ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਈ ਰੀ; ਪੇਖਿ ਰਹੀ ਬਿਸਮਾਦ ॥
maaee ree; pekh rahee bisamaad |
Sant Singh KhalsaO mother, I am wonder-struck, gazing upon the Lord.
Manmohan SinghO my mother, I am wonderstruck to see my Lord.
Manmohan Singh (Punjabi)ਹੇ ਮੇਰੀ ਮਾਤਾ! ਆਪਣੇ ਸੁਆਮੀ ਨੂੰ ਵੇਖ ਮੈਂ ਅਸਚਰਜ ਹੋ ਗਈ ਹਾਂ।
Fareedkot Teekaਹੇ ਸੰਤ ਜਨੋਂ! ਅਸਚਰਜ ਰੂਪ ਪ੍ਰਮੇਸ੍ਵਰ ਕੋ ਦੇਖ ਰਹੀ ਹੂੰ॥
Prof. Sahib Singhਹੇ (ਮੇਰੀ) ਮਾਂ! (ਪ੍ਰਭੂ ਦੇ ਕੌਤਕ) ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ।ਪਦ ਅਰਥ ਰੀ ਮਾਈ = ਹੇ ਮਾਂ! ਪੇਖਿ = ਵੇਖ ਕੇ। ਬਿਸਮਾਦ = ਹੈਰਾਨ।
SikhNet (Spanish)Oh madre, estoy atónito observando las mil Maravillas del Señor,
ਅਨਹਦ ਧੁਨੀ. ਮੇਰਾ ਮਨੁ ਮੋਹਿਓ; ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥
anahad dhunee. meraa man mohio; acharaj taa ke svaad |1| rahaau |
Sant Singh KhalsaMy mind is enticed by the unstruck celestial melody; its flavor is amazing! ||1||Pause||
Manmohan SinghMy soul is bewitched by the unstruck melody, wondrous is whose relish. Pause.
Manmohan Singh (Punjabi)ਸੁਤੇ ਸਿਧ ਹੋਣ ਵਾਲੇ ਕੀਰਤਨ, ਅਦਭੁਤ ਹੈ ਜਿਸ ਦਾ ਸੁਆਦ, ਨਾਲ ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ।
Fareedkot Teekaਤਿਸ ਕੇ ਨਾਮ ਉਚਾਰਨ ਰੂਪ ਏਕ ਰਸ ਧੁਨੀ ਨੇ ਮੇਰਾ ਮਨ ਮੋਹਿਆ ਹੈ ਔਰ ਤਿਸ ਕਾ ਅਚਰਜ ਹੀ ਸੁਆਦ ਹੈ॥੧॥ ਰਹਾਉ ॥
Prof. Sahib Singhਜਿਸ ਪ੍ਰਭੂ ਦੀ ਜੀਵਨ-ਰੌ ਇਕ-ਰਸ (ਸਾਰੇ ਜਗਤ ਵਿਚ) ਰੁਮਕ ਰਹੀ ਹੈ ਉਸ ਨੇ ਮੇਰਾ ਮਨ ਮੋਹ ਲਿਆ ਹੈ, ਉਸ ਦੇ (ਮਿਲਾਪ ਦੇ) ਆਨੰਦ ਭੀ ਹੈਰਾਨ ਕਰਨ ਵਾਲੇ ਹਨ ॥੧॥ ਰਹਾਉ ॥ਪਦ ਅਰਥ ਅਨਹਦ ਧੁਨੀ = ਜਿਸ ਦੀ ਜੀਵਨ-ਰੌ ਇਕ-ਰਸ ਵਿਆਪ ਰਹੀ ਹੈ ॥੧॥ ਰਹਾਉ ॥
SikhNet (Spanish)mi mente está fascinada con la Melodía Celestial y me regocijo en la Delicia de Su Sabor. (1-Pausa)
ਮਾਤ ਪਿਤਾ ਬੰਧਪ ਹੈ ਸੋਈ; ਮਨਿ ਹਰਿ ਕੋ ਅਹਿਲਾਦ ॥
maat pitaa bandhap hai soee; man har ko ahilaad |
Sant Singh KhalsaHe is my Mother, Father and Relative. My mind delights in the Lord.
Manmohan SinghHe, the Lord, is my Mother, Father and kinsman and my mind is blessed with His Bliss.
Manmohan Singh (Punjabi)ਉਹ ਪ੍ਰਭੂ ਮੇਰੀ ਮਾਂ, ਪਿਓ ਤੇ ਸਨਬੰਧੀ ਹੈ ਅਤੇ ਮੇਰੇ ਚਿੱਤ ਨੂੰ ਉਸ ਦੀ ਖੁਸ਼ੀ ਦੀ ਦਾਤ ਪਰਾਪਤ ਹੋਈ ਹੈ।
Fareedkot Teekaਸੋਈ ਹਮਾਰਾ ਮਾਤਾ, ਪਿਤਾ ਔਰ ਬੰਧਪ ਰੂਪ ਹੈ ਔਰ ਮਨ ਮੇਂ ਹਰੀ ਕਾ (ਅਹਿਲਾਦ) ਅਨੰਦ ਪਰਾਪਤਿ ਹੂਆ ਹੈ॥
Prof. Sahib Singhਹੇ ਮਾਂ! (ਸਭ ਜੀਵਾਂ ਦਾ) ਮਾਂ ਪਿਉ ਸਨਬੰਧੀ ਉਹ ਪ੍ਰਭੂ ਹੀ ਹੈ। (ਮੇਰੇ) ਮਨ ਵਿਚ ਉਸ ਪ੍ਰਭੂ (ਦੇ ਮਿਲਾਪ) ਦਾ ਹੁਲਾਰਾ ਆ ਰਿਹਾ ਹੈ।ਪਦ ਅਰਥ ਬੰਧਪ = ਸਨਬੰਧੀ। ਮਨਿ = ਮਨ ਵਿਚ। ਕੋ = ਦਾ। ਅਹਿਲਾਦ = ਖ਼ੁਸ਼ੀ, ਹੁਲਾਰਾ।
SikhNet (Spanish)Nuestro Señor es nuestro Padre, Madre y Pariente,
ਸਾਧਸੰਗਿ ਗਾਏ ਗੁਨ ਗੋਬਿੰਦ; ਬਿਨਸਿਓ ਸਭੁ ਪਰਮਾਦ ॥੧॥
saadhasang gaae gun gobind; binasio sabh paramaad |1|
Sant Singh KhalsaSinging the Glorious Praises of the Lord of the Universe in the Saadh Sangat, the Company of the Holy, all my illusions are dispelled. ||1||
Manmohan SinghSinging the Lord's praise in the saints ' society, all my illusions are dispelled.
Manmohan Singh (Punjabi)ਸਤਿਸੰਗਤ ਅੰਦਰ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਭੁਲੇਖੇ ਦੂਰ ਹੋ ਗਏ ਹਨ।
Fareedkot Teekaਸੰਤੋਂ ਕੇ ਸੰਗ ਕਰ ਗੋਬਿੰਦ ਕੇ ਗੁਣ ਗਾਏ ਹੈਂ ਔਰ (ਪਰਮਾਦ) ਅਗਿਆਨ ਵਾ ਭੁਲਾਵਾ ਸਭ ਬਿਨਸ ਗਿਆ ਹੈ॥੧॥
Prof. Sahib Singhਹੇ ਮਾਂ! ਜਿਸ ਮਨੁੱਖ ਨੇ ਸਾਧ ਸੰਗਤ ਵਿਚ (ਟਿਕ ਕੇ) ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ, ਉਸ ਦਾ ਸਾਰਾ ਭਰਮ-ਭੁਲੇਖਾ ਦੂਰ ਹੋ ਗਿਆ ॥੧॥ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਸਭੁ = ਸਾਰਾ। ਪਰਮਾਦ = {प्रमाद} ਭੁਲੇਖਾ, ਗ਼ਲਤੀ ॥੧॥
SikhNet (Spanish)sí, nuestra mente es bendecida con Su Dicha y así cantamos las Alabanzas del Señor en la Compañía de los Santos, liberándonos de nuestras ilusiones y engaños. (1)
ਡੋਰੀ ਲਪਟਿ ਰਹੀ ਚਰਨਹ ਸੰਗਿ; ਭ੍ਰਮ ਭੈ ਸਗਲੇ ਖਾਦ ॥
ddoree lapatt rahee charanah sang; bhram bhai sagale khaad |
Sant Singh KhalsaI am lovingly attached to His Lotus Feet; my doubt and fear are totally consumed.
Manmohan SinghI am attached in love with the Lord's feet and my doubt and dread are all eaten up.
Manmohan Singh (Punjabi)ਮੇਰੀ ਪ੍ਰੀਤ ਪ੍ਰਭੂ ਦੇ ਚਰਨਾਂ ਨਾਲ ਲਗੀ ਹੋਈ ਹੈ ਅਤੇ ਮੇਰਾ ਸੰਦੇਹ ਅਤੇ ਡਰ ਸਾਰੇ ਖਾਧੇ ਗਹੇ ਹਨ।
Fareedkot Teekaਪ੍ਰਭੂ ਕੇ ਚਰਨੋਂ ਕੇ ਸੰਗ ਹਮਾਰੀ (ਡੋਰੀ) ਬਿਰਤੀ ਲਪਟ ਰਹੀ ਹੈ ਔਰ ਸਭ ਭਰਮ ਅਰ ਭੈ ਅੰਤਹਕਰਣ ਸੇ (ਖਾਦ) ਖਰਾਦ ਕਰ ਨਿਕਾਲ ਦੀਏ ਹੈਂ ਵਾ ਖਾਇ ਲੀਏ, ਭਾਵ ਦੂਰ ਕੀਏ ਹੈਂ॥
Prof. Sahib Singhਜਿਸ ਮਨੁੱਖ ਦੇ ਚਿੱਤ ਦੀ ਡੋਰ ਪ੍ਰਭੂ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ, ਉਸ ਦੇ ਸਾਰੇ ਭਰਮ ਸਾਰੇ ਡਰ ਮੁੱਕ ਜਾਂਦੇ ਹਨ।ਪਦ ਅਰਥ ਭੈ = ਡਰ {ਬਹੁ-ਵਚਨ}। ਖਾਦ = ਖਾਧੇ ਜਾਂਦੇ ਹਨ, ਮੁੱਕ ਜਾਂਦੇ ਹਨ।
SikhNet (Spanish)Nanak se apoya en Su Único Dios
ਏਕੁ ਅਧਾਰੁ ਨਾਨਕ ਜਨ ਕੀਆ; ਬਹੁਰਿ. ਨ ਜੋਨਿ ਭ੍ਰਮਾਦ ॥੨॥੯੪॥੧੧੭॥
ek adhaar naanak jan keea; bahur. na jon bhramaad |2|94|117|
Sant Singh KhalsaServant Nanak has taken the Support of the One Lord. He shall not wander in reincarnation ever again. ||2||94||117||
Manmohan SinghSlave Nanak has taken the support of One Lord and so he shall wander not in existences again.
Manmohan Singh (Punjabi)ਗੋਲੇ ਨਾਨਕ ਨੇ ਇਕ ਸੁਆਮੀ ਦਾ ਹੀ ਆਸਰਾ ਲਿਆ ਹੈ ਤੇ ਇਸ ਨਹੀਂ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨ ਨੇ ਏਕ ਨਾਮ ਕਾ ਅਧਾਰ ਕੀਆ ਹੈ, ਤਾਂ ਤੇ ਬਹੁਰੋ ਜੋਨੀਓਂ ਮੇਂ ਭਰਮਣਾ ਨਹੀਂ ਹੋਵੇਗਾ॥੨॥੯੪॥੧੧੭॥
Prof. Sahib Singhਹੇ ਦਾਸ ਨਾਨਕ! ਜਿਸ ਨੇ ਸਿਰਫ਼ ਹਰਿ-ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ॥੨॥੯੪॥੧੧੭॥ਪਦ ਅਰਥ ਅਧਾਰੁ = ਆਸਰਾ। ਭ੍ਰਮਾਦ = ਭਟਕਦੇ ॥੨॥੯੪॥੧੧੭॥
SikhNet (Spanish)y así ya no vaga de matriz en matriz. (2-94-117)