ੴ

ਸਿੱਖਬਾਣੀ · SikhBani

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥

sang sahaaee chhodd na jaaee ohu agah atolaa 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 407 · 6 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਹਰਿ ਹਰਿ ਨਾਮੁ ਅਮੋਲਾ ॥

har har naam amolaa |

Sant Singh KhalsaThe Name of the Lord, Har, Har, is priceless.
Manmohan SinghLord God's Name is priceless,
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਅਮੋਲਕ ਹੈ।
Fareedkot Teekaਹਰਿ ਹਰਿ ਨਾਮ ਅਮੋਲਕ ਜਿਸ ਨੇ ਜਪਾ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ,

ਪਦ ਅਰਥ ਅਮੋਲਾ = ਜੇਹੜਾ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕੇ।

SikhNet (Spanish)Aquél que atesora el Invaluable Nombre del Señor,

ਓਹੁ. ਸਹਜਿ ਸੁਹੇਲਾ ॥੧॥ ਰਹਾਉ ॥

ohu. sehaj suhelaa |1| rahaau |

Sant Singh KhalsaIt brings peace and poise. ||1||Pause||
Manmohan Singhand the Name is naturally comfortable. Pause.
Manmohan Singh (Punjabi)ਉਹ ਨਾਮ ਕੁਦਰਤੀ ਤੌਰ ਤੇ ਆਰਾਮ ਦੇਣ ਵਾਲਾ ਹੈ। ਠਹਿਰਾਉ।
Fareedkot Teekaਓਹ ਸੁਭਾਵਕ ਹੀ ਸੁਖੀ ਹੂਆ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਿਤੀਤ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਓਹੁ = ਉਹ (ਮਨੁੱਖ)। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੌਖਾ ॥੧॥ ਰਹਾਉ ॥

SikhNet (Spanish)vive en Paz y en tranquilidad. (1‑Pausa)

ਸੰਗਿ ਸਹਾਈ. ਛੋਡਿ ਨ ਜਾਈ; ਓਹੁ ਅਗਹ ਅਤੋਲਾ ॥੧॥

sang sahaaee. chhodd na jaaee; ohu agah atolaa |1|

Sant Singh KhalsaThe Lord is my Companion and Helper; He shall not forsake me or leave me. He is unfathomable and unequalled. ||1||
Manmohan SinghGod is my companion and helper forsaking me he goes nowhere else. He is Unfathomable and Unweighable.
Manmohan Singh (Punjabi)ਵਾਹਿਗੁਰੂ ਮੇਰਾ ਸਾਥੀ ਅਤੇ ਸਹਾਇਕ ਹੈ। ਮੈਨੂੰ ਤਿਆਗ ਕੇ ਉਹ ਹੋਰ ਕਿਧਰੇ ਨਹੀਂ ਜਾਂਦਾ। ਉਹ ਅਥਾਹ ਅਤੇ ਅਜੋਖ ਹੈ।
Fareedkot Teekaਪ੍ਰਭੂ ਸੰਗ ਸਹਾਈ ਅਪਨੇ ਦਾਸੋਂ ਕੋ ਛੋਡ ਨਹੀਂ ਜਾਤਾ ਹੈ। ਵਹੁ ਨਾਮ ਕਾ ਜਾਪਕ (ਅਗਹ) ਪਕੜ ਸੇ ਰਹਿਤ ਅਤੋਲ ਪ੍ਰਮਾਤਮਾ ਕਾ ਸਰੂਪ ਹੋ ਗਿਆ ਹੈ॥੧॥
Prof. Sahib Singhਪਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ, ਉਹ ਕਦੇ ਛੱਡ ਨਹੀਂ ਜਾਂਦਾ, ਪਰ ਉਹ (ਕਿਸੇ ਚਤੁਰਾਈ ਸਿਆਣਪ ਨਾਲ) ਵੱਸ ਵਿਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥

ਪਦ ਅਰਥ ਸੰਗਿ = ਨਾਲ। ਸਹਾਈ = ਸਾਥੀ। ਓਹੁ = ਉਹ (ਪਰਮਾਤਮਾ)। ਅਗਾਹ = ਜੋ ਪਕੜਿਆ ਨਾਹ ਜਾ ਸਕੇ ॥੧॥

SikhNet (Spanish)El Señor es para siempre nuestro Compañero; sí, Él no nos abandona nunca, Insondable e Incomparable es Él. (1)

ਪ੍ਰੀਤਮੁ ਭਾਈ. ਬਾਪੁ ਮੋਰੋ ਮਾਈ; ਭਗਤਨ ਕਾ ਓਲੑਾ ॥੨॥

preetam bhaaee. baap moro maaee; bhagatan kaa olaa |2|

Sant Singh KhalsaHe is my Beloved, my brother, father and mother; He is the Support of His devotees. ||2||
Manmohan Singhhe is my friend, brother, father and mother and the shelter of the saints.
Manmohan Singh (Punjabi)ਉਹ ਮੇਰਾ ਮਿੱਤ੍ਰ, ਵੀਰ, ਬਾਬਲ ਅਤੇ ਅੰਮੜੀ ਹੈ ਅਤੇ ਸਾਧੂਆਂ ਦੀ ਓਟ ਹੈ।
Fareedkot Teekaਜੋ ਭਗਤੋਂ ਕਾ (ਓਲ੍ਹ੍ਹਾ) ਆਸਰਾ ਹੈ, ਸੋਈ ਹਰਿ ਮੇਰਾ ਪ੍ਯਾਰਾ ਭਾਈ ਭ੍ਰਾਤਾਵਤ ਹੈ ਔ ਪਿਤਾ ਔ ਮਾਤਾ ਰੂਪ ਹੈ॥੨॥
Prof. Sahib Singhਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਉ ਹੈ ਤੇ ਮੇਰੀ ਮਾਂ ਹੈ, ਉਹ ਪਰਮਾਤਮਾ ਹੀ ਆਪਣੇ ਭਗਤਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ ॥੨॥

ਪਦ ਅਰਥ ਮੋਰੋ = ਮੇਰਾ। ਓਲ੍ਹ੍ਹਾ = ਸਹਾਰਾ ॥੨॥

SikhNet (Spanish)El Señor es mi padre y hermano, oh madre; es el Refugio de Sus Devotos. (2)

ਅਲਖੁ ਲਖਾਇਆ. ਗੁਰ ਤੇ ਪਾਇਆ; ਨਾਨਕ. ਇਹੁ ਹਰਿ ਕਾ ਚੋਲੑਾ ॥੩॥੫॥੧੪੫॥

alakh lakhaaeaa. gur te paaeaa; naanak. ihu har kaa cholaa |3|5|145|

Sant Singh KhalsaThe Invisible Lord is seen through the Guru; O Nanak, this is the wondrous play of the Lord. ||3||5||145||
Manmohan SinghThe Invisible Lord is seen and obtained through the Guru, and this O Nanak is the wonderous play of God.
Manmohan Singh (Punjabi)ਅਦ੍ਰਿਸ਼ਟ ਸੁਆਮੀ, ਗੁਰਾਂ ਦੇ ਰਾਹੀਂ ਦੇਖਿਆ ਅਤੇ ਪਾਇਆ ਜਾਂਦਾ ਹੈ। ਇਹ ਹੇ ਨਾਨਕ! ਵਾਹਿਗੁਰੂ ਦਾ ਚੁਹਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹ ਸਰਬ ਓਰ ਸੇ ਅਲਖ ਕਾ ਲਖਾਉ ਗੁਰੋਂ ਸੇ ਪਾਇਆ ਹੈ। ਯਹ ਹਰਿ ਕਾ ਨਾਮੁ ਭਗ੍ਤੋਂ ਕਾ (ਚੋਲ੍ਹ੍ਹਾ) ਅਤ੍ਯੰਤ ਪ੍ਯਾਰਾ ਭੋਜਨ ਹੈ; ਵਾ (ਚੋਲ੍ਹ੍ਹਾ) ਨਾਮ ਕਾ ਬਸਤ੍ਰ ਪਹਿਨਾਯਾ ਹੈ; ਵਾ ਭੈਣੀ ਨਾਮ ਗ੍ਰਾਮ ਸੇ ਹਰਿ ਕਾ ਕੀਆ ਹੂਆ ਗ੍ਰਾਮ ਕਾ ਨਾਮ ਚੋਲਾ ਹੂਆ ਹੈ॥੩॥੫॥੧੪੫॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਨੇ ਮੈਨੂੰ ਉਸ ਦੀ ਸਮਝ ਬਖ਼ਸ਼ ਦਿੱਤੀ ਹੈ, ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪਰਮਾਤਮਾ ਦਾ ਇਕ ਅਜਬ ਤਮਾਸ਼ਾ ਹੈ (ਕਿ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ) ॥੩॥੫॥੧੪੫॥

ਪਦ ਅਰਥ ਅਲਖੁ = ਜਿਸ ਦਾ ਸਹੀ ਸਰੂਪ ਸਮਝ ਵਿਚ ਨਾਹ ਆ ਸਕੇ। ਗੁਰ ਤੇ = ਗੁਰੂ ਪਾਸੋਂ। ਚੋਲ੍ਹ੍ਹਾ = ਚੋਹਲ, ਅਜਬ ਕੌਤਕ ॥੩॥੫॥੧੪੫॥

SikhNet (Spanish)Dice Nanak, tal es la Maravilla del Señor, que siendo Incognoscible, a través del Guru, Lo conocí. (3‑5‑145)
Answers quote the Granth verbatim with Ang citations. AI commentary is not Gurbani and not a religious ruling.