ਮਲਾਰ ਮਹਲਾ ੧ ॥
malaar mahalaa 1 |
Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.
ਦੁਖੁ ਵੇਛੋੜਾ; ਇਕੁ ਦੁਖੁ ਭੂਖ ॥
dukh vechhorraa; ik dukh bhookh |
Sant Singh KhalsaThe pain of separation - this is the hungry pain I feel.
Manmohan SinghFirstly I fee the pain of separation from God and another pain is of the Hunger for His Meditation.
Manmohan Singh (Punjabi)ਪਹਿਲ ਪ੍ਰਿਥਮੇ ਮੈਨੂੰ ਰੱਬ ਨਾਲੋ ਜੁਦਾਇਗੀ ਦਾ ਸੱਲ ਹੈ ਅਤੇ ਹੋਰ ਪੀੜ ਉਸ ਦੇ ਸਿਮਰਨ ਦੀ ਖੁਧਿਆ ਦੀ ਹੈ।
Fareedkot Teekaਇਕ ਤੋ ਵਾਹਿਗੁਰੂ ਕਾ ਵਿਛੋੜਾ ਰੂਪੀ ਦੁਖ ਹੈ ਔਰ ਏਕ ਦੁਖ ਭੁਖ ਦਾ ਹੈ॥
Prof. Sahib Singh(ਹੇ ਵੈਦ! ਮਨੁੱਖ ਲਈ ਸਭ ਤੋਂ ਵੱਡਾ) ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਦੂਜਾ ਰੋਗ ਹੈ ਮਾਇਆ ਦੀ ਭੁੱਖ।ਪਦ ਅਰਥ ਵਿਛੋੜਾ = ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ, ਪ੍ਰਭੂ ਦੀ ਯਾਦ ਤੋਂ ਸੱਖਣਾ-ਪਨ। ਭੂਖ = ਮਾਇਆ ਦੀ ਤ੍ਰਿਸ਼ਨਾ।
SikhNet (Spanish)Uno de mis males es que vivo separado de mi propio ser; otro,
ਇਕੁ ਦੁਖੁ; ਸਕਤਵਾਰ ਜਮਦੂਤ ॥
eik dukh; sakatavaar jamadoot |
Sant Singh KhalsaAnother pain is the attack of the Messenger of Death.
Manmohan SinghAnother pain is of the fear of strong attack of the death's myrmidon.
Manmohan Singh (Punjabi)ਹੋਰ ਪੀੜ ਮੌਤ ਦੇ ਫਰੇਸ਼ਤੇ ਦੇ ਜਬਰਦਸਤ ਹਮਲੇ ਦੇ ਡਰ ਦੀ ਹੈ।
Fareedkot Teekaਔਰ ਏਕ ਦੁਖੁ ਏਹ ਹੈ, ਜੋ ਜੀਵ ਕੋ ਮੁਕਤੀ ਵਾਲੇ ਜਮਦੂਤ ਪਕੜ ਕਰ ਲੈ ਜਾਤੇ ਹੈਂ, ਭਾਵ ਜਮਾਂ ਕਾ ਭੈ ਰਹਿਤਾ ਹੈ॥
Prof. Sahib Singhਇਕ ਹੋਰ ਰੋਗ ਭੀ ਹੈ, ਉਹ ਹੈ ਡਾਢੇ ਜਮਦੂਤ (ਭਾਵ, ਜਮਦੂਤਾਂ ਦਾ ਡਰ, ਮੌਤ ਦਾ ਡਰ)।ਪਦ ਅਰਥ ਸਕਤਵਾਰ = ਸ਼ਕਤੀ ਵਾਲੇ, ਡਾਢੇ।
SikhNet (Spanish)es que añoro ser lo que debo ser; el tercero es que estoy en la mirada de la poderosa muerte
ਇਕੁ ਦੁਖੁ; ਰੋਗੁ ਲਗੈ ਤਨਿ ਧਾਇ ॥
eik dukh; rog lagai tan dhaae |
Sant Singh KhalsaAnother pain is the disease consuming my body.
Manmohan SinghYet another pain is that infested with disease, my body shall pass away.
Manmohan Singh (Punjabi)ਹੋਰਸ ਪੀੜ ਇਹ ਹੈ ਕਿ ਬੀਮਾਰੀ ਲਗ ਜਾਣ ਦੇ ਕਾਰਨ ਮੇਰੀ ਦੇਹ ਬਿਨਸ ਜਾਏਗੀ।
Fareedkot Teekaਔਰ ਏਕ ਏਹ ਦੁਖ ਹੈ, ਜੋ ਤਨਿ ਕੋ ਧਾਇ ਕਰ ਰੋਗੁ ਲਗ ਜਾਤਾ ਹੈ॥
Prof. Sahib Singhਤੇ ਇਹ ਉਹ ਦੁੱਖ ਹੈ ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਵਿਚ ਆ ਚੰਬੜਦਾ ਹੈ (ਜਦ ਤਕ ਸਰੀਰਕ ਰੋਗ ਪੈਦਾ ਕਰਨ ਵਾਲੇ ਮਾਨਸਕ ਰੋਗ ਮੌਜੂਦ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ)ਪਦ ਅਰਥ ਤਨਿ = ਤਨ ਵਿਚ।
SikhNet (Spanish)y cuando me llega la aflicción de los achaques
ਵੈਦ ਨ ਭੋਲੇ ਦਾਰੂ ਲਾਇ ॥੧॥
vaid na bhole daaroo laae |1|
Sant Singh KhalsaO foolish doctor, don't give me medicine. ||1||
Manmohan SinghO ignorant physician, minister thou not any medicine to me.
Manmohan Singh (Punjabi)ਹੇ ਬੇਸਮਝ ਹਕੀਮ! ਤੂੰ ਮੈਨੂੰ ਕੋਈ ਦਵਾਈ ਨਾਂ ਦੇ।
Fareedkot Teekaਹੇ ਭੋਲੇ ਵੈਦ! ਦਾਰੂ ਨ ਲਗਾਉ॥੧॥
Prof. Sahib Singhਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ (ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਂਗਾ?) ॥੧॥ਪਦ ਅਰਥ ਵੈਦ ਭੋਲੇ = ਹੇ ਭੋਲੇ ਅੰਞਾਣ ਵੈਦ! ਦਾਰੂ ਨ ਲਾਇ = ਦਵਾਈ ਨਾਹ ਦੇਹ ॥੧॥
SikhNet (Spanish)y enfermedades, el cuerpo se destruye.
ਵੈਦ ਨ ਭੋਲੇ ਦਾਰੂ ਲਾਇ ॥
vaid na bhole daaroo laae |
Sant Singh KhalsaO foolish doctor, don't give me medicine.
Manmohan SinghO simpleton physician, give thou me no medicaments.
Manmohan Singh (Punjabi)ਹੇ ਨਾਦਾਨ ਹਕੀਮ! ਤੂੰ ਮੈਨੂੰ ਕੋਈ ਅੋਸ਼ਧੀਆਂ ਨਾਂ ਦੇ।
Fareedkot Teekaਹੋ ਭੋਲੇ ਵੈਦ! ਇਹ ਦਾਰੂ ਹਮ ਕੋ ਲਗਾਉ ਨਹੀਂ॥
Prof. Sahib Singhਹੇ ਭੋਲੇ ਵੈਦ! ਤੂੰ ਦਵਾਈ ਨਾਹ ਦੇਹ।
SikhNet (Spanish)¿Cuál de todos estos males podrías curar, dime cuál?
ਦਰਦੁ ਹੋਵੈ; ਦੁਖੁ ਰਹੈ ਸਰੀਰ ॥
darad hovai; dukh rahai sareer |
Sant Singh KhalsaThe pain persists, and the body continues to suffer.
Manmohan SinghThe pain persists and the body's suffering continues,
Manmohan Singh (Punjabi)ਪੀੜ ਜਾਂਦੀ ਨਹੀਂ ਅਤੇ ਦੇਹ ਦੀ ਤਕਲੀਫ ਜਾਰੀ ਹੈ,
Fareedkot Teekaਕਿਉਂਕਿ ਮੇਰੇ ਰਿਦੇ ਮੇਂ ਹਰੀ ਕੇ ਬਿਰਹ ਵਾ ਪ੍ਰੇਮ ਕਾ ਦਰਦੁ ਹੋਤਾ ਹੈ, ਤਿਸੀ ਤੇ ਸਰੀਰ ਮੇਂ ਦੁਖ ਰਹਿਤਾ ਹੈ॥
Prof. Sahib Singh(ਜਿਸ ਦਵਾਈ ਦੇ ਵਰਤਿਆਂ ਫਿਰ ਭੀ) ਸਰੀਰ ਦਾ ਦੁੱਖ ਦਰਦ ਟਿਕਿਆ ਹੀ ਰਹੇ,ਪਦ ਅਰਥ ਰਹੈ = ਟਿਕਿਆ ਰਹਿੰਦਾ ਹੈ।
SikhNet (Spanish)Oh doctor ignorante, no trates de curarme ni darme medicamento para esto,
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
aisaa daaroo lagai na beer |1| rahaau |
Sant Singh KhalsaYour medicine has no effect on me. ||1||Pause||
Manmohan Singhsuch a medicine produces no effect on me, O brother. Pause.
Manmohan Singh (Punjabi)ਐਹੋ ਜੇਹੀ ਦਵਾਈ ਮੇਰੇ ਤੇ ਕੋਈ ਅਸਰ ਨਹੀਂ ਕਰਦੀ, ਹੇ ਭਰਾਵਾ। ਠਹਿਰਾਉ।
Fareedkot Teekaਤਾਂ ਤੇ ਹੇ (ਬੀਰ) ਭਾਈ! ਇਹ ਤੇਰਾ ਬਨਾਯਾ ਹੂਆ ਐਸਾ ਦਾਰੂ ਹਮ ਕੋ ਨਹੀਂ ਲਾਗਤਾ ਹੈ॥੧॥ ਰਹਾਉ ॥☬ਹਰਿ ਦਾਸ ਨੇ ਪੂਛਾ ਇਨ ਰੋਗੋਂ ਕੀ ਉਤਪਤੀ ਕੈਸੇ ਹੋਤੀ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਅੰਞਾਣ ਵੈਦ! ਹੇ ਵੀਰ ਵੈਦ! ਅਜੇਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ, ਅਜੇਹੀ ਦਵਾਈ ਕੋਈ ਅਸਰ ਨਹੀਂ ਕਰਦੀ ॥੧॥ ਰਹਾਉ ॥ਪਦ ਅਰਥ ਬੀਰ = ਹੇ ਵੀਰ! ਲਗੈ ਨ = ਨਹੀਂ ਲੱਗਦਾ, ਨਹੀਂ ਪੋਂਹਦਾ, ਅਸਰ ਨਹੀਂ ਕਰਦਾ ॥੧॥ ਰਹਾਉ ॥
SikhNet (Spanish)pues mi dolor y mi pena no se mitigan ni un poco. (1-Pausa)
ਖਸਮੁ ਵਿਸਾਰਿ; ਕੀਏ ਰਸ ਭੋਗ ॥
khasam visaar; kee ras bhog |
Sant Singh KhalsaForgetting his Lord and Master, the mortal enjoys sensual pleasures;
Manmohan SinghForgetting the Lord, man enjoys sexual pleasures,
Manmohan Singh (Punjabi)ਸੁਆਮੀ ਨੂੰ ਭੁਲਾ ਕੇ ਪ੍ਰਾਣੀ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ,
Fareedkot Teekaਜਬ ਅਪਨੇ ਮਾਲਕ ਹਰੀ ਕੋ ਵਿਸਾਰ ਕਰ ਕੇ ਇਸ ਜੀਵ ਨੇ ਰਸ ਭੋਗਣੇ ਕੀਏ ਹੈਂ॥
Prof. Sahib Singhਜਦੋਂ ਮਨੁੱਖ ਨੇ ਪ੍ਰਭੂ-ਪਤੀ ਨੂੰ ਭੁਲਾ ਕੇ (ਵਿਸ਼ੇ-ਵਿਕਾਰਾਂ ਦੇ) ਰਸ ਮਾਣਨੇ ਸ਼ੁਰੂ ਕਰ ਦਿੱਤੇ,ਪਦ ਅਰਥ ਵਿਸਾਰਿ = ਭੁਲਾ ਕੇ। ਰਸ ਭੋਗ = ਰਸਾਂ ਦੇ ਭੋਗ।
SikhNet (Spanish)Quien se olvida de Dios y se abandona en los placeres mundanos,
ਤਾਂ ਤਨਿ; ਉਠਿ ਖਲੋਏ ਰੋਗ ॥
taan tan; utth khaloe rog |
Sant Singh Khalsathen, disease rises up in his body.
Manmohan Singhthen do the ailments arise in his body.
Manmohan Singh (Punjabi)ਤਦ ਉਸ ਦੀ ਦੇਹ ਅੰਦਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ,
Fareedkot Teekaਤਬ ਇਸੀ ਜੀਵ ਕੇ ਅੰਤਸਕਰਨ ਮੇਂ ਇਹ (ਤਨਿ) ਸੂਖਮ ਰੋਗ ਉਠ ਖਲੋਏ ਹੈਂ, ਭਾਵ ਪ੍ਰਾਪਤ ਹੂਏ ਹੈਂ॥
Prof. Sahib Singhਤਾਂ ਉਸ ਦੇ ਸਰੀਰ ਵਿਚ ਬੀਮਾਰੀਆਂ ਪੈਦਾ ਹੋਣ ਲਗ ਪਈਆਂ।ਪਦ ਅਰਥ ਉਠਿ ਖਲੋਏ = ਪੈਦਾ ਹੋ ਗਏ। ਰੋਗ = ਕਈ ਰੋਗ (ਨੋਟ: ਲਫ਼ਜ਼ 'ਰੋਗੁ' ਇਕ-ਵਚਨ ਹੈ, ਲਫ਼ਜ਼ 'ਰੋਗ' ਬਹੁ-ਵਚਨ ਹੈ)।
SikhNet (Spanish)hace crecer en su interior el dolor,
ਮਨ ਅੰਧੇ ਕਉ; ਮਿਲੈ ਸਜਾਇ ॥
man andhe kau; milai sajaae |
Sant Singh KhalsaThe blind mortal receives his punishment.
Manmohan Singhand the blind soul is punished.
Manmohan Singh (Punjabi)ਤੇ ਅੰਨ੍ਹੀ ਆਤਮਾ ਨੂੰ ਡੰਡ ਮਿਲਦਾ ਹੈ।
Fareedkot Teekaਇਸੀ ਤੇ ਅਗ੍ਯਾਨ ਕਰ ਕੇ ਅੰਧੇ ਮਨ ਕੋ ਸਜਾਇ ਮਿਲਤੀ ਹੈ॥
Prof. Sahib Singh(ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ ਤੇ ਪਾਣ ਲਈ, ਇਸ ਦੇ) ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨ ਨੂੰ (ਸਰੀਰਕ ਰੋਗਾਂ ਦੀ ਰਾਹੀਂ) ਸਜ਼ਾ ਮਿਲਦੀ ਹੈ।
SikhNet (Spanish)es así como la mente ignorante y ciega comienza a sufrir.
ਵੈਦ ਨ ਭੋਲੇ ਦਾਰੂ ਲਾਇ ॥੨॥
vaid na bhole daaroo laae |2|
Sant Singh KhalsaO foolish doctor, don't give me medicine. ||2||
Manmohan SinghO ignorant physician, apply not thy cure to me.
Manmohan Singh (Punjabi)ਹੇ ਨਦਾਨ ਹਕੀਮ! ਤੂੰ ਮੈਨੂੰ ਆਪਣੀ ਦਵਾਈ ਨਾਂ ਲਾ।
Fareedkot Teekaਹੇ ਭੋਲੇ ਵੈਦ! ਇਹ ਬਾਹਿਰ ਦੇ ਦਾਰੂ ਨ ਲਗਾਉ॥੨॥
Prof. Sahib Singhਸੋ, ਹੇ ਅੰਞਾਣ ਵੈਦ! (ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ) ਤੇਰੀ ਦਵਾਈ ਦਾ ਕੋਈ ਲਾਭ ਨਹੀਂ (ਵਿਸ਼ੇ-ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ ਮੁੜ ਪੈਦਾ ਹੋਣਗੇ) ॥੨॥
SikhNet (Spanish)Por eso no quiero medicinas, oh doctor ignorante. (2)
ਚੰਦਨ ਕਾ ਫਲੁ ਚੰਦਨ ਵਾਸੁ ॥
chandan kaa fal chandan vaas |
Sant Singh KhalsaThe value of sandalwood lies in its fragrance.
Manmohan SinghThe use of sandal-wood is the sandal's perfume.
Manmohan Singh (Punjabi)ਚੰਨਣ ਦੀ ਲਕੜੀ ਦਾ ਫਾਇਦਾ ਚੰਨਣ ਦੀ ਸੁੰਗਧੀ ਹੈ।
Fareedkot Teekaਜੈਸੇ ਚੰਦਨ ਕੀ ਵਾਸਨਾ ਔ ਸੀਤਲਤਾ ਹੀ ਚੰਦਨ ਕਾ ਫਲੁ ਹੈ॥
Prof. Sahib Singhਚੰਦਨ ਦਾ ਰੁੱਖ ਤਦੋਂ ਤਕ ਚੰਦਨ ਹੈ ਜਦ ਤਕ ਵਿਚ ਚੰਦਨ ਦੀ ਸੁਗੰਧੀ ਹੈ (ਸੁਗੰਧੀ ਤੋਂ ਬਿਨਾ ਇਹ ਸਾਧਾਰਨ ਲੱਕੜੀ ਹੀ ਹੈ)।ਪਦ ਅਰਥ ਚੰਦਨ ਵਾਸੁ = ਚੰਦਨ ਦੀ ਸੁਗੰਧੀ।
SikhNet (Spanish)Al Sándalo se le conoce por su fragancia y al ser humano
ਮਾਣਸ ਕਾ ਫਲੁ; ਘਟ ਮਹਿ ਸਾਸੁ ॥
maanas kaa fal; ghatt meh saas |
Sant Singh KhalsaThe value of the human lasts only as long as the breath in the body.
Manmohan SinghMan is useful as long as the there is breath in his body.
Manmohan Singh (Punjabi)ਜੀਵ ਉਦੋਂ ਤਾਈ ਲਾਹੇਵੰਦ ਹੈ, ਜਦੋ ਤਾਂਈ ਉਸ ਦੀ ਦੇਹ ਵਿੱਚ ਸਾਹ ਹੈ।
Fareedkot Teekaਤੈਸੇ ਮਾਨਸ ਕਾ ਫਲ੍ਹ ਏਹੀ ਹੈ, ਜੋ ਘਟ ਮੇਂ ਸ੍ਵਾਸ ਆਵਤੇ ਹੈਂ॥
Prof. Sahib Singhਮਨੁੱਖਾ ਸਰੀਰ ਤਦੋਂ ਤਕ ਮਨੁੱਖਾ ਸਰੀਰ ਹੈ ਜਦ ਤਕ ਇਸ ਸਰੀਰ ਵਿਚ ਸਾਹ ਚੱਲ ਰਿਹਾ ਹੈ।ਪਦ ਅਰਥ ਘਟ = ਸਰੀਰ। ਸਾਸੁ = ਸਾਹ। ਸਾਸਿ
SikhNet (Spanish)por su respiración, por el hilo de la vida.
ਸਾਸਿ ਗਇਐ; ਕਾਇਆ ਢਲਿ ਪਾਇ ॥
saas geiai; kaaeaa dtal paae |
Sant Singh KhalsaWhen the breath is taken away, the body crumbles into dust.
Manmohan SinghWhen breath departs, the body crumbles away.
Manmohan Singh (Punjabi)ਜਦ ਸਾਹ ਟੁਰ ਜਾਂਦਾ ਹੈ ਤਾਂ ਦੇਹ ਖੁਰ ਜਾਂਦੀ ਹੈ।
Fareedkot Teekaਜਬ ਸਰੀਰ ਵਿਚੋਂ ਸ੍ਵਾਸ ਦੂਰ ਹੋ ਜਾਤੇ ਹੈਂ ਤਬ ਕਾਇਆਂ ਅਸਥੂਲ ਦੇਹ ਢਲ ਪੜਤੀ ਹੈ, ਭਾਵ ਗਿਰ ਜਾਤੀ ਹੈ॥
Prof. Sahib Singhਸੁਆਸ ਨਿਕਲ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ ਹੈ।ਪਦ ਅਰਥ ਗਇਐ = ਜੇ ਸਾਹ ਨਿਕਲ ਜਾਏ। ਕਾਇਆ = ਸਰੀਰ। ਢਲਿ ਪਾਇ = ਢਹਿ ਪੈਂਦੀ ਹੈ, ਮਿੱਟੀ ਹੋ ਜਾਂਦੀ ਹੈ।
SikhNet (Spanish)Cuando el ser humano entrega su última respiración, cae, y entonces todos tus medicamentos,
ਤਾ ਕੈ ਪਾਛੈ; ਕੋਇ. ਨ ਖਾਇ ॥੩॥
taa kai paachhai; koe. na khaae |3|
Sant Singh KhalsaAfter that, no one takes any food. ||3||
Manmohan SinghAfter that no one takes anything.
Manmohan Singh (Punjabi)ਉਸ ਦੇ ਮਗਰੋਂ ਕੋਈ ਜਣਾ ਕੁਝ ਭੀ ਨਹੀਂ ਖਾਂਦਾ।
Fareedkot Teekaਤਿਨ ਸ੍ਵਾਸੋਂ ਕੇ ਨਿਕਲ ਜਾਣੇ ਤੇ ਪੀਛੇ ਦੇਹ ਘਰ ਮੇਂ ਹੋਤੇ ਕੋਈ ਅੰਨ ਜਲ ਆਦੀ ਖਾਤਾ ਪੀਤਾ ਨਹੀਂ ਹੈ, ਭਾਵ ਯਹਿ ਗ੍ਰਿਹ ਸੇ ਨਿਕਾਲ ਕਰ ਸੁਧੀ ਮਾਨਤੇ ਹੈਂ। ਤਾਂ ਤੇ ਮਾਨਸ ਦੇਹ ਕਾ ਫਲੁ ਸ੍ਵਾਸ ਹੀ ਹੈ॥੩॥
Prof. Sahib Singhਸਰੀਰ ਦੇ ਮਿੱਟੀ ਹੋ ਜਾਣ ਪਿਛੋਂ ਕੋਈ ਭੀ ਮਨੁੱਖ ਦਵਾਈ ਨਹੀਂ ਖਾਂਦਾ (ਪਰ ਇਹ ਸਰੀਰ ਵਿਚੋਂ ਨਿਕਲ ਜਾਣ ਵਾਲਾ ਜੀਵਾਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ ਹੈ। ਹੇ ਵੈਦ! ਦਵਾਈ ਦੀ ਅਸਲ ਲੋੜ ਤਾਂ ਉਸ ਜੀਵਾਤਮਾ ਨੂੰ ਹੈ) ॥੩॥ਪਦ ਅਰਥ ਤਾ ਕੈ ਪਾਛੈ = ਸਰੀਰ ਦੇ ਮਿੱਟੀ ਹੋ ਜਾਣ ਪਿਛੋਂ। ਕੋਇ = ਕੋਈ ਭੀ ਮਨੁੱਖ ॥੩॥
SikhNet (Spanish)oh doctor, de nada le sirven. (3)
ਕੰਚਨ ਕਾਇਆ; ਨਿਰਮਲ ਹੰਸੁ ॥
kanchan kaaeaa; niramal hans |
Sant Singh KhalsaThe mortal's body is golden, and the soul-swan is immaculate and pure,
Manmohan SinghGold becomes the body and stainless the soul swan;
Manmohan Singh (Punjabi)ਸੋਨਾ ਹੋ ਜਾਂਦੀ ਹੈ ਦੇਹ ਅਤੇ ਬੇਦਾਗ ਆਤਮਾ ਰਾਜਹੰਸ,
Fareedkot Teekaਸੋ ਮਾਣਸ ਦੇਹੀ ਸ੍ਵਰਨ ਵਤ ਸੁਧਿ ਹੈ ਔਰ ਤਿਸ ਮੇਂ ਨਿਵਾਸ ਕਰਨੇ ਵਾਲਾ (ਹੰਸੁ) ਜੀਵ ਭੀ ਨਿਰਮਲ ਹੈ॥
Prof. Sahib Singh(ਹੇ ਵੈਦ!) ਉਹ ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, ਉਸ ਵਿਚ ਵੱਸਦਾ ਜੀਵਾਤਮਾ ਭੀ ਨਰੋਆ ਰਹਿੰਦਾ ਹੈ,ਪਦ ਅਰਥ ਕੰਚਨ ਕਾਇਆ = ਸੋਨੇ ਵਰਗਾ ਸਰੀਰ। ਨਿਰਮਲ = ਵਿਕਾਰਾਂ ਤੋਂ ਬਚਿਆ ਹੋਇਆ। ਹੰਸੁ = ਜੀਵਾਤਮਾ।
SikhNet (Spanish)El cuerpo es de oro, en él está la Inmaculada Alma-Cisne
ਜਿਸੁ ਮਹਿ; ਨਾਮੁ ਨਿਰੰਜਨ ਅੰਸੁ ॥
jis meh; naam niranjan ans |
Sant Singh Khalsaif even a tiny particle of the Immaculate Naam is within.
Manmohan Singhin which there is even a particle of the Immaculate Name.
Manmohan Singh (Punjabi)ਉਸ ਦੀ, ਜਿਸ ਵਿੱਚ ਪਵਿੱਤਰ ਨਾਮ ਇਕ ਕਿਣਕਾ ਮਾਤ੍ਰ ਭੀ ਹੈ।
Fareedkot Teekaਜਿਸ ਮੇਂ ਨਿਰੰਜਨ ਕੇ ਨਾਮ ਕੀ ਅੰਸ ਮਾਤ੍ਰ ਭੀ ਹੋਵੈ, ਭਾਵ ਯੇਹਿ ਕੇ ਜੋ ਨਾਮ ਕੋ ਥੋੜੇ ਜਪਣੇ ਵਾਲਾ ਭੀ ਹੋਵੈ॥
Prof. Sahib Singhਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਪਰਮਾਤਮਾ ਦੀ ਜੋਤਿ (ਲਿਸ਼ਕਾਰਾ ਮਾਰਦੀ) ਹੈ।ਪਦ ਅਰਥ ਜਿਸੁ ਮਹਿ = ਜਿਸ (ਕਾਇਆ) ਵਿਚ। ਅੰਸੁ = ਹਿੱਸਾ, ਜੋਤਿ।
SikhNet (Spanish)y en ella está el Nombre Inmaculado,
ਦੂਖ ਰੋਗ; ਸਭਿ ਗਇਆ ਗਵਾਇ ॥
dookh rog; sabh geaa gavaae |
Sant Singh KhalsaAll pain and disease are eradicated.
Manmohan SinghAll his pain and disease are dispelled.
Manmohan Singh (Punjabi)ਉਸ ਦੀ ਸਾਰੀ ਪੀੜ ਅਤੇ ਬੀਮਾਰੀ ਦੂਰ ਹੋ ਜਾਂਦੀਆਂ ਹਨ।
Fareedkot Teekaਨਾਮ ਜਪੇ ਤੇ ਹੀ ਜਨਮ ਮਰਨ ਆਦੀ ਦੁਖੋਂ ਕੋ ਔ ਹਉਮੈਂ ਆਦੀ ਰੋਗੋਂ ਕੋ ਗਵਾਇਆ (ਗਇਆ) ਜਾਤਾ ਹੈ॥
Prof. Sahib Singhਉਹ ਜੀਵਾਤਮਾ ਆਪਣੇ ਸਾਰੇ ਰੋਗ ਦੂਰ ਕਰ ਕੇ ਇਥੋਂ ਜਾਂਦਾ ਹੈ।ਪਦ ਅਰਥ ਸਭਿ = ਸਾਰੇ।
SikhNet (Spanish)la Quintaesencia de Dios. A través del Nombre uno es purgado de todas sus tristezas,
ਨਾਨਕ; ਛੂਟਸਿ ਸਾਚੈ ਨਾਇ ॥੪॥੨॥੭॥
naanak; chhoottas saachai naae |4|2|7|
Sant Singh KhalsaO Nanak, the mortal is saved through the True Name. ||4||2||7||
Manmohan SinghThrough the True Name, O Nanak, he is delivered and released.
Manmohan Singh (Punjabi)ਸੱਚੇ ਨਾਮ ਦੇ ਰਾਹੀਂ, ਹੇ ਨਾਨਕ! ਉਹ ਬੰਦਖਲਾਸ ਤੇ ਰਿਹਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਹ ਜੀਵ ਸਾਚੇ ਨਾਮ ਕਰ ਕੇ ਬੰਧਨੋਂ ਤੇ ਛੂਟਤਾ ਹੈ॥੪॥੨॥੭॥☬ਸ੍ਰੀ ਗੁਰੂ ਜੀ ਨੇ ਕਹਾ: ਪਹਿਲੇ ਤੂੰ ਆਪਣਾ ਰੋਗ ਗਵਾਇ। ਤਬ ਤਿਸ ਹਰਿਦਾਸ ਵੈਦ ਨੇ ਕਹਾ: ਆਪ ਹੀ ਮੇਰੇ ਰੋਗ ਕੀ ਨਿਰਵਿਰਤੀ ਕਾ ਉਪਾਇ ਕਹੀਏ। ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਜੀਵ (ਤ੍ਰਿਸ਼ਨਾ ਆਦਿਕ ਰੋਗਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥ਪਦ ਅਰਥ ਨਾਇ = ਨਾਮ ਵਿਚ (ਜੁੜ ਕੇ)। ਛੂਟਸਿ = (ਤ੍ਰਿਸ਼ਨਾ ਆਦਿਕ ਦੁੱਖਾਂ ਤੋਂ) ਖ਼ਲਾਸੀ ਹਾਸਲ ਕਰੇਗਾ ॥੪॥੨॥੭॥
SikhNet (Spanish)sí, es a través del Nombre Verdadero que uno es liberado e iluminado. (4-2-7)