ੴ

ਸਿੱਖਬਾਣੀ · SikhBani

ਸਾਚਿ ਨਾਮਿ ਮੇਰਾ ਮਨੁ ਲਾਗਾ ॥

saach naam meraa man laagaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 384, 385 · 11 lines
Translations

ਆਸਾ ਮਹਲਾ ੫ ॥

aasaa mahalaa 5 | Ang 384

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਾਚਿ ਨਾਮਿ; ਮੇਰਾ ਮਨੁ ਲਾਗਾ ॥

saach naam; meraa man laagaa | Ang 384

Sant Singh KhalsaMy mind is attached to the True Name.
Manmohan SinghWith the True Name, my soul is attached.
Manmohan Singh (Punjabi)ਸਤਿਨਾਮ ਨਾਲ ਮੇਰੀ ਜਿੰਦੜੀ ਜੁੜੀ ਹੋਈ ਹੈ।
Fareedkot Teekaਮੇਰਾ ਮਨ ਸਾਚੇ ਨਾਮੀ ਮੇਂ ਲਗਾ ਹੈ॥
Prof. Sahib Singh(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਨਾਮਿ = ਨਾਮ ਵਿਚ।

SikhNet (Spanish)La mente más profunda está entonada en el Verdadero Nombre del Señor,

ਲੋਗਨ ਸਿਉ; ਮੇਰਾ ਠਾਠਾ ਬਾਗਾ ॥੧॥

logan siau; meraa tthaatthaa baagaa |1| Ang 384

Sant Singh KhalsaMy dealings with other people are only superficial. ||1||
Manmohan SinghWith people I have but artificial dealing.
Manmohan Singh (Punjabi)ਲੋਕਾ ਨਾਲ ਮੇਰਾ ਨਿਰਾ ਲੇਲਾ-ਪੋਚਾ ਹੀ ਹੈ।
Fareedkot Teekaਔਰ ਸੰਸਾਰੀ ਲੋਗੋਂ ਸੇ ਮੇਰਾ (ਠਾਠਾ ਬਾਗਾ) ਪੋਚਾ ਪਾਚੀ, ਭਾਵ ਲਿਫਾਫਾ ਬਨਾ ਹੂਆ ਹੈ॥੧॥
Prof. Sahib Singhਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥

ਪਦ ਅਰਥ ਸਿਉ = ਨਾਲ। ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ ॥੧॥

SikhNet (Spanish)y encuentro a la gente del mundo, sólo en las afueras de mi Alma. (1)

ਬਾਹਰਿ ਸੂਤੁ; ਸਗਲ ਸਿਉ ਮਉਲਾ ॥

baahar soot; sagal siau maulaa | Ang 384

Sant Singh KhalsaOutwardly, I am on good terms with all;
Manmohan SinghMy ties are but external and I am happy with all.
Manmohan Singh (Punjabi)ਮੇਰਾ ਜੋੜ ਸੰਬੰਧ ਕੇਵਲ ਵੇਖਣ ਨੂੰ ਹੀ ਹੈ ਅਤੇ ਮੈਂ ਸਾਰਿਆਂ ਨਾਲ ਖੁਸ਼ ਹਾਂ।
Fareedkot Teekaਬਾਹਰ ਸੇਂ ਤੋ ਮੈਂ ਮਾਇਕ ਬਿਉਹਾਰੋਂ ਕਰ ਸਭ ਸੇ ਮਿਲ ਰਹਾ ਹੂੰ॥
Prof. Sahib Singh(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,

ਪਦ ਅਰਥ ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ। ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ।

SikhNet (Spanish)En el exterior me conservo en buenos términos con todos,

ਅਲਿਪਤੁ ਰਹਉ; ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥

alipat rhau; jaise jal meh kaulaa |1| rahaau | Ang 384

Sant Singh Khalsabut I remain detached, like the lotus upon the water. ||1||Pause||
Manmohan SinghLike lotus in water, I live separate from them. Pause.
Manmohan Singh (Punjabi)ਕੰਵਲ ਦੇ ਪਾਣੀ ਦੇ ਵਿੱਚ ਹੋਣ ਦੀ ਤਰ੍ਹਾਂ, ਮੈਂ ਉਨ੍ਹਾਂ ਤੋਂ ਨਿਰਲੇਪ ਰਹਿੰਦਾ ਹਾਂ। ਠਹਿਰਾਉ।
Fareedkot Teekaਅੰਤਰ ਸੇ ਐਸਾ ਅਸੰਗ ਰਹਤਾ ਹੂੰ ਜੈਸੇ ਜਲ ਮੇਂ ਕਮਲ ਰਹਤਾ ਹੈ॥੧॥ ਰਹਾਉ ॥
Prof. Sahib Singh(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਅਲਿਪਤੁ = ਨਿਰਲੇਪ। ਰਹਉ = ਮੈਂ ਰਹਿੰਦਾ ਹਾਂ। ਕਉਲਾ = ਕੌਲ-ਫੁੱਲ ॥੧॥ ਰਹਾਉ ॥

SikhNet (Spanish)pero en el interior permanezco desapegado como el loto que vive en el lodo del lago. (1‑Pausa)

ਮੁਖ ਕੀ ਬਾਤ; ਸਗਲ ਸਿਉ ਕਰਤਾ ॥

mukh kee baat; sagal siau karataa | Ang 384

Sant Singh KhalsaBy word of mouth, I talk with everyone;
Manmohan SinghBy words of mouth I talk with all.
Manmohan Singh (Punjabi)ਮੂੰਹ ਦੇ ਬਚਨ ਦੁਆਰਾ ਮੈਂ ਸਾਰਿਆਂ ਨਾਲ ਬੋਲਦਾ ਚਾਲਦਾ ਹਾਂ।
Fareedkot Teekaਮੁਖ ਦੀ ਬਾਰਤਾ ਤੋ ਸਭ ਸੇ ਕਰਤਾ ਹੂੰ॥
Prof. Sahib Singh(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,

ਪਦ ਅਰਥ ਮੁਖ ਕੀ ਬਾਤ = ਮੂੰਹੋਂ ਗੱਲਾਂ।

SikhNet (Spanish)Con las palabras en los labios converso con todos;

ਜੀਅ ਸੰਗਿ; ਪ੍ਰਭੁ ਅਪੁਨਾ ਧਰਤਾ ॥੨॥

jeea sang; prabh apunaa dharataa |2| Ang 384

Sant Singh Khalsabut I keep God clasped to my heart. ||2||
Manmohan SinghBut my Lord, I keep close to my heart.
Manmohan Singh (Punjabi)ਪਰ ਆਪਣੇ ਸੁਆਮੀ ਨੂੰ ਮੈਂ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਪਰੰਤੂ ਜੀਉ ਕੇ ਸੰਗ, ਭਾਵ ਹਿਰਦ੍ਯ ਮੇਂ ਅਪਨੇ ਪ੍ਰਭੂ ਕੋ ਧਾਰਨ ਕਰਤਾ ਹੂੰ॥੨॥
Prof. Sahib Singh(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥

ਪਦ ਅਰਥ ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ ॥੨॥

SikhNet (Spanish)pero a mi Alma, la conservo en la custodia de mi Señor. (2)

ਦੀਸਿ ਆਵਤ ਹੈ; ਬਹੁਤੁ ਭੀਹਾਲਾ ॥

dees aavat hai; bahut bheehaalaa | Ang 384

Sant Singh KhalsaI may appear utterly terrible,
Manmohan SinghThough, I appear to be very terrible,
Manmohan Singh (Punjabi)ਭਾਵੇਂ ਮੈਂ ਵੇਖਣ ਨੂੰ ਖਰਾ ਹੀ ਭਿਆਨਕ ਲੱਗਦਾ ਹਾਂ,
Fareedkot Teekaਜਦ੍ਯਪਿ ਮੇਰਾ ਸੁਭਾਉ ਬਹੁਤ (ਭੀਹਾਲਾ) ਭਯਾਨਕ ਦਿਖਾਈ ਪੜਤਾ ਹੈ ਕਿ ਕ੍ਰੋਧੀ ਹੈ॥
Prof. Sahib Singh(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;

ਪਦ ਅਰਥ ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ।

SikhNet (Spanish)Mi apariencia puede ser temible,

ਸਗਲ ਚਰਨ ਕੀ; ਇਹੁ ਮਨੁ ਰਾਲਾ ॥੩॥

sagal charan kee; ihu man raalaa |3| Ang 384

Sant Singh Khalsabut my mind is the dust of all men's feet.
Manmohan Singhbut my mind is the dust of all men's feet.
Manmohan Singh (Punjabi)ਪ੍ਰੰਤੂ ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਖਾਕ ਹੈ।
Fareedkot Teekaਪਰੰਤੂ ਮੇਰਾ ਮਨੁ ਸਰਬ ਕੇ ਚਰਨੋਂ ਕੀ (ਰਾਲਾ) ਧੂਰਿ ਹੈ॥੩॥
Prof. Sahib Singhਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਰਾਲਾ = ਚਰਨ-ਧੂੜ, ਖ਼ਾਕ ॥੩॥

SikhNet (Spanish)pero mi mente es humilde como el polvo debajo de los pies de los hombres. (3)

ਨਾਨਕ ਜਨਿ; ਗੁਰੁ ਪੂਰਾ ਪਾਇਆ ॥

naanak jan; gur pooraa paaeaa | Ang 384

Sant Singh KhalsaServant Nanak has found the Perfect Guru.
Manmohan SinghThis serf, O Nanak, has found the perfect Guru.
Manmohan Singh (Punjabi)ਇਸ ਨਫਰ ਨੂੰ ਹੇ ਨਾਨਕ, ਪੂਰਨ ਗੁਰਦੇਵ ਦੀ ਪਰਾਪਤੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੁਝ (ਜਨਿ) ਦਾਸ ਨੇ ਪੂਰਨ ਗੁਰੋਂ ਕੋ ਪਾਇਆ ਹੈ॥
Prof. Sahib Singhਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,

ਪਦ ਅਰਥ ਜਨਿ = ਜਨ ਨੇ, ਦਾਸ ਨੇ।

SikhNet (Spanish)Dice Nanak, el Sirviente del Señor ha obtenido al Perfecto Guru.

ਅੰਤਰਿ ਬਾਹਰਿ; ਏਕੁ ਦਿਖਾਇਆ ॥੪॥੩॥੫੪॥

antar baahar; ek dikhaaeaa |4|3|54| Ang 385

Sant Singh KhalsaInwardly and outwardly, He has shown me the One Lord. ||4||3||54||
Manmohan SinghWithin and without, who has shown me the one Lord.
Manmohan Singh (Punjabi)ਹੁਣ ਅੰਦਰ ਅਤੇ ਬਾਹਰ ਉਨ੍ਹਾਂ ਨੇ ਮੈਨੂੰ ਇਕ ਪ੍ਰਭੂ ਵਿਖਾਲ ਦਿੱਤਾ ਹੈ।
Fareedkot Teekaਤਬ ਗੁਰੋਂ ਨੇ ਅੰਦਰ ਬਾਹਰ ਏਕ ਅਕਾਲ ਪੁਰਖ ਹੀ ਦਿਖਲਾਇਆ ਹੈ॥੪॥੩॥੫੪॥☬ਅਕਾਲ ਪੁਰਖ ਕੀ ਭਕ੍ਤਿ ਸੇ ਬਿਮੁਖ ਹੋਨੇ ਕਰ ਸਰਬ ਪਦਾਰਥੋਂ ਕੀ ਨਿਹਫਲਤਾ ਦਿਖਾਵਤੇ ਹੈਂ:
Prof. Sahib Singh(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥

ਪਦ ਅਰਥ ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ ॥੪॥੩॥੫੪॥

SikhNet (Spanish)Por dentro y por fuera me ha mostrado al Único Señor. (4‑3‑54)
Answers quote the Granth verbatim with Ang citations. AI commentary is not Gurbani and not a religious ruling.