ਬਿਲਾਵਲੁ ਮਹਲਾ ੩ ਅਸਟਪਦੀ ਘਰੁ ੧੦ ॥
bilaaval mahalaa 3 asattapadee ghar 10 | Ang 832
Sant Singh KhalsaBilaaval, Third Mehl, Ashtpadheeyaa, Tenth House:
Manmohan SinghBilawal 3rd Guru Ashatpadi.
Manmohan Singh (Punjabi)ਬਿਲਾਵਲ ਤੀਜੀ ਪਾਤਿਸ਼ਾਹੀ। ਅਸ਼ਟਪਦੀ।
Prof. Sahib Singhਰਾਗ ਬਿਲਾਵਲੁ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Bilawal, Mejl Guru Amar Das, Tercer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 832
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜਗੁ ਕਊਆ; ਮੁਖਿ ਚੁੰਚ ਗਿਆਨੁ ॥
jag kaooaa; mukh chunch giaan | Ang 832
Sant Singh KhalsaThe world is like a crow; with its beak, it croaks spiritual wisdom.
Manmohan SinghThe man is like a crow, who utters the gnosis with his mouth beak.
Manmohan Singh (Punjabi)ਆਦਮੀ ਕਾਂ ਦੀ ਤਰ੍ਹਾਂ ਹੈ, ਜੋ ਆਪਣੀ ਮੂੰਹ ਦੀ ਚੁੰਝ ਨਾਲ ਬ੍ਰਹਮ-ਬੋਧ ਉਚਾਰਨ ਕਰਦਾ ਹੈ।
Fareedkot Teekaਇਹੁ (ਜਗੁ) ਜੀਵ ਕਾਗ ਕੇ ਸਮਾਂਨ ਪਾਪੋਂ ਕਰ ਕਾਲਾ ਹੋਇ ਰਹਿਆ ਹੈ ਔਰ ਮੁਖ ਤੇ ਜੋ ਗ੍ਯਾਨ ਕਰਤਾ ਹੈ, ਸੋ ਚੁੰਚ ਹੈ। ਭਾਵ ਯਹ ਹੈ ਧਾਰਨਾਂ ਸੇ ਬਿਨਾਂ ਜੀਵੋਂ ਮੇਂ ਗਿਆਨ ਹੈ॥
Prof. Sahib Singhਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਕਾਂ (ਵਾਂਗ ਲੌਂ ਲੌਂ ਕਰਨ ਵਾਲਾ) ਹੈ, (ਨਿਰਾ) ਮੂੰਹੋਂ (ਹੀ) ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ (ਦੱਸਦਾ ਰਹਿੰਦਾ ਹੈ, ਜਿਵੇਂ ਕਾਂ ਆਪਣੀ ਚੁੰਝ ਨਾਲ 'ਕਾਂ ਕਾਂ' ਕਰਦਾ ਹੈ)।ਪਦ ਅਰਥ ਜਗੁ = ਜਗਤ, ਮਾਇਆ-ਵੇੜ੍ਹਿਆ ਜੀਵ। ਕਊਆ = ਕਾਂ, (ਕਾਂ ਵਾਂਗ ਲੌਂ ਲੌਂ ਕਰਨ ਵਾਲਾ)। ਮੁਖਿ = ਮੂੰਹੋਂ, ਮੂੰਹ ਨਾਲ, ਨਿਰਾ ਮੂੰਹ ਨਾਲ। ਚੁੰਚ ਗਿਆਨੁ = ਚੁੰਝ ਦਾ ਗਿਆਨ, ਜ਼ਬਾਨੀ ਜ਼ਬਾਨੀ ਆਤਮਕ ਜੀਵਨ ਦੀ ਸੂਝ।
SikhNet (Spanish)El mundo es como el cuervo; cacarea sabiduría,
ਅੰਤਰਿ ਲੋਭੁ; ਝੂਠੁ ਅਭਿਮਾਨੁ ॥
antar lobh; jhootth abhimaan | Ang 832
Sant Singh KhalsaBut deep within there is greed, falsehood and pride.
Manmohan SinghWithin him is greed, falsehood and pride.
Manmohan Singh (Punjabi)ਉਸ ਦੇ ਅੰਦਰ ਲਾਲਚ, ਕੂੜ ਅਤ ਹੰਕਾਰ ਹੈ।
Fareedkot Teekaਰਿਦੇ ਅੰਤਰ ਲੋਭ, ਝੂਠ ਔ ਹੰਕਾਰ ਆਦੀ ਵਿਕਾਰ ਵਰਤ ਰਹੇ ਹੈਂ॥
Prof. Sahib Singh(ਪਰ ਉਸ ਚੁੰਚ-ਗਿਆਨੀ ਦੇ) ਮਨ ਵਿਚ ਲੋਭ (ਟਿਕਿਆ ਰਹਿੰਦਾ) ਹੈ, ਝੂਠ (ਟਿਕਿਆ ਰਹਿੰਦਾ) ਹੈ, ਅਹੰਕਾਰ (ਟਿਕਿਆ ਰਹਿੰਦਾ) ਹੈ।ਪਦ ਅਰਥ ਅੰਤਰਿ = ਮਨ ਵਿਚ, ਅੰਦਰ।
SikhNet (Spanish)pero su interior está lleno de avaricia, falsedad y ego.
ਬਿਨੁ ਨਾਵੈ; ਪਾਜੁ ਲਹਗੁ ਨਿਦਾਨਿ ॥੧॥
bin naavai; paaj lehag nidaan |1| Ang 832
Sant Singh KhalsaWithout the Name of the Lord, your thin outer covering shall wear off, you fool. ||1||
Manmohan SinghWithout the Name, the gilding shall wear off, O fool.
Manmohan Singh (Punjabi)ਨਾਮ ਦੇ ਬਗੈਰ ਮੁਲੰਮਾ ਉਤਰ ਜਾਏਗਾ, ਹੇ ਮੂਰਖ!
Fareedkot Teekaਬਿਨਾਂ ਨਾਮ ਸੇ (ਨਿਦਾਨਿ) ਅੰਤ ਕੋ ਇਸ ਜੀਵ ਕਾ (ਪਾਜੁ) ਦਿਖਲਾਵਾ ਦੂਰ ਹੋ ਜਾਵੇਗਾ, ਜੈਸੇ- ਪਾਤ੍ਰ ਕਾ ਪਾਜ ਕੋਈ ਦਿਨ ਮੇਂ ਉਤਰ ਜਾਤਾ ਹੈ॥੧॥
Prof. Sahib Singhਹੇ ਭਾਈ! ਨਾਮ ਤੋਂ ਵਾਂਜੇ ਰਹਿ ਕੇ ਇਹ ਧਾਰਮਿਕ ਵਿਖਾਵਾ ਆਖ਼ਰ ਉੱਘੜ ਹੀ ਜਾਂਦਾ ਹੈ ॥੧॥ਪਦ ਅਰਥ ਪਾਜੁ = ਵਿਖਾਵਾ। ਲਹਗੁ = ਲਹਿ ਜਾਇਗਾ {ਭਵਿਖਤ ਕਾਲ, ਪੁਲਿੰਗ}। ਨਿਦਾਨਿ = ਅੰਤ ਨੂੰ, ਆਖ਼ਿਰ ॥੧॥
SikhNet (Spanish)Entiende que sin el Nombre del Señor nuestra falsedad se expone al final. (1)
ਸਤਿਗੁਰ ਸੇਵਿ; ਨਾਮੁ ਵਸੈ ਮਨਿ ਚੀਤਿ ॥
satigur sev; naam vasai man cheet | Ang 832
Sant Singh KhalsaServing the True Guru, the Naam shall dwell in your conscious mind.
Manmohan SinghServing the True Guru, the Name is enshrined in the mind and heart.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਹਿਰਦੇ ਅਤੇ ਦਿਨ ਅੰਦਰ ਵਸ ਜਾਂਦਾ ਹੈ।
Fareedkot Teekaਹੇ ਭਾਈ! ਚਿਤ ਲਗਾਏ ਕਰ ਸਤਿਗੁਰੋਂ ਕੇ ਚਰਨੋਂ ਕੋ ਸੇਵਣੇ ਤੇ ਵਾਹਿਗੁਰੂ ਕਾ ਨਾਮ ਤੇਰੇ ਮਨ ਮੇਂ ਆਨ ਬਸੇਗਾ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ) ਨਾਮ (ਮਨੁੱਖ ਦੇ) ਮਨ ਵਿਚ ਚਿੱਤ ਵਿਚ ਆ ਵੱਸਦਾ ਹੈ।ਪਦ ਅਰਥ ਸਤਿਗੁਰ ਸੇਵਿ = ਗੁਰੂ ਦੀ ਸਰਨ ਪੈ ਕੇ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ।
SikhNet (Spanish)Sirviendo al Guru Verdadero, el Nombre del Señor es enriquecido en la mente;
ਗੁਰੁ ਭੇਟੇ ਹਰਿ ਨਾਮੁ ਚੇਤਾਵੈ; ਬਿਨੁ ਨਾਵੈ. ਹੋਰ ਝੂਠੁ ਪਰੀਤਿ ॥੧॥ ਰਹਾਉ ॥
gur bhette har naam chetaavai; bin naavai. hor jhootth pareet |1| rahaau | Ang 832
Sant Singh KhalsaMeeting with the Guru, the Name of the Lord comes to mind. Without the Name, other loves are false. ||1||Pause||
Manmohan SinghMeeting with the Guru, God's Name is contemplated. Without the Name, false are other loves. Pause.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਨਾਮ ਦੇ ਬਾਝੋਂ ਕੂੜੀਆਂ ਹਨ ਹੋਰਸ ਮੁਹੱਬਤਾਂ। ਠਹਿਰਾਉ।
Fareedkot Teekaਕਿਉਂਕਿ ਸਤਿਗੁਰੋਂ ਕੇ ਮਿਲਨੇ ਸੇ ਹਰਿ ਨਾਮ ਚਿਤ ਮੇਂ ਆਵਤਾ ਹੈ; ਵਾ ਜਬ ਸਤਗੁਰੂ ਮਿਲੇ ਤਬ ਨਾਮ ਸਿਮਰਾਵਤਾ ਹੈ। ਤਾਂ ਤੇ ਤਿਸ ਨਾਂਮ ਸੇ ਬਿਨਾਂ ਔਰ ਪਦਾਰਥੋਂ ਕੀ ਪ੍ਰੀਤ ਝੂਠੀ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ (ਗੁਰੂ ਪਰਮਾਤਮਾ ਦਾ) ਨਾਮ ਜਪਾਂਦਾ ਹੈ। ਹੇ ਭਾਈ! (ਪਰਮਾਤਮਾ ਦੇ) ਨਾਮ (ਦੇ ਪਿਆਰ) ਤੋਂ ਬਿਨਾ ਹੋਰ ਪਿਆਰ ਝੂਠਾ ਹੈ ॥੧॥ ਰਹਾਉ ॥ਪਦ ਅਰਥ ਭੇਟੇ = ਮਿਲਦਾ ਹੈ। ਚੇਤਾਵੈ = ਜਪਾਂਦਾ ਹੈ, ਚੇਤੇ ਕਰਾਂਦਾ ਹੈ। ਪਰੀਤਿ = ਪਿਆਰ ॥੧॥ ਰਹਾਉ ॥
SikhNet (Spanish)encontrando al Guru, el Nombre del Señor es alabado, pues todas las demás alabanzas son ilusorias y falsas. (1-Pausa)
ਗੁਰਿ ਕਹਿਆ; ਸਾ ਕਾਰ ਕਮਾਵਹੁ ॥
gur kahiaa; saa kaar kamaavahu | Ang 832
Sant Singh KhalsaSo do that work, which the Guru tells you to do.
Manmohan SinghO man, do thou the work, which the Guru enjoins upon thee.
Manmohan Singh (Punjabi)ਹੇ ਬੰਦੇ! ਤੂੰ ਉਹ ਕੰਮ ਕਰ, ਜਿਹੜਾ ਗੁਰੂ ਜੀ ਤੈਨੂੰ ਆਖਦੇ ਹਨ।
Fareedkot Teekaਤਾਂ ਤੇ ਹੇ ਭਾਈ! ਜੋ ਸਤਿਗੁਰੋਂ ਨੇ ਕਹਿਆ ਹੈ, ਸੋਈ ਕਾਰ ਕਮਾਵੋ॥
Prof. Sahib Singhਹੇ ਭਾਈ! ਉਹ ਕਾਰ ਕਰਿਆ ਕਰੋ ਜਿਹੜੀ ਗੁਰ ਨੇ ਦੱਸੀ ਹੈ (ਉਹ ਕਾਰ ਹੈ ਨਾਮ ਦਾ ਸਿਮਰਨ)।ਪਦ ਅਰਥ ਗੁਰਿ = ਗੁਰੂ ਨੇ। ਸਾ = ਉਹ {ਇਸਤ੍ਰੀ ਲਿੰਗ}।
SikhNet (Spanish)Haz y vive, oh hombre, así como te indica el Guru,
ਸਬਦੁ ਚੀਨੑਿ; ਸਹਜ ਘਰਿ ਆਵਹੁ ॥
sabad cheena; sehaj ghar aavahu | Ang 832
Sant Singh KhalsaContemplating the Word of the Shabad, you shall come to the home of celestial bliss.
Manmohan SinghMeditating on the Name, thou shalt come into the Home of bliss.
Manmohan Singh (Punjabi)ਨਾਮ ਆਰਾਧਨ ਕਰਨ ਦੁਆਰਾ, ਤੂੰ ਖੁਸ਼ੀ ਦੇ ਘਰ ਅੰਦਰ ਆ ਜਾਵੇਗਾ।
Fareedkot Teekaਗੁਰੋਂ ਕੇ (ਸਬਦੁ) ਉਪਦੇਸ ਦ੍ਵਾਰਾ ਵਾਹਿਗੁਰੂ ਕੋ (ਚੀਨਿ) ਜਾਣ ਕਰ (ਸਹਜ) ਸੁਭਾਵਕ ਸ੍ਵੈ ਸਰੂਪ ਘਰ ਮੇਂ ਆਵੋਗੇ॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾ ਕੇ ਆਤਮਕ ਅਡੋਲਤਾ ਦੇ ਘਰ ਵਿਚ ਟਿਕਿਆ ਕਰੋ।ਪਦ ਅਰਥ ਚੀਨ੍ਹ੍ਹਿ = ਪਛਾਣ ਕੇ, ਸਾਂਝ ਪਾ ਕੇ। ਸਹਜ = ਆਤਮਕ ਅਡੋਲਤਾ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ।
SikhNet (Spanish)y meditando en la Palabra del Shabd, entra en la Casa del Equilibrio.
ਸਾਚੈ ਨਾਇ; ਵਡਾਈ ਪਾਵਹੁ ॥੨॥
saachai naae; vaddaaee paavahu |2| Ang 832
Sant Singh KhalsaThrough the True Name, you shall obtain glorious greatness. ||2||
Manmohan SinghThrough the True Name, thou shalt be blessed with glory.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਤੈਨੂੰ ਪ੍ਰਭਤਾ ਪਰਾਪਤ ਹੋ ਜਾਵੇਗੀ।
Fareedkot Teekaਤਿਸ ਸਾਚੇ ਕੇ ਨਾਮ ਜਪਣੇ ਤੇ ਵਡਿਆਈ ਕੋ ਪਾਵੋ॥੨॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਵਡਿਆਈ ਹਾਸਲ ਕਰੋਗੇ ॥੨॥ਪਦ ਅਰਥ ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ। ਵਡਾਈ = ਇੱਜ਼ਤ ॥੨॥
SikhNet (Spanish)Es a través del Nombre Verdadero que uno es bendecido con Gloria. (2)
ਆਪਿ. ਨ ਬੂਝੈ; ਲੋਕ ਬੁਝਾਵੈ ॥
aap. na boojhai; lok bujhaavai | Ang 832
Sant Singh KhalsaOne who does not understand his own self, but still tries to instruct others,
Manmohan SinghHe, who understands not himself, but instructs people,
Manmohan Singh (Punjabi)ਜੋ ਖੁਦ ਤਾਂ ਸਮਝਦਾ ਕੁਝ ਨਹੀਂ ਪ੍ਰੰਤੂ ਲੋਕਾਂ ਨੂੰ ਸਿੱਖ-ਮਤ ਦਿੰਦਾ ਹੈ,
Fareedkot Teekaਜੋ ਪੁਰਸ ਆਪ ਨਹੀਂ ਸਮਝਤਾ ਔਰ ਲੋਕੋਂ ਕੋ ਉਪਦੇਸ ਦੇ ਕਰ ਸਮਝਾਵਤਾ ਹੈ॥
Prof. Sahib Singhਹੇ ਭਾਈ! (ਜਿਹੜਾ ਮਨੁੱਖ ਆਤਮਕ ਜੀਵਨ ਬਾਰੇ) ਆਪ (ਤਾਂ ਕੁਝ) ਸਮਝਦਾ ਨਹੀਂ, ਪਰ ਲੋਕਾਂ ਨੂੰ ਸਮਝਾਂਦਾ ਰਹਿੰਦਾ ਹੈ,ਪਦ ਅਰਥ ਬੂਝੈ = ਸਮਝਦਾ। ਬੁਝਾਵੈ = ਸਮਝਾਂਦਾ ਹੈ।
SikhNet (Spanish)Uno no conoce su propio ser, pero pregona la sabiduría a otros,
ਮਨ ਕਾ ਅੰਧਾ; ਅੰਧੁ ਕਮਾਵੈ ॥
man kaa andhaa; andh kamaavai | Ang 832
Sant Singh Khalsais mentally blind, and acts in blindness.
Manmohan Singhis mentally blind and does blind deeds.
Manmohan Singh (Punjabi)ਉਹ ਮਾਨਸਿਕ ਤੌਰ ਤੇ ਅੰਨ੍ਹਾ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।
Fareedkot Teekaਸੋ ਮਨ ਕਾ ਅੰਧਾ ਅੰਧ ਕਰਮੋਂ ਕੋ ਕਮਾਵਤਾ ਹੈ, ਭਾਵ ਯਹ ਅਗ੍ਯਾਨ ਸਹਿਤ ਹੋ ਕਰ ਮਨ ਕੇ ਅਨੁਸਾਰ ਕਰਮੋਂ ਕੋ ਕਮਾਵਤਾ ਹੈ॥
Prof. Sahib Singhਉਸ ਦਾ ਆਪਣਾ ਆਪਾ (ਆਤਮਕ ਜੀਵਨ ਵਲੋਂ) ਬਿਲਕੁਲ ਕੋਰਾ ਹੈ (ਅੰਨ੍ਹਾ ਹੈ, ਇਸ ਵਾਸਤੇ ਆਤਮਕ ਜੀਵਨ ਦੇ ਰਸਤੇ ਵਿਚ ਉਹ ਅੰਨ੍ਹਿਆਂ ਵਾਂਗ ਠੇਡੇ ਖਾਂਦਾ ਰਹਿੰਦਾ ਹੈ) ਅੰਨ੍ਹਿਆਂ ਵਾਲਾ ਕੰਮ ਕਰਦਾ ਰਹਿੰਦਾ ਹੈ।ਪਦ ਅਰਥ ਅੰਧੁ ਕਮਾਵੈ = ਅੰਨ੍ਹਿਆਂ ਵਾਲਾ ਕੰਮ ਕਰਦਾ ਹੈ।
SikhNet (Spanish)y teniendo su mente ciega, camina en la ignorancia.
ਦਰੁ ਘਰੁ ਮਹਲੁ; ਠਉਰੁ ਕੈਸੇ ਪਾਵੈ ॥੩॥
dar ghar mehal; tthaur kaise paavai |3| Ang 832
Sant Singh KhalsaHow can he ever find a home and a place of rest, in the Mansion of the Lord's Presence? ||3||
Manmohan SinghHow can he obtain an abode in the Lord's court, home and mansion?
Manmohan Singh (Punjabi)ਉਹ ਪ੍ਰਭੂ ਦੇ ਦਰਬਾਰ, ਘਰ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਟਿਕਾਣਾ ਪਰਾਪਤ ਕਰ ਸਕਦਾ ਹੈ?
Fareedkot Teekaਸੋ ਪੁਰਸ ਸਰੀਰ ਰੂਪੀ ਘਰ ਕੇ (ਦਰੁ) ਅੰਦਰ ਆਪਨਾ ਆਪ ਜੋ ਵਾਹਿਗੁਰੂ (ਮਹਲੁ) ਸਰੂਪ ਹੈ ਤਿਸ ਮੇਂ (ਠਉਰੁ) ਠਹਿਰਾਨਾਂ ਕਿਸ ਪ੍ਰਕਾਰ ਪਾਵੈ, ਭਾਵ ਸੇ ਨਹੀਂ ਪਾਵਤਾ॥੩॥
Prof. Sahib Singhਹੇ ਭਾਈ! ਅਜਿਹਾ ਮਨੁੱਖ ਪਰਮਾਤਮਾ ਦਾ ਦਰ ਘਰ, ਪਰਮਾਤਮਾ ਦਾ ਮਹਲ, ਪਰਮਾਤਮਾ ਦਾ ਟਿਕਾਣਾ ਬਿਲਕੁਲ ਨਹੀਂ ਲੱਭ ਸਕਦਾ ॥੩॥ਪਦ ਅਰਥ ਕੈਸੇ = ਕਿਵੇਂ? ॥੩॥
SikhNet (Spanish)¿Entonces, cómo puede uno entrar en el Ser? ¿Cómo puede uno lograr el Éxtasis? (3)
ਹਰਿ ਜੀਉ ਸੇਵੀਐ ਅੰਤਰਜਾਮੀ ॥
har jeeo seveeai antarajaamee | Ang 832
Sant Singh KhalsaServe the Dear Lord, the Inner-knower, the Searcher of hearts;
Manmohan SinghLet us serve the Venerable Lord, the Inner-knower,
Manmohan Singh (Punjabi)ਆਓ ਆਪਾਂ ਅੰਦਰਲੀਆਂ ਜਾਨਣਹਾਰ ਪੂਜਯ ਪ੍ਰਭੂ ਦੀ ਟਹਿਲ ਕਮਾਈਏ,
Fareedkot Teekaਤਾਂ ਤੇ ਹੇ ਜੀਵ ਤਿਸੀ ਹਰੀ ਅੰਤਰਯਾਂਮੀ ਕੋ ਹੀ ਸੇਵਨ ਕਰੀਏ॥
Prof. Sahib Singhਹੇ ਭਾਈ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ,ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ।
SikhNet (Spanish)Contemplemos a nuestro Dios, el Íntimo Conocedor de nuestros corazones.
ਘਟ ਘਟ ਅੰਤਰਿ; ਜਿਸ ਕੀ ਜੋਤਿ ਸਮਾਨੀ ॥
ghatt ghatt antar; jis kee jot samaanee | Ang 832
Sant Singh Khalsadeep within each and every heart, His Light is shining forth.
Manmohan Singhwhose light is diffused in all the hearts.
Manmohan Singh (Punjabi)ਜਿਸ ਦਾ ਪ੍ਰਕਾਸ਼ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
Fareedkot Teekaਜਿਸ ਵਾਹਿਗੁਰੂ ਕੇ ਘਟੋਂ ਘਟੋਂ ਮੇਂ ਜੋਤ ਸਮਾਇ ਰਹੀ ਹੈ॥
Prof. Sahib Singhਜਿਸ ਪਰਮਾਤਮਾ ਦੀ ਜੋਤਿ ਹਰੇਕ ਸਰੀਰ ਵਿਚ ਮੌਜੂਦ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ।ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸਮਾਨੀ = ਲੀਨ ਹੈ, ਸਮਾਈ ਹੋਈ ਹੈ।
SikhNet (Spanish)¿Cómo puede uno esconder su ser verdadero de Aquél Cuya Luz está difundida
ਤਿਸੁ ਨਾਲਿ; ਕਿਆ ਚਲੈ ਪਹਨਾਮੀ ॥੪॥
tis naal; kiaa chalai pahanaamee |4| Ang 832
Sant Singh KhalsaHow can anyone hide anything from Him? ||4||
Manmohan SinghHow can hiding avail with Him?
Manmohan Singh (Punjabi)ਉਸ ਪਾਸੋਂ ਲੁਕਾ ਰੱਖਣ ਦਾ ਕਿਸ ਤਰ੍ਹਾਂ ਲਾਭ ਹੋ ਸਕਦਾ ਹੈ?
Fareedkot Teekaਤਾਂ ਤੇ ਤਿਸ ਕੇ ਸਾਥ ਕਿਆ (ਪਹਿਨਾਮੀ) ਛਿਪਾਉ ਕੀ ਬਾਤ ਚਲਤੀ ਹੈ। ਭਾਵ ਯਹਿ ਤਿਸ ਅੰਤਰਯਾਮੀ ਸੇ ਕਿਸੀ ਬਾਤ ਕਾ ਲੁਕਾਉ ਨਹੀਂ ਹੋਤਾ ਹੈ ॥੪॥
Prof. Sahib Singhਉਸ ਨਾਲ ਕੋਈ ਲੁਕਾ-ਛਿਪਾ ਨਹੀਂ ਚੱਲ ਸਕਦਾ ॥੪॥ਪਦ ਅਰਥ ਪਹਨਾਮੀ = ਲੁਕਾ-ਛਿਪਾ ॥੪॥
SikhNet (Spanish)a través de todas las formas y todas las criaturas? (4)
ਸਾਚਾ ਨਾਮੁ; ਸਾਚੈ ਸਬਦਿ ਜਾਨੈ ॥
saachaa naam; saachai sabad jaanai | Ang 833
Sant Singh KhalsaThe True Name is known through the True Word of the Shabad.
Manmohan SinghThe True Name is realised through the True Gurbani.
Manmohan Singh (Punjabi)ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਸਾਚੇ ਸਤਿਗੁਰੋਂ ਕੇ ਉਪਦੇਸ ਸੇ ਸਾਚੇ ਨਾਮ ਕੋ ਜਬ ਇਹ ਜੀਵ ਜਾਨੈਂ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਚੈ ਸਬਦਿ = ਸਦਾ-ਥਿਰ ਹਰੀ (ਦੀ ਸਿਫ਼ਤਿ-ਸਾਲਾਹ) ਦੇ ਸ਼ਬਦ ਦੀ ਰਾਹੀਂ। ਜਾਨੈ = ਜਾਣਦਾ ਹੈ, ਡੂੰਘੀ ਸਾਂਝ ਪਾਂਦਾ ਹੈ।
SikhNet (Spanish)El Nombre Verdadero es conocido a través de la Palabra del Shabd,
ਆਪੈ ਆਪੁ ਮਿਲੈ; ਚੂਕੈ ਅਭਿਮਾਨੈ ॥
aapai aap milai; chookai abhimaanai | Ang 833
Sant Singh KhalsaThe Lord Himself meets that one who eradicates egotistical pride.
Manmohan SinghThe Lord Himself meets him who stills his ego.
Manmohan Singh (Punjabi)ਸਾਈਂ ਖੁਦ ਹੀ ਉਸ ਨੂੰ ਮਿਲ ਪੈਂਦਾ ਹੈ, ਜੋ ਆਪਣੇ ਹੰਕਾਰ ਨੂੰ ਮੇਟ ਦਿੰਦਾ ਹੈ।
Fareedkot Teekaਤਬ ਸੋ ਜੀਵ ਅਪਨੇ ਆਪ ਸਰੂਪ ਮੇਂ ਮਿਲ ਕੇ ਦੇਹ ਅਭਿਮਾਨ ਕੋ ਦੂਰ ਕਰ ਦੇਤਾ ਹੈ॥
Prof. Sahib Singhਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ।ਪਦ ਅਰਥ ਆਪੈ = (ਪਰਮਾਤਮਾ ਦੇ) ਆਪੇ ਵਿਚ। ਆਪੁ = ਆਪਣਾ ਆਪ। ਚੂਕੈ = ਮੁੱਕ ਜਾਂਦਾ ਹੈ।
SikhNet (Spanish)el Señor Mismo encuentra a quien abandona su orgullo egoísta y así,
ਗੁਰਮੁਖਿ ਨਾਮੁ; ਸਦਾ ਸਦਾ ਵਖਾਨੈ ॥੫॥
guramukh naam; sadaa sadaa vakhaanai |5| Ang 833
Sant Singh KhalsaThe Gurmukh chants the Naam, forever and ever. ||5||
Manmohan SinghThe Guru-ward ever, ever utters the Name.
Manmohan Singh (Punjabi)ਗੁਰੂ-ਅਨੁਸਾਰੀ, ਸਦੀਵ, ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੋ ਗੁਰਮੁਖ ਹਰੀ ਕੇ ਨਾਮ ਕੋ ਮਨ ਬਾਂਣੀ ਸੇ ਸਦਾ (ਵਖਾਨੈ) ਉਚਾਰਨ ਕਰਤਾ ਹੈ॥੫॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੫॥
SikhNet (Spanish)el Gurmukj canta el Naam, por siempre. (5)
ਸਤਿਗੁਰਿ ਸੇਵਿਐ; ਦੂਜੀ ਦੁਰਮਤਿ ਜਾਈ ॥
satigur seviai; doojee duramat jaaee | Ang 833
Sant Singh KhalsaServing the True Guru, duality and evil-mindedness are taken away.
Manmohan SinghServing the True Guru, duality and evil understanding are eradicated,
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਦਵੈਤ-ਭਾਵ ਤੇ ਖੋਟੀ ਸਮਝ ਦੂਰ ਹੋ ਜਾਂਦੇ ਹਨ,
Fareedkot Teekaਸਤਿਗੁਰੋਂ ਕੇ ਸੇਵਣੇ ਸੇ (ਦੂਜੀ) ਦਵੈਤ ਭਾਵ ਸੇਂ ਖੋਟੀ ਮਤ ਹੋ ਰਹੀ ਹੈ, ਸੋ ਦੂਰ ਹੋ ਜਾਤੀ ਹੈ॥
Prof. Sahib Singhਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।ਪਦ ਅਰਥ ਸਤਿਗੁਰਿ ਸੇਵਿਐ = ਗੁਰੂ ਦੀ ਸਰਨ ਪਿਆਂ। ਦੁਰਮਤਿ = ਖੋਟੀ ਅਕਲ। ਜਾਈ = ਮੁੱਕ ਜਾਂਦੀ ਹੈ।
SikhNet (Spanish)Sirviendo al Verdadero Guru, la dualidad y la maldad de la mente desaparecen,
ਅਉਗਣ ਕਾਟਿ; ਪਾਪਾ ਮਤਿ ਖਾਈ ॥
aaugan kaatt; paapaa mat khaaee | Ang 833
Sant Singh KhalsaGuilty mistakes are erased, and the sinful intellect is cleansed.
Manmohan Singhdemerits are effaced and sinful mind is cleansed.
Manmohan Singh (Punjabi)ਬਦੀਆਂ ਮਿਟ ਜਾਂਦੀਆਂ ਹਨ ਅਤੇ ਪਾਪੀ ਮਨੂਆ ਧੋਤਾ ਜਾਂਦਾ ਹੈ।
Fareedkot Teekaਪੁਨਾ ਸੋ ਗੁਰੋਂ ਕੀ ਸੇਵਾ ਸਰਬ ਅਵਗੁਣੋਂ ਕੋ ਕਾਟ ਕਰ ਪਾਪੋਂ ਵਾਲੀ ਬੁਧੀ ਕੋ ਖਾਇ ਲੇਤੀ ਹੈ, ਭਾਵ ਸੇ ਪਾਪ ਬੁਧੀ ਦੂਰ ਹੋ ਜਾਤੀ ਹੈ॥
Prof. Sahib Singh(ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।ਪਦ ਅਰਥ ਕਾਟਿ = ਕੱਟ ਕੇ। ਖਾਈ = ਖਾਧੀ ਜਾਂਦੀ ਹੈ।
SikhNet (Spanish)la culpa se desvanece y el malvado intelecto es limpiado,
ਕੰਚਨ ਕਾਇਆ; ਜੋਤੀ ਜੋਤਿ ਸਮਾਈ ॥੬॥
kanchan kaaeaa; jotee jot samaaee |6| Ang 833
Sant Singh KhalsaOne's body sparkles like gold, and one's light merges into the Light. ||6||
Manmohan SinghMan's body sparkles like gold and his light merges in the Supreme Light.
Manmohan Singh (Punjabi)ਆਦਮੀ ਦੀ ਦੇਹ ਸੋਨੇ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਸ ਦੀ ਜੋਤ ਪਰਮ ਜੋਤੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਤਿਨ ਕੀ ਕਾਂਇਆ ਸੂਖਮ ਦੇਹੀ ਅਰਥਾਤ ਬੁਧੀ ਸਵਰਨ ਵਤ ਸੁਧ ਭਈ ਹੈ। ਔਰ (ਜੋਤੀ) ਵਾਹਿਗੁਰੂ ਮੇਂ ਤਿਨ ਕੀ ਜੋਤ ਸਮਾਇ ਗਈ ਹੈ॥੬॥
Prof. Sahib Singh(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥ਪਦ ਅਰਥ ਕੰਚਨ = ਸੋਨਾ। ਕਾਇਆ = ਸਰੀਰ। ਕੰਚਨ ਕਾਇਆ = ਸਰੀਰ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ ॥੬॥
SikhNet (Spanish)el cuerpo entonces brilla como el oro y la luz de uno se inmerge en la Luz Divina.(6)
ਸਤਿਗੁਰਿ ਮਿਲਿਐ; ਵਡੀ ਵਡਿਆਈ ॥
satigur miliai; vaddee vaddiaaee | Ang 833
Sant Singh KhalsaMeeting with the True Guru, one is blessed with glorious greatness.
Manmohan SinghMeeting with the True Guru, the mortal is blessed with great glory.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬਹੁਤ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਜਿਨੋਂ ਕੋ ਸਤਿਗੁਰੂ ਮਿਲਾ ਹੈ, ਤਿਨ ਕੀ ਵਡਿਆਈ ਵਡੀ ਹੋਈ ਹੈ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ।ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਕਾਟੈ = ਕੱਟ ਦੇਂਦਾ ਹੈ।
SikhNet (Spanish)Encontrando al Guru Verdadero uno es Bendecido con Gloria,
ਦੁਖੁ ਕਾਟੈ; ਹਿਰਦੈ ਨਾਮੁ ਵਸਾਈ ॥
dukh kaattai; hiradai naam vasaaee | Ang 833
Sant Singh KhalsaPain is taken away, and the Naam comes to dwell within the heart.
Manmohan SinghThe Guru rids him of his pain and enshrines the Name in his mind.
Manmohan Singh (Punjabi)ਗੁਰੂ ਜੀ ਉਸ ਦੇ ਦੁੱਖ ਦੂਰ ਕਰ ਦਿੰਦੇ ਹਨ, ਅਤੇ ਉਸ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ।
Fareedkot Teekaਜਨਮ ਮਰਨ ਆਦੀ ਦੁਖ ਤਿਨ ਕੇ ਕਾਟੇ ਗਏ ਹੈਂ, ਕਿਉਂਕਿ ਤਿਨੋਂ ਨੇ ਹਰੀ ਕੇ ਨਾਮ ਕੀ ਪ੍ਰੀਤੀ ਅਪਨੇ ਹਿਰਦੇ ਮੇਂ ਵਸਾਈ ਹੈ॥
Prof. Sahib Singh(ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ।ਪਦ ਅਰਥ ਹਿਰਦੈ = ਹਿਰਦੇ ਵਿਚ।
SikhNet (Spanish)se libera del dolor y alaba el Nombre del Señor en su corazón.
ਨਾਮਿ ਰਤੇ; ਸਦਾ ਸੁਖੁ ਪਾਈ ॥੭॥
naam rate; sadaa sukh paaee |7| Ang 833
Sant Singh KhalsaImbued with the Naam, one finds eternal peace. ||7||
Manmohan SinghImbued with the Name, he ever attains peace.
Manmohan Singh (Punjabi)ਨਾਮ ਦੇ ਨਾਲ ਰੰਗੀਜਣ ਦੁਆਰਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ।
Fareedkot Teeka(ਨਾਮਿ) ਵਾਹਿਗੁਰੂ ਕੇ ਪ੍ਰੇਮ ਰੰਗ ਮੇਂ ਸੋ ਸਦਾ (ਰਤੇ) ਲਾਲ ਹੂਏ ਹੈਂ। ਤਿਨੋਂ ਨੇ ਸਰਬ ਸੁਖੋਂ ਕੀ ਪੰਗਤੀ ਪਾਇ ਲਈ ਹੈ, ਭਾਵ ਯਹਿ ਕਿ ਵਿਵਹਾਰ ਪ੍ਰਮਾਰਥ ਕਰ ਸਰਬ ਪ੍ਰਕਾਰ ਸੁਖੀ ਭਏ ਹੈਂ॥੭॥
Prof. Sahib Singh(ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥ਪਦ ਅਰਥ ਨਾਮਿ = ਨਾਮ ਵਿਚ। ਪਾਈ = ਪ੍ਰਾਪਤ ਕਰਦਾ ਹੈ, ਮਾਣਦਾ ਹੈ ॥੭॥
SikhNet (Spanish)Sí, imbuido en el Nombre, uno vive en Éxtasis. (7)
ਗੁਰਮਤਿ ਮਾਨਿਆ; ਕਰਣੀ ਸਾਰੁ ॥
guramat maaniaa; karanee saar | Ang 833
Sant Singh KhalsaObeying the Gur's instructions, one's actions are purified.
Manmohan SinghFollowing the Guru's instruction, immaculate becomes the man's way of life.
Manmohan Singh (Punjabi)ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਪਵਿਤਰ ਹੋ ਜਾਂਦੀ ਹੈ ਜੀਵਨ ਰਹੁ ਰੀਤੀ।
Fareedkot Teekaਜਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਕੋ ਮਾਨਿਆ ਹੈ ਤਿਨੋਂ ਕੀ ਕਰਣੀ (ਸਾਰੁ) ਸ੍ਰੇਸਟ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ।ਪਦ ਅਰਥ ਮਾਨਿਆ = ਮੰਨਿਆਂ, ਪਤੀਜਿਆਂ। ਸਾਰ = ਸ੍ਰੇਸ਼ਟ। ਕਰਣੀ = ਆਚਰਨ।
SikhNet (Spanish)Las acciones de aquél que sigue al Guru son puras;
ਗੁਰਮਤਿ ਮਾਨਿਆ; ਮੋਖ ਦੁਆਰੁ ॥
guramat maaniaa; mokh duaar | Ang 833
Sant Singh KhalsaObeying the Guru's Instructions, one finds the state of salvation.
Manmohan SinghBelieving in the Guru's instruction, the door of salvation is obtained.
Manmohan Singh (Punjabi)ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਮੁਕਤੀ ਦਾ ਦਰਵਾਜਾ ਪਰਾਪਤ ਹੋ ਜਾਂਦਾ ਹੈ।
Fareedkot Teekaਪੁਨਾ ਜਿਨੋਂ ਨੇ ਗੁਰ ਸਿਖ੍ਯਾ ਕੋ ਮਾਨਾ ਹੈ, ਤਿਨ ਕੋ (ਮੋਖ ਦੁਆਰੁ) ਆਤਮ ਗਿਆਨ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ।
SikhNet (Spanish)sí, uno es emancipado si uno cree en la Instrucción del Guru.
ਨਾਨਕ ਗੁਰਮਤਿ ਮਾਨਿਆ; ਪਰਵਾਰੈ ਸਾਧਾਰੁ ॥੮॥੧॥੩॥
naanak guramat maaniaa; paravaarai saadhaar |8|1|3| Ang 833
Sant Singh KhalsaO Nanak, those who follow the Guru's Teachings are saved, along with their families. ||8||1||3||
Manmohan SinghBelieving in the Guru's instruction the door of salvation is obtained. Nanak, they who act on the Guru's counsel, are saved with their family.
Manmohan Singh (Punjabi)ਨਾਨਕ, ਜੋ ਗੁਰਾਂ ਦੀ ਨਸੀਹਤ ਤੇ ਅਮਲ ਕਰਦੇ ਹਨ, ਉਹ ਆਪਣੇ ਟੱਬਰ-ਕਬੀਲੇ ਸਮੇਤ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਕੋ ਮਾਨਾਂ ਹੈ, ਸੋ ਸਹਿਤ ਪਰਵਾਰ ਕੇ ਉਦਾਰ ਕੋ ਪ੍ਰਾਪਤ ਹੂਏ ਹੈਂ; ਵਾ ਪਰਵਾਰ ਸੰਯੁਗਤਿ ਸਹਿਤ ਅਧਾਰ ਕੇ ਹੂਏ ਹੈਂ॥੮॥੧॥੩॥☬ਪ੍ਰੇਮ ਕਰ ਨਿਜ ਮਨ ਕੀ ਉਮੰਗਤਾ ਸੇ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ ॥੮॥੧॥੩॥ਪਦ ਅਰਥ ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸ = ਆਧਾਰ, ਆਧਾਰ ਸਹਿਤ, ਆਸਰਾ ਦੇਣ-ਯੋਗਾ ॥੮॥੧॥੩॥
SikhNet (Spanish)Dice Nanak, creyendo en la Palabra del Shabd del Guru aun la familia y los parientes son salvados.(8-1-3)