ੴ

ਸਿੱਖਬਾਣੀ · SikhBani

Ang 668

Sri Guru Granth Sahib · Raag Dhanaasree · 4 shabads, 31 lines
Translations
Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਹਰਿ ਹਰਿ ਬੂੰਦ ਭਏ ਹਰਿ ਸੁਆਮੀ; ਹਮ ਚਾਤ੍ਰਿਕ ਬਿਲਲ ਬਿਲਲਾਤੀ ॥

har har boond bhe har suaamee; ham chaatrik bilal bilalaatee |

Sant Singh KhalsaThe Lord, Har, Har, is the rain-drop; I am the song-bird, crying, crying out for it.
Manmohan SinghGod, God, the Lord God is the rain drop and I, a sparrow hawk, am wailing and bewailing for it.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ।
Fareedkot Teekaਹੇ ਹਰੀ ਸ੍ਵਾਮੀ! ਤੁਮ ਹਰ ਪ੍ਰਕਾਰ ਹਰੇ ਕਰਨੇ ਵਾਲੇ ਸ੍ਵਾਂਤੀ ਬੂੰਦ ਰੂਪ ਭਏ ਹੋ ਔਰ ਹਮ ਚਾਤ੍ਰਿਕ ਰੂਪ ਹੋ ਕਰ ਤਿਸ ਹਰਿ ਨਾਮ ਬੂੰਦ ਹੇਤ ਅਤੀ ਵਿਰਲਾਪ ਕਰ ਰਹੇ ਹਾਂ॥
Prof. Sahib Singhਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ।

ਪਦ ਅਰਥ ਬੂੰਦ = ਵਰਖਾ ਦੀ ਬੂੰਦ। ਚਾਤ੍ਰਿਕ = ਪਪੀਹਾ। ਬਿਲਲ ਬਿਲਲਾਤੀ = ਤਰਲੇ ਲੈਂਦਾ।

SikhNet (Spanish)Dios, Dios, el Señor Dios es la gota de rocío y yo el gavilán que se desespera y se lamenta por ella.

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ; ਮੁਖਿ ਦੇਵਹੁ ਹਰਿ ਨਿਮਖਾਤੀ ॥੧॥

har har kripaa karahu prabh apanee; mukh devahu har nimakhaatee |1|

Sant Singh KhalsaO Lord God, please bless me with Your Mercy, and pour Your Name into my mouth, even if for only an instant. ||1||
Manmohan SinghO Lord, God, my Master, shower Thy benediction and pour into my mouth Thy Name drop, even for a moment.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਤੁਮ ਅਪਨੀ ਅਤੀ ਕ੍ਰਿਪਾ ਕਰੋ, ਅਪਨੇ ਹਰਿ ਹਰਿ ਨਾਮ ਕੀ ਬੂੰਦ ਨਿਮਖ ਨਿਮਖ ਮੇਂ ਮੁਖ ਵਿਖੇ ਦੇਵੋ॥੧॥
Prof. Sahib Singhਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਨਿਮਖਾਤੀ = ਇਕ ਨਿਮਖ ਵਾਸਤੇ ਹੀ, ਅੱਖ ਝਮਕਣ ਜਿਤਨੇ ਸਮੇ ਲਈ ॥੧॥

SikhNet (Spanish)El Señor, Jar, Jar, es la Gota de Rocío, yo soy el Cuclillo añorándola, añorándola. Oh Señor, vierte la Gota de Tu Nombre en mi boca, aunque sea por un instante. (1)

ਹਰਿ ਬਿਨੁ. ਰਹਿ ਨ ਸਕਉ; ਇਕ ਰਾਤੀ ॥

har bin. reh na skau; ik raatee |

Sant Singh KhalsaWithout the Lord, I cannot live for even a second.
Manmohan SinghWithout God, I can live not even for a second.
Manmohan Singh (Punjabi)ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ।
Fareedkot Teekaਹੇ ਹਰੀ! ਤੇਰੇ ਬਿਨਾ ਮੈਂ ਏਕ ਰਾਤ ਵਾ ਏਕ ਰਤੀ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ।

ਪਦ ਅਰਥ ਰਹਿ ਨ ਸਕਉ = ਰਹਿ ਨ ਸਕਉਂ, ਮੈਂ ਰਹਿ ਨਹੀਂ ਸਕਦਾ। ਰਾਤੀ = ਰੱਤੀ ਭਰ ਸਮੇ ਲਈ ਭੀ।

SikhNet (Spanish)Así como el adicto al opio muere si no consume su droga,

ਜਿਉ ਬਿਨੁ ਅਮਲੈ. ਅਮਲੀ ਮਰਿ ਜਾਈ ਹੈ; ਤਿਉ ਹਰਿ ਬਿਨੁ. ਹਮ ਮਰਿ ਜਾਤੀ ॥ ਰਹਾਉ ॥

jiau bin amalai. amalee mar jaaee hai; tiau har bin. ham mar jaatee | rahaau |

Sant Singh KhalsaLike the addict who dies without his drug, I die without the Lord. ||Pause||
Manmohan SinghAs an opium-addict dies without opium, so perish I without the Lord. Pause.
Manmohan Singh (Punjabi)ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ।
Fareedkot Teekaਜੈਸੇ ਅਮਲ ਤੇ ਬਿਨਾ ਅਮਲੀ ਮਰ ਜਾਤੇ ਹੈਂ, ਤੈਸੇ ਹੇ ਹਰੀ! ਹਮਾਰੀ ਜਿੰਦ ਤੇਰੇ ਬਿਨਾਂ ਮਰ ਜਾਤੀ ਹੈ॥ ਰਹਾਉ ॥
Prof. Sahib Singhਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਰਹਾਉ॥

ਪਦ ਅਰਥ ਅਮਲੀ = ਨਸ਼ਈ, ਨਸ਼ੇ ਦਾ ਆਦੀ ਮਨੁੱਖ। ਮਰਿ ਜਾਈ ਹੈ = ਮਰਨ ਲੱਗਦਾ ਹੈ, ਤੜਫ਼ ਉੱਠਦਾ ਹੈ ॥ਰਹਾਉ॥

SikhNet (Spanish)así me muero yo sin mi Señor. (Pausa)

ਤੁਮ ਹਰਿ ਸਰਵਰ ਅਤਿ ਅਗਾਹ; ਹਮ. ਲਹਿ ਨ ਸਕਹਿ, ਅੰਤੁ ਮਾਤੀ ॥

tum har saravar at agaah; ham. leh na sakeh, ant maatee |

Sant Singh KhalsaYou, Lord, are the deepest, most unfathomable ocean; I cannot find even a trace of Your limits.
Manmohan SinghThou, O God, art an exceedingly deep ocean and I can find not even a trace of Thine limits.
Manmohan Singh (Punjabi)ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ।
Fareedkot Teekaਹੇ ਹਰੀ! ਤੁਮ (ਸਰਵਰ) ਸਮੁੰਦ੍ਰ ਵਤ ਅਤੀ ਅਥਾਹ ਹੋ, ਹਮ (ਅੰਤੁ ਮਾਤੀ) ਥੋੜੇ ਮਾਤ੍ਰ ਭੀ ਤੇਰੇ ਅੰਤ ਕੋ ਲਹਿ ਨਹੀਂ ਸਕਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ।

ਪਦ ਅਰਥ ਸਰਵਰ = ਤਾਲਾਬ, ਸਮੁੰਦਰ। ਅਤਿ ਅਗਾਹ = ਬਹੁਤ ਡੂੰਘਾ। ਮਾਤੀ = ਮਾਤ੍ਰਾ ਭਰ, ਰਤਾ ਭਰ ਭੀ।

SikhNet (Spanish)Tú, oh Señor eres un océano excesivamente profundo, no podría encontrar ni siquiera una pizca de Tus Límites,

ਤੂ ਪਰੈ ਪਰੈ. ਅਪਰੰਪਰੁ ਸੁਆਮੀ; ਮਿਤਿ ਜਾਨਹੁ ਆਪਨ ਗਾਤੀ ॥੨॥

too parai parai. aparanpar suaamee; mit jaanahu aapan gaatee |2|

Sant Singh KhalsaYou are the most remote of the remote, limitless and transcendent; O Lord Master, You alone know Your state and extent. ||2||
Manmohan SinghThou, O Lord, are the remotest of the remote and the most excellent of the excellent. Thine extent and state, Thou alone knowest.
Manmohan Singh (Punjabi)ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉੱਤਮਾਂ ਚੋਂ ਪਰਮ ਉੱਤਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਹੇ ਸ੍ਵਾਮੀ! ਅਸਮਦਾਦਿਕ ਜੀਵੋਂ ਤੇ ਪਰੇ ਦੇਵਤਾ ਤਿਨੋਂ ਤੇ ਪਰੇ ਬ੍ਰਹਮਾਦਿਕ ਤੂੰ ਤਿਨੋਂ ਤੇ ਭੀ ਪਰੇ ਹੈਂ। ਅਪਨੀ (ਗਾਤੀ) ਇਸਥਿਤੀ ਕੀ ਮ੍ਰਿਯਾਦਾ ਤੁਮ ਆਪੇ ਹੀ ਜਾਨਤੇ ਹੋ॥੨॥
Prof. Sahib Singhਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਗਾਤੀ = ਗਤਿ। ਮਿਤਿ = ਮਾਪ ॥੨॥

SikhNet (Spanish)eres lo más Remoto de lo remoto y lo más Excelente de lo excelente y sólo Tú conoces Tu Propio Estado y Medida. (2)

ਹਰਿ ਕੇ ਸੰਤ ਜਨਾ ਹਰਿ ਜਪਿਓ; ਗੁਰ ਰੰਗਿ ਚਲੂਲੈ ਰਾਤੀ ॥

har ke sant janaa har japio; gur rang chaloolai raatee |

Sant Singh KhalsaThe Lord's humble Saints meditate on the Lord; they are imbued with the deep crimson color of the Guru's Love.
Manmohan SinghGod's saints and slaves meditate on God, and are imbued with the deep crimson colour of the Guru.
Manmohan Singh (Punjabi)ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ।
Fareedkot Teekaਹੇ ਹਰੀ! ਜਿਨੋਂ ਕੀ ਬੁਧੀ ਗੁਰੋਂਦ੍ਵਾਰੇ (ਚਲੂਲੇ) ਸਘਨ (ਰੰਗਿ) ਪ੍ਰੇਮ ਮੇਂ ਰਾਤੀ ਹੈ, ਤਿਨ ਆਪ ਕੇ ਸੰਤ ਜਨੋਂ ਨੇ ਤੇਰੇ ਹਰਿ ਨਾਮ ਕੋ ਜਪਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ,

ਪਦ ਅਰਥ ਰੰਗਿ ਚਲੂਲੇ = ਗੂੜ੍ਹੇ ਰੰਗ ਵਿਚ। ਰਾਤੀ = ਰੰਗੇ ਜਾਂਦੇ ਹਨ।

SikhNet (Spanish)Los Santos y los Esclavos de Dios meditan en Él, y viven imbuidos en el Profundo Color Carmesí del Guru.

ਹਰਿ ਹਰਿ ਭਗਤਿ ਬਨੀ ਅਤਿ ਸੋਭਾ; ਹਰਿ ਜਪਿਓ ਊਤਮ ਪਾਤੀ ॥੩॥

har har bhagat banee at sobhaa; har japio aootam paatee |3|

Sant Singh KhalsaMeditating on the Lord, they attain great glory, and the most sublime honor. ||3||
Manmohan SinghGreat is the glory of the Lord God's devotee and contemplating on the Master he attains sublime honour.
Manmohan Singh (Punjabi)ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਹਰੀ! ਤਿਨ ਤੇਰੇ ਭਗਤੋਂ ਕੀ ਅਤੀ ਸੋਭਾ ਬਨੀ ਹੈ ਔ ਹੇ ਹਰੀ! ਤੁਝਕੌ ਜਪਿਆ ਹੈ ਤੌ ਵਹੁ ਊਤਮ ਪਤ ਵਾਲੇ ਭਏ ਹੈਂ॥੩॥
Prof. Sahib Singhਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥

ਪਦ ਅਰਥ ਪਾਤੀ = ਪਤਿ, ਇੱਜ਼ਤ ॥੩॥

SikhNet (Spanish)Grande se vuelve la Gloria de los Gurmukjs, ellos logran el Honor Sublime, meditando en el Maestro. (3)

ਆਪੇ ਠਾਕੁਰੁ. ਆਪੇ ਸੇਵਕੁ; ਆਪਿ ਬਨਾਵੈ ਭਾਤੀ ॥

aape tthaakur. aape sevak; aap banaavai bhaatee |

Sant Singh KhalsaHe Himself is the Lord and Master, and He Himself is the servant; He Himself creates His environments.
Manmohan SinghGod Himself is the Master and Himself the servant. He Himself creates the atmosphere for his service.
Manmohan Singh (Punjabi)ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ।
Fareedkot Teekaਤੂੰ ਆਪੇ ਹੀ ਠਾਕਰ ਹੈਂ ਔਰ ਆਪੇ ਹੀ ਸੇਵਕ ਹੈਂ, ਤੂੰ ਆਪ ਹੀ ਸਰਬ ਭਾਂਤਿ ਬਨਾਇ ਰਹਾ ਹੈਂ॥
Prof. Sahib Singhਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ।

ਪਦ ਅਰਥ ਠਾਕੁਰੁ = ਮਾਲਕ। ਭਾਤੀ = ਭਾਂਤਿ, ਵਿਓਂਤ, ਢੰਗ।

SikhNet (Spanish)Dios Mismo es el Maestro y Él Mismo es el sirviente. Él Mismo crea Su Propia atmósfera para Su Servicio.

ਨਾਨਕੁ ਜਨੁ ਤੁਮਰੀ ਸਰਣਾਈ; ਹਰਿ ਰਾਖਹੁ ਲਾਜ ਭਗਾਤੀ ॥੪॥੫॥

naanak jan tumaree saranaaee; har raakhahu laaj bhagaatee |4|5|

Sant Singh KhalsaServant Nanak has come to Your Sanctuary, O Lord; protect and preserve the honor of Your devotee. ||4||5||
Manmohan SinghSlave Nanak has entered Thine sanctuary, O Lord Now, preserve Thou, the honour of Thy saint.
Manmohan Singh (Punjabi)ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨ ਤੇਰੀ ਸਰਣਾਈ ਹੂੰ, ਹੇ ਹਰੀ! ਤੂੰ ਆਪ ਹੀ ਅਪਨੇ (ਭਗਾਤੀ) ਭਗਤੋਂ ਕੀ ਲਜਾ ਰਾਖਤਾ ਹੈਂ॥੪॥੫॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥

ਪਦ ਅਰਥ ਭਗਾਤੀ = ਭਗਤਾਂ ਦੀ ॥੪॥੫॥

SikhNet (Spanish)El Esclavo Nanak ha llegado hasta Tu Santuario, oh mi Señor, ahora preserva Tú el Honor de Tu Santo. (4-5)

Open this shabad →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਕਲਿਜੁਗ ਕਾ ਧਰਮੁ. ਕਹਹੁ ਤੁਮ ਭਾਈ; ਕਿਵ ਛੂਟਹ ਹਮ ਛੁਟਕਾਕੀ ॥

kalijug kaa dharam. kahahu tum bhaaee; kiv chhoottah ham chhuttakaakee |

Sant Singh KhalsaTell me, O Siblings of Destiny, the religion for this Dark Age of Kali Yuga. I seek emancipation - how can I be emancipated?
Manmohan SinghO brother, tell me the religion of the Dark-age. How can I, the seeker of salvation, be emancipated?
Manmohan Singh (Punjabi)ਹੇ ਵੀਰ! ਮੈਨੂੰ ਕਾਲੇ ਯੁਗ ਦਾ ਮੱਤ ਦਰਸਾ। ਮੈਂ, ਇਸ ਦੇ ਪ੍ਰਭਾਵ ਤੋਂ ਛੁਟਣ ਦੀ ਇੱਛਾ ਵਾਲਾ, ਕਿਸ ਤਰ੍ਹਾਂ ਬੰਦ ਖਲਾਸ ਹੋ ਸਕਦਾ ਹਾਂ?
Fareedkot Teekaਹੇ ਭਗਤੋਂ ਕੇ (ਭਾਈ) ਭਾਵਨੇ ਵਾਲੇ ਹਰੀ! ਇਸ ਕਲਯੁਗ ਕਾ ਧਰਮੁ ਜੋ ਤੇਰਾ ਨਾਮ ਹੈ ਮੈਂ ਤਾਂਸੋ ਤੇਰਾ ਨਾਮ ਜਪਨਾ ਕਰਤਾ ਹਾਂ, ਕਿਉਂਕਿ ਨਾਮ ਤੇ ਬਿਨਾ ਹਮ (ਛੁਟਕਾਕੀ) ਛੂਟਣੇ ਕੀ ਇਛਾ ਕਰਨੇ ਵਾਲੇ ਕੈਸੇ ਛੂਟੈਂ ਅਰਥਾਤ ਨਹੀਂ ਛੂਟੇਂਗੇ॥
Prof. Sahib Singhਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?

ਪਦ ਅਰਥ ਕਲਿ = ਝਗੜੇ-ਕਲੇਸ਼। ਜੁਗ = ਸਮਾ। ਕਲਿਜੁਗ = ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ: ਇਥੇ 'ਜੁਗਾਂ' ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਦਸਿਆ ਹੈ ਕਿ ਦੁਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ}। ਕਲਿਜੁਗ ਕਾ ਧਰਮੁ = ਉਹ ਧਰਮ ਜੋ ਦੁਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ। ਭਾਈ = ਹੇ ਭਾਈ! ਕਿਵ ਛੂਟਹ = ਅਸੀਂ ਕਿਵੇਂ ਬਚੀਏ? ਛੁਟਕਾਕੀ = ਬਚਣ ਦੇ ਚਾਹਵਾਨ।

SikhNet (Spanish)Oh hermano, háblame acerca de la religión de la Era Obscura, ¿cómo puedo yo, un buscador de la Salvación, ser emancipado?

ਹਰਿ ਹਰਿ ਜਪੁ ਬੇੜੀ. ਹਰਿ ਤੁਲਹਾ; ਹਰਿ ਜਪਿਓ ਤਰੈ ਤਰਾਕੀ ॥੧॥

har har jap berree. har tulahaa; har japio tarai taraakee |1|

Sant Singh KhalsaMeditation on the Lord, Har, Har, is the boat, the raft; meditating on the Lord, the swimmer swims across. ||1||
Manmohan SinghThe Lord God's meditation and Name are the boat and raft.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਤਰਨ ਵਾਲਾ ਬੰਦਾ, ਸਮੁੰਦਰ ਤੋਂ ਤਰ ਜਾਂਦਾ ਹੈ।
Fareedkot Teekaਹੇ ਹਰੀ! ਤੇਰੇ ਹਰਿ ਜਾਪ ਕੀ ਹੀ ਬੇੜੀ ਔ ਤੇਰੇ ਹਰਿ ਨਾਮ ਕਾ ਹੀ ਤੁਲਹਾ ਕੀਆ ਹੈ। ਤੇਰੇ ਹਰਿ ਨਾਮ ਕੋ ਜਪ ਕਰ ਆਪ ਤਰੇ ਹੈਂ, ਔਰੋਂ ਕੋ (ਤਰਾਕੀ) ਤਾਰਨਾ ਕੀਆ ਹੈ॥
Prof. Sahib Singh(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥

ਪਦ ਅਰਥ ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੍ਹ ਕੇ ਬਣਾਇਆ ਹੋਇਆ ਆਸਰਾ। ਤਰਾਕੀ = ਤਾਰੂ ॥੧॥

SikhNet (Spanish)La Meditación en el Señor Dios y Su Nombre son la Barca para cruzar. (1)

ਹਰਿ ਜੀ; ਲਾਜ ਰਖਹੁ. ਹਰਿ ਜਨ ਕੀ ॥

har jee; laaj rakhahu. har jan kee |

Sant Singh KhalsaO Dear Lord, protect and preserve the honor of Your humble servant.
Manmohan SinghMeditating on God, the swimmer swims across the world ocean.
Manmohan Singh (Punjabi)ਹੇ ਮਹਾਰਾਜ ਵਾਹਿਗੁਰੂ! ਤੂੰ ਵਾਹਿਗੁਰੂ ਦੇ ਗੋਲੇ ਦੀ ਇਜ਼ਤ ਰੱਖ।
Fareedkot Teekaਹੇ ਹਰਿ ਜੀ! ਹਰ ਪ੍ਰਕਾਰ ਕਰ ਤੁਮ ਅਪਨੇ ਜਨੋਂ ਕੀ ਲਾਜ ਰਾਖੋ॥
Prof. Sahib Singhਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ।

ਪਦ ਅਰਥ ਲਾਜ = ਇੱਜ਼ਤ।

SikhNet (Spanish)Meditando en Dios el nadador nada a través del océano del Mundo.

ਹਰਿ ਹਰਿ ਜਪਨੁ. ਜਪਾਵਹੁ ਅਪਨਾ; ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥

har har japan. japaavahu apanaa; ham maagee bhagat ikaakee | rahaau |

Sant Singh KhalsaO Lord, Har, Har, please make me chant the chant of Your Name; I beg only for Your devotional worship. ||Pause||
Manmohan SinghO sire, God, save thou the honour of God's slave. My Lord Master, make me utter Thy Name, I ask for Thine devotional service alone. Pause.
Manmohan Singh (Punjabi)ਮੇਰੇ ਸੁਆਮੀ ਮਾਲਕ! ਮੇਰੇ ਪਾਸੋਂ ਆਪਣੇ ਨਾਮ ਦਾ ਜਾਪ ਕਰਵਾ। ਮੈਂ ਇੱਕ ਤੇਰੀ ਪ੍ਰੇਮਮਈ ਸੇਵਾ ਹੀ ਮੰਗਦਾ ਹਾਂ। ਠਹਿਰਾਓ।
Fareedkot Teekaਅਪਨੇ ਹਰਿ ਹਰਿ ਨਾਮ ਕੇ ਜਾਪ ਕੋ ਮੁਝ ਤੇ ਜਪਾਵੋ, ਕਿਉਂਕਿ ਹਮ ਨੇ (ਇਕਾਕੀ) ਕੇਵਲ ਆਪ ਕੀ ਭਗਤੀ ਹੀ ਮਾਂਗੀ ਹੈ॥ ਰਹਾਉ ॥
Prof. Sahib Singhਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥

ਪਦ ਅਰਥ ਹਮ ਮਾਗੀ = ਅਸਾਂ ਮੰਗੀ ਹੈ। ਇਕਾਕੀ = ਇਕੋ ਹੀ ॥ਰਹਾਉ॥

SikhNet (Spanish)Oh Dios Maravilloso, salva el Honor del Esclavo de Dios. Mi Señor Maestro, haz que yo pueda recitar Tu Nombre, pido solamente por Tu Servicio de Devoción. (Pausa)

ਹਰਿ ਕੇ ਸੇਵਕ. ਸੇ ਹਰਿ ਪਿਆਰੇ; ਜਿਨ ਜਪਿਓ ਹਰਿ ਬਚਨਾਕੀ ॥

har ke sevak. se har piaare; jin japio har bachanaakee |

Sant Singh KhalsaThe Lord's servants are very dear to the Lord; they chant the Word of the Lord's Bani.
Manmohan SinghGod's slaves, who recite the Lord's Gurbani, they are dear to God.
Manmohan Singh (Punjabi)ਵਾਹਿਗੁਰੂ ਦੇ ਗੋਲੇ, ਜੋ ਰੱਬੀ ਬਾਣੀ ਦਾ ਉਚਾਰਨ ਕਰਦੇ ਹਨ, ਉਹ ਵਾਹਿਗੁਰੂ ਦੇ ਲਾਡਲੇ ਹਨ।
Fareedkot Teekaਹੇ ਹਰੀ! ਜੋ ਆਪ ਕੇ ਸੇਵਕ ਹੈਂ ਸੋਈ ਤੁਝਕੋ ਹਰ ਪ੍ਰਕਾਰ ਸੇ ਪਿਆਰੇ ਹੈਂ, ਜਿਨੋਂ ਨੇ ਗੁਰੋਂ ਕੇ (ਬਚਨਾਕੀ) ਬਚਨੋਂ ਕੀ ਰਚਨਾ ਕਰ ਤੇਰੇ ਹਰਿ ਨਾਮ ਕੌ ਜਪਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਸੇ = ਉਹ {ਬਹੁ-ਬਚਨ}। ਬਚਨਾਕੀ = ਬਚਨਾਂ ਦੀ ਰਾਹੀਂ, ਗੁਰੂ ਦੀ ਬਾਣੀ ਦੀ ਰਾਹੀਂ।

SikhNet (Spanish)Los Esclavos de Dios que recitan el Gurbani del Señor, son los más queridos del Señor Dios.

ਲੇਖਾ ਚਿਤ੍ਰ ਗੁਪਤਿ ਜੋ ਲਿਖਿਆ; ਸਭ ਛੂਟੀ ਜਮ ਕੀ ਬਾਕੀ ॥੨॥

lekhaa chitr gupat jo likhiaa; sabh chhoottee jam kee baakee |2|

Sant Singh KhalsaThe account of the recording angels, Chitr and Gupt, and the account with the Messenger of Death is totally erased. ||2||
Manmohan SinghThe writ, which is written by the recording angles, is erased and the balance of account with the death couriers is all settled.
Manmohan Singh (Punjabi)ਲਿਖਤ, ਜਿਹੜੀ ਲਿਖਣ ਵਾਲੇ ਫਰਿਸ਼ਤਿਆਂ ਨੇ ਲਿਖੀ ਹੈ, ਉਹ ਮਿੱਟ ਜਾਂਦੀ ਹੈ ਅਤੇ ਹਿਸਾਬ ਦਾ ਬਕਾਇਆ ਜੋ ਮੌਤ ਦੇ ਦੂਤਾਂ ਕੋਲ ਹੈ, ਸਾਰਾ ਚੁਕਤਾ ਹੋ ਜਾਂਦਾ ਹੈ।
Fareedkot Teekaਜੋ ਚਿਤ੍ਰ ਗੁਪਤ ਨੇ ਤਿਨ ਕੇ ਕਰਮੋਂ ਕਾ ਲੇਖਾ ਲਿਖਿਆ ਥਾ, ਸੋ ਤਿਨ ਕੀ ਜਮ ਕੀ ਬਾਕੀ ਸਬ ਛੂਟ ਗਈ ਹੈ, ਭਾਵ ਯੇਹਿ ਸੋ ਜਨਮ ਮਰਨ ਤੇ ਰਹਤ ਭਏ ਹੈਂ। ਜਥਾ: "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥"॥੨॥
Prof. Sahib Singhਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥

ਪਦ ਅਰਥ ਚਿਤ੍ਰ ਗੁਪਤਿ = ਚਿਤ੍ਰ ਗੁਪਤ ਨੇ {ਚਿਤ੍ਰ ਗੁਪਤ; ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਏ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ}। ਛੂਟੀ = ਮੁੱਕ ਗਈ। ਬਾਕੀ = ਹਿਸਾਬ ॥੨॥

SikhNet (Spanish)El sino que han plasmado en su ser por sus acciones pasadas, es borrado y el balance de sus cuentas con el Mensajero de la Muerte es saldado. (2)

ਹਰਿ ਕੇ ਸੰਤ. ਜਪਿਓ ਮਨਿ ਹਰਿ ਹਰਿ; ਲਗਿ ਸੰਗਤਿ ਸਾਧ ਜਨਾ ਕੀ ॥

har ke sant. japio man har har; lag sangat saadh janaa kee |

Sant Singh KhalsaThe Saints of the Lord meditate on the Lord in their minds; they join the Saadh Sangat, the Company of the Holy.
Manmohan SinghJoining the society of the holy persons, the devotees of God remember the Lord Master in their mind.
Manmohan Singh (Punjabi)ਨੇਕ ਪੁਰਸ਼ਾਂ ਦੀ ਸਭਾ ਅੰਦਰ ਜੁੜ ਕੇ ਰੱਬ ਦੇ ਭਗਤ ਆਪਣੇ ਚਿੱਤ ਵਿੱਚ ਸੁਆਮੀ ਮਾਲਕ ਨੂੰ ਸਿਮਰਦੇ ਹਨ।
Fareedkot Teekaਹੇ ਹਰੀ! ਜਿਨ ਆਪ ਕੇ ਸੰਤੋਂ ਨੇ ਤੇਰੇ ਹਰਿ ਨਾਮ ਕੌ ਮਨ ਮੇਂ ਜਪਿਆ ਹੈ, ਤਿਨ ਸੰਤ ਜਨੋਂ ਕੀ ਸੰਗਤ ਮੇਂ ਲਾਗਾ ਹੂੰ॥
Prof. Sahib Singhਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,

ਪਦ ਅਰਥ ਮਨਿ = ਮਨ ਵਿਚ। ਲਗਿ = ਲੱਗ ਕੇ।

SikhNet (Spanish)Uniéndose a la Sociedad de los Santos, los seres Devotos de Dios recuerdan a su Señor Maestro en su mente.

ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ; ਸਿਵ ਚਰਿਓ ਚੰਦੁ ਚੰਦਾਕੀ ॥੩॥

dineear soor trisanaa agan bujhaanee; siv chario chand chandaakee |3|

Sant Singh KhalsaThe piercing sun of desires has set, and the cool moon has risen. ||3||
Manmohan SinghThe piercing sun of desires fire has set and the cool and shining moon has risen.
Manmohan Singh (Punjabi)ਖਾਹਿਸ਼ਾਂ ਦੀ ਅੱਗ ਦਾ ਚੁਭਣ ਵਾਲਾ ਸੂਰਜ ਛੁਪ ਗਿਆ ਹੈ ਤੇ ਠੰਢ ਤੇ ਰੌਸ਼ਨ ਚੜ੍ਹ ਪਿਆ ਹੈ।
Fareedkot Teeka(ਦਿਨੀਅਰ) ਬਾਰਾਂ ਸੂਰਜੋਂ ਸਮ ਜੋ ਤ੍ਰਿਸਨਾ ਅਗਨੀ ਤਪਾਇ ਰਹੀ ਹੈ, ਸੋ ਤਿਨ ਕੀ ਸੰਗਤ ਕੇ ਪ੍ਰਤਾਪ ਕਰ ਅਬ ਬੁਝ ਗਈ ਹੈ। ਕਿਉਂਕਿ ਅਬ (ਸਿਵ) ਕਲ੍ਯਾਨ ਰੂਪ ਪ੍ਰਮਾਤਮਾ ਤੂੰ ਚੜਿਆ, ਭਾਵ ਸਾਖ੍ਯਾਤਕਾਰ ਹੂਆ ਹੈਂ, ਤਿਸ ਤੈਨੇ ਸਾਂਤੀ ਰੂਪ ਚਾਂਦਨੀ ਕਰੀ ਹੈ॥੩॥
Prof. Sahib Singhਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥

ਪਦ ਅਰਥ ਦਿਨੀਅਰੁ = {दिनकर} ਸੂਰਜ। ਸੂਰੁ = ਸੂਰਜ। ਅਗਨਿ = ਅੱਗ। ਸਿਵ = ਕੱਲਿਆਣ-ਸਰੂਪ ਪਰਮਾਤਮਾ। ਚੰਦਾਕੀ = ਚਾਨਣੀ ਵਾਲਾ ॥੩॥

SikhNet (Spanish)El sol candente del fuego de los deseos se ha puesto ya, y la franca y brillante luna se ha levantado. (3)

ਤੁਮ ਵਡ ਪੁਰਖ. ਵਡ ਅਗਮ ਅਗੋਚਰ; ਤੁਮ ਆਪੇ ਆਪਿ ਅਪਾਕੀ ॥

tum vadd purakh. vadd agam agochar; tum aape aap apaakee |

Sant Singh KhalsaYou are the Greatest Being, absolutely unapproachable and unfathomable; You created the Universe from Your Own Being.
Manmohan SinghThou art the great Lord, highly unapproachable and incomprehensible. Thou Thyself hast created the universe from Thine ownself.
Manmohan Singh (Punjabi)ਤੂੰ ਵਿਸ਼ਾਲ ਪ੍ਰਭੂ, ਬਹੁਤ ਅਪਹੁੰਚ ਅਤੇ ਅਗਾਧ ਹੈਂ। ਤੂੰ ਖੁਦ ਹੀ ਆਪਣੇ ਆਪ ਤੋਂ ਸੰਸਾਰ ਰਚਿਆ ਹੈ।
Fareedkot Teekaਤੁਮ ਵਡਿਓਂ ਤੇ ਵਡੇ ਪੁਰਖ ਮਨ ਬਾਣੀ ਤੇ ਅਗੰਮ ਹੋ ਔਰ ਇੰਦ੍ਰਿਓਂ ਤੇ ਅਗੋਚਰ ਹੋ। ਤਾਂ ਤੇ ਤੁਮ ਨੇ ਅਪਨਾ ਆਪ ਤੇ ਅਪਨਾ ਰੂਪ ਇਹ ਜਗਤ ਕੀਆ ਹੈ, ਤਾਂ ਤੇ ਸਭ ਤੇਰਾ ਹੀ ਸਰੂਪ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ।

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ। ਗੋ = ਗਿਆਨ-ਇੰਦ੍ਰ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਾਕੀ = ਆਪ ਹੀ।

SikhNet (Spanish)Tú eres el Gran Señor, Inalcanzable e Incomprensible, Tú Mismo has creado el Universo desde Tu Propio Ser,

ਜਨ ਨਾਨਕ ਕਉ. ਪ੍ਰਭ ਕਿਰਪਾ ਕੀਜੈ; ਕਰਿ ਦਾਸਨਿ ਦਾਸ ਦਸਾਕੀ ॥੪॥੬॥

jan naanak kau. prabh kirapaa keejai; kar daasan daas dasaakee |4|6|

Sant Singh KhalsaO God, take pity on servant Nanak, and make him the slave of the slave of Your slaves. ||4||6||
Manmohan SinghO Lord, take pity on servant Nanak and make him the slave of the slaves of Thine slaves.
Manmohan Singh (Punjabi)ਹੇ ਸੁਆਮੀ! ਦਾਸ ਨਾਨਕ ਤੇ ਤਰਸ ਕਰ ਅਤੇ ਉਸ ਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰਿ ਪ੍ਰਭੂ! ਮੈਂ ਜਨ ਕੋ ਐਸੀ ਕ੍ਰਿਪਾ ਕਰੀਏ, ਮੁਝ ਕੋ ਆਪਨੇ ਦਾਸੋਂ ਕੇ ਦਾਸੋਂ ਕਾ ਦਾਸ ਕੀਜੀਏ॥੪॥੬॥☬ਨਾਮ ਔ ਗੁਰੋਂ ਦ੍ਵਾਰਾ ਲਾਭ ਦਿਖਾਵਤੇ ਉਪਦੇਸ਼ ਦੇਤੇ ਹੈਂ:
Prof. Sahib Singhਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥

ਪਦ ਅਰਥ ਕਉ = ਨੂੰ, ਉਤੇ। ਕਰਿ = ਬਣਾ ਲੈ ॥੪॥੬॥

SikhNet (Spanish)oh Señor ten Piedad de Tu Sirviente Nanak y hazlo Esclavo de Tus Esclavos. (4-6)

Open this shabad →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ਘਰੁ ੫ ਦੁਪਦੇ ॥

dhanaasaree mahalaa 4 ghar 5 dupade |

Sant Singh KhalsaDhanaasaree, Fourth Mehl, Fifth House, Dho-Padhay:
Manmohan SinghDhanasri 4th Guru. Dupadas.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ, ਦੁਪਦੇ।
Prof. Sahib Singhਰਾਗ ਧਨਾਸਰੀ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghGod is but One, By True Guru's grace is He attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਉਰ ਧਾਰਿ ਬੀਚਾਰਿ, ਮੁਰਾਰਿ ਰਮੋ ਰਮੁ; ਮਨਮੋਹਨ ਨਾਮੁ ਜਪੀਨੇ ॥

aur dhaar beechaar, muraar ramo ram; manamohan naam japeene |

Sant Singh KhalsaEnshrine the Lord within your heart, and contemplate Him. Dwell upon Him, reflect upon Him, and chant the Name of the Lord, the Enticer of hearts.
Manmohan SinghEnshrining the Lord, the Enemy of ego, in thy mind, reflect and ponder thou on Him and utter the Name of the Lord, the Enticer of hearts.
Manmohan Singh (Punjabi)ਹੰਕਾਰ ਦੇ ਵੈਰੀ, ਰਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਕੇ, ਤੂੰ ਉਸ ਦਾ ਆਰਾਧਨ ਤੇ ਸਿਮਰਨ ਕਰ ਅਤੇ ਆਤਮਾ ਨੂੰ ਮੋਹਤ ਕਰਨ ਵਾਲੇ ਸੁਆਮੀ ਦੇ ਨਾਮ ਨੂੰ ਉਚਾਰ।
Fareedkot Teekaਹੇ ਭਾਈ! ਜਿਨੋਂ ਨੇ ਵੀਚਾਰ ਕਰ ਕੇ ਰਿਦੇ ਮੇਂ ਮੁਰਾਰੀ ਕੌ ਧਾਰਿਆ ਹੈ ਔਰ (ਰਮੋ ਰਮੁ) ਵਿਆਪਕ ਸੁੰਦਰ ਸਰੂਪ ਮਨਮੋਹਨ ਕੇ ਨਾਮ ਬਾਣੀ ਕਰ ਕੇ ਜਪੇ ਹੈਂ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਉਸ ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ;

ਪਦ ਅਰਥ ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਵਸਾ ਕੇ। ਬੀਚਾਰਿ = ਵਿਚਾਰ ਕੇ। ਮੁਰਾਰਿ = {ਮੁਰ-ਅਰਿ} ਪਰਮਾਤਮਾ। ਰਮੋ ਰਮੁ = ਰਮ ਹੀ ਰਮ, ਰਾਮ ਹੀ ਰਾਮ। ਜਪੀਨੇ = ਜਪਦਾ ਹੈ।

SikhNet (Spanish)Dios es sólo Uno, por la Gracia del Verdadero Guru Él es obtenido. Enaltece al Señor, al Enemigo del ego, en tu mente. Reflexiona y medita en Él y recita así el Nombre del Cautivador del Alma, El Señor.

ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ; ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥

adrisatt agochar aparanpar suaamee; gur poorai pragatt kar deene |1|

Sant Singh KhalsaThe Lord Master is unseen, unfathomable and unreachable; through the Perfect Guru, He is revealed. ||1||
Manmohan SinghThe Lord is unperceivable, unapprehensible and unreachable; through the perfect Guru manifests He.
Manmohan Singh (Punjabi)ਪ੍ਰਭੂ ਅਡਿੱਠ, ਅਗਾਧ ਅਤੇ ਅਪਹੁੰਚ ਹੈ। ਪੂਰਨ ਗੁਰਾਂ ਦੁਆਰਾ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ।
Fareedkot Teekaਜੋ ਮਨ ਤੇ ਅਦ੍ਰਿਸਟ ਔਰ ਇੰਦ੍ਰਿਓਂ ਤੇ ਅਗੋਚਰ ਔਰ ਜੀਵੋਂ ਤੇ ਪਰੇ ਸ੍ਵਾਮੀ ਜੀ ਹੈ, ਤਿਨੋਂ ਕੇ ਪੂਰੇ ਗੁਰੋਂ ਨੇ ਪ੍ਰਗਟ ਕਰ ਦੀਏ ਹੈਂ॥੧॥
Prof. Sahib Singhਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਜੋ ਸਭ ਦਾ ਮਾਲਕ ਹੈ, (ਉਹ ਮਨੁੱਖ ਉਸ) ਮੁਰਾਰੀ ਨੂੰ (ਉਸ) ਮਨ-ਮੋਹਨ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸੋਚ-ਮੰਡਲ ਵਿਚ ਟਿਕਾ ਕੇ ਸਦਾ ਜਪਦਾ ਰਹਿੰਦਾ ਹੈ ॥੧॥

ਪਦ ਅਰਥ ਅਦ੍ਰਿਸਟੁ = ਨਾਹ ਦਿੱਸ ਸਕਣ ਵਾਲਾ। ਅਗੋਚਰੁ = {ਅ-ਗੋ-ਚਰੁ} ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਪਰੰਪਰ = ਪਰੇ ਤੋਂ ਪਰੇ, ਬੇਅੰਤ। ਗੁਰਿ = ਗੁਰੂ ਨੇ ॥੧॥

SikhNet (Spanish)El Señor es Imperceptible, Incomprensible e Inalcanzable, y el Guru Perfecto es quien Lo hace Manifiesto en nuestra Conciencia. (1)

ਰਾਮ ਪਾਰਸ ਚੰਦਨ; ਹਮ ਕਾਸਟ ਲੋਸਟ ॥

raam paaras chandan; ham kaasatt losatt |

Sant Singh KhalsaThe Lord is the philosopher's stone, which transforms lead into gold, and sandalwood, while I am just dry wood and iron.
Manmohan SinghThe pervading Lord is the philosopher's stone and sandal wood, whilst I am dry timber and iron.
Manmohan Singh (Punjabi)ਵਿਆਪਕ ਵਾਹਿਗੁਰੂ ਪਾਰਸ ਅਤੇ ਚੰਨਣ ਹੈ ਜਦ ਕਿ ਮੈਂ ਸੁੱਕੀ ਲੱਕੜ ਅਤੇ ਲੋਹਾ ਹਾਂ।
Fareedkot Teekaਹੇ ਭਾਈ! ਰਾਮ ਕਾ ਨਾਮ ਤੌ ਪਾਰਸ ਔ ਚੰਦਨ ਵਤ ਹੈ ਔਰ ਹਮ ਕਾਠ ਅਰ ਲੋਹੇ ਵਤ ਥੇ॥
Prof. Sahib Singhਹੇ ਭਾਈ! ਪਰਮਾਤਮਾ ਪਾਰਸ ਹੈ, ਅਸੀਂ ਜੀਵ ਲੋਹਾ ਹਾਂ। ਪਰਮਾਤਮਾ ਚੰਦਨ ਹੈ, ਅਸੀਂ ਜੀਵ ਕਾਠ ਹਾਂ।

ਪਦ ਅਰਥ ਹਮ = ਅਸੀਂ ਜੀਵ। ਕਾਸਟ = ਕਾਠ। ਲੋਸਟ = ਲੋਹਾ।

SikhNet (Spanish)El Dios prevaleciente es la Piedra Filosofal y el árbol de sándalo, mientras que yo soy Tu comerciante de madera y de hierro.

ਹਰਿ ਸੰਗਿ ਹਰੀ ਸਤਸੰਗੁ ਭਏ; ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥

har sang haree satasang bhe; har kanchan chandan keene |1| rahaau |

Sant Singh KhalsaAssociating with the Lord, and the Sat Sangat, the Lord's True Congregation, the Lord has transformed me into gold and sandalwood. ||1||Pause||
Manmohan SinghOn associating with God and God's congregation, God has transformed me into Gold and sandalwood. Pause.
Manmohan Singh (Punjabi)ਵਾਹਿਗੁਰੂ ਅਤੇ ਵਾਹਿਗੁਰੂ ਦੀ ਸੰਗਤ ਨਾਲ ਜੁੜ ਜਾਣ ਉਤੇ ਵਾਹਿਗੁਰੂ ਨੇ ਮੈਨੂੰ ਸੋਨਾ ਅਤੇ ਚੰਨਣ ਬਣਾ ਦਿੱਤਾ ਹੈ। ਠਹਿਰਾਓ।
Fareedkot Teekaਹਰੀ ਕੇ ਸੰਤੋਂ ਕੀ ਸੰਗਤ ਕਰ ਹਮ ਹਰੀ ਕੇ ਸਾਥੀ ਹੋ ਗਏ, ਭਾਵ ਸੇ ਹਰੀ ਮੇਂ ਮਿਲ ਗਏ। ਤਬ ਹਮ ਹਰੀ ਰੂਪ ਗੁਰੋਂ ਨੇ ਸ੍ਵਰਨ ਔ ਚੰਦਨ ਵਤ ਕਰ ਦੀਏਂ ਹੈਂ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦਾ ਪਰਮਾਤਮਾ ਨਾਲ ਸਤਸੰਗ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ (ਲੋਹੇ ਤੋਂ) ਸੋਨਾ ਬਣਾ ਦਿੰਦਾ ਹੈ, (ਕਾਠ ਤੋਂ) ਚੰਦਨ ਬਣਾ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਨਾਲ। ਕੰਚਨੁ = ਸੋਨਾ ॥੧॥ ਰਹਾਉ ॥

SikhNet (Spanish)Asociándome con Dios y con Su Congregación, Dios me ha transformado en oro y en sándalo. (Pausa)

ਨਵ ਛਿਅ ਖਟੁ. ਬੋਲਹਿ ਮੁਖ ਆਗਰ; ਮੇਰਾ ਹਰਿ ਪ੍ਰਭੁ. ਇਵ ਨ ਪਤੀਨੇ ॥

nav chhia khatt. boleh mukh aagar; meraa har prabh. iv na pateene |

Sant Singh KhalsaOne may repeat, verbatim, the nine grammars and the six Shaastras, but my Lord God is not pleased by this.
Manmohan SinghThough man may repeat by mouth the nine grammars, the six Shashtras and the six chapters of Vedas, but my God Lord is pleased not like this.
Manmohan Singh (Punjabi)ਭਾਵੇਂ ਇਨਸਾਨ ਨੌਂ ਵਿਆਕਰਨਾਂ, ਛੇ ਸ਼ਾਸਤਰਾਂ ਅਤੇ ਵੇਦਾਂ ਦੇ ਛਿਆਂ ਕਾਂਡਾਂ ਨੂੰ, ਮੂੰਹ ਜ਼ਬਾਨੀ ਪਿਆ ਉਚਾਰੇ, ਪ੍ਰੰਤੂ ਮੇਰਾ ਵਾਹਿਗੁਰੂ ਸੁਆਮੀ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।
Fareedkot Teekaਯਦਪਿ ਨੌ ਵਯਾਕਰਨ ਔਰ ਛੇ ਸਾਸਤ੍ਰ ਔ ਵੇਦ ਕੇ ਖਟ ਅੰਗ ਸਿਖ੍ਯਾ ਔ ਵ੍ਯਾਕਰਣ ਔ ਨਿਰੁਕਤ। ਪੁਨਾ ਜੋਤਸ ਆਦੀ ਕੰਠ ਕੀਏ ਹੂਏ ਬਿਨਾ ਪਤ੍ਰੇ ਮੁਖ ਸੇ ਉਚਾਰੇ, ਤਦਪਿ ਵੀਚਾਰ ਔ ਨਾਮ ਜਾਪ ਬਿਨਾ ਮੇਰਾ ਹਰਿ ਪ੍ਰਭੂ ਇਸ ਪ੍ਰਕਾਰ ਇਨ ਬਾਤੋਂ ਪਰ ਪਤੀਆਵਤਾ ਨਹੀਂ। ਜਿਸ ਮੇਂ ਅਕਾਰਾਦਿਕ ਵਰਣੋਂ ਕੇ ਉਚਾਰਣ ਕੇ ਅਸਥਾਨ ਹੈਂ, ਸੋ ਸਿਖ੍ਯਾ ਹੈ, ਔਰ ਜਿਸ ਮੇਂ ਕਰਮਾਨੁਸਗਨ ਕੀ ਰੀਤ ਹੈ, ਸੋ ਕਲਪ ਹੈ, ਔਰ ਜਿਸ ਸੇ ਸਬਦਨ ਕੀ ਸੁਧੀ ਅਸੁਧੀ ਜਾਨੀ ਜਾਤੀ ਹੈ, ਸੋ ਬਿਆਕਰਣ ਹੈ। ਤਥਾ ਜਿਸ ਮੇਂ ਬੇਦ ਕੇ ਅਪਸਿਧ ਪਦੋਂ ਕਾ ਅਰਥ ਹੈ, ਸੋ ਨਿਰੁਕਤਿ ਹੈ, ਔਰ ਜਿਸ ਮੇਂ ਕਾਲ ਕਾ ਵਰਣਨ ਹੈ, ਸੋ ਜੋਤਿਸ ਹੈ, ਔਰ ਜਿਸ ਮੇਂ ਛੰਦਨ ਕਾ ਗਿਆਨ ਹੋਤਾ ਹੈ, ਸੋ ਛੰਦ ਰੂਪ ਅੰਗ ਹੈ॥
Prof. Sahib Singh(ਹੇ ਭਾਈ! ਕਈ ਪੰਡਿਤ) ਨੌ ਵਿਆਕਰਨ ਅਤੇ ਛੇ ਸ਼ਾਸਤਰ ਮੂੰਹ-ਜ਼ਬਾਨੀ ਉਚਾਰ ਲੈਂਦੇ ਹਨ, (ਪਰ) ਪਿਆਰਾ ਹਰੀ-ਪ੍ਰਭੂ ਇਸ ਤਰ੍ਹਾਂ ਖ਼ੁਸ਼ ਨਹੀਂ ਹੁੰਦਾ।

ਪਦ ਅਰਥ ਨਵ = ਨੌ ਵਿਆਕਰਨ। ਛਿਅ ਖਟੁ = ਛੇ ਸ਼ਾਸਤਰ। ਬੋਲਹਿ = ਬੋਲਦੇ ਹਨ। ਮੁਖ ਆਗਰ = ਮੂੰਹ-ਜ਼ਬਾਨੀ। ਇਵ = ਇਸ ਤਰ੍ਹਾਂ। ਪਤੀਨੇ = ਪਤੀਜਦਾ, ਖ਼ੁਸ਼ ਹੁੰਦਾ।

SikhNet (Spanish)Aunque el hombre recite de memoria las nueve literaturas religiosas, los seis Shastras, y los seis capítulos de los Vedas, aún así, mi Señor Dios no será para nada complacido.

ਜਨ ਨਾਨਕ. ਹਰਿ ਹਿਰਦੈ ਸਦ ਧਿਆਵਹੁ; ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥

jan naanak. har hiradai sad dhiaavahu; iau har prabh meraa bheene |2|1|7|

Sant Singh KhalsaO servant Nanak, meditate forever on the Lord in your heart; this is what pleases my Lord God. ||2||1||7||
Manmohan SinghSays slave Nanak, ever meditate thou on God in thy mind. It is like this that my God Lord is pleased.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਤੂੰ ਆਪਣੇ ਮਨ ਅੰਦਰ ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ। ਇਸ ਤਰ੍ਹਾਂ ਮੈਡਾਂ ਵਾਹਿਗੁਰੂ ਸੁਆਮੀ ਪ੍ਰਸੰਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਜਨੋਂ! ਤਿਸ ਹਰੀ ਕੋ ਹਿਰਦੇ ਮੇਂ ਸਦਾ ਧਿਆਵੋ, ਇਸ ਪ੍ਰਕਾਰ ਮੇਰਾ ਹਰਿ ਪ੍ਰਭੂ (ਭੀਨੇ) ਪ੍ਰਸੰਨ ਹੋਤਾ ਹੈ॥੨॥੧॥੭॥☬ਨਿਜ ਮਨ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਹੇ ਭਾਈ!) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਦਾ ਵਸਾਈ ਰੱਖੋ, (ਸਿਰਫ਼) ਇਸ ਤਰ੍ਹਾਂ ਪਰਮਾਤਮਾ ਪ੍ਰਸੰਨ ਹੁੰਦਾ ਹੈ ॥੨॥੧॥੭॥

ਪਦ ਅਰਥ ਹਿਰਦੈ = ਹਿਰਦੇ ਵਿਚ। ਸਦ = ਸਦਾ। ਭੀਨੇ = ਭਿੱਜਦਾ, ਪ੍ਰਸੰਨ ਹੁੰਦਾ ॥੨॥੧॥੭॥

SikhNet (Spanish)Dice el Esclavo Nanak, medita siempre en Dios, es sólo así que mi Señor Dios es complacido. (2-1-7)

Open this shabad →

Shabad Guru Ramdas Ji Raag Dhanaasree continues on Ang 669

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

Open this shabad (7 lines, Angs 668-669) →

Ang 668 of 1430