ੴ

ਸਿੱਖਬਾਣੀ · SikhBani

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

lamee lamee nadee vahai kandhee kerai het
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਲੰਮੀ ਲੰਮੀ ਨਦੀ ਵਹੈ; ਕੰਧੀ ਕੇਰੈ ਹੇਤਿ ॥

lamee lamee nadee vahai; kandhee kerai het |

Sant Singh KhalsaThe river flows on and on; it loves to eat into its banks.
Manmohan SinghLong, the long river of life flows and if loves to eat into its banks.
Manmohan Singh (Punjabi)ਲੰਮਾ ਜੀਵਨ ਦਾ ਲੰਮਾ ਦਰਿਆ ਵਗ ਰਿਹਾ ਹੈ ਅਤੇ ਆਪਣੇ ਕਿਨਾਰਿਆਂ ਨੂੰ ਖਾ ਜਾਣ ਨਾਲ ਇਸ ਦਾ ਪਿਆਰ ਹੈ।
Fareedkot Teekaਹੇ ਭਾਈ! ਮ੍ਰਿਤ ਰੂਪੀ ਲੰਮੀ ਲੰਮੀ ਨਦੀ ਵਹਿ ਰਹੀ ਹੈ ਵਾ ਸ਼ੁਭ ਗੁਣੋਂ ਰੂਪੀ (ਕੰਧੀ) ਕਨਾਰੇ ਕੇ ਗਿਰਾਵਣੇ ਮੇਂ ਤਿਸ ਕਾ ਪ੍ਰੇਮ ਹੈ॥
Prof. Sahib Singh(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,

ਪਦ ਅਰਥ ਲੰਮੀ ਲੰਮੀ = ਬਹੁਤ ਲੰਮੀ। ਨਦੀ = ਦੁਖਾਂ ਦੀ ਨਦੀ। ਵਹੈ = ਚੱਲ ਰਹੀ ਹੈ। ਕੇਰੈ ਹੇਤਿ = ਡੇਗਣ ਵਾਸਤੇ, ਢਾਹਣ ਵਾਸਤੇ।

SikhNet (Spanish)El fluye y fluye, le deleita comerse sus orillas,

ਬੇੜੇ ਨੋ ਕਪਰੁ ਕਿਆ ਕਰੇ; ਜੇ ਪਾਤਣ ਰਹੈ ਸੁਚੇਤਿ ॥੮੬॥

berre no kapar kiaa kare; je paatan rahai suchet |86|

Sant Singh KhalsaWhat can the whirlpool do to the boat, if the boatman remains alert? ||86||
Manmohan SinghWhat can the whirl-pool do unto the boat, if the boatman remains alert?
Manmohan Singh (Punjabi)ਜਹਾਜ ਨੂੰ ਘੁੰਮਣ-ਘੇਰੀ ਕੀ ਕਰ ਸਕਦੀ ਹੈ, ਜੇਕਰ ਮਲਾਹ ਖਬਰਦਾਰ ਰਹੇ?
Fareedkot Teekaਜਿਸ ਸਿਖ ਕੀ ਰਖ੍ਯਾ ਕਰਨੇ ਕੋ ਗੁਰੂ ਰੂਪੀ (ਪਾਤਣ) ਮਲਾਹ ਸੁਚੇਤ ਹੋ ਰਹੇ ਹੈਂ ਤਿਸ ਮਨ ਰੂਪੀ ਬੇੜੇ ਕੋ ਕਾਮਾਦੀ ਕਪਰ ਕਿਆ ਕਰੇਂਗੇ? ਭਾਵ ਕੁਛ ਨਹੀਂ ਕਰ ਸਕਤੇ ਹੈਂ॥੮੬॥
Prof. Sahib Singh(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥

ਪਦ ਅਰਥ ਨੋ = ਨੂੰ। ਕਿਆ ਕਰੇ = ਕੀਹ ਵਿਗਾੜ ਸਕਦਾ ਹੈ? ਪਾਤਣ = ਪਾਤਣ ਦੇ। ਪਾਤਣ ਚੇਤਿ = ਪਾਤਣ ਦੇ ਚੇਤੇ ਵਿਚ, ਮਲਾਹ ਦੇ ਚੇਤੇ ਵਿਚ। ਸੁ = ਉਹ ਬੇੜਾ। ਚੇਤਿ = ਚੇਤੇ ਵਿਚ ॥੮੬॥

SikhNet (Spanish)¿qué le puede pasar al barco en el remolino si el barquero permanece alerta? (86)
Answers quote the Granth verbatim with Ang citations. AI commentary is not Gurbani and not a religious ruling.