ੴ

ਸਿੱਖਬਾਣੀ · SikhBani

Ang 1382

Sri Guru Granth Sahib · Salok Fareed Jee · 20 shabads, 40 lines
Translations
Shabad Sheikh Farid Ji Salok Fareed Jee continued from Ang 1381

ਦੇਹੀ ਰੋਗੁ. ਨ ਲਗਈ; ਪਲੈ ਸਭੁ ਕਿਛੁ ਪਾਇ ॥੭੮॥

dehee rog. na lagee; palai sabh kichh paae |78|

Sant Singh KhalsaYour body shall not suffer from any disease, and you shall obtain everything. ||78||
Manmohan SinghThy body shall be infested with no disease and thou shall obtain everything.
Manmohan Singh (Punjabi)ਤੇਰੀ ਕਾਇਆ ਨੂੰ ਕੋਈ ਬੀਮਾਰੀ ਨਹੀਂ ਲੱਗੂਗੀ ਅਤੇ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਵੇਗਾ।
Fareedkot Teekaਸੂਖਮ ਦੇਹੀ ਕੋ ਹੰਕਾਰ ਰੂਪੀ ਰੋਗ ਨਹੀਂ ਲਗੇਗਾ ਔਰ ਧਰਮ, ਅਰਥ, ਕਾਮ, ਮੋਖ ਆਦੀ ਸਭ ਫਲ ਹਿਰਦੇ ਰੂਪੀ ਪਲੇ ਮੇਂ ਪਾਇ ਲੇਵੇਗਾ॥੭੯॥
Prof. Sahib Singh(ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ॥੭੮॥

ਪਦ ਅਰਥ ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ ॥੭੮॥

SikhNet (Spanish)tu cuerpo no sufrirá de ninguna enfermedad y obtendrás todo. (78)

Open this shabad (2 lines, Angs 1381-1382) →

Shabad Sheikh Farid Ji Salok Fareed Jee

ਫਰੀਦਾ. ਪੰਖ ਪਰਾਹੁਣੀ; ਦੁਨੀ ਸੁਹਾਵਾ ਬਾਗੁ ॥

fareedaa. pankh paraahunee; dunee suhaavaa baag |

Sant Singh KhalsaFareed, the bird is a guest in this beautiful world-garden.
Manmohan SinghFarid! The soul-bird is a guest in the beauteous world garden.
Manmohan Singh (Punjabi)ਫਰੀਦ! ਰੂਹ-ਪੰਛੀ ਸੰਸਾਰ ਦੇ ਸੁੰਦਰ ਬਗੀਚੇ ਅੰਦਰ ਇਕ ਮਿਹਮਾਨ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਇਹ ਦੁਨੀਆਂ ਰੂਪੀ ਜੋ ਬਾਗ ਸੁਹਾਇ ਰਹਿਆ ਹੈ ਤਿਸ ਮੇਂ ਜੀਵ ਰੂਪ ਪੰਛੀਓਂ ਕੀ ਪੰਕਤੀ ਪਰਾਹੁਣਚਾਰੀ ਵਤ ਹੈ, ਭਾਵ ਥੋੜਾ ਕਾਲ ਰਹਿਣੇ ਵਾਲੀ ਹੈ॥
Prof. Sahib Singhਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ।

ਪਦ ਅਰਥ ਪੰਖ = ਪੰਛੀਆਂ ਦੀ ਡਾਰ। ਦੁਨੀ = ਦੁਨੀਆ। ਸੁਹਾਵਾ = ਸੋਹਣਾ।

SikhNet (Spanish)Farid, el pájaro es un invitado en el bello jardín del mundo,

ਨਉਬਤਿ ਵਜੀ ਸੁਬਹ ਸਿਉ; ਚਲਣ ਕਾ ਕਰਿ ਸਾਜੁ ॥੭੯॥

naubat vajee subah siau; chalan kaa kar saaj |79|

Sant Singh KhalsaThe morning drums are beating - get ready to leave! ||79||
Manmohan SinghThe drum of the morn beats. Make thou preparation for thy departure.
Manmohan Singh (Punjabi)ਸੁਭਾ ਸਵੇਰੇ ਦਾ ਨਗਾਰਾ ਵਜਦਾ ਹੈ। ਤੂੰ ਆਪਣੇ ਕੂਚ ਕਰਨ ਦੀ ਤਿਆਰੀ ਕਰ।
Fareedkot Teekaਤਾਂ ਤੇ ਇਸ ਜੀਵ ਕੋ (ਸੁਬਹ) ਜਨਮ ਤੇ ਲੇ ਕਰ ਬੇਦ ਰੂਪ ਵਾ ਮ੍ਰਿਤ ਰੂਪੀ ਨੌਬਤ ਬਜ ਰਹੀ ਹੈ। ਇਹੀ ਕਹਿਤੀ ਹੈ ਕਿ ਹੇ ਜੀਵ! ਚਲਨੇ ਕਾ ਸਾਜ ਤ੍ਯਾਰ ਕਰ, ਭਾਵ ਸੁਭ ਕਰਮੋਂ ਕੋ ਕਰ॥੭੯॥
Prof. Sahib Singhਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ॥੭੯॥

ਪਦ ਅਰਥ ਨਉਬਤਿ = ਧੌਂਸਾ। ਸੁਬਹ ਸਿਉ = ਸਵੇਰ ਦਾ। ਸਾਜੁ = ਸਾਮਾਨ, ਆਹਰ, ਤਿਆਰੀ ॥੭੯॥

SikhNet (Spanish)las campanas de la mañana están sonando, prepárate para ir. (79)

Open this shabad →

Shabad Sheikh Farid Ji Salok Fareed Jee

ਫਰੀਦਾ. ਰਾਤਿ ਕਥੂਰੀ ਵੰਡੀਐ; ਸੁਤਿਆ ਮਿਲੈ. ਨ ਭਾਉ ॥

fareedaa. raat kathooree vanddeeai; sutiaa milai. na bhaau |

Sant Singh KhalsaFareed, musk is released at night. Those who are sleeping do not receive their share.
Manmohan SinghFarid! The musk is spread (in air) at night, and they, who remain asleep get not a share.
Manmohan Singh (Punjabi)ਫਰੀਦ! ਰੈਣ ਨੂੰ ਕਸਤੂਰੀ ਵੰਡੀ ਜਾਂਦੀ ਹੈ। ਜਿਹੜੇ ਸੁਤੇ ਪਏ ਹਨ, ਉਨ੍ਹਾਂ ਨੂੰ ਹਿੱਸਾ ਨਹੀਂ ਮਿਲਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਅਵਸਥਾ ਰੂਪੀ ਰਾਤ੍ਰੀ ਮੇਂ ਭਗਤੀ ਰੂਪੀ (ਕਥੂਰੀ) ਕਸਤੂਰੀ ਬਾਂਟੀਤੀ ਹੈ, ਪਰੰਤੂ ਅਗ੍ਯਾਨ ਨਿੰਦ੍ਰਾ ਮੇਂ ਸੁਤਿਆਂ ਹੋਇਆਂ ਕੋ ਤਿਸ ਭਗਤੀ ਕਾ (ਭਾਉ) ਭਾਗ ਅਰਥਾਤ ਹਿੱਸਾ ਨਹੀਂ ਮਿਲਤਾ ਹੈ॥
Prof. Sahib Singhਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ।

ਪਦ ਅਰਥ ਕਥੂਰੀ = ਕਸਤੂਰੀ। ਭਾਉ = ਹਿੱਸਾ।

SikhNet (Spanish)Farid, el aroma de Musgo sale de noche, y quien se encuentra dormido no se le impregna,

ਜਿੰਨੑਾ ਨੈਣ ਨੀਂਦ੍ਰਾਵਲੇ; ਤਿੰਨੑਾ ਮਿਲਣੁ ਕੁਆਉ ॥੮੦॥

jinaa nain naneedraavale; tinaa milan kuaau |80|

Sant Singh KhalsaThose whose eyes are heavy with sleep - how can they receive it? ||80||
Manmohan SinghThey, whose eyes are heavy with sleep, how can they be blessed with it?
Manmohan Singh (Punjabi)ਜਿਨ੍ਹਾਂ ਦੀਆਂ ਅੱਖਾਂ ਨੂੰ ਨੀਦਂ ਚੜ੍ਹੀ ਹੋਈ ਹੈ ਉਹ ਇਸ ਨੂੰ ਕਿਸ ਤਰ੍ਹਾਂ ਪਰਾਪਤ ਕਰ ਸਕਦੇ ਹਨ?
Fareedkot Teekaਜਿਨੋਂ ਕੇ ਨੇਤ੍ਰ ਨਿੰਦ੍ਰਾਵਲੇ ਹੂਏ ਹੂਏ ਹੈਂ ਤਿਨੋਂ ਕਾ ਪਰਮੇਸ੍ਵਰ ਨਾਲ ਮਿਲਨਾ (ਕੁਆਉ) ਕਿਥੋਂ ਹੋਵੈ? ਭਾਵ ਜੋ ਨਿੰਦ੍ਰਾ ਤੇ ਰਹਿਤ ਹੋ ਕਰ ਭਜਨ ਕਰਤੇ ਹੈਂ, ਸੋ ਪਰਮੇਸ੍ਵਰ ਨਾਲ ਅਭੇਦ ਹੋਤੇ ਹੈਂ॥੮੦॥
Prof. Sahib Singhਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ॥੮੦॥

ਪਦ ਅਰਥ ਜਿੰਨ੍ਹ੍ਹਾ, ਤਿੰਨ੍ਹ੍ਹਾ = ਇਥੇ ਅੱਖਰ 'ਨ' ਦੇ ਹੇਠਾ ਅੱਧਾ 'ਹ' ਹੈ। ਨੀਦ੍ਰਾਵਲੇ = ਨੀਂਦ ਨਾਲ ਘੁੱਟੇ ਹੋਏ। ਮਿਲਣੁ = ਮੇਲ, ਪ੍ਰਾਪਤੀ। ਕੁਆਉ = ਕਿਥੋਂ? ਕਿਵੇਂ? ॥੮੦॥

* ਨੋਟ: ਸ਼ਲੋਕ ਨੰ: ੭੪ ਵਿਚ ਮਨ ਦੇ ਜੋ 'ਟੋਏ ਟਿੱਬੇ' ਦੱਸੇ ਹਨ, ਅਗਲੇ ਸ਼ਲੋਕ ਨੰ: ੮੧ ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ, ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ, ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ 'ਟੋਏ ਟਿੱਬੇ' ਤੋਂ ਉਚੇਰਾ ਹੁੰਦਾ ਹੈ।

SikhNet (Spanish)quienes son de sueño pesado, ¿cómo podrían recibirlo? (80)

Open this shabad →

Shabad Sheikh Farid Ji Salok Fareed Jee

ਫਰੀਦਾ. ਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ ॥

fareedaa. mai jaaniaa dukh mujh koo; dukh sabaaeiai jag |

Sant Singh KhalsaFareed, I thought that I was in trouble; the whole world is in trouble!
Manmohan SinghFarid! I thought, I alone was in trouble, however, in fact the whole world is in trouble.
Manmohan Singh (Punjabi)ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਮੈਨੇ ਜਾਣਿਆਂ ਥਾ ਕਿ ਦੁਖ ਮੁਝ ਕੋ ਹੀ ਹੈ, ਪ੍ਰੰਤੂ ਸਰਬ ਜਗਤ ਕੇ ਜੀਵੋਂ ਕੋ ਹੀ ਦੁਖ ਹੋ ਰਹਾ ਹੈ॥
Prof. Sahib Singhਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।

ਪਦ ਅਰਥ ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ।

SikhNet (Spanish)Farid, pensé que sólo yo tenía problemas, el mundo entero tiene problemas,

ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥

aooche charr kai dekhiaa; taan ghar ghar ehaa ag |81|

Sant Singh KhalsaWhen I climbed the hill and looked around, I saw this fire in each and every home. ||81||
Manmohan SinghWhen I looked around from an elevation, then did I find the same fire in every house.
Manmohan Singh (Punjabi)ਜਦ ਮੈਂ ਉਚੀ ਢੇਰੀ ਤੇ ਚੜ੍ਹ ਕੇ ਵੇਖਿਆ ਤਦ ਮੈਂ ਹਰ ਇਕ ਧਾਮ ਅੰਦਰ ਏਹੋ ਅਗਨ ਪਾਈ।
Fareedkot Teekaਜਬ ਸਰੀਰ ਤੇ ਉਪਰਾਮ ਹੋ ਕਰ ਵਈਰਾਗ ਮੇਂ ਇਸਥਿਤ ਹੋ ਕਰ ਕੇ ਦੇਖਿਆ ਹੈ ਤਬ ਘਰ ਘਰ ਅਰਥਾਤ ਸਰਬ ਜੀਵੋਂ ਕੇ ਸਰੀਰ ਮੇਂ ਇਹ ਦੁਖੋਂ ਰੂਪ ਅਗਨੀ ਪਰਤੀਤ ਹੋਈ ਹੈ॥੮੧॥
Prof. Sahib Singhਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧॥

ਪਦ ਅਰਥ ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਯੋਗ ਹੈ, ਸਦਾ (ਿ) ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ॥੮੧॥

* ਨੋਟ: ਇਸ ਸ਼ਲੋਕ ਤੋਂ ਅੱਗੇ ਦੋ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ। ਆਪ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ, ਜੋ ਸਤਿਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।

SikhNet (Spanish)cuando subí la montaña y vi alrededor, pude ver fuego en cada hogar. (81)

Open this shabad →

Shabad Guru Arjan Dev Ji Salok Fareed Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥

fareedaa. bhoom rangaavalee; manjh visoolaa baag |

Sant Singh KhalsaFareed, in the midst of this beautiful earth, there is a garden of thorns.
Manmohan SinghFarid! In the midst of the beauteous world there is a thorny garden.
Manmohan Singh (Punjabi)ਫਰੀਦ ਸੁੰਦਰ ਸੰਸਾਰ ਦੇ ਅੰਦਰ ਇਕ ਕੰਡਿਆ ਵਾਲਾ ਬਗੀਚਾ ਹੈ।
Fareedkot Teekaਸ੍ਰੀ ਫਰੀਦ ਜੀ ਦ੍ਵਾਰਾ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਹ ਬੁਧੀ ਰੂਪੀ ਪ੍ਰਿਥਵੀ ਜੋ (ਰੰਗਾਵਲੀ) ਅਨੰਦ ਵਾਲੀ ਥੀ। ਇਸ ਕੇ (ਮੰਝਿ) ਬੀਚ ਵਿਸ਼ੇਸ਼ ਕਰ ਕੇ ਸੂਲਾਂ ਕਾ ਬਾਗ ਹਰਾ ਹੋ ਗਇਆ ਹੈ, ਭਾਵ ਕਾਮ, ਕ੍ਰੋਧਾਦੀ ਕੰਡਿਓਂ ਕੇ ਬਿਰਛ ਆਨ ਉਦੇ ਭਏ ਹੈਂ॥
Prof. Sahib Singhਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।

ਪਦ ਅਰਥ ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ। ਨਿਵਾਜਿਆ-ਵਡਿਆਇਆ ਹੋਇਆ।

SikhNet (Spanish)Farid, en medio de la bella tierra hay un jardín de espinas, los humildes,

ਜੋ ਜਨ. ਪੀਰਿ ਨਿਵਾਜਿਆ; ਤਿੰਨੑਾ ਅੰਚ. ਨ ਲਾਗ ॥੮੨॥

jo jan. peer nivaajiaa; tinaa anch. na laag |82|

Sant Singh KhalsaThose humble beings who are blessed by their spiritual teacher, do not suffer even a scratch. ||82||
Manmohan Singhthe persons, who are blessed by the Guru, suffer not even a scratch.
Manmohan Singh (Punjabi)ਜਿਨ੍ਹਾਂ ਪੁਰਸ਼ਾ! ਗੁਰਾਂ ਨੇ ਵਰੋਸਾਇਆ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।
Fareedkot Teekaਪਰੰਤੂ ਜਿਨ ਜਨੋਂ ਕੋ ਗੁਰੋਂ ਪੀਰੋਂ ਨੇ (ਨਿਵਾਜਿਆ) ਵਡਿਆਈਆ ਹੈ ਤਿਨੋਂ ਕੋ ਤਿਨ ਸੂਲੋਂ ਕੀ ਆਂਚ ਨਹੀਂ ਲਾਗਤੀ ਹੈ, ਭਾਵ ਯੇਹ ਸੋ ਵਿਕਾਰੋਂ ਸੇ ਰਹਿਤ ਹੋ ਕਰ ਜਨਮ ਮਰਨ ਦੁਖ ਕੋ ਦੂਰ ਕਰ ਲੇਤੇ ਹੈਂ॥੮੨॥
Prof. Sahib Singhਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥

ਪਦ ਅਰਥ ਤਿੰਨ੍ਹ੍ਹਾ-(ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਅੰਚ-ਸੇਕ, ਆਂਚ। ਪੀਰ-ਮੁਰਸ਼ਿਦ, ਗੁਰੂ ॥੮੨॥

* ਨੋਟ: ਜਿਨ੍ਹਾਂ ਲਫ਼ਜ਼ਾਂ ਦੇ ਅਸਲ ਰੂਪ ਵਿਚ (ੁ) ਸਦਾ ਨਾਲ ਰਹਿੰਦਾ ਹੈ, ਉਹਨਾਂ ਦੇ 'ਕਾਰਕੀ' ਆਦਿ ਰੂਪਾਂ ਵਿਚ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਜਿੰਦੁ' ਤੋਂ 'ਜਿੰਦੂ', 'ਖਾਕੁ' ਤੋਂ 'ਖਾਕੂ', 'ਮਸੁ' ਤੋਂ 'ਮਸੂ' ਅਤੇ 'ਵਿਸੁ ਤੋਂ 'ਵਿਸੂ'।

SikhNet (Spanish)bendecidos por su Maestro no sacan ni siquiera un pequeño rasguño. (82)

Open this shabad →

Shabad Guru Arjan Dev Ji Salok Fareed Jee

ਮਹਲਾ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.

ਫਰੀਦਾ ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥

fareedaa umar suhaavarree; sang suvanarree deh |

Sant Singh KhalsaFareed, life is blessed and beautiful, along with the beautiful body.
Manmohan SinghFarid beauteous is the life, together with the charming body.
Manmohan Singh (Punjabi)ਫਰੀਦ! ਸੁੰਦਰ ਹੈ ਜਿਦਗੀ ਮਨਮੋਹਨੇ ਸਰੀਰ ਸਮੇਤ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਉਮਰ ਸੁਹਾਵੜੀ ਕੇ ਸੰਗ ਮਿਲ ਕਰ ਇਹ ਦੇਹ ਸਫਲ ਹੋ ਜਾਤੀ ਹੈ॥
Prof. Sahib Singhਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,

ਪਦ ਅਰਥ ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।

SikhNet (Spanish)Farid, la vida es bendita y preciosa junto con el bello cuerpo,

ਵਿਰਲੇ ਕੇਈ ਪਾਈਅਨਿ; ਜਿੰਨੑਾ ਪਿਆਰੇ ਨੇਹ ॥੮੩॥

virale keee paaeean; jinaa piaare neh |83|

Sant Singh KhalsaOnly a rare few are found, who love their Beloved Lord. ||83||
Manmohan SinghOnly few such persons are found, who love their Beloved.
Manmohan Singh (Punjabi)ਕੇਵਲ ਥੋੜ੍ਹੇ ਹੀ ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪਿਆਰ ਹੈ।
Fareedkot Teekaਪਰੰਤੂ ਇਸ ਐਸੀ ਮਾਨਸ ਦੇਹੀ ਕੋ ਪਾਇ ਕਰ ਕੇ ਜਿਨੋਂ ਕਾ ਪਿਆਰੇ ਪਰਮੇਸ੍ਵਰ ਕੇ ਸਾਥ ਪ੍ਰੇਮ ਹੈ ਐਸੇ ਸੰਤ ਜਨ ਸੰਸਾਰ ਮੇਂ ਵਿਰਲੇ ਹੀ ਦੇਖੀਤੇ ਹੈਂ॥੮੩॥☬ਏਕ ਸਮੇਂ ਪਾਕਪਟਣ ਨਗਰ ਕੀ ਤਰਫ ਦਰੀਆਉ ਕਾ ਢਾਹਾ ਆਇ ਲਗਾ। ਤਬ ਲੋਕ ਅਪਣੀ ਰਖ੍ਯਾ ਕੇ ਨਮਿਤ ਬੇਨਤੀ ਕਰ ਕੇ ਫਰੀਦ ਜੀ ਕੋ ਤਹਾਂ ਲੇ ਗਏ। ਦਰੀਆਉ ਕੇ ਪਾਸ ਜਾਇ ਕਰ ਕੇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singhਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੮੩॥

ਪਦ ਅਰਥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੮੩॥

SikhNet (Spanish)pero encuentra uno a muy pocos que viven enamorados del Bienamado Señor. (83)

Open this shabad →

Shabad Sheikh Farid Ji Salok Fareed Jee

ਕੰਧੀ ਵਹਣ. ਨ ਢਾਹਿ; ਤਉ ਭੀ ਲੇਖਾ ਦੇਵਣਾ ॥

kandhee vehan. na dtaeh; tau bhee lekhaa devanaa |

Sant Singh KhalsaO river, do not destroy your banks; you too will be asked to give your account.
Manmohan SinghO river-flood, destroy thou not thy bank. Thou too have to give an account.
Manmohan Singh (Punjabi)ਹੇ ਦਰਿਆ ਦੇ ਹੜ੍ਹ! ਤੂੰ ਆਪਣਿਆਂ ਕਿਨਾਰਿਆਂ ਨੂੰ ਨਾਂ ਢਾਅ। ਤੈਨੂੰ ਭੀ ਹਿਸਾਬ ਕਿਤਾਬ ਦੇਣਾ ਪੈਣਾ ਹੈ।
Fareedkot Teekaਹੇ ਵਹਿਣ ਅਰਥਾਤ ਦਰੀਆਉ! (ਕੰਧ) ਕਿਨਾਰੇ ਕੋ ਆਪਣੀ ਢਾਹ ਲਗਾਇ ਕਰ ਜੁਲਮ ਨ ਕਰ, ਕਿਉਂ ਕਿ ਪ੍ਰਲੋਕ ਬੀਚ ਜਾਇ ਕਰ ਕੇ ਤੈਨੇ ਬੀ ਲੇਖਾ ਦੇਣਾ ਹੋਇਗਾ। ਐਸੇ ਸੁਨ ਕਰ ਕੇ ਦਰੀਆਉ ਅਧਿਕ ਢਾਹੁਣ ਲਗਾ ਤਬ ਪਰਮੇਸ੍ਵਰ ਕੀ ਹੁਕਮੁ ਅਦੂਲੀ ਜਾਨ ਕਰ ਅਰ ਪਸਚਾਤਾਪ ਕਰ ਪੁਨਾ ਕਹਿਤੇ ਹੈਂ॥
Prof. Sahib Singhਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ।

ਪਦ ਅਰਥ ਵਹਣ = ਹੇ ਵਹਣ! ਕੰਧੀ = ਨਦੀ ਦਾ ਕੰਢਾ। ਤਉ = ਤੂੰ।

SikhNet (Spanish)Farid, oh río, no destruyas tus orillas, pues serás llamado a entregar cuentas también,

ਜਿਧਰਿ ਰਬ ਰਜਾਇ; ਵਹਣੁ ਤਿਦਾਊ ਗੰਉ ਕਰੇ ॥੮੪॥

jidhar rab rajaae; vehan tidaaoo gnau kare |84|

Sant Singh KhalsaThe river flows in whatever direction the Lord orders. ||84||
Manmohan SinghThe river-flood flows in the direction, as is the will of God.
Manmohan Singh (Punjabi)ਦਰਿਆ ਦਾ ਹੜ੍ਹ ਉਸ ਪਾਸੇ ਨੂੰ ਵਗਦਾ ਹੈ, ਜਿਧਰ ਵਾਹਿਗੁਰੂ ਦੀ ਰਜਾ।
Fareedkot Teekaਹੇ ਵਾਹਿਣ! ਅਰਥਾਤ ਹੇ ਪ੍ਰਵਾਹ! ਜਿਸ ਤਰਫ ਰਬ ਕੀ ਰਜਾਇ ਹੈ, ਤਿਸੀ ਤਰਫ ਗਵਨ ਕਿਆ ਚਲਨਾ ਕਰ; ਵਾ ਹੇ ਜੀਵ! ਵਹਿਣ ਵੇਦ ਸ਼ਾਸਤ੍ਰੋਂ ਕੀ ਮ੍ਰਿਯਾਦਾ ਰੂਪੀ ਜੋ (ਕੰਧੀ) ਕਿਨਾਰਾ ਹੈ, ਸੋ ਢਾਹਿ ਨਾ, ਭਾਵ ਯੇਹ ਵੇਦ ਮ੍ਰਿਯਾਦਾ ਮੇਂ ਜੇ ਨਹੀਂ ਚਲੇਗਾ ਤੌ ਤੈਨੇ ਭੀ ਪ੍ਰਲੋਕ ਮੇਂ ਲੇਖਾ ਦੇਣਾ ਹੀ ਹੈ। ਕਿਉਂਕਿ ਜਿਸ ਤਰਫ ਕੋ ਚਲਾਵਣੇ ਕੀ ਆਗਿਆ ਦਿਤੀ ਹੈ, ਹੇ (ਵਹਿਣ) ਜੀਵ! ਤੂੰ ਤਿਸੀ ਤਰਫ ਚਲ, ਭਾਵ ਵੇਦ ਸ਼ਾਸਤ੍ਰ ਵਾਹਿਗੁਰੂ ਕੀ ਆਗਿਆ ਰੂਪ ਹੈਂ॥੮੪॥
Prof. Sahib Singh(ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ॥੮੪॥

ਪਦ ਅਰਥ ਜਿਧਰਿ = ਜਿਸ ਪਾਸੇ। ਰਬ ਰਜਾਇ = ਰੱਬ ਦੀ ਮਰਜ਼ੀ। ਤਿਦਾਊ = ਉਸੇ ਪਾਸੇ। ਗੰਉ ਕਰੇ = ਰਸਤਾ ਬਣਾਉਂਦਾ ਹੈ, ਤੁਰਦਾ ਹੈ; ਚਾਲ ਚੱਲਦਾ ਹੈ ॥੮੪॥

* ਨੋਟ: ਸ਼ਲੋਕ ਨੰ: ੮੨ ਵਿਚ ਫਰੀਦ ਜੀ ਨੇ 'ਦੁੱਖ' ਨੂੰ 'ਅੱਗ' ਦਾ ਨਾਮ ਦਿੱਤਾ ਹੈ। ਸ਼ਲੋਕ ਨੰ: ੮੨ ਵਿਚ ਗੁਰੂ ਅਰਜਨ ਦੇਵ ਜੀ ਇਸ ਨੂੰ 'ਵਿਸੂਲਾ ਬਾਗ਼' ਆਖਦੇ ਹਨ। ਇਥੇ ਫਰੀਦ ਜੀ ਸੰਸਾਰਕ ਦੁੱਖਾਂ ਨੂੰ 'ਇਕ ਲੰਮੀ ਨਦੀ, ਪ੍ਰਵਾਹ, ਵਹਣ' ਆਖਦੇ ਹਨ। ਮਨੁੱਖਾ ਜੀਵਨ ਨਦੀ ਦਾ ਕੰਢਾ ਹੈ ਜੋ ਦੁੱਖਾਂ-ਰੂਪੀ ਪ੍ਰਵਾਹ ਦੇ ਵੇਗ ਨਾਲ ਢਹਿ ਰਿਹਾ ਹੈ।

SikhNet (Spanish)el río fluye en la dirección que el Señor decide. (84)

Open this shabad →

Shabad Sheikh Farid Ji Salok Fareed Jee

ਫਰੀਦਾ. ਡੁਖਾ ਸੇਤੀ. ਦਿਹੁ ਗਇਆ; ਸੂਲਾਂ ਸੇਤੀ ਰਾਤਿ ॥

fareedaa. ddukhaa setee. dihu geaa; soolaan setee raat |

Sant Singh KhalsaFareed, the day passes painfully; the night is spent in anguish.
Manmohan SinghFarid! My day passes in trouble and my night in anguish.
Manmohan Singh (Punjabi)ਫਰੀਦ ਮੇਰਾ ਦਿਨ ਤਕਲੀਫ ਅੰਦਰ ਬੀਤਦਾ ਹੈ ਅਤੇ ਮੇਰੀ ਰੈਣ ਸੂਲ ਅੰਦਰ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਦਿਨ ਭੀ ਦੁਖੋਂ ਸੰਯੁਕਤ ਗਿਆ ਔਰ (ਸੂਲਾਂ), ਭਾਵ ਦੁਖੋਂ ਸਾਥ ਹੀ ਰਾਤ ਬੀਤ ਗਈ ਹੈ॥
Prof. Sahib Singhਹੇ ਫਰੀਦ! (ਮਨ ਵਿਚ ਬਣੇ 'ਟੋਏ ਟਿਬੇ' ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ।

ਪਦ ਅਰਥ ਡੁਖਾ ਸੇਤੀ = ਦੁੱਖਾਂ ਨਾਲ, ਦੁੱਖਾਂ ਵਿਚ। ਦਿਹੁ = ਦਿਨ। ਸੂਲਾਂ = ਚੋਭਾਂ, ਚਿੰਤਾ-ਫ਼ਿਕਰ। ਰਾਤਿ = (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ਿ) ਹੁੰਦੀ ਹੈ, ਇਹ ਸੰਸਕ੍ਰਿਤ ਲਫ਼ਜ਼ 'ਰਾਤ੍ਰਿ' (रात्रि) ਤੋਂ ਹੈ)।

SikhNet (Spanish)Farid, el día transcurre en el dolor y en la noche hay ansiedad,

ਖੜਾ ਪੁਕਾਰੇ ਪਾਤਣੀ; ਬੇੜਾ ਕਪਰ ਵਾਤਿ ॥੮੫॥

kharraa pukaare paatanee; berraa kapar vaat |85|

Sant Singh KhalsaThe boatman stands up and shouts, "The boat is caught in the whirlpool!" ||85||
Manmohan SinghThe boatman stands up and shouts, "The ship is in the midst of the whirl-pool".
Manmohan Singh (Punjabi)ਮਲਾਹ ਖਲੋ ਕੇ ਕੂਕਦਾ ਹੈ, "ਜਹਾਜ ਘੁਮੰਣ ਘੇਰੀ ਦੇ ਮੂੰਹ ਵਿੱਚ ਹੈ।
Fareedkot Teekaਤਾਂ ਤੇ (ਪਾਤਣੀ) ਗਿਆਨ ਪਤਣ ਵਾਲਾ ਗੁਰੂ ਖੜਾ ਹੋ ਕੇ ਪੁਕਾਰ ਰਿਹਾ ਹੈ ਅਰ ਕਹਿਤਾ ਹੈ: ਹੇ ਜੀਵ! ਸਰੀਰ ਰੂਪੀ ਬੇੜਾ ਕਾਮਾਦੀ ਕਪਰੋਂ ਕੇ (ਵਾਤਿ) ਮੁਖ ਮੇਂ ਪੜ ਰਹਾ ਹੈ, ਤਾਂ ਤੇ ਤਿਨੋਂ ਤੇ ਬਚ॥੮੫॥
Prof. Sahib Singh(ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ ॥੮੫॥

ਪਦ ਅਰਥ ਪਾਤਣੀ = ਮਲਾਹ, ਮੁਹਾਣਾ। ਕਪਰ = ਲਹਿਰਾਂ, ਠਾਠਾਂ। ਵਾਤਿ = ਮੂੰਹ ਵਿਚ (ਵੇਖੋ ਸ਼ਲੋਕ ਨੰ: ੫੦) ॥੮੫॥

SikhNet (Spanish)el barquero se levanta y grita, el barco está en el remolino. (85)

Open this shabad →

Shabad Sheikh Farid Ji Salok Fareed Jee

ਲੰਮੀ ਲੰਮੀ ਨਦੀ ਵਹੈ; ਕੰਧੀ ਕੇਰੈ ਹੇਤਿ ॥

lamee lamee nadee vahai; kandhee kerai het |

Sant Singh KhalsaThe river flows on and on; it loves to eat into its banks.
Manmohan SinghLong, the long river of life flows and if loves to eat into its banks.
Manmohan Singh (Punjabi)ਲੰਮਾ ਜੀਵਨ ਦਾ ਲੰਮਾ ਦਰਿਆ ਵਗ ਰਿਹਾ ਹੈ ਅਤੇ ਆਪਣੇ ਕਿਨਾਰਿਆਂ ਨੂੰ ਖਾ ਜਾਣ ਨਾਲ ਇਸ ਦਾ ਪਿਆਰ ਹੈ।
Fareedkot Teekaਹੇ ਭਾਈ! ਮ੍ਰਿਤ ਰੂਪੀ ਲੰਮੀ ਲੰਮੀ ਨਦੀ ਵਹਿ ਰਹੀ ਹੈ ਵਾ ਸ਼ੁਭ ਗੁਣੋਂ ਰੂਪੀ (ਕੰਧੀ) ਕਨਾਰੇ ਕੇ ਗਿਰਾਵਣੇ ਮੇਂ ਤਿਸ ਕਾ ਪ੍ਰੇਮ ਹੈ॥
Prof. Sahib Singh(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,

ਪਦ ਅਰਥ ਲੰਮੀ ਲੰਮੀ = ਬਹੁਤ ਲੰਮੀ। ਨਦੀ = ਦੁਖਾਂ ਦੀ ਨਦੀ। ਵਹੈ = ਚੱਲ ਰਹੀ ਹੈ। ਕੇਰੈ ਹੇਤਿ = ਡੇਗਣ ਵਾਸਤੇ, ਢਾਹਣ ਵਾਸਤੇ।

SikhNet (Spanish)El fluye y fluye, le deleita comerse sus orillas,

ਬੇੜੇ ਨੋ ਕਪਰੁ ਕਿਆ ਕਰੇ; ਜੇ ਪਾਤਣ ਰਹੈ ਸੁਚੇਤਿ ॥੮੬॥

berre no kapar kiaa kare; je paatan rahai suchet |86|

Sant Singh KhalsaWhat can the whirlpool do to the boat, if the boatman remains alert? ||86||
Manmohan SinghWhat can the whirl-pool do unto the boat, if the boatman remains alert?
Manmohan Singh (Punjabi)ਜਹਾਜ ਨੂੰ ਘੁੰਮਣ-ਘੇਰੀ ਕੀ ਕਰ ਸਕਦੀ ਹੈ, ਜੇਕਰ ਮਲਾਹ ਖਬਰਦਾਰ ਰਹੇ?
Fareedkot Teekaਜਿਸ ਸਿਖ ਕੀ ਰਖ੍ਯਾ ਕਰਨੇ ਕੋ ਗੁਰੂ ਰੂਪੀ (ਪਾਤਣ) ਮਲਾਹ ਸੁਚੇਤ ਹੋ ਰਹੇ ਹੈਂ ਤਿਸ ਮਨ ਰੂਪੀ ਬੇੜੇ ਕੋ ਕਾਮਾਦੀ ਕਪਰ ਕਿਆ ਕਰੇਂਗੇ? ਭਾਵ ਕੁਛ ਨਹੀਂ ਕਰ ਸਕਤੇ ਹੈਂ॥੮੬॥
Prof. Sahib Singh(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥

ਪਦ ਅਰਥ ਨੋ = ਨੂੰ। ਕਿਆ ਕਰੇ = ਕੀਹ ਵਿਗਾੜ ਸਕਦਾ ਹੈ? ਪਾਤਣ = ਪਾਤਣ ਦੇ। ਪਾਤਣ ਚੇਤਿ = ਪਾਤਣ ਦੇ ਚੇਤੇ ਵਿਚ, ਮਲਾਹ ਦੇ ਚੇਤੇ ਵਿਚ। ਸੁ = ਉਹ ਬੇੜਾ। ਚੇਤਿ = ਚੇਤੇ ਵਿਚ ॥੮੬॥

SikhNet (Spanish)¿qué le puede pasar al barco en el remolino si el barquero permanece alerta? (86)

Open this shabad →

Shabad Sheikh Farid Ji Salok Fareed Jee

ਫਰੀਦਾ. ਗਲੀਂ ਸੁ ਸਜਣ ਵੀਹ; ਇਕੁ ਢੂੰਢੇਦੀ. ਨ ਲਹਾਂ ॥

fareedaa. galanee su sajan veeh; ik dtoondtedee. na lahaan |

Sant Singh KhalsaFareed, there are dozens who say they are friends; I search, but I cannot find even one.
Manmohan SinghFarid! There are twenty friends who provide lip service, however, if I search for the true friend, I find not even one.
Manmohan Singh (Punjabi)ਫਰੀਦ! ਗਲੀ ਬਾਤੀ ਤਾਂ ਵੀਹ ਮਿੱਤਰ ਹਨ ਪ੍ਰੰਤੂ ਜੇਕਰ ਮੈਂ ਸੱਚੇ ਮਿੱਤਰ ਦੀ ਭਾਲ ਕਰਾਂ ਤਾਂ ਮੈਨੂੰ ਇਕ ਭੀ ਨਹੀਂ ਮਿਲਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਧਾਰਨਾਂ ਤੇ ਰਹਿਤ ਗੱਲਾਂ ਕਰਨੇ ਵਾਲੇ ਤੋ ਸਜਣ ਭੀ ਸੌ ਮਿਲ ਜਾਤੇ ਹੈਂ ਔਰ ਜਿਨ ਧਾਰਨਾਂ ਵਾਲਿਓਂ ਕੋ ਮੈਂ ਖੋਜਤੀ ਹੂੰ ਸੋ ਏਕ ਨਹੀਂ ਮਿਲਤਾ ਹੈ॥
Prof. Sahib Singhਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ)।

ਪਦ ਅਰਥ ਗਲੀ = ਗੱਲਾਂ ਨਾਲ, (ਭਾਵ,) ਗੱਲਾਂ ਨਾਲ ਪਤਿਆਉਣ ਵਾਲੇ। ਇਕੁ = ਅਸਲ ਸੱਜਣ। ਨ ਲਹਾਂ = ਮੈਨੂੰ ਨਹੀਂ ਲੱਭਦਾ।

SikhNet (Spanish)Farid, docenas dicen ser amigos, pero no he podido encontrar ni siquiera uno,

ਧੁਖਾਂ. ਜਿਉ ਮਾਂਲੀਹ; ਕਾਰਣਿ ਤਿੰਨੑਾ ਮਾ ਪਿਰੀ ॥੮੭॥

dhukhaan. jiau maanleeh; kaaran tinaa maa piree |87|

Sant Singh KhalsaI yearn for my beloved like a smouldering fire. ||87||
Manmohan SinghI smoulder like cow-dung for that beloved of mine.
Manmohan Singh (Punjabi)ਉਨ੍ਹਾਂ ਆਪਣੇ ਪਿਆਰਿਆਂ ਦੇ ਲਈ ਮੈਂ ਗੋਬਰ ਦੀ ਮਾਨੰਦ ਸੁਲਘਦੀ ਹਾਂ।
Fareedkot Teekaਤਿਸੀ ਕਰ ਕੇ ਮਲੀਹ ਕੀ ਤਰਾਂ ਧੁਖਤੀ ਰਹਿਤੀ ਹੂੰ, ਭਾਵ ਯੇਹ ਚਿੰਤਾ ਕਰ ਕੇ ਮੈਂ ਦੁਖੀ ਰਹਿਤੀ ਹੂੰ। ਕਿਉਂ ਕਿ ਜੋ ਮੇਰੇ ਪਤੀ ਕੇ ਮਿਲਾਵਣੇ ਵਾਲੇ ਸੰਤ ਜਨ ਸਜਣ ਹੈਂ ਤਿਨੋਂ ਕੇ ਮਿਲਨੇ ਕੋ ਖੋਜਤੀ ਰਹਿਤੀ ਹੂੰ॥੮੭॥
Prof. Sahib Singhਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ॥੮੭॥

ਪਦ ਅਰਥ ਧੁਖਾਂ = ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। ਮਾਂਲੀਹ = ਮਿਲੀ, ਸੁੱਕੇ ਗੋਹੇ ਦਾ ਚੂਰਾ। ਮਾ = ਮੇਰਾ। ਪਿਰੀ ਕਾਰਣਿ = ਪਿਆਰੇ ਸੱਜਣਾਂ ਦੀ ਖ਼ਾਤਰ। ਤਿੰਨ੍ਹ੍ਹਾ = ਉਹਨਾਂ ॥੮੭॥

SikhNet (Spanish)añoro a mi Bienamado, como el fuego que se extingue. (87)

Open this shabad →

Shabad Sheikh Farid Ji Salok Fareed Jee

ਫਰੀਦਾ. ਇਹੁ ਤਨੁ ਭਉਕਣਾ; ਨਿਤ ਨਿਤ ਦੁਖੀਐ ਕਉਣੁ ॥

fareedaa. ihu tan bhaukanaa; nit nit dukheeai kaun |

Sant Singh KhalsaFareed, this body is always barking. Who can stand this constant suffering?
Manmohan SinghFarid! This body is ever barking; who can stand this continuous suffering?
Manmohan Singh (Punjabi)ਫਰੀਦ! ਇਹ ਦੇਹ ਸਦਾ ਹੀ ਭਉਕਦੀ ਰਹਿੰਦੀ ਹੈ, ਇਸ ਸਦੀਵੀ ਦੁਖ ਨੂੰ ਕੌਣ ਬਰਦਾਸ਼ਤ ਕਰੇ?
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਇਹ ਤਨ ਭਉਕਣੇ ਵਾਲਾ ਕੂਕਰ ਵਤ ਹੈ। ਇਸ ਕੇ ਵਾਸਤੇ ਨਿਤੰਪ੍ਰਤੀ ਕੌਣ ਦੁਖੀ ਹੋਵੇ?
Prof. Sahib Singhਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)।

ਪਦ ਅਰਥ ਭਉਕਣਾ = ਜਿਸ ਨੂੰ ਭਉਕਣ ਦੀ ਆਦਤ ਪੈ ਗਈ ਹੈ, ਭਉਂਕਾ। ਦੁਖੀਐ ਕਉਣੁ = ਕੌਣ ਔਖਾ ਹੁੰਦਾ ਰਹੇ?

SikhNet (Spanish)Farid, el cuerpo ladra todo el tiempo, ¿quién puede aguantar ese sufrimiento?,

ਕੰਨੀ ਬੁਜੇ ਦੇ ਰਹਾਂ; ਕਿਤੀ ਵਗੈ ਪਉਣੁ ॥੮੮॥

kanee buje de rahaan; kitee vagai paun |88|

Sant Singh KhalsaI have put plugs in my ears; I don't care how much the wind is blowing. ||88||
Manmohan SinghI have put stoppers in mine ears. I care not how much wind is blowing.
Manmohan Singh (Punjabi)ਮੈਂ ਆਪਣਿਆਂ ਕੰਨਾਂ ਵਿੱਚ ਡਾਟ ਲਾਏ ਹੋਏ ਹਨ। ਮੈਨੂੰ ਪਰਵਾਹ ਨਹੀਂ ਕਿ ਕਿੰਨੀ ਹਵਾ ਚਲਦੀ ਹੈ।
Fareedkot Teekaਤਾਂ ਤੇ ਇਸ ਕੇ ਸਬਦ ਸੁਣਨੇ ਤੇ ਕੰਨੋਂ ਮੇਂ ਬੁੱਜੇ ਦੇ ਰਖੀਏ, ਫੇਰ ਭਾਵੈਂ ਕਿਤਨੀ ਪਵਨ ਵਗੇ। ਭਾਵ ਯੇਹ ਹੈ ਕਿ ਇਹ ਸਰੀਰ ਬਸਤ੍ਰਾਦੀ ਪੈਹਰਨੇ ਕਉ ਭਉਂਕਤਾ ਹੈ, ਕਿਆ ਚਾਹਤਾ ਹੈ। ਤਾਂ ਤੇ ਇਸ ਕੋ ਅੰਨ, ਬਸਤ੍ਰ ਨਿਰਬਾਹ ਮਾਤ੍ਰ ਦੇ ਦਈਏ ਔਰ ਵਿਸ਼ੇਸ਼ ਚਾਹੈ ਤਬ ਇਸ ਕੋ ਪੀਠ ਦੇ ਛਡੀਏ। ਭਾਵੈਂ ਇਹ ਕਿਤਨੀ ਹੀ ਤ੍ਰਿਸਨਾ ਵਾ ਸੰਕਲਪ ਰੂਪੀ ਪਵਨ ਵਗਾਵੈ, ਤਾਂ ਤੇ ਤ੍ਰਿਸਨਾ ਕਰ ਕੇ ਦੁਖੀ ਨਾ ਰਹੀਏ॥੮੮॥
Prof. Sahib Singhਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥

ਪਦ ਅਰਥ ਦੇ ਰਹਾਂ = ਦੇਈ ਰੱਖਾਂ, ਦੇਈ ਰੱਖਾਂਗਾ। ਕਿਤੀ = ਕਿਤਨੀ ਹੀ, ਜਿਤਨੀ ਜੀ ਚਾਹੇ। ਪਉਣੁ = ਹਵਾ ॥੮੮॥

* ਨੋਟ: ਇੱਕ ਤਾਂ ਬੰਦਿਆਂ ਨੇ ਮਨ ਵਿਚ 'ਟੋਏ ਟਿਬੇ' ਬਣਾਏ ਹੋਏ ਹਨ, ਦੂਜੇ, ਦੁਨੀਆ ਦੇ ਮਨ-ਮੋਹਣੇ ਪਦਾਰਥ ਹਰੇਕ ਜੀਵ ਨੂੰ ਖਿੱਚ ਪਾ ਰਹੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਜਗਤ ਦੁੱਖਾਂ ਦੀ ਖਾਣ ਬਣ ਗਿਆ ਹੈ।

SikhNet (Spanish)he puesto tapones en mis oídos y no me importa qué tanto el viento sopla. (88)

Open this shabad →

Shabad Sheikh Farid Ji Salok Fareed Jee

ਫਰੀਦਾ. ਰਬ ਖਜੂਰੀ ਪਕੀਆਂ; ਮਾਖਿਅ. ਨਈ ਵਹੰਨੑਿ ॥

fareedaa. rab khajooree pakeean; maakhia. nee vahana |

Sant Singh KhalsaFareed, God's dates have ripened, and rivers of honey flow.
Manmohan SinghFarid! God's dates have ripened and streams of honey flow.
Manmohan Singh (Punjabi)ਫਰੀਦ ਵਾਹਿਗੁਰੂ ਦੀਆਂ ਖਜੋਰਾ ਪੱਕ ਗਈਆਂ ਹਨ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਰਬ ਕੀਆਂ ਖਜੂਰਾਂ ਪਕੀਆਂ ਹੋਈਆਂ ਹੈਂ ਔ (ਮਾਖਿਆ) ਸ਼ੈਹਤ ਕੀਆਂ ਨਦੀਆਂ ਵਗਤੀਆਂ ਹੈਂ। ਭਾਵ ਯੇਹ ਪਰਮੇਸ੍ਵਰ ਕੇ ਸੰਤ ਜਨ ਖਜੂਰਾਂ ਸੁਭ ਗੁਣ ਰੂਪੀ ਫਲੋਂ ਕੋ ਧਾਰ ਰਹੇ ਹੈਂ ਔਰ ਤਿਨੋਂ ਕੇ ਬੀਚ ਵੀ ਨਿਕਟ ਕਥਾ ਕੀਰਤਨ ਰੂਪੀ ਸ਼ਹਿਤ ਸਮ ਮਧੁਰ ਨਦੀਆਂ ਚਲਤੀ ਹੈਂ, ਏਧਰ ਏਹ ਹਾਲ ਹੈ॥
Prof. Sahib Singh(ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ)।

ਪਦ ਅਰਥ ਰਬ ਖਜੂਰੀ = ਰੱਬ ਦੀਆਂ ਖਜੂਰਾਂ। ਮਾਖਿਅ = ਮਾਖਿਉਂ ਦੀਆਂ। ਮਾਖਿਅ ਨਈ = ਸ਼ਹਿਦ ਦੀਆਂ ਨਦੀਆਂ। ਵਹੰਨਿ = ਵਹਿੰਦੀਆਂ ਹਨ, ਵਗ ਰਹੀਆਂ ਹਨ।

SikhNet (Spanish)Farid, el tiempo de Dios ha madurado y los ríos de miel fluyen,

ਜੋ ਜੋ ਵੰਞੈਂ ਡੀਹੜਾ; ਸੋ ਉਮਰ ਹਥ ਪਵੰਨਿ ॥੮੯॥

jo jo vanyain ddeeharraa; so umar hath pavan |89|

Sant Singh KhalsaWith each passing day, your life is being stolen away. ||89||
Manmohan SinghEach day that passes steals away mortal's age.
Manmohan Singh (Punjabi)ਹਰ ਇਕ ਦਿਨ, ਜਿਹੜਾ ਬੀਤਦਾ ਹੈ, ਉਹ ਦੀ ਆਯੁ ਨੂੰ ਚੁਰਾ ਲੈਂਦਾ ਹੈ।
Fareedkot Teekaਜੋ ਜੋ (ਡੀਹੜਾ) ਦਿਨ (ਵੰਞੈ) ਬੀਤਤਾ ਹੈ, ਤਿਨ ਸੰਤਾਂ ਬਿਨਾਂ ਕੋਈ ਆਯੂ ਕੋ ਹਾਥ ਪਾਵਤਾ ਹੈ, ਭਾਵ ਯੇਹ ਦਿਨ ਦਿਨ ਪ੍ਰਤੀ ਉਮਰ ਘਟਤੀ ਜਾਤੀ ਹੈ॥੮੯॥
Prof. Sahib Singh(ਉ​ਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ॥੮੯॥

ਪਦ ਅਰਥ ਡੀਹੜਾ = ਦਿਹਾੜਾ। ਹਥ ਪਵੰਨ੍ਹ੍ਹਿ = ਹੱਥ ਪੈ ਰਹੇ ਹਨ। ਵੰਞੈ = ਜਾਂਦਾ ਹੈ, ਗੁਜ਼ਰਦਾ ਹੈ ॥੮੯॥

* ਨੋਟ: ਲਫ਼ਜ਼ 'ਮਾਖਿਅ' ਵਲ ਧਿਆਨ ਦੇਣ ਦੀ ਲੋੜ ਹੈ, ਜਿਵੇਂ 'ਜੀਉ' ਤੋਂ 'ਜੀਅ', 'ਪ੍ਰਿਉ' ਤੋਂ 'ਪ੍ਰਿਅ' ਅਤੇ 'ਹੀਉ' ਤੋਂ 'ਹੀਅ' ਬਣਿਆ ਹੈ, ਤਿਵੇਂ 'ਮਾਖਿਉ' ਤੋਂ 'ਮਾਖਿਅ' ਹੈ। * ਨੋਟ: ਲਫ਼ਜ਼ 'ਪਵੰਨ੍ਹ੍ਹਿ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ, ਵੇਖੋ ਸ਼ਲੋਕ ਨੰ: ੪੪ ਵਿਚ 'ਸਿੰਞਾਪਸਨ੍ਹ੍ਹਿ'। * ਨੋਟ: ਬਾਬਾ ਫਰੀਦ ਜੀ ਦੁਨੀਆ ਦੇ ਸੋਹਣੇ ਤੇ ਸੁਆਦਲੇ ਪਦਾਰਥਾਂ ਨੂੰ ਪੱਕੀਆਂ ਖਜੂਰਾਂ ਅਤੇ ਸ਼ਹਿਦ ਦੀਆਂ ਨਦੀਆਂ ਨਾਲ ਉਪਮਾਂ ਦੇਂਦੇ ਹਨ।

SikhNet (Spanish)con cada día que pasa tu vida se acaba. (89)

Open this shabad →

Shabad Sheikh Farid Ji Salok Fareed Jee

ਫਰੀਦਾ. ਤਨੁ ਸੁਕਾ ਪਿੰਜਰੁ ਥੀਆ; ਤਲੀਆਂ ਖੂੰਡਹਿ ਕਾਗ ॥

fareedaa. tan sukaa pinjar theea; taleean khoonddeh kaag |

Sant Singh KhalsaFareed, my withered body has become a skeleton; the crows are pecking at my palms.
Manmohan SinghFarid! My aged frail body has become a skeleton and the crows peck at my palms.
Manmohan Singh (Punjabi)ਫਰੀਦਾ, ਮੇਰੀ ਸੁੱਕੀ ਸੜੀ ਦੇਹ ਕਰੰਗ ਹੋ ਗਈ ਹੈ ਅਤੇ ਮੇਰੀਆਂ ਹਥਲੀਆਂ ਤੇ ਕਾਂ ਠੁੰਗਾ ਮਾਰਦੇ ਹਲ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਐਸਾ ਤਪ ਕੀਆ ਹੈ, ਜੋ ਤਨ ਸੁਕ ਕਰ ਪਿੰਜਰ ਸਮ ਹੋ ਗਿਆ ਹੈ ਔਰ ਮੁਰਦੇ ਵਤ ਪੈਰੋਂ ਕੀਆਂ ਤਲੀਆਂ ਕੋ ਕਾਗ ਠੂੰਗਤੇ ਹੈਂ; ਵਾ ਇੰਦ੍ਰੀਓਂ ਰੂਪੀ ਤਲੀਓਂ ਕੋ ਕਾਮ, ਕ੍ਰੋਧ ਆਦੀ ਵਿਕਾਰ ਕਾਗੋਂ ਸਮ ਠੂੰਗੇ ਮਾਰ ਕਰ ਖੈਂਚਤੇ ਹੈਂ॥
Prof. Sahib Singhਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)।

ਪਦ ਅਰਥ ਥੀਆ = ਹੋ ਗਿਆ ਹੈ। ਪਿੰਜਰੁ ਥੀਆ = ਹੱਡੀਆਂ ਦੀ ਮੁੱਠ ਹੋ ਗਿਆ ਹੈ। ਖੂੰਡਹਿ = ਠੂੰਗ ਰਹੇ ਹਨ। ਕਾਗ = ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ।

SikhNet (Spanish)Farid, mi acabado cuerpo se ha vuelto un esqueleto y los cuervos picotean mis manos,

ਅਜੈ ਸੁ ਰਬੁ. ਨ ਬਾਹੁੜਿਓ; ਦੇਖੁ ਬੰਦੇ ਕੇ ਭਾਗ ॥੯੦॥

ajai su rab. na baahurrio; dekh bande ke bhaag |90|

Sant Singh KhalsaEven now, God has not come to help me; behold, this is the fate of all mortal beings. ||90||
Manmohan SinghEven till now, God has not come to my aid, see thou, that such is the fate of the man.
Manmohan Singh (Punjabi)ਹੁਣ ਤਾਈ ਵੀ ਵਾਹਿਗੁਰੂ ਮੇਰੀ ਮਦਦ ਲਈ ਨਹੀਂ ਆਇਆ, ਤੂੰ ਵੇਖ ਕਿ ਐਹੋ ਜੇਹੀ ਹੈ ਆਦਮੀ ਦੀ ਪ੍ਰਾਲਭਧ।
Fareedkot Teekaਤਾਂ ਤੇ ਐਸਾ ਤਪ ਕਰਨੇ ਸੇ ਭੀ ਮੁਝ ਕੋ ਅਜੇ ਤਕ ਰਬ ਪ੍ਰਾਪਤ ਨਹੀਂ ਹੂਆ। ਇਸ ਤੇ ਦੇਖੋ ਭਾਈ ਐਸੇ ਮੈਂ ਬੰਦੇ ਕੇ ਮੰਦਭਾਗ ਹੈਂ॥੯੦॥☬ਤਪ ਕਰ ਖੂਹੇ ਮੇਂ ਲਟਕਤੇ ਹੂਏ ਕਾਗ ਪ੍ਰਤੀ ਕਹਿਤੇ ਹੈਂ:
Prof. Sahib Singhਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ॥੯੦॥

ਪਦ ਅਰਥ ਅਜੈ = ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ)। ਨ ਬਾਹੁੜਿਓ = ਨਹੀਂ ਤੁੱਠਾ, ਤਰਸ ਨਹੀਂ ਕੀਤਾ ॥੯੦॥

SikhNet (Spanish)aún ahora Dios no ha llegado en mi ayuda, escucha, este es la suerte del mortal. (90)

Open this shabad →

Shabad Sheikh Farid Ji Salok Fareed Jee

ਕਾਗਾ ਕਰੰਗ ਢੰਢੋਲਿਆ; ਸਗਲਾ ਖਾਇਆ ਮਾਸੁ ॥

kaagaa karang dtandtoliaa; sagalaa khaaeaa maas |

Sant Singh KhalsaThe crows have searched my skeleton, and eaten all my flesh.
Manmohan SinghThe crows have searched my skeleton and eaten up all flesh.
Manmohan Singh (Punjabi)ਕਾਵਾਂ ਨੇ ਮੇਰੇ ਪਿੰਜਰ ਦੀ ਖੋਜ ਭਾਲ ਕਰ ਲਈ ਹੈ ਤੇ ਮੇਰਾ ਸਾਰਾ ਗੋਸ਼ਤ ਖਾ ਲਿਆ ਹੈ।
Fareedkot Teekaਹੇ ਕਾਗ! ਤੁਮਨੇ ਮੇਰੇ ਕਰੰਗ ਕੋ ਢੂੰਡ ਕਰ ਕੇ ਅਰਥਾਤ ਭਾਲ ਭਾਲ ਕੇ ਮੇਰਾ ਸੰਪੂਰਨ ਮਾਸ ਖਾਇ ਲੀਆ ਹੈ॥
Prof. Sahib Singhਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)।

ਪਦ ਅਰਥ ਕਾਗਾ = ਕਾਗਾਂ ਨੇ, ਕਾਵਾਂ ਨੇ, ਵਿਕਾਰਾਂ ਨੇ, ਦੁਨੀਆਵੀ ਪਦਾਰਥਾਂ ਦੇ ਚਸਕਿਆਂ ਨੇ। ਕਰੰਗ = ਪਿੰਜਰ, ਬਹੁਤ ਲਿੱਸਾ ਹੋਇਆ ਹੋਇਆ ਸਰੀਰ। ਸਗਲਾ = ਸਾਰਾ।

SikhNet (Spanish)Los cuervos se han comido toda mi carne

ਏ ਦੁਇ ਨੈਨਾ. ਮਤਿ ਛੁਹਉ; ਪਿਰ ਦੇਖਨ ਕੀ ਆਸ ॥੯੧॥

e due nainaa. mat chhuhau; pir dekhan kee aas |91|

Sant Singh KhalsaBut please do not touch these eyes; I hope to see my Lord. ||91||
Manmohan SinghO crows! Touch ye not these two eyes, as I hope to behold my Beloved.
Manmohan Singh (Punjabi)ਹੇ ਕਾਵੋਂ! ਇਨ੍ਹਾਂ ਦੋਨਾ ਅੱਖਾਂ ਨੂੰ ਤੁਸਾਂ ਨਾਂ ਛੇੜਨਾ, ਕਿਉਂਕਿ ਮੈਨੂੰ ਆਪਣੇ ਪਿਆਰੇ ਨੂੰ ਵੇਖਣ ਦੀ ਊਮੈਦ ਹੈ।
Fareedkot Teekaਪਰੰਤੂ ਇਨ ਦੋਨੋਂ ਨੇਤ੍ਰੋਂ ਕੋ ਤੁਮ ਮਤ ਛੋਹਣਾ ਕਰੋ, ਕਿਉਂ ਕਿ ਮੁਝ ਕੋ ਇਨ ਨੇਤ੍ਰੋਂ ਸਾਥ ਸਰਗੁਨ ਸਰੂਪ ਪਤੀ ਕੇ ਦੇਖਣੇ ਕੀ ਆਸ਼ਾ ਹੈ; ਵਾ ਹੇ ਕਾਲ ਰੂਪੀ ਕਾਗ! ਸਰੀਰ ਰੂਪੀ ਕਰੰਗੋਂ ਕੇ ਢੂੰਡਣੇ ਵਾਲੇ ਤੈਨੇ ਸੁਭ ਗੁਣੋਂ ਰੂਪੀ ਮੇਰਾ ਮਾਸ ਸਭ ਖਾਇ ਲੀਆ ਹੈ। ਪਰੰਤੂ ਮਨ ਔ ਬੁਧੀ ਰੂਪੀ ਇਨ ਦੋਨੋਂ ਕੋ ਤੁਮ ਸਪਰਸ ਨਾ ਕਰੋ, ਕਿਉਂ ਕਿ ਮੁਝ ਕੋ ਇਨ ਨੇਤਰੋਂ ਸਾਥ ਨਿਰਗੁਣ ਸਰੂਪ ਪਤੀ ਕੇ ਦੇਖਣੇ ਕੀ ਆਸ ਹੈ॥੯੧॥
Prof. Sahib Singhਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ॥੯੧॥

ਪਦ ਅਰਥ ਮਤਿ ਛੁਹਉ = ਰੱਬ ਕਰ ਕੇ ਕੋਈ ਨਾਹ ਛੇੜੇ (ਵੇਖੋ, ਸ਼ਲੋਕ ਨੰ: ੨੫ ਵਿਚ ਲਫ਼ਜ਼ 'ਭਿਜਉ', 'ਵਰਸਉ' ਅਤੇ 'ਤੁਟਉ')। ਆਸ = ਤਾਂਘ ॥੯੧॥

SikhNet (Spanish)pero por favor no toquen estos ojos pues tengo que ver a mi Señor. (91)

Open this shabad →

Shabad Sheikh Farid Ji Salok Fareed Jee

ਕਾਗਾ ਚੂੰਡਿ. ਨ ਪਿੰਜਰਾ; ਬਸੈ ਤ. ਉਡਰਿ ਜਾਹਿ ॥

kaagaa choondd. na pinjaraa; basai ta. uddar jaeh |

Sant Singh KhalsaO crow, do not peck at my skeleton; if you have landed on it, fly away.
Manmohan SinghO Crow, corrode thou not my skeleton. If thou have perched upon it, then fly thou away.
Manmohan Singh (Punjabi)ਹੇ ਕਾਵਾਂ! ਤੂੰ ਮੇਰੇ ਕਰੰਗ ਨੂੰ ਨਾਂ ਚੂੰਡ। ਜੇਕਰ ਤੂੰ ਹਿਸ ਤੇ ਬਹਿ ਗਿਆ ਹੈ ਤਾਂ ਤੂੰ ਉਡ ਜਾ।
Fareedkot Teekaਹੇ ਕਾਗਾ! ਇਸ ਸਰੀਰ ਰੂਪੀ ਪਿੰਜਰੇ ਕੋ ਚੂੰਡਣਾ ਨਾ ਕਰ, ਬਸਿਆ ਹੈਂ ਤਾਂ ਵੀ ਇਥੋਂ ਉਡ ਕਰ ਚਲਾ ਜਾਹ॥
Prof. Sahib Singhਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,

ਪਦ ਅਰਥ ਕਾਗਾ = ਹੇ ਕਾਂ! ਹੇ ਦੁਨੀਆਵੀ ਪਦਾਰਥਾਂ ਦੇ ਚਸਕੇ! ਚੂੰਡਿ ਨ = ਨਾਹ ਠੂੰਗ। ਪਿੰਜਰਾ = ਸੁੱਕਾ ਹੋਇਆ ਸਰੀਰ। ਬਸੈ = (ਜੇ) ਵੱਸ ਵਿਚ (ਹੈ), ਜੇ ਤੇਰੇ ਵੱਸ ਵਿਚ ਹੈ, ਜੇ ਤੂੰ ਕਰ ਸਕੇਂ। ਤ = ਤਾਂ।

SikhNet (Spanish)Farid, oh cuervos, no picoteen mi esqueleto, emprendan su vuelo,

ਜਿਤੁ ਪਿੰਜਰੈ ਮੇਰਾ ਸਹੁ ਵਸੈ; ਮਾਸੁ. ਨ ਤਿਦੂ ਖਾਹਿ ॥੯੨॥

jit pinjarai meraa sahu vasai; maas. na tidoo khaeh |92|

Sant Singh KhalsaDo not eat the flesh from that skeleton, within which my Husband Lord abides. ||92||
Manmohan SinghThe skeleton, wherein dwells my spouse, eat thou not flesh therefrom.
Manmohan Singh (Punjabi)ਜਿਸ ਕਰੰਗ ਅੰਦਰ ਮੇਰਾ ਕੰਤ ਰਹਿੰਦਾ ਹੈ, ਉਸ ਵਿਚੋਂ ਤੂੰ ਗੋਸ਼ਤ ਨਾਂ ਖਾ।
Fareedkot Teekaਕਿਉਂ ਕਿ ਜਿਸ ਪਿੰਜਰੇ ਮੇਂ ਮੇਰਾ (ਸਹੁ) ਪਤੀ ਪਰਮੇਸ੍ਵਰ ਨਿਵਾਸ ਕਰਤਾ ਹੈ ਤਿਸ ਪਿੰਜਰੇ ਸੇ ਮਾਸ ਨਾ ਖਾਹੁ॥੯੨॥
Prof. Sahib Singhਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ॥੯੨॥

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਪਿੰਜਰੈ = ਜਿਸ ਸਰੀਰ ਵਿਚ। ਤਿਦੂ = ਉਸ ਸਰੀਰ ਵਿਚੋਂ ॥੯੨॥

SikhNet (Spanish)no coman del esqueleto en donde mi Señor Esposo habita. (92)

Open this shabad →

Shabad Sheikh Farid Ji Salok Fareed Jee

ਫਰੀਦਾ. ਗੋਰ ਨਿਮਾਣੀ, ਸਡੁ ਕਰੇ; ਨਿਘਰਿਆ. ਘਰਿ ਆਉ ॥

fareedaa. gor nimaanee, sadd kare; nighariaa. ghar aau |

Sant Singh KhalsaFareed, the poor grave calls out, "O homeless one, come back to your home.
Manmohan SinghFarid! The poor grave calls out, "O homeless come to thy Home".
Manmohan Singh (Punjabi)ਫਰੀਦ! ਕਬਰ ਪੁਕਾਰਦੀ ਹੈ, "ਓ ਬੇਘਰ ਤੂੰ ਆਪਣੇ ਧਾਮ ਨੂੰ ਆ।"
Fareedkot Teekaਸ੍ਰੀ ਫਰੀਦ ਜੀ ਕਹਤੇ ਹੈਂ: ਜੋ (ਗੋਰ) ਕਬਰ (ਨਿਮਾਣੀ) ਨੀਵੀਂ ਹੈ, ਸੋ ਜਿੰਦ ਨੂੰ (ਸਡੁ) ਸੱਦਣਾ ਕਰਤੀ ਹੈ, ਹੇ ਨਿਘਰਿਆ! ਮੈਂ ਜੋ ਤੇਰਾ ਘਰ ਹਾਂ, ਏਥੇ ਆਉ॥
Prof. Sahib Singhਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,

ਪਦ ਅਰਥ ਨਿਮਾਣੀ = ਵਿਚਾਰੀ। ਸਡੁ = ਸੱਦਾ, ਵਾਜ। ਸਡੁ ਕਰੇ = ਵਾਜ ਮਾਰ ਰਹੀ ਹੈ। ਨਿਘਰਿਆ = ਹੇ ਬੇ-ਘਰੇ ਜੀਵ! ਘਰਿ = ਘਰ ਵਿਚ।

SikhNet (Spanish)Farid, la pobre tumba grita, oh, ser sin hogar, regresa a tu hogar,

ਸਰਪਰ ਮੈਥੈ ਆਵਣਾ; ਮਰਣਹੁ. ਨਾ ਡਰਿਆਹੁ ॥੯੩॥

sarapar maithai aavanaa; maranahu. naa ddariaahu |93|

Sant Singh KhalsaYou shall surely have to come to me; do not be afraid of death." ||93||
Manmohan SinghThou shall assuredly come to me, so fear not thy death.
Manmohan Singh (Punjabi)ਤੂੰ ਨਿਸਚਿਤ ਹੀ ਮੇਰੇ ਕੋਲ ਆਉਣਾ ਹੈ ਇਸ ਲਈ ਤੂੰ ਆਪਣੀ ਮੌਤ ਤੋਂ ਭੈ ਨਾਂ ਖਾ।
Fareedkot Teeka(ਸਰਪਰ) ਓੜਕ ਨੂੰ ਤੇਰਾ ਆਵਣਾ ਮੇਰੇ ਪਾਸ ਹੀ ਹੋਣਾ ਹੈ, ਤਾਂ ਤੇ ਮਰਨੇ ਕਾ ਡਰ ਰਿਦੇ ਮੇਂ ਨਾ ਲਿਆਉ॥੯੩॥
Prof. Sahib Singh(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥

ਪਦ ਅਰਥ ਸਰਪਰ = ਆਖ਼ਿਰ ਨੂੰ। ਮੈਥੈ = ਮੇਰੇ ਪਾਸ ॥੯੩॥

SikhNet (Spanish)de seguro tendrás que regresar, no tengas temor de la muerte. (93)

Open this shabad →

Shabad Sheikh Farid Ji Salok Fareed Jee

ਏਨੀ ਲੋਇਣੀ ਦੇਖਦਿਆ; ਕੇਤੀ ਚਲਿ ਗਈ ॥

enee loeinee dekhadiaa; ketee chal gee |

Sant Singh KhalsaThese eyes have seen a great many leave.
Manmohan SinghWithin the sight of these eyes of mine good many have departed.
Manmohan Singh (Punjabi)ਮੇਰੇ ਇਨ੍ਹਾਂ ਨੇਤਰਾ ਦੇ ਵੇਖਣ ਅੰਦਰ ਅਨੇਕਾਂ ਹੀ ਕੂਚ ਕਰ ਗਏ ਹਨ।
Fareedkot Teekaਇਨੋਂ ਨੇਤਰੋਂ ਕੇ ਦੇਖਤਿਆਂ ਹੀ ਕਿਤਨੀ ਸ੍ਰਿਸ਼ਟੀ ਚਲੀ ਗਈ ਹੈ॥
Prof. Sahib Singhਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ)।

ਪਦ ਅਰਥ ਲੋਇਣ = ਅੱਖਾਂ। ਇਨ੍ਹ੍ਹੀ ਲੋਇਣੀ = ਇਹਨਾਂ ਅੱਖਾਂ ਨਾਲ। (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)। ਕੇਤੀ = ਕਿਤਨੀ ਹੀ (ਖ਼ਲਕਤਿ), ਬੇਅੰਤ ਜੀਵ।

SikhNet (Spanish)Estos ojos han visto a muchos partir,

ਫਰੀਦਾ. ਲੋਕਾਂ ਆਪੋ ਆਪਣੀ; ਮੈ ਆਪਣੀ ਪਈ ॥੯੪॥

fareedaa. lokaan aapo aapanee; mai aapanee pee |94|

Sant Singh KhalsaFareed, the people have their fate, and I have mine. ||94||
Manmohan SinghFarid! People have their own anxieties and I have my own.
Manmohan Singh (Punjabi)ਫਰੀਦ! ਲੁਕਾਈ ਨੂੰ ਆਪੇ ਆਪਣਾ ਫਿਕਰ ਹੈ ਅਤੇ ਮੈਨੂੰ ਆਪਣਾ ਹੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਸਭ ਲੋਕੋਂ ਕੋ ਆਪੋ ਆਪਣੀ ਚਿੰਤਾ ਹੈ, ਮੁਝ ਕੋ ਆਪਣੀ ਹੀ ਚਿੰਤਾ ਆਣ ਪੜੀ ਹੈ॥੯੪॥☬ਫਰੀਦ ਜੀ ਕੋ ਅਕਾਸ ਬਾਨੀ ਭਈ, ਸੋਈ ਕਹਿਤੇ ਹੈਂ:
Prof. Sahib Singhਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਜੀਵ ਦੁਨੀਆ ਵਾਲੀ ਧੁਨ ਵਿਚ ਹੀ ਹੈ), ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ॥੯੪॥
SikhNet (Spanish)la gente tiene su destino y yo el mío. (94)

Open this shabad →

Shabad Sheikh Farid Ji Salok Fareed Jee

ਆਪੁ ਸਵਾਰਹਿ. ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥

aap savaareh. mai mileh; mai miliaa sukh hoe |

Sant Singh KhalsaGod says, "If you reform yourself, you shall meet me, and meeting me, you shall be at peace.
Manmohan SinghSays the Lord, "If O man, thou reform thyself, thou shall meet me.
Manmohan Singh (Punjabi)ਸੁਆਮੀ ਆਖਦਾ ਹੈ, "ਜੇਕਰ ਤੂੰ ਹੇ ਬੰਦੇ! ਆਪਣੇ ਆਪ ਨੂੰ ਸੁਧਾਰ ਲਵੇ, ਤੂੰ ਮੈਨੂੰ ਮਿਲ ਪਵੇਂਗਾ।
Fareedkot Teekaਜੇ ਤੂੰ ਅਪਣੇ ਆਪ ਕੋ ਸਵਾਰੈ ਤਬ ਤੂੰ ਮੁਝ ਕੋ ਮਿਲੈ ਔਰ ਜਬ ਮੈਂ ਤੁਝ ਕੋ ਮਿਲਿਆ ਤਬ ਤੇਰੇ ਕੋ ਸੁਖ ਹੋਵੈਗਾ॥
Prof. Sahib Singhਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ)।

ਪਦ ਅਰਥ ਆਪੁ = ਆਪਣੇ ਆਪ ਨੂੰ। ਮੈ = ਮੈਨੂੰ।

SikhNet (Spanish)Dios dice, si reformas tu ser, me encontrarás y estarás en Paz,

ਫਰੀਦਾ. ਜੇ ਤੂ, ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥

fareedaa. je too, meraa hoe raheh; sabh jag teraa hoe |95|

Sant Singh KhalsaO Fareed, if you will be mine, the whole world will be yours." ||95||
Manmohan Singhand if you belong to me, the whole world shall belong to thee", says Farid.
Manmohan Singh (Punjabi)ਫਰੀਦ! ਜੇਕਰ ਤੂੰ ਮੈਡਾ ਬਣਿਆ ਰਹੇ ਤਾਂ ਸਾਰਾ ਜਹਾਨ ਤੈਡਾ ਥੀ ਵੰਞੇਗਾ।
Fareedkot Teekaਤਾਂ ਤੇ ਹੇ ਫਰੀਦ! ਜੇ ਕਰ ਕੇ ਤੂੰ ਮੇਰਾ ਦਾਸ ਹੋਇ ਰਹੇਂਗਾ ਤਬ ਸੰਪੂਰਨ ਜਗਤ ਤੇਰਾ ਦਾਸ ਹੋ ਜਾਵੇਗਾ॥੯੫॥☬ਸਰੀਰ ਕੀ ਅਨਿਸਥਿਰਤਾ ਮੇਂ ਦੋ ਦ੍ਰਿਸ਼ਟਾਂਤ ਉਚਾਰਨ ਕਰਤੇ ਹੈਂ:
Prof. Sahib Singhਹੇ ਫਰੀਦ! ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥

* ਨੋਟ: ਮੌਤ ਦੀ ਢਾਹ ਲੱਗੀ ਹੋਈ ਵੇਖ ਕੇ ਜਦੋਂ ਫਰੀਦ ਨੇ ਆਤਮਕ ਜੀਵਨ ਵੱਲ ਧਿਆਨ ਮਾਰਿਆ ਤਾਂ ਰੱਬ ਵਲੋਂ ਇਹ ਧੀਰਜ ਮਿਲੀ।

SikhNet (Spanish)o dice Farid, si eres mío, el mundo entero será tuyo. (95)

Open this shabad →

Shabad Sheikh Farid Ji Salok Fareed Jee

ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥

kandhee utai rukharraa; kicharak banai dheer |

Sant Singh KhalsaHow long can the tree remain implanted on the river-bank?
Manmohan SinghHow long can the tree remain stable on the river-bank?
Manmohan Singh (Punjabi)ਕਿੰਨੇ ਚਿਰ ਲਈ ਦਰਿਆ ਦੇ ਕਿਨਾਰੇ ਖੜਾ ਰੁਖ ਅਸਥਿਰ ਰਹਿ ਸਕਦਾ ਹੈ?
Fareedkot Teekaਜੋ ਦਰੀਆਉਂ ਕੇ (ਕੰਧੀ) ਕਿਨਾਰੇ ਪਰ (ਰੁਖੜਾ) ਬਿਰਛ ਹੈ, ਓਹ ਕਿਤਨਾਕੁ ਚਿਤ ਧੀਰਜ ਬਾਂਧੇਗਾ ਅਰਥਾਤ ਕੁਛ ਨਹੀਂ ਬਾਂਧੇਗਾ॥
Prof. Sahib Singh(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ?

ਪਦ ਅਰਥ ਕੰਧੀ = ਕੰਢਾ। ਰੁਖੜਾ = ਨਿੱਕਾ ਜਿਹਾ ਰੁੱਖ, ਵਿਚਾਰਾ ਰੁੱਖ। ਧੀਰ = ਧੀਰਜ, ਧਰਵਾਸ।

SikhNet (Spanish)¿Cuánto puede el árbol permanecer a orillas del río?

ਫਰੀਦਾ. ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥੯੬॥

fareedaa. kachai bhaanddai rakheeai; kichar taaee neer |96|

Sant Singh KhalsaFareed, how long can water be kept in a soft clay pot? ||96||
Manmohan SinghFarid! For how long, can the water be kept in unbaked earthen vessel?
Manmohan Singh (Punjabi)ਫਰੀਦ! ਮਿੱਟੀ ਦੇ ਕੱਚੇ ਬਰਤਨ ਵਿੱਚ ਕਿੰਨੇ ਕੁ ਚਿਰ ਲਈ ਪਾਣੀ ਰਖਿਆ ਜਾ ਵਸੇ ਹਨ।
Fareedkot Teekaਪੁਨਾ ਕਚੇ ਭਾਂਡੇ ਮੇਂ ਕਿਤਨਾਕ ਚਿਰ ਜਲ ਰਖੀਏਗਾ ਅਰਥਾਤ ਕੁਛ ਨਹੀਂ ਰਹਿ ਸਕਤਾ ਹੈ। ਭਾਵ ਯੇਹ ਜੈਸੇ ਕਿਨਾਰੇ ਪਰ ਬ੍ਰਿਛ ਨਹੀਂ ਰਹਿ ਸਕਤਾ ਹੈ ਔ ਜੈਸੇ ਕਚੇ ਭਾਂਡੇ ਮੇਂ ਜਲ ਨਹੀਂ ਠਹਿਰਤਾ ਹੈ। ਤੈਸੇ ਇਸ ਸਰੀਰ ਕਾ ਸੰਸਾਰ ਮੇਂ ਰਹਿਣਾ ਹੈ, ਤਾਂ ਤੇ ਇਹ ਜੀਵਣਾ ਸੰਸਾਰ ਮੇਂ ਖਿਨਭੰਗਰ ਹੈ॥੯੬॥
Prof. Sahib Singh(ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) ॥੯੬॥

ਪਦ ਅਰਥ ਨੀਰੁ = ਪਾਣੀ ॥੯੬॥

SikhNet (Spanish)Farid, ¿cuánto puede permanecer el río en una maceta de barro blanda? (96)

Open this shabad →

Shabad Sheikh Farid Ji Salok Fareed Jee continues on Ang 1383

ਫਰੀਦਾ. ਮਹਲ ਨਿਸਖਣ ਰਹਿ ਗਏ; ਵਾਸਾ ਆਇਆ ਤਲਿ ॥

fareedaa. mehal nisakhan reh ge; vaasaa aaeaa tal |

Sant Singh KhalsaFareed, the mansions are vacant; those who lived in them have gone to live underground.
Manmohan SinghFarid! The mansions have been emptied and their occupants have gone to abide below the earth (in the graves).
Manmohan Singh (Punjabi)ਫਰੀਦ! ਮੰਦਰ ਖਾਲੀ ਹੋ ਗਏ ਹਨ। ਉਨ੍ਹਾਂ ਵਿੱਚ ਰਹਿਣ ਵਾਲੇ ਧਰਤੀ ਹੇਠਾਂ ਜਾ ਵਸੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਭਾਈ ਮ੍ਰਿਤ ਹੂਏ ਸੇ (ਮਹਲ) ਮੰਦਰ ਤੌ (ਨਿਸਖਣ) ਵਿਸ਼ੇਸ਼ ਕਰ ਕੇ ਖਾਲੀ ਹੀ ਰਹਿ ਗਏ ਹੈਂ ਔਰ ਸਰੀਰ ਕਾ ਵਾਸਾ ਪ੍ਰਿਥਵੀ ਕੇ (ਤਲਿ) ਨੀਚੇ ਆਯਾ, ਭਾਵ ਕਬਰ ਅਸਥਾਨ ਮੇਂ ਹੂਆ ਹੈ॥
Prof. Sahib Singhਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ।

ਪਦ ਅਰਥ ਮਹਲ-ਪੱਕੇ ਘਰ। ਨਿਸਖਣ-ਬਿਲਕੁਲ ਖ਼ਾਲੀ, ਸੁੰਞੇ। ਤਲਿ-ਤਲ ਵਿਚ, ਹੇਠਾਂ ਧਰਤੀ ਵਿਚ।

SikhNet (Spanish)Farid, las mansiones están vacías,

Open this shabad (3 lines, Angs 1382-1383) →

Ang 1382 of 1430