ੴ

ਸਿੱਖਬਾਣੀ · SikhBani

Ang 833

Sri Guru Granth Sahib · Raag Bilaaval · 3 shabads, 34 lines
Translations
Shabad Guru Amardas Ji Raag Bilaaval continued from Ang 832

ਸਾਚਾ ਨਾਮੁ; ਸਾਚੈ ਸਬਦਿ ਜਾਨੈ ॥

saachaa naam; saachai sabad jaanai |

Sant Singh KhalsaThe True Name is known through the True Word of the Shabad.
Manmohan SinghThe True Name is realised through the True Gurbani.
Manmohan Singh (Punjabi)ਸੱਚਾ ਨਾਮ ਸੱਚੀ ਗੁਰਬਾਣੀ ਦੇ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
Fareedkot Teekaਸਾਚੇ ਸਤਿਗੁਰੋਂ ਕੇ ਉਪਦੇਸ ਸੇ ਸਾਚੇ ਨਾਮ ਕੋ ਜਬ ਇਹ ਜੀਵ ਜਾਨੈਂ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਚੈ ਸਬਦਿ = ਸਦਾ-ਥਿਰ ਹਰੀ (ਦੀ ਸਿਫ਼ਤਿ-ਸਾਲਾਹ) ਦੇ ਸ਼ਬਦ ਦੀ ਰਾਹੀਂ। ਜਾਨੈ = ਜਾਣਦਾ ਹੈ, ਡੂੰਘੀ ਸਾਂਝ ਪਾਂਦਾ ਹੈ।

SikhNet (Spanish)El Nombre Verdadero es conocido a través de la Palabra del Shabd,

ਆਪੈ ਆਪੁ ਮਿਲੈ; ਚੂਕੈ ਅਭਿਮਾਨੈ ॥

aapai aap milai; chookai abhimaanai |

Sant Singh KhalsaThe Lord Himself meets that one who eradicates egotistical pride.
Manmohan SinghThe Lord Himself meets him who stills his ego.
Manmohan Singh (Punjabi)ਸਾਈਂ ਖੁਦ ਹੀ ਉਸ ਨੂੰ ਮਿਲ ਪੈਂਦਾ ਹੈ, ਜੋ ਆਪਣੇ ਹੰਕਾਰ ਨੂੰ ਮੇਟ ਦਿੰਦਾ ਹੈ।
Fareedkot Teekaਤਬ ਸੋ ਜੀਵ ਅਪਨੇ ਆਪ ਸਰੂਪ ਮੇਂ ਮਿਲ ਕੇ ਦੇਹ ਅਭਿਮਾਨ ਕੋ ਦੂਰ ਕਰ ਦੇਤਾ ਹੈ॥
Prof. Sahib Singhਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, (ਉਸ ਦੇ ਅੰਦਰੋਂ) ਅਹੰਕਾਰ ਮੁੱਕ ਜਾਂਦਾ ਹੈ।

ਪਦ ਅਰਥ ਆਪੈ = (ਪਰਮਾਤਮਾ ਦੇ) ਆਪੇ ਵਿਚ। ਆਪੁ = ਆਪਣਾ ਆਪ। ਚੂਕੈ = ਮੁੱਕ ਜਾਂਦਾ ਹੈ।

SikhNet (Spanish)el Señor Mismo encuentra a quien abandona su orgullo egoísta y así,

ਗੁਰਮੁਖਿ ਨਾਮੁ; ਸਦਾ ਸਦਾ ਵਖਾਨੈ ॥੫॥

guramukh naam; sadaa sadaa vakhaanai |5|

Sant Singh KhalsaThe Gurmukh chants the Naam, forever and ever. ||5||
Manmohan SinghThe Guru-ward ever, ever utters the Name.
Manmohan Singh (Punjabi)ਗੁਰੂ-ਅਨੁਸਾਰੀ, ਸਦੀਵ, ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੋ ਗੁਰਮੁਖ ਹਰੀ ਕੇ ਨਾਮ ਕੋ ਮਨ ਬਾਂਣੀ ਸੇ ਸਦਾ (ਵਖਾਨੈ) ਉਚਾਰਨ ਕਰਤਾ ਹੈ॥੫॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੫॥

SikhNet (Spanish)el Gurmukj canta el Naam, por siempre. (5)

ਸਤਿਗੁਰਿ ਸੇਵਿਐ; ਦੂਜੀ ਦੁਰਮਤਿ ਜਾਈ ॥

satigur seviai; doojee duramat jaaee |

Sant Singh KhalsaServing the True Guru, duality and evil-mindedness are taken away.
Manmohan SinghServing the True Guru, duality and evil understanding are eradicated,
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਦਵੈਤ-ਭਾਵ ਤੇ ਖੋਟੀ ਸਮਝ ਦੂਰ ਹੋ ਜਾਂਦੇ ਹਨ,
Fareedkot Teekaਸਤਿਗੁਰੋਂ ਕੇ ਸੇਵਣੇ ਸੇ (ਦੂਜੀ) ਦਵੈਤ ਭਾਵ ਸੇਂ ਖੋਟੀ ਮਤ ਹੋ ਰਹੀ ਹੈ, ਸੋ ਦੂਰ ਹੋ ਜਾਤੀ ਹੈ॥
Prof. Sahib Singhਹੇ ਭਾਈ! ਜੇ ਗੁਰੂ ਦੀ ਸਰਨ ਪਏ ਰਹੀਏ, ਤਾਂ (ਅੰਦਰੋਂ) ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।

ਪਦ ਅਰਥ ਸਤਿਗੁਰਿ ਸੇਵਿਐ = ਗੁਰੂ ਦੀ ਸਰਨ ਪਿਆਂ। ਦੁਰਮਤਿ = ਖੋਟੀ ਅਕਲ। ਜਾਈ = ਮੁੱਕ ਜਾਂਦੀ ਹੈ।

SikhNet (Spanish)Sirviendo al Verdadero Guru, la dualidad y la maldad de la mente desaparecen,

ਅਉਗਣ ਕਾਟਿ; ਪਾਪਾ ਮਤਿ ਖਾਈ ॥

aaugan kaatt; paapaa mat khaaee |

Sant Singh KhalsaGuilty mistakes are erased, and the sinful intellect is cleansed.
Manmohan Singhdemerits are effaced and sinful mind is cleansed.
Manmohan Singh (Punjabi)ਬਦੀਆਂ ਮਿਟ ਜਾਂਦੀਆਂ ਹਨ ਅਤੇ ਪਾਪੀ ਮਨੂਆ ਧੋਤਾ ਜਾਂਦਾ ਹੈ।
Fareedkot Teekaਪੁਨਾ ਸੋ ਗੁਰੋਂ ਕੀ ਸੇਵਾ ਸਰਬ ਅਵਗੁਣੋਂ ਕੋ ਕਾਟ ਕਰ ਪਾਪੋਂ ਵਾਲੀ ਬੁਧੀ ਕੋ ਖਾਇ ਲੇਤੀ ਹੈ, ਭਾਵ ਸੇ ਪਾਪ ਬੁਧੀ ਦੂਰ ਹੋ ਜਾਤੀ ਹੈ॥
Prof. Sahib Singh(ਅੰਦਰੋਂ) ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।

ਪਦ ਅਰਥ ਕਾਟਿ = ਕੱਟ ਕੇ। ਖਾਈ = ਖਾਧੀ ਜਾਂਦੀ ਹੈ।

SikhNet (Spanish)la culpa se desvanece y el malvado intelecto es limpiado,

ਕੰਚਨ ਕਾਇਆ; ਜੋਤੀ ਜੋਤਿ ਸਮਾਈ ॥੬॥

kanchan kaaeaa; jotee jot samaaee |6|

Sant Singh KhalsaOne's body sparkles like gold, and one's light merges into the Light. ||6||
Manmohan SinghMan's body sparkles like gold and his light merges in the Supreme Light.
Manmohan Singh (Punjabi)ਆਦਮੀ ਦੀ ਦੇਹ ਸੋਨੇ ਦੀ ਤਰ੍ਹਾਂ ਲਿਸ਼ਕਦੀ ਹੈ ਅਤੇ ਉਸ ਦੀ ਜੋਤ ਪਰਮ ਜੋਤੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਤਿਨ ਕੀ ਕਾਂਇਆ ਸੂਖਮ ਦੇਹੀ ਅਰਥਾਤ ਬੁਧੀ ਸਵਰਨ ਵਤ ਸੁਧ ਭਈ ਹੈ। ਔਰ (ਜੋਤੀ) ਵਾਹਿਗੁਰੂ ਮੇਂ ਤਿਨ ਕੀ ਜੋਤ ਸਮਾਇ ਗਈ ਹੈ॥੬॥
Prof. Sahib Singh(ਵਿਕਾਰਾਂ ਤੋਂ ਬਚੇ ਰਹਿਣ ਦੇ ਕਾਰਨ) ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥

ਪਦ ਅਰਥ ਕੰਚਨ = ਸੋਨਾ। ਕਾਇਆ = ਸਰੀਰ। ਕੰਚਨ ਕਾਇਆ = ਸਰੀਰ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ ॥੬॥

SikhNet (Spanish)el cuerpo entonces brilla como el oro y la luz de uno se inmerge en la Luz Divina.(6)

ਸਤਿਗੁਰਿ ਮਿਲਿਐ; ਵਡੀ ਵਡਿਆਈ ॥

satigur miliai; vaddee vaddiaaee |

Sant Singh KhalsaMeeting with the True Guru, one is blessed with glorious greatness.
Manmohan SinghMeeting with the True Guru, the mortal is blessed with great glory.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬਹੁਤ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਜਿਨੋਂ ਕੋ ਸਤਿਗੁਰੂ ਮਿਲਾ ਹੈ, ਤਿਨ ਕੀ ਵਡਿਆਈ ਵਡੀ ਹੋਈ ਹੈ॥
Prof. Sahib Singhਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਲੋਕ ਪਰਲੋਕ ਵਿਚ) ਬੜੀ ਵਡਿਆਈ ਮਿਲਦੀ ਹੈ।

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਕਾਟੈ = ਕੱਟ ਦੇਂਦਾ ਹੈ।

SikhNet (Spanish)Encontrando al Guru Verdadero uno es Bendecido con Gloria,

ਦੁਖੁ ਕਾਟੈ; ਹਿਰਦੈ ਨਾਮੁ ਵਸਾਈ ॥

dukh kaattai; hiradai naam vasaaee |

Sant Singh KhalsaPain is taken away, and the Naam comes to dwell within the heart.
Manmohan SinghThe Guru rids him of his pain and enshrines the Name in his mind.
Manmohan Singh (Punjabi)ਗੁਰੂ ਜੀ ਉਸ ਦੇ ਦੁੱਖ ਦੂਰ ਕਰ ਦਿੰਦੇ ਹਨ, ਅਤੇ ਉਸ ਦੇ ਮਨ ਅੰਦਰ ਅਸਥਾਪਨ ਕਰ ਦਿੰਦੇ ਹਨ।
Fareedkot Teekaਜਨਮ ਮਰਨ ਆਦੀ ਦੁਖ ਤਿਨ ਕੇ ਕਾਟੇ ਗਏ ਹੈਂ, ਕਿਉਂਕਿ ਤਿਨੋਂ ਨੇ ਹਰੀ ਕੇ ਨਾਮ ਕੀ ਪ੍ਰੀਤੀ ਅਪਨੇ ਹਿਰਦੇ ਮੇਂ ਵਸਾਈ ਹੈ॥
Prof. Sahib Singh(ਗੁਰੂ ਮਨੁੱਖ ਦਾ) ਹਰੇਕ ਦੁੱਖ ਕੱਟ ਦੇਂਦਾ ਹੈ, (ਮਨੁੱਖ ਦੇ) ਹਿਰਦੇ ਵਿਚ (ਪਰਮਾਤਮਾ ਦਾ) ਨਾਮ ਵਸਾ ਦੇਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ।

SikhNet (Spanish)se libera del dolor y alaba el Nombre del Señor en su corazón.

ਨਾਮਿ ਰਤੇ; ਸਦਾ ਸੁਖੁ ਪਾਈ ॥੭॥

naam rate; sadaa sukh paaee |7|

Sant Singh KhalsaImbued with the Naam, one finds eternal peace. ||7||
Manmohan SinghImbued with the Name, he ever attains peace.
Manmohan Singh (Punjabi)ਨਾਮ ਦੇ ਨਾਲ ਰੰਗੀਜਣ ਦੁਆਰਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ।
Fareedkot Teeka(ਨਾਮਿ) ਵਾਹਿਗੁਰੂ ਕੇ ਪ੍ਰੇਮ ਰੰਗ ਮੇਂ ਸੋ ਸਦਾ (ਰਤੇ) ਲਾਲ ਹੂਏ ਹੈਂ। ਤਿਨੋਂ ਨੇ ਸਰਬ ਸੁਖੋਂ ਕੀ ਪੰਗਤੀ ਪਾਇ ਲਈ ਹੈ, ਭਾਵ ਯਹਿ ਕਿ ਵਿਵਹਾਰ ਪ੍ਰਮਾਰਥ ਕਰ ਸਰਬ ਪ੍ਰਕਾਰ ਸੁਖੀ ਭਏ ਹੈਂ॥੭॥
Prof. Sahib Singh(ਪਰਮਾਤਮਾ ਦੇ) ਨਾਮ ਵਿਚ ਰੰਗੀਜ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥

ਪਦ ਅਰਥ ਨਾਮਿ = ਨਾਮ ਵਿਚ। ਪਾਈ = ਪ੍ਰਾਪਤ ਕਰਦਾ ਹੈ, ਮਾਣਦਾ ਹੈ ॥੭॥

SikhNet (Spanish)Sí, imbuido en el Nombre, uno vive en Éxtasis. (7)

ਗੁਰਮਤਿ ਮਾਨਿਆ; ਕਰਣੀ ਸਾਰੁ ॥

guramat maaniaa; karanee saar |

Sant Singh KhalsaObeying the Gur's instructions, one's actions are purified.
Manmohan SinghFollowing the Guru's instruction, immaculate becomes the man's way of life.
Manmohan Singh (Punjabi)ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਪਵਿਤਰ ਹੋ ਜਾਂਦੀ ਹੈ ਜੀਵਨ ਰਹੁ ਰੀਤੀ।
Fareedkot Teekaਜਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਕੋ ਮਾਨਿਆ ਹੈ ਤਿਨੋਂ ਕੀ ਕਰਣੀ (ਸਾਰੁ) ਸ੍ਰੇਸਟ ਹੈ॥
Prof. Sahib Singhਹੇ ਭਾਈ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ ਦਾ) ਆਚਰਨ ਚੰਗਾ ਬਣ ਜਾਂਦਾ ਹੈ।

ਪਦ ਅਰਥ ਮਾਨਿਆ = ਮੰਨਿਆਂ, ਪਤੀਜਿਆਂ। ਸਾਰ = ਸ੍ਰੇਸ਼ਟ। ਕਰਣੀ = ਆਚਰਨ।

SikhNet (Spanish)Las acciones de aquél que sigue al Guru son puras;

ਗੁਰਮਤਿ ਮਾਨਿਆ; ਮੋਖ ਦੁਆਰੁ ॥

guramat maaniaa; mokh duaar |

Sant Singh KhalsaObeying the Guru's Instructions, one finds the state of salvation.
Manmohan SinghBelieving in the Guru's instruction, the door of salvation is obtained.
Manmohan Singh (Punjabi)ਗੁਰਾਂ ਦੇ ਉਪਦੇਸ਼ ਉਪਰ ਅਮਲ ਕਰਨ ਰਾਹੀਂ ਮੁਕਤੀ ਦਾ ਦਰਵਾਜਾ ਪਰਾਪਤ ਹੋ ਜਾਂਦਾ ਹੈ।
Fareedkot Teekaਪੁਨਾ ਜਿਨੋਂ ਨੇ ਗੁਰ ਸਿਖ੍ਯਾ ਕੋ ਮਾਨਾ ਹੈ, ਤਿਨ ਕੋ (ਮੋਖ ਦੁਆਰੁ) ਆਤਮ ਗਿਆਨ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੀ ਮਤਿ ਵਿਚ ਮਨ ਮੰਨਿਆਂ ਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।

ਪਦ ਅਰਥ ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ।

SikhNet (Spanish)sí, uno es emancipado si uno cree en la Instrucción del Guru.

ਨਾਨਕ ਗੁਰਮਤਿ ਮਾਨਿਆ; ਪਰਵਾਰੈ ਸਾਧਾਰੁ ॥੮॥੧॥੩॥

naanak guramat maaniaa; paravaarai saadhaar |8|1|3|

Sant Singh KhalsaO Nanak, those who follow the Guru's Teachings are saved, along with their families. ||8||1||3||
Manmohan SinghBelieving in the Guru's instruction the door of salvation is obtained. Nanak, they who act on the Guru's counsel, are saved with their family.
Manmohan Singh (Punjabi)ਨਾਨਕ, ਜੋ ਗੁਰਾਂ ਦੀ ਨਸੀਹਤ ਤੇ ਅਮਲ ਕਰਦੇ ਹਨ, ਉਹ ਆਪਣੇ ਟੱਬਰ-ਕਬੀਲੇ ਸਮੇਤ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਨੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਕੋ ਮਾਨਾਂ ਹੈ, ਸੋ ਸਹਿਤ ਪਰਵਾਰ ਕੇ ਉਦਾਰ ਕੋ ਪ੍ਰਾਪਤ ਹੂਏ ਹੈਂ; ਵਾ ਪਰਵਾਰ ਸੰਯੁਗਤਿ ਸਹਿਤ ਅਧਾਰ ਕੇ ਹੂਏ ਹੈਂ॥੮॥੧॥੩॥☬ਪ੍ਰੇਮ ਕਰ ਨਿਜ ਮਨ ਕੀ ਉਮੰਗਤਾ ਸੇ ਨਾਮ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਿੱਖਿਆ ਵਿਚ ਪਤੀਜਿਆਂ (ਮਨੁੱਖ) ਆਪਣੇ ਸਾਰੇ ਪਰਵਾਰ ਨੂੰ ਭੀ (ਹਰਿ-ਨਾਮ ਦਾ) ਆਸਰਾ ਦੇਣ-ਜੋਗਾ ਹੋ ਜਾਂਦਾ ਹੈ ॥੮॥੧॥੩॥

ਪਦ ਅਰਥ ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸ = ਆਧਾਰ, ਆਧਾਰ ਸਹਿਤ, ਆਸਰਾ ਦੇਣ-ਯੋਗਾ ॥੮॥੧॥੩॥

SikhNet (Spanish)Dice Nanak, creyendo en la Palabra del Shabd del Guru aun la familia y los parientes son salvados.(8-1-3)

Open this shabad (28 lines, Angs 832-833) →

Shabad Guru Ramdas Ji Raag Bilaaval

ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧ ॥

bilaaval mahalaa 4 asattapadeea ghar 11 |

Sant Singh KhalsaBilaaval, Fourth Mehl, Ashtpadheeyaa, Eleventh House:
Manmohan SinghBilawal 4th Guru Ashtpadis.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਬਿਲਾਵਲੁ, ਘਰ ੧੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Mejl Guru Ram Das, Cuarto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਪੈ ਆਪੁ ਖਾਇ. ਹਉ ਮੇਟੈ; ਅਨਦਿਨੁ ਹਰਿ ਰਸ ਗੀਤ ਗਵਈਆ ॥

aapai aap khaae. hau mettai; anadin har ras geet gaveea |

Sant Singh KhalsaOne who eliminates his self-centeredness, and eradicates his ego, night and day sings the songs of the Lord's Love.
Manmohan SinghHe, who effaces his self and eradicates his ego, Night and day sings the songs of the Lord's love.
Manmohan Singh (Punjabi)ਜੋ ਆਪਣੇ ਆਪ ਨੂੰ ਮੇਟ ਸੁੱਟਦਾ ਹੈ ਅਤੇ ਆਪਣੀ ਹੰਗਤਾ ਨੂੰ ਮਾਰ ਮੁਕਾਉਂਦਾ ਹੈ, ਉਹ ਰਾਤ ਦਿਨ ਪ੍ਰਭੂ ਦੀ ਪਿਰਹੜੀ ਦੇ ਗੀਤ ਗਾਉਂਦਾ ਹੈ।
Fareedkot Teekaਹੇ ਭਾਈ! ਜੋ ਹਉਮੈ ਮੇਟ ਦੇਵੈ ਔਰ ਦਿਨੇ ਰਾਤਰ ਸਦਾ (ਰਸ) ਪ੍ਰੇਮ ਕਰ ਕੇ ਹਰੀ ਕੇ ਗੀਤ ਗਾਇਨ ਕਰੇ, ਤਉ ਜੋ ਆਪ ਹੀ ਅਪਨੇ ਸਰੂਪ ਅਨੰਦ ਕੋ (ਖਾਇ) ਖਾਤਾ, ਭਾਵ ਅਨੁਭਵ ਕਰਤਾ ਹੈ॥
Prof. Sahib Singhਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ।

ਪਦ ਅਰਥ ਆਪੈ = ਪਰਮਾਤਮਾ ਦੇ ਆਪੇ ਵਿਚ। ਆਪੁ = ਆਪਣਾ ਆਪਾ। ਖਾਇ = ਮੁਕਾ ਕੇ। ਹਉ = ਹਉਮੈ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਹਰਿ ਰਸ ਗੀਤ = ਹਰਿ-ਨਾਮ ਰਸ ਦੇ ਗੀਤ।

SikhNet (Spanish)Uno debe hacer a un lado la parte ególatra del ser y cantar siempre la Alabanza del Señor,

ਗੁਰਮੁਖਿ ਪਰਚੈ ਕੰਚਨ ਕਾਇਆ; ਨਿਰਭਉ ਜੋਤੀ ਜੋਤਿ ਮਿਲਈਆ ॥੧॥

guramukh parachai kanchan kaaeaa; nirbhau jotee jot mileea |1|

Sant Singh KhalsaThe Gurmukh is inspired, his body is golden, and his light merges into the Light of the Fearless Lord. ||1||
Manmohan SinghThe body of him, who is sated by Guru's grace, becomes pure like gold and his light merges in the Supreme light of the Fear-Free. Lord.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਤ੍ਰਿਪਤ ਹੋ ਜਾਂਦਾ ਹੈ, ਉਸ ਦੀ ਦੇਹ ਸੋਨੇ ਵਾਂਗ ਸ਼ੁੱਧ ਹੋ ਜਾਂਦੀ ਹੈ ਅਤੇ ਉਸ ਦਾ ਨੂਰ ਨਿਡੱਰ ਸਾਈਂ ਦੇ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਇਸ ਪ੍ਰਕਾਰ ਜੋ ਗੁਰੋਂ ਦ੍ਵਾਰੇ ਨਾਮ ਮੇਂ ਪਰਚੇ ਹੈਂ ਤਿਨੋਂ ਕੀ (ਕਾਇਆ) ਬੁਧੀ ਸਵਰਨ ਵਤ ਸੁਧ ਹੋਈ ਹੈ, ਔ ਸੋ ਨਿਰਭ੍ਯ ਹੂਏ ਹੈਂ। ਤਿਸੀ ਸੇ ਤਿਨੋਂ ਕੀ (ਜੋਤੀ) ਵਾਹਿਗੁਰੂ ਮੇਂ ਜੋਤ ਮਿਲ ਗਈ ਹੈ॥੧॥☬ਸਰਬ ਤੁਕਾਂ ਕੇ ਅੰਤ ਮੇਂ ਅਕਾਰ ਵਸੇਸ ਕਾ ਵਾਚਕ ਹੈ ਵਾ ਕਾਫੀਆਂ ਹੈ।
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਚੈ = ਪਰਚ ਜਾਂਦਾ ਹੈ, ਪਤੀਜਦਾ ਹੈ। ਕੰਚਨ = ਸੋਨਾ, ਸੋਨੇ ਵਰਗੀ ਸੁੱਧ। ਕਾਇਆ = ਸਰੀਰ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ ॥੧॥

SikhNet (Spanish)y si por la Gracia del Guru uno llega a conocer a Dios, el cuerpo se vuelve puro como el oro y el Alma se inmerge en el Alma Universal.(1)

ਮੈ. ਹਰਿ ਹਰਿ ਨਾਮੁ ਅਧਾਰੁ ਰਮਈਆ ॥

mai. har har naam adhaar rameea |

Sant Singh KhalsaI take the Support of the Name of the Lord, Har, Har.
Manmohan SinghI have the support of the Name of the Omnipresent Lord God,
Manmohan Singh (Punjabi)ਮੈਂਨੂੰ ਸਰਵ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ।
Fareedkot Teekaਸਰਬ ਮੇਂ (ਰਮਈਆ) ਵਿਆਪਕ ਸਰੂਪ ਦੁਖੋਂ ਕੇ ਹਰਨੇਹਾਰਾ ਜੋ ਹਰੀ ਹੈ, ਮੈਨੇ ਤਿਸ ਕੇ ਹਰਿ ਨਾਮ ਕਾ ਹੀ ਆਸਰਾ ਕੀਆ ਹੈ॥
Prof. Sahib Singhਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ।

ਪਦ ਅਰਥ ਆਧਾਰੁ = ਆਸਰਾ। ਨਾਮੁ ਰਮਈਆ = ਸੋਹਣੇ ਰਾਮ ਦਾ ਨਾਮ।

SikhNet (Spanish)Me apoyo sólo en el Nombre del Señor; sin Su Nombre no podría vivir ni por un momento.

ਖਿਨੁ ਪਲੁ ਰਹਿ. ਨ ਸਕਉ, ਬਿਨੁ ਨਾਵੈ; ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥

khin pal reh. na skau, bin naavai; guramukh har har paatth parreea |1| rahaau |

Sant Singh KhalsaI cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1||Pause||
Manmohan SinghEven for a moment and a trice I can live not without the Name and by Guru's grace read I the Lord God's discourse. Pause.
Manmohan Singh (Punjabi)ਇਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਨਾਮ ਦੇ ਬਾਝੋਂ ਰਹਿ ਨਹੀਂ ਸਕਦਾ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਸੁਆਮੀ ਵਾਹਿਗੁਰੂ ਦੀ ਧਰਮ-ਵਾਰਤਾ ਵਾਚਦਾ ਹਾਂ। ਠਹਿਰਾਉ।
Fareedkot Teekaਤਿਸ ਨਾਮ ਸੇ ਬਿਨਾਂ ਅਬ ਮੈਂ ਖਿਨ ਪਲ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ ਔਰ ਗੁਰੋਂਦ੍ਵਾਰੇ ਹਰਿ ਹਰਿ ਨਾਮ ਕਾ ਪਾਠ ਪੜ੍ਹਿਆ ਹੈ॥੧॥ ਰਹਾਉ ॥
Prof. Sahib Singh(ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ (ਸਕਉਂ) ॥੧॥ ਰਹਾਉ ॥

SikhNet (Spanish)Por la Gracia del Guru recito siempre la Palabra de Dios.

ਏਕੁ ਗਿਰਹੁ. ਦਸ ਦੁਆਰ ਹੈ ਜਾ ਕੇ; ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥

ek girahu. das duaar hai jaa ke; ahinis tasakar panch chor lageea |

Sant Singh KhalsaIn the one house of the body, there are ten gates; night and day, the five thieves break in.
Manmohan SinghThere is one body-house, which has ten doors, the five thieves and burglars, day and night break into it.
Manmohan Singh (Punjabi)ਦੇਹ-ਰੂਪ ਇਕ ਘਰ ਹੈ। ਜਿਸ ਦੇ ਦਸ ਦਰਵਾਜੇ ਹਨ। ਪੰਜ ਹੇਰੂ ਹਨ ਅਤੇ ਸੰਨ੍ਹ ਲਾਉਣ ਵਾਲੇ, ਦਿਨ ਰਾਤ ਇਸ ਨੂੰ ਪਾੜ ਲਾਈ ਜਾਂਦੇ ਹਨ।
Fareedkot Teekaਏਕ ਸਰੀਰ ਰੂਪੀ ਘਰ ਹੈ ਜਿਸ ਕੇ ਦਸ ਇੰਦ੍ਰੇ ਰੂਪੀ ਦਸ ਦਵਾਰੇ ਹੈਂ। ਤਿਸ ਘਰ ਕੋ ਦਿਨੇ ਰਾਤ੍ਰ ਸਦਾ ਕਾਮ, ਕ੍ਰੋਧ ਆਦੀ ਪੰਜ ਚੋਰੀ ਕਰਨੇ ਵਾਲੇ ਚੋਰੋਂ ਸਮ ਲਗੇ ਰਹਿਤੇ ਹੈਂ॥
Prof. Sahib Singhਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ।

ਪਦ ਅਰਥ ਗਿਰਹੁ = ਗ੍ਰਿਹ, (ਸਰੀਰ-) ਘਰ। ਦੁਆਰ = ਦਰਵਾਜ਼ੇ। ਜਾ ਕੇ = ਜਿਸ (ਸਰੀਰ-ਘਰ) ਦੇ। ਅਹਿ = ਦਿਨ। ਨਿਸਿ = ਰਾਤ। ਤਸਕਰ = ਚੋਰ। ਪੰਚ ਚੋਰ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ।

SikhNet (Spanish)En el hogar de mi cuerpo, con sus diez puertas, los cinco ladrones se meten y lo ultrajan;

ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ; ਮਨਮੁਖ ਅੰਧੁਲੇ ਖਬਰਿ. ਨ ਪਈਆ ॥੨॥

dharam arath sabh hir le jaaveh; manamukh andhule khabar. na peea |2|

Sant Singh KhalsaThey steal the entire wealth of one's Dharmic faith, but the blind, self-willed manmukh does not know it. ||2||
Manmohan SinghThey steal the entire wealth of righteousness, but the blind apostate knows it not.
Manmohan Singh (Punjabi)ਉਹ ਸੱਚਾਈ ਦੀ ਸਾਰੀ ਦੌਲਤ ਨੂੰ ਚੋਰੀ ਕਰ ਕੇ ਲੈ ਜਾਂਦੇ ਹਨ, ਪਰ ਅੰਨ੍ਹੇ ਅਧਰਮੀ ਨੂੰ ਇਸ ਦਾ ਕੋਈ ਇਲਮ ਨਹੀਂ।
Fareedkot Teekaਸੋ ਚੋਰ ਇਸ ਕਾ ਧਰਮ ਰੂਪੀ (ਅਰਥੁ) ਧਨ ਵਾ ਧਰਮ ਅਰਥ ਆਦੀ ਚਾਰੋਂ ਫਲ (ਹਿਰਿ) ਚੁਰਾਇ ਲੇ ਜਾਤੇ ਹੈ, ਪਰੰਤੂ ਮਨਮੁਖ ਅਗ੍ਯਾਨੀ ਜੀਵ ਕੋ ਕੁਛ ਖਬਰ ਨਹੀਂ ਪੜਤੀ॥੨॥
Prof. Sahib Singh(ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ॥੨॥

ਪਦ ਅਰਥ ਅਰਥੁ = ਧਨ। ਸਭੁ = ਸਾਰਾ। ਹਿਰਿ ਲੇ ਜਾਵਹਿ = ਚੁਰਾ ਲੈ ਜਾਂਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁਲੇ = (ਆਤਮਕ ਜੀਵਨ ਵਲੋਂ) ਅੰਨ੍ਹੇ ਮਨੁੱਖ ਨੂੰ ॥੨॥

SikhNet (Spanish)se roban mi rectitud y las riquezas de mi Alma, y yo, el ciego, no me doy cuenta. (2)

ਕੰਚਨ ਕੋਟੁ ਬਹੁ ਮਾਣਕਿ ਭਰਿਆ; ਜਾਗੇ ਗਿਆਨ ਤਤਿ ਲਿਵ ਲਈਆ ॥

kanchan kott bahu maanak bhariaa; jaage giaan tat liv leea |

Sant Singh KhalsaThe fortress of the body is overflowing with gold and jewels; when it is awakened by spiritual wisdom, one enshrines love for the essence of reality.
Manmohan SinghThe body-fortress is brimful with gold and gems, When Divine wisdom awakens into it, man comes to enshrine love for reality.
Manmohan Singh (Punjabi)ਦੇਹ-ਰੂਪੀ ਕਿਲ੍ਹਾ ਸੋਨੇ ਤੇ ਜਵੇਹਰ ਨਾਲ ਪਰੀਪੂਰਨ ਹੈ। ਜਦ ਈਸ਼ਵਰੀ ਸਮਝ ਇਸ ਅੰਦਰ ਜਾਗ ਉਠਦੀ ਹੈ ਤਾਂ ਬੰਦੇ ਦਾ ਅਸਲੀਅਤ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਪੁਨਾ ਸਵਰਨ ਕਾ ਕੋਟ ਜੋ ਇਹੁ ਸੂਖਮ ਸਰੀਰ ਹੈ, ਭਾਵ ਅਮੋਲਕ ਔਰ ਦੁਰਲਭ ਹੈ। ਸੋ ਮੰਨਨ ਆਦੀ ਸੁਭ ਗੁਣ ਰੂਪੀ ਮਾਣਕੋਂ ਸੇ ਭਰਿਆ ਹੂਆ ਹੈ। ਜੋ ਇਸ ਕੋਟ ਮੇਂ ਗਿਆਨ ਜਾਗ੍ਰਤ ਮੇਂ ਜਾਗੇ ਹੈਂ ਤਿਨੋਂ ਨੇ ਤਿਸ ਚੇਤਨ ਤਤ ਸਰੂਪ ਮੇਂ ਅਪਨੀ ਬ੍ਰਿਤੀ ਲਗਾਈ ਹੈ॥
Prof. Sahib Singhਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ (ਉਹ ਆਪਣਾ ਆਤਮ ਧਨ ਬਚਾ ਲੈਂਦੇ ਹਨ)।

ਪਦ ਅਰਥ ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਮਾਣਕਿ = ਮਾਣਕੀਂ, ਮਾਣਕਾਂ ਨਾਲ, ਉੱਚੇ ਆਤਮਕ ਗੁਣਾਂ ਨਾਲ। ਜਾਗੇ = ਜਿਹੜੇ ਮਨੁੱਖ ਜਾਗਦੇ ਰਹੇ, ਸੁਚੇਤ ਰਹੇ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੇ ਤੱਤ ਵਿਚ। ਲਿਵ ਲਈਆ = ਸੁਰਤ ਜੋੜ ਕੇ।

SikhNet (Spanish)Mi cuerpo es una fortaleza de oro engarzado de joyas; cuando en él la Sabiduría despierta, se entona en la Quintaesencia de Dios.

ਤਸਕਰ ਹੇਰੂ. ਆਇ ਲੁਕਾਨੇ; ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥

tasakar heroo. aae lukaane; gur kai sabad pakarr bandh peea |3|

Sant Singh KhalsaThe thieves and robbers hide out in the body; through the Word of the Guru's Shabad, they are arrested and locked up. ||3||
Manmohan SinghThe thieves and snatchers are hid in the body. By means of Guru's hymns, he arrests and binds them down.
Manmohan Singh (Punjabi)ਚੋਰ ਅਤੇ ਲੁੱਟਣ ਵਾਲੇ ਦੇਹ ਅੰਦਰ ਛੁਪੇ ਹੋਏ ਹਨ, ਗੁਰਾਂ ਦੀ ਬਾਣੀ ਦੇ ਜ਼ਰੀਏ ਉਹ ਉਨ੍ਹਾਂ ਨੂੰ ਫੜ ਕੇ ਨਰੜ ਲੈਂਦੇ ਹੈ।
Fareedkot Teekaਕਾਮ, ਕ੍ਰੋਧ ਆਦੀ ਜੋ ਚੋਰ ਧਰਮ ਰੂਪੀ ਧਨ ਕੇ (ਹੇਰੂ) ਹਰਨੇ ਵਾ ਦੇਖਨੇ ਵਾਲੇ ਸੇ ਆਇ ਕਰ ਸਰੀਰ ਮੇਂ ਲੁਕੇ ਹੂਏ ਥੇ, ਤਿਨ ਚੋਰੋਂ ਕੋ ਸਤਿਗੁਰੋਂ ਕੇ ਸਬਦ ਕਰ ਪਕੜ ਕੇ ਬੰਧਨ ਮੇਂ ਪਾਇ ਲੀਆ ਹੈ, ਭਾਵ ਯਹਿ ਕਾਮ ਕ੍ਰੋਧ ਆਦੀ ਵਿਕਾਰ ਦੂਰ ਭਏ ਹੈਂ॥੩॥
Prof. Sahib Singh(ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਉਹ (ਸੁਚੇਤ) ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ॥੩॥

ਪਦ ਅਰਥ ਤਸਕਰ = ਚੋਰ। ਹੇਰੂ = ਡਾਕੂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਕੜਿ = ਫੜ ਕੇ। ਬੰਧਿ ਪਈਆ = ਬੰਨ੍ਹ ਲਏ ॥੩॥

SikhNet (Spanish)Y aunque en él se esconden los cinco ladrones, la mente los toma del pescuezo y los amarra con la ayuda de la Palabra del Shabd del Guru. (3)

ਹਰਿ ਹਰਿ ਨਾਮੁ ਪੋਤੁ ਬੋਹਿਥਾ; ਖੇਵਟੁ ਸਬਦੁ ਗੁਰੁ. ਪਾਰਿ ਲੰਘਈਆ ॥

har har naam pot bohithaa; khevatt sabad gur. paar langheea |

Sant Singh KhalsaThe Name of the Lord, Har, Har, is the boat, and the Word of the Guru's Shabad is the boatman, to carry us across.
Manmohan SinghThe Lord God's Name is the boat and ship and the Guru's word the boatman, through whom the mortal crosses the world-ocean.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਬੇੜੀ ਤੇ ਜਹਾਜ਼ ਹੈ ਅਤੇ ਗੁਰਾਂ ਦੀ ਬਾਣੀ ਮਲਾਹ ਹੈ, ਜਿਨ੍ਹਾਂ ਦੀ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਹਰੀ ਕਾ ਨਾਮ ਹੀ ਸਰਬ ਸੁਖੋਂ ਕਾ (ਪੋਤੁ) ਖਜਾਨਾ ਹੈ, ਹਰੀ ਕਾ ਨਾਮ ਹੀ ਸੰਸਾਰ ਸਮੁੰਦਰ ਕੇ ਤਾਰਨੇ ਕੌ (ਬੋਹਥਾ) ਜਹਾਜ ਰੂਪ ਹੈ। ਸਤਿਗੁਰ ਜੋ (ਖੇਵਟੁ) ਮਲਾਹ ਰੂਪ ਹੈਂ, ਸੋ ਅਪਨਾ (ਸਬਦੁ) ਉਪਦੇਸ ਦੇ ਕਰ ਤਿਸ ਭਵਸਾਗਰ ਸੇ ਪਾਰ ਕਰ ਦੇਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਪਦ ਅਰਥ ਪੋਤੁ = ਜਹਾਜ਼। ਬੋਹਿਥਾ = ਜਹਾਜ਼। ਖੇਵਟੁ = ਮਲਾਹ।

SikhNet (Spanish)El Nombre del Señor es el Barco; la Palabra del Shabd del Guru, el Barquero que nos transporta.

ਜਮੁ ਜਾਗਾਤੀ ਨੇੜਿ. ਨ ਆਵੈ; ਨਾ ਕੋ ਤਸਕਰੁ ਚੋਰੁ ਲਗਈਆ ॥੪॥

jam jaagaatee nerr. na aavai; naa ko tasakar chor lageea |4|

Sant Singh KhalsaThe Messenger of Death, the tax collector, does not even come close, and no thieves or robbers can plunder you. ||4||
Manmohan SinghDeath's courier, the tax-gatherer, comes not near the Guru's slave and no burglar or thief thieves.
Manmohan Singh (Punjabi)ਮੌਤ ਦਾ ਦੂਤ, ਮਸੂਲੀਆ, ਗੁਰਾਂ ਦੇ ਗੋਲੇ ਦੇ ਤਜ਼ਦੀਕ ਨਹੀਂ ਆਉਂਦਾ ਅਤੇ ਸੰਨ੍ਹ ਲਾਉਣ ਵਾਲਾ ਜਾਂ ਹੇਰੂ ਚੋਰੀ ਨਹੀਂ ਕਰਦਾ।
Fareedkot Teekaਪੁਨਾ ਜਮ ਰੂਪੀ ਜਗਾਤੀਆ ਤਿਨ ਕੇ ਨਿਕਟ ਨਹੀਂ ਆਵਤਾ ਹੈ, ਨਾ ਫੇਰ ਕੋਈ ਕਾਮ, ਕ੍ਰੋਧ ਆਦੀ ਧਾੜਵੀ ਚੋਰ ਲਗਤਾ ਹੈ॥੪॥
Prof. Sahib Singhਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥

ਪਦ ਅਰਥ ਜਾਗਾਤੀ = ਮਸੂਲੀਆ। ਕੋ ਤਸਕਰੁ = ਕੋਈ ਚੋਰ। ਲਗਈਆ = ਸੰਨ੍ਹ ਲਾਂਦਾ ॥੪॥

SikhNet (Spanish)Así, el recaudador de impuestos no se nos acerca y nuestro interior no es transgredido ni despojado por algún ladrón. (4)

ਹਰਿ ਗੁਣ ਗਾਵੈ ਸਦਾ ਦਿਨੁ ਰਾਤੀ; ਮੈ. ਹਰਿ ਜਸੁ ਕਹਤੇ. ਅੰਤੁ ਨ ਲਹੀਆ ॥

har gun gaavai sadaa din raatee; mai. har jas kahate. ant na laheea |

Sant Singh KhalsaI continuously sing the Glorious Praises of the Lord, day and night; singing the Lord's Praises, I cannot find His limits.
Manmohan SinghDay and night I ever sing God's virtues. Uttering the Lord's praises, I find not His limit.
Manmohan Singh (Punjabi)ਦਿਨ ਰਾਤ ਮੈਂ ਹਮੇਸ਼ਾਂ ਵਾਹਿਗੁਰੂ ਦੀਆਂ ਨੇਕੀਆਂ ਗਾਇਨ ਕਰਦਾ ਹਾਂ। ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹੋਏ, ਮੈਨੂੰ ਉਸ ਦੇ ਓੜਕ ਦਾ ਪਤਾ ਨਹੀਂ ਲੱਗਦਾ।
Fareedkot Teekaਐਸੇ ਹਰੀ ਕੇ ਗੁਣੋਂ ਕੋ ਹਮ ਦਿਨੇ ਰਾਤੀ ਸਦਾ ਗਾਵਤੇ ਹੈਂ, ਪਰੰਤੂ ਮੈਂ ਤਿਸ ਹਰੀ ਜਸ ਕੋ ਕਹਤੇ ਹੂਏ ਨੇ ਤਿਸ ਕਾ ਅੰਤ ਨਹੀਂ ਲਖ੍ਯਾ ਹੈ, ਭਾਵ ਸੇ ਤਿਸ ਕਾ ਜਸ ਬਿਅੰਤ ਹੈ॥
Prof. Sahib Singhਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ।

ਪਦ ਅਰਥ ਗਾਵੈ = ਗਾ ਰਿਹਾ ਹੈ। ਜਸੁ = ਸਿਫ਼ਤਿ-ਸਾਲਾਹ! ਕਹਤੇ = ਕਹਿੰਦਿਆਂ। ਅੰਤੁ = ਸਿਫ਼ਤਾਂ ਦਾ ਹੱਦ-ਬੰਨਾ।

SikhNet (Spanish)Entonces uno canta la Alabanza del Señor por siempre y para siempre.

ਗੁਰਮੁਖਿ ਮਨੂਆ ਇਕਤੁ ਘਰਿ ਆਵੈ; ਮਿਲਉ ਗੋੁਪਾਲ. ਨੀਸਾਨੁ ਬਜਈਆ ॥੫॥

guramukh manooaa ikat ghar aavai; milau guopaal. neesaan bajeea |5|

Sant Singh KhalsaThe mind of the Gurmukh returns to its own home; it meets the Lord of the Universe, to the beat of the celestial drum. ||5||
Manmohan SinghBy Guru's grace, the mind comes into its one Home and then it meets with the World Cherisher, with the beat of drum.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਨ ਆਪਣੇ ਇਕ ਗ੍ਰਹਿ ਅੰਦਰ ਆ ਜਾਂਦਾ ਹੈ ਅਤੇ ਤਦ ਇਹ ਵੱਜਦੇ ਵਾਜੇ ਨਾਲ ਸੰਸਾਰ ਦੇ ਪਾਲਣ-ਪੋਸਣਹਾਰ ਨਾਲ ਮਿਲਦਾ ਹੈ।
Fareedkot Teekaਗੁਰੋਂ ਦ੍ਵਾਰੇ ਉਪਦੇਸ਼ ਲੇ ਕਰ ਜਬ ਮੇਰਾ ਮਨ ਤਿਸ ਇਕਾਗ੍ਰਤਾ ਕੇ ਘਰ ਮੇਂ ਆਵੇ ਤਬ ਨਾਮ ਉਚਾਰਨ ਰੂਪੀ (ਨੀਸਾਨੁ) ਨਗਾਰੇ ਕੋ ਬਜਾਇ ਕਰ ਤਿਸ ਗੋਪਾਲ ਕੋ ਮੈਂ ਮਿਲੂੰ ॥੫॥
Prof. Sahib Singhਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ॥੫॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਇਕਤੁ = ਇੱਕ ਵਿਚ ਹੀ। ਘਰਿ = ਘਰ ਵਿਚ। ਇਕਤੁ ਘਰਿ = ਇੱਕ ਘਰ ਵਿਚ ਹੀ, ਪ੍ਰਭੂ ਦੇ ਚਰਨਾਂ ਵਿਚ ਹੀ। ਆਵੈ = ਆ ਜਾਂਦਾ ਹੈ। ਮਿਲਉ = ਮਿਲਉਂ, ਮੈਂ ਮਿਲ ਰਿਹਾ ਹਾਂ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਨੀਸਾਨੁ ਬਜਈਆ = ਨੀਸਾਨੁ ਬਜਾਇ, ਢੋਲ ਵਜਾ ਕੇ, ਨਿਸੰਗ ਹੋ ਕੇ, ਝਾਕਾ ਲਾਹ ਕੇ ॥੫॥

SikhNet (Spanish)Por la Gracia del Guru la mente llega hasta su propio Hogar, es entonces cuando uno encuentra, sin lugar a dudas, a Dios. (5)

ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ; ਸ੍ਰਵਨ ਬਾਣੀ ਗੁਰਸਬਦੁ ਸੁਣਈਆ ॥

nainee dekh daras man tripatai; sravan baanee gurasabad suneea |

Sant Singh KhalsaGazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.
Manmohan SinghSeeing the Lord's vision with my eyes my soul is sated and with mine ears, hear I the Guru's hymns and instruction.
Manmohan Singh (Punjabi)ਆਪਣੀਆਂ ਅੱਖਾਂ ਨਾਲ ਪ੍ਰਭੂ ਦਾ ਦਰਸ਼ਨ ਵੇਖ, ਮੇਰੀ ਆਤਮਾ ਰੱਜ ਗਈ ਹੈ ਅਤੇ ਆਪਣਿਆਂ ਕੰਨਾਂ ਨਾਲ ਮੈਂ ਗੁਰਾਂ ਦੀ ਬਾਣੀ ਤੇ ਉਪਦੇਸ਼ ਸੁਣਦਾ ਹਾਂ।
Fareedkot Teekaਨੇਤ੍ਰੋਂ ਸੇ ਸਤਿਗੁਰੋਂ ਕਾ ਦਰਸ਼ਨ ਦੇਖ ਕਰ ਮੇਰਾ ਮਨ ਤ੍ਰਿਪਤ ਹੋ ਜਾਵੈ ਔ ਸ੍ਰਵਣੋਂ ਕਰ ਗੁਰੋਂ ਕੇ ਸਬਦ ਰੂਪੀ ਬਾਣੀ ਕੋ ਮੈਂ ਸੁਨਨਾ ਕਰੋਂ॥
Prof. Sahib Singhਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ।

ਪਦ ਅਰਥ ਨੈਨੀ = ਨੈਨੀਂ, ਅੱਖਾਂ ਨਾਲ। ਦੇਖਿ = ਵੇਖ ਕੇ। ਤ੍ਰਿਪਤੈ = (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ। ਸ੍ਰਵਨ = ਕੰਨ।

SikhNet (Spanish)Mi mente está contenta teniendo Su Visión y con mis oídos escucho la Palabra del Shabd del Guru.

ਸੁਨਿ ਸੁਨਿ ਆਤਮ ਦੇਵ ਹੈ ਭੀਨੇ; ਰਸਿ ਰਸਿ ਰਾਮ ਗੋਪਾਲ ਰਵਈਆ ॥੬॥

sun sun aatam dev hai bheene; ras ras raam gopaal raveea |6|

Sant Singh KhalsaListening, listening, my soul is softened, delighted by His subtle essence, chanting the Name of the Lord of the Universe. ||6||
Manmohan SinghContinually hearing the Guru's word, the human soul is softened and delighted with the Lord's elixir and utters the Master's Name.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਇਕ-ਰਸ ਸ੍ਰਵਣ ਕਰਨ ਦੁਆਰਾ ਮਨੁੱਖੀ ਆਤਮਾ ਪ੍ਰਭੂ ਦੇ ਅੰਮ੍ਰਿਤ ਨਾਲ ਨਰਮ ਤੇ ਪ੍ਰਸੰਨ ਹੋ ਜਾਂਦੀ ਹੈ ਅਤੇ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ।
Fareedkot Teekaਤਿਸ ਗੁਰ ਬਾਣੀ ਕੋ ਸੁਣ ਸੁਣ ਕਰ ਕੇ ਆਤਮ ਦੇਵ ਮੇਂ ਹਮ ਭੀਨੇ ਹੈਂ। ਤਿਸੀ ਕਰ (ਰਸਿ) ਪ੍ਰੇਮ ਮੇਂ (ਰਸਿ) ਤਦਾਕਾਰ ਹੋਇ ਕਰ (ਰਾਮ) ਵਿਆਪਕ ਸਰੂਪ ਗੋਪਾਲ ਕੋ ਸਦਾ ਰਾਵਤੇ ਹੈਂ॥੬॥
Prof. Sahib Singh(ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥

ਪਦ ਅਰਥ ਸੁਨਿ = ਸੁਣ ਕੇ। ਆਤਮਦੇਵ = ਆਤਮਾ, ਜਿੰਦ। ਹੈ ਭੀਨੇ = ਭਿੱਜਿਆ ਰਹਿੰਦਾ ਹੈ। ਰਸਿ = ਰਸ ਨਾਲ, ਸੁਆਦ ਨਾਲ। ਰਸਿ ਰਸਿ = ਬੜੇ ਸੁਆਦ ਨਾਲ। ਰਵਈਆ = ਸਿਮਰਦਾ ਹੈ ॥੬॥

SikhNet (Spanish)Escuchándola, mi ser se imbuye en Ella y entonces con todo mi amor alabo al Señor. (6)

ਤ੍ਰੈ ਗੁਣ ਮਾਇਆ ਮੋਹਿ ਵਿਆਪੇ; ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥

trai gun maaeaa mohi viaape; tureea gun hai guramukh laheea |

Sant Singh KhalsaIn the grip of the three qualities, they are engrossed in love and attachment to Maya; only as Gurmukh do they find the absolute quality, absorption in bliss.
Manmohan SinghMen of three qualities are engrossed in the love of mammon. It is through the Guru, that man attains to the supreme status.
Manmohan Singh (Punjabi)ਤਿੰਨਾਂ ਲੱਛਣਾਂ ਵਾਲੇ ਇਨਸਾਨ, ਦੌਲਤ ਦੀ ਪ੍ਰੀਤ ਅੰਦਰ ਗਲਤਾਨ ਹੋਏ ਹੋਏ ਹਨ। ਗੁਰਾਂ ਦੇ ਰਾਹੀਂ ਹੀ ਮਹਾਨ ਮਰਤਬਾ ਪਰਾਪਤ ਹੁੰਦਾ ਹੈ।
Fareedkot Teekaਤ੍ਰਿਗੁਣੀ ਜੀਵ ਸਭ ਮਾਯਾ ਕੇ ਮੋਹਿ ਮੇਂ ਵਿਆਪੇ ਹੂਏ ਹੈਂ, (ਤੁਰੀਆ) ਚੋਥਾ ਗੁਣ ਜੋ ਆਤਮ ਪਦ ਹੈ, ਸੋ ਗੁਰਮੁਖੋਂ ਨੇ ਹੀ (ਲਹੀਆ) ਪਾਇਆ ਹੈ॥
Prof. Sahib Singhਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।

ਪਦ ਅਰਥ ਤ੍ਰੈਗੁਣ = (ਰਜੋ, ਸਤੋ, ਤਮੋ; ਮਾਇਆ ਦੇ ਇਹ) ਤਿੰਨ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਤੁਰੀਆ ਗੁਣ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ, ਚੌਥਾ ਪਦ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)En las garras de las tres Gunas uno se envuelve en Maya, pero por la Gracia del Guru uno es entonado en el Estado Supremo de Éxtasis.

ਏਕ ਦ੍ਰਿਸਟਿ ਸਭ ਸਮ ਕਰਿ ਜਾਣੈ; ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥

ek drisatt sabh sam kar jaanai; nadaree aavai sabh braham pasareea |7|

Sant Singh KhalsaWith a single, impartial eye, look upon all alike, and see God pervading all. ||7||
Manmohan SinghWith the same one eye, he deems all alike and sees the Supreme Lord pervading all.
Manmohan Singh (Punjabi)ਉੇਸੇ ਇਕ ਅੱਖ ਨਾਲ ਉਹ ਸਾਰਿਆਂ ਨੂੰ ਇਕ ਬਰਾਬਰ ਸਮਝਦਾ ਹੈ ਅਤੇ ਸ਼ਰੋਮਣੀ ਸਾਹਿਬ ਨੂੰ ਸਾਰਿਆਂ ਅੰਦਰ ਵਿਆਪਕ ਵੇਖਦਾ ਹੈ।
Fareedkot Teekaਵੋਹ ਏਕਤਾ ਕੀ ਦ੍ਰਿਸਟ ਕਰ ਸਭ ਕੋ ਸਮਾਨ ਹੀ ਜਾਣਤੇ ਹੈਂ। ਸਰਬ ਪਸਾਰੇ ਮੇਂ ਏਕ ਬ੍ਰਹਮ ਸਰੂਪ ਹੀ ਪਸਰਿਆ ਹੋਇਆ ਤਿਨ ਕੋ (ਨਦਰੀ) ਦ੍ਰਿਸਟੀ ਆਵਤਾ ਹੈ॥੭॥
Prof. Sahib Singh(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ॥੭॥

ਪਦ ਅਰਥ ਸਭ = ਸਾਰੀ ਲੁਕਾਈ। ਸਮ = ਬਰਾਬਰ, ਇਕੋ ਜਿਹਾ। ਜਾਣੈ = ਜਾਣਦਾ ਹੈ। ਨਦਰੀ ਆਵੈ = ਦਿੱਸਦਾ ਹੈ। ਸਭੁ = ਹਰ ਥਾਂ। ਪਸਰਈਆ = ਪਸਰਿਆ ਹੋਇਆ ॥੭॥

SikhNet (Spanish)Así uno ve el todo como Uno y a Dios compenetrándolo todo.(7)

ਰਾਮ ਨਾਮੁ ਹੈ ਜੋਤਿ ਸਬਾਈ; ਗੁਰਮੁਖਿ ਆਪੇ ਅਲਖੁ ਲਖਈਆ ॥

raam naam hai jot sabaaee; guramukh aape alakh lakheea |

Sant Singh KhalsaThe Light of the Lord's Name permeates all; the Gurmukh knows the unknowable.
Manmohan SinghThe light of the Lord's Name is permeating all, The Guru-ward automatically comes to perceive the unperceivable.
Manmohan Singh (Punjabi)ਪ੍ਰਭੂ ਦੇ ਨਾਮ ਦੀ ਰੋਸ਼ਨੀ ਸਾਰਿਆਂ ਅੰਦਰ ਰਮ ਰਹੀ ਹੈ। ਗੁਰੂ-ਅਨੁਸਾਰੀ ਖੁਦ-ਬ-ਖੁਦ ਹੀ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ।
Fareedkot Teekaਜਿਸ ਵਾਹਿਗੁਰੂ ਕਾ ਨਾਮ ਰਾਮ ਹੈ, ਤਿਸੀ ਕੀ ਜੋਤ ਸਭ ਮੇਂ ਆਈ ਹੋਈ ਹੈ। ਸੋ ਤਿਸ ਅਲਖ ਸਰੂਪ ਕੋ ਗੁਰਮੁਖੋਂ ਨੇ ਅਪਨਾ ਆਪ ਜਾਨ ਕਰ ਲਖ ਲੀਆ ਹੈ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ।

ਪਦ ਅਰਥ ਸਬਾਈ = ਸਾਰੀ ਸ੍ਰਿਸ਼ਟੀ। ਗੁਰਮੁਖਿ ਲਖਈਆ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਮਝ ਲੈਂਦਾ ਹੈ। ਆਪੇ = ਆਪ ਹੀ। ਅਲਖ = ਉਹ ਪਰਮਾਤਮਾ ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ।

SikhNet (Spanish)El Nombre del Señor lo compenetra todo; por la Gracia del Guru uno conoce al Dios Incognoscible.

ਨਾਨਕ ਦੀਨ ਦਇਆਲ ਭਏ ਹੈ; ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

naanak deen deaal bhe hai; bhagat bhaae har naam sameea |8|1|4|

Sant Singh KhalsaO Nanak, the Lord has become merciful to the meek; through loving adoration, he merges in the Lord's Name. ||8||1||4||
Manmohan SinghGod has become merciful unto meek Nanak, who through His living adoration has been absorbed in His Name.
Manmohan Singh (Punjabi)ਵਾਹਿਗੁਰੂ ਮਸਕੀਨ ਨਾਨਕ ਤੇ ਮਿਹਰਬਾਨ ਹੋ ਗਿਆ ਹੈ, ਜੋ ਉਸ ਦੀ ਪ੍ਰੇਮ-ਮਈ ਉਪਾਸ਼ਨਾ ਦੇ ਰਾਹੀਂ ਉਸ ਦੇ ਨਾਮ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਕੇ ਆਗੇ ਦੀਨਤਾ ਸੰਯੁਕਤ ਹੂਆ ਹੈ ਤਿਸ ਪਰ ਸੋ ਹਰੀ ਦਿਆਲ ਭਏ ਹੈਂ। ਸੋ ਪੁਰਸ਼ ਪ੍ਰੇਮ ਭਗਤੀ ਕਰ ਤਿਸ (ਨਾਮੁ) ਵਾਹਿਗੁਰੂ ਮੇਂ ਸਮਾਇਆ ਹੈ॥੮॥੧॥੪॥☬ਨਾਮ ਸੇ ਅਪਨਾ ਲਾਭ ਦਿਖਾਇ ਕਰ ਭਗਤੋਂ ਕੋ ਪ੍ਰਮਾਣੋਂ ਸਹਤ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥

ਪਦ ਅਰਥ ਭਗਤਿ ਭਾਇ = ਭਗਤੀ ਦੇ ਭਾਵ ਨਾਲ। {ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ}। ਨਾਮਿ = ਨਾਮ ਵਿਚ ॥੮॥੧॥੪॥

SikhNet (Spanish)Dice Nanak, el Señor ha mostrado Su Bondad hacia mí, el desamparado, y a través de Su Amorosa Adoración, me he fundido en Su Nombre.(8-1-4)

Open this shabad →

Shabad Guru Ramdas Ji Raag Bilaaval continues on Ang 834

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ; ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥

har har naam seetal jal dhiaavahu; har chandan vaas sugandh gandheea |

Sant Singh KhalsaMeditate on the cool water of the Name of the Lord, Har, Har. Perfume yourself with the fragrant scent of the Lord, the sandalwood tree.
Manmohan SinghContemplate thou the cool water like Name, of the Lord God. One is perfumed with the scent and fragrance of God, the sandal.
Manmohan Singh (Punjabi)ਤੂੰ ਠੰਢੇ ਪਾਣੀ ਵਰਗੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਵਾਹਿਗੁਰੂ ਚੰਨਣ ਦੀ ਮਹਿਕ ਅਤੇ ਖੁਸ਼ਬੂ ਨਾਲ ਇਨਸਾਨ ਮੁਅੱਤਰ ਹੋ ਜਾਂਦਾ ਹੈ।
Fareedkot Teekaਹਰਿ ਹਰਿ ਨਾਮ ਰੂਪੀ ਜਲ ਜੋ ਅੰਤਹਕਰਨ ਕੋ ਸੀਤਲ ਕਰਨੇਹਾਰਾ ਹੈ। ਹੇ ਭਾਈ! ਤਿਸੀ ਕਾ ਧਿਆਵਣਾ ਕਰੋ, ਪੁਨਾ ਸੋ ਹਰੀ ਜੋ ਗੰਧ (ਗੰਧਈਆ) ਗੰਧਾਂ ਮੇਂ ਉਤਮ ਗੰਧੀ ਵਾਲਾ ਚੰਦਨ ਰੂਪ ਹੈ, ਤਿਸੀ ਕੀ ਸੁਸਟੂਗੰਧ ਵਾ ਸੁਜਸੁ ਭਗਤੀ ਕੋ ਲੀਜੀਏ॥
Prof. Sahib Singhਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।

ਪਦ ਅਰਥ ਸੀਤਲ = ਠੰਢ ਪਾਣ ਵਾਲਾ। ਧਿਆਵਹੁ = ਸਿਮਰਿਆ ਕਰੋ। ਵਾਸੁ = ਸੁਗੰਧੀ। ਗੰਧਈਆ = ਸੁਗੰਧਿਤ ਕਰਦੀ ਹੈ।

SikhNet (Spanish)Medita en el Agua Fresca del Nombre del Señor, Jar, Jar y perfuma tu ser con la Fragancia de la Esencia del Señor, el Árbol de Sándalo.

Open this shabad (19 lines, Angs 833-834) →

Ang 833 of 1430