ੴ

ਸਿੱਖਬਾਣੀ · SikhBani

ਭੈ ਮਹਿ ਰਚਿਓ ਸਭੁ ਸੰਸਾਰਾ ॥

bhai meh rachio sabh sansaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 192 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਭੈ ਮਹਿ ਰਚਿਓ; ਸਭੁ ਸੰਸਾਰਾ ॥

bhai meh rachio; sabh sansaaraa |

Sant Singh KhalsaThe whole world is engrossed in fear.
Manmohan SinghIn fear the whole world is engrossed.
Manmohan Singh (Punjabi)ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।
Fareedkot Teekaਹੇ ਭਗਵਨ! ਸਰਬ ਸੰਸਾਰ ਭੈ ਮੇਂ ਰਚ ਰਹਾ ਹੈ॥
Prof. Sahib Singh(ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ।

ਪਦ ਅਰਥ ਭੈ ਮਹਿ = ਡਰ ਵਿਚ {ਲਫ਼ਜ਼ 'ਭਉ' ਕਿਸੇ ਸੰਬੰਧਕ ਦੇ ਨਾਲ 'ਭੈ' ਬਣ ਜਾਂਦਾ ਹੈ}। ਰਚਿਓ = ਜਜ਼ਬ ਹੋਇਆ ਪਿਆ ਹੈ।

SikhNet (Spanish)El mundo entero está lleno de miedo;

ਤਿਸੁ ਭਉ ਨਾਹੀ; ਜਿਸੁ ਨਾਮੁ ਅਧਾਰਾ ॥੧॥

tis bhau naahee; jis naam adhaaraa |1|

Sant Singh KhalsaThose who have the Naam, the Name of the Lord, as their Support, feel no fear. ||1||
Manmohan SinghHe, who has the Name for his support, has no fear.
Manmohan Singh (Punjabi)ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।
Fareedkot Teekaਜਿਸ ਕੋ ਤੇਰੇ ਨਾਮ ਕਾ ਆਸਰਾ ਹੈ ਤਿਸ ਕੋ ਭੈ ਨਹੀਂ ਹੈ॥੧॥
Prof. Sahib Singhਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ॥੧॥

ਪਦ ਅਰਥ ਤਿਸੁ = ਉਸ (ਮਨੁੱਖ) ਨੂੰ। ਅਧਾਰਾ = ਆਸਰਾ ॥੧॥

SikhNet (Spanish)solamente aquél que tiene a Dios como su asta principal, no teme. (1)

ਭਉ ਨ ਵਿਆਪੈ; ਤੇਰੀ ਸਰਣਾ ॥

bhau na viaapai; teree saranaa |

Sant Singh KhalsaFear does not affect those who take to Your Sanctuary.
Manmohan SinghFear clings not to him, who is under thine protection, (O Lord).
Manmohan Singh (Punjabi)ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।
Fareedkot Teekaਹੇ ਭਗਵਨ! ਤੇਰੀ ਸਰਨ ਮੇਂ ਭੈ ਨਹੀਂ ਵ੍ਯਾਪਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।

ਪਦ ਅਰਥ ਨ ਵਿਆਪੈ = ਜ਼ੋਰ ਨਹੀਂ ਪਾਂਦਾ।

SikhNet (Spanish)Aquél que busca Tu Refugio, oh Señor, no tiene temor,

ਜੋ ਤੁਧੁ ਭਾਵੈ; ਸੋਈ ਕਰਣਾ ॥੧॥ ਰਹਾਉ ॥

jo tudh bhaavai; soee karanaa |1| rahaau |

Sant Singh KhalsaYou do whatever You please. ||1||Pause||
Manmohan SinghThou doest that what pleases thee. Pause.
Manmohan Singh (Punjabi)ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।
Fareedkot Teekaਜੋ ਤੁਝ ਕੋ ਭਾਉਤਾ ਹੈ, ਸੋਈ ਕਰਤਾ ਹੈ॥੧॥ ਰਹਾਉ ॥
Prof. Sahib Singh(ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ॥੧॥ ਰਹਾਉ ॥
SikhNet (Spanish)porque acepta Tu Voluntad.(1-Pausa)

ਸੋਗ ਹਰਖ ਮਹਿ; ਆਵਣ ਜਾਣਾ ॥

sog harakh meh; aavan jaanaa |

Sant Singh KhalsaIn pleasure and in pain, the world is coming and going in reincarnation.
Manmohan SinghIn woe and weal, the mortal continues coming and going.
Manmohan Singh (Punjabi)ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹਰਖ ਔਰ ਸੋਕ ਮੇਂ ਜਨਮ ਮਰਨ ਰਹਿਤਾ ਹੈ॥
Prof. Sahib Singhਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ।

ਪਦ ਅਰਥ ਸੋਗ = ਗ਼ਮ, ਦੁੱਖ। ਹਰਖ = ਖ਼ੁਸ਼ੀ। ਆਵਣ ਜਾਣਾ = (ਭਉ ਦਾ) ਆਉਣਾ ਜਾਣਾ।

SikhNet (Spanish)Aquél que es afectado por el dolor y el placer, va y viene,

ਤਿਨਿ ਸੁਖੁ ਪਾਇਆ; ਜੋ ਪ੍ਰਭ ਭਾਣਾ ॥੨॥

tin sukh paaeaa; jo prabh bhaanaa |2|

Sant Singh KhalsaThose who are pleasing to God, find peace. ||2||
Manmohan SinghThey, who are pleasing to the Lord, obtain comfort.
Manmohan Singh (Punjabi)ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।
Fareedkot Teekaਹੇ ਪ੍ਰਭੂ! ਸੁਖ ਤਿਸ ਨੈ ਹੀ ਪਾਇਆ ਹੈ, ਜੋ ਤੁਝ ਕੋ ਭਾਇਆ ਹੈ॥੨॥
Prof. Sahib Singhਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ॥੨॥

ਪਦ ਅਰਥ ਪ੍ਰਭ ਭਾਣਾ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਤਿਨਿ = ਉਸ (ਮਨੁੱਖ) ਨੇ ॥੨॥

SikhNet (Spanish)pero aquél que busca su placer en Ti, está siempre en Éxtasis. (2)

ਅਗਨਿ ਸਾਗਰੁ; ਮਹਾ ਵਿਆਪੈ ਮਾਇਆ ॥

agan saagar; mahaa viaapai maaeaa |

Sant Singh KhalsaMaya pervades the awesome ocean of fire.
Manmohan SinghThe mammon is pervading this big ocean of fire.
Manmohan Singh (Punjabi)ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।
Fareedkot Teekaਸੰਸਾਰ ਸਮੁਦ੍ਰ ਮੇਂ ਜੀਵੋਂ ਕੇ ਅੰਤਹਕਰਨੋਂ ਮੇਂ ਮਹਾਂ ਅਗਨ ਰੂਪ ਮਾਇਆ ਵ੍ਯਾਪ ਰਹੀ ਹੈ॥
Prof. Sahib Singh(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ।

ਪਦ ਅਰਥ ਅਗਨਿ ਸਾਗਰੁ = ਅੱਗ ਦਾ ਸਮੁੰਦਰ।

SikhNet (Spanish)El mar de fuego ruge; Maya atormenta al ser.

ਸੇ ਸੀਤਲ; ਜਿਨ ਸਤਿਗੁਰੁ ਪਾਇਆ ॥੩॥

se seetal; jin satigur paaeaa |3|

Sant Singh KhalsaThose who have found the True Guru are calm and cool. ||3||
Manmohan SinghCalm and cool are they who have obtained the True Guru.
Manmohan Singh (Punjabi)ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।
Fareedkot Teekaਸੋਈ ਪੁਰਸ਼ ਸੀਤਲ ਹੈਂ ਜਿਨ੍ਹੋਂ ਨੇ ਸਤਿਗੁਰੂ ਪਾਇਆ ਹੈ॥੩॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ॥੩॥

ਪਦ ਅਰਥ ਸੇ = ਉਹ ਬੰਦੇ ॥੩॥

SikhNet (Spanish)Sólo viven en Paz aquéllos que consiguen al Perfecto Guru. (3)

ਰਾਖਿ ਲੇਇ ਪ੍ਰਭੁ ਰਾਖਨਹਾਰਾ ॥

raakh lee prabh raakhanahaaraa |

Sant Singh KhalsaPlease preserve me, O God, O Great Preserver!
Manmohan SinghO Lord the Preserver, preserve me,
Manmohan Singh (Punjabi)ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।
Fareedkot Teekaਹੇ ਰਾਖਨ ਹਾਰਾ ਸ੍ਵਾਮੀ! ਤੂੰ ਹਮ ਕੋ ਰਾਖ ਲੇ॥
Prof. Sahib Singhਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ।

ਪਦ ਅਰਥ ਰਾਖਿ ਲੇਇ = ਰੱਖ ਲੈਂਦਾ ਹੈ।

SikhNet (Spanish)Ellos son protegidos por el Escudo del Mismo Dios;

ਕਹੁ ਨਾਨਕ; ਕਿਆ ਜੰਤ ਵਿਚਾਰਾ ॥੪॥੬੩॥੧੩੨॥

kahu naanak; kiaa jant vichaaraa |4|63|132|

Sant Singh KhalsaSays Nanak, what a helpless creature I am! ||4||63||132||
Manmohan SinghSays Nanak, what an helpless creature am I?
Manmohan Singh (Punjabi)ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਬਿਚਾਰਾ ਜੀਵ ਕਿਆ ਵਸਤੂ ਹੈ ਯਹਿ ਕਿ ਪਰਤੰਤ੍ਰ ਹੈ॥੪॥੬੩॥੧੩੨॥
Prof. Sahib Singh(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? (ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ॥੪॥੬੩॥੧੩੨॥
SikhNet (Spanish)la simple criatura no puede hacer nada por sí misma.(4-63-132)
Answers quote the Granth verbatim with Ang citations. AI commentary is not Gurbani and not a religious ruling.