ੴ

ਸਿੱਖਬਾਣੀ · SikhBani

ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥

kalijug kaa dharam kahahu tum bhaaee kiv chhoottah ham...
Guru Ramdas Ji ਗੁਰੂ ਰਾਮਦਾਸ ਜੀ · Raag Dhanaasree · Ang 668 · 11 lines
Translations

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਕਲਿਜੁਗ ਕਾ ਧਰਮੁ. ਕਹਹੁ ਤੁਮ ਭਾਈ; ਕਿਵ ਛੂਟਹ ਹਮ ਛੁਟਕਾਕੀ ॥

kalijug kaa dharam. kahahu tum bhaaee; kiv chhoottah ham chhuttakaakee |

Sant Singh KhalsaTell me, O Siblings of Destiny, the religion for this Dark Age of Kali Yuga. I seek emancipation - how can I be emancipated?
Manmohan SinghO brother, tell me the religion of the Dark-age. How can I, the seeker of salvation, be emancipated?
Manmohan Singh (Punjabi)ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ?
Fareedkot Teekaਹੇ ਭਗਤੋਂ ਕੇ (ਭਾਈ) ਭਾਵਨੇ ਵਾਲੇ ਹਰੀ! ਇਸ ਕਲਯੁਗ ਕਾ ਧਰਮੁ ਜੋ ਤੇਰਾ ਨਾਮ ਹੈ ਮੈਂ ਤਾਂਸੋ ਤੇਰਾ ਨਾਮ ਜਪਨਾ ਕਰਤਾ ਹਾਂ, ਕਿਉਂਕਿ ਨਾਮ ਤੇ ਬਿਨਾ ਹਮ (ਛੁਟਕਾਕੀ) ਛੂਟਣੇ ਕੀ ਇਛਾ ਕਰਨੇ ਵਾਲੇ ਕੈਸੇ ਛੂਟੈਂ ਅਰਥਾਤ ਨਹੀਂ ਛੂਟੇਂਗੇ॥
Prof. Sahib Singhਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?

ਪਦ ਅਰਥ ਕਲਿ = ਝਗੜੇ-ਕਲੇਸ਼। ਜੁਗ = ਸਮਾ। ਕਲਿਜੁਗ = ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ: ਇਥੇ 'ਜੁਗਾਂ' ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਦਸਿਆ ਹੈ ਕਿ ਦੁਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ}। ਕਲਿਜੁਗ ਕਾ ਧਰਮੁ = ਉਹ ਧਰਮ ਜੋ ਦੁਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ। ਭਾਈ = ਹੇ ਭਾਈ! ਕਿਵ ਛੂਟਹ = ਅਸੀਂ ਕਿਵੇਂ ਬਚੀਏ? ਛੁਟਕਾਕੀ = ਬਚਣ ਦੇ ਚਾਹਵਾਨ।

SikhNet (Spanish)Oh hermano, háblame acerca de la religión de la Era Obscura, ¿cómo puedo yo, un buscador de la Salvación, ser emancipado?

ਹਰਿ ਹਰਿ ਜਪੁ ਬੇੜੀ. ਹਰਿ ਤੁਲਹਾ; ਹਰਿ ਜਪਿਓ ਤਰੈ ਤਰਾਕੀ ॥੧॥

har har jap berree. har tulahaa; har japio tarai taraakee |1|

Sant Singh KhalsaMeditation on the Lord, Har, Har, is the boat, the raft; meditating on the Lord, the swimmer swims across. ||1||
Manmohan SinghThe Lord God's meditation and Name are the boat and raft.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ।
Fareedkot Teekaਹੇ ਹਰੀ! ਤੇਰੇ ਹਰਿ ਜਾਪ ਕੀ ਹੀ ਬੇੜੀ ਔ ਤੇਰੇ ਹਰਿ ਨਾਮ ਕਾ ਹੀ ਤੁਲਹਾ ਕੀਆ ਹੈ। ਤੇਰੇ ਹਰਿ ਨਾਮ ਕੋ ਜਪ ਕਰ ਆਪ ਤਰੇ ਹੈਂ, ਔਰੋਂ ਕੋ (ਤਰਾਕੀ) ਤਾਰਨਾ ਕੀਆ ਹੈ॥
Prof. Sahib Singh(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥

ਪਦ ਅਰਥ ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੍ਹ ਕੇ ਬਣਾਇਆ ਹੋਇਆ ਆਸਰਾ। ਤਰਾਕੀ = ਤਾਰੂ ॥੧॥

SikhNet (Spanish)La Meditación en el Señor Dios y Su Nombre son la Barca para cruzar. (1)

ਹਰਿ ਜੀ; ਲਾਜ ਰਖਹੁ. ਹਰਿ ਜਨ ਕੀ ॥

har jee; laaj rakhahu. har jan kee |

Sant Singh KhalsaO Dear Lord, protect and preserve the honor of Your humble servant.
Manmohan SinghMeditating on God, the swimmer swims across the world ocean.
Manmohan Singh (Punjabi)ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ।
Fareedkot Teekaਹੇ ਹਰਿ ਜੀ! ਹਰ ਪ੍ਰਕਾਰ ਕਰ ਤੁਮ ਅਪਨੇ ਜਨੋਂ ਕੀ ਲਾਜ ਰਾਖੋ॥
Prof. Sahib Singhਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ।

ਪਦ ਅਰਥ ਲਾਜ = ਇੱਜ਼ਤ।

SikhNet (Spanish)Meditando en Dios el nadador nada a través del océano del Mundo.

ਹਰਿ ਹਰਿ ਜਪਨੁ. ਜਪਾਵਹੁ ਅਪਨਾ; ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

har har japan. japaavahu apanaa; ham maagee bhagat ikaakee | rahaau |

Sant Singh KhalsaO Lord, Har, Har, please make me chant the chant of Your Name; I beg only for Your devotional worship. ||Pause||
Manmohan SinghO sire, God, save thou the honour of God's slave. My Lord Master, make me utter Thy Name, I ask for Thine devotional service alone. Pause.
Manmohan Singh (Punjabi)ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ।
Fareedkot Teekaਅਪਨੇ ਹਰਿ ਹਰਿ ਨਾਮ ਕੇ ਜਾਪ ਕੋ ਮੁਝ ਤੇ ਜਪਾਵੋ, ਕਿਉਂਕਿ ਹਮ ਨੇ (ਇਕਾਕੀ) ਕੇਵਲ ਆਪ ਕੀ ਭਗਤੀ ਹੀ ਮਾਂਗੀ ਹੈ॥ ਰਹਾਉ ॥
Prof. Sahib Singhਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥

ਪਦ ਅਰਥ ਹਮ ਮਾਗੀ = ਅਸਾਂ ਮੰਗੀ ਹੈ। ਇਕਾਕੀ = ਇਕੋ ਹੀ ॥ਰਹਾਉ॥

SikhNet (Spanish)Oh Dios Maravilloso, salva el Honor del Esclavo de Dios. Mi Señor Maestro, haz que yo pueda recitar Tu Nombre, pido solamente por Tu Servicio de Devoción. (Pausa)

ਹਰਿ ਕੇ ਸੇਵਕ. ਸੇ ਹਰਿ ਪਿਆਰੇ; ਜਿਨ ਜਪਿਓ ਹਰਿ ਬਚਨਾਕੀ ॥

har ke sevak. se har piaare; jin japio har bachanaakee |

Sant Singh KhalsaThe Lord's servants are very dear to the Lord; they chant the Word of the Lord's Bani.
Manmohan SinghGod's slaves, who recite the Lord's Gurbani, they are dear to God.
Manmohan Singh (Punjabi)ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ।
Fareedkot Teekaਹੇ ਹਰੀ! ਜੋ ਆਪ ਕੇ ਸੇਵਕ ਹੈਂ ਸੋਈ ਤੁਝਕੋ ਹਰ ਪ੍ਰਕਾਰ ਸੇ ਪਿਆਰੇ ਹੈਂ, ਜਿਨੋਂ ਨੇ ਗੁਰੋਂ ਕੇ (ਬਚਨਾਕੀ) ਬਚਨੋਂ ਕੀ ਰਚਨਾ ਕਰ ਤੇਰੇ ਹਰਿ ਨਾਮ ਕੌ ਜਪਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸੇ = ਉਹ {ਬਹੁ-ਬਚਨ}। ਬਚਨਾਕੀ = ਬਚਨਾਂ ਦੀ ਰਾਹੀਂ, ਗੁਰੂ ਦੀ ਬਾਣੀ ਦੀ ਰਾਹੀਂ।

SikhNet (Spanish)Los Esclavos de Dios que recitan el Gurbani del Señor, son los más queridos del Señor Dios.

ਲੇਖਾ ਚਿਤ੍ਰ ਗੁਪਤਿ ਜੋ ਲਿਖਿਆ; ਸਭ ਛੂਟੀ ਜਮ ਕੀ ਬਾਕੀ ॥੨॥

lekhaa chitr gupat jo likhiaa; sabh chhoottee jam kee baakee |2|

Sant Singh KhalsaThe account of the recording angels, Chitr and Gupt, and the account with the Messenger of Death is totally erased. ||2||
Manmohan SinghThe writ, which is written by the recording angles, is erased and the balance of account with the death couriers is all settled.
Manmohan Singh (Punjabi)ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ।
Fareedkot Teekaਜੋ ਚਿਤ੍ਰ ਗੁਪਤ ਨੇ ਤਿਨ ਕੇ ਕਰਮੋਂ ਕਾ ਲੇਖਾ ਲਿਖਿਆ ਥਾ, ਸੋ ਤਿਨ ਕੀ ਜਮ ਕੀ ਬਾਕੀ ਸਬ ਛੂਟ ਗਈ ਹੈ, ਭਾਵ ਯੇਹਿ ਸੋ ਜਨਮ ਮਰਨ ਤੇ ਰਹਤ ਭਏ ਹੈਂ। ਜਥਾ: "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥"॥੨॥
Prof. Sahib Singhਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥

ਪਦ ਅਰਥ ਚਿਤ੍ਰ ਗੁਪਤਿ = ਚਿਤ੍ਰ ਗੁਪਤ ਨੇ {ਚਿਤ੍ਰ ਗੁਪਤ; ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਏ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ}। ਛੂਟੀ = ਮੁੱਕ ਗਈ। ਬਾਕੀ = ਹਿਸਾਬ ॥੨॥

SikhNet (Spanish)El sino que han plasmado en su ser por sus acciones pasadas, es borrado y el balance de sus cuentas con el Mensajero de la Muerte es saldado. (2)

ਹਰਿ ਕੇ ਸੰਤ. ਜਪਿਓ ਮਨਿ ਹਰਿ ਹਰਿ; ਲਗਿ ਸੰਗਤਿ ਸਾਧ ਜਨਾ ਕੀ ॥

har ke sant. japio man har har; lag sangat saadh janaa kee |

Sant Singh KhalsaThe Saints of the Lord meditate on the Lord in their minds; they join the Saadh Sangat, the Company of the Holy.
Manmohan SinghJoining the society of the holy persons, the devotees of God remember the Lord Master in their mind.
Manmohan Singh (Punjabi)ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ।
Fareedkot Teekaਹੇ ਹਰੀ! ਜਿਨ ਆਪ ਕੇ ਸੰਤੋਂ ਨੇ ਤੇਰੇ ਹਰਿ ਨਾਮ ਕੌ ਮਨ ਮੇਂ ਜਪਿਆ ਹੈ, ਤਿਨ ਸੰਤ ਜਨੋਂ ਕੀ ਸੰਗਤ ਮੇਂ ਲਾਗਾ ਹੂੰ॥
Prof. Sahib Singhਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,

ਪਦ ਅਰਥ ਮਨਿ = ਮਨ ਵਿਚ। ਲਗਿ = ਲੱਗ ਕੇ।

SikhNet (Spanish)Uniéndose a la Sociedad de los Santos, los seres Devotos de Dios recuerdan a su Señor Maestro en su mente.

ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ; ਸਿਵ ਚਰਿਓ ਚੰਦੁ ਚੰਦਾਕੀ ॥੩॥

dineear soor trisanaa agan bujhaanee; siv chario chand chandaakee |3|

Sant Singh KhalsaThe piercing sun of desires has set, and the cool moon has risen. ||3||
Manmohan SinghThe piercing sun of desires fire has set and the cool and shining moon has risen.
Manmohan Singh (Punjabi)ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ।
Fareedkot Teeka(ਦਿਨੀਅਰ) ਬਾਰਾਂ ਸੂਰਜੋਂ ਸਮ ਜੋ ਤ੍ਰਿਸਨਾ ਅਗਨੀ ਤਪਾਇ ਰਹੀ ਹੈ, ਸੋ ਤਿਨ ਕੀ ਸੰਗਤ ਕੇ ਪ੍ਰਤਾਪ ਕਰ ਅਬ ਬੁਝ ਗਈ ਹੈ। ਕਿਉਂਕਿ ਅਬ (ਸਿਵ) ਕਲ੍ਯਾਨ ਰੂਪ ਪ੍ਰਮਾਤਮਾ ਤੂੰ ਚੜਿਆ, ਭਾਵ ਸਾਖ੍ਯਾਤਕਾਰ ਹੂਆ ਹੈਂ, ਤਿਸ ਤੈਨੇ ਸਾਂਤੀ ਰੂਪ ਚਾਂਦਨੀ ਕਰੀ ਹੈ॥੩॥
Prof. Sahib Singhਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥

ਪਦ ਅਰਥ ਦਿਨੀਅਰੁ = {दिनकर} ਸੂਰਜ। ਸੂਰੁ = ਸੂਰਜ। ਅਗਨਿ = ਅੱਗ। ਸਿਵ = ਕੱਲਿਆਣ-ਸਰੂਪ ਪਰਮਾਤਮਾ। ਚੰਦਾਕੀ = ਚਾਨਣੀ ਵਾਲਾ ॥੩॥

SikhNet (Spanish)El sol candente del fuego de los deseos se ha puesto ya, y la franca y brillante luna se ha levantado. (3)

ਤੁਮ ਵਡ ਪੁਰਖ. ਵਡ ਅਗਮ ਅਗੋਚਰ; ਤੁਮ ਆਪੇ ਆਪਿ ਅਪਾਕੀ ॥

tum vadd purakh. vadd agam agochar; tum aape aap apaakee |

Sant Singh KhalsaYou are the Greatest Being, absolutely unapproachable and unfathomable; You created the Universe from Your Own Being.
Manmohan SinghThou art the great Lord, highly unapproachable and incomprehensible. Thou Thyself hast created the universe from Thine ownself.
Manmohan Singh (Punjabi)ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ।
Fareedkot Teekaਤੁਮ ਵਡਿਓਂ ਤੇ ਵਡੇ ਪੁਰਖ ਮਨ ਬਾਣੀ ਤੇ ਅਗੰਮ ਹੋ ਔਰ ਇੰਦ੍ਰਿਓਂ ਤੇ ਅਗੋਚਰ ਹੋ। ਤਾਂ ਤੇ ਤੁਮ ਨੇ ਅਪਨਾ ਆਪ ਤੇ ਅਪਨਾ ਰੂਪ ਇਹ ਜਗਤ ਕੀਆ ਹੈ, ਤਾਂ ਤੇ ਸਭ ਤੇਰਾ ਹੀ ਸਰੂਪ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ।

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ। ਗੋ = ਗਿਆਨ-ਇੰਦ੍ਰ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਾਕੀ = ਆਪ ਹੀ।

SikhNet (Spanish)Tú eres el Gran Señor, Inalcanzable e Incomprensible, Tú Mismo has creado el Universo desde Tu Propio Ser,

ਜਨ ਨਾਨਕ ਕਉ. ਪ੍ਰਭ ਕਿਰਪਾ ਕੀਜੈ; ਕਰਿ ਦਾਸਨਿ ਦਾਸ ਦਸਾਕੀ ॥੪॥੬॥

jan naanak kau. prabh kirapaa keejai; kar daasan daas dasaakee |4|6|

Sant Singh KhalsaO God, take pity on servant Nanak, and make him the slave of the slave of Your slaves. ||4||6||
Manmohan SinghO Lord, take pity on servant Nanak and make him the slave of the slaves of Thine slaves.
Manmohan Singh (Punjabi)ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰਿ ਪ੍ਰਭੂ! ਮੈਂ ਜਨ ਕੋ ਐਸੀ ਕ੍ਰਿਪਾ ਕਰੀਏ, ਮੁਝ ਕੋ ਆਪਨੇ ਦਾਸੋਂ ਕੇ ਦਾਸੋਂ ਕਾ ਦਾਸ ਕੀਜੀਏ॥੪॥੬॥☬ਨਾਮ ਔ ਗੁਰੋਂ ਦ੍ਵਾਰਾ ਲਾਭ ਦਿਖਾਵਤੇ ਉਪਦੇਸ਼ ਦੇਤੇ ਹੈਂ:
Prof. Sahib Singhਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥

ਪਦ ਅਰਥ ਕਉ = ਨੂੰ, ਉਤੇ। ਕਰਿ = ਬਣਾ ਲੈ ॥੪॥੬॥

SikhNet (Spanish)oh Señor ten Piedad de Tu Sirviente Nanak y hazlo Esclavo de Tus Esclavos. (4-6)
Answers quote the Granth verbatim with Ang citations. AI commentary is not Gurbani and not a religious ruling.