ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ!
SikhNet (Spanish)Gauri, Mejl Guru Aryan, Quinto Canal Divino.
ਕਣ ਬਿਨਾ; ਜੈਸੇ ਥੋਥਰ ਤੁਖਾ ॥
kan binaa; jaise thothar tukhaa |
Sant Singh KhalsaAs the husk is empty without the grain,
Manmohan SinghAs the husk is empty without the grain,
Manmohan Singh (Punjabi)ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,
Fareedkot Teekaਅੰਨ ਕੇ ਦਾਨੇ ਬਿਨਾ ਜੈਸੇ ਤੁਖ (ਥੋਥਰ) ਸੂੰਨ੍ਯ ਹੈ॥
Prof. Sahib Singh(ਹੇ ਭਾਈ!) ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ।)ਪਦ ਅਰਥ ਕਣ = ਦਾਣੇ। ਥੋਥਰ = ਖ਼ਾਲੀ। ਤੁਖਾ = ਤੋਹ।
SikhNet (Spanish)Así como la cizaña está vacía sin el grano,
ਨਾਮ ਬਿਹੂਨ; ਸੂਨੇ ਸੇ ਮੁਖਾ ॥੧॥
naam bihoon; soone se mukhaa |1|
Sant Singh Khalsaso is the mouth empty without the Naam, the Name of the Lord. ||1||
Manmohan Singhso is empty the mouth, without the Name.
Manmohan Singh (Punjabi)ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।
Fareedkot Teekaਤੈਸੇ ਹੀ ਜੋ ਨਾਮ ਸੇ ਬਿਨਾ ਮੁਖ ਹੈ, ਸੋ ਸੂੰਨ੍ਯ ਹੈਂ, ਭਾਵ ਨਿਸਫਲ ਹੈਂ॥੧॥
Prof. Sahib Singh(ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ॥੧॥ਪਦ ਅਰਥ ਬਿਹੂਨ = ਸੱਖਣੇ। ਸੂਨੇ = ਸੁੰਞੇ ॥੧॥
SikhNet (Spanish)así los labios están vacíos sin el Nombre del Señor. (1)
ਹਰਿ ਹਰਿ ਨਾਮੁ; ਜਪਹੁ ਨਿਤ ਪ੍ਰਾਣੀ ॥
har har naam; japahu nit praanee |
Sant Singh KhalsaO mortal, chant continually the Name of the Lord, Har, Har.
Manmohan SinghO Mortal, ever, repeat the Name of Lord God.
Manmohan Singh (Punjabi)ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!
Fareedkot Teekaਹੇ ਪ੍ਰਾਣੀ! ਨਿਤ ਹਰਿ ਹਰਿ ਨਾਮ ਕੋ ਜਪੋ॥
Prof. Sahib Singhਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।ਪਦ ਅਰਥ ਪ੍ਰਾਣੀ = ਹੇ ਪ੍ਰਾਣੀ!
SikhNet (Spanish)Oh vida, habita siempre en el Naam, el Nombre,
ਨਾਮ ਬਿਹੂਨ; ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
naam bihoon; dhrig deh bigaanee |1| rahaau |
Sant Singh KhalsaWithout the Naam, cursed is the body, which shall be taken back by Death. ||1||Pause||
Manmohan SinghWithout God's Name cursed is the body which belongs to another (death). Pause
Manmohan Singh (Punjabi)ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।
Fareedkot Teekaਕਿਉਂਕਿ ਨਾਮ ਸੇ ਬਿਨਾ ਦੇਹ (ਬਿਗਾਨੀ) ਜਮੋਂ ਕਾ ਵਾ ਅਗਨੀ ਕਾ ਭੱਛ ਹੈ, ਯਾਂ ਤੇ ਇਸ ਕੋ ਧਿਕਾਰ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ ॥੧॥ ਰਹਾਉ ॥ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਦੇਹ = ਸਰੀਰ। ਬਿਗਾਨੀ = ਪਰਾਈ ॥੧॥ ਰਹਾਉ ॥
SikhNet (Spanish)porque desgraciada es la vida sin Él y destinada está a perecer. (1-Pausa)
ਨਾਮ ਬਿਨਾ; ਨਾਹੀ ਮੁਖਿ ਭਾਗੁ ॥
naam binaa; naahee mukh bhaag |
Sant Singh KhalsaWithout the Naam, no one's face shows good fortune.
Manmohan SinghSans the Name the countenance is not lit by fortune.
Manmohan Singh (Punjabi)ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।
Fareedkot Teekaਨਾਮ ਸੇ ਬਿਨਾਂ ਮੁਖ ਪ੍ਰਤਾਪਵਾਨ ਵਾ ਸ੍ਰੇਸਟ ਭਾਗ ਵਾਲਾ ਨਹੀਂ ਹੋ ਸਕਤਾ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ।ਪਦ ਅਰਥ ਮੁਖਿ = ਮੱਥੇ ਉਤੇ। ਭਾਗੁ = ਚੰਗੀ ਕਿਸਮਤਿ।
SikhNet (Spanish)Sin el Nombre, tu destino no brilla;
ਭਰਤ ਬਿਹੂਨ; ਕਹਾ ਸੋਹਾਗੁ ॥੨॥
bharat bihoon; kahaa sohaag |2|
Sant Singh KhalsaWithout the Husband, where is the marriage? ||2||
Manmohan SinghWithout her spouse where is the married-life?
Manmohan Singh (Punjabi)ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?
Fareedkot Teekaਜੈਸੇ ਭਰਤੇ ਸੇ ਬਿਨਾਂ ਸੁਹਾਗ ਕੈਸੇ ਹੋਤਾ ਹੈ, ਭਾਵ ਯਹਿ ਕਿ ਨਹੀਂ ਹੋਤਾ ਹੈ॥੨॥
Prof. Sahib Singhਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ ॥੨॥ਪਦ ਅਰਥ ਭਰਤ = ਪਤੀ, ਭਰਤਾ। ਸੋਹਾਗੁ = {सौभाग्य} ॥੨॥
SikhNet (Spanish)sin el Amado, ¿a quién más podemos amar? (2)
ਨਾਮੁ ਬਿਸਾਰਿ; ਲਗੈ ਅਨ ਸੁਆਇ ॥
naam bisaar; lagai an suaae |
Sant Singh KhalsaForgetting the Naam, and attached to other tastes,
Manmohan SinghWho forgetting the Name is attached with other relishes,
Manmohan Singh (Punjabi)ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,
Fareedkot Teekaਜੋ ਨਾਮ ਕੋ ਬਿਸਾਰ ਕਰ (ਅਨ) ਔਰ (ਸੁਆਇ) ਪ੍ਰਯੋਜਨੋਂ ਮੇਂ ਲਗੇ ਹੈਂ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ,ਪਦ ਅਰਥ ਬਿਸਾਰਿ = ਭੁਲਾ ਕੇ। ਅਨ = {अन्य} ਹੋਰ। ਸੁਆਇ = ਸੁਆਦ ਵਿਚ।
SikhNet (Spanish)Aquél que rechaza el Nombre y admite a otro,
ਤਾ ਕੀ ਆਸ; ਨ ਪੂਜੈ ਕਾਇ ॥੩॥
taa kee aas; na poojai kaae |3|
Sant Singh Khalsano desires are fulfilled. ||3||
Manmohan Singhgets none of his desires fulfilled.
Manmohan Singh (Punjabi)ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।
Fareedkot Teekaਤਿਨ ਕੀ (ਕਾਇ) ਕੋਈ ਭੀ ਆਸਾ ਪੂਰੀ ਨਹੀਂ ਹੋਤੀ ਹੈ॥੩॥
Prof. Sahib Singhਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ ॥੩॥ਪਦ ਅਰਥ ਕਾਇ = ਕੋਈ ਭੀ। ਨ ਪੂਜੈ = ਸਿਰੇ ਨਹੀਂ ਚੜ੍ਹਦੀ ॥੩॥
SikhNet (Spanish)¿cómo va a sentirse pleno alguna vez? (3)
ਕਰਿ ਕਿਰਪਾ; ਪ੍ਰਭ ਅਪਨੀ ਦਾਤਿ ॥
kar kirapaa; prabh apanee daat |
Sant Singh KhalsaO God, grant Your Grace, and give me this gift.
Manmohan SinghO Lord, show Thine mercy and grant that gift,
Manmohan Singh (Punjabi)ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
Fareedkot Teekaਤਾਂ ਤੇ ਐਸੇ ਬੇਨਤੀ ਕਰੇ ਕਿ ਹੇ ਪ੍ਰਭੂ ਕ੍ਰਿਪਾ ਕਰ ਕੇ ਅਪਨੀ ਯਹੀ ਦਾਤ ਕਰੋ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ,ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Bendíceme, oh Señor, con Tu Misericordia,
ਨਾਨਕ ਨਾਮੁ ਜਪੈ; ਦਿਨ ਰਾਤਿ ॥੪॥੬੫॥੧੩੪॥
naanak naam japai; din raat |4|65|134|
Sant Singh KhalsaPlease, let Nanak chant Your Name, day and night. ||4||65||134||
Manmohan Singhso that Nanak may repeat Thy Name day and night.
Manmohan Singh (Punjabi)ਤਾਂ ਜੋ ਨਾਨਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਨਾਮ ਦਿਨ ਰਾਤ੍ਰੀ ਜਪੂੰ॥੪॥੬੫॥੧੩੪॥☬ਬੇਨਤੀ:
Prof. Sahib Singhਹੇ ਨਾਨਕ! (ਆਖ-) ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ ॥੪॥੬੫॥੧੩੪॥ਪਦ ਅਰਥ ਨਾਨਕ = ਹੇ ਨਾਨਕ! ॥੪॥
SikhNet (Spanish)para que pueda meditar siempre en Tu Nombre.(4-65-134)