ੴ

ਸਿੱਖਬਾਣੀ · SikhBani

ਲੋਕੁ ਅਵਗਣਾ ਕੀ ਬੰਨੑੈ ਗੰਠੜੀ ਗੁਣ ਨ ਵਿਹਾਝੈ ਕੋਇ ॥

lok avaganaa kee banai ganttharree gun na vihaajhai koe
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1092 · 4 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਲੋਕੁ. ਅਵਗਣਾ ਕੀ ਬੰਨੑੈ ਗੰਠੜੀ; ਗੁਣ. ਨ ਵਿਹਾਝੈ ਕੋਇ ॥

lok. avaganaa kee banai ganttharree; gun. na vihaajhai koe |

Sant Singh KhalsaPeople tie up bundles of demerits; no one deals in virtue.
Manmohan SinghPeople tie the bundle of demerits and no one deals in virtues.
Manmohan Singh (Punjabi)ਲੋਕ ਬਦੀਆਂ ਦੀ ਖੰਡ ਬੰਨ੍ਹਦੇ ਹਨ ਅਤੇ ਕੋਈ ਭੀ ਨੇਕੀ ਦਾ ਵਾਪਾਰ ਨਹੀਂ ਕਰਦਾ।
Fareedkot Teekaਲੋਕ ਤੋ ਔਗੁਣੋਂ ਕੀ ਗੰਢ ਬਾਂਧਤੇ ਹੈਂ ਔ ਗੁਣੋਂ ਕੋ ਨਹੀਂ ਖਰੀਦਤੇ॥
Prof. Sahib Singhਜਗਤ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ।
SikhNet (Spanish)Los seres humanos llenan su ser de deméritos y no comercian con la Virtud.

ਗੁਣ ਕਾ ਗਾਹਕੁ ਨਾਨਕਾ; ਵਿਰਲਾ ਕੋਈ ਹੋਇ ॥

gun kaa gaahak naanakaa; viralaa koee hoe |

Sant Singh KhalsaRare is that person, O Nanak, who purchases virtue.
Manmohan SinghRare is the person, O Nanak, who is the buyer of virtues.
Manmohan Singh (Punjabi)ਕੋਈ ਟਾਵਾ ਟੱਲਾ ਪੁਰਸ਼ ਹੀ ਹੈ ਨਾਨਕ ਨੇਕੀਆ ਦਾ ਖਰੀਦਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਨੋਂ ਕਾ ਗਾਹਕ ਕੋਈ ਵਿਰਲਾ ਹੀ ਹੋਤਾ ਹੈ॥
Prof. Sahib Singhਹੇ ਨਾਨਕ! ਗੁਣ ਖ਼ਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।
SikhNet (Spanish)Extraordinario es ese ser, oh, dice Nanak, que adquiere Virtud,

ਗੁਰ ਪਰਸਾਦੀ ਗੁਣ ਪਾਈਅਨੑਿ; ਜਿਸ ਨੋ ਨਦਰਿ ਕਰੇਇ ॥੧॥

gur parasaadee gun paaeeana; jis no nadar karee |1|

Sant Singh KhalsaBy Guru's Grace, one is blessed with virtue, when the Lord bestows His Glance of Grace. ||1||
Manmohan SinghHe, on whom the Lord casts His merciful glance, is blessed with virtues by the Guru's grace.
Manmohan Singh (Punjabi)ਜਿਸ ਉੱਤੇ ਸਾਈਂ ਅਪਣੀ ਮਿਹਰ ਦੀ ਨਜਰ ਧਾਰਦਾ ਹੈ ਉਸ ਨੂੰ ਗੁਰਾਂ ਦੀ ਦਇਆ ਦੁਆਰਾ ਨੇਕੀਆ ਦੀ ਦਾਤ ਮਿਲਦੀ ਹੈ।
Fareedkot Teekaਗੁਰੋਂ ਕੀ ਕਿਰਪਾ ਕਰ ਗੁਣ ਪਾਈਤਾ ਹੈ, ਔ ਕਿਰਪਾ ਗੁਰੋਂ ਕੀ ਤਿਸ ਪਰ ਹੋਤੀ ਹੈ ਜਿਸ ਪਰ ਪਰਮੇਸਰ ਕਿਰਪਾ ਦ੍ਰਿਸਟਿ ਕਰੇ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, (ਪਰ ਮਿਲਦੇ ਉਸ ਨੂੰ ਹਨ) ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ॥੧॥
SikhNet (Spanish)pues es a través de la Gracia del Guru que uno es bendecido con Ella, cuando el Señor otorga Su Mirada de Gracia. (1)
Answers quote the Granth verbatim with Ang citations. AI commentary is not Gurbani and not a religious ruling.