ਬਾਣੀ ਸਧਨੇ ਕੀ ਰਾਗੁ ਬਿਲਾਵਲੁ ॥
baanee sadhane kee raag bilaaval |
Sant Singh KhalsaThe Word Of Sadhana, Raag Bilaaval:
Manmohan SinghThe hymns of Sadhna. Rag Bilawal
Manmohan Singh (Punjabi)ਸਧਨੇ ਦੇ ਸ਼ਬਦ ਰਾਗ ਬਿਲਾਵਲ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।
SikhNet (Spanish)Bilawal, Palabras del Reverendo Sadna.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By The True Guru's grace, is He attained to.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨ੍ਰਿਪ ਕੰਨਿਆ ਕੇ ਕਾਰਨੈ; ਇਕੁ ਭਇਆ ਭੇਖਧਾਰੀ ॥
nrip kaniaa ke kaaranai; ik bheaa bhekhadhaaree |
Sant Singh KhalsaFor a king's daughter, a man disguised himself as Vishnu.
Manmohan SinghFor a King's daughter, a man assumed the disguise of Vishnu,
Manmohan Singh (Punjabi)ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,
Fareedkot Teekaਹੇ ਪਰਮੇਸ੍ਵਰ! ਏਕ ਪੁਰਸ ਰਾਜਾ ਕੀ ਕੰਨਿਆਂ ਕੇ ਵਾਸਤੇ ਤੇਰੇ ਭੇਖ ਕੋ ਧਾਰਨੇ ਵਾਲਾ ਹੂਆ ਥਾ॥
Prof. Sahib Singhਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;ਪਦ ਅਰਥ ਨ੍ਰਿਪ = ਰਾਜਾ। ਕੇ ਕਾਰਨੈ = ਦੀ ਖ਼ਾਤਰ। ਭੇਖਧਾਰੀ = ਭੇਖ ਧਾਰਨ ਵਾਲਾ, ਸਿਰਫ਼ ਧਾਰਮਿਕ ਲਿਬਾਸ ਵਾਲਾ, ਜਿਸ ਨੇ ਲੋਕ-ਦਿਖਾਵੇ ਖ਼ਾਤਰ ਬਾਹਰ ਧਾਰਮਿਕ ਚਿਹਨ ਰੱਖੇ ਹੋਏ ਹੋਣ ਪਰ ਅੰਦਰ ਧਰਮ ਵਲੋਂ ਕੋਰਾ ਹੋਵੇ।
SikhNet (Spanish)Para casarse con la hija del rey, el carpintero se vistió de Vishnú,
ਕਾਮਾਰਥੀ ਸੁਆਰਥੀ; ਵਾ ਕੀ ਪੈਜ ਸਵਾਰੀ ॥੧॥
kaamaarathee suaarathee; vaa kee paij savaaree |1|
Sant Singh KhalsaHe did it for sexual exploitation, and for selfish motives, but the Lord protected his honor. ||1||
Manmohan Singhfor the love of lust and his own object, but the Lord protected his honour.
Manmohan Singh (Punjabi)ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।
Fareedkot Teekaਪੁਨਾ ਵਹੁ ਅਪਨਾ ਪ੍ਰਯੋਜਨੀ ਥਾ। ਸੋ ਪ੍ਰਯੋਜਨ ਭੀ ਕੈਸਾ (ਕਾਮਾਰਥੀ) ਵਿਸੇ ਭੋਗ ਕਾ ਅਰਥੀ ਥਾ, ਭਾਵ ਯਦਪਿ ਐਸਾ ਪਾਪੀ ਭੀ ਥਾ। ਪਰੰਤੂ ਅਪਨੇ ਭੇਖ ਕੀ ਲਜਾ ਕਰ ਤੁਮ ਨੇ ਤਿਸ ਕੀ (ਪੈਜ) ਪਤਿਸਟਾ ਸਵਾਰੀ ਹੈ॥੧॥☬ਤਬ ਅਕਾਸ ਬਾਨੀ ਭਈ ਉਸ ਕੇ ਕਰਮ ਚੰਗੇ ਥੇ, ਤੂੰ ਆਪਨੇ ਮੰਦ ਕਰਮੋਂ ਕਾ ਫਲ੍ਹ ਭੋਗ। ਤਬ ਸੁਨ ਕਰ ਤਿਸ ਪਰ ਕਹਤੇ ਹੈਂ:
Prof. Sahib Singhਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥ਪਦ ਅਰਥ ਕਾਮਾਰਥੀ = ਕਾਮੀ, ਕਾਮ-ਵਾਸ਼ਨਾ ਪੂਰੀ ਕਰਨ ਦਾ ਚਾਹਵਾਨ। ਸੁਆਰਥੀ = ਖ਼ੁਦਗ਼ਰਜ਼। ਵਾ ਕੀ = ਉਸੇ ਭੇਖ-ਧਾਰੀ ਦੀ। ਪੈਜ ਸਵਾਰੀ = ਲਾਜ ਰੱਖੀ, ਵਿਕਾਰਾਂ ਵਿਚ ਡਿੱਗਣ ਤੋਂ ਬਚਾ ਲਿਆ ॥੧॥
SikhNet (Spanish)y también él, oh Dios, aunque engañado por la lujuria y el ego, recibió la satisfacción de Ti.(1)
ਤਵ ਗੁਨ ਕਹਾ ਜਗਤ ਗੁਰਾ; ਜਉ ਕਰਮੁ. ਨ ਨਾਸੈ ॥
tav gun kahaa jagat guraa; jau karam. na naasai |
Sant Singh KhalsaWhat is Your value, O Guru of the world, if You will not erase the karma of my past actions?
Manmohan SinghWhat merit is in Thee, O Guru of the world, if my evil deeds are not to be erased?
Manmohan Singh (Punjabi)ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?
Fareedkot Teekaਹੇ ਸਰਬ ਜਗਤ ਕੇ (ਗੁਰਾ) ਬਡੇ ਪਰਮੇਸਰ! ਤੇਰੇ ਆਸਰੇ ਕਾ ਗੁਣ ਮੁਝ ਕੋ ਕਿਆ ਹੂਆ ਜੋ ਮੇਰਾ ਕਰਮ ਹੀ ਨਾ ਨਾਸ ਹੂਆ॥
Prof. Sahib Singhਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?ਪਦ ਅਰਥ ਤਵ = ਤੇਰੇ। ਕਹਾ = ਕਿੱਥੇ? ਜਗਤ ਗੁਰਾ = ਹੇ ਜਗਤ ਦੇ ਗੁਰੂ! ਜਉ = ਜੇ। ਕਰਮੁ = ਕੀਤੇ ਕਰਮਾਂ ਦਾ ਫਲ।
SikhNet (Spanish)¿Cuál es Tu mérito, oh Guru del mundo, si no perdonas mis errores pasados?
ਸਿੰਘ ਸਰਨ. ਕਤ ਜਾਈਐ; ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
singh saran. kat jaaeeai; jau janbuk graasai |1| rahaau |
Sant Singh KhalsaWhy seek safety from a lion, if one is to be eaten by a jackal? ||1||Pause||
Manmohan SinghWhat avails it to seek lion's refuge, if he is to be eaten up by a jackal?. Pause.
Manmohan Singh (Punjabi)ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।
Fareedkot Teekaਸ਼ੇਰ ਕੀ ਸਰਣ ਕਿਉਂ ਜਾਣਾ ਹੈ ਜਉ ਗਿਦੜ ਹੀ (ਗ੍ਰਾਸੈ) ਖਾਇ ਲੇਵੈ। ਭਾਵ ਯਹਿ ਕਿ ਤੁਝ ਕੋ ਸ਼ੇਰ ਜਾਨ ਕਰ ਮੈਂ ਤੇਰੀ ਸਰਣ ਹੂਆ ਹੋਂ, ਅਬ ਕਰਮ ਰੂਪੀ ਗਿਦੜ ਕਾ ਮੁਝ ਕੋ ਭੈ ਨਹੀਂ ਹੋਨਾ ਚਾਹੀਏ॥੧॥ ਰਹਾਉ ॥☬ਪੁਨਾ ਆਕਾਸ ਬਾਨੀ ਭਈ ਤੂੰ ਸੰਸਾ ਨਾ ਕਰ ਮੈਂ ਤੁਝ ਕੋ ਮੁਕਤਿ ਕਰ ਲੇਵੋਂਗਾ। ਤਿਸ ਪਰ ਕਹਤੇ ਹੈਂ:
Prof. Sahib Singhਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ ॥ਪਦ ਅਰਥ ਕਤ = ਕਾਹਦੇ ਲਈ? ਜੰਬੁਕੁ = ਗਿੱਦੜ। ਗ੍ਰਾਸੈ = ਖਾ ਜਾਏ ॥੧॥ ਰਹਾਉ ॥
SikhNet (Spanish)Y, ¿por qué va uno a cuidarse del león si se lo va a comer el chacal?(1-Pausa)
ਏਕ ਬੂੰਦ ਜਲ ਕਾਰਨੇ; ਚਾਤ੍ਰਿਕੁ ਦੁਖੁ ਪਾਵੈ ॥
ek boond jal kaarane; chaatrik dukh paavai |
Sant Singh KhalsaFor the sake of a single rain-drop, the rainbird suffers in pain.
Manmohan SinghFor want of a drop of rain, the pied-cuckoo suffers agony.
Manmohan Singh (Punjabi)ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।
Fareedkot Teekaਜਲ ਕੀ ਏਕ ਸ੍ਵਾਂਤੀ ਬੂੰਦ ਕੇ ਵਾਸਤੇ ਚਾਤ੍ਰਿਕ ਦੁਖ ਪਾਵਤਾ ਹੈ॥
Prof. Sahib Singhਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)ਪਦ ਅਰਥ ਬੂੰਦ ਜਲ = ਜਲ ਦੀ ਬੂੰਦ। ਚਾਤ੍ਰਿਕੁ = ਪਪੀਹਾ।
SikhNet (Spanish)El pájaro Cuclillo añora la gota de agua que viene de lo alto, pero si no logra obtener esa gota, pierde su vida,
ਪ੍ਰਾਨ ਗਏ ਸਾਗਰੁ ਮਿਲੈ; ਫੁਨਿ ਕਾਮਿ. ਨ ਆਵੈ ॥੨॥
praan ge saagar milai; fun kaam. na aavai |2|
Sant Singh KhalsaWhen its breath of life is gone, even an ocean is of no use to it. ||2||
Manmohan SinghWhen its life is gone, then even if an ocean is at hand, it is of no avail.
Manmohan Singh (Punjabi)ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।
Fareedkot Teekaਪੁਨਾ ਪ੍ਰਾਣੋਂ ਕੇ ਗਏ ਤੇ ਤਿਸ ਕੌ ਸਮੁੰਦਰ ਭੀ ਪ੍ਰਾਪਤਿ ਹੋਵੈ ਤਉ ਤਿਸ ਕੇ ਵਹੁ ਕਾਂਮ ਨਹੀਂ ਆਵਤਾ ਹੈ। ਭਾਵ ਯਹਿ ਕਿ ਮੇਰੇ ਜੀਵਤੇ ਹੂਏ ਰਖ੍ਯਾ ਨਾ ਕਰੀ ਪੀਛੇ ਮੁਕਤਿ ਕੀਆ ਤੋ ਕਿਸ ਅਰਥ ਹੈ। ਲੋਕ ਕਹੈਂਗੇ ਹਰੀ ਨੇ ਭਗਤ ਕੀ ਰਖ੍ਯਾ ਨ ਕਰੀ ਯਥਾ ਨਾਮਦੇਵ ਜੀ ਨੇ ਕਹਾ ਹੈ-☬"ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥" ਨਾਮਦੇਵ ॥੨॥☬ਤਬ ਅਕਾਸ ਬਾਨੀ ਭਈ ਜਰਾ ਧੀਰਜ ਕਰ। ਤਿਸ ਪਰ ਕਹਤੇ ਹੈਂ:
Prof. Sahib Singh(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥ਪਦ ਅਰਥ ਪ੍ਰਾਨ ਗਏ = ਜਿੰਦ ਚਲੀ ਗਈ। ਸਾਗਰੁ = ਸਮੁੰਦਰ। ਫੁਨਿ = ਫਿਰ, ਪ੍ਰਾਣ ਚਲੇ ਜਾਣ ਤੋਂ ਪਿਛੋਂ ॥੨॥
SikhNet (Spanish)y aunque le fuera dado después todo un océano de agua fresca, ¿de qué le sirviría tal bendición?(2)
ਪ੍ਰਾਨ ਜੁ ਥਾਕੇ. ਥਿਰੁ ਨਹੀ; ਕੈਸੇ ਬਿਰਮਾਵਉ ॥
praan ju thaake. thir nahee; kaise biramaavau |
Sant Singh KhalsaNow, my life has grown weary, and I shall not last much longer; how can I be patient?
Manmohan SinghNow that my life is grown weary, and I am not to last much longer, how can I be patient?
Manmohan Singh (Punjabi)ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?
Fareedkot Teekaਅਬ ਮੇਰੇ ਪ੍ਰਾਣ ਤੋ (ਥਾਕੇ) ਥਕਤ ਹੂਏ ਹੈਂ ਅਰਥਾਤ ਮੂਕ ਗਏ ਹੈਂ ਥਿਰ ਨਹੀਂ ਰਹਤੇ ਹੈਂ, ਤਾਂ ਤੇ ਮੈਂ ਕੈਸੇ ਡੇਰ ਕਰੋਂ॥
Prof. Sahib Singh(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?ਪਦ ਅਰਥ ਬਿਰਮਾਵਉ = ਮੈਂ ਧੀਰਜ ਦਿਆਂ।
SikhNet (Spanish)¿Cómo puedo confrontar a mi mente cuando está tan cansada del trabajo y no se puede calmar?
ਬੂਡਿ ਮੂਏ, ਨਉਕਾ ਮਿਲੈ; ਕਹੁ. ਕਾਹਿ ਚਢਾਵਉ ॥੩॥
boodd mooe, naukaa milai; kahu. kaeh chadtaavau |3|
Sant Singh KhalsaIf I drown and die, and then a boat comes along, tell me, how shall I climb aboard? ||3||
Manmohan SinghIf I am drowned to death and a boat is obtained, say, how shall I embark thereon?
Manmohan Singh (Punjabi)ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?
Fareedkot Teekaਡੂਬ ਕਰ ਮਰ ਗਏ ਮੁਰਦੇ ਕੇ ਪੀਛੇ ਸੇ ਬੇੜੀ ਮਿਲ ਜਾਵੈ ਤਬ ਕਹੋ ਮਹਾਰਾਜ ਕਿਸ ਕੌ ਚੜਾਵੋਗੇ, ਭਾਵ ਯਹਿ ਮ੍ਰਿਤ ਹੂਏ ਪੀਛੇ ਤੇਰੀ ਸਹਾਇਤਾ ਕੋ ਮੈਂ ਕਿਆ ਕਰੂੰਗਾ॥੩॥☬ਪੁਨਾ ਅਕਾਸ ਬਾਣੀ ਭਈ ਤੈਨੇ ਕਿਸੀ ਤਰਹ ਕਾ ਹੰਕਾਰ ਕੀਆ ਹੋਇਗਾ। ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥ਪਦ ਅਰਥ ਬੂਡਿ ਮੂਏ = ਜੇ ਡੁੱਬ ਮੋਏ। ਨਉਕਾ = ਬੇੜੀ। ਕਾਹਿ = ਕਿਸ ਨੂੰ? ਚਢਾਵਉ = ਮੈਂ ਚੜ੍ਹਾਵਾਂਗਾ ॥੩॥
SikhNet (Spanish)Pues, si llego hasta el barco después de que ya me ahogué, entonces, ¿cómo puedo ir a través?(3)
ਮੈ ਨਾਹੀ. ਕਛੁ ਹਉ ਨਹੀ; ਕਿਛੁ ਆਹਿ. ਨ ਮੋਰਾ ॥
mai naahee. kachh hau nahee; kichh aaeh. na moraa |
Sant Singh KhalsaI am nothing, I have nothing, and nothing belongs to me.
Manmohan SinghI am nothing, I have nothing and nothing is mine.
Manmohan Singh (Punjabi)ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।
Fareedkot Teekaਮੈਂ ਤੋ ਇਸ ਬਾਤ ਕੋ ਜਾਨਤਾ ਨਹੀਂ ਹੌਂ ਔਰ ਰਿਦੈ ਕਰ ਕੇ ਮੇਰੇ ਮੇਂ ਕਛ ਹੰਕਾਰ ਨਹੀਂ ਹੈ ਔਰ ਕੋਈ ਪਦਾਰਥ ਭੀ ਮੇਰਾ ਨਹੀਂ ਹੈ; ਵਾ ਤੀਨੋਂ ਕਾਲ ਮੈਂ ਮੇਰਾ ਕੁਛ ਨਹੀਂ ਹੈ॥
Prof. Sahib Singhਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;ਪਦ ਅਰਥ ਮੋਰਾ = ਮੇਰਾ।
SikhNet (Spanish)Oh Dios, no soy nada, ni nada es mío,
ਅਉਸਰ ਲਜਾ ਰਾਖਿ ਲੇਹੁ; ਸਧਨਾ ਜਨੁ ਤੋਰਾ ॥੪॥੧॥
aausar lajaa raakh lehu; sadhanaa jan toraa |4|1|
Sant Singh KhalsaNow, protect my honor; Sadhana is Your humble servant. ||4||1||
Manmohan SinghAt this conjuncture, protect Thou my honour, O Lord, Sadhna is Thy slave.
Manmohan Singh (Punjabi)ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।
Fareedkot Teekaਤਾਂ ਤੇ ਹੇ ਵਾਹਿਗੁਰੂ! ਇਸ (ਅਉਸਰ) ਸਮੇਂ ਮੇਂ ਅਪਨੇ ਬਿਰਦ ਕੀ ਲਜਾ ਰਾਖ ਲੀਜੀਏ। ਸ੍ਰੀ ਸਧਨਾਂ ਜੀ ਕਹਤੇ ਹੈਂ: ਕਿਉਂਕਿ ਮੈਂ ਤੇਰਾ (ਜਨੁ) ਦਾਸ ਹੂੰ, ਭਾਵ ਯਹਿ ਕਿ ਅਪਨਾ ਦਾਸ ਜਾਨ ਕਰ ਰਖ੍ਯਾ ਕਰੀਏ॥੪॥੧॥☬ਇਸ ਪਰਕਾਰ ਭਗਤ ਸਧਨਾ ਜੀ ਕੀ ਬੇਨਤੀ ਸ੍ਰਵਣ ਕਰ ਹਰੀ ਨੇ ਰਖ੍ਯਾ ਕਰੀ। ਵਹੁ ਬੁਰਜ ਫੁਟ ਕਰ ਤਿਸ ਕੀ ਇਟਾਂ ਉਡ ਕਰ ਨਿੰਦਕ ਦੁਸਟੋਂ ਕੇ ਅੰਗੋਂ ਮੈ ਲਾਗੀ, ਪਥਰੋਂ ਕੇ ਲਗਨੇ ਕਰ ਦੁਸਟੋਂ ਕੇ ਅੰਗ ਫੂਟੇ। ਐਸੀ ਕਲਾ ਦੇਖ ਕਰ ਸਧਨਾ ਭਗਤ ਕੇ ਚਰਨੋਂ ਪਰ ਸਭੀ ਆਇ ਪੜੇ। ਜੋ ਇਸ ਸਬਦ ਕਾ ਪਾਠ ਕਰਤੇ ਹੈਂ ਤਿਨ ਕੋ ਵਾਹਿਗੁਰੂ ਸਰਬ ਭੈ ਸੇ ਰਖ੍ਯਾ ਕਰਤਾ ਹੈ।☬ਛੇ ਸਬਦੋਂ ਕਰ ਅਪਨੇ ਮਨ ਪ੍ਰਤੀ ਉਪਦੇਸ਼ ਕਰ ਪੁਨਃ ਪਹਲੇ ਸਬਦ ਮੇਂ ੪ ਪਉੜੀ ਮੇਂ ਪਰਮੇਸਰ ਆਗੇ ਬੇਨਤੀ ਕਰਤੇ ਭਏ ਹੈਂ:
Prof. Sahib Singh(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥ਪਦ ਅਰਥ ਅਉਸਰ = ਸਮਾ। ਅਉਸਰ ਲਜਾ = ਲਾਜ ਰੱਖਣ ਦਾ ਸਮਾ ਹੈ। ਤੋਰਾ = ਤੇਰਾ ॥੪॥੧॥
* ਨੋਟ: ਇਸ ਸ਼ਬਦ ਦੀ ਰਾਹੀਂ ਮਨ ਦੀਆਂ ਮੰਦੀਆਂ ਵਾਸ਼ਨਾਂ ਤੋਂ ਬਚਣ ਲਈ ਪ੍ਰਭੂ ਅਗੇ ਅਰਜ਼ੋਈ ਕੀਤੀ ਗਈ ਹੈ। * ਨੋਟ: ਸ਼ਬਦ ਦਾ ਭਾਵ ਤਾਂ ਬੜਾ ਸਾਫ਼ ਸਿੱਧਾ ਹੈ ਕਿ ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰ ਕੇ ਆਖਦੇ ਹਨ-ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆਂ ਹਨ; ਮੈਂ ਆਪਣੀ ਹਿੰਮਤ ਨਾਲ ਇਹਨਾਂ ਵਿਚ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜਿਹੀ ਬੇੜੀ ਨੂੰ ਡੁੱਬਣ ਤੋਂ ਬਚਾ ਨਹੀਂ ਸਕਦਾ। ਮਨੁੱਖਾ ਜੀਵਨ ਦਾ ਸਮਾ ਮੁੱਕਦਾ ਜਾ ਰਿਹਾ ਹੈ, ਤੇ ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ, ਛੇਤੀ ਬਹੁੜ, ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਲੈ। ਪਰ ਪੰਡਿਤ ਤਾਰਾ ਸਿੰਘ ਜੀ ਇਸ ਬਾਰੇ ਇਉਂ ਲਿਖਦੇ ਹਨ: "ਸਧਨਾ ਕਸਾਈ ਅਪਨੀ ਕੁਲ ਕਾ ਕਾਰ ਤਿਆਗ ਕਾਹੂੰ ਹਿੰਦੂ ਸਾਧੂ ਸੇ ਪਰਮੇਸਰ ਭਗਤੀ ਕਾ ਉਪਦੇਸ ਲੇ ਕਰ ਪਰਮ ਪ੍ਰੇਮ ਸੇ ਭਗਤੀ ਕਰਨੇ ਲਗਾ। ਮੁਸਲਮਾਨ ਉਸ ਕੋ ਕਾਫ਼ਰ ਕਹਨੇ ਲਗੇ। ਕਾਜੀ ਲੋਗੋਂ ਨੇ ਉਸ ਸਮੇ ਕੇ ਰਾਜਾ ਕੋ ਕਹਾ ਇਸ ਕੋ ਬੁਰਜ ਮੈ ਚਿਣਨਾ ਚਾਹੀਏ। ਨਹੀ ਤੋ ਯਹ ਕਾਫ਼ਰ ਬਹੁਤ ਮੁਸਲਮਾਨੋਂ ਕੋ ਹਿੰਦੂ ਮਤ ਕੀ ਰੀਤ ਸਿਖਾਇ ਕਰ ਕਾਫ਼ਰ ਕਰੇਗਾ। ਪਾਤਿਸ਼ਾਹ ਨੇ ਕਾਜੀਯੋਂ ਕੇ ਕਹਨੇ ਸੇ ਬੁਰਜ ਮੈ ਚਿਨਨੇ ਕਾ ਹੁਕਮ ਦੀਆ। ਰਾਜ ਚਿਨਨੇ ਲਗੇ। ਤਿਸ ਸਮੇਂ ਸਧਨੇ ਭਗਤ ਨੇ ਯਹ ਬਚਨ ਕਹਿਆ।" ਅੱਜ ਕਲ ਦੇ ਟੀਕਾਕਾਰ ਇਸ ਸ਼ਬਦ ਦੀ ਉਥਾਨਕਾ ਇਉਂ ਦੇਂਦੇ ਹਨ: "ਕਾਜੀਆਂ ਦੀ ਸ਼ਰਾਰਤ ਕਰ ਕੇ ਪਾਤਿਸ਼ਾਹ ਨੇ ਸਧਨੇ ਜੀ ਨੂੰ ਬੁਰਜ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਭਗਤ ਜੀ ਵਾ
SikhNet (Spanish)sólo Tú Eres, salva mi honor, Sadna es Tu humilde Sirviente.(4-1)