਦ ਅਰਥ ਅਪਰੰਪਰ = ਹੇ ਬੇਅੰਤ!

SikhNet (Spanish)Oh Tú, Maestro Trascendente e Infinito;

ਸਗਲ ਘਟਾ ਕੇ; ਅੰਤਰਜਾਮੀ ॥੩॥

sagal ghattaa ke; antarajaamee |3|

Sant Singh KhalsaYou are the Inner-knower, the Searcher of all hearts. ||3||
Manmohan Singhart the inner-knower of all the heats.
Manmohan Singh (Punjabi)ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।
Fareedkot Teekaਸਗਲ ਘਟੋਂ ਕੇ (ਅੰਤਰਜਾਮੀ) ਜਾਣਨ ਵਾਲੇ॥੩॥
Prof. Sahib Singhਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥

ਪਦ ਅਰਥ ਘਟ = ਸਰੀਰ। ਅੰਤਰਜਾਮੀ = ਹੇ ਦਿਲ ਦੀ ਜਾਣਨ ਵਾਲੇ! ॥੩॥

SikhNet (Spanish)oh Tú, Conocedor de lo íntimo de nuestro corazón. (3)

ਕਰਉ ਅਰਦਾਸਿ; ਅਪਨੇ ਸਤਿਗੁਰ ਪਾਸਿ ॥

krau aradaas; apane satigur paas |

Sant Singh KhalsaI offer this prayer to the True Guru:
Manmohan SinghI, Nanak make supplication before my True Guru,
Manmohan Singh (Punjabi)ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,
Fareedkot Teekaਮੈਂ ਅਪਨੇ ਸਤਿਗੁਰੋਂ ਕੇ ਪਾਸ ਐਸੀ ਬੇਨਤੀ ਕਰਤਾ ਹੂੰ॥
Prof. Sahib Singh(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Nanak Te reza, oh Verdadero Guru,

ਨਾਨਕ ਨਾਮੁ ਮਿਲੈ; ਸਚੁ ਰਾਸਿ ॥੪॥੬੪॥੧੩੩॥

naanak naam milai; sach raas |4|64|133|

Sant Singh KhalsaO Nanak, may I be blessed with the treasure of the True Name. ||4||64||133||
Manmohan Singhthat I may be blessed with the capital of the True Name.
Manmohan Singh (Punjabi)ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਨਾਮ ਕੀ ਸਚੀ ਰਾਸ ਮਿਲੇ॥੪॥੬੪॥੧੩੩॥☬ਉਪਦੇਸ਼:
Prof. Sahib Singhਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥

ਪਦ ਅਰਥ ਨਾਨਕ ਮਿਲੈ = ਨਾਨਕ ਨੂੰ ਮਿਲੇ। ਸਚੁ = ਸਦਾ ਕਾਇਮ ਰਹਿਣ ਵਾਲਾ। ਰਾਸਿ = ਸਰਮਾਇਆ ॥੪॥

SikhNet (Spanish)que lo bendigas con el Tesoro de la Verdad. (4-64-133)
Answers quote the Granth verbatim with Ang citations. AI commentary is not Gurbani and not a religious ruling.