ੴ

ਸਿੱਖਬਾਣੀ · SikhBani

Ang 384

Sri Guru Granth Sahib · Raag Aasaa · 4 shabads, 43 lines
Translations
Shabad Guru Arjan Dev Ji Raag Aasaa continued from Ang 383

ਕਾਮੁ ਕ੍ਰੋਧੁ ਅਹੰਕਾਰੁ ਗਾਖਰੋ; ਸੰਜਮਿ ਕਉਨ. ਛੁਟਿਓ ਰੀ ॥

kaam krodh ahankaar gaakharo; sanjam kaun. chhuttio ree |

Sant Singh KhalsaHow have you escaped from the treachery of sexual desire, anger and egotism?
Manmohan SinghBy what means hast thou found deliverance from the oppressive lust, wrath and self-conceit?
Manmohan Singh (Punjabi)ਕਿਸ ਤਰੀਕੇ ਨਾਲ ਤੂੰ ਦੁਖਦਾਈ ਵਸ਼ਿੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾਈ ਹੈ?
Fareedkot Teekaਕਾਮ ਕ੍ਰੋਧ ਹੰਕਾਰ ਕਾ ਜੋ (ਗਾਖਰੋ) ਕਰੜਾ ਥਾਟ ਥਾ, ਸੋ ਤੇਰਾ ਕਿਸ ਸੰਜਮ ਕਰ ਕੇ ਛੂਟ ਗ੍ਯਾ ਹੈ?
Prof. Sahib Singhਹੇ ਭੈਣ! ਇਹ ਕਾਮ ਕ੍ਰੋਧ, ਇਹ ਅਹੰਕਾਰ (ਜੀਵਾਂ ਨੂੰ ਇਹ ਹਰੇਕ) ਬੜੀ ਔਖਿਆਈ ਦੇਣ ਵਾਲਾ ਹੈ, (ਤੇਰੇ ਅੰਦਰੋਂ) ਕਿਸ ਜੁਗਤਿ ਨਾਲ ਇਹਨਾਂ ਦਾ ਨਾਸ ਹੋਇਆ ਹੈ?

ਪਦ ਅਰਥ ਗਾਖਰੋ = ਗਾਖੜੋ, ਔਖਾ, ਔਖਿਆਈ ਦੇਣ ਵਾਲਾ। ਸੰਜਮਿ ਕਉਨ = ਕਿਸ ਜੁਗਤਿ ਨਾਲ?

SikhNet (Spanish)La lujuria, el enojo y el ego: ¡qué traicioneros son!, oh, ¿de qué forma lograste liberarte de ellos?

ਸੁਰਿ ਨਰ ਦੇਵ ਅਸੁਰ, ਤ੍ਰੈ ਗੁਨੀਆ; ਸਗਲੋ ਭਵਨੁ ਲੁਟਿਓ ਰੀ ॥੧॥

sur nar dev asur, trai guneea; sagalo bhavan luttio ree |1|

Sant Singh KhalsaThe holy beings, angels and demons of the three qualities, and all the worlds have been plundered. ||1||
Manmohan Singh(By this mammon) the godly men, deities, demons of three qualities and the entire world have been plundered.
Manmohan Singh (Punjabi)ਦੇਵ ਰੂਪ ਬੰਦੇ, ਦੇਵਤੇ, ਤਿੰਨਾਂ ਗੁਣਾਂ ਵਾਲੇ ਰਾਖਸ਼ ਅਤੇ ਸਾਰਾ ਜਹਾਨ (ਮਾਇਆ ਵੱਲੋਂ) ਲੁਟਿਆ ਪੁਟਿਆ ਗਿਆ ਹੈ।
Fareedkot Teekaਜਿਨ ਕਾਮਾਦਿਕੋਂ ਨੇ ਉਤਮ, ਮਧਮ, ਦੇਵਤਾ, ਮਾਨੁਖ ਔਰ ਅਸੁਰ ਜੋ ਤ੍ਰੈਗੁਨੀਆ ਸੰਸਾਰ ਹੈ, ਹੇ ਸਖੀ! ਸੋ ਸਗਲਾ ਹੀ ਸਰਬ ਭਵਨੋ ਮੇਂ ਲੂਟਾ ਹੈ॥੧॥
Prof. Sahib Singhਹੇ ਭੈਣ! ਭਲੇ ਮਨੁੱਖ, ਦੇਵਤੇ, ਦੈਂਤ, ਸਾਰੇ ਤ੍ਰੈ-ਗੁਣੀ ਜੀਵ-ਸਾਰਾ ਜਗਤ ਹੀ ਇਨ੍ਹਾਂ ਨੇ ਲੁੱਟ ਲਿਆ ਹੈ (ਸਾਰੇ ਜਗਤ ਦਾ ਆਤਮਕ ਜੀਵਨ ਦਾ ਸਰਮਾਇਆ ਇਹਨਾਂ ਲੁੱਟ ਲਿਆ ਹੈ) ॥੧॥

ਪਦ ਅਰਥ ਸੁਰਿ ਨਰ = ਭਲੇ ਮਨੁੱਖ। ਦੇਵ = ਦੇਵਤੇ। ਅਸੁਰ = ਦੈਂਤ। ਤ੍ਰੈ ਗੁਨੀਆ = ਤ੍ਰਿ-ਗੁਣੀ ਜੀਵ। ਭਵਨੁ = ਸੰਸਾਰ ॥੧॥

SikhNet (Spanish)Han engañado y le han robado a tantos seres grandiosos, a los ángeles, a quienes viven en los bajos mundos y a todos los habitantes de las tres Gunas. (1)

ਦਾਵਾ ਅਗਨਿ. ਬਹੁਤੁ ਤ੍ਰਿਣ ਜਾਲੇ; ਕੋਈ ਹਰਿਆ ਬੂਟੁ ਰਹਿਓ ਰੀ ॥

daavaa agan. bahut trin jaale; koee hariaa boott rahio ree |

Sant Singh KhalsaThe forest fire has burnt down so much of the grass; how rare are the plants which have remained green.
Manmohan SinghThe forest fire has burnt down much grass. Some rare plant has escaped green.
Manmohan Singh (Punjabi)ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ ਭਰਾ ਬਚਿਆ ਹੈ।
Fareedkot Teekaਇਹੁ ਮਾਯਾ ਰੂਪ ਜੋ ਦਾਵਾ ਅਗਨਿ ਹੈਂ ਤਿਸ ਨੇ ਜੀਵ ਰੂਪ ਤ੍ਰਿਣ ਬਹੁਤ ਜਲਾਏ ਹੈਂ ਕੋਈ ਸਤਸੰਗੀ ਜੀਵ ਰੂਪ ਬੂਟਾ ਹਰਾ ਰਹਿਆ ਹੈ॥
Prof. Sahib Singhਹੇ ਸਹੇਲੀ! ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਬਹੁਤ ਸਾਰਾ ਘਾਹ-ਬੂਟ ਸੜ ਜਾਂਦਾ ਹੈ, ਕੋਈ ਵਿਰਲਾ ਹਰਾ ਰੁੱਖ ਬਚਦਾ ਹੈ।

ਪਦ ਅਰਥ ਦਾਵਾ ਅਗਨਿ = ਜੰਗਲ ਦੀ ਅੱਗ। ਤ੍ਰਿਣ = ਘਾਹ, ਬਨਸਪਤੀ। ਬੂਟ = ਬੂਟਾ।

SikhNet (Spanish)Esta conflagración de fuego ha quemado todo lo que era verde en la jungla,

ਐਸੋ ਸਮਰਥੁ. ਵਰਨਿ ਨ ਸਾਕਉ; ਤਾ ਕੀ ਉਪਮਾ. ਜਾਤ ਨ ਕਹਿਓ ਰੀ ॥੨॥

aiso samarath. varan na saakau; taa kee upamaa. jaat na kahio ree |2|

Sant Singh KhalsaHe is so All-powerful, that I cannot even describe Him; no one can chant His Praises. ||2||
Manmohan SinghSo powerful is the Lord, that I cannot describe him. His praise, one cannot utter.
Manmohan Singh (Punjabi)ਐਹੋ ਜੇਹਾ ਬਲਵਾਨ ਹੇ ਸੁਆਮੀ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸ ਦੀ ਉਸਤਤੀ ਕੋਈ ਜਣਾ ਆਖ ਨਹੀਂ ਸਕਦਾ।
Fareedkot Teekaਹੇ ਸਖੀ! ਜੋ ਬੂਟਾ ਹਰਾ ਰਹਿਆ ਹੈ ਐਸੇ ਸਮਰਥ ਕੇ ਗੁਣ ਬਰਨਨ ਨਹੀਂ ਕਰ ਸਕਤੀ ਹੂੰ ਅਰੁ ਤਿਸ ਕੇ ਬਲ ਕੀ ਉਪਮਾਂ ਕਹੀ ਨਹੀਂ ਜਾਤੀ ਹੈ॥੨॥
Prof. Sahib Singh(ਜਗਤ-ਜੰਗਲ ਨੂੰ ਤ੍ਰਿਸ਼ਨਾ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਬਚ ਸਕਦਾ ਹੈ, ਜੇਹੜਾ ਇਸ ਤ੍ਰਿਸ਼ਨਾ-ਅੱਗ ਦੀ ਸੜਨ ਤੋਂ ਬਚਿਆ ਹੈ।) ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਬਿਆਨ ਨਹੀਂ ਕਰ ਸਕਦੀ, ਮੈਂ ਦੱਸ ਨਹੀਂ ਸਕਦੀ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ॥੨॥

ਪਦ ਅਰਥ ਐਸੋ ਸਮਰਥ = ਅਜੇਹਾ ਬਲੀ ਜੋ ਇਸ ਅੱਗ ਤੋਂ ਬਚ ਰਿਹਾ। ਵਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦੀ। ਉਪਮਾ = ਵਡਿਆਈ ॥੨॥

SikhNet (Spanish)y extraordinario es aquél que se salva y florece. Poderoso es el Señor; no Lo puedo describir; sí, Su Alabanza uno nunca la puede acabar de recitar. (2)

ਕਾਜਰ ਕੋਠ ਮਹਿ, ਭਈ ਨ ਕਾਰੀ; ਨਿਰਮਲ ਬਰਨੁ. ਬਨਿਓ ਰੀ ॥

kaajar kotth meh, bhee na kaaree; niramal baran. banio ree |

Sant Singh KhalsaIn the store-room of the lamp-black, I did not turn black; my color remained immaculate and pure.
Manmohan SinghIn the chamber of the lamp- black, thou hast not gone black but thou hast assumed the pure colour.
Manmohan Singh (Punjabi)ਕਾਲਸ ਦੀ ਕੋਠੜੀ ਵਿੱਚ ਤੂੰ ਕਾਲੀ ਨਹੀਂ ਹੋਈ। ਤੇਰਾ ਰੰਗ ਸਗੋਂ ਪਵਿੱਤ੍ਰ ਬਣ ਗਿਆ ਹੈ।
Fareedkot Teekaਪਾਪ ਰੂਪ ਕਾਜਰ ਕੀ ਕੋਠਰੀ ਜੋ ਸੰਸਾਰ ਹੈ ਤਿਸ ਮੇਂ ਰਹਿ ਕਰ ਕੇ ਤੂੰ ਕਾਲੀ ਨਹੀਂ ਭਈ ਹੈ, ਤੇਰਾ ਰੰਗ ਨਿਰਮਲ ਹੋ ਰਹਾ ਹੈ ਅਰਥਾਤ ਨਿਸਪਾਪ ਹੈ॥☬ਉੱਤਰੁ:
Prof. Sahib Singh(ਨੋਟ: ਉਪਰਲੇ ਪ੍ਰਸ਼ਨ ਦਾ ਉੱਤਰ-) ਹੇ ਭੈਣ! ਕੱਜਲ-ਭਰੀ ਕੋਠੜੀ (ਸੰਸਾਰ ਵਿਚ ਰਹਿੰਦਿਆਂ ਭੀ) ਮੈਂ ਵਿਕਾਰਾਂ ਦੀ (ਕਾਲਖ ਨਾਲ) ਕਾਲੀ ਨਹੀਂ ਹੋਈ, ਮੇਰਾ ਸਾਫ਼-ਸੁਥਰਾ ਰੰਗ ਹੀ ਟਿਕਿਆ ਰਿਹਾ ਹੈ,

ਪਦ ਅਰਥ ਕਾਜਰ ਕੋਠ = ਕੱਜਲ ਦੀ ਕੋਠੜੀ। ਕਾਰੀ = ਕਾਲੀ। ਬਰਨੁ = ਰੰਗ। ਨਿਰਮਲ = ਸਫ਼ੈਦ।

SikhNet (Spanish)Habitando en el Almacén del Kejel, no me puse negro; mi color permaneció puro e inmaculado,

ਮਹਾ ਮੰਤ੍ਰੁ ਗੁਰ, ਹਿਰਦੈ ਬਸਿਓ; ਅਚਰਜ ਨਾਮੁ ਸੁਨਿਓ ਰੀ ॥੩॥

mahaa mantru gur, hiradai basio; acharaj naam sunio ree |3|

Sant Singh KhalsaThe Guru has implanted the Maha Mantra, the Great Mantra, within my heart, and I have heard the wondrous Naam, the Name of the Lord. ||3||
Manmohan SinghThe great mantra of the Guru (God's Name) has secured dwelling in my mind and I have heard the wondrous Name.
Manmohan Singh (Punjabi)ਗੁਰਾਂ ਦਾ ਪਰਮ ਜਾਦੂ (ਹਰੀ-ਮੰਤ੍ਰ) ਮੇਰੇ ਮਨ ਅੰਦਰ ਟਿੱਕ ਗਿਆ ਹੈ ਅਤੇ ਮੈਂ ਅਸਚਰਜ ਨਾਮ ਸ੍ਰਵਣ ਕੀਤਾ ਹੈ।
Fareedkot Teekaਸੁਨਿ ਸਖੀ ਮਹਾ ਮੰਤ੍ਰ ਨਾਮੁ ਅਚਰਜ ਰੂਪ ਗੁਰਾਂ ਦ੍ਵਾਰਾ ਸ੍ਰਵਣ ਕੀਆ ਹੂਆ ਜਬ ਹਮਾਰੇ ਹਿਰਦੇ ਮੇਂ ਬਸਾ॥੩॥
Prof. Sahib Singh(ਕਿਉਂਕਿ) ਮੇਰੇ ਹਿਰਦੇ ਵਿਚ ਸਤਿਗੁਰੂ ਦਾ (ਸ਼ਬਦ-ਰੂਪ) ਬੜਾ ਬਲੀ ਮੰਤਰ ਵੱਸ ਰਿਹਾ ਹੈ, ਮੈਂ ਅਸਚਰਜ (ਤਾਕਤ ਵਾਲੇ) ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ ॥੩॥

ਪਦ ਅਰਥ ਮੰਤ੍ਰੁ ਗੁਰ = ਗੁਰੂ ਦਾ ਮੰਤ੍ਰ ॥੩॥

SikhNet (Spanish)y en mi corazón, alabé el Gran Mantra del Guru; a través de Él, escuche el Nombre Misterioso del Señor. (3)

ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ; ਅਪੁਨੈ ਚਰਣਿ ਲਗਾਈ ॥

kar kirapaa prabh nadar avalokan; apunai charan lagaaee |

Sant Singh KhalsaShowing His Mercy, God has looked upon me with favor, and He has attached me to His feet.
Manmohan SinghShowering his benediction, the Lord has looked on me with favour and attached me to his feet.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੇਰੇ ਉਤੇ ਰਹਿਮ ਦੀ ਨਿਗ੍ਹਾ ਕੀਤੀ ਹੈ ਅਤੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
Fareedkot Teekaਤਬ ਕ੍ਰਿਪਾ ਕਰ ਕੇ ਪ੍ਰਭੂ ਅਕਾਲ ਪੁਰਖ ਨੇ ਕਰਣਾ ਭਰੀ ਨਜਰ ਸੇ ਦੇਖ ਕਰ ਮੈਂ ਦਾਸੀ ਅਪਨੇ ਚਰਨੋਂ ਮੇਂ ਲਗਾਇ ਲਈ ਹੂੰ॥
Prof. Sahib Singhਹੇ ਭੈਣ! ਪ੍ਰਭੂ ਨੇ ਕਿਰਪਾ ਕਰ ਕੇ ਆਪਣੀ (ਮੇਹਰ ਦੀ) ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਿਆ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਨਦਰਿ = ਮੇਹਰ ਦੀ ਨਿਗਾਹ (ਨਾਲ)। ਅਵਲੋਕਨ = ਵੇਖਣਾ, (ਕ੍ਰਿਆ)। ਚਰਣਿ = ਚਰਨ ਵਿਚ।

SikhNet (Spanish)El Señor posó en mí Su Mirada de Gracia, y me aferré a Sus Pies.

ਪ੍ਰੇਮ ਭਗਤਿ ਨਾਨਕ ਸੁਖੁ ਪਾਇਆ; ਸਾਧੂ ਸੰਗਿ ਸਮਾਈ ॥੪॥੧੨॥੫੧॥

prem bhagat naanak sukh paaeaa; saadhoo sang samaaee |4|12|51|

Sant Singh KhalsaThrough loving devotional worship, O Nanak, I have obtained peace; in the Saadh Sangat, the Company of the Holy, I am absorbed into the Lord. ||4||12||51||
Manmohan SinghThrough love-worship, O Nanak, I have obtained peace in the congregation of saints and absorbed in the Lord.
Manmohan Singh (Punjabi)ਪ੍ਰੇਮ ਮਈ ਪੂਜਾ ਦੇ ਰਾਹੀਂ, ਹੇ ਨਾਨਕ, ਮੈਂ ਸਤਿ ਸੰਗਤਿ ਅੰਦਰ ਆਰਾਮ ਪਰਾਪਤ ਕੀਤਾ ਹੈ ਅਤੇ ਸੁਅਮੀ ਅੰਦਰ ਲੀਨ ਹੋ ਗਈ ਹਾਂ।
Fareedkot Teekaਪ੍ਰੇਮਾ ਭਗਤਿ ਕਰ ਕੇ ਸਾਧ ਸੰਗ ਦ੍ਵਾਰਾ ਪ੍ਰਭੁ ਮੇਂ ਮੇਰੀ ਸਮਾਈ ਭਈ ਹੈ, ਤਾਂ ਤੇ ਮੈਨੇ ਸੁਖ ਪਾਇਆ ਹੈ॥੪॥੧੨॥੫੧॥
Prof. Sahib Singhਮੈਨੂੰ ਉਸ ਦਾ ਪ੍ਰੇਮ ਪ੍ਰਾਪਤ ਹੋਇਆ। ਹੇ ਨਾਨਕ! (ਆਖ-) ਮੈਨੂੰ ਉਸ ਦੀ ਭਗਤੀ (ਦੀ ਦਾਤਿ) ਮਿਲੀ, ਮੈਂ (ਤ੍ਰਿਸ਼ਨਾ-ਅੱਗ ਵਿਚ ਸੜ ਰਹੇ ਸੰਸਾਰ ਵਿਚ ਭੀ) ਆਤਮਕ ਆਨੰਦ ਮਾਣ ਰਹੀ ਹਾਂ, ਮੈਂ ਸਾਧ ਸੰਗਤਿ ਵਿਚ ਲੀਨ ਰਹਿੰਦੀ ਹਾਂ ॥੪॥੧੨॥੫੧॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸਮਾਈ = ਮੈਂ ਸਮਾ ਗਈ ॥੪॥੧੨॥੫੧॥

* ਨੋਟ: 'ਘਰੁ ੬' ਦੇ ੧੨ ਸ਼ਬਦ ਇਥੇ ਖ਼ਤਮ ਹੁੰਦੇ ਹਨ। ਮ: ੫ ਦੇ ਕੁਲ ਸ਼ਬਦਾਂ ਦਾ ਜੋੜ ੫੧ ਹੈ।

SikhNet (Spanish)Dice Nanak, a través de Su Alabanza Amorosa, obtuve el Éxtasis en la Sociedad de los Santos y me inmergí en mi Señor, el Dios. (4‑12‑51)

Open this shabad (11 lines, Angs 383-384) →

Shabad Guru Arjan Dev Ji Raag Aasaa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador

ਰਾਗੁ ਆਸਾ ਘਰੁ ੭ ਮਹਲਾ ੫ ॥

raag aasaa ghar 7 mahalaa 5 |

Sant Singh KhalsaRaag Aasaa, Seventh House, Fifth Mehl:
Manmohan SinghAsa Measure 5th Guru.
Manmohan Singh (Punjabi)ਰਾਗ ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੭ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਲਾਲੁ ਚੋਲਨਾ; ਤੈ ਤਨਿ ਸੋਹਿਆ ॥

laal cholanaa; tai tan sohiaa |

Sant Singh KhalsaThat red dress looks so beautiful on your body.
Manmohan SinghThe red gown looks beautiful on thy body.
Manmohan Singh (Punjabi)ਲਾਲ ਰੰਗਾ ਚੋਗਾ, ਤੇਰੇ ਸਰੀਰ ਉਤੇ ਸੁਹਣਾ ਲੱਗਦਾ ਹੈ।
Fareedkot Teekaਪੁਨਾ ਵਹੀ: ਪ੍ਰੇਮ ਰੂਪ ਲਾਲ ਰੰਗ ਕਾ (ਚੋਲਨਾ) ਬਸਤ੍ਰ ਤੇਰੇ ਤਨ ਮੇਂ ਸੋਭਾਇਮਾਨ ਹੋ ਰਹਾ ਹੈ॥
Prof. Sahib Singh(ਹੇ ਭੈਣ!) ਤੇਰੇ ਸਰੀਰ ਉਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ।

ਪਦ ਅਰਥ ਤੈ ਤਨਿ = ਤੇਰੇ ਸਰੀਰ ਉਤੇ। ਸੋਹਿਆ = ਸੋਭ ਰਿਹਾ ਹੈ, ਸੋਹਣਾ ਲੱਗ ਰਿਹਾ ਹੈ।

SikhNet (Spanish)¡Qué bella te ves en tu flamante vestido rojo, oh Novia!

ਸੁਰਿਜਨ ਭਾਨੀ; ਤਾਂ ਮਨੁ ਮੋਹਿਆ ॥੧॥

surijan bhaanee; taan man mohiaa |1|

Sant Singh KhalsaYour Husband Lord is pleased, and His heart is enticed. ||1||
Manmohan SinghWhen thou became pleasing to the Lord, then, is His heart bewitched.
Manmohan Singh (Punjabi)ਜਦ ਤੂੰ ਸੁਆਮੀ ਨੂੰ ਚੰਗੀ ਲੱਗ ਪਈ, ਤਦ, ਉਸ ਦਾ ਦਿਲ ਫਰੇਫਤਾ ਹੋ ਗਿਆ।
Fareedkot Teeka(ਸੁਰਜਨ) ਸਜਨ ਅਕਾਲ ਪੁਰਖ ਕੋ ਤੂੰ ਭਾਵਤੀ ਹੈਂ, ਤਾਂ ਤੇ ਤੇਰਾ ਮਨ ਤਿਸ ਮੇਂ ਮੋਹਿਤ ਭਇਆ ਹੈ ਵਾ ਤਿਸ ਕਾ ਮਨੁ ਤੇਰੇ ਮੇਂ ਮੋਹਤ ਹੋ ਗਯਾ ਹੈ॥੧॥
Prof. Sahib Singh(ਤੇਰੇ ਮੂੰਹ ਦੀ ਲਾਲੀ ਸੋਹਣੀ ਡਲ੍ਹਕ ਮਾਰ ਰਹੀ ਹੈ ਸ਼ਾਇਦ) ਤੂੰ ਸੱਜਣ-ਹਰੀ ਨੂੰ ਪਿਆਰੀ ਲੱਗ ਰਹੀ ਹੈਂ, ਤਾਹੀਏਂ ਤੂੰ ਮੇਰਾ ਮਨ (ਭੀ) ਮੋਹ ਲਿਆ ਹੈ ॥੧॥

ਪਦ ਅਰਥ ਸੁਰਿਜਨ ਭਾਨੀ = ਸੱਜਣ ਹਰੀ ਨੂੰ ਪਿਆਰੀ ਲੱਗੀ। ਤਾਂ = ਤਾਂਹੀਏਂ। ਮੋਹਿਆ = ਮੋਹ ਲਿਆ ਹੈ ॥੧॥

SikhNet (Spanish)Y el Señor está complacido contigo y Su Corazón está encantado. (1)

ਕਵਨ ਬਨੀ ਰੀ; ਤੇਰੀ ਲਾਲੀ ॥

kavan banee ree; teree laalee |

Sant Singh KhalsaWhose handiwork is this red beauty of yours?
Manmohan SinghWhat has given thee this red bloom?
Manmohan Singh (Punjabi)ਇਹ ਸੁਰਖ ਜੁਆਨੀ ਤੈਨੂੰ ਕਿਸ ਨੇ ਦਿੱਤੀ ਹੈ?
Fareedkot Teekaਅਰੀ ਕਵਨ (ਰੰਗਿ) ਪ੍ਰੇਮ ਕਰ (ਲਾਲੀ) ਪ੍ਰੀਤ ਬਨੀ ਹੈ॥
Prof. Sahib Singhਹੇ ਭੈਣ! (ਦੱਸ,) ਤੇਰੇ ਚੇਹਰੇ ਉਤੇ ਲਾਲੀ ਕਿਵੇਂ ਆ ਬਣੀ ਹੈ?

ਪਦ ਅਰਥ ਕਵਨ = ਕਿਵੇਂ? ਰੀ = ਹੇ ਸਹੇਲੀ! ਲਾਲੀ = ਮੂੰਹ ਦੀ ਲਾਲੀ।

SikhNet (Spanish)Oh querida, ¿cómo te bañaste en Belleza?

ਕਵਨ ਰੰਗਿ; ਤੂੰ ਭਈ ਗੁਲਾਲੀ ॥੧॥ ਰਹਾਉ ॥

kavan rang; toon bhee gulaalee |1| rahaau |

Sant Singh KhalsaWhose love has rendered the poppy so red? ||1||Pause||
Manmohan SinghWhose love has rendered thee tulip-crimsons. Pause.
Manmohan Singh (Punjabi)ਕੀਹਦੇ ਪਿਆਰ ਨੇ ਤੈਨੂੰ ਪੋਸਤ ਦੇ ਫੁੱਲ ਵਰਗਾ ਲਾਲ ਬਣਾ ਦਿੱਤਾ ਹੈ। ਠਹਿਰਾਉ।
Fareedkot Teekaਔਰ ਕਿਸ ਪ੍ਰੇਮ ਕਰ ਤੂੰ (ਗੁਲਾਲੀ) ਸਘਨ ਆਨੰਦ ਵਾਲੀ ਅਰਥਾਤ ਆਤਮਾ ਨੰਦ ਵਾਲੀ ਭਈ ਹੈਂ॥੧॥ ਰਹਾਉ ॥
Prof. Sahib Singhਕਿਸ ਰੰਗ ਦੀ ਬਰਕਤਿ ਨਾਲ ਤੂੰ ਸੋਹਣੇ ਗੂੜ੍ਹੇ ਰੰਗ ਵਾਲੀ ਬਣ ਗਈ ਹੈਂ? ॥੧॥ ਰਹਾਉ ॥

ਪਦ ਅਰਥ ਰੰਗਿ = ਰੰਗ ਨਾਲ। ਗੁਲਾਲੀ = ਗੂੜ੍ਹੇ ਰੰਗ ਵਾਲੀ ॥੧॥ ਰਹਾਉ ॥

SikhNet (Spanish)Oh, ¿cómo te imbuiste en el Color de la Flor de Lala? (1‑Pausa)

ਤੁਮ ਹੀ ਸੁੰਦਰਿ; ਤੁਮਹਿ ਸੁਹਾਗੁ ॥

tum hee sundar; tumeh suhaag |

Sant Singh KhalsaYou are so beautiful; you are the happy soul-bride.
Manmohan SinghThou art beautiful and thou the happy wife.
Manmohan Singh (Punjabi)ਤੂੰ ਹੀ ਸੁਹਣੀ ਹੈਂ ਅਤੇ ਤੂੰ ਹੀ ਖੁਸ਼-ਬਾਸ ਸੁਪਤਨੀ।
Fareedkot Teekaਅਬ ਮੈਂ ਜਾਨਿਆ ਹੈ, ਜੋ ਸੁੰਦਰ ਰੂਪ ਵਾਲੀ ਭੀ ਤੁਹੀ ਹੈਂ ਸੁਹਾਗ ਵਾਲੀ ਭੀ ਤੁਹੀ ਹੈਂ॥
Prof. Sahib Singhਹੇ ਭੈਣ! ਤੂੰ ਬੜੀ ਸੋਹਣੀ ਦਿੱਸ ਰਹੀ ਹੈਂ, ਤੇਰਾ ਸੁਹਾਗ-ਭਾਗ ਉੱਘੜ ਆਇਆ ਹੈ।

ਪਦ ਅਰਥ ਸੁੰਦਰਿ = {ਇਸਤ੍ਰੀ ਲਿੰਗ} ਸੋਹਣੀ। ਤੁਮਹਿ ਸੁਹਾਗੁ = ਤੇਰਾ ਹੀ ਸੁਹਾਗ।

SikhNet (Spanish)Estás en completo florecimiento; Eterno es tu Esposo.

ਤੁਮ ਘਰਿ ਲਾਲਨੁ; ਤੁਮ ਘਰਿ ਭਾਗੁ ॥੨॥

tum ghar laalan; tum ghar bhaag |2|

Sant Singh KhalsaYour Beloved is in your home; good fortune is in your home. ||2||
Manmohan SinghIn thy home is the beloved and in thy home is good fortune.
Manmohan Singh (Punjabi)ਤੇਰੇ ਗ੍ਰਹਿ ਅੰਦਰ ਪਿਆਰਾ ਹੈ ਅਤੇ ਤੇਰੇ ਗ੍ਰਹਿ ਅੰਦਰ ਹੀ ਚੰਗਾ ਨਸੀਬ।
Fareedkot Teeka(ਲਾਲਨੁ) ਪ੍ਯਾਰਾ ਭੀ ਤੇਰੇ ਹੀ (ਘਰਿ) ਰਿਦੇ ਮੇਂ ਹੈ ਭਾਗ ਭੀ ਤੇਰੇ ਹੀ ਘਰ ਮੇਂ ਹੈ॥੨॥
Prof. Sahib Singh(ਇਉਂ ਜਾਪਦਾ ਹੈ ਕਿ) ਤੇਰੇ ਹਿਰਦੇ-ਘਰ ਵਿਚ ਪ੍ਰੀਤਮ-ਪ੍ਰਭੂ ਆ ਵੱਸਿਆ ਹੈ; ਤੇਰੇ ਹਿਰਦੇ-ਘਰ ਵਿਚ ਕਿਸਮਤ ਜਾਗ ਪਈ ਹੈ ॥੨॥

ਪਦ ਅਰਥ ਤੁਮ ਘਰਿ = ਤੇਰੇ ਹਿਰਦੇ-ਘਰ ਵਿਚ। ਲਾਲਨੁ = ਪ੍ਰੀਤਮ-ਪ੍ਰਭੂ ॥੨॥

SikhNet (Spanish)Sí, el Señor habita en tu Hogar y tu Destino es glorioso. (2)

ਤੂੰ ਸਤਵੰਤੀ; ਤੂੰ ਪਰਧਾਨਿ ॥

toon satavantee; toon paradhaan |

Sant Singh KhalsaYou are pure and chaste, you are most distinguished.
Manmohan SinghThou art chaste and thou the most distinguished.
Manmohan Singh (Punjabi)ਤੂੰ ਪਤੀਬ੍ਰਤਾ ਹੈਂ ਅਤੇ ਤੂੰ ਹੀ ਸਾਰਿਆਂ ਦੀ ਸ਼੍ਰੋਮਣੀ।
Fareedkot Teekaਸਤਵੰਤੀ ਭੀ ਤੁਹੀ ਹੈਂ ਪ੍ਰਧਾਨ ਭੀ ਤੁਹੀ ਹੈਂ॥
Prof. Sahib Singhਹੇ ਭੈਣ! ਤੂੰ ਸੁੱਚੇ ਆਚਰਨ ਵਾਲੀ ਹੋ ਗਈ ਹੈਂ ਤੂੰ ਹੁਣ ਸਭ ਥਾਂ ਆਦਰ-ਮਾਣ ਪਾ ਰਹੀ ਹੈਂ।

ਪਦ ਅਰਥ ਸਤਸੰਗੀ = ਉੱਚੇ ਆਚਰਨ ਵਾਲੀ। ਪਰਧਾਨਿ = ਮੰਨੀ-ਪ੍ਰਮੰਨੀ।

SikhNet (Spanish)Bendita eres entre las mujeres; sí, eres la Bienamada del Maestro,

ਤੂੰ ਪ੍ਰੀਤਮ ਭਾਨੀ; ਤੁਹੀ ਸੁਰ ਗਿਆਨਿ ॥੩॥

toon preetam bhaanee; tuhee sur giaan |3|

Sant Singh KhalsaYou are pleasing to Your Beloved, and you have sublime understanding. ||3||
Manmohan SinghThou art pleasing to thy beloved and thou possesseth superior understanding.
Manmohan Singh (Punjabi)ਤੂੰ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹੈਂ ਅਤੇ ਤੇਰੇ ਪੱਲੇ ਹੀ ਵਧੀਆ ਸੋਚ ਵੀਚਾਰ ਹੈ।
Fareedkot Teekaਪਯਾਰੇ ਕੋ ਭਾਵਤੀ ਭੀ ਤੁਹੀ ਹੈਂ (ਸੁਰ ਗਿਆਨਿ) ਦਿਬ ਗ੍ਯਾਨ ਵਾਲੀ ਭੀ ਤੁਹੀ ਹੈਂ॥੩॥
Prof. Sahib Singh(ਜੇ) ਤੂੰ ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਰਹੀ ਹੈਂ (ਤਾਂ) ਤੂੰ ਸ੍ਰੇਸ਼ਟ ਗਿਆਨ ਵਾਲੀ ਬਣ ਗਈ ਹੈਂ ॥੩॥

ਪਦ ਅਰਥ ਪ੍ਰੀਤਮ ਭਾਨੀ = ਪ੍ਰੀਤਮ-ਪ੍ਰਭੂ ਨੂੰ ਪਿਆਰੀ ਲੱਗੀ। ਸੁਰ ਗਿਆਨਿ = ਸ੍ਰੇਸ਼ਟ ਗਿਆਨ ਵਾਲੀ ॥੩॥

SikhNet (Spanish)estás engarzada en la más Elevada Sabiduría. (3)

ਪ੍ਰੀਤਮ ਭਾਨੀ; ਤਾਂ ਰੰਗਿ ਗੁਲਾਲ ॥

preetam bhaanee; taan rang gulaal |

Sant Singh KhalsaI am pleasing to my Beloved, and so I am imbued with the deep red color.
Manmohan SinghI am pleasing to my darling, therefore I have assumed tulip-red dye.
Manmohan Singh (Punjabi)ਮੈਂ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹਾਂ, ਇਸ ਲਈ ਮੇਰੀ ਪੋਸਤ ਦੇ ਫੁੱਲ ਵਰਗੀ ਰੰਗਤ ਹੋ ਗਈ ਹੈ।
Fareedkot Teekaਤੂੰ ਪ੍ਯਾਰੇ ਕੋ ਭਾਈ ਹੈਂ ਤੌ ਤੇਰੇ ਕੋ ਸਘਨ ਅਨੰਦ ਹੈ॥
Prof. Sahib Singh(ਹੇ ਭੈਣ! ਮੈਂ) ਪ੍ਰੀਤਮ-ਪ੍ਰਭੂ ਨੂੰ ਚੰਗੀ ਲੱਗ ਗਈ ਹਾਂ, ਤਾਹੀਏਂ, ਮੈਂ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀ ਗਈ ਹਾਂ।

ਪਦ ਅਰਥ ਰੰਗਿ ਗੁਲਾਲ = ਗੂੜ੍ਹੇ ਰੰਗ ਵਿਚ।

SikhNet (Spanish)Cuando mi Señor me amó, me volví bella, y entonces,

ਕਹੁ ਨਾਨਕ; ਸੁਭ ਦ੍ਰਿਸਟਿ ਨਿਹਾਲ ॥੪॥

kahu naanak; subh drisatt nihaal |4|

Sant Singh KhalsaSays Nanak, I have been totally blessed with the Lord's Glance of Grace. ||4||
Manmohan SinghSay Nanak that the Lord has looked on me with a favouring glance.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੁਆਮੀ ਨੇ ਮੈਨੂੰ ਮਿਹਰ ਦੀ ਨਜ਼ਰ ਨਾਲ ਤੱਕਿਆ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਤੂੰ ਤੋ ਸੁਭ ਦ੍ਰਿਸਟੀ ਕਰ ਨਿਹਾਲ ਹੋਈ ਦੇਖੀਤੀ ਹੈਂ ਤੁਮਨੇ ਕੌਨ ਸੀ ਘਾਲ ਕਰੀ ਹੈ॥੪॥☬ਉੱਤ੍ਰ:
Prof. Sahib Singhਨਾਨਕ ਆਖਦਾ ਹੈ- ਉਹ ਪ੍ਰੀਤਮਪ੍ਰਭੂ ਮੈਨੂੰ ਚੰਗੀ (ਪਿਆਰ-ਭਰੀ) ਨਿਗਾਹ ਨਾਲ ਤੱਕਦਾ ਹੈ ॥੪॥

ਪਦ ਅਰਥ ਨਿਹਾਲ = ਵੇਖਿਆ, ਤੱਕਿਆ ॥੪॥

SikhNet (Spanish)oh, dice Nanak, fui bendecida con Su Mirada de Gracia. (4)

ਸੁਨਿ ਰੀ ਸਖੀ; ਇਹ ਹਮਰੀ ਘਾਲ ॥

sun ree sakhee; ih hamaree ghaal |

Sant Singh KhalsaListen, O companions: this is my only work;
Manmohan SinghListen thou, O my mate, this is the only toil of mine.
Manmohan Singh (Punjabi)ਸ੍ਰਵਣ ਕਰ ਹੇ ਮੇਰੀ ਸਹੇਲੀਏ! ਕੇਵਲ ਇਹ ਹੀ ਮੇਰੀ ਮੁਸ਼ੱਕਤ ਹੈ।
Fareedkot Teekaਹੇ ਸਖੀ! ਤੂੰ ਸ੍ਰਵਣ ਕਰੁ ਹਮਾਰੀ ਯਿਹੀ ਘਾਲ ਹੈ॥
Prof. Sahib Singh(ਪਰ) ਹੇ ਸਹੇਲੀ! ਤੂੰ ਪੁੱਛਦੀ ਹੈਂ (ਮੈਂ ਕੇਹੜੀ ਮੇਹਨਤ ਕੀਤੀ, ਬੱਸ!) ਇਹੀ ਹੈ ਮੇਹਨਤ ਜੋ ਮੈਂ ਕੀਤੀ,

ਪਦ ਅਰਥ ਘਾਲ = ਮੇਹਨਤ।

SikhNet (Spanish)Escuchen, mis amigos, ése fue el único esfuerzo que hice,

ਪ੍ਰਭ ਆਪਿ ਸੀਗਾਰਿ, ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥

prabh aap seegaar, savaaranahaar |1| rahaau doojaa |1|52|

Sant Singh KhalsaGod Himself is the One who embellishes and adorns. ||1||Second Pause||1||52||
Manmohan SinghThe Lord himself is the Decker and Adorner. Pause second.
Manmohan Singh (Punjabi)ਸੁਆਮੀ ਖੁਦ ਹੀ ਸ਼ਿੰਗਾਰਣ ਵਾਲਾ ਅਤੇ ਸਜਾਉਣ ਵਾਲਾ ਹੈ। ਠਹਿਰਾਉ ਦੂਜਾ।
Fareedkot Teekaਪ੍ਰਭੂ ਜੋ ਸਵਾਰਨੇ ਹਾਰਾ, ਭਾਵ ਸੰਸਾਰ ਕੇ ਰਚਨੇ ਵਾਲਾ ਹੈ ਤਿਸ ਨੇ ਸੁਭ ਗੁਣ ਦੇ ਕਰ ਆਪ ਹੀ ਸਿੰਗਾਰ ਲਈ ਹੂੰ॥੧॥ ਰਹਾਉ ਦੂਜਾ॥੧॥੫੨॥☬ਪਤਿ ਨੇ ਜੋ ਅਪਨੇ ਹਾਥ ਸੇ ਸਿੰਗਾਰੀ ਹੈ ਤਿਸ ਕਾ ਫਲ੍ਹ ਕਹਤੇ ਹੈਂ:
Prof. Sahib Singhਕਿ ਉਸ ਸੁੰਦਰਤਾ ਦੀ ਦਾਤਿ ਦੇਣ ਵਾਲੇ ਪ੍ਰਭੂ ਨੇ ਆਪ ਹੀ ਮੈਨੂੰ (ਆਪਣੇ ਪਿਆਰ ਦੀ ਦਾਤਿ ਦੇ ਕੇ) ਸੋਹਣੀ ਬਣਾ ਲਿਆ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧॥੫੨॥

ਪਦ ਅਰਥ ਪ੍ਰਭ ਆਪਿ = ਪ੍ਰਭੂ ਨੇ ਆਪ ਹੀ। ਸੀਗਾਰਿ = ਸਿੰਗਾਰ ਕੇ, ਸਜਾ ਕੇ ॥੧॥ਰਹਾਉ ਦੂਜਾ॥੧॥੫੨॥

* ਨੋਟ: ਇਥੋਂ ਅਗਾਂਹ 'ਘਰੁ ੭' ਵਿਚ ਗਾਏ ਜਾਣ ਵਾਲੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੁੰਦਾ ਹੈ। * ਨੋਟ: 'ਰਹਾਉ ਦੂਜਾ' ਵਿਚ ਪਹਿਲੇ 'ਰਹਾਉ' ਵਿਚ ਕੀਤੇ ਪ੍ਰਸ਼ਨ ਦਾ ਉੱਤਰ ਹੈ। * ਨੋਟ: ਅਖ਼ੀਰਲਾ ਅੰਕ ੧ ਦੱਸਦਾ ਹੈ ਕਿ 'ਘਰੁ' ੮ ਦਾ ਇਹ ਪਹਿਲਾ ਸ਼ਬਦ ਹੈ। ਹੁਣ ਤਕ ਮ: ੫ ਦੇ ਕੁੱਲ ੫੨ ਸ਼ਬਦ ਆ ਚੁਕੇ ਹਨ।

SikhNet (Spanish)y entonces el Mismo Señor y Maestro me decoró de belleza. (1‑Segunda Pausa‑1‑52)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਦੂਖੁ ਘਨੋ; ਜਬ ਹੋਤੇ ਦੂਰਿ ॥

dookh ghano; jab hote door |

Sant Singh KhalsaI suffered in pain, when I thought He was far away;
Manmohan Singhwhen thou wert distant, I suffered much pain.
Manmohan Singh (Punjabi)ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ।
Fareedkot Teekaਜਬ ਪਤੀ ਮੇਰੇ ਸੇ ਦੂਰ ਹੋਤੇ ਥੇ, ਭਾਵ ਮੈਨੇ ਪਰੋਖ ਜਾਨਾ ਤਾ ਤਬ ਮੁਝ ਕੋ ਬਹੁਤਾ ਹੀ ਦੁਖੁ ਥਾ॥
Prof. Sahib Singhਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ।)

ਪਦ ਅਰਥ ਘਨੋ = ਬਹੁਤ। ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ।

SikhNet (Spanish)Cuando Él me liberó del dolor intenso que me provocaron mis errores,

ਅਬ ਮਸਲਤਿ ਮੋਹਿ; ਮਿਲੀ ਹਦੂਰਿ ॥੧॥

ab masalat mohi; milee hadoor |1|

Sant Singh Khalsabut now, He is Ever-present, and I receive His instructions. ||1||
Manmohan SinghNow, from Lord s presence, I have received the instruction of the name.
Manmohan Singh (Punjabi)ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
Fareedkot Teekaਅਬ ਗੁਰੋਂ ਸੇ ਮੁਝ ਕੋ ਪਤੀ ਕੇ ਸਮੀਪ ਰਹਿਣੇ ਕੀ ਸਲਾਹ ਮਿਲੀ ਹੈ, ਇਸ ਸੇਂ ਮੇਰੇ ਕੋ ਪਤੀ ਹਦੂਰਿ ਅਰਥਾਤ ਪ੍ਰਤਖ੍ਯ ਮਿਲਾ ਹੈ॥੧॥
Prof. Sahib Singhਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥

ਪਦ ਅਰਥ ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ॥੧॥

SikhNet (Spanish)entonces, de la Presencia del Señor vino la Instrucción de Su Nombre. (1)

ਚੁਕਾ ਨਿਹੋਰਾ; ਸਖੀ ਸਹੇਰੀ ॥

chukaa nihoraa; sakhee saheree |

Sant Singh KhalsaMy pride is gone, O friends and companions;
Manmohan SinghGone is the up-braiding of my friends and mates.
Manmohan Singh (Punjabi)ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ।
Fareedkot Teekaਹੇ ਪ੍ਯਾਰੀ ਸਖੀ! ਅਬ ਮੇਰਾ (ਨਿਹੋਰਾ) ਅਹਿਸਾਨ (ਚੂਕਾ) ਰਹਿ ਚੂਕਾ ਹੈ॥
Prof. Sahib Singhਹੇ ਸਖੀ! ਹੇ ਸਹੇਲੀ! (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ।

ਪਦ ਅਰਥ ਚੁਕਾ = ਮੁੱਕ ਗਿਆ ਹੈ। ਨਿਹੋਰਾ = ਉਲਾਹਮਾ, ਗਿਲਾ-ਗੁਜ਼ਾਰੀ। ਸਖੀ ਸਹੇਰੀ = ਹੇ ਸਖੀ! ਹੇ ਸਹੇਲੀ!

SikhNet (Spanish)Mi orgullo se ha ido, oh amigos y compañeros,

ਭਰਮੁ ਗਇਆ; ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥

bharam geaa; gur pir sang meree |1| rahaau |

Sant Singh Khalsamy doubt is dispelled, and the Guru has united me with my Beloved. ||1||Pause||
Manmohan SinghMy doubt is dispelled and the Guru has united me with my beloved. Pause.
Manmohan Singh (Punjabi)ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ।
Fareedkot Teekaਭ੍ਰਮ ਜਾਤਾ ਰਹਾ ਹੈ ਕ੍ਯੋਂਕਿ ਮੈਂ ਸਤਿਗੁਰੋਂ ਨੇ ਪਿਆਰੇ ਅਕਾਲ ਪੁਰਖ ਸੇ ਮਿਲਾਇ ਦਈ ਹੂੰ॥੧॥ ਰਹਾਉ ॥
Prof. Sahib Singhਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਮੇਰੀ = ਮੇਲੀ, ਮਿਲਾ ਦਿੱਤੀ ॥੧॥ ਰਹਾਉ ॥

SikhNet (Spanish)mi duda fue erradicada, el Guru me ha unido con el Bienamado. (1‑Pausa)

ਨਿਕਟਿ ਆਨਿ; ਪ੍ਰਿਅ ਸੇਜ ਧਰੀ ॥

nikatt aan; pria sej dharee |

Sant Singh KhalsaMy Beloved has drawn me near to Him, and seated me on His Bed;
Manmohan SinghMy beloved, drawing near me, has seaten me on the couch,
Manmohan Singh (Punjabi)ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ,
Fareedkot Teekaਮੈਂ ਪਤੀ ਨੇ ਅਪਨੇ ਨਿਕਟ ਸੇਜ ਪਰ ਹੀ ਲਾਇ ਕਰ ਕੇ ਧਾਰਨ ਕੀ ਹੂੰ ਅਰਥਾਤ ਅਭੇਦ ਕੀ ਹੂੰ॥
Prof. Sahib Singhਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ)।

ਪਦ ਅਰਥ ਨਿਕਟਿ = ਨੇੜੇ। ਆਨਿ = ਲਿਆ ਕੇ। ਪ੍ਰਿਅ ਸੇਜ = ਪਿਆਰੇ ਦੀ ਸੇਜ ਉਤੇ। ਧਰੀ = ਬਿਠਾ ਦਿੱਤੀ।

SikhNet (Spanish)Cerca, muy cerca se encuentra el Lecho Acogedor de mi Señor,

ਕਾਣਿ ਕਢਨ ਤੇ; ਛੂਟਿ ਪਰੀ ॥੨॥

kaan kadtan te; chhoott paree |2|

Sant Singh KhalsaI have escaped the clutches of others. ||2||
Manmohan Singhand I have escaped the people's subservience.
Manmohan Singh (Punjabi)ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ।
Fareedkot Teekaਜੋ ਔਰ ਲੋਗੋਂ ਕੀ (ਕਾਨ) ਕਨੌਡ ਥੀ, ਤਿਸਤੇ (ਛੂਟ ਪਰੀ) ਰਹਤ ਹੋ ਗਈ ਹੂੰ॥੨॥
Prof. Sahib Singhਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ॥੨॥

ਪਦ ਅਰਥ ਕਾਣਿ = ਮੁਥਾਜੀ। ਤੇ = ਤੋਂ। ਛੂਟਿ ਪਰੀ = ਬਚ ਗਈ ਹਾਂ ॥੨॥

SikhNet (Spanish)ya no me apoyo más en el soporte de otro. (2)

ਮੰਦਰਿ ਮੇਰੈ; ਸਬਦਿ ਉਜਾਰਾ ॥

mandar merai; sabad ujaaraa |

Sant Singh KhalsaIn the mansion of my heart, shines the Light of the Shabad.
Manmohan SinghIn my mansion (heart) is the light of God's Name.
Manmohan Singh (Punjabi)ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ।
Fareedkot Teekaਅਬ ਮੇਰੇ ਸਰੀਰ ਰੂਪ ਮੰਦਰ ਮੇਂ ਗੁਰੂ ਸਬਦ ਕਾ ਪ੍ਰਕਾਸ ਹੋ ਰਹਾ ਹੈ॥
Prof. Sahib Singh(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ।

ਪਦ ਅਰਥ ਮੰਦਰਿ = ਹਿਰਦੇ-ਮੰਦਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਉਜਾਰਾ = ਆਤਮਕ ਜੀਵਨ ਦਾ ਚਾਨਣ।

SikhNet (Spanish)En el templo de mi mente brilla la Luz de la Palabra;

ਅਨਦ ਬਿਨੋਦੀ; ਖਸਮੁ ਹਮਾਰਾ ॥੩॥

anad binodee; khasam hamaaraa |3|

Sant Singh KhalsaMy Husband Lord is blissful and playful. ||3||
Manmohan SinghMy spouse is Joyful and sportive.
Manmohan Singh (Punjabi)ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ।
Fareedkot Teekaਤਿਸ ਪ੍ਰਕਾਸ਼ ਕਰ ਯਿਹ ਜਾਨਾ ਹੈ ਕਿ ਉਤਪਤੀ ਆਦ (ਬਿਨੋਦੀ) ਬਿਲਾਸੋਂ ਕੇ ਕਰਨੇਹਾਰ ਹਮਾਰਾ ਮਾਲਕ ਅਨੰਦ ਰੂਪ ਹੈ॥੩॥
Prof. Sahib Singhਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ॥੩॥

ਪਦ ਅਰਥ ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ ॥੩॥

SikhNet (Spanish)ahí el Señor juega conmigo en Gran Dicha. (3)

ਮਸਤਕਿ ਭਾਗੁ; ਮੈ. ਪਿਰੁ ਘਰਿ ਆਇਆ ॥

masatak bhaag; mai. pir ghar aaeaa |

Sant Singh KhalsaAccording to the destiny written upon my forehead, my Husband Lord has come home to me.
Manmohan SinghThrough the good destiny, recorded on my brow, my groom has come home to me.
Manmohan Singh (Punjabi)ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ।
Fareedkot Teekaਜਬ ਮੇਰਾ ਮਸਤਕ ਕਾ ਲਿਖਾ ਭਾਗ ਜਾਗਾ ਤਬ ਮੇਰੇ ਘਰ ਪ੍ਯਾਰਾ ਆਇਆ ਹੈ ਅਰਥਾਤ ਸਾਖ੍ਯਾਤਕਾਰ ਹੂਆ ਹੈ॥
Prof. Sahib Singh(ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ,

ਪਦ ਅਰਥ ਮਸਤਕਿ = ਮੱਥੇ ਉਤੇ। ਘਰਿ = ਹਿਰਦੇ-ਘਰ ਵਿਚ।

SikhNet (Spanish)Qué afortunado soy, oh, dice Nanak, pues mi Señor ha entrado en mi Hogar,

ਥਿਰੁ ਸੋਹਾਗੁ; ਨਾਨਕ ਜਨ ਪਾਇਆ ॥੪॥੨॥੫੩॥

thir sohaag; naanak jan paaeaa |4|2|53|

Sant Singh KhalsaServant Nanak has obtained the eternal marriage. ||4||2||53||
Manmohan SinghSlave Nanak has obtained lasting wedded life.
Manmohan Singh (Punjabi)ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਹੀ ਮੁਝ ਜਨ ਕੋ ਸਿਥਰ ਸੁਹਾਗ, ਭਾਵ ਅਚਲ ਅਨੰਦ ਪ੍ਰਾਪਤ ਹੂਆ ਹੈ॥੪॥੨॥੫੩॥☬ਸੁਹਾਗ ਸਥਿਰ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ) ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ॥੪॥੨॥੫੩॥

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲਾ ॥੪॥੨॥੫੩॥

SikhNet (Spanish)y me esposé con mi Consorte Eterno. (4‑2‑53)

Open this shabad →

Shabad Guru Arjan Dev Ji Raag Aasaa continues on Ang 385

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਾਚਿ ਨਾਮਿ; ਮੇਰਾ ਮਨੁ ਲਾਗਾ ॥

saach naam; meraa man laagaa |

Sant Singh KhalsaMy mind is attached to the True Name.
Manmohan SinghWith the True Name, my soul is attached.
Manmohan Singh (Punjabi)ਸਤਿਨਾਮ ਨਾਲ ਮੇਰੀ ਜਿੰਦੜੀ ਜੁੜੀ ਹੋਈ ਹੈ।
Fareedkot Teekaਮੇਰਾ ਮਨ ਸਾਚੇ ਨਾਮੀ ਮੇਂ ਲਗਾ ਹੈ॥
Prof. Sahib Singh(ਹੇ ਭਾਈ!) ਮੇਰਾ ਮਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਸਦਾ) ਜੁੜਿਆ ਰਹਿੰਦਾ ਹੈ,

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਨਾਮਿ = ਨਾਮ ਵਿਚ।

SikhNet (Spanish)La mente más profunda está entonada en el Verdadero Nombre del Señor,

ਲੋਗਨ ਸਿਉ; ਮੇਰਾ ਠਾਠਾ ਬਾਗਾ ॥੧॥

logan siau; meraa tthaatthaa baagaa |1|

Sant Singh KhalsaMy dealings with other people are only superficial. ||1||
Manmohan SinghWith people I have but artificial dealing.
Manmohan Singh (Punjabi)ਲੋਕਾ ਨਾਲ ਮੇਰਾ ਨਿਰਾ ਲੇਲਾ-ਪੋਚਾ ਹੀ ਹੈ।
Fareedkot Teekaਔਰ ਸੰਸਾਰੀ ਲੋਗੋਂ ਸੇ ਮੇਰਾ (ਠਾਠਾ ਬਾਗਾ) ਪੋਚਾ ਪਾਚੀ, ਭਾਵ ਲਿਫਾਫਾ ਬਨਾ ਹੂਆ ਹੈ॥੧॥
Prof. Sahib Singhਦੁਨੀਆ ਦੇ ਲੋਕਾਂ ਨਾਲ ਮੇਰਾ ਉਤਨਾ ਕੁ ਹੀ ਵਰਤਣ-ਵਿਹਾਰ ਹੈ ਜਿਤਨੇ ਦੀ ਅੱਤ ਜ਼ਰੂਰੀ ਲੋੜ ਪੈਂਦੀ ਹੈ ॥੧॥

ਪਦ ਅਰਥ ਸਿਉ = ਨਾਲ। ਠਾਠਾ ਬਾਗਾ = ਠੱਠ, ਵੱਗ, ਠਾਹ-ਠੀਆ, ਕੰਮ ਸਾਰਨ ਜੋਗਾ ਉੱਦਮ, ਉਤਨਾ ਕੁ ਵਰਤਣ-ਵਿਹਾਰ ਜਿਤਨੇ ਦੀ ਅੱਤ ਜ਼ਰੂਰੀ ਲੋੜ ਪਵੇ ॥੧॥

SikhNet (Spanish)y encuentro a la gente del mundo, sólo en las afueras de mi Alma. (1)

ਬਾਹਰਿ ਸੂਤੁ; ਸਗਲ ਸਿਉ ਮਉਲਾ ॥

baahar soot; sagal siau maulaa |

Sant Singh KhalsaOutwardly, I am on good terms with all;
Manmohan SinghMy ties are but external and I am happy with all.
Manmohan Singh (Punjabi)ਮੇਰਾ ਜੋੜ ਸੰਬੰਧ ਕੇਵਲ ਵੇਖਣ ਨੂੰ ਹੀ ਹੈ ਅਤੇ ਮੈਂ ਸਾਰਿਆਂ ਨਾਲ ਖੁਸ਼ ਹਾਂ।
Fareedkot Teekaਬਾਹਰ ਸੇਂ ਤੋ ਮੈਂ ਮਾਇਕ ਬਿਉਹਾਰੋਂ ਕਰ ਸਭ ਸੇ ਮਿਲ ਰਹਾ ਹੂੰ॥
Prof. Sahib Singh(ਹੇ ਭਾਈ!) ਦੁਨੀਆ ਨਾਲ ਵਰਤਣ-ਵਿਹਾਰ ਸਮੇ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ,

ਪਦ ਅਰਥ ਬਾਹਰਿ = ਦੁਨੀਆ ਵਿਚ, ਦੁਨੀਆ ਨਾਲ ਵਰਤਣ ਸਮੇਂ। ਸੂਤੁ ਮਉਲਾ = ਸੂਤ ਮਿਲਿਆ ਹੋਇਆ ਹੈ, ਪਿਆਰ ਬਣਿਆ ਹੋਇਆ ਹੈ, ਪਿਆਰ ਵਾਲਾ ਸੰਬੰਧ ਹੈ।

SikhNet (Spanish)En el exterior me conservo en buenos términos con todos,

ਅਲਿਪਤੁ ਰਹਉ; ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥

alipat rhau; jaise jal meh kaulaa |1| rahaau |

Sant Singh Khalsabut I remain detached, like the lotus upon the water. ||1||Pause||
Manmohan SinghLike lotus in water, I live separate from them. Pause.
Manmohan Singh (Punjabi)ਕੰਵਲ ਦੇ ਪਾਣੀ ਦੇ ਵਿੱਚ ਹੋਣ ਦੀ ਤਰ੍ਹਾਂ, ਮੈਂ ਉਨ੍ਹਾਂ ਤੋਂ ਨਿਰਲੇਪ ਰਹਿੰਦਾ ਹਾਂ। ਠਹਿਰਾਉ।
Fareedkot Teekaਅੰਤਰ ਸੇ ਐਸਾ ਅਸੰਗ ਰਹਤਾ ਹੂੰ ਜੈਸੇ ਜਲ ਮੇਂ ਕਮਲ ਰਹਤਾ ਹੈ॥੧॥ ਰਹਾਉ ॥
Prof. Sahib Singh(ਪਰ ਦੁਨੀਆ ਨਾਲ ਵਰਤਦਾ ਹੋਇਆ ਭੀ ਦੁਨੀਆ ਨਾਲ ਇਉਂ) ਨਿਰਲੇਪ ਰਹਿੰਦਾ ਹਾਂ ਜਿਵੇਂ ਪਾਣੀ ਵਿਚ (ਟਿਕਿਆ ਹੋਇਆ ਭੀ) ਕੌਲ-ਫੁੱਲ (ਪਾਣੀ ਤੋਂ ਨਿਰਲੇਪ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਅਲਿਪਤੁ = ਨਿਰਲੇਪ। ਰਹਉ = ਮੈਂ ਰਹਿੰਦਾ ਹਾਂ। ਕਉਲਾ = ਕੌਲ-ਫੁੱਲ ॥੧॥ ਰਹਾਉ ॥

SikhNet (Spanish)pero en el interior permanezco desapegado como el loto que vive en el lodo del lago. (1‑Pausa)

ਮੁਖ ਕੀ ਬਾਤ; ਸਗਲ ਸਿਉ ਕਰਤਾ ॥

mukh kee baat; sagal siau karataa |

Sant Singh KhalsaBy word of mouth, I talk with everyone;
Manmohan SinghBy words of mouth I talk with all.
Manmohan Singh (Punjabi)ਮੂੰਹ ਦੇ ਬਚਨ ਦੁਆਰਾ ਮੈਂ ਸਾਰਿਆਂ ਨਾਲ ਬੋਲਦਾ ਚਾਲਦਾ ਹਾਂ।
Fareedkot Teekaਮੁਖ ਦੀ ਬਾਰਤਾ ਤੋ ਸਭ ਸੇ ਕਰਤਾ ਹੂੰ॥
Prof. Sahib Singh(ਹੇ ਭਾਈ!) ਮੈਂ ਸਭ ਲੋਕਾਂ ਨਾਲ (ਲੋੜ ਅਨੁਸਾਰ) ਮੂੰਹੋਂ ਤਾਂ ਗੱਲਾਂ ਕਰਦਾ ਹਾਂ,

ਪਦ ਅਰਥ ਮੁਖ ਕੀ ਬਾਤ = ਮੂੰਹੋਂ ਗੱਲਾਂ।

SikhNet (Spanish)Con las palabras en los labios converso con todos;

ਜੀਅ ਸੰਗਿ; ਪ੍ਰਭੁ ਅਪੁਨਾ ਧਰਤਾ ॥੨॥

jeea sang; prabh apunaa dharataa |2|

Sant Singh Khalsabut I keep God clasped to my heart. ||2||
Manmohan SinghBut my Lord, I keep close to my heart.
Manmohan Singh (Punjabi)ਪਰ ਆਪਣੇ ਸੁਆਮੀ ਨੂੰ ਮੈਂ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
Fareedkot Teekaਪਰੰਤੂ ਜੀਉ ਕੇ ਸੰਗ, ਭਾਵ ਹਿਰਦ੍ਯ ਮੇਂ ਅਪਨੇ ਪ੍ਰਭੂ ਕੋ ਧਾਰਨ ਕਰਤਾ ਹੂੰ॥੨॥
Prof. Sahib Singh(ਪਰ ਕਿਤੇ ਮੋਹ ਵਿਚ ਆਪਣੇ ਮਨ ਨੂੰ ਫਸਣ ਨਹੀਂ ਦੇਂਦਾ) ਆਪਣੇ ਹਿਰਦੇ ਵਿਚ ਮੈਂ ਸਿਰਫ਼ ਆਪਣੇ ਪਰਮਾਤਮਾ ਨੂੰ ਹੀ ਟਿਕਾਈ ਰੱਖਦਾ ਹਾਂ ॥੨॥

ਪਦ ਅਰਥ ਜੀਅ ਸੰਗਿ = ਹਿਰਦੇ ਵਿਚ, ਜਿੰਦ ਵਿਚ ॥੨॥

SikhNet (Spanish)pero a mi Alma, la conservo en la custodia de mi Señor. (2)

ਦੀਸਿ ਆਵਤ ਹੈ; ਬਹੁਤੁ ਭੀਹਾਲਾ ॥

dees aavat hai; bahut bheehaalaa |

Sant Singh KhalsaI may appear utterly terrible,
Manmohan SinghThough, I appear to be very terrible,
Manmohan Singh (Punjabi)ਭਾਵੇਂ ਮੈਂ ਵੇਖਣ ਨੂੰ ਖਰਾ ਹੀ ਭਿਆਨਕ ਲੱਗਦਾ ਹਾਂ,
Fareedkot Teekaਜਦ੍ਯਪਿ ਮੇਰਾ ਸੁਭਾਉ ਬਹੁਤ (ਭੀਹਾਲਾ) ਭਯਾਨਕ ਦਿਖਾਈ ਪੜਤਾ ਹੈ ਕਿ ਕ੍ਰੋਧੀ ਹੈ॥
Prof. Sahib Singh(ਹੇ ਭਾਈ! ਮੇਰੇ ਇਸ ਤਰ੍ਹਾਂ ਦੇ ਆਤਮਕ ਜੀਵਨ ਦੇ ਅੱਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ) ਬੜਾ ਰੁੱਖਾ ਕੋਰਾ ਦਿੱਸਦਾ ਹੈ;

ਪਦ ਅਰਥ ਭੀਹਾਲਾ = ਡਰਾਉਣਾ, ਰੁੱਖਾ, ਬੇ-ਮੇਹਰਾ, ਕੋਰਾ।

SikhNet (Spanish)Mi apariencia puede ser temible,

ਸਗਲ ਚਰਨ ਕੀ; ਇਹੁ ਮਨੁ ਰਾਲਾ ॥੩॥

sagal charan kee; ihu man raalaa |3|

Sant Singh Khalsabut my mind is the dust of all men's feet.
Manmohan Singhbut my mind is the dust of all men's feet.
Manmohan Singh (Punjabi)ਪ੍ਰੰਤੂ ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਖਾਕ ਹੈ।
Fareedkot Teekaਪਰੰਤੂ ਮੇਰਾ ਮਨੁ ਸਰਬ ਕੇ ਚਰਨੋਂ ਕੀ (ਰਾਲਾ) ਧੂਰਿ ਹੈ॥੩॥
Prof. Sahib Singhਪਰ (ਅਸਲ ਵਿਚ ਮੇਰਾ) ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ॥੩॥

ਪਦ ਅਰਥ ਰਾਲਾ = ਚਰਨ-ਧੂੜ, ਖ਼ਾਕ ॥੩॥

SikhNet (Spanish)pero mi mente es humilde como el polvo debajo de los pies de los hombres. (3)

ਨਾਨਕ ਜਨਿ; ਗੁਰੁ ਪੂਰਾ ਪਾਇਆ ॥

naanak jan; gur pooraa paaeaa |

Sant Singh KhalsaServant Nanak has found the Perfect Guru.
Manmohan SinghThis serf, O Nanak, has found the perfect Guru.
Manmohan Singh (Punjabi)ਇਸ ਨਫਰ ਨੂੰ ਹੇ ਨਾਨਕ, ਪੂਰਨ ਗੁਰਦੇਵ ਦੀ ਪਰਾਪਤੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੁਝ (ਜਨਿ) ਦਾਸ ਨੇ ਪੂਰਨ ਗੁਰੋਂ ਕੋ ਪਾਇਆ ਹੈ॥
Prof. Sahib Singhਹੇ ਨਾਨਕ! ਜਿਸ (ਭੀ) ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ,

ਪਦ ਅਰਥ ਜਨਿ = ਜਨ ਨੇ, ਦਾਸ ਨੇ।

SikhNet (Spanish)Dice Nanak, el Sirviente del Señor ha obtenido al Perfecto Guru.

Open this shabad (11 lines, Angs 384-385) →

Ang 384 of 1430