ੴ

ਸਿੱਖਬਾਣੀ · SikhBani

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥

naam padaarath hoe sakaarath hiradai charan basaeh 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 407 · 6 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਆਪੁਨੀ ਭਗਤਿ ਨਿਬਾਹਿ ॥

aapunee bhagat nibaeh |

Sant Singh KhalsaPlease help me sustain my devotion.
Manmohan SinghSustain my devotional service. O Lord!
Manmohan Singh (Punjabi)ਮੇਰੀ ਪ੍ਰੇਮ-ਮਈ ਸੇਵਾ ਸੰਪੂਰਨ ਕਰ। ਹੇ ਸੁਆਮੀ!
Fareedkot Teekaਅਪਨੀ ਭਗਤਿ ਕਾ ਨਿਬਾਹ ਕਰੋ, ਭਾਵ ਮੇਰੇ ਮੇਂ ਭਗਤੀ ਪੂਰਨ ਰਹੇ॥
Prof. Sahib Singhਮੈਨੂੰ ਆਪਣੀ ਭਗਤੀ ਸਦਾ ਦੇਈ ਰੱਖ!

ਪਦ ਅਰਥ ਨਿਬਾਹਿ = ਸਦਾ ਵਾਸਤੇ ਦੇਈ ਰੱਖ।

SikhNet (Spanish)Oh Señor, lléname de Devoción,

ਠਾਕੁਰ. ਆਇਓ ਆਹਿ ॥੧॥ ਰਹਾਉ ॥

tthaakur. aaeo aaeh |1| rahaau |

Sant Singh KhalsaO Lord Master, I have come to You. ||1||Pause||
Manmohan SinghWith eagerness I have come to Thee. Pause.
Manmohan Singh (Punjabi)ਮੈਂ ਚਾਹਣਾ ਨਾਲ ਤੇਰੇ ਕੋਲ ਆਇਆ ਹਾਂ। ਠਹਿਰਾਉ।
Fareedkot Teekaਹੇ ਠਾਕੁਰ! ਮੈਂ ਆਪ ਕੀ ਸਰਣ ਮੇਂ (ਆਹਿ) ਚਾਹ ਕਰ ਪਰਾਪਤ ਹੂਆ ਹੂੰ॥੧॥ ਰਹਾਉ ॥
Prof. Sahib Singhਹੇ ਮੇਰੇ ਮਾਲਕ! ਮੈਂ ਤਾਂਘ ਕਰ ਕੇ (ਤੇਰੀ ਸਰਨ) ਆਇਆ ਹਾਂ੧ ॥੧॥ ਰਹਾਉ ॥

ਪਦ ਅਰਥ ਠਾਕੁਰ = ਹੇ ਠਾਕੁਰ! ਆਹਿ = ਤਾਂਘ ਕਰ ਕੇ ॥੧॥ ਰਹਾਉ ॥

SikhNet (Spanish)pues he venido a Ti con gran añoranza. (1‑Pausa)

ਨਾਮੁ ਪਦਾਰਥੁ. ਹੋਇ ਸਕਾਰਥੁ; ਹਿਰਦੈ ਚਰਨ ਬਸਾਹਿ ॥੧॥

naam padaarath. hoe sakaarath; hiradai charan basaeh |1|

Sant Singh KhalsaWith the wealth of the Naam, the Name of the Lord, life becomes fruitful. Lord, please place Your Feet within my heart. ||1||
Manmohan SinghWith the Name wealth, life becomes fruitful. O man, place Lord's Feet in thy mind.
Manmohan Singh (Punjabi)ਨਾਮ ਦੀ ਦੌਲਤ ਨਾਲ ਜੀਵਨ ਸਫਲ ਹੋ ਜਾਂਦਾ ਹੈ। ਹੇ ਬੰਦੇ! ਪ੍ਰਭੂ ਦੇ ਪੈਰ ਆਪਣੇ ਮਨ ਵਿੱਚ ਟਿਕਾ।
Fareedkot Teekaਮੇਰੇ ਹਿਰਦੇ ਮੇਂ ਅਪਨੇ ਚਰਨੋਂ ਕੋ ਬਸਾਵਹੁ, ਜਿਸ ਸੇ ਨਾਮ ਪਦਾਰਥ ਕੋ ਪਾਇ ਕਰ ਮੇਰਾ ਜਨਮ ਸਕਾਰਥ, ਭਾਵ ਸਫਲ ਹੋਵੈ॥੧॥
Prof. Sahib Singhਹੇ ਮੇਰੇ ਮਾਲਕ! ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ, ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ, ਤਾਕਿ ਮੇਰਾ ਜੀਵਨ ਸਫਲ ਹੋ ਜਾਏ ॥੧॥

ਪਦ ਅਰਥ ਪਦਾਰਥੁ = ਕੀਮਤੀ ਚੀਜ਼। ਸਕਾਰਥੁ = ਸਫਲ, ਕਾਮਯਾਬ। ਬਸਾਹਿ = ਵਸਾਈ ਰੱਖ ॥੧॥

SikhNet (Spanish)Permite que Tus Pies habiten en mi corazón, deja que la Bendición de Tu Nombre sea el objeto de mi vida. (1)

ਏਹ ਮੁਕਤਾ. ਏਹ ਜੁਗਤਾ; ਰਾਖਹੁ ਸੰਤ ਸੰਗਾਹਿ ॥੨॥

eeh mukataa. eeh jugataa; raakhahu sant sangaeh |2|

Sant Singh KhalsaThis is liberation, and this is the best way of life; please, keep me in the Society of the Saints. ||2||
Manmohan SinghThis is the salvation and this the way of life. Keep me in the society of saints.
Manmohan Singh (Punjabi)ਏਹੀ ਮੋਖਸ਼ ਹੈ ਅਤੇ ਏਹੀ ਜੀਵਨ ਰਹੁ-ਰੀਤੀ ਮੈਨੂੰ ਸਤਿ ਸੰਗਤ ਅੰਦਰ ਰੱਖ।
Fareedkot Teekaਮੇਰੀ ਇਹੀ ਮੁਕਤੀ ਹੈ ਔ ਯਹੀ ਯੁਕਤੀ ਹੈ ਮੇਰੇ ਕੋ ਸੰਤ ਸੰਗਤ ਮੇਂ ਰਖੋ॥੨॥
Prof. Sahib Singhਹੇ ਮੇਰੇ ਮਾਲਕ! ਮੈਨੂੰ ਆਪਣੇ ਸੰਤਾਂ ਦੀ ਸੰਗਤਿ ਵਿਚ ਰੱਖੀ ਰੱਖ, ਇਹੀ ਮੇਰੇ ਵਾਸਤੇ ਮੁਕਤੀ ਹੈ, ਤੇ ਇਹੀ ਮੇਰੇ ਵਾਸਤੇ ਜੀਵਨ-ਚੱਜ ਹੈ ॥੨॥

ਪਦ ਅਰਥ ਮੁਕਤਾ = ਮੁਕਤੀ। ਜੁਗਤਾ = ਜੁਗਤੀ। ਸੰਗਾਹਿ = ਸੰਗਤਿ ਵਿਚ ॥੨॥

SikhNet (Spanish)Así es mi modo de vida y mi Liberación; sí, el habitar en la Sociedad de los Santos. (2)

ਨਾਮੁ ਧਿਆਵਉ. ਸਹਜਿ ਸਮਾਵਉ; ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥

naam dhiaavau. sehaj samaavau; naanak har gun gaeh |3|6|146|

Sant Singh KhalsaMeditating on the Naam, I am absorbed in celestial peace; O Nanak, I sing the Glorious Praises of the Lord. ||3||6||146||
Manmohan SinghBy meditating on the Name and singing God's praise, Nanak has naturally been absorbed in the Lord.
Manmohan Singh (Punjabi)ਨਾਮ ਦਾ ਸਿਮਰਨ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਸੁਆਮੀ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸਤਸੰਗ ਕਰ ਕੇ ਮੈਂ ਨਾਮ ਕੋ ਧ੍ਯਾਊਂ ਔਰ ਹੇ ਹਰੀ! ਆਪ ਕੇ ਗੁਣੋਂ ਕੋ ਗਾਊਂ ਔਰ (ਸਹਜਿ) ਸਾਂਤ ਮੇਂ ਸਮਾਊਂ॥੩॥੬॥੧੪੬॥
Prof. Sahib Singhਹੇ ਨਾਨਕ! (ਆਖ-) ਹੇ ਹਰੀ! (ਮੇਹਰ ਕਰ) ਤੇਰੇ ਗੁਣਾਂ ਵਿਚ ਚੁੱਭੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਹਾਂ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਾਂ ॥੩॥੬॥੧੪੬॥

ਪਦ ਅਰਥ ਧਿਆਵਉ = ਮੈਂ ਸਿਮਰਦਾ ਹਾਂ। ਸਹਜਿ = ਆਤਮਕ ਅਡੋਲਤਾ ਵਿਚ। ਗਾਹਿ = ਗਾਹ ਕੇ, ਚੁੱਭੀ ਲਾ ਕੇ ॥੩॥੬॥੧੪੬॥

SikhNet (Spanish)Cantando Tu Alabanza y contemplando Tu Nombre, me inmerjo en el Equilibrio. (3‑6‑146)
Answers quote the Granth verbatim with Ang citations. AI commentary is not Gurbani and not a religious ruling.