ਬਿਲਾਵਲੁ ਮਹਲਾ ੧ ॥
bilaaval mahalaa 1 |
Sant Singh KhalsaBilaaval, First Mehl:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
SikhNet (Spanish)Bilawal, Mejl Guru Nanak, Primer Canal Divino.
ਮਨ ਕਾ ਕਹਿਆ; ਮਨਸਾ ਕਰੈ ॥
man kaa kahiaa; manasaa karai |
Sant Singh KhalsaThe human acts according to the wishes of the mind.
Manmohan SinghMan carries out the dictates of his mind.
Manmohan Singh (Punjabi)ਮਨੁੱਖ ਆਪਣੇ ਮਨੂਏ ਦੇ ਆਖੇ ਤੇ ਅਮਲ ਕਰਦਾ ਹੈ।
Fareedkot Teekaਉੱਤਰ: ਇਸ ਮਨ ਕਾ ਕਹਿਆ ਹੂਆ (ਮਨਸਾ) ਬੁਧੀ ਨਿਸਚੇ ਕਰ ਲੇਤੀ ਹੈ॥
Prof. Sahib Singh(ਪ੍ਰਭੂ-ਨਾਮ ਤੋਂ ਖੁੰਝੇ ਹੋਏ ਮਨੁੱਖ ਦੀ) ਬੁੱਧੀ (ਭੀ) ਮਨ ਦੇ ਕਹੇ ਵਿਚ ਤੁਰਦੀ ਹੈ,ਪਦ ਅਰਥ ਮਨਸਾ = ਬੁੱਧੀ, ਅਕਲ।
SikhNet (Spanish)El humano actúa de acuerdo a los deseos de su mente, la mente
ਇਹੁ ਮਨੁ; ਪੁੰਨੁ ਪਾਪੁ ਉਚਰੈ ॥
eihu man; pun paap ucharai |
Sant Singh KhalsaThis mind feeds on virtue and vice.
Manmohan SinghThis mind feeds on virtue and vice.
Manmohan Singh (Punjabi)ਇਹ ਮਨੂਆ ਨੇਕੀ ਅਤੇ ਬਦੀ ਦਾ ਭੋਜਨ ਕਰਦਾ ਹੈ।
Fareedkot Teekaਇਹ ਮਨ ਪਾਪ ਔ ਪੁੰਨ ਹੀ ਉਚਾਰਨ ਕਰਤਾ ਹੈ, ਭਾਵ ਸੇ ਪਾਪੋਂ ਪੁੰਨੋਂ ਕੇ ਹੀ ਸੰਕਲਪ ਕਰਤਾ ਹੈ॥
Prof. Sahib Singhਤੇ, ਇਹ ਮਨ ਨਿਰੀਆਂ ਇਹੀ ਗੱਲਾਂ ਸੋਚਦਾ ਹੈ ਕਿ (ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ) ਪੁੰਨ ਕੀਹ ਹੈ ਤੇ ਪਾਪ ਕੀਹ ਹੈ।ਪਦ ਅਰਥ ਉਚਰੈ = ਗੱਲਾਂ ਕਰਦਾ ਹੈ।
SikhNet (Spanish)se alimenta de la virtud y del vicio,
ਮਾਇਆ ਮਦਿ ਮਾਤੇ; ਤ੍ਰਿਪਤਿ. ਨ ਆਵੈ ॥
maaeaa mad maate; tripat. na aavai |
Sant Singh KhalsaIntoxicated with the wine of Maya, satisfaction never comes.
Manmohan SinghInebriated with the pride of wealth, the mortal is satiated not.
Manmohan Singh (Punjabi)ਧਨ-ਦੌਲਤ ਦੇ ਹੰਕਾਰ ਨਾਲ ਨਸ਼ਈ ਹੋਏ ਹੋਏ ਪ੍ਰਾਣੀ ਨੂੰ ਰੱਜ ਨਹੀਂ ਆਉਂਦਾ।
Fareedkot Teekaਮਾਯਾ ਕੇ ਮਦ ਮੇਂ ਮਾਤੇ ਹੂਏ ਇਸ ਜੀਵ ਕੋ ਤ੍ਰਿਪਤੀ ਨਹੀਂ ਆਵਤੀ ਹੈ॥
Prof. Sahib Singhਮਾਇਆ ਦੇ ਨਸ਼ੇ ਵਿਚ ਮਸਤ ਹੋਏ ਮਨੁੱਖ ਨੂੰ (ਮਾਇਆ ਵਲੋਂ) ਰਜੇਵਾਂ ਨਹੀਂ ਹੁੰਦਾ।ਪਦ ਅਰਥ ਮਦਿ = ਮਦ ਵਿਚ, ਨਸ਼ੇ ਵਿਚ। ਮਾਤੇ = ਮਸਤੇ ਹੋਏ ਨੂੰ।
SikhNet (Spanish)e intoxicada con el vino de Maya, la satisfacción nunca llega,
ਤ੍ਰਿਪਤਿ ਮੁਕਤਿ; ਮਨਿ ਸਾਚਾ ਭਾਵੈ ॥੧॥
tripat mukat; man saachaa bhaavai |1|
Sant Singh KhalsaSatisfaction and liberation come, only to one whose mind is pleasing to the True Lord. ||1||
Manmohan SinghHe to whose soul the True Lord is pleasing, attains to satiation and salvation.
Manmohan Singh (Punjabi)ਜਿਸ ਦੀ ਜਿੰਦੜੀ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ ਉਸ ਨੂੰ ਸੰਤੁਸ਼ਟਤਾ ਅਤੇ ਮੋਖਸ਼ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨ ਕੇ ਮਨ ਮੇਂ ਸਾਚਾ ਨਾਮ ਭਾਵਤਾ ਹੈ, ਸੋਈ ਤ੍ਰਿਪਤਿ ਹੋ ਕਰ ਮੁਕਤ ਹੋ ਜਾਤਾ ਹੈ॥੧॥
Prof. Sahib Singhਮਾਇਆ ਵਲੋਂ ਰਜੇਵਾਂ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪਏ ॥੧॥ਪਦ ਅਰਥ ਮੁਕਤਿ = (ਮਾਇਆ ਦੇ ਪੰਜੇ ਵਿਚੋਂ) ਖ਼ਲਾਸੀ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ ॥੧॥
SikhNet (Spanish)pues el Contentamiento y la Emancipación vienen, sólo, cuando se vive complaciendo al Señor Verdadero. (1)
ਤਨੁ ਧਨੁ ਕਲਤੁ; ਸਭੁ ਦੇਖੁ ਅਭਿਮਾਨਾ ॥
tan dhan kalat; sabh dekh abhimaanaa |
Sant Singh KhalsaGazing upon his body, wealth, wife and all his possessions, he is proud.
Manmohan SinghSeeing his body, wealth, wife and all his property, the mortal becomes proud.
Manmohan Singh (Punjabi)ਆਪਣੀ ਦੇਹ, ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ ਨੂੰ ਵੇਖ ਕੇ ਪ੍ਰਾਣੀ ਹੰਕਾਰੀ ਹੋ ਜਾਂਦਾ ਹੈ।
Fareedkot Teekaਤਨ ਔ ਧਨ, (ਕਲਤੁ) ਇਸਤ੍ਰੀ ਆਦਿਕ ਪਦਾਰਥੋਂ ਕੋ ਦੇਖ ਕਰ ਜੀਵ ਅਭਿਮਾਨ ਕਰਤੇ ਹੈਂ॥
Prof. Sahib Singhਹੇ ਅਭਿਮਾਨੀ ਜੀਵ! ਵੇਖ, ਇਹ ਸਰੀਰ, ਇਹ ਧਨ, ਇਹ ਇਸਤ੍ਰੀ-ਇਹ ਸਭ (ਸਦਾ ਨਾਲ ਨਿਭਣ ਵਾਲੇ ਨਹੀਂ ਹਨ)।ਪਦ ਅਰਥ ਕਲਤ = ਇਸਤ੍ਰੀ {ਨੋਟ: ਇਹ ਲਫ਼ਜ਼ ਵੇਖਣ ਨੂੰ ਪੁਲਿੰਗ ਹੈ। ਸੰਸਕ੍ਰਿਤ ਲਫ਼ਜ਼ कलत्र ਨਪੁੰਸਕ ਲਿੰਗ ਹੈ}। ਅਭਿਮਾਨਾ = ਹੇ ਅਭਿਮਾਨੀ!
SikhNet (Spanish)El amor apegado al cuerpo, a las riquezas, a la esposa, es la manifestación del ego.
ਬਿਨੁ ਨਾਵੈ; ਕਿਛੁ ਸੰਗਿ. ਨ ਜਾਨਾ ॥੧॥ ਰਹਾਉ ॥
bin naavai; kichh sang. na jaanaa |1| rahaau |
Sant Singh KhalsaBut without the Name of the Lord, nothing shall go along with him. ||1||Pause||
Manmohan SinghWithout the Lord's Name, nothing goes along with man. Pause.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ। ਠਹਿਰਾਉ।
Fareedkot Teekaਪਰੰਤੂ ਹੇ ਭਾਈ! ਨਾਮ ਸੇ ਬਿਨਾਂ ਇਨ ਪਦਾਰਥੋਂ ਮੇਂ ਸੇ ਸਾਥ ਕਿਛੁ ਨਹੀਂ ਜਾਣਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਚੀਜ਼ (ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥
SikhNet (Spanish)Exceptuando el Nombre del Señor, nada se va con el hombre. (1-Pausa)
ਕੀਚਹਿ ਰਸ ਭੋਗ; ਖੁਸੀਆ ਮਨ ਕੇਰੀ ॥
keecheh ras bhog; khuseea man keree |
Sant Singh KhalsaHe enjoys tastes, pleasures and joys in his mind.
Manmohan SinghMan enjoys dainties, sexual pleasures, and revelments of his mind's liking.
Manmohan Singh (Punjabi)ਇਨਸਾਨ ਆਪਣੇ ਚਿੱਤ ਦੀ ਰੀਝ ਵਾਲੀਆਂ ਨਿਆਮਤਾਂ, ਭੋਗ-ਬਿਲਾਸ ਅਤੇ ਰੰਗ-ਰਲੀਆਂ ਮਾਣਦਾ ਹੈ।
Fareedkot Teekaਮਨ ਕੀਆਂ ਖੁਸੀਆਂ ਅਨੁਸਾਰ ਰਸਾਂ ਦਾ ਭੋਗਣਾ ਕਰੀਦਾ ਹੈ॥
Prof. Sahib Singhਮਾਇਕ ਰਸਾਂ ਦੇ ਭੋਗ ਕਰੀਦੇ ਹਨ, ਮਨ ਦੀਆਂ ਮੌਜਾਂ ਮਾਣੀਦੀਆਂ ਹਨ,ਪਦ ਅਰਥ ਕੀਚਹਿ = ਕਰੀਦੇ ਹਨ। ਕੇਰੀ = ਦੀ, ਦੀਆਂ।
SikhNet (Spanish)Gozamos de millones de placeres para agradar a la mente,
ਧਨੁ ਲੋਕਾਂ; ਤਨੁ ਭਸਮੈ ਢੇਰੀ ॥
dhan lokaan; tan bhasamai dteree |
Sant Singh KhalsaBut his wealth will pass on to other people, and his body will be reduced to ashes.
Manmohan SinghUltimately his wealth passes on to other persons and his body becomes a heap of ashes.
Manmohan Singh (Punjabi)ਓੜਕ ਨੂੰ ਉਸ ਦੀ ਦੌਲਤ ਹੋਰਨਾਂ ਪੁਰਸ਼ਾਂ ਕੋਲ ਚਲੀ ਜਾਂਦੀ ਹੈ। ਉਸ ਦੀ ਦੇਹ ਸੁਆਹ ਦਾ ਅੰਬਾਰ ਹੋ ਜਾਂਦੀ ਹੈ।
Fareedkot Teekaਅੰਤ ਕੋ ਧਨ ਲੋਕੋਂ ਕਾ ਹੋ ਜਾਏਗਾ ਔ (ਤਨੁ) ਸਰੀਰ ਭਸਮ ਕੀ ਢੇਰੀ ਹੋਵੇਗਾ॥
Prof. Sahib Singh(ਪਰ ਮੌਤ ਆਉਣ ਤੇ) ਧਨ (ਹੋਰ) ਲੋਕਾਂ ਦਾ ਬਣ ਜਾਂਦਾ ਹੈ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ।ਪਦ ਅਰਥ ਭਸਮੈ = ਸੁਆਹ ਦੀ।
SikhNet (Spanish)pero nuestras riquezas son expropiadas por otros, y el cuerpo regresa al polvo.
ਖਾਕੂ ਖਾਕੁ ਰਲੈ; ਸਭੁ ਫੈਲੁ ॥
khaakoo khaak ralai; sabh fail |
Sant Singh KhalsaThe entire expanse, like dust, shall mix with dust.
Manmohan SinghThis entire extension of dust, mingles with dust in the end.
Manmohan Singh (Punjabi)ਇਹ ਸਾਰਾ ਮਿੱਟੀ ਦਾ ਪਸਾਰਾ ਅੰਤ ਨੂੰ ਮਿੱਟੀ ਵਿੱਚ ਮਿਲ ਜਾਂਦਾ ਹੈ।
Fareedkot Teeka(ਖਾਕੂ) ਖਾਕ ਕਾ ਕਾਰ ਜੋ ਸਰੀਰੁ ਹੈ, ਸੋ ਖਾਕੁ ਮੇਂ ਰਲ ਜਾਤਾ ਹੈ, ਔ (ਫੈਲੁ) ਕਰਮ ਕੀਏ ਹੂਏ ਇਸ ਜੀਵ ਕੇ ਸਾਥ ਜਾਤੇ ਹੈਂ॥
Prof. Sahib Singhਇਹ ਸਾਰਾ ਹੀ ਪਸਾਰਾ (ਅੰਤ) ਖ਼ਾਕ ਵਿਚ ਹੀ ਰਲ ਜਾਂਦਾ ਹੈ।ਪਦ ਅਰਥ ਖਾਕੂ = ਖ਼ਾਕ ਵਿਚ। ਫੈਲੁ = ਪਸਾਰਾ।
SikhNet (Spanish)Al final todas nuestras posesiones son también reducidas al polvo,
ਬਿਨੁ ਸਬਦੈ; ਨਹੀ ਉਤਰੈ ਮੈਲੁ ॥੨॥
bin sabadai; nahee utarai mail |2|
Sant Singh KhalsaWithout the Word of the Shabad, his filth is not removed. ||2||
Manmohan SinghWithout the Name, filth is removed not.
Manmohan Singh (Punjabi)ਨਾਮ ਦੇ ਬਗੈਰ ਗਿਲਾਜ਼ਤ ਲਹਿੰਦੀ ਨਹੀਂ।
Fareedkot Teekaਗੁਰੋਂ ਕੇ (ਸਬਦੈ) ਉਪਦੇਸ ਬਿਨਾਂ ਰਾਗ ਦ੍ਵੈਸ ਕੀ ਮੈਲ ਨਹੀਂ ਉਤਰਤੀ ਹੈ॥੨॥
Prof. Sahib Singh(ਮਨ ਉਤੇ ਵਿਸ਼ੇ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਜਾਂਦੀ ਹੈ, ਉਹ) ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਲਹਿੰਦੀ ॥੨॥
SikhNet (Spanish)y sin la Palabra, la impureza de la mente no desaparece. (2)
ਗੀਤ ਰਾਗ ਘਨ ਤਾਲ; ਸਿ ਕੂਰੇ ॥
geet raag ghan taal; si koore |
Sant Singh KhalsaThe various songs, tunes and rhythms are false.
Manmohan SinghWithout the Name false are the various songs, melodies and rhythmic beats.
Manmohan Singh (Punjabi)ਨਾਮ ਦੇ ਬਗੈਰ, ਕੂੜੇ ਹਨ ਅਨੇਕਾਂ ਗਾਉਣੇ ਤਰਾਨੇ ਅਤੇ ਸੁਰਤਾਲ।
Fareedkot Teekaਤਾਲੋਂ ਕੇ ਸਹਤ ਜੋ ਗੀਤ ਰਾਗ (ਘਨ) ਅਧਕ ਹੈਂ, ਸੋ ਸਭ ਝੂਠੇ ਹੈਂ॥
Prof. Sahib Singh(ਪ੍ਰਭੂ-ਨਾਮ ਤੋਂ ਖੁੰਝ ਕੇ) ਮਨੁੱਖ ਅਨੇਕਾਂ ਕਿਸਮਾਂ ਦੇ ਗੀਤ ਰਾਗ ਤੇ ਤਾਲ ਆਦਿਕਾਂ ਵਿਚ ਮਨ ਪਰਚਾਂਦਾ ਹੈ ਪਰ ਇਹ ਸਭ ਝੂਠੇ ਉੱਦਮ ਹਨ,ਪਦ ਅਰਥ ਘਨ = ਬਹੁਤ। ਸਿ = ਇਹ ਸਾਰੇ। ਕੂਰੇ = ਕੂੜੇ, ਝੂਠੇ।
SikhNet (Spanish)Todas las demás melodías y ritmos son falsos,
ਤ੍ਰਿਹੁ ਗੁਣ ਉਪਜੈ; ਬਿਨਸੈ ਦੂਰੇ ॥
trihu gun upajai; binasai doore |
Sant Singh KhalsaTrapped by the three qualities, people come and go, far from the Lord.
Manmohan SinghThe mortals of three dispositions, come, go and remain far form the Lord.
Manmohan Singh (Punjabi)ਤਿੰਨਾਂ ਸੁਭਾਵਾਂ ਵਾਲੇ ਪ੍ਰਾਣੀ ਆਉਂਦੇ, ਜਾਂਦੇ ਅਤੇ ਸਾਹਿਬ ਤੋਂ ਦੂਰ ਰਹਿੰਦੇ ਹਨ।
Fareedkot Teekaਜਬ ਤਕ ਜੀਵ ਤੀਨੋਂ ਗੁਣੋਂ ਮੇਂ ਹੈ ਤਬ ਤਕ ਉਪਜਤੇ ਔਰ ਬਿਨਸਤੇ ਹੈਂ, ਔ ਤਿਸ ਵਾਹਿਗੁਰੂ ਤੇ ਦੂਰ ਰਹਤੇ ਹੈਂ॥
Prof. Sahib Singh(ਕਿਉਂਕਿ ਨਾਮ ਤੋਂ ਬਿਨਾ ਜੀਵ) ਤਿੰਨਾਂ ਗੁਣਾਂ ਦੇ ਅਸਰ ਹੇਠ ਜੰਮਦਾ ਮਰਦਾ ਰਹਿੰਦਾ ਹੈ ਤੇ (ਪ੍ਰਭੂ-ਚਰਨਾਂ ਤੋਂ) ਵਿਛੁੜਿਆ ਰਹਿੰਦਾ ਹੈ।ਪਦ ਅਰਥ ਤ੍ਰਿਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ। ਉਪਜੈ ਬਿਨਸੈ = (ਜੀਵ) ਜੰਮਦਾ ਮਰਦਾ ਹੈ।
SikhNet (Spanish)pues nos envuelven en las tres Gunas, así es como uno muere alejado de Dios.
ਦੂਜੀ ਦੁਰਮਤਿ; ਦਰਦੁ. ਨ ਜਾਇ ॥
doojee duramat; darad. na jaae |
Sant Singh KhalsaIn duality, the pain of their evil-mindedness does not leave them.
Manmohan SinghBeing engrossed in duality, the pain of evil-intellect departs not.
Manmohan Singh (Punjabi)ਦਵੈਤ-ਭਾਵ ਅੰਦਰ ਗਲਤਾਨ ਹੋਣ ਕਾਰਨ, ਮੰਦ ਬੁੱਧੀ ਦੀ ਤਕਲੀਫ ਦੂਰ ਨਹੀਂ ਹੁੰਦੀ।
Fareedkot Teekaਜਬ ਲਗ ਇਸ (ਜੀ) ਜੀਵ ਮੇਂ (ਦੁ) ਦ੍ਵੈਤ ਹੈ ਵਾ ਸੁਮਤੀ ਤੇ ਬਿਨਾਂ ਜੋ ਦੂਜੀ ਖੋਟੀ ਮਤੀ ਹੈ ਤਬ ਲਗ ਮਨਮੁਖੋਂ ਕਾ (ਦਰਦੁ) ਰੋਗ ਨਹੀਂ ਜਾਤਾ ਹੈ॥
Prof. Sahib Singh(ਇਹਨਾਂ ਗੀਤਾਂ ਰਾਗਾਂ ਦੀ ਸਹਾਇਤਾ ਨਾਲ ਜੀਵ ਦੀ) ਹੋਰ ਝਾਕ ਤੇ ਭੈੜੀ ਮਤਿ ਦੂਰ ਨਹੀਂ ਹੁੰਦੀ, ਆਤਮਕ ਰੋਗ ਨਹੀਂ ਜਾਂਦਾ।ਪਦ ਅਰਥ ਦੂਜੀ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਦਰਦ = ਰੋਗ।
SikhNet (Spanish)Envuelto en el otro, el dolor de la maldad no se va,
ਛੂਟੈ ਗੁਰਮੁਖਿ; ਦਾਰੂ ਗੁਣ ਗਾਇ ॥੩॥
chhoottai guramukh; daaroo gun gaae |3|
Sant Singh KhalsaBut the Gurmukh is emancipated by taking the medicine, and singing the Glorious Praises of the Lord. ||3||
Manmohan SinghThe Guru-ward is released by taking the cure-all of the singing Lord's praise.
Manmohan Singh (Punjabi)ਗੁਰੂ-ਅਨੁਸਾਰੀ ਪ੍ਰਭੂ ਦਾ ਜੱਸ ਗਾਇਨ ਕਰਨ ਦੀ ਦਵਾਈ ਖਾ ਕੇ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਔਰ ਗੁਰਮੁਖ ਗੁਣ ਗਾਵਣ ਰੂਪੀ ਦਾਰੂ ਕੋ ਲਗਾਇ ਕਰ ਤਿਸ ਦਰਦ ਤੇ ਛੂਟ ਗਏ ਹੈਂ॥੩॥
Prof. Sahib Singh(ਇਸ ਦੂਜੀ ਝਾਕ ਤੋਂ, ਦੁਰਮਤਿ ਤੋਂ, ਆਤਮਕ ਰੋਗ ਤੋਂ ਉਹ ਮਨੁੱਖ) ਖ਼ਲਾਸੀ ਪਾਂਦਾ ਹੈ ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਹੀ ਇਹਨਾਂ ਰੋਗਾਂ ਦਾ) ਦਾਰੂ ਹੈ ॥੩॥
SikhNet (Spanish)y es a través del Guru, que uno es liberado cantando el Nombre del Señor. (3)
ਧੋਤੀ ਊਜਲ. ਤਿਲਕੁ ਗਲਿ ਮਾਲਾ ॥
dhotee aoojal. tilak gal maalaa |
Sant Singh KhalsaHe may wear a clean loin-cloth, apply the ceremonial mark to his forehead, and wear a mala around his neck;
Manmohan SinghSome one may wear a neat clean loin-cloth, anoint his brow with the sacrificial mark and put on rosary on his neck,
Manmohan Singh (Punjabi)ਭਾਵੇਂ ਕੋਈ ਸਾਫ-ਸੁਥਰੀ ਧੋਤੀ ਪਾ ਲਵੇ, ਆਪਣੇ ਮੱਥੇ ਉਤੇ ਟਿੱਕਾ ਲਾ ਲਵੇ ਅਤੇ ਆਪਣੀ ਗਰਦਨ ਦੁਆਲੇ ਸਿਮਰਨੀ ਪਹਿਨ ਲਵੇ,
Fareedkot Teekaਬਾਹਰ ਸੇ ਐਸਾ ਭੇਖ ਉਜਲਾ ਹੈ, ਧੋਤੀ ਔ ਮਸਤਕ ਮੇਂ ਤਿਲਕ ਔ ਗਲ ਮੇਂ ਮਾਲਾ ਧਾਰੀ ਹੈ॥
Prof. Sahib Singhਜੇਹੜੇ ਮਨੁੱਖ ਚਿੱਟੀ ਧੋਤੀ ਪਹਿਨਦੇ ਹਨ (ਮੱਥੇ ਉਤੇ) ਤਿਲਕ ਲਾਂਦੇ ਹਨ, ਗਲ ਵਿਚ ਮਾਲਾ ਪਾਂਦੇ ਹਨ,ਪਦ ਅਰਥ ਊਜਲ = ਚਿੱਟੀ। ਗਲਿ = ਗਲ ਵਿਚ।
SikhNet (Spanish)Uno podrá usar un vestido blanco, se podrá poner la marca de azafrán en la frente y usar un rosario en su cuello,
ਅੰਤਰਿ ਕ੍ਰੋਧੁ; ਪੜਹਿ ਨਾਟ ਸਾਲਾ ॥
antar krodh; parreh naatt saalaa |
Sant Singh Khalsabut if there is anger within him, he is merely reading his part, like an actor in a play.
Manmohan Singhbut if he has wrath within him, he reads as one acts in a theatre.
Manmohan Singh (Punjabi)ਪ੍ਰੰਤੂ ਜੇਕਰ ਉਸ ਦੇ ਅੰਦਰ ਗੁੱਸਾ ਹੈ ਤਾਂ ਉਹ ਤਮਾਸ਼ੇ-ਘਰ ਵਿੱਚ ਖੇਲ ਕਰਨ ਵਾਂਗੂੰ ਹੀ ਪੜ੍ਹਦਾ ਹੈ।
Fareedkot Teekaਰਿਦੇ ਮੇਂ ਕ੍ਰੋਧ ਹੈ ਏਹ ਸਭ ਕਰਮ ਨਿਸਫਲ ਹੈਂ। ਸੋ ਐਸੇ ਹੈਂ: ਜੈਸੇ ਕੋਈ ਨਟੋਂ ਕੇ ਅਸਥਾਨ ਮੇਂ ਨਟੋਂ ਕੀ ਵਿਦਿਆ ਪੜ੍ਹ ਲੇਵੇ, ਭਾਵ ਸ੍ਵਾਂਗ ਪੜੇ। ਅਰਥਾਤ ਤਿਨ ਕੇ ਕਰਤਬ ਵਾ ਭੇਖ ਛਲ ਰੂਪ ਹੈਂ॥
Prof. Sahib Singhਤੇ (ਵੇਦ ਆਦਿਕਾਂ ਦੇ ਮੰਤ੍ਰ) ਪੜ੍ਹਦੇ ਹਨ ਪਰ ਉਹਨਾਂ ਦੇ ਅੰਦਰ ਕ੍ਰੋਧ ਪ੍ਰਬਲ ਹੈ ਉਹਨਾਂ ਦਾ ਉੱਦਮ ਇਉਂ ਹੀ ਹੈ ਜਿਵੇਂ ਕਿਸੇ ਨਾਟ-ਘਰ ਵਿਚ (ਨਾਟ-ਵਿੱਦਿਆ ਦੀ ਸਿਖਲਾਈ ਕਰ ਕਰਾ ਰਹੇ ਹਨ)।ਪਦ ਅਰਥ ਨਾਟ ਸਾਲਾ = ਨਾਟ-ਘਰ, ਜਿਥੇ ਨਾਟ ਸਿਖਾਇਆ ਜਾਂਦਾ ਹੈ।
SikhNet (Spanish)pero si vive en el enojo, va a leer los Libros Sagrados sólo como un acto teatral.
ਨਾਮੁ ਵਿਸਾਰਿ; ਮਾਇਆ ਮਦੁ ਪੀਆ ॥
naam visaar; maaeaa mad peea |
Sant Singh KhalsaForgetting the Naam, the Name of the Lord, he drinks in the wine of Maya.
Manmohan SinghForgetting the Name, man drinks the wine of worldly valuables.
Manmohan Singh (Punjabi)ਨਾਮ ਨੂੰ ਭੁਲਾ ਕੇ, ਇਨਸਾਨ ਸੰਸਾਰੀ ਪਦਾਰਥਾਂ ਦੀ ਸ਼ਰਾਬ ਪੀਂਦਾ ਹੈ।
Fareedkot Teekaਨਾਮ ਕੋ ਵਿਸਾਰ ਕਰ ਤਿਨੋਂ ਨੇ ਮਾਯਾ ਕੇ ਮਦ ਕੋ ਪਾਨ ਕੀਆ ਹੈ, ਭਾਵ ਗ੍ਰਹਣ ਕੀਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਕੇ ਮਾਇਆ (ਦੇ ਮੋਹ) ਦੀ ਸ਼ਰਾਬ ਪੀਤੀ ਹੋਈ ਹੋਵੇ, (ਉਹਨਾਂ ਨੂੰ ਸੁਖ ਨਹੀਂ ਹੋ ਸਕਦਾ)।ਪਦ ਅਰਥ ਮਦੁ = ਸ਼ਰਾਬ।
SikhNet (Spanish)Aquél que se ha emborrachado con el vino de Maya,
ਬਿਨੁ ਗੁਰ ਭਗਤਿ; ਨਾਹੀ ਸੁਖੁ ਥੀਆ ॥੪॥
bin gur bhagat; naahee sukh theea |4|
Sant Singh KhalsaWithout devotional worship to the Guru, there is no peace. ||4||
Manmohan SinghWithout the adoration of the Guru, bliss is obtained not.
Manmohan Singh (Punjabi)ਗੁਰੂ ਦੀ ਉਪਾਸ਼ਨਾ ਦੇ ਬਾਝੋਂ ਖੁਸ਼ੀ ਪਰਾਪਤ ਨਹੀਂ ਹੁੰਦੀ।
Fareedkot Teekaਗੁਰੋਂ ਦ੍ਵਾਰਾ ਵਾ ਗੁਰੋਂ ਕੀ ਭਗਤੀ ਸੇ ਬਿਨਾਂ ਕਬੀ ਕਿਸੀ ਕੋ ਸੁਖ ਨਹੀਂ ਹੂਆ ਹੈ॥੪॥☬ਗੁਰੋਂ ਸੇ ਬੇਮੁਖਤਾ ਕਾ ਛਲ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ, ਤੇ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੪॥
SikhNet (Spanish)abandonando el Nombre del Señor, nunca estará en Paz, pues el Éxtasis viene de la Adoración Amorosa del Guru. (4)
ਸੂਕਰ ਸੁਆਨ ਗਰਧਭ ਮੰਜਾਰਾ ॥
sookar suaan garadhabh manjaaraa |
Sant Singh KhalsaThe human is a pig, a dog, a donkey, a cat,
Manmohan SinghOne is a swine, a dog, a donkey a cat,
Manmohan Singh (Punjabi)ਉਹ ਸੂਰ, ਕੁੱਤਾ, ਖੋਤਾ, ਬਿਲਾ,
Fareedkot Teeka(ਸੂਕਰ) ਸੂਰ ਔ (ਕੂਕਰ) ਕੁਤੇ, (ਗਰਧਪ) ਗਧੇ, (ਮੰਜਾਰਾ) ਬਿਲੇ ਆਦੀ॥
Prof. Sahib Singhਉਹਨਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ-ਪਦ ਅਰਥ ਸੂਕਰ = ਸੂਰ। ਸੁਆਨ = ਕੁੱਤੇ। ਗਰਧਭ = ਖੋਤੇ। ਮੰਜਾਰਾ = ਬਿੱਲੇ।
SikhNet (Spanish)Ese ser es como un puerco, un perro, un gato o un asno;
ਪਸੂ ਮਲੇਛ ਨੀਚ ਚੰਡਾਲਾ ॥
pasoo malechh neech chanddaalaa |
Sant Singh Khalsaa beast, a filthy, lowly wretch, an outcast,
Manmohan Singha beast, a filthy one, a mean man, and a pariah,
Manmohan Singh (Punjabi)ਡੰਗਰ, ਮਲੀਣ ਮਨੁਸ਼, ਅਧਮ ਪੁਰਸ਼ ਅਤੇ ਕੰਮੀ ਹੈ,
Fareedkot Teekaਪਸੂ ਔ ਮਲੇਛ ਜੋ ਮੁਸਲਮਾਨੋਂ ਕੇ ਚਿਹਨ ਸੁੰਨਤ ਆਦੀ ਹੈਂ ਤਿਨ ਸੇ ਬਿਨਾਂ ਹੈ, ਅਰਥਾਤ ਜੋ ਮੁਸਲਮਾਨੋਂ ਮੇਂ ਨੀਚ ਹੈਂ ਪੁਨਾ ਤਿਨ ਸੇ ਨੀਚ ਜੋ ਚੰਡਾਲ ਹੈਂ॥
Prof. Sahib Singhਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿਚ ਭਵਾਇਆ ਜਾਂਦਾ ਹੈ,
SikhNet (Spanish)sí, un cuadrúpedo, un vil chandala, el intocable,
ਗੁਰ ਤੇ ਮੁਹੁ ਫੇਰੇ; ਤਿਨੑ ਜੋਨਿ ਭਵਾਈਐ ॥
gur te muhu fere; tina jon bhavaaeeai |
Sant Singh Khalsaif he turns his face away from the Guru. He shall wander in reincarnation.
Manmohan Singhwho turns away his face from the Guru. He is made to wander in existences.
Manmohan Singh (Punjabi)ਜੋ ਗੁਰਾਂ ਵੱਲੋਂ ਆਪਣਾ ਮੂੰਹ ਮੋੜ ਲੈਂਦਾ ਹੈ। ਉਸ ਨੂੰ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ।
Fareedkot Teekaਜੋ ਗੁਰੋਂ ਤੇ ਮੁਖ ਫੇਰਤੇ ਹੈਂ ਤਿਨ ਕੋ ਇਨ ਜੋਨੀਓਂ ਮੇਂ ਭਰਮਾਈਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ।ਪਦ ਅਰਥ ਤੇ = ਤੋਂ।
SikhNet (Spanish)quien voltea su espalda al Guru, y cae en millones de vientres maternos.
ਬੰਧਨਿ ਬਾਧਿਆ; ਆਈਐ ਜਾਈਐ ॥੫॥
bandhan baadhiaa; aaeeai jaaeeai |5|
Sant Singh KhalsaBound in bondage, he comes and goes. ||5||
Manmohan SinghBound with the bonds, he continues coming and going.
Manmohan Singh (Punjabi)ਜੂੜਾਂ ਨਾਲ ਜਕੜਿਆ ਹੋਇਆ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਮਾਯਾ ਕੇ ਬੰਧਨੋਂ ਕਾ ਬਾਂਧਿਆ ਹੂਆ ਜੀਵ ਜਨਮਤਾ ਮਰਤਾ ਰਹਿਤਾ ਹੈ॥੫॥
Prof. Sahib Singhਮਾਇਆ ਦੇ ਮੋਹ ਦੇ ਬੰਧਨ ਵਿਚ ਬੱਝਾ ਹੋਇਆ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥ਪਦ ਅਰਥ ਬੰਧਨਿ = ਬੰਧਨ ਵਿਚ ॥੫॥
SikhNet (Spanish)Sí, es amarrado con miles de cadenas y así va y viene. (5)
ਗੁਰ ਸੇਵਾ ਤੇ. ਲਹੈ ਪਦਾਰਥੁ ॥
gur sevaa te. lahai padaarath |
Sant Singh KhalsaServing the Guru, the treasure is found.
Manmohan SinghBy Guru's service, man procures the Name-wealth.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ, ਬੰਦਾ ਨਾਮ ਦੀ ਦੌਲਤ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸੇਵਾ ਹੀ ਸੇ ਯਿਹ ਜੀਵ ਗ੍ਯਾਨ ਪਦਾਰਥ ਲੇਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਮਨੁੱਖ ਨਾਮ-ਸਰਮਾਇਆ ਪ੍ਰਾਪਤ ਕਰਦਾ ਹੈ।ਪਦ ਅਰਥ ਲਹੈ = ਪ੍ਰਾਪਤ ਕਰਦਾ ਹੈ। ਪਦਾਰਥੁ = ਨਾਮ-ਵਸਤੁ।
SikhNet (Spanish)Es a través del Servicio del Guru que uno obtiene Lo Importante en el interior.
ਹਿਰਦੈ ਨਾਮੁ; ਸਦਾ ਕਿਰਤਾਰਥੁ ॥
hiradai naam; sadaa kirataarath |
Sant Singh KhalsaWith the Naam in the heart, one always prospers.
Manmohan SinghWith the Name in his mind he is ever benefited.
Manmohan Singh (Punjabi)ਉਸ ਦੇ ਮਨ ਅੰਦਰ ਨਾਮ ਹੋਣ ਨਾਲ ਉਹ ਹਮੇਸ਼ਾਂ ਲਾਭ ਉਠਾਉਂਦਾ ਹੈ।
Fareedkot Teekaਰਿਦੇ ਵਿਖੇ ਨਾਮ ਪ੍ਰਾਪਤ ਹੋਣੇ ਸੇ ਸਦਾ (ਕਿਰਤਾਰਥੁ) ਕਲ੍ਯਾਣ ਰੂਪ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਦਾ ਹੈ ਉਹ (ਜੀਵਨ-ਜਾਤ੍ਰਾ ਵਿਚ) ਸਫਲ ਹੋ ਗਿਆ ਹੈ।ਪਦ ਅਰਥ ਕਿਰਤਾਰਥੁ = ਸਫਲ, ਕਾਮਯਾਬ।
SikhNet (Spanish)Uno vive satisfecho porque trae el Nombre del Señor en su corazón.
ਸਾਚੀ ਦਰਗਹ; ਪੂਛ ਨ ਹੋਇ ॥
saachee daragah; poochh na hoe |
Sant Singh KhalsaAnd in the Court of the True Lord, you shall not called to account.
Manmohan SinghHe is not called to account in the True Court.
Manmohan Singh (Punjabi)ਸੱਚੇ ਦਰਬਾਰ ਅੰਦਰ ਉਸ ਤੋਂ ਲੇਖਾ ਪੱਤਾ ਪੁੱਛਿਆ ਨਹੀਂ ਜਾਂਦਾ।
Fareedkot Teekaਤਿਸ ਕੋ ਫੇਰ ਸਾਚੀ ਦਰਗਹਿ, ਭਾਵ ਪ੍ਰਲੋਕ ਮੇਂ ਪੂਛ ਨਹੀਂ ਹੋਤੀ ਹੈ॥
Prof. Sahib Singhਪਰਮਾਤਮਾ ਦੀ ਦਰਗਾਹ ਵਿਚ ਉਸ ਪਾਸੋਂ ਲੇਖਾ ਨਹੀਂ ਮੰਗਿਆ ਜਾਂਦਾ (ਕਿਉਂਕਿ ਉਸ ਦੇ ਜ਼ਿੰਮੇ ਕੋਈ ਬਾਕੀ ਨਹੀਂ ਨਿਕਲਦੀ)।
SikhNet (Spanish)Nadie es más honrado en la Corte Verdadera del Señor,
ਮਾਨੇ ਹੁਕਮੁ; ਸੀਝੈ ਦਰਿ ਸੋਇ ॥੬॥
maane hukam; seejhai dar soe |6|
Sant Singh KhalsaOne who obeys the Hukam of the Lord's Command, is approved at the Lord's Door. ||6||
Manmohan SinghHe who obeys the Lord's command, is approved at His door.
Manmohan Singh (Punjabi)ਜੋ ਪ੍ਰਭੂ ਦੀ ਆਗਿਆ ਦੀ ਪਾਲਣਾ ਕਰਦਾ ਹੈ ਉਹ ਉਸ ਦੇ ਬੂਹੇ ਤੇ ਪਰਵਾਣਿਤ ਹੋ ਜਾਂਦਾ ਹੈ।
Fareedkot Teekaਜੋ ਗੁਰੋਂ ਕਾ ਹੁਕਮ ਮਾਂਨਤੇ ਹੈਂ ਸੋਈ ਦਰਗਹਿ ਮੇਂ ਸੀਝਤੇ ਅਰਥਾਤ ਕਲ੍ਯਾਣ ਹੋਤੇ ਹੈਂ॥੬॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ) ਮੰਨਦਾ ਹੈ ਉਹ ਪਰਮਾਤਮਾ ਦੇ ਦਰ ਤੇ ਕਾਮਯਾਬ ਹੋ ਜਾਂਦਾ ਹੈ ॥੬॥ਪਦ ਅਰਥ ਸੀਝੈ = ਕਾਮਯਾਬ ਹੁੰਦਾ ਹੈ। ਦਰਿ = ਪ੍ਰਭੂ ਦੇ ਦਰ ਤੇ। ਸੋਇ = ਉਹ ਮਨੁੱਖ ॥੬॥
SikhNet (Spanish)que aquél que se somete a la Voluntad de Dios.(6)
ਸਤਿਗੁਰੁ ਮਿਲੈ; ਤ ਤਿਸ ਕਉ ਜਾਣੈ ॥
satigur milai; ta tis kau jaanai |
Sant Singh KhalsaMeeting the True Guru, one knows the Lord.
Manmohan SinghWhen man meets with the True Guru, then knows he the Lord.
Manmohan Singh (Punjabi)ਜਦ ਬੰਦਾ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਉਸ ਸੁਆਮੀ ਨੂੰ ਜਾਣ ਲੈਂਦਾ ਹੈ।
Fareedkot Teekaਜੋ ਸਤਿਗੁਰੁ ਮਿਲੈਂ ਤੌ ਇਹ ਜੀਵ ਤਿਸ ਵਾਹਿਗੁਰੂ ਕੇ ਸਰੂਪ ਕੋ ਜਾਨਤਾ ਹੈ।
Prof. Sahib Singhਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਾਂ ਇਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,ਪਦ ਅਰਥ ਤਿਸ ਕਉ = ਉਸ (ਪਰਮਾਤਮਾ) ਨੂੰ।
SikhNet (Spanish)Cuando uno encuentra al Guru Verdadero, conoce a Dios,
ਰਹੈ ਰਜਾਈ; ਹੁਕਮੁ ਪਛਾਣੈ ॥
rahai rajaaee; hukam pachhaanai |
Sant Singh KhalsaUnderstanding the Hukam of His Command, one acts according to His Will.
Manmohan SinghRealising the Lord's will, he walks according to the will.
Manmohan Singh (Punjabi)ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ, ਉਹ ਰਜ਼ਾ ਦੇ ਅਨੁਸਾਰ ਟੁਰਦਾ ਹੈ।
Fareedkot Teekaਪ੍ਰਭੂ ਕੀ ਰਜਾ ਮੇਂ ਰਹਿ ਕਰ ਉਸ ਕੇ ਹੁਕਮ ਕੋ ਪਛਾਣੇ॥
Prof. Sahib Singhਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ ਤੇ ਰਜ਼ਾ ਵਿਚ (ਰਾਜ਼ੀ) ਰਹਿੰਦਾ ਹੈ।ਪਦ ਅਰਥ ਰਜਾਈ = ਰਜ਼ਾ ਵਿਚ।
SikhNet (Spanish)y conociendo Su Voluntad,
ਹੁਕਮੁ ਪਛਾਣਿ; ਸਚੈ ਦਰਿ ਵਾਸੁ ॥
hukam pachhaan; sachai dar vaas |
Sant Singh KhalsaUnderstanding the Hukam of His Command, he dwells in the Court of the True Lord.
Manmohan SinghRecognising the will, he abides in the True court.
Manmohan Singh (Punjabi)ਰਜ਼ਾ ਨੂੰ ਸਿੰਞਾਣ, ਉਹ ਸੱਚੇ ਦਰਬਾਰ ਅੰਦਰ ਵਸਦਾ ਹੈ।
Fareedkot Teekaਜਿਨੋਂ ਨੇ ਤਿਸ ਕੇ ਹੁਕਮ ਕੋ ਪਛਾਣਿਆਂ ਹੈ, ਤਿਨ ਕਾ ਸਚੇ ਕੇ (ਦਰਿ) ਅੰਦਰ ਵਾਸੁ ਹੂਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਦੇ ਦਰ ਤੇ ਥਾਂ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਪਛਾਣਿ = ਪਛਾਣ ਕੇ।
SikhNet (Spanish)se somete a ella. Aquél que conoce la Voluntad del Señor
ਕਾਲ ਬਿਕਾਲ; ਸਬਦਿ ਭਏ ਨਾਸੁ ॥੭॥
kaal bikaal; sabad bhe naas |7|
Sant Singh KhalsaThrough the Shabad, death and birth are ended. ||7||
Manmohan SinghWith the Lord's Name, death and birth are effaced.
Manmohan Singh (Punjabi)ਸਾਹਿਬ ਦੇ ਨਾਮ ਨਾਲ ਮਰਨਾ ਅਤੇ ਜੰਮਣਾ ਮਿਟ ਜਾਂਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਤਿਨ ਕੇ (ਬਿਕਾਲ) ਜਨਮ (ਕਾਲ) ਮਰਨ ਨਾਸ ਹੋ ਗਏ ਹੈਂ॥੭॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ॥੭॥ਪਦ ਅਰਥ ਕਾਲ ਬਿਕਾਲ = ਮੌਤ ਤੇ ਜਨਮ, ਜਨਮ ਮਰਨ ॥੭॥
SikhNet (Spanish)habita en el Recinto Verdadero, y a través de la Palabra del Shabd, el dragón de la muerte es totalmente destruido. (7)
ਰਹੈ ਅਤੀਤੁ; ਜਾਣੈ ਸਭੁ ਤਿਸ ਕਾ ॥
rahai ateet; jaanai sabh tis kaa |
Sant Singh KhalsaHe remains detached, knowing that everything belongs to God.
Manmohan SinghKnowing that everything belongs to Him, the mortal should remain detached.
Manmohan Singh (Punjabi)ਸਾਰਾ ਕੁਛ ਉਸ ਦਾ ਸਮਝ ਕੇ ਪ੍ਰਾਣੀ ਨੂੰ ਨਿਰਲੇਪ ਰਹਿਣਾ ਚਾਹੀਦਾ ਹੈ।
Fareedkot Teekaਸੰਪੂਰਨ ਪਦਾਰਥ ਤਿਸ ਕਾ ਜਾਣ ਕਰ ਕੇ ਆਪ ਅਤੀਤ ਰਹਿਤਾ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਜੇਹੜਾ ਮਨੁੱਖ (ਅੰਤਰ ਆਤਮੇ ਮਾਇਆ ਦੇ ਮੋਹ ਵਲੋਂ) ਉਪਰਾਮ ਰਹਿੰਦਾ ਹੈ ਉਹ ਹਰੇਕ ਚੀਜ਼ ਨੂੰ ਪਰਮਾਤਮਾ ਦੀ (ਦਿੱਤੀ ਹੋਈ) ਹੀ ਸਮਝਦਾ ਹੈ।ਪਦ ਅਰਥ ਅਤੀਤੁ = ਨਿਰਲੇਪ, ਤਿਆਗੀ। ਤਿਸ ਕਾ = ਉਸ ਪਰਮਾਤਮਾ ਦਾ।
SikhNet (Spanish)Uno debería permanecer desapegado sabiendo que todo pertenece a Dios
ਤਨੁ ਮਨੁ ਅਰਪੈ; ਹੈ ਇਹੁ ਜਿਸ ਕਾ ॥
tan man arapai; hai ihu jis kaa |
Sant Singh KhalsaHe dedicates his body and mind unto the One who owns them.
Manmohan SinghHe ought to dedicate his body and soul to Him of whom they are.
Manmohan Singh (Punjabi)ਉਸ ਨੂੰ ਆਪਣੀ ਦੇਹ ਅਤੇ ਆਤਮਾ ਉਸ ਨੂੰ ਸਮਰਪਨ ਕਰਨੇ ਉਚਿਤ ਹਨ ਜਿਸ ਦੇ ਉਹ ਹਨ।
Fareedkot Teekaਜਿਸ ਕਾ ਇਹ ਤਨ ਮਨ ਹੈ, ਤਿਸੀ ਕੋ ਅਰਪਣ ਕਰ ਦੇਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਸਰੀਰ ਤੇ ਮਨ ਦਿੱਤਾ ਹੈ ਉਸ ਦੇ ਹਵਾਲੇ ਕਰਦਾ ਹੈ।ਪਦ ਅਰਥ ਅਰਪੈ = ਭੇਟਾ ਕਰਦਾ ਹੈ।
SikhNet (Spanish)y entregar su cuerpo y su mente a Él.
ਨਾ ਓਹੁ ਆਵੈ; ਨਾ ਓਹੁ ਜਾਇ ॥
naa ohu aavai; naa ohu jaae |
Sant Singh KhalsaHe does not come, and he does not go.
Manmohan SinghThen he comes not, nor goes he.
Manmohan Singh (Punjabi)ਤਦ ਉਹ ਆਉਂਦਾ ਨਹੀਂ ਨਾਂ ਹੀ ਉਹ ਜਾਂਦਾ ਹੈ।
Fareedkot Teekaਨਾ ਓਹ ਆਵਤਾ ਹੈ, ਨਾ ਕਹੀਂ ਜਾਤਾ ਹੈ॥
Prof. Sahib Singhਉਹ ਮਨੁੱਖ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ।ਪਦ ਅਰਥ ਓਹੁ = ਉਹ ਜੀਵ।
SikhNet (Spanish)Así las idas y venidas cesarán y,
ਨਾਨਕ ਸਾਚੇ ਸਾਚਿ ਸਮਾਇ ॥੮॥੨॥
naanak saache saach samaae |8|2|
Sant Singh KhalsaO Nanak, absorbed in Truth, he merges in the True Lord. ||8||2||
Manmohan SinghBeing true, O Nanak, he merges in the True Lord.
Manmohan Singh (Punjabi)ਸੱਚਾ ਹੋਣ ਕਰਕੇ, ਹੇ ਨਾਨਕ! ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਰਮੁਖ ਸਚ ਸਰੂਪ ਹੋ ਕਰ ਤਿਸ ਸਚੇ ਵਾਹਿਗੁਰੂ ਮੇਂ ਸਮਾਇ ਜਾਤਾ ਹੈ॥੮॥੨॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਸਦਾ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੮॥੨॥ਪਦ ਅਰਥ ਸਾਚੇ ਸਾਚਿ = ਸਾਚਿ ਹੀ ਸਾਚਿ, ਸਦਾ ਹੀ ਸੱਚੇ ਹਰੀ ਵਿਚ ॥੮॥੨॥
SikhNet (Spanish)a través de la Verdad del Señor, uno se inmergirá en el Uno Verdadero.(8-2)