ਧਨਾਸਰੀ ਮਹਲਾ ੪ ॥
dhanaasaree mahalaa 4 |
Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.
ਹਰਿ ਹਰਿ ਬੂੰਦ ਭਏ ਹਰਿ ਸੁਆਮੀ; ਹਮ ਚਾਤ੍ਰਿਕ ਬਿਲਲ ਬਿਲਲਾਤੀ ॥
har har boond bhe har suaamee; ham chaatrik bilal bilalaatee |
Sant Singh KhalsaThe Lord, Har, Har, is the rain-drop; I am the song-bird, crying, crying out for it.
Manmohan SinghGod, God, the Lord God is the rain drop and I, a sparrow hawk, am wailing and bewailing for it.
Manmohan Singh (Punjabi)ਵਾਹਿਗੁਰੂ, ਵਾਹਿਗੁਰੂ, ਸੁਆਮੀ ਵਾਹਿਗੁਰੂ ਮੀਂਹ ਦੀ ਇਕ ਕਣੀ ਹੈ ਅਤੇ ਮੈਂ ਪਪੀਹਾ ਉਸ ਲਈ ਵਿਲਕ ਤੇ ਵਿਰਲਾਪ ਕਰ ਰਿਹਾ ਹਾਂ।
Fareedkot Teekaਹੇ ਹਰੀ ਸ੍ਵਾਮੀ! ਤੁਮ ਹਰ ਪ੍ਰਕਾਰ ਹਰੇ ਕਰਨੇ ਵਾਲੇ ਸ੍ਵਾਂਤੀ ਬੂੰਦ ਰੂਪ ਭਏ ਹੋ ਔਰ ਹਮ ਚਾਤ੍ਰਿਕ ਰੂਪ ਹੋ ਕਰ ਤਿਸ ਹਰਿ ਨਾਮ ਬੂੰਦ ਹੇਤ ਅਤੀ ਵਿਰਲਾਪ ਕਰ ਰਹੇ ਹਾਂ॥
Prof. Sahib Singhਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ।ਪਦ ਅਰਥ ਬੂੰਦ = ਵਰਖਾ ਦੀ ਬੂੰਦ। ਚਾਤ੍ਰਿਕ = ਪਪੀਹਾ। ਬਿਲਲ ਬਿਲਲਾਤੀ = ਤਰਲੇ ਲੈਂਦਾ।
SikhNet (Spanish)Dios, Dios, el Señor Dios es la gota de rocío y yo el gavilán que se desespera y se lamenta por ella.
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ; ਮੁਖਿ ਦੇਵਹੁ ਹਰਿ ਨਿਮਖਾਤੀ ॥੧॥
har har kripaa karahu prabh apanee; mukh devahu har nimakhaatee |1|
Sant Singh KhalsaO Lord God, please bless me with Your Mercy, and pour Your Name into my mouth, even if for only an instant. ||1||
Manmohan SinghO Lord, God, my Master, shower Thy benediction and pour into my mouth Thy Name drop, even for a moment.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪਣੀ ਮਿਹਰ ਧਾਰ, ਤੇ ਇਕ ਮੁਹਤ ਲਈ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਕਣੀ ਪਾ।
Fareedkot Teekaਹੇ ਹਰੀ! ਹਰ ਪ੍ਰਕਾਰ ਸੇ ਤੁਮ ਅਪਨੀ ਅਤੀ ਕ੍ਰਿਪਾ ਕਰੋ, ਅਪਨੇ ਹਰਿ ਹਰਿ ਨਾਮ ਕੀ ਬੂੰਦ ਨਿਮਖ ਨਿਮਖ ਮੇਂ ਮੁਖ ਵਿਖੇ ਦੇਵੋ॥੧॥
Prof. Sahib Singhਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੍ਵਾਂਤੀ) ਬੂੰਦ ਪਾ ਦੇ ॥੧॥ਪਦ ਅਰਥ ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਨਿਮਖਾਤੀ = ਇਕ ਨਿਮਖ ਵਾਸਤੇ ਹੀ, ਅੱਖ ਝਮਕਣ ਜਿਤਨੇ ਸਮੇ ਲਈ ॥੧॥
SikhNet (Spanish)El Señor, Jar, Jar, es la Gota de Rocío, yo soy el Cuclillo añorándola, añorándola. Oh Señor, vierte la Gota de Tu Nombre en mi boca, aunque sea por un instante. (1)
ਹਰਿ ਬਿਨੁ. ਰਹਿ ਨ ਸਕਉ; ਇਕ ਰਾਤੀ ॥
har bin. reh na skau; ik raatee |
Sant Singh KhalsaWithout the Lord, I cannot live for even a second.
Manmohan SinghWithout God, I can live not even for a second.
Manmohan Singh (Punjabi)ਹਰੀ ਦੇ ਬਗੈਰ ਮੈਂ ਇੱਕ ਛਿਨ ਭਰ ਭੀ ਰਹਿ ਨਹੀਂ ਸਕਦਾ।
Fareedkot Teekaਹੇ ਹਰੀ! ਤੇਰੇ ਬਿਨਾ ਮੈਂ ਏਕ ਰਾਤ ਵਾ ਏਕ ਰਤੀ ਮਾਤ੍ਰ ਭੀ ਰਹਿ ਨਹੀਂ ਸਕਤਾ ਹੂੰ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ।ਪਦ ਅਰਥ ਰਹਿ ਨ ਸਕਉ = ਰਹਿ ਨ ਸਕਉਂ, ਮੈਂ ਰਹਿ ਨਹੀਂ ਸਕਦਾ। ਰਾਤੀ = ਰੱਤੀ ਭਰ ਸਮੇ ਲਈ ਭੀ।
SikhNet (Spanish)Así como el adicto al opio muere si no consume su droga,
ਜਿਉ ਬਿਨੁ ਅਮਲੈ. ਅਮਲੀ ਮਰਿ ਜਾਈ ਹੈ; ਤਿਉ ਹਰਿ ਬਿਨੁ. ਹਮ ਮਰਿ ਜਾਤੀ ॥ ਰਹਾਉ ॥
jiau bin amalai. amalee mar jaaee hai; tiau har bin. ham mar jaatee | rahaau |
Sant Singh KhalsaLike the addict who dies without his drug, I die without the Lord. ||Pause||
Manmohan SinghAs an opium-addict dies without opium, so perish I without the Lord. Pause.
Manmohan Singh (Punjabi)ਜਿਸ ਤਰ੍ਹਾਂ ਅਫੀਮ ਖਾਣ ਦਾ ਆਦੀ, ਅਫੀਮ ਦੇ ਬਗੈਰ ਮਰ ਜਾਂਦਾ ਹੈ, ਓਸੇ ਤਰ੍ਹਾਂ ਹੀ ਮੈਂ ਪ੍ਰਭੂ ਦੇ ਬਾਝੋਂ ਮਰ ਮੁਕ ਜਾਂਦਾ ਹਾਂ। ਠਹਿਰਾਓ।
Fareedkot Teekaਜੈਸੇ ਅਮਲ ਤੇ ਬਿਨਾ ਅਮਲੀ ਮਰ ਜਾਤੇ ਹੈਂ, ਤੈਸੇ ਹੇ ਹਰੀ! ਹਮਾਰੀ ਜਿੰਦ ਤੇਰੇ ਬਿਨਾਂ ਮਰ ਜਾਤੀ ਹੈ॥ ਰਹਾਉ ॥
Prof. Sahib Singhਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ ਰਹਾਉ॥ਪਦ ਅਰਥ ਅਮਲੀ = ਨਸ਼ਈ, ਨਸ਼ੇ ਦਾ ਆਦੀ ਮਨੁੱਖ। ਮਰਿ ਜਾਈ ਹੈ = ਮਰਨ ਲੱਗਦਾ ਹੈ, ਤੜਫ਼ ਉੱਠਦਾ ਹੈ ॥ਰਹਾਉ॥
SikhNet (Spanish)así me muero yo sin mi Señor. (Pausa)
ਤੁਮ ਹਰਿ ਸਰਵਰ ਅਤਿ ਅਗਾਹ; ਹਮ. ਲਹਿ ਨ ਸਕਹਿ, ਅੰਤੁ ਮਾਤੀ ॥
tum har saravar at agaah; ham. leh na sakeh, ant maatee |
Sant Singh KhalsaYou, Lord, are the deepest, most unfathomable ocean; I cannot find even a trace of Your limits.
Manmohan SinghThou, O God, art an exceedingly deep ocean and I can find not even a trace of Thine limits.
Manmohan Singh (Punjabi)ਤੂੰ ਹੇ ਵਾਹਿਗੁਰੂ! ਅਤਿਅੰਤ ਡੂੰਘਾ ਸਮੁੰਦਰ ਹੈਂ। ਮੈਂ ਤੇਰੇ ਓੜਕ ਨੂੰ ਇੱਕ ਭੋਰਾ ਭੀ ਨਹੀਂ ਲੱਭ ਸਕਦਾ।
Fareedkot Teekaਹੇ ਹਰੀ! ਤੁਮ (ਸਰਵਰ) ਸਮੁੰਦ੍ਰ ਵਤ ਅਤੀ ਅਥਾਹ ਹੋ, ਹਮ (ਅੰਤੁ ਮਾਤੀ) ਥੋੜੇ ਮਾਤ੍ਰ ਭੀ ਤੇਰੇ ਅੰਤ ਕੋ ਲਹਿ ਨਹੀਂ ਸਕਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ (ਗੁਣਾਂ ਦਾ) ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀਂ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ।ਪਦ ਅਰਥ ਸਰਵਰ = ਤਾਲਾਬ, ਸਮੁੰਦਰ। ਅਤਿ ਅਗਾਹ = ਬਹੁਤ ਡੂੰਘਾ। ਮਾਤੀ = ਮਾਤ੍ਰਾ ਭਰ, ਰਤਾ ਭਰ ਭੀ।
SikhNet (Spanish)Tú, oh Señor eres un océano excesivamente profundo, no podría encontrar ni siquiera una pizca de Tus Límites,
ਤੂ ਪਰੈ ਪਰੈ. ਅਪਰੰਪਰੁ ਸੁਆਮੀ; ਮਿਤਿ ਜਾਨਹੁ ਆਪਨ ਗਾਤੀ ॥੨॥
too parai parai. aparanpar suaamee; mit jaanahu aapan gaatee |2|
Sant Singh KhalsaYou are the most remote of the remote, limitless and transcendent; O Lord Master, You alone know Your state and extent. ||2||
Manmohan SinghThou, O Lord, are the remotest of the remote and the most excellent of the excellent. Thine extent and state, Thou alone knowest.
Manmohan Singh (Punjabi)ਤੂੰ ਹੇ ਠਾਕਰ ਪਰੇਡੇ ਤੋਂ ਪਰਮ ਪਰੇਡੇ ਅਤੇ ਉੱਤਮਾਂ ਚੋਂ ਪਰਮ ਉੱਤਮ ਹੈਂ। ਆਪਣਾ ਵਿਸਥਾਰ ਤੇ ਅਵਸਥਾ, ਕੇਵਲ ਤੂੰ ਹੀ ਜਾਣਦਾ ਹੈਂ।
Fareedkot Teekaਹੇ ਸ੍ਵਾਮੀ! ਅਸਮਦਾਦਿਕ ਜੀਵੋਂ ਤੇ ਪਰੇ ਦੇਵਤਾ ਤਿਨੋਂ ਤੇ ਪਰੇ ਬ੍ਰਹਮਾਦਿਕ ਤੂੰ ਤਿਨੋਂ ਤੇ ਭੀ ਪਰੇ ਹੈਂ। ਅਪਨੀ (ਗਾਤੀ) ਇਸਥਿਤੀ ਕੀ ਮ੍ਰਿਯਾਦਾ ਤੁਮ ਆਪੇ ਹੀ ਜਾਨਤੇ ਹੋ॥੨॥
Prof. Sahib Singhਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ ॥੨॥ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਗਾਤੀ = ਗਤਿ। ਮਿਤਿ = ਮਾਪ ॥੨॥
SikhNet (Spanish)eres lo más Remoto de lo remoto y lo más Excelente de lo excelente y sólo Tú conoces Tu Propio Estado y Medida. (2)
ਹਰਿ ਕੇ ਸੰਤ ਜਨਾ ਹਰਿ ਜਪਿਓ; ਗੁਰ ਰੰਗਿ ਚਲੂਲੈ ਰਾਤੀ ॥
har ke sant janaa har japio; gur rang chaloolai raatee |
Sant Singh KhalsaThe Lord's humble Saints meditate on the Lord; they are imbued with the deep crimson color of the Guru's Love.
Manmohan SinghGod's saints and slaves meditate on God, and are imbued with the deep crimson colour of the Guru.
Manmohan Singh (Punjabi)ਵਾਹਿਗੁਰੂ ਦੇ ਸਾਧੂ ਅਤੇ ਸੇਵਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਗੁਰਾਂ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ।
Fareedkot Teekaਹੇ ਹਰੀ! ਜਿਨੋਂ ਕੀ ਬੁਧੀ ਗੁਰੋਂਦ੍ਵਾਰੇ (ਚਲੂਲੇ) ਸਘਨ (ਰੰਗਿ) ਪ੍ਰੇਮ ਮੇਂ ਰਾਤੀ ਹੈ, ਤਿਨ ਆਪ ਕੇ ਸੰਤ ਜਨੋਂ ਨੇ ਤੇਰੇ ਹਰਿ ਨਾਮ ਕੋ ਜਪਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ (ਬਖ਼ਸ਼ੇ ਹੋਏ) ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ,ਪਦ ਅਰਥ ਰੰਗਿ ਚਲੂਲੇ = ਗੂੜ੍ਹੇ ਰੰਗ ਵਿਚ। ਰਾਤੀ = ਰੰਗੇ ਜਾਂਦੇ ਹਨ।
SikhNet (Spanish)Los Santos y los Esclavos de Dios meditan en Él, y viven imbuidos en el Profundo Color Carmesí del Guru.
ਹਰਿ ਹਰਿ ਭਗਤਿ ਬਨੀ ਅਤਿ ਸੋਭਾ; ਹਰਿ ਜਪਿਓ ਊਤਮ ਪਾਤੀ ॥੩॥
har har bhagat banee at sobhaa; har japio aootam paatee |3|
Sant Singh KhalsaMeditating on the Lord, they attain great glory, and the most sublime honor. ||3||
Manmohan SinghGreat is the glory of the Lord God's devotee and contemplating on the Master he attains sublime honour.
Manmohan Singh (Punjabi)ਪਰਮ ਪ੍ਰਭਤਾ ਹੋ ਜਾਂਦੀ ਹੈ ਸੁਆਮੀ ਵਾਹਿਗੁਰੂ ਦੇ ਅਨੁਰਾਗੀ ਦੀ। ਮਾਲਕ ਦਾ ਚਿੰਤਨ ਕਰਨ ਦੁਆਰਾ ਉਹ ਸ੍ਰੇਸ਼ਟ ਇਜ਼ਤ ਆਬਰੂ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਹਰੀ! ਤਿਨ ਤੇਰੇ ਭਗਤੋਂ ਕੀ ਅਤੀ ਸੋਭਾ ਬਨੀ ਹੈ ਔ ਹੇ ਹਰੀ! ਤੁਝਕੌ ਜਪਿਆ ਹੈ ਤੌ ਵਹੁ ਊਤਮ ਪਤ ਵਾਲੇ ਭਏ ਹੈਂ॥੩॥
Prof. Sahib Singhਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ ॥੩॥ਪਦ ਅਰਥ ਪਾਤੀ = ਪਤਿ, ਇੱਜ਼ਤ ॥੩॥
SikhNet (Spanish)Grande se vuelve la Gloria de los Gurmukjs, ellos logran el Honor Sublime, meditando en el Maestro. (3)
ਆਪੇ ਠਾਕੁਰੁ. ਆਪੇ ਸੇਵਕੁ; ਆਪਿ ਬਨਾਵੈ ਭਾਤੀ ॥
aape tthaakur. aape sevak; aap banaavai bhaatee |
Sant Singh KhalsaHe Himself is the Lord and Master, and He Himself is the servant; He Himself creates His environments.
Manmohan SinghGod Himself is the Master and Himself the servant. He Himself creates the atmosphere for his service.
Manmohan Singh (Punjabi)ਵਾਹਿਗੁਰੂ ਆਪ ਮਾਲਕ ਹੈ ਅਤੇ ਆਪ ਹੀ ਦਾਸ ਉਹ ਆਪੇ ਹੀ ਆਪਣੀ ਸੇਵਾ ਦਾ ਵਾਯੂ ਮੰਡਲ ਰਚ ਦਿੰਦਾ ਹੈ।
Fareedkot Teekaਤੂੰ ਆਪੇ ਹੀ ਠਾਕਰ ਹੈਂ ਔਰ ਆਪੇ ਹੀ ਸੇਵਕ ਹੈਂ, ਤੂੰ ਆਪ ਹੀ ਸਰਬ ਭਾਂਤਿ ਬਨਾਇ ਰਹਾ ਹੈਂ॥
Prof. Sahib Singhਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ।ਪਦ ਅਰਥ ਠਾਕੁਰੁ = ਮਾਲਕ। ਭਾਤੀ = ਭਾਂਤਿ, ਵਿਓਂਤ, ਢੰਗ।
SikhNet (Spanish)Dios Mismo es el Maestro y Él Mismo es el sirviente. Él Mismo crea Su Propia atmósfera para Su Servicio.
ਨਾਨਕੁ ਜਨੁ ਤੁਮਰੀ ਸਰਣਾਈ; ਹਰਿ ਰਾਖਹੁ ਲਾਜ ਭਗਾਤੀ ॥੪॥੫॥
naanak jan tumaree saranaaee; har raakhahu laaj bhagaatee |4|5|
Sant Singh KhalsaServant Nanak has come to Your Sanctuary, O Lord; protect and preserve the honor of Your devotee. ||4||5||
Manmohan SinghSlave Nanak has entered Thine sanctuary, O Lord Now, preserve Thou, the honour of Thy saint.
Manmohan Singh (Punjabi)ਦਾਸ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਪ੍ਰਭੂ! ਹੁਣ ਤੂੰ ਆਪਣੇ ਸੇਵਕ ਦੀ ਇਜ਼ਤ ਆਬਰੂ ਨੂੰ ਬਰਕਰਾਰ ਰੱਖ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨ ਤੇਰੀ ਸਰਣਾਈ ਹੂੰ, ਹੇ ਹਰੀ! ਤੂੰ ਆਪ ਹੀ ਅਪਨੇ (ਭਗਾਤੀ) ਭਗਤੋਂ ਕੀ ਲਜਾ ਰਾਖਤਾ ਹੈਂ॥੪॥੫॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ ॥੪॥੫॥ਪਦ ਅਰਥ ਭਗਾਤੀ = ਭਗਤਾਂ ਦੀ ॥੪॥੫॥
SikhNet (Spanish)El Esclavo Nanak ha llegado hasta Tu Santuario, oh mi Señor, ahora preserva Tú el Honor de Tu Santo. (4-5)