ੴ

ਸਿੱਖਬਾਣੀ · SikhBani

Ang 1131

Sri Guru Granth Sahib · Raag Bhairao · 4 shabads, 35 lines
Translations
Shabad Guru Amardas Ji Raag Bhairao continued from Ang 1130

ਨਾਮੇ ਨਾਮਿ ਮਿਲੈ ਵਡਿਆਈ; ਜਿਸ ਨੋ ਮੰਨਿ ਵਸਾਏ ॥੨॥

naame naam milai vaddiaaee; jis no man vasaae |2|

Sant Singh KhalsaThrough the Naam, glorious greatness is obtained; he alone obtains it, whose mind is filled with the Lord. ||2||
Manmohan SinghThrough the Name of the Name incarnate Lord, honour is obtained. He alone receives it within whose mind the Lord enshrines Name.
Manmohan Singh (Punjabi)ਨਾਮ-ਸਰੂਪ ਸਾਈਂ ਦੇ ਨਾਮ ਰਾਹੀਂ ਇਜ਼ਤ-ਆਬਰੂ ਪ੍ਰਾਪਤ ਹੁੰਦੀ ਹੈ। ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ, ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਨਾਮ ਟਿਕਾਉਂਦਾ ਹੈ।
Fareedkot Teekaਨਾਮੀ ਕੇ ਨਾਮ ਕਰ ਕੇ ਵਡਿਆਈ ਮਿਲਤੀ ਹੈ। ਪਰ ਜਿਸ ਕੇ ਮਨ ਵਿਖੇ ਵਾਹਿਗੁਰੂ ਨਾਮ ਕੋ ਵਸਾਇ ਦੇਵੇ ਤਿਸ ਕੋ ਮਿਲਤੀ ਹੈ॥੨॥
Prof. Sahib Singhਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ॥੨॥

ਪਦ ਅਰਥ ਨਾਮੇ ਨਾਮਿ = ਹਰ ਵੇਲੇ ਹਰਿ-ਨਾਮ ਵਿਚ। ਮੰਨਿ = ਮਨਿ, ਮਨ ਵਿਚ ॥੨॥

SikhNet (Spanish)A través del Naam, es bendecido con Su Tesoro, sí, es bendecido quien enaltece al Señor en el interior de su ser. (2)

ਸਤਿਗੁਰੁ ਭੇਟੈ ਤਾ ਫਲੁ ਪਾਏ; ਸਚੁ ਕਰਣੀ ਸੁਖ ਸਾਰੁ ॥

satigur bhettai taa fal paae; sach karanee sukh saar |

Sant Singh KhalsaMeeting the True Guru, the fruitful rewards are obtained. This true lifestyle beings sublime peace.
Manmohan SinghIf man meets with the True Guru, then gathers he the fruit. The true way of life is the most sublime bliss.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਮੇਵਾ ਪਾ ਲੈਂਦਾ ਹੈ। ਸੱਚੀ ਜੀਵਨ ਰਹੁ ਰੀਤੀ ਹੀ ਪਰਮ ਸਰੇਸ਼ਟ ਖੁਸ਼ੀ ਹੈ।
Fareedkot Teekaਸਤਿਗੁਰੋਂ ਕੇ ਮਿਲਣੇ ਸੇ ਗ੍ਯਾਨ ਫਲ ਪ੍ਰਾਪਤਿ ਹੋਤਾ ਹੈ, ਪੁਨਃ ਸਚੀ ਕਰਣੀ ਕਰ ਕੇ ਜੀਵ ਕੋ ਉਤਮ ਸੁਖ ਮਿਲਤਾ ਹੈ॥
Prof. Sahib Singhਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ।

ਪਦ ਅਰਥ ਭੇਟੈ = ਮਿਲ ਪੈਂਦਾ ਹੈ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਕਰਣੀ = {करणीय} ਕਰਨ-ਯੋਗ ਕੰਮ, ਕਰਤੱਬ। ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ।

SikhNet (Spanish)El que encuentra al Guru, logra el Fruto de la Verdad,

ਸੇ ਜਨ ਨਿਰਮਲ. ਜੋ ਹਰਿ ਲਾਗੇ; ਹਰਿ ਨਾਮੇ ਧਰਹਿ ਪਿਆਰੁ ॥੩॥

se jan niramal. jo har laage; har naame dhareh piaar |3|

Sant Singh KhalsaThose humble beings who are attached to the Lord are immaculate; they enshrine love for the Lord's Name. ||3||
Manmohan SinghImmaculate are the persons, who are attached to the Lord God, and who enshrine love, for His Name.
Manmohan Singh (Punjabi)ਪਵਿੱਤਰ ਹਨ ਉਹ ਪੁਰਸ਼, ਜੋ ਸਾਈਂ ਹਰੀ ਨਾਲ ਜੁੜੇ ਹੋਏ ਹਨ ਅਤੇ ਜੋ ਉਸ ਦੇ ਨਾਮ ਨਾਲ ਪ੍ਰੇਮ ਕਰਦੇ ਹਨ।
Fareedkot Teekaਵਹੀ ਜਨ ਨਿਰਮਲ ਹੈਂ, ਜੋ ਵਾਹਿਗੁਰੂ ਕੇ ਧਿਆਨ ਮੇਂ ਲਗੇ ਹੈਂ ਔਰ ਬਾਣੀ ਕਰ ਕੇ ਹਰੀ ਕੇ ਨਾਮ ਮੇਂ ਪਿਆਰ ਕੋ ਧਾਰਤੇ ਹੈਂ॥੩॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੩॥

ਪਦ ਅਰਥ ਨਾਮੇ = ਨਾਮ ਵਿਚ ਹੀ। ਧਰਹਿ = ਧਰਦੇ ਹਨ {ਬਹੁ-ਵਚਨ} ॥੩॥

SikhNet (Spanish)pues en la Conducta Verdadera está contenida la Esencia del Éxtasis. Sí, sólo será Inmaculado quien esté dedicado a Dios, y ame Su Nombre. (3)

ਤਿਨ ਕੀ ਰੇਣੁ ਮਿਲੈ. ਤਾਂ ਮਸਤਕਿ ਲਾਈ; ਜਿਨ ਸਤਿਗੁਰੁ ਪੂਰਾ ਧਿਆਇਆ ॥

tin kee ren milai. taan masatak laaee; jin satigur pooraa dhiaaeaa |

Sant Singh KhalsaIf I obtain the dust of their feet, I apply it to my forehead. They meditate on the Perfect True Guru.
Manmohan SinghIf I obtain the dust of the feet of those, who contemplate on my Perfect True Guru; then with that I will anoint my forehead.
Manmohan Singh (Punjabi)ਜੇਕਰ ਮੈਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਪਰਾਪਤ ਹੋ ਜਾਵੇ ਜੋ ਮੇਰੇ ਪੂਰਨ ਸਚੇ ਗੁਰਾਂ ਨੂੰ ਆਰਾਧਦੇ ਹਨ, ਤਦ ਉਸ ਨੂੰ ਮੈਂ ਆਪਣੇ ਮੱਥੇ ਨੂੰ ਲਾਵਾਗਾ।
Fareedkot Teekaਜਿਨ ਪੁਰਸੋਂ ਨੇ ਪੂਰੇ ਸਤਿਗੁਰੋਂ ਦ੍ਵਾਰਾ ਨਾਮ ਕੋ ਧਿਆਇਆ ਹੈ, ਤਿਨ ਕੇ ਚਰਨੋਂ ਕੀ ਧੂੜਿ ਮਿਲੇ ਤਾਂ ਮਸਤਕ ਪਰ ਲਗਾਈਏ॥
Prof. Sahib Singhਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ।

ਪਦ ਅਰਥ ਰੇਣੁ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਈ = ਲਾਈਂ, ਮੈਂ ਲਾਵਾਂ।

SikhNet (Spanish)Voy a ungir mi mente con el Polvo de los Pies de aquél que habita en el Guru Perfecto.

ਨਾਨਕ ਤਿਨ ਕੀ ਰੇਣੁ. ਪੂਰੈ ਭਾਗਿ ਪਾਈਐ; ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥

naanak tin kee ren. poorai bhaag paaeeai; jinee raam naam chit laaeaa |4|3|13|

Sant Singh KhalsaO Nanak, this dust is obtained only by perfect destiny. They focus their consciousness on the Lord's Name. ||4||3||13||
Manmohan SinghNanak, through perfect destiny is obtained the dust of the feet of those who fix their mind with the Lord's Name.
Manmohan Singh (Punjabi)ਨਾਨਕ, ਪੂਰਨ ਪ੍ਰਾਲਬਧ ਰਾਹੀਂ ਉਨ੍ਹਾਂ ਦੇ ਪੈਰਾ ਦੀ ਧੂੜ ਪਰਾਪਤ ਹੁੰਦੀ ਹੈ ਜੋ ਪ੍ਰਭੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰੰਤੂ ਤਿਨ ਕੀ ਚਰਨ ਧੂਰ ਪੂਰੇ ਭਾਗੋਂ ਕਰ ਪ੍ਰਾਪਤ ਹੋਤੀ ਹੈ ਜਿਨੋਂ ਨੇ ਰਾਮ ਨਾਮ ਮੇਂ ਚਿਤ ਕੋ ਲਗਾਯਾ ਹੈ॥੪॥੨॥੧੩॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੪॥੩॥੧੩॥

ਪਦ ਅਰਥ ਪੂਰੈ ਭਾਗਿ = ਪੂਰੀ ਕਿਸਮਤ ਨਾਲ। ਪਾਈਐ = ਪਾਈਦੀ ਹੈ, ਮਿਲਦੀ ਹੈ ॥੪॥੩॥੧੩॥

SikhNet (Spanish)Si por una muy buena Fortuna uno es bendecido así, pues bendito es el Polvo de los Pies de aquél que está entonado en el Nombre del Señor. (4-3-13)

Open this shabad (11 lines, Angs 1130-1131) →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਸਬਦੁ ਬੀਚਾਰੇ. ਸੋ ਜਨੁ ਸਾਚਾ; ਜਿਨ ਕੈ ਹਿਰਦੈ ਸਾਚਾ ਸੋਈ ॥

sabad beechaare. so jan saachaa; jin kai hiradai saachaa soee |

Sant Singh KhalsaThat humble being who contemplates the Word of the Shabad is true; the True Lord is within his heart.
Manmohan SinghTrue is the person, who reflects on the Name and within whose mind is He, the True Lord.
Manmohan Singh (Punjabi)ਸੱਚਾ ਹੈ ਉਹ ਪੁਰਸ਼ ਜੋ ਨਾਮ ਦਾ ਚਿੰਤਨ ਕਰਦਾ ਹੈ ਅਤੇ ਜਿਸ ਦੇ ਮਨ ਅੰਦਰ ਉਹ ਸੱਚਾ ਸੁਆਮੀ ਹੈ।
Fareedkot Teekaਜਿਨ ਕੇ ਹਿਰਦੇ ਵਿਖੇ ਸਚਾ ਸੋ ਵਾਹਿਗੁਰੂ ਹੈ ਵਹੁ ਪੁਰਸ ਗੁਰੂ ਸਬਦ ਕੋ ਵੀਚਾਰਤਾ ਹੈ ਅਰ ਵਹੀ ਸਾਚਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਅਡੋਲ-ਚਿੱਤ ਹੋ ਜਾਂਦਾ ਹੈ।

ਪਦ ਅਰਥ ਬੀਚਾਰੇ = ਮਨ ਵਿਚ ਵਸਾਂਦਾ ਹੈ। ਸਾਚਾ = ਟਿਕਵੇਂ ਜੀਵਨ ਵਾਲਾ, (ਮਾਇਆ ਦੇ ਹੱਲਿਆਂ ਵਲੋਂ) ਅਡੋਲ-ਚਿੱਤ। ਕੈ ਹਿਰਦੈ = ਦੇ ਦਿਰਦੇ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।

SikhNet (Spanish)Sólo es Verdadero, quien medita en la Palabra, enaltece al Señor Verdadero en su corazón

ਸਾਚੀ ਭਗਤਿ. ਕਰਹਿ ਦਿਨੁ ਰਾਤੀ; ਤਾਂ ਤਨਿ ਦੂਖੁ. ਨ ਹੋਈ ॥੧॥

saachee bhagat. kareh din raatee; taan tan dookh. na hoee |1|

Sant Singh KhalsaIf someone performs true devotional worship day and night, then his body will not feel pain. ||1||
Manmohan SinghIf man performs the Lord's true service day and night, then his body suffers not sorrow.
Manmohan Singh (Punjabi)ਜੇਕਰ ਬੰਦਾ ਦਿਨ ਰਾਤ ਸੁਆਮੀ ਦੀ ਸੱਚੀ ਸੇਵਾ ਕਮਾਵੇ ਤਦ ਉਸ ਦਾ ਸਰੀਰ ਤਕਲੀਫ ਨਹੀਂ ਉਠਾਉਂਦਾ।
Fareedkot Teekaਜੋ ਰਾਤ੍ਰਿ ਦਿਨ ਸਚੀ ਭਗਤੀ ਕੋ ਕਰਤੇ ਹੈਂ (ਤਾਂ) ਤਿਨ ਕੇ ਸਰੀਰ ਕੋ ਦੁਖ ਨਹੀਂ ਹੋਤਾ॥੧॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਜਿਹੜੇ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਸਰੀਰ ਵਿਚ ਕੋਈ (ਵਿਕਾਰ-) ਦੁੱਖ ਪੈਦਾ ਨਹੀਂ ਹੁੰਦਾ ॥੧॥

ਪਦ ਅਰਥ ਸਾਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਹਿ = ਕਰਦੇ ਹਨ {ਬਹੁ-ਵਚਨ}। ਤਨਿ = ਸਰੀਰ ਵਿਚ। ਨ ਹੋਈ = ਪੈਦਾ ਨਹੀਂ ਹੁੰਦਾ ॥੧॥

SikhNet (Spanish)y se vuelve Devoto de Él, así el dolor no lo afligirá. (1)

ਭਗਤੁ ਭਗਤੁ ਕਹੈ ਸਭੁ ਕੋਈ ॥

bhagat bhagat kahai sabh koee |

Sant Singh KhalsaEveryone calls him, "Devotee, devotee."
Manmohan SinghDevotee of God, devotee of God, every one says, he is.
Manmohan Singh (Punjabi)ਹਰ ਕੋਈ ਆਖਦਾ ਹੈ ਕਿ ਉਹ ਰੱਬ ਦਾ ਸ਼ਰਧਾਲੂ ਰੱਬ ਦਾ ਸਰਧਾਲੂ ਹੈ।
Fareedkot Teekaਭਾਵੈ ਸਭ ਕੋਈ ਭਗਤ ਜੀ ਭਗਤ ਜੀ ਕਹੇ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਕਹੈ = ਆਖਦਾ ਹੈ {ਇਕ-ਵਚਨ}। ਸਭੁ ਕੋਈ = ਹਰੇਕ ਮਨੁੱਖ।

SikhNet (Spanish)Pero sin servir al Guru, uno no obtiene la Devoción,

ਬਿਨੁ ਸਤਿਗੁਰ ਸੇਵੇ. ਭਗਤਿ, ਨ ਪਾਈਐ; ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥

bin satigur seve. bhagat, na paaeeai; poorai bhaag milai prabh soee |1| rahaau |

Sant Singh KhalsaBut without serving the True Guru, devotional worship is not obtained. Only through perfect destiny does one meet God. ||1||Pause||
Manmohan SinghWithout serving the True Guru, Divine devotion is obtained not. Through perfect destiny, He, the Lord is met. Pause.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਰੱਬੀ ਅਨੁਰਾਗ ਪਾਇਆ ਨਹੀਂ ਜਾਂਦਾ। ਪੂਰਨ ਪ੍ਰਾਲਬਧ ਰਾਹੀਂ ਉਹ ਸਾਈਂ ਮਿਲਦਾ ਹੈ। ਠਹਿਰਾਉ।
Fareedkot Teekaਪਰੰਤੂ ਸਤਿਗੁਰੋਂ ਕੇ ਸੇਵਨ ਸੇ ਬਿਨਾਂ ਭਗਤੀ ਪ੍ਰਾਪਤ ਨਹੀਂ ਹੋਤੀ ਔਰ ਜੋ (ਪ੍ਰਭੂ) ਸਮਰਥ ਗੁਰੂ ਹੈ, ਸੋ ਪੂਰੇ ਭਾਗੋਂ ਕਰ ਮਿਲਤਾ ਹੈ॥੧॥ ਰਹਾਉ ॥
Prof. Sahib Singhਪੂਰੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ) ਉਹ ਪਰਮਾਤਮਾ ਮਿਲਦਾ ਹੈ, (ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਬਾਰੇ) ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਭਗਤ ਹੈ ॥੧॥ ਰਹਾਉ ॥

ਪਦ ਅਰਥ ਮਿਲੈ = ਮਿਲਦਾ ਹੈ ॥੧॥ ਰਹਾਉ ॥

SikhNet (Spanish)pues es por un Destino Perfecto que uno logra llegar hasta el Estado Mental donde Dios está. (1-Pausa)

ਮਨਮੁਖ ਮੂਲੁ ਗਵਾਵਹਿ. ਲਾਭੁ ਮਾਗਹਿ; ਲਾਹਾ ਲਾਭੁ. ਕਿਦੂ ਹੋਈ ॥

manamukh mool gavaaveh. laabh maageh; laahaa laabh. kidoo hoee |

Sant Singh KhalsaThe self-willed manmukhs lose their capital, and still, they demand profits. How can they earn any profit?
Manmohan SinghThe perverse persons, lose their capital and ask for profit. How can they gather profit?
Manmohan Singh (Punjabi)ਪ੍ਰਤੀਕੂਲ ਪੁਰਸ਼ ਆਪਣੀ ਮੂੜੀ ਗੁਆ ਲੈਂਦੇ ਹਨ ਅਤੇ ਮੁਨਾਫਾ ਮੰਗਦੇ ਹਨ। ਉਨ੍ਹਾਂ ਨੂੰ ਮੁਨਾਫਾ ਕਿਥੋ ਹੋ ਸਕਦਾ ਹੈ?
Fareedkot Teekaਮਨਮੁਖ ਲੋਗ (ਮੂਲੁ), ਭਾਵ ਹਰਿ ਭਜਨ ਕੋ ਗਵਾਇ ਕਰ ਲਾਭ ਅਰਥਾਤ ਪ੍ਰਲੋਕ ਕਾ ਸੁਖ ਮਾਂਗਤੇ ਹੈਂ। (ਲਾਹਾ) ਇਸ ਲੋਕ ਕਾ ਸੁਖੁ ਅਰ (ਲਾਭੁ) ਪ੍ਰਲੋਕ ਕਾ ਸੁਖ ਵਾ ਅਤੀ ਲਾਭੁ, ਭਾਵ ਆਤਮ ਪ੍ਰਾਪਤੀ ਨਾਮ ਜਪੇ ਬਿਨਾਂ ਕੈਸੇ ਹੋਵੈ?
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਪਣਾ) ਸਰਮਾਇਆ (ਹੀ) ਗਵਾ ਲੈਂਦੇ ਹਨ, ਪਰ ਮੰਗਦੇ ਹਨ (ਆਤਮਕ) ਲਾਭ। (ਦੱਸੋ, ਉਹਨਾਂ ਨੂੰ) ਖੱਟੀ ਕਿਵੇਂ ਹੋ ਸਕਦੀ ਹੈ? ਲਾਭ ਕਿਥੋਂ ਮਿਲੇ?

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੂਲੁ = ਰਾਸ-ਪੂੰਜੀ, ਸਰਮਾਇਆ। ਲਾਭੁ = ਨਫ਼ਾ। ਮਾਗਹਿ = ਮੰਗਦੇ ਹਨ {ਬਹੁ-ਵਚਨ}। ਕਿਦੂ = ਕਿਵੇਂ?

SikhNet (Spanish)El ególatra pide la utilidad, habiendo perdido todo el capital, oh ¿cómo podrá obtener algo, dime?

ਜਮਕਾਲੁ ਸਦਾ ਹੈ ਸਿਰ ਊਪਰਿ; ਦੂਜੈ ਭਾਇ ਪਤਿ ਖੋਈ ॥੨॥

jamakaal sadaa hai sir aoopar; doojai bhaae pat khoee |2|

Sant Singh KhalsaThe Messenger of Death is always hovering above their heads. In the love of duality, they lose their honor. ||2||
Manmohan SinghDeath's minister is over their head and through the love of another, they lose their honour.
Manmohan Singh (Punjabi)ਮੌਤ ਦਾ ਦੂਤ ਹਮੇਸ਼ਾਂ ਹੀ ਉਨ੍ਹਾਂ ਦੇ ਸਿਰ ਤੇ ਹੈ ਅਤੇ ਦਵੈਤ-ਭਾਵ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦੇ ਹਨ।
Fareedkot Teekaਜਮ ਕਾਲ ਕਰਨੇ ਵਾਲਾ ਸਦੀਵ ਤਿਨ ਕੇ ਸਿਰ ਪਰ ਬਨਾ ਰਹਿਤਾ ਹੈ, ਪੁਨਃ ਦ੍ਵੈਤ ਭਾਵ ਕਰ ਤਿਨੋਂ ਨੇ ਅਪਨੀ ਪਤ ਗਵਾ ਲਈ ਹੈ॥੨॥
Prof. Sahib Singhਆਤਮਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ। ਮਾਇਆ ਦੇ ਪਿਆਰ ਵਿਚ (ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ) ਇੱਜ਼ਤ ਗਵਾ ਲਈ ਹੁੰਦੀ ਹੈ ॥੨॥

ਪਦ ਅਰਥ ਜਮਕਾਲੁ = ਆਤਮਕ ਮੌਤ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪਤਿ = ਇੱਜ਼ਤ। ਖੋਈ = ਗਵਾ ਲਈ ॥੨॥

SikhNet (Spanish)Sobre su cabeza está el miedo a la muerte y pierde su honor, afligido por la dualidad. (2)

ਬਹਲੇ ਭੇਖ ਭਵਹਿ ਦਿਨੁ ਰਾਤੀ; ਹਉਮੈ ਰੋਗੁ. ਨ ਜਾਈ ॥

bahale bhekh bhaveh din raatee; haumai rog. na jaaee |

Sant Singh KhalsaTrying on all sorts of religious robes, they wander around day and night, but the disease of their egotism is not cured.
Manmohan SinghAssuming many garbs, they wander about day and night and their ailment of ego is eradicated not.
Manmohan Singh (Punjabi)ਬਹੁਤੇ ਭੇਸ ਧਾਰ ਕੇ ਉਹ ਦਿਨ ਭਟਕਦੇ ਫਿਰਦੇ ਹਨ ਅਤੇ ਉਨ੍ਹਾਂ ਦੀ ਹੰਗਤਾ ਦੀ ਬੀਮਾਰੀ ਦੂਰ ਨਹੀਂ ਹੁੰਦੀ।
Fareedkot Teekaਬਹੁਤੇ ਭੇਖ ਧਾਰ ਕਰ ਰਾਤ੍ਰਿ ਦਿਨ ਭ੍ਰਮਤੇ ਫਿਰਤੇ ਹੈਂ, ਹੰਤਾ, ਮਮਤਾ ਰੋਗ ਤਿਨ ਕਾ ਦੂਰ ਨਹੀਂ ਹੋਤਾ॥
Prof. Sahib Singhਜਿਹੜੇ ਮਨੁੱਖ ਕਈ (ਧਾਰਮਿਕ) ਭੇਖ ਕਰ ਕੇ ਦਿਨ ਰਾਤ (ਥਾਂ ਥਾਂ) ਭੌਂਦੇ ਫਿਰਦੇ ਹਨ (ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ, ਉਹਨਾਂ ਦਾ ਇਹ) ਹਉਮੈ ਦਾ ਰੋਗ ਦੂਰ ਨਹੀਂ ਹੁੰਦਾ।

ਪਦ ਅਰਥ ਬਹਲੇ = ਕਈ, ਅਨੇਕਾਂ। ਭਵਹਿ = ਭੌਂਦੇ ਹਨ (ਤੀਰਥ ਆਦਿਕਾਂ ਤੇ)। ਨ ਜਾਈ = ਦੂਰ ਨਹੀਂ ਹੁੰਦਾ।

SikhNet (Spanish)Uno se viste de mil formas y vaga por todas partes día y noche, pero por nada se libera de su ego negativo,

ਪੜਿ ਪੜਿ ਲੂਝਹਿ. ਬਾਦੁ ਵਖਾਣਹਿ; ਮਿਲਿ ਮਾਇਆ ਸੁਰਤਿ ਗਵਾਈ ॥੩॥

parr parr loojheh. baad vakhaaneh; mil maaeaa surat gavaaee |3|

Sant Singh KhalsaReading and studying, they argue and debate; attached to Maya, they lose their awareness. ||3||
Manmohan SinghReading extensively they quarrel and enter into controversies and attached to mammon they lose their Divine consciousness.
Manmohan Singh (Punjabi)ਬਹੁਤ ਲਿਖ ਪੜ੍ਹ ਕੇ ਉਹੀ ਬਖੇੜੇ ਕਰਦੇ ਅਤੇ ਬਹਿਸ-ਮੁਬਾਹਿਸਿਆਂ ਵਿੱਚ ਜੁਟਦੇ ਹਨ ਅਤੇ ਧਨ-ਦੌਲਤ ਨਾਲ ਜੁੜ ਕੇ ਉਹ ਆਪਣੀ ਰੱਬੀ ਗਿਆਤ ਗੁਆ ਬਹਿੰਦੇ ਹਨ।
Fareedkot Teekaਵਿਦ੍ਯਾ ਕੋ ਪੜ ਪੜ ਕਰਿ (ਲੂਝਹਿ) ਝਗੜਤੇ ਹੈਂ (ਬਾਦੁ) ਵਿਰੋਧ ਕੋ ਕਥਨ ਕਰਤੇ ਹੈਂ ਔਰ ਮਾਇਆ ਸਾਥ ਮਿਲ ਕਰ ਤਿਨੋਂ ਨੇ ਅਪਨੀ (ਸੁਰਤਿ) ਗ੍ਯਾਤ ਗਵਾਈ ਹੈ॥੩॥
Prof. Sahib Singh(ਤੇ, ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਫਿਰ ਆਪੋ ਵਿਚ) ਮਿਲ ਕੇ ਬਹਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਭੀ ਮਾਇਆ ਦੇ ਮੋਹ ਦੇ ਕਾਰਨ (ਆਤਮਕ ਜੀਵਨ ਵਲੋਂ ਆਪਣੀ) ਹੋਸ਼ ਗਵਾ ਲਈ ਹੁੰਦੀ ਹੈ ॥੩॥

ਪਦ ਅਰਥ ਪੜਿ = ਪੜ੍ਹ ਕੇ। ਲੂਝਹਿ = ਝਗੜਦੇ ਹਨ, ਬਹਸਾਂ ਕਰਦੇ ਹਨ, ਸ਼ਾਸਤ੍ਰਰਾਥ ਕਰਦੇ ਹਨ। ਬਾਦੁ = ਝਗੜਾ, ਬਹਸ, ਚਰਚਾ। ਵਖਾਣਹਿ = ਉਚਾਰਦੇ ਹਨ, ਬੋਲਦੇ ਹਨ। ਮਿਲਿ = ਮਿਲ ਕੇ। ਸੁਰਤਿ = ਆਤਮਕ ਜੀਵਨ ਵਾਲੇ ਪਾਸੇ ਦੀ ਹੋਸ਼ ॥੩॥

SikhNet (Spanish)pues mientras más lee, más se involucra en complicados discursos mentales, y estando apegado a Maya pierde la Conciencia de Dios. (3)

ਸਤਿਗੁਰੁ ਸੇਵਹਿ. ਪਰਮ ਗਤਿ ਪਾਵਹਿ; ਨਾਮਿ ਮਿਲੈ ਵਡਿਆਈ ॥

satigur seveh. param gat paaveh; naam milai vaddiaaee |

Sant Singh KhalsaThose who serve the True Guru are blessed with the supreme status; through the Naam, they are blessed with glorious greatness.
Manmohan SinghThey, who serve the True Guru, are blessed with the supreme status and through the Name attain to glory.
Manmohan Singh (Punjabi)ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਮਹਾਨ ਮਰਤਬੇ ਦੀ ਦਾਤ ਮਿਲਦੀ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਭਤਾ ਨੂੰ ਪਰਾਪਤ ਹੁੰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ, ਸੋ (ਪਰਮਗਤਿ) ਮੋਖ ਕੋ ਪਾਵਤੇ ਹੈਂ, ਪੁਨਃ ਨਾਮ ਕੇ ਜਪਣੇ ਸੇ ਲੋਕ ਪ੍ਰਲੋਕ ਕੀ ਵਡਿਆਈ ਮਿਲਤੀ ਹੈ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, (ਪਰਮਾਤਮਾ ਦੇ) ਨਾਮ ਵਿਚ ਜੁੜੇ ਰਹਿਣ ਕਰਕੇ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।

ਪਦ ਅਰਥ ਸੇਵਹਿ = ਸਰਨ ਪੈਂਦੇ ਹਨ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਨਾਮਿ = ਨਾਮ ਵਿਚ (ਜੁੜੇ ਰਹਿਣ ਦੇ ਕਾਰਣ ਦੇ ਕਾਰਨ)। ਵਡਿਆਈ = (ਲੋਕ ਪਰਲੋਕ ਦੀ) ਇੱਜ਼ਤ।

SikhNet (Spanish)Aquél que sirve al Guru Verdadero, logra el Estado Supremo de Éxtasis y es bendecido con la Gloria del Nombre.

ਨਾਨਕ. ਨਾਮੁ ਜਿਨਾ ਮਨਿ ਵਸਿਆ; ਦਰਿ ਸਾਚੈ ਪਤਿ ਪਾਈ ॥੪॥੪॥੧੪॥

naanak. naam jinaa man vasiaa; dar saachai pat paaee |4|4|14|

Sant Singh KhalsaO Nanak, those whose minds are filled with the Naam, are honored in the Court of the True Lord. ||4||4||14||
Manmohan SinghNanak, they within whose mind the Name abides; they obtain honour in the True court.
Manmohan Singh (Punjabi)ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਵਸਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਪ੍ਰਤਿਸ਼ਟਾ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਕੇ ਮਨ ਵਿਖੇ ਨਾਮ ਵਸਿਆ ਹੈ ਤਿਨੋਂ ਨੇ ਸਚੇ ਵਾਹਿਗੁਰੂ ਕੇ ਦ੍ਵਾਰੇ ਪਰ ਪ੍ਰਤਿਸਟਾ ਪਾਈ ਹੈ॥੪॥੪॥੧੪॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਿਆ, ਉਹਨਾਂ ਨੇ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ॥੪॥੪॥੧੪॥

ਪਦ ਅਰਥ ਮਨਿ = ਮਨ ਵਿਚ। ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ ॥੪॥੪॥੧੪॥

SikhNet (Spanish)Sí, el ser que aprecia el Nombre del Señor en su mente, reúne toda Gloria en la Puerta del Señor. (4-4-14)

Open this shabad →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਮਨਮੁਖ ਆਸਾ. ਨਹੀ ਉਤਰੈ; ਦੂਜੈ ਭਾਇ ਖੁਆਏ ॥

manamukh aasaa. nahee utarai; doojai bhaae khuaae |

Sant Singh KhalsaThe self-willed manmukh cannot escape false hope. In the love of duality, he is ruined.
Manmohan SinghThe egocentrics are rid not of hope they are ruined by the love of another.
Manmohan Singh (Punjabi)ਆਪ-ਹੁਦਰਿਆਂ ਦੀ ਉਮੀਦ ਤੋਂ ਖਲਾਸੀ ਨਹੀਂ ਹੁੰਦੀ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਤਬਾਹ ਕਰ ਛਡਿਆ ਹੈ।
Fareedkot Teekaਧਨਾਦਿਕ ਕੀ (ਆਸਾ) ਚਾਹ ਮਨਮੁਖੋਂ ਕੀ ਦੂਰ ਨਹੀਂ ਹੋਤੀ, ਕਿਉਂਕਿ ਦ੍ਵੈਤ ਭਾਵ ਵਿਚ ਭੂਲੇ ਹੂਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ (ਹੋਰ ਹੋਰ ਮਾਇਆ ਜੋੜਨ ਦੀ) ਲਾਲਸਾ ਦੂਰ ਨਹੀਂ ਹੁੰਦੀ। ਮਾਇਆ ਦੇ ਪਿਆਰ ਵਿਚ ਉਹ ਸਹੀ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਸਾ = (ਹੋਰ ਹੋਰ ਮਾਇਆ ਜੋੜਨ ਦੀ) ਤਾਂਘ। ਉਤਰੈ = ਮੁੱਕਦੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਏ = (ਸਹੀ ਜੀਵਨ-ਰਾਹ ਤੋਂ) ਖੁੰਝੇ ਹੋਏ ਹਨ।

SikhNet (Spanish)El arrogante Manmukj no se libera de sus falsas esperanzas y es destruido por la dualidad,

ਉਦਰੁ ਨੈ ਸਾਣੁ. ਨ ਭਰੀਐ ਕਬਹੂ; ਤ੍ਰਿਸਨਾ ਅਗਨਿ ਪਚਾਏ ॥੧॥

audar nai saan. na bhareeai kabahoo; trisanaa agan pachaae |1|

Sant Singh KhalsaHis belly is like a river - it is never filled up. He is consumed by the fire of desire. ||1||
Manmohan SinghLike a stream, his belly is filled not ever, and the fire of desire consumes him.
Manmohan Singh (Punjabi)ਨਦੀ ਦੀ ਨਿਆਈ ਉਸ ਦਾ ਢਿਡ ਕਦੇ ਭੀ ਨਹੀਂ ਭਰਦਾ ਅਤੇ ਖਾਹਿਸ਼ ਦੀ ਅੱਗ ਉਸ ਨੂੰ ਖਾਈ ਜਾਂਦੀ ਹੈ।
Fareedkot Teekaਤਿਨ ਕਾ (ਉਦਰੁ) ਰਿਦਾ ਜੋ (ਨੈ) ਨਦੀ ਵਾ ਅਕਾਸ ਸਮੁੰਦ੍ਰ ਸਦਰਸ ਹੈ ਵਾ ਪ੍ਰਗਟ ਹੀ ਹੈ ਕਬੀ ਭਰਤਾ ਨਹੀਂ ਹੈ, ਤ੍ਰਿਸਨਾ ਅਗਨੀ ਤਿਨ ਕੋ (ਪਚਾਏ) ਜਲਾਵਤੀ ਹੈ॥੧॥
Prof. Sahib Singhਨਦੀ ਵਾਂਗ ਉਹਨਾਂ ਦਾ ਪੇਟ (ਮਾਇਆ ਨਾਲ) ਕਦੇ ਰੱਜਦਾ ਨਹੀਂ। ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੧॥

ਪਦ ਅਰਥ ਉਦਰੁ = ਪੇਟ। ਨੈ = ਨਦੀ। ਸਾਣੁ = ਵਾਂਗ। ਪਚਾਏ = (ਉਹਨਾਂ ਨੂੰ) ਸਾੜਦੀ ਹੈ ॥੧॥

SikhNet (Spanish)su estómago, como río, pide más y más y es consumido por el fuego de sus propias pasiones. (1)

ਸਦਾ ਅਨੰਦੁ. ਰਾਮ ਰਸਿ ਰਾਤੇ ॥

sadaa anand. raam ras raate |

Sant Singh KhalsaEternally blissful are those who are imbued with the sublime essence of the Lord.
Manmohan SinghEver happy are they, who are imbued with the Lord's elixir.
Manmohan Singh (Punjabi)ਸਦੀਵੀ ਪ੍ਰਸੰਨ ਹਨ ਉਹ ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ।
Fareedkot Teekaਸਦਾ ਅਨੰਦ ਵਹੁ ਪੁਰਸ ਹੈ, ਜੋ ਰਾਮ ਕੇ ਰਸ ਵਿਖੇ ਰਾਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਰਸਿ = ਸੁਆਦ ਵਿਚ। ਰਾਤੇ = ਰੱਤੇ ਹੋਏ, ਮਸਤ।

SikhNet (Spanish)Uno está siempre en Éxtasis, imbuido en la Esencia de Dios,

ਹਿਰਦੈ ਨਾਮੁ. ਦੁਬਿਧਾ ਮਨਿ ਭਾਗੀ; ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥

hiradai naam. dubidhaa man bhaagee; har har amrit pee tripataate |1| rahaau |

Sant Singh KhalsaThe Naam, the Name of the Lord, fills their hearts, and duality runs away from their minds. Drinking in the Ambrosial Nectar of the Lord, Har, Har, they are satisfied. ||1||Pause||
Manmohan SinghWithin their heart is the Lord's Name, and duality flees from their mind. Quaffing the Lord God's Nectar, they remain satiated. Pause.
Manmohan Singh (Punjabi)ਉਨ੍ਹਾਂ ਦੇ ਦਿਲ ਅੰਦਰ ਸੁਆਮੀ ਦਾ ਨਾਮ ਹੈ, ਅਤੇ ਦਵੈਤ-ਭਾਵ ਉਨ੍ਹਾਂ ਕੋਲੋਂ ਦੌੜ ਜਾਂਦਾ ਹੈ। ਸੁਆਮੀ ਹਰੀ ਦੇ ਸੁਧਾਰਸ ਨੂੰ ਪਾਨ ਕਰ ਉਹ ਰੱਜੇ ਰਹਿੰਦੇ ਹਨ। ਠਹਿਰਾਉ।
Fareedkot Teekaਹਿਰਦੇ ਵਿਖੇ ਨਾਮੁ ਧਾਰਨੇ ਕਰ ਮਨ ਮੇਂ ਸੇ ਦੁਬਿਧਾ ਤਿਨੋਂ ਕੀ (ਭਾਗੀ) ਦੂਰ ਹੋਈ ਹੈ ਔਰ ਹਰਿ ਹਰਿ ਨਾਮ ਅੰਮ੍ਰਿਤ ਕੋ ਪੀ ਕਰ ਤ੍ਰਿਪਤ ਹੂਏ ਹੈਂ॥੧॥ ਰਹਾਉ ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ) ਮਨ ਵਿਚ ਮੇਰ-ਤੇਰ ਟਿਕੀ ਰਹਿੰਦੀ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ। ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ ਉਹ (ਮਾਇਆ ਵਲੋਂ ਸਦਾ) ਰੱਜੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ। ਦੁਬਿਧਾ = ਮੇਰ-ਤੇਰ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਤੇ = ਰੱਜ ਜਾਂਦੇ ਹਨ ॥੧॥ ਰਹਾਉ ॥

SikhNet (Spanish)sí, alabando el Nombre, la mente de uno se libera de la dualidad y vive saciado con el Néctar del Señor. (1-Pausa)

ਆਪੇ ਪਾਰਬ੍ਰਹਮੁ. ਸ੍ਰਿਸਟਿ ਜਿਨਿ ਸਾਜੀ; ਸਿਰਿ ਸਿਰਿ ਧੰਧੈ ਲਾਏ ॥

aape paarabraham. srisatt jin saajee; sir sir dhandhai laae |

Sant Singh KhalsaThe Supreme Lord God Himself created the Universe; He links each and every person to their tasks.
Manmohan SinghThe Transcendent Lord, who created the world, of Himself, Yokes all beings to tasks.
Manmohan Singh (Punjabi)ਪਰਮ ਪ੍ਰਭੂ ਜਿਸ ਨੇ ਸੰਸਾਰ ਰਚਿਆ ਹੈ, ਖੁਦ ਹੀ ਸਮੂਹ ਜੀਵਾਂ ਨੂੰ ਕੰਮੀ-ਕਾਜੀ ਲਾਉਂਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਆਪੇ ਹੀ ਸਭ ਸ੍ਰਿਸਟੀ (ਸਾਜੀ) ਬਨਾਈ ਹੈ ਔਰ ਸਿਰ ਬਸਿਰ ਸਭ ਜੀਵੋਂ ਕੋ ਧੰਧਿਆਂ ਮੇਂ ਲਾਇਆ ਹੈ॥
Prof. Sahib Singhਪਰ, (ਜੀਵਾਂ ਦੇ ਕੀਹ ਵੱਸ?) ਜਿਸ (ਪਰਮਾਤਮਾ) ਨੇ ਜਗਤ ਰਚਿਆ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਵਿਚ ਲਾਈ ਰੱਖਦਾ ਹੈ।

ਪਦ ਅਰਥ ਜਿਨਿ = ਜਿਸ ਨੇ। ਸਾਜੀ = ਪੈਦਾ ਕੀਤੀ, ਰਚੀ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਦੇ ਕੀਤੇ ਅਨੁਸਾਰ। ਧੰਧੈ = ਧੰਧੇ ਵਿਚ।

SikhNet (Spanish)El Señor Trascendente también creó la creación y le encomendó a cada uno su tarea.

ਮਾਇਆ ਮੋਹੁ ਕੀਆ ਜਿਨਿ ਆਪੇ; ਆਪੇ ਦੂਜੈ ਲਾਏ ॥੨॥

maaeaa mohu keea jin aape; aape doojai laae |2|

Sant Singh KhalsaHe Himself created love and attachment to Maya; He Himself attaches the mortals to duality. ||2||
Manmohan SinghHe the Lord, who, of Himself, has created love for riches, of Himself, attaches the mortals to duality.
Manmohan Singh (Punjabi)ਉਹ ਸੁਆਮੀ, ਜਿਸ ਨੇ ਖੁਦ ਧਨ-ਦੌਲਤ ਦਾ ਪਿਆਰ ਪੈਦਾ ਕੀਤਾ ਹੈ, ਖੁਦ ਹੀ ਪ੍ਰਾਨੀਆਂ ਨੂੰ ਹੋਰਸ ਦੀ ਪ੍ਰੀਤ ਨਾਲ ਜੋੜਦਾ ਹੈ।
Fareedkot Teekaਜਿਸ ਵਾਹਿਗੁਰੂ ਨੇ ਆਪੇ ਹੀ ਮਾਯਾ ਕਾ ਮੋਹ ਕੀਆ ਹੈ ਤਿਸ ਨੇ ਆਪੇ ਹੀ ਦ੍ਵੈਤ ਭਾਵ ਵਿਖੇ ਜੀਵ ਲਾਏ ਹੂਏ ਹੈਂ, ਵਾਸਤਵ ਤੇ ਸਭ ਕੋ ਪਰਮੇਸਰ ਰੂਪ ਕਹਤੇ ਹੈਂ॥੨॥
Prof. Sahib Singhਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਹੈ, ਉਹ ਆਪ ਹੀ (ਜੀਵਾਂ ਨੂੰ) ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ ॥੨॥

ਪਦ ਅਰਥ ਆਪੇ = ਆਪ ਹੀ। ਦੂਜੈ = ਮਾਇਆ (ਦੇ ਮੋਹ) ਵਿਚ ॥੨॥

SikhNet (Spanish)Sí, Él, de Motus Propio trajo a Maya dentro de su obra e hizo que todos se apegaran al otro. (2)

ਤਿਸ ਨੋ ਕਿਹੁ ਕਹੀਐ. ਜੇ ਦੂਜਾ ਹੋਵੈ; ਸਭਿ ਤੁਧੈ ਮਾਹਿ ਸਮਾਏ ॥

tis no kihu kaheeai. je doojaa hovai; sabh tudhai maeh samaae |

Sant Singh KhalsaIf there were any other, then I would speak to him; all will be merged in You.
Manmohan SinghIf there be some one else, I may say something to him. Ultimately all merge in Thee.
Manmohan Singh (Punjabi)ਜੇਕਰ ਕੋਈ ਹੋਰ ਜਣਾ ਹੋਵੇ, ਮੈਂ ਉਸ ਨੂੰ ਕੁਛ ਕਹਾਂ। ਓੜਕ ਨੂੰ ਸਾਰੇ ਤੇਰੇ ਅੰਦਰ ਹੀ ਲੀਨ ਹੋ ਜਾਂਦੇ ਹਨ।
Fareedkot Teekaਹੇ ਹਰੀ! ਸਭ ਜੀਵ ਤੇਰੇ ਮੇਂ ਸਮਾਏ ਹੂਏ ਹੈਂ, ਭਾਵ ਤੇਰੇ ਸੇ ਭਿੰਨ ਨਹੀਂ ਹੈ। ਜੋ ਕੋਈ ਦੂਸਰਾ ਹੋਵੈ ਤੋ ਤਿਸ ਕੋ ਕੁਛ ਦੁਖ ਸੁਖ ਕਹੀਏ॥
Prof. Sahib Singh(ਮਾਇਆ ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ। ਹੇ ਪ੍ਰਭੂ! ਸਾਰੇ ਜੀਵ ਤੇਰੇ ਵਿਚ ਹੀ ਲੀਨ ਹਨ (ਜਿਵੇਂ ਦਰੀਆ ਦੀਆਂ ਲਹਿਰਾਂ ਦਰੀਆ ਵਿਚ)।

ਪਦ ਅਰਥ ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕਿਹੁ = ਕੁਝ। ਸਭਿ = ਸਾਰੇ ਜੀਵ। ਮਾਹਿ = ਵਿਚ।

SikhNet (Spanish)Oh Dios, a quien puede uno recurrir, cuando no hay nadie más que Tú y todo se inmerge en Ti.

ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥੩॥

guramukh giaan tat beechaaraa; jotee jot milaae |3|

Sant Singh KhalsaThe Gurmukh contemplates the essence of spiritual wisdom; his light merges into the Light. ||3||
Manmohan SinghThe God-conscious being reflects on the Reality of gnosis and his light merges in the supreme light.
Manmohan Singh (Punjabi)ਰੱਬ ਨੂੰ ਜਾਣਨ ਵਾਲਾ ਜੀਵ ਬ੍ਰਹਮ ਵੀਚਾਰ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਤੇ ਉਸ ਦਾ ਨੂਰ ਪਰਮ ਨੂਰ ਨਾਲ ਮਿਲ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਤਤ੍ਰ ਮਿਥਿਆ ਕਾ ਹੀ ਬੀਚਾਰ ਕੀਆ ਹੈ, ਤਿਸ ਗ੍ਯਾਨ ਕਰ (ਜੋਤੀ) ਪਰਮੇਸ੍ਵਰ ਵਿਖੇ ਅਪਨੀ ਜੋਤਿ ਕੋ ਮਿਲਾਵਤੇ ਭਏ ਹੈਂ॥੩॥☬ਪੁਨ: ਵਹੁ ਕੈਸਾ ਹੈ?
Prof. Sahib Singhਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਜੁੜੀ ਰਹਿੰਦੀ ਹੈ ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਗਿਆਨੁ = ਆਤਮਕ ਜੀਵਨ ਦੀ ਸੂਝ। ਬੀਚਾਰਾ = ਮਨ ਵਿਚ ਵਸਾਇਆ। ਜੋਤੀ = ਪ੍ਰਭੂ ਦੀ ਜੋਤਿ ਵਿਚ ॥੩॥

SikhNet (Spanish)El que medita en la Esencia de Tu Sabiduría, su Alma la inmerge en el Alma Universal. (3)

ਸੋ ਪ੍ਰਭੁ ਸਾਚਾ. ਸਦ ਹੀ ਸਾਚਾ; ਸਾਚਾ ਸਭੁ ਆਕਾਰਾ ॥

so prabh saachaa. sad hee saachaa; saachaa sabh aakaaraa |

Sant Singh KhalsaGod is True, Forever True, and all His Creation is True.
Manmohan SinghTrue, ever true is He, the Lord. Having emanated from Him all the forms are true.
Manmohan Singh (Punjabi)ਸੱਚਾ ਸਦੀਵ ਹੀ ਸੱਚਾ ਹੈ ਉਹ ਸੁਆਮੀ। ਉਸ ਤੋਂ ਉਤਪੰਨ ਹੋਣ ਕਾਰਣ ਸਾਰੇ ਸਰੂਪ ਸੱਚੇ ਹਨ।
Fareedkot Teekaਸੋ ਪ੍ਰਭ ਜੋਤੀ ਤੀਨ ਕਾਲ ਵਿਖੇ ਸਦੀਵ ਸਚਾ ਹੈ ਔ ਤਿਸ ਕਾ ਕੀਆ ਜਗਤੁ ਅਕਾਰ ਭੀ ਸਾਚਾ ਹੈ॥
Prof. Sahib Singhਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਹੋਂਦ ਵਾਲਾ ਹੈ। ਇਹ ਸਾਰਾ ਜਗਤ ਭੀ ਸਦਾ ਹੋਂਦ ਵਾਲਾ ਹੈ (ਕਿਉਂਕਿ ਇਸ ਵਿਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ)।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਸਾਚਾ = ਹੋਂਦ ਵਾਲਾ। ਆਕਾਰਾ = ਜਗਤ।

SikhNet (Spanish)Verdadero, siempre Verdadero eres Tú, oh Dios, y habiendo emanado de Ti, todas las formas son verdaderas.

ਨਾਨਕ ਸਤਿਗੁਰਿ ਸੋਝੀ ਪਾਈ; ਸਚਿ ਨਾਮਿ ਨਿਸਤਾਰਾ ॥੪॥੫॥੧੫॥

naanak satigur sojhee paaee; sach naam nisataaraa |4|5|15|

Sant Singh KhalsaO Nanak, the True Guru has given me this understanding; the True Name brings emancipation. ||4||5||15||
Manmohan SinghNanak, the True Guru has made me understand, that through the True Name one is emancipated.
Manmohan Singh (Punjabi)ਨਾਨਕ ਸੱਚੇ ਗੁਰਾਂ ਨੇ ਮੈਨੂੰ ਸਮਝ ਦਰਸਾਈਂ ਹੈ ਕਿ ਸੱਚੇ ਨਾਮ ਦੇ ਰਾਹੀਂ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਿਗੁਰੋਂ ਨੇ ਸੋਝੀ ਪਾਈ ਹੈ, ਸਚੇ ਨਾਮ ਕੋ ਜਾਨ ਕਰ ਤਿਨੋਂ ਕਾ ਨਿਸਤਾਰਾ ਹੂਆ ਹੈ॥੪॥੫॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ ॥੪॥੫॥੧੫॥

ਪਦ ਅਰਥ ਸਤਿਗੁਰਿ = ਗੁਰੂ ਨੇ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ (ਜੋੜ ਕੇ)। ਨਿਸਤਾਰਾ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੪॥੫॥੧੫॥

SikhNet (Spanish)Dice Nanak, cuando el Guru Verdadero me volvió partícipe de esta Sabiduría, fui emancipado a través del Nombre Verdadero. (4-5-15)

Open this shabad →

Shabad Guru Amardas Ji Raag Bhairao continues on Ang 1132

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਕਲਿ ਮਹਿ ਪ੍ਰੇਤ. ਜਿਨੑੀ ਰਾਮੁ. ਨ ਪਛਾਤਾ; ਸਤਜੁਗਿ ਪਰਮ ਹੰਸ ਬੀਚਾਰੀ ॥

kal meh pret. jinaee raam. na pachhaataa; satajug param hans beechaaree |

Sant Singh KhalsaIn this Dark Age of Kali Yuga, those who do not realize the Lord are goblins. In the Golden Age of Sat Yuga, the supreme soul-swans contemplated the Lord.
Manmohan SinghIn God age, men were supreme swans, for they reflected on the Lord. In the Iron age, they who realise not their Lord are but goblins.
Manmohan Singh (Punjabi)ਸੁਨਹਿਰੀ ਸਮੇਂ ਅੰਦਰ ਲੋਕ ਰਾਜ ਹੰਸ ਸਨ, ਕਿਉਂ ਜੋ ਉਹ ਸੁਆਮੀ ਦਾ ਸਿਮਰਨ ਕਰਦੇ ਸਨ। ਕਾਲੇ ਸਮੇਂ ਅੰਦਰ ਜੋ ਸਾਈਂ ਨੂੰ ਅਨੁਭਵ ਨਹੀਂ ਕਰਦੇ, ਉਹ ਨਿਰੇ ਜਿੰਨ-ਭੂਤ ਹਨ।
Fareedkot Teekaਕਲਿਜੁਗ ਵਿਖੇ ਜਿਨ ਪੁਰਸ਼ੋਂ ਨੇ ਰਾਮ ਕੋ ਨਹੀਂ ਪਛਾਣਾ ਸੋ ਪ੍ਰੇਤ ਵਤ ਹੈਂ। ਔਰ ਪੁਰਸ਼ ਸਤਜੁਗ ਵਿਖੇ (ਪਰਮ ਹੰਸ) ਅਤੀ ਸੁਧ ਔਰ (ਬੀਚਾਰੀ) ਧਰਮ, ਅਧਰਮ ਕਾ ਵੀਚਾਰ ਕਰਨੇ ਵਾਲੇ ਥੇ॥
Prof. Sahib Singhਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ)।

ਪਦ ਅਰਥ ਕਲਿ = ਕਲਜੁਗ। ਪ੍ਰੇਤ = ਭੂਤ-ਪ੍ਰੇਤ, ਉਹ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ। ਪਛਾਤਾ = ਸਾਂਝ ਪਾਈ। ਸਤਜੁਗਿ = ਸਤਜੁਗ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ, ਸਭ ਤੋਂ ਚੰਗੇ ਜੀਵਨ ਵਾਲੇ, ਮਹਾ ਪੁਰਖ। ਬੀਚਾਰੀ = ਵਿਚਾਰਵਾਨ, ਜਿਨ੍ਹਾਂ ਨੇ ਨਾਮ ਨੂੰ ਮਨ ਵਿਚ ਵਸਾਇਆ ਹੈ।

SikhNet (Spanish)En Satya Yug, la era de la Verdad, los seres humanos eran Parmajansas, pues ellos meditaban en la Verdad; ahora en Kali Yug, ellos son sólo duendes que no conocen a su Dios.

ਦੁਆਪੁਰਿ ਤ੍ਰੇਤੈ ਮਾਣਸ ਵਰਤਹਿ; ਵਿਰਲੈ ਹਉਮੈ ਮਾਰੀ ॥੧॥

duaapur tretai maanas varateh; viralai haumai maaree |1|

Sant Singh KhalsaIn the Silver Age of Dwaapur Yuga, and the Brass Age of Traytaa Yuga, mankind prevailed, but only a rare few subdued their egos. ||1||
Manmohan SinghIn the silver age and Brass age men were but men, but rare was the man who silenced his ego.
Manmohan Singh (Punjabi)ਤਿੰਨਾਂ ਗੁਣਾ ਵਾਲੇ ਸਮੇਂ ਅਤੇ ਦੋ ਗੁਣਾ ਵਾਲੇ ਸਮੇਂ ਅੰਦਰ ਮਨੁਸ਼ ਕੇਵਲ ਮਨੁਸ਼ ਹੀ ਸੈਨ ਪੰਤੂ ਕੋਈ ਇਕ ਅੱਧਾ ਹੀ ਆਪਣੀ ਹੰਗਤਾ ਨੂੰ ਮਾਰਦਾ ਸੀ।
Fareedkot Teekaਦੁਆਪੁਰ, ਤ੍ਰੇਤਾ ਇਨ ਦੋਨੋਂ ਜੁਗੋ ਮੇਂ ਜੋ ਵਰਤਤੇ ਰਹੇ ਸੋ ਮਾਣਸ ਮਾਤ੍ਰ ਅਰਥਾਤ ਇਨ ਦੋਨੋਂ ਜੁਗੋਂ ਕੇ ਪੁਰਸ ਮਧਭਾਵੀ ਥੇ, ਇਸ ਕਰ ਮਾਣਸ ਕਹੇ। ਪਰੰਤੂ ਇਨ ਚਾਰੋਂ ਜੁਗੋਂ ਮੇਂ ਹੰਤਾ, ਮਮਤਾ ਕਿਸੇ ਵਿਰਲੇ ਨੇ ਹੀ ਮਾਰੀ ਹੈ॥੧॥
Prof. Sahib Singhਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ ॥੧॥

ਪਦ ਅਰਥ ਦੁਆਪੁਰਿ = ਦੁਆਪੁਰ ਵਿਚ। ਤ੍ਰੈਤੈ = ਤ੍ਰੇਤੇ ਵਿਚ। ਮਾਣਸ = ਮਨੁੱਖ {ਬਹੁ-ਵਚਨ}। ਵਰਤਹਿ = ਵਰਤਣ-ਵਿਹਾਰ ਕਰਦੇ ਹਨ। ਵਿਰਲੈ = ਕਿਸੇ ਵਿਰਲੇ ਨੇ ॥੧॥

SikhNet (Spanish)En Duapar Yug y en Treta Yug, los seres humanos eran sólo seres humanos y raro era aquél que se liberaba de su ego negativo. (1)

ਕਲਿ ਮਹਿ; ਰਾਮ ਨਾਮਿ ਵਡਿਆਈ ॥

kal meh; raam naam vaddiaaee |

Sant Singh KhalsaIn this Dark Age of Kali Yuga, glorious greatness is obtained through the Lord's Name.
Manmohan SinghIn the Dark age one obtains glory through the Lord's Name.
Manmohan Singh (Punjabi)ਕਾਲੇ ਯੁਗ ਅੰਦਰ ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਰਾਹੀਂ ਪ੍ਰਭਤਾ ਪਰਾਪਤ ਹੁੰਦੀ ਹੈ।
Fareedkot Teekaਕਲਿਜੁਗ ਵਿਚ ਰਾਮ ਨਾਮ ਕੇ ਸਿਮਰਨ ਕੀ ਹੀ ਬਡਾਈ ਹੈ॥
Prof. Sahib Singhਕਲਜੁਗ ਵਿਚ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
SikhNet (Spanish)En Kali Yug, uno logra la Gloria sólo a través del Nombre del Señor, y por la Gracia del Guru conoce al Dios Único, llega a saber que no será emancipado más que a través del Nombre,

ਜੁਗਿ ਜੁਗਿ ਗੁਰਮੁਖਿ ਏਕੋ ਜਾਤਾ; ਵਿਣੁ ਨਾਵੈ. ਮੁਕਤਿ, ਨ ਪਾਈ ॥੧॥ ਰਹਾਉ ॥

jug jug guramukh eko jaataa; vin naavai. mukat, na paaee |1| rahaau |

Sant Singh KhalsaIn each and every age, the Gurmukhs know the One Lord; without the Name, liberation is not attained. ||1||Pause||
Manmohan SinghIn every age, the pious persons know but one God, without whose Name, emancipation is attained not. Pause.
Manmohan Singh (Punjabi)ਹਰ ਯੁਗ ਅੰਦਰ ਪਵਿੱਤ੍ਰ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਹੀ ਜਾਣਦੇ ਹਨ। ਜਿਸ ਦੇ ਨਾਮ ਦੇ ਬਗੈਰ ਕਲਿਆਣ ਪਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਇਸੀ ਤੇ ਜੁਗੋਂ ਜੁਗੋਂ ਵਿਖੇ ਗੁਰਮੁਖੋਂ ਨੇ ਏਕ ਵਾਹਿਗੁਰੂ ਕੋ ਹੀ ਜਾਣਿਆ ਹੈ, ਕਿਉਂਕਿ ਨਾਮ ਸੇ ਬਿਨਾਂ ਅਗੇ ਪਿਛੇ ਕਿਸੀ ਨੇ ਮੁਕਤਿ ਨਹੀਂ ਪਾਈ॥੧॥ ਰਹਾਉ ॥
Prof. Sahib Singh(ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ ॥੧॥ ਰਹਾਉ ॥

ਪਦ ਅਰਥ ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨ ਪਾਈ = (ਕਿਸੇ ਮਨੁੱਖ ਨੇ ਭੀ) ਹਾਸਲ ਨਹੀਂ ਕੀਤੀ ॥੧॥ ਰਹਾਉ ॥

SikhNet (Spanish)Por la Gracia del Guru, uno conoce a Dios, época tras época. (1-Pausa)

ਹਿਰਦੈ ਨਾਮੁ ਲਖੈ. ਜਨੁ ਸਾਚਾ; ਗੁਰਮੁਖਿ ਮੰਨਿ ਵਸਾਈ ॥

hiradai naam lakhai. jan saachaa; guramukh man vasaaee |

Sant Singh KhalsaThe Naam, the Name of the Lord, is revealed in the heart of the True Lord's humble servant. It dwells in the mind of the Gurmukh.
Manmohan SinghTo the mind of the Lord's True slave, the Name is revealed and by the Guru's grace, it is enshrined in his heart.
Manmohan Singh (Punjabi)ਪ੍ਰਭੂ ਦੇ ਸੱਚੇ ਗੋਲੇ ਦੇ ਅੰਤਰ-ਆਤਮੇ ਨਾਲ ਪ੍ਰਗਟ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਇਹ ਉਸ ਦੇ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teekaਹਿਰਦੇ ਵਿਖੇ (ਨਾਮੁ) ਪ੍ਰਸਿਧ ਸਚੇ ਵਾਹਿਗੁਰੂ ਕੋ ਓਹ ਪੁਰਸ਼ ਲਖਦਾ ਹੈ, ਜਿਸ ਨੇ ਗੁਰਾਂ ਦ੍ਵਾਰਾ ਭਗਤੀ ਮਨ ਮੇਂ ਵਸਾਈ ਹੈ॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਲਖੈ = ਵੇਖ ਲੈਂਦਾ ਹੈ, ਵੱਸਦਾ ਸਹੀ ਕਰ ਲੈਂਦਾ ਹੈ। ਜਨੁ = (ਜਿਹੜਾ) ਮਨੁੱਖ। ਸਾਚਾ = ਸਦਾ-ਥਿਰ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮੰਨਿ = ਮਨਿ, ਮਨ ਵਿਚ।

SikhNet (Spanish)Al Sirviente del Señor le es recitado el Nombre, y por la Gracia del Guru llega a elevar el Nombre emancipando su ser,

ਆਪਿ ਤਰੇ. ਸਗਲੇ ਕੁਲ ਤਾਰੇ; ਜਿਨੀ ਰਾਮ ਨਾਮਿ ਲਿਵ ਲਾਈ ॥੨॥

aap tare. sagale kul taare; jinee raam naam liv laaee |2|

Sant Singh KhalsaThose who are lovingly focused on the Lord's Name save themselves; they save all their ancestors as well. ||2||
Manmohan SinghThey, who are attuned to the Lord's Name emancipate themselves and emancipate all their generations as well.
Manmohan Singh (Punjabi)ਜੋ ਸੁਆਮੀ ਦੇ ਨਾਮ ਨਾਲ ਪਿਰਹੜ ਪਾਉਂਦੇ ਹਨ ਉਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਰਾਮ ਨਾਮਿ ਵਿਖੇ ਬ੍ਰਿਤੀ ਲਗਾਈ ਹੈ ਵਹੁ ਆਪ ਭੀ ਤਰ ਗਏ ਹੈਂ ਔਰ ਸੰਪੂਰਨ ਕੁਲ ਭੀ ਤਾਰ ਦੀਏ ਹੈਂ॥੨॥
Prof. Sahib Singhਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ ॥੨॥

ਪਦ ਅਰਥ ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਸਗਲੇ ਕੁਲ = ਸਾਰੀਆਂ ਕੁਲਾਂ। ਨਾਮਿ = ਨਾਮ ਵਿਚ। ਲਿਵ = ਲਗਨ ॥੨॥

SikhNet (Spanish)de esa manera emancipa también a todos sus parientes, sí, aquél que está entonado en el Naam, el Nombre del Señor lo obtiene. (2)

ਮੇਰਾ ਪ੍ਰਭੁ ਹੈ ਗੁਣ ਕਾ ਦਾਤਾ; ਅਵਗਣ. ਸਬਦਿ ਜਲਾਏ ॥

meraa prabh hai gun kaa daataa; avagan. sabad jalaae |

Sant Singh KhalsaMy Lord God is the Giver of virtue. The Word of the Shabad burns away all faults and demerits.
Manmohan SinghMy Lord is the Giver of merits, and through His Name burns away demerits.
Manmohan Singh (Punjabi)ਮੇਰੇ ਸੁਆਮੀ ਨੇਕੀਆਂ ਬਖਸ਼ਣਹਾਰ ਹੈ ਅਤੇ ਆਪਣੇ ਨਾਮ ਰਾਹੀਂ ਬਦੀਆਂ ਨੂੰ ਸਾੜ ਸੁਟਦਾ ਹੈ।
Fareedkot Teekaਮੇਰਾ ਪ੍ਰਭੂ ਗੁਣੋਂ ਕਾ ਦਾਤਾ ਹੈ, ਗੁਰ ਸਬਦ ਕਰ ਅਵਗੁਣਾਂ ਕੋ ਜਲਾ ਦੇਤਾ ਹੈ॥
Prof. Sahib Singhਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਜਲਾਏ = ਸਾੜਦਾ ਹੈ।

SikhNet (Spanish)Mi Dios es Quien otorga la Virtud, y a través de la Palabra del Shabd, consume todas nuestras faltas y deméritos.

Open this shabad (11 lines, Angs 1131-1132) →

Ang 1131 of 1430