ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯ ॥
raag bilaaval mahalaa 5 dupade ghar 9 |
Sant Singh KhalsaRaag Bilaaval, Fifth Mehl, Dho-Padhay, Ninth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Bilawal, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਪਹਿ ਮੇਲਿ ਲਏ ॥
aapeh mel le |
Sant Singh KhalsaHe Himself merges us with Himself.
Manmohan SinghOf Himself, the Lord has blended me with Himself.
Manmohan Singh (Punjabi)ਮਾਲਕ ਨੇ ਖੁਦ ਹੀ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਹੇ ਵਾਹਿਗੁਰੂ! ਤੈਨੇ ਅਪਣੇ ਦਾਸ ਆਪ ਹੀ ਮੇਲ ਲਏ ਹੈਂ॥
Prof. Sahib Singh(ਹੇ ਪ੍ਰਭੂ! ਤੇਰੀ ਸ਼ਰਨ ਪਿਆਂ ਨੂੰ ਤੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।ਪਦ ਅਰਥ ਆਪਹਿ = ਆਪਿ ਹੀ {ਕ੍ਰਿਆ ਵਿਸ਼ੇਸ਼ਣ 'ਹਿ' ਹੀ ਦੇ ਕਾਰਨ ਲਫ਼ਜ਼ 'ਆਪਿ' ਦੀ 'ਿ' ਉੱਡ ਜਾਂਦੀ ਹੈ}।
SikhNet (Spanish)Por Sí Mismo el Señor me ha unido en Su Ser.
ਜਬ ਤੇ ਸਰਨਿ ਤੁਮਾਰੀ ਆਏ; ਤਬ ਤੇ ਦੋਖ ਗਏ ॥੧॥ ਰਹਾਉ ॥
jab te saran tumaaree aae; tab te dokh ge |1| rahaau |
Sant Singh KhalsaWhen I came to Your Sanctuary, my sins vanished. ||1||Pause||
Manmohan SinghFrom the time I have entered Thy asylum, since then my sins have hastened away. Pause.
Manmohan Singh (Punjabi)ਜਦ ਤੋਂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਉਦੋਂ ਤੋਂ ਮੇਰੇ ਪਾਪ ਦੌੜ ਗਏ ਹਨ। ਠਹਿਰਾਉ।
Fareedkot Teekaਜਬ ਤੇ ਹਮ ਤੁਮਾਰੀ ਸਰਣਿ ਆਏ ਹੈਂ ਤਬ ਤੇ ਹਮਾਰੇ ਦੋਖ ਦੂਰ ਹੋ ਗਏ ਹੈਂ॥੧॥ ਰਹਾਉ ॥
Prof. Sahib Singhਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਤੇ = ਤੋਂ। ਦੋਖ = ਐਬ ਵਿਕਾਰ ॥੧॥ ਰਹਾਉ ॥
SikhNet (Spanish)Oh Dios, desde que busqué Tu Refugio todos mis dolores se han desvanecido.(1-Pausa)
ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ; ਸਾਧਹ ਸਰਨ ਪਏ ॥
taj abhimaan ar chint biraanee; saadhah saran pe |
Sant Singh KhalsaRenouncing egotistical pride and other anxieties, I have sought the Sanctuary of the Holy Saints.
Manmohan SinghShedding my pride and other anxieties, I have sought the saints' protection.
Manmohan Singh (Punjabi)ਆਪਣਾ ਹੰਕਾਰ ਅਤੇ ਹੋਰ ਫਿਕਰ ਅੰਦੇਸੇ ਛੱਡ ਕੇ ਮੈਂ ਸੰਤਾਂ ਦੀ ਪਨਾਹ ਲਈ ਹੈ।
Fareedkot Teekaਬਿਗਾਨੀ ਚਿੰਤਾ ਸੰਬੰਧੀਆਂ ਕੀ ਪਾਲਨਾ ਫਿਕਰ ਔ ਅਭਿਮਾਨ ਕੋ ਤਿਆਗ ਕਰ ਅਬ ਹਮ ਸਾਧੂਓਂ ਕੀ ਸਰਨ ਪਏ ਹੈਂ॥
Prof. Sahib Singh(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,ਪਦ ਅਰਥ ਅਰੁ = ਅਤੇ। ਤਜਿ = ਤਿਆਗ ਕੇ। ਚਿੰਤ ਬਿਰਾਨੀ = ਬਿਗਾਨੀ ਆਸ ਦਾ ਖ਼ਿਆਲ। ਸਾਧਹ = ਸੰਤ ਜਨਾਂ ਦੀ।
SikhNet (Spanish)Haciendo a un lado mi ego, y sin angustiarme por nadie más, he llegado hasta el Refugio de los Santos.
ਜਪਿ ਜਪਿ ਨਾਮੁ ਤੁਮੑਾਰੋ ਪ੍ਰੀਤਮ; ਤਨ ਤੇ ਰੋਗ ਖਏ ॥੧॥
jap jap naam tumaaro preetam; tan te rog khe |1|
Sant Singh KhalsaChanting, meditating on Your Name, O my Beloved, disease is eradicated from my body. ||1||
Manmohan SinghRemembering, remembering Thy Name, O my Beloved, the maladies are eradicated from my body.
Manmohan Singh (Punjabi)ਤੇਰੇ ਨਾਮ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਹੇ ਮੇਰੇ ਦਿਲ-ਜਾਨੀ! ਬੀਮਾਰੀਆਂ ਮੇਰੀ ਦੇਹ ਵਿਚੋਂ ਮਲੀਆਮੇਟ ਹੋ ਗਈਆਂ ਹਨ।
Fareedkot Teekaਹੇ ਪ੍ਰੀਤਮ! ਮਨ ਬਾਣੀ ਸੇ ਤੁਮਾਰਾ ਨਾਮੁ ਜਪ ਜਪ ਕੇ ਹਮਾਰੇ ਤਨ ਕੇ ਸਰਬ ਰੋਗ (ਖਏ) ਨਾਸ ਭਏ ਹੈਂ॥
Prof. Sahib Singhਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ਪਦ ਅਰਥ ਜਪਿ = ਜਪਿ ਕੇ। ਪ੍ਰੀਤਮ = ਹੇ ਪ੍ਰੀਤਮ! ਖਏ = ਨਾਸ ਹੋ ਗਏ ਹਨ ॥੧॥
SikhNet (Spanish)Contemplando Tu Nombre, oh Amor, todos los males de mi cuerpo se han ido. (1)
ਮਹਾ ਮੁਗਧ ਅਜਾਨ ਅਗਿਆਨੀ; ਰਾਖੇ ਧਾਰਿ ਦਏ ॥
mahaa mugadh ajaan agiaanee; raakhe dhaar de |
Sant Singh KhalsaEven utterly foolish, ignorant and thoughtless persons have been saved by the Kind Lord.
Manmohan SinghThe utterly foolish, ignorant and unwise persons, the Lord has mercifully saved.
Manmohan Singh (Punjabi)ਪਰਮ ਪੁਰਖ, ਬੇਸਮਝ ਅਤੇ ਬੇਅਕਲ ਪੁਰਸ਼ਾਂ ਦੀ ਪ੍ਰਭੂ ਨੇ ਕਿਰਪਾ ਕਰ ਕੇ ਰੱਖਿਆ ਕੀਤੀ ਹੈ।
Fareedkot Teekaਮਨ ਤਨ ਬਾਣੀ ਸੇ ਮਹਾਂ ਮੁਗਧ ਅਜਾਨ ਅਗ੍ਯਾਨੀ ਹਮ ਜਨ ਤੁਮ ਨੇ ਦਇਆ ਧਾਰ ਕਰ ਰਾਖੇ ਹੈਂ॥
Prof. Sahib Singh(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ।ਪਦ ਅਰਥ ਮੁਗਧ = ਮੂਰਖ। ਦਏ = ਦਇਆ। ਧਾਰਿ = ਧਾਰ ਕੇ, ਕਰ ਕੇ।
SikhNet (Spanish)Oh Señor, en Tu Misericordia salvas a los tontos y a los ignorantes.
ਕਹੁ ਨਾਨਕ. ਗੁਰੁ ਪੂਰਾ ਭੇਟਿਓ; ਆਵਨ ਜਾਨ ਰਹੇ ॥੨॥੧॥੧੨੬॥
kahu naanak. gur pooraa bhettio; aavan jaan rahe |2|1|126|
Sant Singh KhalsaSays Nanak, I have met the Perfect Guru; my comings and goings have ended. ||2||1||126||
Manmohan SinghSays Nanak I have met the Perfect Guru and my comings and goings have ended.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਕੋ ਪੂਰਾ ਸਤਿਗੁਰੂ (ਭੇਟਿਓ) ਮਿਲਾ ਤਬ ਹਮਾਰਾ ਆਵਣ ਜਾਣ (ਰਹੇ) ਦੂਰ ਭਏ ਹੈਂ॥੨॥੧॥੧੨੬॥☬ਸਤਿਗੁਰੋਂ ਸੇ ਅਪਨਾ ਲਾਭ ਹੂਆ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥ਪਦ ਅਰਥ ਭੇਟਿਓ = ਮਿਲਿਆ। ਰਹੇ = ਮੁੱਕ ਗਏ ॥੨॥੧॥੧੨੬॥
* ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ।
SikhNet (Spanish)Dice Nanak, cuando uno encuentra al Guru Perfecto, las idas y venidas cesan. (2-1-126)