ੴ

ਸਿੱਖਬਾਣੀ · SikhBani

Ang 1102

Sri Guru Granth Sahib · Raag Maaroo · 10 shabads, 45 lines
Translations
Shabad Guru Arjan Dev Ji Raag Maaroo continued from Ang 1101

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ; ਇਸੁ ਸਉਦੇ ਲਾਇਕ ॥

giaan raas naam dhan saupion; is saude laaeik |

Sant Singh KhalsaHe has blessed me with the capital, the wealth of spiritual wisdom; He has made me worthy of this merchandise.
Manmohan SinghThe Lord has blessed me with the capital of Divine knowledge and the wealth of His Name and make me worthy of this merchandise.
Manmohan Singh (Punjabi)ਪ੍ਰਭੂ ਨੇ ਮੈਨੂੰ ਬਹਮਬੋਧ ਦੀ ਪੂੰਜੀ ਅਤੇ ਆਪਣੇ ਨਾਮ ਦੀ ਦੌਲਤ ਬਖ਼ਸ਼ੀ ਹੈ ਅਤੇ ਮੈਨੂੰ ਇਸ ਸੌਦੇ ਸੂਤ ਦੇ ਯੋਗ ਬਣਾਇਆ ਹੈ।
Fareedkot Teekaਗਿਆਨ ਰੂਪ ਪੂੰਜੀ ਔ ਨਾਮ ਰੂਪ ਧਨ ਮੇਰੇ ਕੋ ਸੌਪਿਆ ਹੈ, ਮੇਰੇ ਕੋ ਇਸੀ ਸੌਦੇ ਲਾਇਕ ਕੀਆ ਹੈ॥
Prof. Sahib Singhਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।

ਪਦ ਅਰਥ ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ।

SikhNet (Spanish)me ha hecho digno de esta Mercancía. Él me hizo socio del Guru,

ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥

saajhee gur naal bahaaliaa; sarab sukh paaeik |

Sant Singh KhalsaHe has made me a partner with the Guru; I have obtained all peace and comforts.
Manmohan SinghHe has make me a partner with the Guru and I have obtained all the comfort.
Manmohan Singh (Punjabi)ਉਸ ਨੇ ਮੈਨੂੰ ਗੁਰਾਂ ਨਾਲ ਭਾਈਵਾਲ ਬਦਾ ਦਿੱਦਾ ਹੈ ਅਤੇ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ।
Fareedkot Teekaਮੇਰੇ ਕੋ ਗੁਰੋਂ ਕੇ ਸਾਥ ਸਾਂਝੀ ਬਹਾਇਆ ਹੈ ਔ ਸਭ ਸੁਖ ਮੇਰੇ ਦਾਸ ਕਰ ਦੀਏ ਹੈਂ॥
Prof. Sahib Singhਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।

ਪਦ ਅਰਥ ਸਾਝੀ = ਭਾਈਵਾਲ। ਪਾਇਕ = ਸੇਵਕ।

SikhNet (Spanish)y sólo por Su Gracia ahora gozo de toda Dicha.

ਮੈ ਨਾਲਹੁ ਕਦੇ. ਨ ਵਿਛੁੜੈ; ਹਰਿ ਪਿਤਾ. ਸਭਨਾ ਗਲਾ ਲਾਇਕ ॥੨੧॥

mai naalahu kade. na vichhurrai; har pitaa. sabhanaa galaa laaeik |21|

Sant Singh KhalsaHe is with me, and shall never separate from me; the Lord, my father, is potent to do everything. ||21||
Manmohan SinghThe Lord, My Father, who is potent to do all the things, separates not from me ever.
Manmohan Singh (Punjabi)ਪ੍ਰਭੂ! ਮੇਰਾ ਬਾਪੂ, ਜੋ ਸਾਰੀਆਂ ਸ਼ੋਆਂ ਕਰਨ ਨੂੰ ਸਮਰਥ ਹੈ, ਮੇਰੇ ਨਾਲੋਂ, ਕਦਾਚਿਤ ਵੱਖਰਾ ਨਹੀਂ ਹੁੰਦਾ।
Fareedkot Teekaਮੇਰੇ ਨਾਲੋਂ ਕਬੀ ਨਹੀਂ ਬਿਛੜਤਾ। ਹਰੀ ਜੋ ਪਿਤਾ ਹੈ, ਸੋ ਸਭਨਾਂ ਗਲਾਂ ਲਾਇਕ ਹੈ, ਭਾਵ ਸਭ ਕੁਛ ਦੇਣੇ ਜੋਗ ਹੈ॥੨੧॥
Prof. Sahib Singhਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥

ਪਦ ਅਰਥ ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ ॥੨੧॥

SikhNet (Spanish)Que mi Dios nunca me deje, sí, Él, Quien es el Señor Todopoderoso. (21)

Open this shabad (9 lines, Angs 1101-1102) →

Shabad Guru Arjan Dev Ji Raag Maaroo

ਸਲੋਕ ਡਖਣੇ ਮਃ ੫ ॥

salok ddakhane mahalaa 5 |

Sant Singh KhalsaSalok, Dakhanay, Fifth Mehl:
Manmohan SinghSlok Dakhnas 5th Guru.
Manmohan Singh (Punjabi)ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Dakhne, Mejl Guru Aryan, Quinto Canal Divino.

ਨਾਨਕ. ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ ॥

naanak. kacharriaa siau torr; dtoodt sajan sant pakiaa |

Sant Singh KhalsaO Nanak, break away from the false, and seek out the Saints, your true friends.
Manmohan SinghNanak, break thou with the false and seek for the saints, who are the true friends.
Manmohan Singh (Punjabi)ਨਾਨਕ ਤੂੰ ਕੂੜਿਆਂ ਨਾਲ ਤੋੜ ਵਿਛੋੜੀ ਕਰ ਦੇ ਅਤੇ ਸਾਧੂਆਂ ਦੀ ਭਾਲ ਕਰ ਜੋ ਸੱਚੇ ਮਿੱਤ੍ਰ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਚਿਆਂ ਕੇ ਸਾਥ ਤੂੰ ਤੋੜ, ਭਾਵ ਕਚੇ ਮਿਤ੍ਰ ਸੰਬੰਧੀ ਹੈਂ, ਸੰਤ ਜੋ ਪਕੇ ਸਜਣ ਹੈਂ ਤਿਨ ਕੋ ਢੂੰਢ॥
Prof. Sahib Singhਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।

ਪਦ ਅਰਥ ਕਚੜਿਆ ਸਿਉ = ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ {ਨੋਟ: ਜਿਨ੍ਹਾਂ ਨਾਲ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ ਕਰਕੇ ਹੁੰਦੀ ਹੈ, ਉਹ ਸਦਾ ਕਾਇਮ ਨਹੀਂ ਰਹਿ ਸਕਦੀ। ਜਾਇਦਾਦ ਦੀ ਵੰਡ ਤੋਂ ਜਾਂ ਕਈ ਹੋਰ ਸੁਆਰਥਾਂ ਦੇ ਕਾਰਨ ਫਿੱਕ ਪੈ ਜਾਂਦੀ ਹੈ}।

SikhNet (Spanish)Dice Nanak, rompe las ataduras que te unen a los falsos y encuentra a los Santos,

ਓਇ ਜੀਵੰਦੇ ਵਿਛੁੜਹਿ; ਓਇ ਮੁਇਆ. ਨ ਜਾਹੀ ਛੋੜਿ ॥੧॥

oe jeevande vichhurreh; oe mueaa. na jaahee chhorr |1|

Sant Singh KhalsaThe false shall leave you, even while you are still alive; but the Saints shall not forsake you, even when you are dead. ||1||
Manmohan SinghThey, the false, shall leave thee while alive and they, the saints, shall forsake thee not even when dead.
Manmohan Singh (Punjabi)ਉਹ ਕੂੜੇ ਤੈਨੂੰ ਜੀਉਂਦੇ ਜੀਅ ਛੱਡ ਜਾਣਗੇ ਅਤੇ ਉਹ ਸਾਧੂ ਤੈਨੂੰ ਮਰੇ ਹੋਏ ਨੂੰ ਭੀ ਨਹੀਂ ਤਿਆਗਣਗੇ।
Fareedkot Teekaਓਹ ਜੋ ਸਬੰਧੀ ਹੈਂ, ਸੋ ਜੀਵਦਿਆਂ ਹੀ ਵਿਛੜ ਜਾਤੇ ਹੈਂ, ਓਹ ਜੋ ਸੰਤ ਹੈਂ, ਸੋ ਮੋਇਆਂ ਭੀ ਛੋਡ ਨਹੀਂ ਜਾਤੇ; ਭਾਵ ਸਬੰਧੀ ਅਪਦਾ ਕਾਲ ਮੇਂ ਜੀਵਤੇ ਪੁਰਸ ਕੋ ਛੋਡ ਜਾਤੇ ਹੈਂ ਅਰ ਸੰਤ ਜਨ ਅਪਨੇ ਵਾਕੋਂ ਦੁਆਰਾ ਮਰੇ ਪੁਰਸ ਕੀ ਸਹਾਇਤਾ ਕਰਤੇ ਹੈਂ, ਵਾ ਅਪਨੇ ਸਰੂਪ ਮੇਂ ਅਭੇਦ ਕਰ ਤਿਸ ਕੋ ਬਦੇਹ ਮੁਕਤੀ ਕੋ ਪ੍ਰਾਪਤ ਕਰ ਲੇਤੇ ਹੈਂ॥੧॥☬ਜੋ ਪਰਮੇਸਰ ਸੇ ਮਿਲੇ ਹੈਂ ਤਿਨ ਕੀ ਸਫਲਤਾ ਇਸਤ੍ਰੀ ਕੇ ਦ੍ਰਿਸਟਾਂਤ ਸੇ ਜੋ ਅਗ੍ਯਾਨੀ ਹੈਂ, ਤਿਨ ਕੇ ਕਰਤਬੋਂ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥

ਪਦ ਅਰਥ ਓਇ ਵਿਛੁੜਹਿ = ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ ਪ੍ਰੀਤ ਤੋੜ ਲੈਂਦੇ ਹਨ ॥੧॥

SikhNet (Spanish)tus Verdaderos Amigos. Los primeros te abandonan aun estando vivo, los segundos no te dejan ni después de la muerte. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Nanak, Quinto Canal Divino.

ਨਾਨਕ. ਬਿਜੁਲੀਆ ਚਮਕੰਨਿ; ਘੁਰਨੑਿ ਘਟਾ ਅਤਿ ਕਾਲੀਆ ॥

naanak. bijuleea chamakan; ghurana ghattaa at kaaleea |

Sant Singh KhalsaO Nanak, the lightning flashes, and thunder echoes in the dark black clouds.
Manmohan SinghNanak, the lightning flashes and the very dark gathering of clouds thunders.
Manmohan Singh (Punjabi)ਨਾਨਕ, ਬਿਜਲੀ ਲਿਸ਼ਕਦੀ ਹੈ ਅਤੇ ਬੱਦਲਾਂ ਦੀ ਬਹੁਤੀ ਕਾਲੀ ਘਟਾ ਗੱਜਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਬਿਜੁਲੀਆ) ਮਾਇਆ ਕੇ ਚਮਤਕਾਰ ਔ ਮੋਹ ਰੂਪ ਕਾਲੀਆਂ ਘਟਾਂ ਘੁਰਤੀਆਂ ਅਰਥਾਤ ਬੋਲਤੀ ਹੈਂ, ਭਾਵ ਸਬੰਧੀ ਆਦਿ ਮੋਹ ਭੀ ਬਹੁਤ ਕਰਤੇ ਹੈਂ॥
Prof. Sahib Singhਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ,

ਪਦ ਅਰਥ ਘੁਰਨਿ = ਘੁਰ-ਘੁਰ ਕਰਦੀਆਂ ਹਨ, ਗੜ੍ਹਕਦੀਆਂ ਹਨ, ਗੱਜਦੀਆਂ ਹਨ। ਅਤਿ ਕਾਲੀਆ = ਗੂੜ੍ਹੇ ਕਾਲੇ ਰੰਗ ਵਾਲੀਆਂ।

SikhNet (Spanish)Dice Nanak, el rayo destella, las nubes obscuras relampaguean y la lluvia es espesa,

ਬਰਸਨਿ ਮੇਘ ਅਪਾਰ; ਨਾਨਕ. ਸੰਗਮਿ ਪਿਰੀ ਸੁਹੰਦੀਆ ॥੨॥

barasan megh apaar; naanak. sangam piree suhandeea |2|

Sant Singh KhalsaThe downpour from the clouds is heavy; O Nanak, the soul-brides are exalted and embellished with their Beloved. ||2||
Manmohan SinghVery heavy is the down pour of the clouds, O Nanak, and the brides look embellished with their Beloved.
Manmohan Singh (Punjabi)ਬੱਦਲਾਂ ਵਿਚੋਂ ਬੇਅੰਤ ਬਰਖਾ ਹੁੰਦੀ ਹੈ, ਹੇ ਨਾਨਕ ਅਤੇ ਪਤਨੀਆਂ ਆਪਣੇ ਪ੍ਰੀਤਮ ਨਾਲ ਸ਼ੋਭਦੀਆਂ ਹਨ।
Fareedkot Teekaਕਰਮ ਰੂਪ ਅਪਾਰ ਮੇਘ ਪਦਾਰਥੋਂ ਕੀ ਬਹੁਲਤਾ ਬਰਸ ਰਹੇ ਹੈਂ। ਪਰੰਤੂ ਜੋ ਪਿਰੀ ਸਾਥ (ਸੰਗਮਿ) ਮਿਲੀਆਂ ਹੂਈਆਂ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਤੋ ਸਭ ਥਾਵਾਂ ਸੋਭਤੀਆਂ ਹੈਂ, ਭਾਵ ਸੁਖਦਾਇਕ ਹੈਂ॥੨॥
Prof. Sahib Singhਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ); ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ ॥੨॥

ਪਦ ਅਰਥ ਮੇਘ = ਬੱਦਲ। ਸੰਗਮਿ = ਮਿਲਾਪ ਵਿਚ। ਸੁਹੰਦੀਆ = ਸੋਹਣੀਆਂ ਲੱਗਦੀਆਂ ਹਨ ॥੨॥

SikhNet (Spanish)pero benditos son los que están unidos a su Esposo. (3)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ॥

jal thal neer bhare; seetal pavan jhulaarade |

Sant Singh KhalsaThe ponds and the lands are overflowing with water, and the cold wind is blowing.
Manmohan SinghIf water-ponds and lands are filled with water and the cold wind blows;
Manmohan Singh (Punjabi)ਜੇਕਰ ਪਾਣੀ ਵਾਲੇ ਛੱਪੜ ਅਤੇ ਜ਼ਮੀਨਾਂ, ਜਲ ਨਾਲ ਪੂਰਤ ਹੋਣ ਅਤੇ ਠੰਢੀ ਹਵਾ ਵਗਦੀ ਹੋਵੇ;
Fareedkot Teekaਬੇਦ, ਸਾਸਤ੍ਰ ਰੂਪ ਜਲ ਅਸਥਲ ਤਲਾਵ ਨਾਮ ਵਾ ਜਸ ਜਲ ਕਰ ਪੂਰਨ ਹੋ ਰਹੇ ਹੈਂ ਔ ਕਥਾ ਕੀਰਤਨ ਰੂਪ ਸੀਤਨ ਪਵਨ ਝੁਲਾਰੇ ਦੇ ਰਹੀ ਹੈ॥
Prof. Sahib Singhਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ,

ਪਦ ਅਰਥ ਨੀਰਿ = ਪਾਣੀ ਨਾਲ। ਜਲ ਥਲ = ਨਦੀਆਂ ਤੇ ਮਦਾਨ, ਟੋਏ-ਟਿੱਬੇ। ਸੀਤਲ ਪਵਣ = ਠੰਢੀਆਂ ਹਵਾਵਾਂ। ਝੁਲਾਰਦੇ = ਵਗਦੀਆਂ ਹੋਣ।

SikhNet (Spanish)Si la Tierra se cubriera con un manto de agua azul, si los vientos estuvieran frescos,

ਸੇਜੜੀਆ ਸੋਇੰਨ; ਹੀਰੇ ਲਾਲ ਜੜੰਦੀਆ ॥

sejarreea soein; heere laal jarrandeea |

Sant Singh KhalsaHer bed is adorned with gold, diamonds and rubies;
Manmohan SinghIf her couch be studded with gold, rubies and jewels,
Manmohan Singh (Punjabi)ਜੇਕਰ ਉਸ ਦਾ ਪਲੰਘ ਸੋਨੇ, ਮਾਣਿਕਾਂ ਅਤੇ ਜਵਾਹਿਰਾਤਾਂ ਨਾਲ ਜੜਿਆ ਹੋਵੇ,
Fareedkot Teekaਜੋ ਕਰਣਾ, ਮੁਦਤਾ, ਮੈਤ੍ਰੀ, ਅਪੇਖਿਆ ਇਨ ਕਾ ਕਥਨ ਕਰਨਾ ਹੈ ਇਹ ਸੋਇਨੇ ਦੀਆਂ ਸੇਜਾ ਹੈਂ, ਗ੍ਯਾਨ ਪਰੇਮ ਕੀਆਂ ਬਾਤਾਂ ਕਰਤੇ ਹੈਂ ਇਹ ਹੀਰੇ ਲਾਲ ਜੜੇ ਹੂਏ ਹੈਂ॥
Prof. Sahib Singhਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ,

ਪਦ ਅਰਥ ਸੋਇੰਨ = ਸੋਨੇ ਦੀਆਂ।

SikhNet (Spanish)si mi aposento fuera de oro, engarzado de diamantes y rubíes

ਸੁਭਰ ਕਪੜ ਭੋਗ; ਨਾਨਕ. ਪਿਰੀ ਵਿਹੂਣੀ ਤਤੀਆ ॥੩॥

subhar kaparr bhog; naanak. piree vihoonee tateea |3|

Sant Singh Khalsashe is blessed with beautiful gowns and delicacies, O Nanak, but without her Beloved, she burns in agony. ||3||
Manmohan Singhand if she is blessed with auspicious raiments and dainties, even then, O Nanak, without her love, the bride continues to burn.
Manmohan Singh (Punjabi)ਅਤੇ ਜੇਕਰ ਉਸ ਦੇ ਕੋਲ ਸੁਲੱਖਣੇ ਬਸਤਰ ਅਤੇ ਨਿਆਮਤਾਂ ਹੋਣ ਤਾਂ ਵੀ, ਹੇ ਨਾਨਕ! ਆਪਣੇ ਪ੍ਰੀਤਮ ਦੇ ਬਗ਼ੈਰ, ਪਤਨੀ ਸੜਦੀ ਬਲਦੀ ਰਹਿੰਦੀ ਹੈ।
Fareedkot Teeka(ਸੁਭਰ) ਬਿਵਾਹ ਮੇਂ ਸਾਂਤੀ ਕਾਲ ਮੇਂ ਜੋ ਸਗਨ ਦਾ ਕਪੜਾ ਲੜਕੀ ਕੇ ਪਹਿਰਨੇ ਕਾ, ਸੋ ਈਹਾਂ ਕੌਨ ਹੈ? ਜੋ ਸੁਗੰਧੀ ਲਗਾਵਣੀ ਕਪੜੇ ਪਹਿਰਾਵਣੇ ਠਾਕਰੋਂ ਕੋ ਭੋਗ ਲਗਾਵਣੇ ਕਰਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਇਹ ਸੰਪੂਰਨ ਗੁਨ ਕਥਨ ਕੀਏ ਹੈਂ ਜੇਕਰ ਪਰਮੇਸਰ ਪਤੀ ਪਰਾਪਤਿ ਹੈ ਤਉ ਇਨ ਗੁਨੋਂ ਕਰ ਕੇ ਜੀਵੋਂ ਰੂਪ ਇਸਤਰੀਆਂ ਸੋਭਤੀਆਂ ਹੈਂ, ਔਰ ਜੇ ਪਤੀ ਕੀ ਪ੍ਰਾਪਤੀ ਸੇ ਬਿਨਾਂ ਹੈ ਤੌ ਤਪਤੀਆਂ ਹੈਂ॥੩॥☬ਔਰ ਦ੍ਰਿਸ੍ਟਾਂਤ ਸਪਸ਼ਟ ਹੈ:
Prof. Sahib Singhਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ॥੩॥

ਪਦ ਅਰਥ ਸੁਭਰ ਕਪੜ = ਸਗਨਾਂ ਦੇ ਸਾਲੂ ॥੩॥

SikhNet (Spanish)y estuviera decorado con ropas nupciales, todo esto, sin mi Esposo, sólo me traería dolor. (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕਾਰਣੁ ਕਰਤੈ ਜੋ ਕੀਆ; ਸੋਈ ਹੈ ਕਰਣਾ ॥

kaaran karatai jo keea; soee hai karanaa |

Sant Singh KhalsaHe does the dees which the Creator causes him to do.
Manmohan SinghThe mortal does the deed, which the Creator Lord makes him do.
Manmohan Singh (Punjabi)ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਸਿਰਜਣਹਾਰ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
Fareedkot Teekaਕਰਨ ਕਾਰਜ ਰੂਪ ਜੋ ਜਗਤ ਹੈ ਕਰਨੇ ਨੇ ਕੀਆ ਹੈ, ਤਿਨ ਸੇ ਜੈਸੇ ਕਰਮ ਕਰਾਵਤਾ ਹੈ ਜਗਤ ਸੋਈ (ਕਰਣਾ) ਕਰਤਾ ਹੈ॥
Prof. Sahib Singhਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।

ਪਦ ਅਰਥ ਕਾਰਣੁ = ਸਬਬ। ਕਰਤੈ = ਕਰਤਾਰ ਨੇ। ਹੈ ਕਰਣਾ = (ਸਬੱਬ) ਬਣਨਾ ਹੈ।

SikhNet (Spanish)Lo que el Señor Creador hace, eso viene a suceder y aunque uno haga cientos de trucos,

ਜੇ ਸਉ ਧਾਵਹਿ ਪ੍ਰਾਣੀਆ; ਪਾਵਹਿ ਧੁਰਿ ਲਹਣਾ ॥

je sau dhaaveh praaneea; paaveh dhur lahanaa |

Sant Singh KhalsaEven if you run in hundreds of directions, O mortal, you shall still receive what you are pre-destined to receive.
Manmohan SinghEven it thou run is hundreds of directions, O mortal, thou shall obtain, what thou are preordained to have.
Manmohan Singh (Punjabi)ਜੇਕਰ ਤੂੰ ਸੈਂਕੜੇ ਪਾਸੀਂ ਭਜਿਆ ਭੀ ਫਿਰੇ, ਹੇ ਨਾਸਵੰਤ ਬੰਦੇ! ਤੈਨੂੰ ਉਹੀ ਕੁੱਛ ਪ੍ਰਾਪਤ ਹੋਵੇਗਾ, ਜੋ ਮੁੱਢ ਤੋਂ ਤੈਨੂੰ ਮਿਲਣਾ ਲਿਖਿਆ ਹੋਇਆ ਹੈ।
Fareedkot Teekaਹੇ ਪ੍ਰਾਣੀ! ਜੇ ਤੂੰ ਸੈਂਕੜੇ ਕੋਸ ਧਾਵੈ, ਜੋ ਪੂਰਬ ਜਨਮ ਕਾ ਲਹਿਣਾ ਹੈ ਓਹੀ ਤੂੰ ਪਾਵੈਗਾ॥
Prof. Sahib Singhਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।

ਪਦ ਅਰਥ ਸਉ = ਸੈਂਕੜੇ ਵਾਰੀ। ਧਾਵਹਿ = ਤੂੰ ਦੌੜੇਂ। ਧੁਰਿ = (ਜੋ) ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਨੇ ਲਿਖਿਆ ਹੈ)।

SikhNet (Spanish)uno obtiene sólo lo que está escrito por Dios. Sí, sin un Destino, uno no obtiene nada, aunque recorra todo el mundo.

ਬਿਨੁ ਕਰਮਾ ਕਿਛੂ. ਨ ਲਭਈ; ਜੇ ਫਿਰਹਿ ਸਭ ਧਰਣਾ ॥

bin karamaa kichhoo. na labhee; je fireh sabh dharanaa |

Sant Singh KhalsaWithout good karma, you shall obtain nothing, even if you wander across the whole world.
Manmohan SinghWithout destiny thou shall obtain nothing, even if thou roam the entire world.
Manmohan Singh (Punjabi)ਬਗ਼ੈਰ ਭਾਗਾਂ ਦੇ ਤੈਨੂੰ ਕੁੱਝ ਭੀ ਨਹੀਂ ਮਿਲਣਾ ਭਾਵੇਂ ਤੂੰ ਸਾਰੇ ਸੰਸਾਰ ਅੰਦਰ ਭਟਕਦਾ ਫਿਰੇਂ।
Fareedkot Teekaਜੇ ਸਾਰੀ ਪ੍ਰਿਥੀ ਮੇਂ ਭੀ ਫਿਰੇ ਤਾਂ ਵੀ ਪੂਰਬ ਕਰਮੋਂ ਤੇ ਬਿਨਾਂ ਕੁਛ ਨਹੀਂ ਪ੍ਰਾਪਤਿ ਹੋਵੈਗਾ॥
Prof. Sahib Singhਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।

ਪਦ ਅਰਥ ਕਰਮਾ = ਕਰਮ, ਮੇਹਰ। ਧਰਣਾ = ਧਰਤੀ।

SikhNet (Spanish)Encontrando al Guru, uno debe de quitarse de cualquier miedo,

ਗੁਰ ਮਿਲਿ ਭਉ ਗੋਵਿੰਦ ਕਾ; ਭੈ ਡਰੁ ਦੂਰਿ ਕਰਣਾ ॥

gur mil bhau govind kaa; bhai ddar door karanaa |

Sant Singh KhalsaMeeting with the Guru, you shall know the Fear of God, and other fears shall be taken away.
Manmohan SinghMeeting with the Guru the Lord's fear wells up and one is rid of other's fears and deeds.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਬੰਦਾ ਹੋਰਨਾਂ ਡਰਾਂ ਤੇ ਤ੍ਰਾਸਾਂ ਤੋਂ ਖ਼ਲਾਸੀ ਪਾ ਜਾਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਸਾਥ ਮਿਲ ਕੇ ਗੋਬਿੰਦ ਕਾ ਭਉ ਧਾਰਿਆ ਹੈ ਤਿਨੋਂ ਨੈ ਭੈਦਾਇਕ, ਭਾਵ ਅਤੀ ਜਮ ਕਾ ਡਰਿ ਦੂਰਿ (ਕਰਣਾ) ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।

ਪਦ ਅਰਥ ਭੈ ਡਰੁ = (ਦੁਨੀਆ ਦੇ) ਡਰਾਂ ਦਾ ਸਹਿਮ।

SikhNet (Spanish)sólo debe permanecer nuestro sentido de proporción reverente ante el Señor,

ਭੈ ਤੇ. ਬੈਰਾਗੁ ਊਪਜੈ; ਹਰਿ ਖੋਜਤ ਫਿਰਣਾ ॥

bhai te. bairaag aoopajai; har khojat firanaa |

Sant Singh KhalsaThrough the Fear of God, the attitude of detachment wells up, and one sets out in search of the Lord.
Manmohan SinghThrough the Lord's fear wells up detachedness and one sets out in the search of God.
Manmohan Singh (Punjabi)ਪ੍ਰਭੂ ਦੇ ਡਰ ਰਾਹੀਂ ਉਪਰਾਮਤਾ ਉਤਪੰਨ ਹੋ ਜਾਂਦੀ ਹੈ ਤੇ ਆਦਮੀ ਵਾਹਿਗੁਰੂ ਨੂੰ ਲੱਭਣ ਲੱਗ ਜਾਂਦਾ ਹੈ।
Fareedkot Teekaਭਗਵੰਤ ਕਾ ਭੈ ਧਾਰਣ ਸੇ ਬੈਰਾਗੁ ਉਤਪਤਿ ਹੋਤਾ ਹੈ ਤਿਸ ਤੇ ਹਰੀ ਕੋ ਖੋਜਤੇ ਫਿਰਤੇ ਹੈਂ॥
Prof. Sahib Singhਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।

ਪਦ ਅਰਥ ਭੈ = ਡਰਾਂ ਦਾ। ਭੈ ਤੇ = (ਪ੍ਰਭੂ ਦੇ) ਡਰ ਤੋਂ।

SikhNet (Spanish)pues a través de la Reverencia por el Señor, viene el Desapego y así uno empieza la búsqueda por Dios,

ਖੋਜਤ ਖੋਜਤ ਸਹਜੁ ਉਪਜਿਆ; ਫਿਰਿ. ਜਨਮਿ ਨ ਮਰਣਾ ॥

khojat khojat sehaj upajiaa; fir. janam na maranaa |

Sant Singh KhalsaSearching and searching, intuitive wisdom wells up, and then, one is not born to die again.
Manmohan SinghSearching and searching, gnosis wells up in man and then he comes and goes not again.
Manmohan Singh (Punjabi)ਭਾਲਦਿਆਂ, ਭਾਲਦਿਆਂ ਬੰਦੇ ਅੰਦਰ ਗਿਆਨ ਉਤਪੰਨ ਹੋ ਜਾਂਦਾ ਹੈ ਅਤੇ ਤਦ ਉਹ ਮੁੜ ਕੇ ਆਉਂਦਾ ਤੇ ਜਾਂਦਾ ਨਹੀਂ।
Fareedkot Teekaਮਨ ਬਾਣੀ ਕਰ ਹਰੀ ਕੋ ਖੋਜਤਿਆਂ ਗ੍ਯਾਨ ਉਤਪਤ ਹੂਆ ਹੈ, ਜਿਸ ਤੇ ਫੇਰ ਜਨਮ ਔ ਮਰਨਾ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਪਦ ਅਰਥ ਸਹਜੁ = ਅਡੋਲ ਅਵਸਥਾ।

SikhNet (Spanish)buscando y buscando la Paz es edificada en nosotros, y uno ya no viene ni va a ningún lado,

ਹਿਆਇ ਕਮਾਇ ਧਿਆਇਆ; ਪਾਇਆ ਸਾਧ ਸਰਣਾ ॥

hiaae kamaae dhiaaeaa; paaeaa saadh saranaa |

Sant Singh KhalsaPracticing meditation within my heart, I have found the Sanctuary of the Holy.
Manmohan SinghSeeking the saints refuge and contemplating and practising the Name within my mind, I have attained to my Lord.
Manmohan Singh (Punjabi)ਸੰਤਾਂ ਦੇ ਪਨਾਹ ਲੈਣ ਆਪਣੇ ਹਿਰਦੇ ਅੰਦਰ ਨਾਮ ਦਾ ਆਰਾਧਨ ਅਤੇ ਕਮਾਈ ਕਰਨ ਦੁਆਰਾ ਮੈਂ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਪਰੰਤੂ ਸੰਤੋਂ ਕੀ ਸਰਨ ਸੇ ਗ੍ਯਾਨ ਪਾਇਆ ਹੈ ਔ ਹਿਰਦੇ ਮੇਂ ਧਿਆਨ ਕਰਿ ਤਿਸ ਕੋ ਕਮਾਇਆ ਤੌ ਐਸੇ ਪ੍ਰਤੀਤ ਹੂਆ॥
Prof. Sahib Singhਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।

ਪਦ ਅਰਥ ਹਿਆਇ = ਹਿਰਦੇ ਵਿਚ।

SikhNet (Spanish)sino que contempla a Dios con el corazón. Practicando el Nombre uno llega hasta el Refugio del Santo.

ਬੋਹਿਥੁ. ਨਾਨਕ ਦੇਉ ਗੁਰੁ, ਜਿਸੁ ਹਰਿ ਚੜਾਏ; ਤਿਸੁ ਭਉਜਲੁ ਤਰਣਾ ॥੨੨॥

bohith. naanak deo gur, jis har charraae; tis bhaujal taranaa |22|

Sant Singh KhalsaWhoever the Lord places on the boat of Guru Nanak, is carried across the terrifying world-ocean. ||22||
Manmohan SinghHe, whom God embarks on the ship of Guru Nanak Dev; He ferries across the dreadful world-ocean.
Manmohan Singh (Punjabi)ਜਿਸ ਨੂੰ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਤੇ ਚੜ੍ਹਾਉਂਦਾ ਹੈ; ਵੁਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਪ੍ਰਕਾਸ ਰੂਪ ਜਹਾਜ ਹੈ। ਇਸ ਜਹਾਜ ਪਰ ਜਿਸ ਕੋ ਹਰੀ ਚੜਾਵੈ ਤਿਸੀ ਕਾ ਸੰਸਾਰ ਸਮੁੰਦਰ ਤੇ ਤਰਨਾ ਹੋਤਾ ਹੈ॥੨੨॥☬ਪਰਮੇਸਰ ਕਾ ਜੀਵ ਪ੍ਰਤੀ ਕਥਨ ਹੈ:
Prof. Sahib Singh(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥

ਪਦ ਅਰਥ ਬੋਹਿਥੁ = ਜਹਾਜ਼ ॥੨੨॥

SikhNet (Spanish)Dice Nanak, el Guru es mi Barco con el que logro cruzar el terrible mar de las existencias. (22)

Open this shabad →

Shabad Guru Arjan Dev Ji Raag Maaroo

ਸਲੋਕ ਮਃ ੫ ॥

salok mahalaa 5 |

Sant Singh KhalsaSalok, Dakhanay Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਪਹਿਲਾ. ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥

pahilaa. maran kabool; jeevan kee chhadd aas |

Sant Singh KhalsaFirst, accept death, and give up any hope of life.
Manmohan SinghAccept thou death first, abandon the hope of life,
Manmohan Singh (Punjabi)ਪਹਿਲ ਪ੍ਰਿਥਮੇ ਤੂੰ ਮੌਤ ਨੂੰ ਪ੍ਰਵਾਨ ਕਰ, ਜੀਉਣ ਦੀ ਉਮੈਦ ਨੂੰ ਲਾਹ ਦੇਹ,
Fareedkot Teekaਹੇ ਭਾਈ! ਪਹਿਲੇ ਮਰਣਾ ਕਬੂਲ ਕਰਿ ਔਰ ਜੀਵਣੇ ਕੀ ਆਸ ਛੋਡੁ॥
Prof. Sahib Singh(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,

ਪਦ ਅਰਥ ਮਰਣੁ = ਮੌਤ, ਹਉਮੈ ਦੀ ਮੌਤ, ਹਉਮੈ ਦਾ ਤਿਆਗ। ਕਬੂਲਿ = ਪਵਵਾਨ ਕਰ।

SikhNet (Spanish)Primero acepta la muerte y abandona la esperanza por la vida,

ਹੋਹੁ ਸਭਨਾ ਕੀ ਰੇਣੁਕਾ; ਤਉ. ਆਉ ਹਮਾਰੈ ਪਾਸਿ ॥੧॥

hohu sabhanaa kee renukaa; tau. aau hamaarai paas |1|

Sant Singh KhalsaBecome the dust of the feet of all, and then, you may come to me. ||1||
Manmohan Singhand be the dust of the feet of all, then alone come thou to me.
Manmohan Singh (Punjabi)ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਕੇਵਲ ਤਾਂ ਹੀ ਤੂੰ ਮੇਰੇ ਕੋਲ ਆ।
Fareedkot Teekaਪੁਨ ਜੀਉ ਸਭਨ ਕੀ ਧੂੜ ਹੋਹੁ ਤੌ ਹਮਾਰੇ ਪਾਸ ਆਉ॥੧॥
Prof. Sahib Singhਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥

ਪਦ ਅਰਥ ਰੇਣੁਕਾ = ਚਰਨ-ਧੂੜ। ਤਉ = ਤਦੋਂ ॥੧॥

* ਨੋਟ: ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਪਰਮਾਤਮਾ ਵਲੋਂ ਹਰੇਕ ਪ੍ਰਾਣੀ ਨੂੰ ਸੁਨੇਹਾ ਦੇਂਦੇ ਹਨ ਕਿ ਉਸ ਦੇ ਨੇੜੇ ਉਹੀ ਹੋ ਸਕਦਾ ਹੈ ਜਿਸ ਨੇ ਹਉਮੈ ਤਿਆਗੀ ਹੈ ਤੇ ਨਿਮ੍ਰਤਾ ਧਾਰੀ ਹੈ।

SikhNet (Spanish)siéntete el polvo por donde los hombres y mujeres pisan y entonces ven a Mí. (1)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁਆ ਜੀਵੰਦਾ ਪੇਖੁ; ਜੀਵੰਦੇ ਮਰਿ ਜਾਨਿ ॥

muaa jeevandaa pekh; jeevande mar jaan |

Sant Singh KhalsaSee, that only one who has died, truly lives; one who is alive, consider him dead.
Manmohan SinghSee, that he alone lives who dies to himself and he who is alive, deem thou him as dead.
Manmohan Singh (Punjabi)ਵੇਖ ਲੈ, ਕਿ ਕੇਵਲ ਉਹ ਹੀ ਜੀਉਂਦਾ ਹੈ, ਜੋ ਆਪਣੇ ਆਪ ਤੋਂ ਮਰਿਆ ਹੋਇਆ ਹੈ ਅਤੇ ਜੋ ਜੀਉਂਦਾ ਹੈ, ਤੂੰ ਉਸ ਨੂੰ ਮੇਰੇ ਵਰਗਾ ਸਮਝ।
Fareedkot Teekaਜੋ ਜੀਵ ਭਾਵ ਸੇ ਮੂਆ ਹੈ, ਸੋ ਤੋ ਪਰਮੇਸਰ ਰੂਪਤਾ ਕਰ ਜੀਵਤਾ ਦੇਖੀਤਾ ਹੈ ਔਰ ਜੋ ਸੰਸਾਰ ਕੀ ਤਰਫ ਜੀਵਤੇ ਹੈਂ ਵਹੁ ਮਰ ਜਾਵੈਗੇ, ਭਾਵ ਚੌਰਾਸੀ ਭੋਗੇਂਗੇ॥
Prof. Sahib Singhਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।

ਪਦ ਅਰਥ ਮੁਆ = ਸੰਸਾਰਕ ਵਾਸਨਾ ਵਲੋਂ ਮੋਇਆ ਹੋਇਆ, ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਪੇਖੁ = ਵੇਖੋ, ਸਮਝੋ। ਮਰਿ ਜਾਨ੍ਹ੍ਹਿ = ਆਤਮਕ ਮੌਤੇ ਮਰ ਜਾਂਦੇ ਹਨ। ਜੀਵੰਦੇ = ਨਿਰੇ ਦੁਨੀਆ ਦੇ ਰੰਗ ਮਾਣਨ ਵਾਲੇ।

SikhNet (Spanish)A aquél que muere para su ego, tómalo como vivo, porque los que están vivos para su ego,

ਜਿਨੑਾ ਮੁਹਬਤਿ ਇਕ ਸਿਉ; ਤੇ ਮਾਣਸ ਪਰਧਾਨ ॥੨॥

jinaa muhabat ik siau; te maanas paradhaan |2|

Sant Singh KhalsaThose who are in love with the One Lord, are the supreme people. ||2||
Manmohan SinghThey, who bear love to the One Lord; are alone the supreme persons.
Manmohan Singh (Punjabi)ਜਿਨ੍ਹਾਂ ਦਾ ਇਕ ਸੁਆਮੀ ਨਾਲ ਪਿਆਰ ਹੈ; ਕੇਵਲ ਉਹ ਹੀ ਮੁਖੀਏ ਪੁਰਸ਼ ਹਨ।
Fareedkot Teekaਸਿਧਾਂਤ ਏਹ ਹੈ: ਜਿਨਾਂ ਪੁਰਸੋਂ ਕੀ ਪ੍ਰੀਤ ਇਕ ਵਾਹਿਗੁਰੂ ਸਾਥ ਹੈ ਸੇ ਮਾਨਖੋਂ ਮੇਂ (ਪਰਧਾਨ) ਮੁਖ ਹੈ॥੨॥
Prof. Sahib Singhਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥

ਪਦ ਅਰਥ ਮੁਹਬਤਿ = ਪਿਆਰ। ਇਕ ਸਿਉ = ਇਕ ਪ੍ਰਭੂ ਨਾਲ। ਤੇ = ਉਹ {ਬਹੁ-ਵਚਨ}। ਮਾਣਸ = ਮਨੁੱਖ। ਪਰਧਾਨ = ਸ੍ਰੇਸ਼ਟ ॥੨॥

SikhNet (Spanish)en verdad están muertos. Sí, los que aman al Uno Solo, ellos son los Seres Supremos. (2)

Open this shabad →

Shabad Guru Arjan Dev Ji Raag Maaroo

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਜਿਸੁ ਮਨਿ ਵਸੈ ਪਾਰਬ੍ਰਹਮੁ; ਨਿਕਟਿ. ਨ ਆਵੈ ਪੀਰ ॥

jis man vasai paarabraham; nikatt. na aavai peer |

Sant Singh KhalsaPain does not even approach that person, within whose mind God abides.
Manmohan SinghPain comes not near him, within whose mind the Transcendent Lord abides.
Manmohan Singh (Punjabi)ਦੁਖ ਪੀੜ ਉਸ ਦੇ ਨੇੜੇ ਨਹੀਂ ਆਉਂਦੀ, ਜਿਸ ਦੇ ਹਿਰਦੇ ਅੰਦਰ ਪਰਮ ਪ੍ਰਭੂ ਨਿਵਾਸ ਰਖਦਾ ਹੈ।
Fareedkot Teekaਜਿਸ ਕੇ ਮਨ ਮੇਂ ਪਾਰਬ੍ਰਹਮ ਬਸਤਾ ਹੈ ਤਿਸ ਕੇ ਨੇੜੇ ਪੀੜ ਨਹੀਂ ਆਵਤੀ॥
Prof. Sahib Singhਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,

ਪਦ ਅਰਥ ਜਿਸ ਮਨਿ = ਜਿਸ ਦੇ ਮਨ ਵਿਚ। ਨਿਕਟਿ = ਨੇੜੇ। ਪੀਰ = ਦੁੱਖ-ਕਲੇਸ਼।

SikhNet (Spanish)Aquel en cuyo corazón vive el Señor Trascendente, a ese ser el dolor no lo toca.

ਭੁਖ ਤਿਖ ਤਿਸੁ. ਨ ਵਿਆਪਈ; ਜਮੁ. ਨਹੀ ਆਵੈ ਨੀਰ ॥੩॥

bhukh tikh tis. na viaapee; jam. nahee aavai neer |3|

Sant Singh KhalsaHunger and thirst do not affect him, and the Messenger of Death does not approach him. ||3||
Manmohan SinghHe is affected not by hunger and thirst and Death's minister nears him not.
Manmohan Singh (Punjabi)ਭੁਖ ਅਤੇ ਤਰੇਹ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਲਗਦਾ।
Fareedkot Teekaਇਸ ਲੋਕ ਕੀ ਭੂਖ ਔਰ ਪ੍ਰਲੋਕ ਸੁਖੋਂ ਕੀ ਤ੍ਰਿਸਨਾ ਤਿਸ ਕੋ ਨਹੀਂ ਬਿਆਪਤੀ ਹੈ ਔ ਜਮ ਨੇੜੇ ਹੀ ਨਹੀਂ ਆਵਤਾ ਹੈ॥੩॥☬ਵਾਰ ਕੀ ਸਮਾਪਤੀ ਪਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥

ਪਦ ਅਰਥ ਭੁਖ ਤਿਖ = ਮਾਇਆ ਦੀ ਭੁੱਖ-ਤ੍ਰੇਹ। ਨ ਵਿਆਪਈ = ਦਬਾਉ ਨਹੀਂ ਪਾ ਸਕਦੀ। ਜਮੁ = ਮੌਤ ਦਾ ਡਰ। ਨੀਰ = ਨੇੜੇ ॥੩॥

SikhNet (Spanish)Sí, él no es afectado por eñ hambre ni la sed y la muerte no se le acerca. (3)

Open this shabad →

Shabad Guru Arjan Dev Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਕੀਮਤਿ ਕਹਣੁ. ਨ ਜਾਈਐ; ਸਚੁ ਸਾਹ ਅਡੋਲੈ ॥

keemat kehan. na jaaeeai; sach saah addolai |

Sant Singh KhalsaYour worth cannot be estimated, O True, Unmoving Lord God.
Manmohan SinghO Lord, the moveless True King, Thine worth can be told not.
Manmohan Singh (Punjabi)ਹੇ ਅਹਿੱਲ ਸਚੇ ਪਾਤਿਸ਼ਾਹ, ਤੇਰਾ ਮੁਲ ਆਖਿਆਂ ਨਹੀਂ ਜਾ ਸਕਦਾ।
Fareedkot Teekaਹੇ ਭਗਵਨ! ਤੇਰੀ ਕੀਮਤ ਨਹੀਂ ਕਹੀ ਜਾਤੀ ਤੂੰ ਸਚਾ ਸਾਹਿਬ ਅਡੋਲ ਹੈਂ॥
Prof. Sahib Singhਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।

ਪਦ ਅਰਥ ਅਡੋਲੈ = ਹੇ ਕਦੇ ਨਾਹ ਡੋਲਣ ਵਾਲੇ!

SikhNet (Spanish)Oh Dios, el Verdadero e Inamovible Rey, no podría ni empezar a Evaluarte.

ਸਿਧ ਸਾਧਿਕ ਗਿਆਨੀ ਧਿਆਨੀਆ; ਕਉਣੁ ਤੁਧੁਨੋ ਤੋਲੈ ॥

sidh saadhik giaanee dhiaaneea; kaun tudhuno tolai |

Sant Singh KhalsaThe Siddhas, seekers, spiritual teachers and meditators - who among them can measure You?
Manmohan SinghThe adepts, the strivers, the divines and the reflectors, who amongst these can weight Thee?
Manmohan Singh (Punjabi)ਪੂਰਨ ਪੁਰਸ਼, ਅਭਿਲਾਸੀ, ਬ੍ਰਹਮ ਬੇਤੇ ਅਤੇ ਵਿਚਾਰ-ਵਾਨ, ਇਨ੍ਹਾਂ ਵਿਚੋਂ ਕਿਹੜਾ ਤੈਨੂੰ ਜੋਖ ਸਕਦਾ ਹੈ?
Fareedkot Teekaਸਿਧ ਸਾਧਕ ਗ੍ਯਾਨੀ ਧਿਆਨੀ ਜੋ ਹੈਂ ਇਨ ਮੇਂ ਕੌਣ ਤੇਰੇ ਕੋ ਤੋਲ ਸਕਤਾ ਹੈ, ਭਾਵ ਤੇਰੀ ਸੰਪੂਰਨ ਮਹਿਮਾ ਕੋ ਕੋਈ ਜਾਨ ਨਹੀਂ ਸਕਤਾ ਹੈ॥
Prof. Sahib Singhਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?

ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਤੋਲੈ = ਮੁੱਲ ਪਾ ਸਕੇ।

SikhNet (Spanish)Nadie podría fijarte un valor, mi Señor, aunque esa persona fuera asceta, buscador o Sabio.

ਭੰਨਣ ਘੜਣ ਸਮਰਥੁ ਹੈ; ਓਪਤਿ ਸਭ ਪਰਲੈ ॥

bhanan gharran samarath hai; opat sabh paralai |

Sant Singh KhalsaYou are all-powerful, to form and break; You create and destroy all.
Manmohan SinghThou are Omnipotent to break, make, to create and destroy all.
Manmohan Singh (Punjabi)ਤੂੰ ਸਾਰਿਆਂ ਨੂੰ ਤੋੜਨ ਬਨਾਉਣ, ਰਚਨਾ ਅਤੇ ਨਾਸ ਕਰਨ ਨੂੰ ਸਰਬ ਸ਼ਕਤੀਵਾਨ ਹੈਂ।
Fareedkot Teekaਤੂੰ ਭੰਨਣੇ ਘੜਨੇ ਕੋ ਸਮਰਥ ਹੈਂ ਔ ਉਤਪਤੀ ਪਰਲੋ ਭੀ ਤੇਰੇ ਹੀ ਹਥ ਹੈ॥
Prof. Sahib Singhਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।

ਪਦ ਅਰਥ ਓਪਤਿ = ਉਤਪੱਤੀ। ਪਰਲੈ = {प्रलय} ਨਾਸ।

SikhNet (Spanish)Eres suficientemente Poderoso como para crear, destruir y resucitar.

ਕਰਣ ਕਾਰਣ ਸਮਰਥੁ ਹੈ; ਘਟਿ ਘਟਿ ਸਭ ਬੋਲੈ ॥

karan kaaran samarath hai; ghatt ghatt sabh bolai |

Sant Singh KhalsaYou are all-powerful to act, and inspire all to act; You speak through each and every heart.
Manmohan SinghThou are potent to do all deeds and speak in all the hearts.
Manmohan Singh (Punjabi)ਤੂੰ ਸਾਰੇ ਕੰਮ ਕਰਨ ਦੇ ਯੋਗ ਹੈਂ ਅਤੇ ਸਾਰਿਆਂ ਦਿਲਾਂ ਅੰਦਰ ਬੋਲਦਾ ਹੈਂ।
Fareedkot Teekaਸਭ ਕਾਰਣੋ ਕੇ ਕਰਣੇ ਕੋ ਤੂੰ ਸਮਰਥ ਹੈਂ, ਪੁਨਃ ਸਭ ਕੇ ਘਟੋਂ ਘਟੋਂ ਮੇਂ ਤੂੰ ਬੋਲ ਰਹਾ ਹੈਂ॥
Prof. Sahib Singhਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਬਣਾਉਣ ਵਾਲਾ, ਜਗਤ ਦਾ ਮੂਲ।

SikhNet (Spanish)Eres el Único Hacedor y la Causa, eres Tú Quien resuena en los corazones.

ਰਿਜਕੁ ਸਮਾਹੇ ਸਭਸੈ; ਕਿਆ ਮਾਣਸੁ ਡੋਲੈ ॥

rijak samaahe sabhasai; kiaa maanas ddolai |

Sant Singh KhalsaYou give sustanance to all; why should mankind waver?
Manmohan SinghThou reach sustenance to all, why should the mortal waver?
Manmohan Singh (Punjabi)ਤੂੰ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈਂ, ਪ੍ਰਾਣੀ ਕਿਉਂ ਡਿਕਡੋਲੇ ਖਾਂਦਾ ਹੈ?
Fareedkot Teekaਸਭ ਕੋ ਰਿਜਕ ਪਹੁਚਾਵਤਾ ਹੈ, ਇਹ ਮਾਨੁਖ ਡੋਲਤਾ ਹੈ, ਸੋ ਕਿਆ ਹੈ, ਭਾਵ ਤੁਛ ਹੈ ਅਗ੍ਯਾਨ ਸੇ ਡੋਲਤਾ ਹੈ॥
Prof. Sahib Singhਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।

ਪਦ ਅਰਥ ਸਮਾਹੇ = ਅਪੜਾਂਦਾ ਹੈ। ਸਭਸੈ = ਹਰੇਕ ਜੀਵ ਨੂੰ।

SikhNet (Spanish)Oh, ¿por qué el ser humano tiene que vacilar en su Fe, cuando eres Tú,

ਗਹਿਰ ਗਭੀਰੁ ਅਥਾਹੁ ਤੂ; ਗੁਣ ਗਿਆਨ ਅਮੋਲੈ ॥

gahir gabheer athaahu too; gun giaan amolai |

Sant Singh KhalsaYou are deep, profound and unfathomable; Your virtuous spiritual wisdom is priceless.
Manmohan SinghDeep, Profound and Unfathomable are Thou and priceless is Thy virtuous wisdom.
Manmohan Singh (Punjabi)ਡੂੰਗਾ, ਸੰਜੀਦਾ ਅਤੇ ਬੇਥਾਹ ਹੈਂ ਤੂੰ ਅਤੇ ਅਣਮੁੱਲੀ ਹੈ ਤੇਰੀ ਨੇਕ ਗਿਆਤ।
Fareedkot Teekaਡੂੰਘਾ, ਨਿਰਹਲ ਔ ਤੂੰ ਅਥਾਹ ਹੈਂ, ਤੇਰੇ ਗੁਣ ਅਮੋਲਕ (ਗਿਆਨ) ਜਾਣੀਤੇ ਹੈਂ ਵਾ ਗ੍ਯਾਨ ਭੀ ਤੇਰਾ ਅਮੋਲਕ ਹੈ॥
Prof. Sahib Singhਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਗਹਿਰ = ਡੂੰਘਾ।

SikhNet (Spanish)Quien lo sostiene todo? Insondable y Profunda, más allá de todo Valor está Tu Virtuosa Sabiduría.

ਸੋਈ ਕੰਮੁ ਕਮਾਵਣਾ; ਕੀਆ ਧੁਰਿ ਮਉਲੈ ॥

soee kam kamaavanaa; keea dhur maulai |

Sant Singh KhalsaThey do the deeds which they are pre-ordained to do.
Manmohan SinghThe mortal does the very deed, which is pre-ordained by the Lord.
Manmohan Singh (Punjabi)ਪ੍ਰਾਣੀ ਓਹੀ ਕੰਮ ਕਰਦਾ ਹੈ ਜਿਹੜਾ ਸੁਆਮੀ ਨੇ ਮੁੱਢ ਤੋਂ ਨਿਯੱਤ ਕੀਤਾ ਹੋਇਆ ਹੈ।
Fareedkot Teekaਹੇ (ਮਉਲੈ) ਪਰਮੇਸਰ! ਜੋ ਤੈਨੇ ਆਦੋਂ ਹੁਕਮ ਕੀਆ ਹੈ, ਸੋਈ ਕੰਮ ਜੀਵ ਕਮਾਵਣਾ ਕਰਤੇ ਹੈਂ॥
Prof. Sahib Singhਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।

ਪਦ ਅਰਥ ਧੁਰਿ = ਧੁਰ ਤੋਂ। ਮਉਲੈ = ਮਉਲਾ ਨੇ।

SikhNet (Spanish)Sólo hago, oh Dios, lo que Tú me mandas a hacer.

ਤੁਧਹੁ ਬਾਹਰਿ ਕਿਛੁ ਨਹੀ; ਨਾਨਕੁ ਗੁਣ ਬੋਲੈ ॥੨੩॥੧॥੨॥

tudhahu baahar kichh nahee; naanak gun bolai |23|1|2|

Sant Singh KhalsaWithout You, there is nothing at all; Nanak chants Your Glorious Praises. ||23||1||2||
Manmohan SinghWithout, Thee, there is naught, O my Lord. Nanak utters Thine praise.
Manmohan Singh (Punjabi)ਤੇਰੇ ਤੋਂ ਬਾਹਰ ਕੁਝ ਭੀ ਨਹੀਂ, ਹੇ ਮੇਰੇ ਸੁਆਮੀ ਨਾਨਕ ਤੇਰੀ ਮਹਿਮਾ ਉਚਾਰਨ ਕਰਦਾ ਹੈ।
Fareedkot Teekaਤੇਰੇ ਹੁਕਮ ਸੇ ਬਾਹਰ ਕਛ ਭੀ ਨਹੀਂ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਨਿਜ ਬੁਧੀ ਅਨੁਸਾਰ ਤੇਰੇ ਮੈਨੇ ਗੁਣ (ਬੋਲੈ) ਉਚਾਰਨ ਕੀਏ ਹੈਂ, ਭਾਵ ਤੇਰੇ ਗੁਣ ਬੇਅੰਤ ਹੈਂ ਵਾ ਇਹੁ ਦੇਹੁ ਮੈਂ ਤੇਰੇ ਗੁਣ ਹੀ ਉਚਾਰਣ ਕਰਾਂ॥੨੩॥੧॥੨॥☬ਕਬੀਰ ਜੀ ਕਰਮ ਕਾਂਡੀ ਪੰਡਤ ਕੋ ਡਾਂਟ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥
SikhNet (Spanish)Oh Señor, sin Ti, no hay nada, así pues, Nanak recita Tu Alabanza. (23-1-2)

Open this shabad →

Shabad Bhagat Kabir Ji Raag Maaroo continues on Ang 1103

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

raag maaroo baanee kabeer jeeo kee |

Sant Singh KhalsaRaag Maaroo, The Word Of Kabeer Jee:
Manmohan SinghRag Maru. Hymns of Sire Kabir.
Manmohan Singh (Punjabi)ਰਾਗ ਮਾਰੂ। ਮਹਾਰਾਜ ਕਬੀਰ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Maru, Palabras de Kabir yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੇ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਪਡੀਆ; ਕਵਨ ਕੁਮਤਿ ਤੁਮ ਲਾਗੇ ॥

paddeea; kavan kumat tum laage |

Sant Singh KhalsaO Pandit, O religious scholar, in what foul thoughts are you engaged?
Manmohan SinghO Pandit with what bad intellect are thou attached?
Manmohan Singh (Punjabi)ਹੇ ਪੰਡਿਤ! ਤੂੰ ਕਿਹੜੀ ਖੋਟੀ ਅਕਲ ਨਾਲ ਜੁੜਿਆ ਹੋਇਆ ਹੈਂ?
Fareedkot Teekaਹੇ ਪੰਡਤ! ਕੌਨ ਕੁਮਤੀ ਮੇਂ ਤੁਮ ਲਾਗੇ ਹੋ॥
Prof. Sahib Singhਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?

ਪਦ ਅਰਥ ਪਡੀਆ = ਹੇ ਪਾਂਡੇ!

SikhNet (Spanish)Oh Pandit, ¿por qué estás tan apegado a los malos modos?

ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ. ਨ ਜਪਹੁ, ਅਭਾਗੇ ॥੧॥ ਰਹਾਉ ॥

booddahuge paravaar sakal siau; raam. na japahu, abhaage |1| rahaau |

Sant Singh KhalsaYou shall be drowned, along with your family, if you do not meditate on the Lord, you unfortunate person. ||1||Pause||
Manmohan SinghThou shall be drowned with all thy family, if thou contemplates not on thy Lord's Name, O luckless man. Pause.
Manmohan Singh (Punjabi)ਜੇਕਰ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤੂੰ ਆਪਣੇ ਸਾਰੇ ਟੱਬਰ ਕਬੀਲੇ ਸਮੇਤ ਡੁੱਬ ਜਾਵੇਂਗਾ, ਹੇ ਨਿਕਰਮਣ ਬੰਦੇ! ਠਹਿਰਾਉ।
Fareedkot Teekaਹੇ ਅਭਾਗੇ! ਤੁਮ ਰਾਮ ਨਹੀਂ ਜਪਤੇ ਇਸੀ ਤੇ ਤੁਮ ਸਾਰੇ ਪਰਵਾਰ ਕੇ ਸਮੇਤ ਹੀ ਸੰਸਾਰ ਸਮੁੰਦ੍ਰ ਮੇਂ ਡੂਬ ਜਾਵੋਗੇ, ਭਾਵ ਤੁਮਾਰਾ ਜਨਮ ਮਰਨ ਨਹੀਂ ਛੂਟੇਗਾ॥੧॥ ਰਹਾਉ ॥☬ਜੇ ਕਹੇ ਹਮਨੇ ਬੇਦ ਪੁਰਾਨ ਪੜੇ ਹੈਂ ਕਿਉਂ ਡੂਬੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥

ਪਦ ਅਰਥ ਸਿਉ = ਸਮੇਤ। ਅਭਾਗੇ = ਹੇ ਮੰਦ ਭਾਗੀ! ॥੧॥ ਰਹਾਉ ॥

SikhNet (Spanish)Oh ser desafortunado, de seguro serás ahogado con todo y tus parientes, si no habitas en el Nombre del Señor. (1-Pausa)

ਬੇਦ ਪੁਰਾਨ ਪੜੇ ਕਾ. ਕਿਆ ਗੁਨੁ; ਖਰ ਚੰਦਨ ਜਸ ਭਾਰਾ ॥

bed puraan parre kaa. kiaa gun; khar chandan jas bhaaraa |

Sant Singh KhalsaWhat is the use of reading the Vedas and the Puraanas? It is like loading a donkey with sandalwood.
Manmohan SinghWhat is good of reading the Vedas and the Puranas? It is like loading a donkey with Sandal wood.
Manmohan Singh (Punjabi)ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਕੀ ਲਾਭ ਹੈ? ਇਹ ਇਕ ਗਧੇ ਨੂੰ ਚੰਨਣ ਨਾਲ ਲੱਦਣ ਦੀ ਮਾਨੰਦ ਹੈ।
Fareedkot Teekaਧਾਰਨਾ ਬਿਨਾਂ ਕੇਵਲ ਬੇਦ ਪੁਰਾਨ ਪੜੇ ਕਾ ਕਿਆ (ਗੁਨੁ) ਲਾਭ ਹੈ, ਵਹੁ ਤਾਂ ਐਸੇ ਹੈ ਜੈਸੇ- ਗਧੇ ਕੇ ਊਪਰ ਚੰਦਨ ਕਾ ਭਾਰ ਲਾਦ ਦੀਆ ਹੋ ਤੌ ਤਿਸ ਕੋ ਕਿਆ ਗੁਨ ਔ ਗ੍ਯਾਤ ਹੈ ਕੋਈ ਸਾਂਤੀ ਨਹੀਂ ਹੋ ਜਾਨੀ॥
Prof. Sahib Singh(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।

ਪਦ ਅਰਥ ਗੁਨੁ = ਲਾਭ, ਫ਼ਾਇਦਾ। ਖਰ = ਖੋਤਾ, ਖ਼ਰ। ਜਸ = ਜੈਸੇ, ਜਿਵੇਂ। ਭਾਰਾ = ਭਾਰ, ਬੋਝ, ਲੱਦਾ।

SikhNet (Spanish)¿De qué sirve la lectura de los Vedas y los Puranas? Es como la carga de madera de Sándalo sobre la espalda del burro.

Open this shabad (12 lines, Angs 1102-1103) →

Ang 1102 of 1430