ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਕਾਰਣੁ ਕਰਤੈ ਜੋ ਕੀਆ; ਸੋਈ ਹੈ ਕਰਣਾ ॥
kaaran karatai jo keea; soee hai karanaa |
Sant Singh KhalsaHe does the dees which the Creator causes him to do.
Manmohan SinghThe mortal does the deed, which the Creator Lord makes him do.
Manmohan Singh (Punjabi)ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਸਿਰਜਣਹਾਰ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
Fareedkot Teekaਕਰਨ ਕਾਰਜ ਰੂਪ ਜੋ ਜਗਤ ਹੈ ਕਰਨੇ ਨੇ ਕੀਆ ਹੈ, ਤਿਨ ਸੇ ਜੈਸੇ ਕਰਮ ਕਰਾਵਤਾ ਹੈ ਜਗਤ ਸੋਈ (ਕਰਣਾ) ਕਰਤਾ ਹੈ॥
Prof. Sahib Singhਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।ਪਦ ਅਰਥ ਕਾਰਣੁ = ਸਬਬ। ਕਰਤੈ = ਕਰਤਾਰ ਨੇ। ਹੈ ਕਰਣਾ = (ਸਬੱਬ) ਬਣਨਾ ਹੈ।
SikhNet (Spanish)Lo que el Señor Creador hace, eso viene a suceder y aunque uno haga cientos de trucos,
ਜੇ ਸਉ ਧਾਵਹਿ ਪ੍ਰਾਣੀਆ; ਪਾਵਹਿ ਧੁਰਿ ਲਹਣਾ ॥
je sau dhaaveh praaneea; paaveh dhur lahanaa |
Sant Singh KhalsaEven if you run in hundreds of directions, O mortal, you shall still receive what you are pre-destined to receive.
Manmohan SinghEven it thou run is hundreds of directions, O mortal, thou shall obtain, what thou are preordained to have.
Manmohan Singh (Punjabi)ਜੇਕਰ ਤੂੰ ਸੈਂਕੜੇ ਪਾਸੀਂ ਭਜਿਆ ਭੀ ਫਿਰੇ, ਹੇ ਨਾਸਵੰਤ ਬੰਦੇ! ਤੈਨੂੰ ਉਹੀ ਕੁੱਛ ਪ੍ਰਾਪਤ ਹੋਵੇਗਾ, ਜੋ ਮੁੱਢ ਤੋਂ ਤੈਨੂੰ ਮਿਲਣਾ ਲਿਖਿਆ ਹੋਇਆ ਹੈ।
Fareedkot Teekaਹੇ ਪ੍ਰਾਣੀ! ਜੇ ਤੂੰ ਸੈਂਕੜੇ ਕੋਸ ਧਾਵੈ, ਜੋ ਪੂਰਬ ਜਨਮ ਕਾ ਲਹਿਣਾ ਹੈ ਓਹੀ ਤੂੰ ਪਾਵੈਗਾ॥
Prof. Sahib Singhਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।ਪਦ ਅਰਥ ਸਉ = ਸੈਂਕੜੇ ਵਾਰੀ। ਧਾਵਹਿ = ਤੂੰ ਦੌੜੇਂ। ਧੁਰਿ = (ਜੋ) ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਨੇ ਲਿਖਿਆ ਹੈ)।
SikhNet (Spanish)uno obtiene sólo lo que está escrito por Dios. Sí, sin un Destino, uno no obtiene nada, aunque recorra todo el mundo.
ਬਿਨੁ ਕਰਮਾ ਕਿਛੂ. ਨ ਲਭਈ; ਜੇ ਫਿਰਹਿ ਸਭ ਧਰਣਾ ॥
bin karamaa kichhoo. na labhee; je fireh sabh dharanaa |
Sant Singh KhalsaWithout good karma, you shall obtain nothing, even if you wander across the whole world.
Manmohan SinghWithout destiny thou shall obtain nothing, even if thou roam the entire world.
Manmohan Singh (Punjabi)ਬਗ਼ੈਰ ਭਾਗਾਂ ਦੇ ਤੈਨੂੰ ਕੁੱਝ ਭੀ ਨਹੀਂ ਮਿਲਣਾ ਭਾਵੇਂ ਤੂੰ ਸਾਰੇ ਸੰਸਾਰ ਅੰਦਰ ਭਟਕਦਾ ਫਿਰੇਂ।
Fareedkot Teekaਜੇ ਸਾਰੀ ਪ੍ਰਿਥੀ ਮੇਂ ਭੀ ਫਿਰੇ ਤਾਂ ਵੀ ਪੂਰਬ ਕਰਮੋਂ ਤੇ ਬਿਨਾਂ ਕੁਛ ਨਹੀਂ ਪ੍ਰਾਪਤਿ ਹੋਵੈਗਾ॥
Prof. Sahib Singhਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।ਪਦ ਅਰਥ ਕਰਮਾ = ਕਰਮ, ਮੇਹਰ। ਧਰਣਾ = ਧਰਤੀ।
SikhNet (Spanish)Encontrando al Guru, uno debe de quitarse de cualquier miedo,
ਗੁਰ ਮਿਲਿ ਭਉ ਗੋਵਿੰਦ ਕਾ; ਭੈ ਡਰੁ ਦੂਰਿ ਕਰਣਾ ॥
gur mil bhau govind kaa; bhai ddar door karanaa |
Sant Singh KhalsaMeeting with the Guru, you shall know the Fear of God, and other fears shall be taken away.
Manmohan SinghMeeting with the Guru the Lord's fear wells up and one is rid of other's fears and deeds.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਬੰਦਾ ਹੋਰਨਾਂ ਡਰਾਂ ਤੇ ਤ੍ਰਾਸਾਂ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਸਾਥ ਮਿਲ ਕੇ ਗੋਬਿੰਦ ਕਾ ਭਉ ਧਾਰਿਆ ਹੈ ਤਿਨੋਂ ਨੈ ਭੈਦਾਇਕ, ਭਾਵ ਅਤੀ ਜਮ ਕਾ ਡਰਿ ਦੂਰਿ (ਕਰਣਾ) ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।ਪਦ ਅਰਥ ਭੈ ਡਰੁ = (ਦੁਨੀਆ ਦੇ) ਡਰਾਂ ਦਾ ਸਹਿਮ।
SikhNet (Spanish)sólo debe permanecer nuestro sentido de proporción reverente ante el Señor,
ਭੈ ਤੇ. ਬੈਰਾਗੁ ਊਪਜੈ; ਹਰਿ ਖੋਜਤ ਫਿਰਣਾ ॥
bhai te. bairaag aoopajai; har khojat firanaa |
Sant Singh KhalsaThrough the Fear of God, the attitude of detachment wells up, and one sets out in search of the Lord.
Manmohan SinghThrough the Lord's fear wells up detachedness and one sets out in the search of God.
Manmohan Singh (Punjabi)ਪ੍ਰਭੂ ਦੇ ਡਰ ਰਾਹੀਂ ਉਪਰਾਮਤਾ ਉਤਪੰਨ ਹੋ ਜਾਂਦੀ ਹੈ ਤੇ ਆਦਮੀ ਵਾਹਿਗੁਰੂ ਨੂੰ ਲੱਭਣ ਲੱਗ ਜਾਂਦਾ ਹੈ।
Fareedkot Teekaਭਗਵੰਤ ਕਾ ਭੈ ਧਾਰਣ ਸੇ ਬੈਰਾਗੁ ਉਤਪਤਿ ਹੋਤਾ ਹੈ ਤਿਸ ਤੇ ਹਰੀ ਕੋ ਖੋਜਤੇ ਫਿਰਤੇ ਹੈਂ॥
Prof. Sahib Singhਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।ਪਦ ਅਰਥ ਭੈ = ਡਰਾਂ ਦਾ। ਭੈ ਤੇ = (ਪ੍ਰਭੂ ਦੇ) ਡਰ ਤੋਂ।
SikhNet (Spanish)pues a través de la Reverencia por el Señor, viene el Desapego y así uno empieza la búsqueda por Dios,
ਖੋਜਤ ਖੋਜਤ ਸਹਜੁ ਉਪਜਿਆ; ਫਿਰਿ. ਜਨਮਿ ਨ ਮਰਣਾ ॥
khojat khojat sehaj upajiaa; fir. janam na maranaa |
Sant Singh KhalsaSearching and searching, intuitive wisdom wells up, and then, one is not born to die again.
Manmohan SinghSearching and searching, gnosis wells up in man and then he comes and goes not again.
Manmohan Singh (Punjabi)ਭਾਲਦਿਆਂ, ਭਾਲਦਿਆਂ ਬੰਦੇ ਅੰਦਰ ਗਿਆਨ ਉਤਪੰਨ ਹੋ ਜਾਂਦਾ ਹੈ ਅਤੇ ਤਦ ਉਹ ਮੁੜ ਕੇ ਆਉਂਦਾ ਤੇ ਜਾਂਦਾ ਨਹੀਂ।
Fareedkot Teekaਮਨ ਬਾਣੀ ਕਰ ਹਰੀ ਕੋ ਖੋਜਤਿਆਂ ਗ੍ਯਾਨ ਉਤਪਤ ਹੂਆ ਹੈ, ਜਿਸ ਤੇ ਫੇਰ ਜਨਮ ਔ ਮਰਨਾ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਸਹਜੁ = ਅਡੋਲ ਅਵਸਥਾ।
SikhNet (Spanish)buscando y buscando la Paz es edificada en nosotros, y uno ya no viene ni va a ningún lado,
ਹਿਆਇ ਕਮਾਇ ਧਿਆਇਆ; ਪਾਇਆ ਸਾਧ ਸਰਣਾ ॥
hiaae kamaae dhiaaeaa; paaeaa saadh saranaa |
Sant Singh KhalsaPracticing meditation within my heart, I have found the Sanctuary of the Holy.
Manmohan SinghSeeking the saints refuge and contemplating and practising the Name within my mind, I have attained to my Lord.
Manmohan Singh (Punjabi)ਸੰਤਾਂ ਦੇ ਪਨਾਹ ਲੈਣ ਆਪਣੇ ਹਿਰਦੇ ਅੰਦਰ ਨਾਮ ਦਾ ਆਰਾਧਨ ਅਤੇ ਕਮਾਈ ਕਰਨ ਦੁਆਰਾ ਮੈਂ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਪਰੰਤੂ ਸੰਤੋਂ ਕੀ ਸਰਨ ਸੇ ਗ੍ਯਾਨ ਪਾਇਆ ਹੈ ਔ ਹਿਰਦੇ ਮੇਂ ਧਿਆਨ ਕਰਿ ਤਿਸ ਕੋ ਕਮਾਇਆ ਤੌ ਐਸੇ ਪ੍ਰਤੀਤ ਹੂਆ॥
Prof. Sahib Singhਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।ਪਦ ਅਰਥ ਹਿਆਇ = ਹਿਰਦੇ ਵਿਚ।
SikhNet (Spanish)sino que contempla a Dios con el corazón. Practicando el Nombre uno llega hasta el Refugio del Santo.
ਬੋਹਿਥੁ. ਨਾਨਕ ਦੇਉ ਗੁਰੁ, ਜਿਸੁ ਹਰਿ ਚੜਾਏ; ਤਿਸੁ ਭਉਜਲੁ ਤਰਣਾ ॥੨੨॥
bohith. naanak deo gur, jis har charraae; tis bhaujal taranaa |22|
Sant Singh KhalsaWhoever the Lord places on the boat of Guru Nanak, is carried across the terrifying world-ocean. ||22||
Manmohan SinghHe, whom God embarks on the ship of Guru Nanak Dev; He ferries across the dreadful world-ocean.
Manmohan Singh (Punjabi)ਜਿਸ ਨੂੰ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਤੇ ਚੜ੍ਹਾਉਂਦਾ ਹੈ; ਵੁਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਪ੍ਰਕਾਸ ਰੂਪ ਜਹਾਜ ਹੈ। ਇਸ ਜਹਾਜ ਪਰ ਜਿਸ ਕੋ ਹਰੀ ਚੜਾਵੈ ਤਿਸੀ ਕਾ ਸੰਸਾਰ ਸਮੁੰਦਰ ਤੇ ਤਰਨਾ ਹੋਤਾ ਹੈ॥੨੨॥☬ਪਰਮੇਸਰ ਕਾ ਜੀਵ ਪ੍ਰਤੀ ਕਥਨ ਹੈ:
Prof. Sahib Singh(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥ਪਦ ਅਰਥ ਬੋਹਿਥੁ = ਜਹਾਜ਼ ॥੨੨॥
SikhNet (Spanish)Dice Nanak, el Guru es mi Barco con el que logro cruzar el terrible mar de las existencias. (22)