ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਦੂਖੁ ਘਨੋ; ਜਬ ਹੋਤੇ ਦੂਰਿ ॥
dookh ghano; jab hote door |
Sant Singh KhalsaI suffered in pain, when I thought He was far away;
Manmohan Singhwhen thou wert distant, I suffered much pain.
Manmohan Singh (Punjabi)ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ।
Fareedkot Teekaਜਬ ਪਤੀ ਮੇਰੇ ਸੇ ਦੂਰ ਹੋਤੇ ਥੇ, ਭਾਵ ਮੈਨੇ ਪਰੋਖ ਜਾਨਾ ਤਾ ਤਬ ਮੁਝ ਕੋ ਬਹੁਤਾ ਹੀ ਦੁਖੁ ਥਾ॥
Prof. Sahib Singhਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)ਪਦ ਅਰਥ ਘਨੋ = ਬਹੁਤ। ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ।
SikhNet (Spanish)Cuando Él me liberó del dolor intenso que me provocaron mis errores,
ਅਬ ਮਸਲਤਿ ਮੋਹਿ; ਮਿਲੀ ਹਦੂਰਿ ॥੧॥
ab masalat mohi; milee hadoor |1|
Sant Singh Khalsabut now, He is Ever-present, and I receive His instructions. ||1||
Manmohan SinghNow, from Lord s presence, I have received the instruction of the name.
Manmohan Singh (Punjabi)ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
Fareedkot Teekaਅਬ ਗੁਰੋਂ ਸੇ ਮੁਝ ਕੋ ਪਤੀ ਕੇ ਸਮੀਪ ਰਹਿਣੇ ਕੀ ਸਲਾਹ ਮਿਲੀ ਹੈ, ਇਸ ਸੇਂ ਮੇਰੇ ਕੋ ਪਤੀ ਹਦੂਰਿ ਅਰਥਾਤ ਪ੍ਰਤਖ੍ਯ ਮਿਲਾ ਹੈ॥੧॥
Prof. Sahib Singhਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥ਪਦ ਅਰਥ ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ॥੧॥
SikhNet (Spanish)entonces, de la Presencia del Señor vino la Instrucción de Su Nombre. (1)
ਚੁਕਾ ਨਿਹੋਰਾ; ਸਖੀ ਸਹੇਰੀ ॥
chukaa nihoraa; sakhee saheree |
Sant Singh KhalsaMy pride is gone, O friends and companions;
Manmohan SinghGone is the up-braiding of my friends and mates.
Manmohan Singh (Punjabi)ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ।
Fareedkot Teekaਹੇ ਪ੍ਯਾਰੀ ਸਖੀ! ਅਬ ਮੇਰਾ (ਨਿਹੋਰਾ) ਅਹਿਸਾਨ (ਚੂਕਾ) ਰਹਿ ਚੂਕਾ ਹੈ॥
Prof. Sahib Singhਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।ਪਦ ਅਰਥ ਚੁਕਾ = ਮੁੱਕ ਗਿਆ ਹੈ। ਨਿਹੋਰਾ = ਉਲਾਹਮਾ, ਗਿਲਾ-ਗੁਜ਼ਾਰੀ। ਸਖੀ ਸਹੇਰੀ = ਹੇ ਸਖੀ! ਹੇ ਸਹੇਲੀ!
SikhNet (Spanish)Mi orgullo se ha ido, oh amigos y compañeros,
ਭਰਮੁ ਗਇਆ; ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥
bharam geaa; gur pir sang meree |1| rahaau |
Sant Singh Khalsamy doubt is dispelled, and the Guru has united me with my Beloved. ||1||Pause||
Manmohan SinghMy doubt is dispelled and the Guru has united me with my beloved. Pause.
Manmohan Singh (Punjabi)ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ।
Fareedkot Teekaਭ੍ਰਮ ਜਾਤਾ ਰਹਾ ਹੈ ਕ੍ਯੋਂਕਿ ਮੈਂ ਸਤਿਗੁਰੋਂ ਨੇ ਪਿਆਰੇ ਅਕਾਲ ਪੁਰਖ ਸੇ ਮਿਲਾਇ ਦਈ ਹੂੰ॥੧॥ ਰਹਾਉ ॥
Prof. Sahib Singhਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਗੁਰਿ = ਗੁਰੂ ਨੇ। ਮੇਰੀ = ਮੇਲੀ, ਮਿਲਾ ਦਿੱਤੀ ॥੧॥ ਰਹਾਉ ॥
SikhNet (Spanish)mi duda fue erradicada, el Guru me ha unido con el Bienamado. (1‑Pausa)
ਨਿਕਟਿ ਆਨਿ; ਪ੍ਰਿਅ ਸੇਜ ਧਰੀ ॥
nikatt aan; pria sej dharee |
Sant Singh KhalsaMy Beloved has drawn me near to Him, and seated me on His Bed;
Manmohan SinghMy beloved, drawing near me, has seaten me on the couch,
Manmohan Singh (Punjabi)ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ,
Fareedkot Teekaਮੈਂ ਪਤੀ ਨੇ ਅਪਨੇ ਨਿਕਟ ਸੇਜ ਪਰ ਹੀ ਲਾਇ ਕਰ ਕੇ ਧਾਰਨ ਕੀ ਹੂੰ ਅਰਥਾਤ ਅਭੇਦ ਕੀ ਹੂੰ॥
Prof. Sahib Singhਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।ਪਦ ਅਰਥ ਨਿਕਟਿ = ਨੇੜੇ। ਆਨਿ = ਲਿਆ ਕੇ। ਪ੍ਰਿਅ ਸੇਜ = ਪਿਆਰੇ ਦੀ ਸੇਜ ਉਤੇ। ਧਰੀ = ਬਿਠਾ ਦਿੱਤੀ।
SikhNet (Spanish)Cerca, muy cerca se encuentra el Lecho Acogedor de mi Señor,
ਕਾਣਿ ਕਢਨ ਤੇ; ਛੂਟਿ ਪਰੀ ॥੨॥
kaan kadtan te; chhoott paree |2|
Sant Singh KhalsaI have escaped the clutches of others. ||2||
Manmohan Singhand I have escaped the people's subservience.
Manmohan Singh (Punjabi)ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ।
Fareedkot Teekaਜੋ ਔਰ ਲੋਗੋਂ ਕੀ (ਕਾਨ) ਕਨੌਡ ਥੀ, ਤਿਸਤੇ (ਛੂਟ ਪਰੀ) ਰਹਤ ਹੋ ਗਈ ਹੂੰ॥੨॥
Prof. Sahib Singhਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥ਪਦ ਅਰਥ ਕਾਣਿ = ਮੁਥਾਜੀ। ਤੇ = ਤੋਂ। ਛੂਟਿ ਪਰੀ = ਬਚ ਗਈ ਹਾਂ ॥੨॥
SikhNet (Spanish)ya no me apoyo más en el soporte de otro. (2)
ਮੰਦਰਿ ਮੇਰੈ; ਸਬਦਿ ਉਜਾਰਾ ॥
mandar merai; sabad ujaaraa |
Sant Singh KhalsaIn the mansion of my heart, shines the Light of the Shabad.
Manmohan SinghIn my mansion (heart) is the light of God's Name.
Manmohan Singh (Punjabi)ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ।
Fareedkot Teekaਅਬ ਮੇਰੇ ਸਰੀਰ ਰੂਪ ਮੰਦਰ ਮੇਂ ਗੁਰੂ ਸਬਦ ਕਾ ਪ੍ਰਕਾਸ ਹੋ ਰਹਾ ਹੈ॥
Prof. Sahib Singh(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।ਪਦ ਅਰਥ ਮੰਦਰਿ = ਹਿਰਦੇ-ਮੰਦਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਜਾਰਾ = ਆਤਮਕ ਜੀਵਨ ਦਾ ਚਾਨਣ।
SikhNet (Spanish)En el templo de mi mente brilla la Luz de la Palabra;
ਅਨਦ ਬਿਨੋਦੀ; ਖਸਮੁ ਹਮਾਰਾ ॥੩॥
anad binodee; khasam hamaaraa |3|
Sant Singh KhalsaMy Husband Lord is blissful and playful. ||3||
Manmohan SinghMy spouse is Joyful and sportive.
Manmohan Singh (Punjabi)ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ।
Fareedkot Teekaਤਿਸ ਪ੍ਰਕਾਸ਼ ਕਰ ਯਿਹ ਜਾਨਾ ਹੈ ਕਿ ਉਤਪਤੀ ਆਦ (ਬਿਨੋਦੀ) ਬਿਲਾਸੋਂ ਕੇ ਕਰਨੇਹਾਰ ਹਮਾਰਾ ਮਾਲਕ ਅਨੰਦ ਰੂਪ ਹੈ॥੩॥
Prof. Sahib Singhਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥ਪਦ ਅਰਥ ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ ॥੩॥
SikhNet (Spanish)ahí el Señor juega conmigo en Gran Dicha. (3)
ਮਸਤਕਿ ਭਾਗੁ; ਮੈ. ਪਿਰੁ ਘਰਿ ਆਇਆ ॥
masatak bhaag; mai. pir ghar aaeaa |
Sant Singh KhalsaAccording to the destiny written upon my forehead, my Husband Lord has come home to me.
Manmohan SinghThrough the good destiny, recorded on my brow, my groom has come home to me.
Manmohan Singh (Punjabi)ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ।
Fareedkot Teekaਜਬ ਮੇਰਾ ਮਸਤਕ ਕਾ ਲਿਖਾ ਭਾਗ ਜਾਗਾ ਤਬ ਮੇਰੇ ਘਰ ਪ੍ਯਾਰਾ ਆਇਆ ਹੈ ਅਰਥਾਤ ਸਾਖ੍ਯਾਤਕਾਰ ਹੂਆ ਹੈ॥
Prof. Sahib Singh(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,ਪਦ ਅਰਥ ਮਸਤਕਿ = ਮੱਥੇ ਉਤੇ। ਘਰਿ = ਹਿਰਦੇ-ਘਰ ਵਿਚ।
SikhNet (Spanish)Qué afortunado soy, oh, dice Nanak, pues mi Señor ha entrado en mi Hogar,
ਥਿਰੁ ਸੋਹਾਗੁ; ਨਾਨਕ ਜਨ ਪਾਇਆ ॥੪॥੨॥੫੩॥
thir sohaag; naanak jan paaeaa |4|2|53|
Sant Singh KhalsaServant Nanak has obtained the eternal marriage. ||4||2||53||
Manmohan SinghSlave Nanak has obtained lasting wedded life.
Manmohan Singh (Punjabi)ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਹੀ ਮੁਝ ਜਨ ਕੋ ਸਿਥਰ ਸੁਹਾਗ, ਭਾਵ ਅਚਲ ਅਨੰਦ ਪ੍ਰਾਪਤ ਹੂਆ ਹੈ॥੪॥੨॥੫੩॥☬ਸੁਹਾਗ ਸਥਿਰ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲਾ ॥੪॥੨॥੫੩॥
SikhNet (Spanish)y me esposé con mi Consorte Eterno. (4‑2‑53)