ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਬਿਨੁ ਭੈ ਭਗਤੀ; ਤਰਨੁ ਕੈਸੇ ॥
bin bhai bhagatee; taran kaise |
Sant Singh KhalsaWithout the Fear of God, and devotional worship, how can anyone cross over the world-ocean?
Manmohan SinghWithout the Lord's fear and devotional service, how can one cross the world-ocean?
Manmohan Singh (Punjabi)ਸਾਹਿਬ ਦੇ ਡਰ ਅਤੇ ਪ੍ਰੇਮ-ਮਈ ਸੇਵਾ ਦੇ ਬਾਝੋਂ ਇਨਸਾਨ ਦ ਕਿਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ?
Fareedkot Teekaਹੇ ਵਾਹਿਗੁਰੂ! ਤੇਰੇ ਭੈ ਔਰ ਭਗਤੀ ਤੇ ਬਿਨਾਂ ਇਸ ਜੀਵ ਕਾ ਸੰਸਾਰ ਤੇ ਤਰਨਾ ਕੈਸੇ ਹੋਵੈ?
Prof. Sahib Singhਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ।ਪਦ ਅਰਥ ਭੈ ਬਿਨੁ = (ਸੰਬੰਧਕ 'ਬਿਨੁ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਤੋਂ ਬਿਨਾ। ਤਰਨੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਕੈਸੇ = ਕਿਵੇਂ?
SikhNet (Spanish)¿Cómo puede uno ser redimido sin la Alabanza y el Temor Reverencial al Señor?
ਕਰਹੁ ਅਨੁਗ੍ਰਹੁ. ਪਤਿਤ, ਉਧਾਰਨ; ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥
karahu anugrahu. patit, udhaaran; raakh suaamee aap bharose |1| rahaau |
Sant Singh KhalsaBe kind to me, O Saving Grace of sinners; preserve my faith in You, O my Lord and Master. ||1||Pause||
Manmohan SinghO Lord, the saviour of sinners, show mercy unto me and keep me under Thy patronage. Pause.
Manmohan Singh (Punjabi)ਹੇ ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਸਾਹਿਬ! ਮੇਰੇ ਉਤੇ ਰਹਿਮ ਧਾਰ ਅਤੇ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਠਹਿਰਾਉ।
Fareedkot Teekaਤਾਂ ਤੇ ਹੇ ਪਤਿਤ ਉਧਾਰਨ ਸ੍ਵਾਮੀ! ਆਪ ਹੀ ਹਮਾਰੇ ਪਰ ਕ੍ਰਿਪਾ ਕਰੋ ਔ ਅਪਨੇ ਭਰੋਸੇ ਹਮ ਕੋ ਰਾਖੀਏ॥੧॥ ਰਹਾਉ ॥
Prof. Sahib Singhਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ ॥ਪਦ ਅਰਥ ਅਨੁਗ੍ਰਹੁ = ਦਇਆ, ਕਿਰਪਾ। ਪਤਿਤ ਉਧਾਰਨ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਸੁਆਮੀ = ਹੇ ਮਾਲਕ! ਆਪ ਭਰੋਸੇ = ਆਪ ਦੇ ਆਸਰੇ, ਤੇਰੇ ਆਸਰੇ। ਰਾਖ = ਮਦਦ ਕਰ ॥੧॥ ਰਹਾਉ ॥
SikhNet (Spanish)Oh Emancipador de los transgresores, ten Compasión de mí para que me apoye sólo en Tu Esperanza. (1-Pausa)
ਸਿਮਰਨੁ. ਨਹੀ ਆਵਤ. ਫਿਰਤ ਮਦ ਮਾਵਤ; ਬਿਖਿਆ ਰਾਤਾ ਸੁਆਨ ਜੈਸੇ ॥
simaran. nahee aavat. firat mad maavat; bikhiaa raataa suaan jaise |
Sant Singh KhalsaThe mortal does not remember the Lord in meditation; he wanders around intoxicated by egotism; he is engrossed in corruption like a dog.
Manmohan SinghMen embraces not Lord's meditation, wanders about inebriated with ego and is engrossed in enormities like a dog.
Manmohan Singh (Punjabi)ਇਨਸਾਨ ਸੁਆਮੀ ਦੀ ਬੰਦਗੀ ਧਾਰਨ ਨਹੀਂ ਕਰਦਾ, ਹੰਕਾਰ ਅੰਦਰ ਗੁਟ ਹੋਇਆ ਫਿਰਦਾ ਹੈ ਅਤੇ ਕੁੱਤੇ ਦੀ ਤਰ੍ਹਾਂ ਕੁਕਰਮਾਂ ਅੰਦਰ ਗਲਤਾਨ ਹੇ।
Fareedkot Teekaਇਸ ਜੀਵ ਕੋ ਤੇਰਾ ਸਿਮਰਨ ਨਹੀਂ ਆਵਤਾ, ਔ ਵਿਸਿਅਹੁ ਮੇਂ ਰਾਤਾ ਹੂਆ ਔ ਮਦ ਮੇਂ ਮਾਤਾ ਹੂਆ ਐਸੇ ਫਿਰਤਾ ਹੈਂ ਜੈਸੇ ਦਰ ਦਰ ਮੇਂ (ਸੁਆਨ) ਕੂਕਰ ਭ੍ਰਮਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।ਪਦ ਅਰਥ ਨਹੀ ਆਵਤ = ਨਹੀਂ ਆਉਂਦਾ, ਜਾਚ ਨਹੀਂ। ਮਦ = ਨਸ਼ਾ। ਮਾਵਤ = ਮਸਤ। ਬਿਖਿਆ = ਮਾਇਆ। ਰਾਤਾ = ਰੰਗਿਆ ਹੋਇਆ, ਮਗਨ। ਸੁਆਨ ਜੈਸੇ = ਜਿਵੇਂ ਕੁੱਤਾ (ਭਟਕਦਾ ਫਿਰਦਾ ਹੈ)।
SikhNet (Spanish)No sé cómo Contemplarte y viviendo intoxicado por mi ego, me aferro como un perro a las migajas que Maya me avienta.
ਅਉਧ ਬਿਹਾਵਤ ਅਧਿਕ ਮੋਹਾਵਤ; ਪਾਪ ਕਮਾਵਤ ਬੁਡੇ ਐਸੇ ॥੧॥
aaudh bihaavat adhik mohaavat; paap kamaavat budde aise |1|
Sant Singh KhalsaUtterly cheated, his life is slipping away; committing sins, he is sinking away. ||1||
Manmohan SinghCommitting sins and being badly cheated his life is passing away and like this he sinks down.
Manmohan Singh (Punjabi)ਗੁਨਾਹ ਕਮਾਉਂਦੇ ਅਤੇ ਬੁਰੀ ਤਰ੍ਹਾਂ ਠਗੇ ਜਾਂਦੇ ਹੋਏ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹ ਡੁੱਬ ਜਾਂਦਾ ਹੈ।
Fareedkot Teekaਇਹ ਜੀਵ ਵਿਸਿਅਹੁ ਮੇਂ ਪ੍ਰੀਤੀ ਕਰ ਅਪਨੇ ਆਪ ਕੋ (ਅਧਿਕ) ਅਤੀ (ਮੋਹਾਵਤ) ਠਗਾਵਤੇ ਹੂਏ, ਪਾਪੋਂ ਕੋ ਕਮਾਵਤੇ, ਆਰਬਲਾ ਕੋ ਬਿਤਾਵਤੇ, ਐਸੇ ਹੀ ਡੂਬੇ ਹੈਂ॥੧॥☬ਤਾਂ ਤੇ ਹਮਾਰੀ ਇਹ ਬੇਨਤੀ ਹੈ:
Prof. Sahib Singhਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥ਪਦ ਅਰਥ ਅਉਧ = ਉਮਰ। ਅਧਿਕ = ਬਹੁਤ। ਮੋਹਾਵਤ = ਠੱਗਿਆ ਜਾਂਦਾ ਹੈ। ਬੁਡੇ = ਡੁੱਬਦੇ ਜਾਂਦੇ ਹਨ। ਐਸੇ = ਇਉਂ ॥੧॥
SikhNet (Spanish)Y siendo desviado, mi vida pasa en vano, y cometiendo error tras error me hundo cada vez más en mi inconciencia. (1)
ਸਰਨਿ ਦੁਖ ਭੰਜਨ. ਪੁਰਖ ਨਿਰੰਜਨ; ਸਾਧੂ ਸੰਗਤਿ ਰਵਣੁ ਜੈਸੇ ॥
saran dukh bhanjan. purakh niranjan; saadhoo sangat ravan jaise |
Sant Singh KhalsaI have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.
Manmohan SinghMy Immaculate Lord, the Destroyer of distress, I have entered Thine sanctuary, Unite me Thou with the guild of saints, so that I may repeat Thy Name.
Manmohan Singh (Punjabi)ਹੇ ਦਰਦ ਨਸ਼ਟ ਕਰਨਹਾਰ, ਮੇਰੇ ਪਵਿੱਤਰ ਪ੍ਰਭੂ, ਮੈਂ ਤੇਰੀ ਪਨਾਹ ਲਈ ਹੈ, ਤੂੰ ਮੈਨੂੰ ਸਤਿਸੰਗਤ ਨਾਲ ਜੋੜਦੇ, ਤਾਂ ਜੋ ਤੇਰੇ ਨਾਮ ਦਾ ਉਚਾਰਨ ਕਰਾਂ।
Fareedkot Teekaਹੇ ਸਰਣਾਗਤੋਂ ਕੇ ਦੁਖ ਦੂਰ ਕਰਨਹਾਰੇ ਨਿਰੰਜਨ ਪੁਰਖ! ਹਮਾਰੇ ਪਰ ਐਸੇ ਕ੍ਰਿਪਾਲ ਹੋਵੋ, ਜਿਸ ਤਰਾਂ ਤੇਰੇ ਸਾਧ ਸੰਗ ਮੇਂ (ਰਵਣੁ) ਚਲ ਕਰ ਪ੍ਰਾਪਤਿ ਹੋਵੇ, ਵਾ ਤਿਨ ਦੁਆਰੇ ਤੇਰਾ ਨਾਮ (ਰਵਣੁ) ਉਚਾਰਨ ਕਰੀਏ॥
Prof. Sahib Singhਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ।ਪਦ ਅਰਥ ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ! ਰਵਣੁ = ਸਿਮਰਨ। ਜੈਸੇ = ਜਿਵੇਂ ਹੋ ਸਕੇ।
SikhNet (Spanish)Ahora busco Tu Refugio, oh Aniquilador de la tristeza, oh Purusha Inmaculado, y viviendo en la Compañía de Tus Santos recito Tu Nombre.
ਕੇਸਵ. ਕਲੇਸ ਨਾਸ ਅਘ ਖੰਡਨ; ਨਾਨਕ. ਜੀਵਤ ਦਰਸ ਦਿਸੇ ॥੨॥੯॥੧੨੫॥
kesav. kales naas agh khanddan; naanak. jeevat daras dise |2|9|125|
Sant Singh KhalsaO Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||
Manmohan SinghO the Beauteously haired Lord the Destroyer of pain and the Dispeller of pain and the Dispeller of sins, Nanak lives only by seeing Thine vision.
Manmohan Singh (Punjabi)ਹੇ ਦੁੱਖ ਮੇਟਣਹਾਰ! ਅਤੇ ਪਾਪ ਕੱਟਣਹਾਰ ਸੰਦਰਾਂ ਕੇਸਾਂ ਵਾਲੇ ਸੁਆਮੀ, ਨਾਨਕ ਕੇਵਲ ਤੇਰਾ ਦਰਸ਼ਨ ਵੇਖ ਕੇ ਹੀ ਜੀਉਂਦਾ ਹੈ।
Fareedkot Teekaਹੇ ਕੇਸਵ ਕਲੇਸੋਂ ਕੇ ਨਾਸਕ ਪਾਪੋਂ ਕੇ ਖੰਡਨਹਾਰੇ ਵਾਹਿਗੁਰੂ! ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੇਰਾ ਦਰਸਨ ਦਿਸੇ ਤਉ ਹੀ ਜੀਵਤੇ ਹੈਂ॥੨॥੯॥੧੨੫॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥ਪਦ ਅਰਥ ਕੇਸਵ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ {केशाः प्रशस्याः सन्ति अस्य}। ਕਲੇਸ ਨਾਸ = ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਅਘ ਖੰਡਨ = ਹੇ ਪਾਪਾਂ ਦੇ ਨਾਸ ਕਰਨ ਵਾਲੇ! ਦਿਸੇ = ਦਿੱਸਿਆਂ ॥੨॥੯॥੧੨੫॥
SikhNet (Spanish)Oh Señor de Cabello Maravilloso, Destructor del error y del dolor, Nanak vive sólo para obtener el Bendito Darshan de Tu Visión.(2-9-125)