ਸਲੋਕ ਮਃ ੫ ॥
salok mahalaa 5 |
Sant Singh KhalsaSalok, Dakhanay Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਪਹਿਲਾ. ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥
pahilaa. maran kabool; jeevan kee chhadd aas |
Sant Singh KhalsaFirst, accept death, and give up any hope of life.
Manmohan SinghAccept thou death first, abandon the hope of life,
Manmohan Singh (Punjabi)ਪਹਿਲ ਪ੍ਰਿਥਮੇ ਤੂੰ ਮੌਤ ਨੂੰ ਪ੍ਰਵਾਨ ਕਰ, ਜੀਉਣ ਦੀ ਉਮੈਦ ਨੂੰ ਲਾਹ ਦੇਹ,
Fareedkot Teekaਹੇ ਭਾਈ! ਪਹਿਲੇ ਮਰਣਾ ਕਬੂਲ ਕਰਿ ਔਰ ਜੀਵਣੇ ਕੀ ਆਸ ਛੋਡੁ॥
Prof. Sahib Singh(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,
ਪਦ ਅਰਥ ਮਰਣੁ = ਮੌਤ, ਹਉਮੈ ਦੀ ਮੌਤ, ਹਉਮੈ ਦਾ ਤਿਆਗ। ਕਬੂਲਿ = ਪਵਵਾਨ ਕਰ।
SikhNet (Spanish)Primero acepta la muerte y abandona la esperanza por la vida,
ਹੋਹੁ ਸਭਨਾ ਕੀ ਰੇਣੁਕਾ; ਤਉ. ਆਉ ਹਮਾਰੈ ਪਾਸਿ ॥੧॥
hohu sabhanaa kee renukaa; tau. aau hamaarai paas |1|
Sant Singh KhalsaBecome the dust of the feet of all, and then, you may come to me. ||1||
Manmohan Singhand be the dust of the feet of all, then alone come thou to me.
Manmohan Singh (Punjabi)ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਕੇਵਲ ਤਾਂ ਹੀ ਤੂੰ ਮੇਰੇ ਕੋਲ ਆ।
Fareedkot Teekaਪੁਨ ਜੀਉ ਸਭਨ ਕੀ ਧੂੜ ਹੋਹੁ ਤੌ ਹਮਾਰੇ ਪਾਸ ਆਉ॥੧॥
Prof. Sahib Singhਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥
ਪਦ ਅਰਥ ਰੇਣੁਕਾ = ਚਰਨ-ਧੂੜ। ਤਉ = ਤਦੋਂ ॥੧॥
* ਨੋਟ: ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਪਰਮਾਤਮਾ ਵਲੋਂ ਹਰੇਕ ਪ੍ਰਾਣੀ ਨੂੰ ਸੁਨੇਹਾ ਦੇਂਦੇ ਹਨ ਕਿ ਉਸ ਦੇ ਨੇੜੇ ਉਹੀ ਹੋ ਸਕਦਾ ਹੈ ਜਿਸ ਨੇ ਹਉਮੈ ਤਿਆਗੀ ਹੈ ਤੇ ਨਿਮ੍ਰਤਾ ਧਾਰੀ ਹੈ।
SikhNet (Spanish)siéntete el polvo por donde los hombres y mujeres pisan y entonces ven a Mí. (1)