ਕਾਨੜਾ ਮਹਲਾ ੪ ॥
kaanarraa mahalaa 4 | Ang 1309
Sant Singh KhalsaKaanraa, Fourth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਮਨੁ; ਗੁਰਮਤਿ ਰਸਿ ਗੁਨ ਗਾਵੈਗੋ ॥
man; guramat ras gun gaavaigo | Ang 1309
Sant Singh KhalsaO mind, follow the Guru's Teachings, and joyfully sing God's Praises.
Manmohan SinghO my Soul, by the Guru's instruction, sing thou, the praises of thy God with love.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਪ੍ਰੇਮ ਨਾਲ ਗਾਇਨ ਕਰ।
Fareedkot Teekaਹੇ ਮੇਰੇ ਮਨ! ਗੁਰਮਤ ਲੈਕਰ (ਰਸਿ) ਪ੍ਰੇਮ ਕਰ ਕੇ ਵਾਹਗੁਰੂ ਕੇ ਗੁਨੋਂ ਕੋ ਜਾਵੈਂਗਾ, ਤਉ ਮੁਕਤਿ ਹੋਵੈਂਗਾ॥
Prof. Sahib Singh(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,ਪਦ ਅਰਥ ਰਸਿ = ਰਸ ਨਾਲ, ਆਨੰਦ ਨਾਲ, ਸੁਆਦ ਨਾਲ। ਮਨੁ ਗਾਵੈਗੋ = (ਜਿਸ ਮਨੁੱਖ ਦਾ) ਮਨ ਗਾਂਦਾ ਹੈ।
SikhNet (Spanish)Oh, mente, sigue la Enseñanza del Guru y con toda Dicha canta Su Alabanza.
ਜਿਹਵਾ ਏਕ. ਹੋਇ ਲਖ ਕੋਟੀ; ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥
jihavaa ek. hoe lakh kottee; lakh kottee kott dhiaavaigo |1| rahaau | Ang 1309
Sant Singh KhalsaIf my one tongue became hundreds of thousands and millions, I would meditate on Him millions and millions of times. ||1||Pause||
Manmohan SinghMay my one tongue becomes lacs and millions; with these lacs and millions of tongues, I would sing the praises of my Lord a myriad times over. Pause.
Manmohan Singh (Punjabi)ਮੇਰੀ ਇਕ ਜੀਭ ਲੱਖਾਂ ਅਤੇ ਕ੍ਰੋੜਾ ਹੋ ਜਾਵੇ, ਇਨ੍ਹਾਂ ਲੱਖਾਂ ਅਤੇ ਕ੍ਰੋੜਾ ਜੀਭਾ ਨਾਲ ਮੈਂ ਕ੍ਰੋੜਾ ਹੀ ਵਾਰੀ ਆਪਣੇ ਸੁਆਮੀ ਦੀ ਉਸਤਤਿ ਗਾਇਨ ਕਰਾਗਾ। ਠਹਿਰਾਉ।
Fareedkot Teekaਤਾਂ ਤੇ ਐਸੀ ਸ੍ਰਧਾ ਕਰੁ ਕਿ ਹੇ ਪ੍ਰਭੂ! ਮੇਰੀ ਏਕ ਜਿਹਵਾ ਤੇ ਲਾਖੋਂ, ਲਾਖੋਂ ਸੇਂ ਕ੍ਰੋੜੋਂ ਹੋ ਜਾਵੈਂ। ਤਿਨ ਲਾਖੋਂ ਕਰ ਕ੍ਰੋੜੋਂ ਵਾਰ ਤੇਰੇ ਨਾਮ ਕੋ ਧ੍ਯਾਵੋਂਗਾ ਅਰਥਾਤ ਜਪਣਾ ਕਰੋਂਗਾ॥੧॥ ਰਹਾਉ॥
Prof. Sahib Singh(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥ਪਦ ਅਰਥ ਜਿਹਵਾ = (ਉਸ ਦੀ) ਜੀਭ। ਹੋਇ = ਹੋ ਕੇ, ਬਣ ਕੇ। ਕੋਟੀ = ਕੋਟਿ, ਕ੍ਰੋੜਾਂ। ਧਿਆਵੈਗੋ = ਧਿਆਵੈ, ਜਪਦੀ ਹੈ ॥੧॥ ਰਹਾਉ ॥
SikhNet (Spanish)Si en vez de una lengua tuviera cientos, miles y millones, meditaría en Él millones y millones de veces. (1-Pausa)
ਸਹਸ ਫਨੀ ਜਪਿਓ ਸੇਖਨਾਗੈ; ਹਰਿ ਜਪਤਿਆ ਅੰਤੁ. ਨ ਪਾਵੈਗੋ ॥
sehas fanee japio sekhanaagai; har japatiaa ant. na paavaigo | Ang 1309
Sant Singh KhalsaThe serpent king chants and meditates on the Lord with his thousands of heads, but even by these chants, he cannot find the Lord's limits.
Manmohan SinghThe serpent King utters the Lord's Name with thousands of his hoods, but by so uttering he can find not the Lord's limit.
Manmohan Singh (Punjabi)ਸੱਪਾ ਦਾ ਰਾਜਾ ਆਪਣੇ ਹਜਾਰ ਫਣਾ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਦਾ ਹੈ, ਪ੍ਰੰਤੂ ਐਸ ਤਰ੍ਹਾਂ ਉਚਾਰਨ ਕਰਨ ਦੁਆਰਾ ਉਹ ਪ੍ਰਭੂ ਦੇ ਓੜਕ ਨੂੰ ਨਹੀਂ ਪਾ ਸਕਦਾ।
Fareedkot Teekaਹਜਾਰ ਫਨ ਵਾਲੇ ਸੇਸਨਾਗ ਨੇ ਤੇਰੇ ਕੋ ਜਪਾ ਹੈ। ਹੇ ਹਰੀ! ਜਪਤਿਆਂ ਪੁਰਸੋਂ ਨੇ ਤੇਰਾ ਅੰਤ ਨਹੀਂ ਪਾਯਾ ਹੈ, ਭਾਵ ਸੇ ਮੈਂ ਭੀ ਤੇਰਾ ਅੰਤ ਪਾਇ ਨਹੀਂ ਸਕੂੰਗਾ; ਵਾ ਜਪਨੇ ਵਾਲਿਓਂ ਕਾ ਅੰਤ ਨਹੀਂ ਪਾਯਾ ਜਾਤਾ, ਭਾਵ ਬਹੁਤ ਜਪ ਰਹੇ ਹੈਂ॥
Prof. Sahib Singh(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।ਪਦ ਅਰਥ ਸਹਸ ਫਨੀ = ਹਜ਼ਾਰ ਫਣਾਂ ਨਾਲ। ਸੇਖਨਾਗੈ = ਸ਼ੇਸ਼ਨਾਗ ਨੇ।
SikhNet (Spanish)El rey cobra canta y medita en el Señor con sus mil cabezas, pero aún así no puede encontrar el Límite del Señor.
ਤੂ ਅਥਾਹੁ. ਅਤਿ ਅਗਮੁ ਅਗਮੁ ਹੈ; ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥
too athaahu. at agam agam hai; mat guramat man tthaharaavaigo |1| Ang 1309
Sant Singh KhalsaYou are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||
Manmohan SinghThou. O Lord, are exceedingly Unfathomable, Infinite and Inaccessible. It is through the wisdom imparted that the mind is balanced.
Manmohan Singh (Punjabi)ਤੂੰ ਹੇ ਪ੍ਰਭੂ! ਪਰਮ ਬੇਥਾਹ, ਬੇਅੰਤ ਅਤੇ ਅਪੁਜ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਈ ਹੋਈ ਸਮਝ ਰਾਹੀਂ ਹੀ ਮਨ ਟਿਕਾਉ ਵਿੱਚ ਆ ਜਾਂਦਾ ਹੈ।
Fareedkot Teekaਤੂੰ ਮਨ ਕਰ ਅਥਾਹੁ ਹੈਂ, ਤਨ ਕਰ ਕੇ ਅਤੀ ਅਗਮ ਹੈਂ ਅਰ ਬਾਣੀ ਕਰ ਕੇ ਭੀ ਅਗਮ ਹੈਂ। ਜੋ ਗੁਰਮਤਿ ਲੈਕਰ ਤੇਰੇ ਸ੍ਵਰੂਪ ਮੇਂ ਮਨ ਠਹਿਰਾਵੇਗਾ ਤਿਸੀ ਕਾ ਠਹਿਰੇਗਾ॥੧॥
Prof. Sahib Singhਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥ਪਦ ਅਰਥ ਅਗਮੁ = ਅਪਹੁੰਚ। ਠਹਰਾਵੈਗੋ = ਠਹਰਾਵੈ, ਠਹਰਾਂਦਾ ਹੈ, ਟਿਕਾਣੇ ਤੇ ਲਿਆਉਂਦਾ ਹੈ, ਭਟਕਣੋਂ ਹਟਾਂਦਾ ਹੈ ॥੧॥
SikhNet (Spanish)Eres totalmente Insondable, Inaccesible e Infinito. Mediante la Sabiduría de la Enseñanza del Guru, la mente encuentra su estabilidad y balance. (1)
ਜਿਨ ਤੂ ਜਪਿਓ. ਤੇਈ ਜਨ ਨੀਕੇ; ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥
jin too japio. teee jan neeke; har japatiahu kau sukh paavaigo | Ang 1309
Sant Singh KhalsaThose humble beings who meditate on You are noble and exalted. Meditating on the Lord, they are at peace.
Manmohan SinghThey who ponder over Thee, O Lord, sublime are those persons. whosoever contemplates his God, is blessed with peace.
Manmohan Singh (Punjabi)ਜੋ ਤੇਰਾ ਚਿੰਤਨ ਕਰਦੇ ਹਨ, ਹੇ ਸਾਈਂ! ਸ਼੍ਰੇਸ਼ਟ ਹਨ ਉਹ ਪੁਰਸ਼। ਜੋ ਕੋਈ ਭੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਆਰਾਮ ਚੈਨ ਨੂੰ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਤੇਰੇ ਕੋ ਜਪਾ ਹੈ ਵਹੀ ਪੁਰਸ ਸ੍ਰੇਸਟ ਹੈਂ। ਹੇ ਹਰੀ! ਸੋ ਤੁਝ ਕੋ ਜਪਨੇ ਵਾਲੇ ਹੈਂ, ਤੂੰ ਤਿਨ ਕੋ ਸੁਖੋਂ ਮੇਂ ਪ੍ਰਾਪਤ ਕਰ ਦੇਵੇਂਗਾ॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।ਪਦ ਅਰਥ ਤੂ = ਤੈਨੂੰ। ਨੀਕੇ = ਚੰਗੇ (ਜੀਵਨ ਵਾਲੇ)। ਜਪਤਿਅਹੁ ਕਉ = ਜਪਣ ਵਾਲਿਆਂ ਨੂੰ।
SikhNet (Spanish)Esos seres humildes que meditan en Ti, son nobles y excelsos, y meditando en Dios están en Paz.
ਬਿਦਰ. ਦਾਸੀ ਸੁਤੁ, ਛੋਕ ਛੋਹਰਾ; ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥
bidar. daasee sut, chhok chhoharaa; krisan ank gal laavaigo |2| Ang 1309
Sant Singh KhalsaBidur, the son of a slave-girl, was an untouchable, but Krishna hugged him close in His Embrace. ||2||
Manmohan SinghKrishan hugged to his heart and bosom Bidur, and untouchable lad, the son of a hand-maiden.
Manmohan Singh (Punjabi)ਅਛੂਤ ਛੋਕਰੇ, ਨੌਕਰਾਨੀ ਦੇ ਪੁਤ੍ਰ ਬਿਦਰ ਨੂੰ ਕ੍ਰਿਸ਼ਨ ਨੇ ਆਪਣੇ ਦਿਲ ਅਤੇ ਹਿਕ ਨਾਲ ਲਾ ਲਿਆ।
Fareedkot Teekaਦਾਸੀ ਸੁਤੁ ਬਿਦਰੁ (ਛੋਹਰਾ) ਬਾਲਕਾ, ਭਾਵ ਦਾਸ (ਛੋਕ) ਛੂਤ ਕਰਨੇ ਵਾਲਾ, ਭਾਵ ਸੂਦ੍ਰ ਸਭ ਸੇ ਛੋਟਾ ਥਾ, ਤਿਸੀ ਕੌ ਕ੍ਰਿਸਨ ਜੀ ਨੇ (ਅੰਕਿ) ਹਿਰਦੇ ਔ ਗਲ ਕੇ ਸਾਥ ਲਗਾਇਆ ਅਰਥਾਤ ਮਾਨ ਜੋਗੁ ਕਰ ਲੀਆ। ਤਿਸ ਭਾਂਤ ਤੁਝ ਕੋ ਕ੍ਰਿਸਨ ਹਿਰਦੈ ਔ ਕੰਠ ਮੇਂ ਲਗਾਇ ਲੇਵੇਗਾ॥੨॥
Prof. Sahib Singh(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥ਪਦ ਅਰਥ ਦਾਸੀ ਸੁਤੁ = ਦਾਸੀ ਦਾ ਪੁੱਤਰ। ਛੋਕ ਛੋਹਰਾ = ਛੋਕਰਾ। ਅੰਕਿ = ਅੰਕ ਨਾਲ, ਛਾਤੀ ਨਾਲ। ਗਲਿ = ਗਲ ਨਾਲ ॥੨॥
SikhNet (Spanish)Bidur, el hijo de la esclava, era un intocable, pero Krishna lo tomó en su pecho y lo abrazó. (2)
ਜਲ ਤੇ ਓਪਤਿ ਭਈ ਹੈ ਕਾਸਟ; ਕਾਸਟ ਅੰਗਿ ਤਰਾਵੈਗੋ ॥
jal te opat bhee hai kaasatt; kaasatt ang taraavaigo | Ang 1309
Sant Singh KhalsaWood is produced from water, but by holding onto wood, one is saved from drowning.
Manmohan SinghThe wood is produced from water, so, taking the side of wood, the water drowns it not.
Manmohan Singh (Punjabi)ਲਕੜ ਪਾਣੀ ਤੋਂ ਪੈਦਾ ਹੋਈ ਹੈ ਇਸ ਲਈ ਲੱਕੜ ਦਾ ਪੱਖ ਲੈ, ਪਾਣੀ ਇਸ ਨੂੰ ਡੋਬਦਾ ਨਹੀਂ।
Fareedkot Teekaਦੇਖੋ ਜਲ ਸੇ ਕਾਠ ਕੀ ਉਤਪਤੀ ਭਈ ਹੈ, ਸੋ ਤਿਸ ਕਾ (ਅੰਗਿ) ਪਖੁ ਕਰ ਕੇ ਕਾਸਟ ਕੋ ਜਲੁ ਅਪਨੇ ਉਪਰ ਸੇ ਤਰਾਇ ਲੇਤਾ ਹੈ॥
Prof. Sahib Singhਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।ਪਦ ਅਰਥ ਤੇ = ਤੋਂ। ਓਪਤਿ = ਉਤਪੱਤੀ। ਕਾਸਟ = ਕਾਠ, ਲੱਕੜ। ਅੰਗਿ = (ਆਪਣੇ) ਸਰੀਰ ਉੱਤੇ। ਤਰਾਵੈ = ਤਰਾਂਦਾ ਹੈ।
SikhNet (Spanish)La madera es producida del agua, pero aferrándose a la madera uno no se ahoga.
ਰਾਮ ਜਨਾ ਹਰਿ ਆਪਿ ਸਵਾਰੇ; ਅਪਨਾ ਬਿਰਦੁ ਰਖਾਵੈਗੋ ॥੩॥
raam janaa har aap savaare; apanaa birad rakhaavaigo |3| Ang 1309
Sant Singh KhalsaThe Lord Himself embellishes and exalts His humble servants; He confirms His Innate Nature. ||3||
Manmohan SinghOf Himself, the Lord God embellishes His slaves and upholds His innate nature.
Manmohan Singh (Punjabi)ਆਪ ਹੀ ਸਾਈਂ, ਹਰੀ ਆਪਣੇ ਗੋਲਿਆਂ ਨੂੰ ਸ਼ਸ਼ੋਭਤ ਕਰਦਾ ਹੈ ਅਤੇ ਆਪਣੇ ਕੁਦਰਤੀ ਸੁਭਾਵ ਨੂੰ ਪੂਰਾ ਕਰਦਾ ਹੈ।
Fareedkot Teekaਤੈਸੇ ਹੀ ਹੇ ਹਰੀ! ਤੂੰ ਅਪਨੇ ਜਨੋਂ ਕੋ ਭਗਤੀ ਦੇ ਕਰ ਆਪ ਸਵਾਰ ਲੇਤਾ ਹੈਂ ਅਰ ਅਪਣਾ ਭਗਤ ਵਤਸਲਤਾ ਕਾ (ਬਿਰਦੁ) ਪ੍ਰਣ ਆਪ ਰਾਖਤਾ ਹੈ। ਜੈਸੇ- "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥" ਅਰ ਆਗੇ ਕੋ ਭੀ ਰਾਖੇਗਾ॥੩॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥ਪਦ ਅਰਥ ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਰਖਾਵੈਗੋ = ਰਖਾਵੈ, ਕਾਇਮ ਰੱਖਦਾ ਹੈ ॥੩॥
SikhNet (Spanish)El Señor Mismo embellece y enaltece a Sus humildes Sirvientes, y así Él confirma Su Naturaleza. (3)
ਹਮ ਪਾਥਰ ਲੋਹ. ਲੋਹ ਬਡ ਪਾਥਰ; ਗੁਰ ਸੰਗਤਿ ਨਾਵ ਤਰਾਵੈਗੋ ॥
ham paathar loh. loh badd paathar; gur sangat naav taraavaigo | Ang 1309
Sant Singh KhalsaI am like a stone, or a piece of iron, heavy stone and iron; in the Boat of the Guru's Congregation, I am carried across,
Manmohan SinghI am like stone and iron, yea, like a heavy stone and iron but, embarking on the boat of the Guru's congregation I am ferried across.
Manmohan Singh (Punjabi)ਮੈਂ ਪੱਥਰ ਅਤੇ ਲੋਹੇ ਵਰਗਾ ਹਾਂ, ਭਾਰੇ ਪੱਥਰ ਅਤੇ ਲੋਹੇ ਵਰਗਾ ਹਾਂ ਪ੍ਰੰਤੂ ਗੁਰਾਂ ਦੀ ਸੰਗਤ ਦੀ ਬੇੜੀ ਤੇ ਚੜ੍ਹ ਕੇ ਮੈਂ ਪਾਰ ਉਤਰ ਗਿਆ ਹਾਂ।
Fareedkot Teekaਤਾਂ ਤੇ ਹੇ ਭਗਵਨ! ਹਮ ਪਾਥਰ ਤੇ ਅਤੀ ਪਾਥਰ, ਭਾਵ ਪਾਪੋਂ ਸੇ ਭਰੇ ਹੂਏ ਹੈਂ ਔਰ ਲੋਹੇ ਤੇ ਲੋਹਾ, ਭਾਵ ਅਤੀ ਜੜ ਹੈਂ। ਹੇ ਪਰਮੇਸਰ! ਗੁਰੋਂ ਕੀ ਸੰਗਤ ਰੂਪੀ ਨਾਉਕਾ ਦੇ ਕਰ ਹਮ ਕੋ ਸੰਸਾਰ ਸਮੁੰਦਰ ਸੇ ਤਰਾ ਦੇਵੈਗਾ॥
Prof. Sahib Singhਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।ਪਦ ਅਰਥ ਹਮ = ਅਸੀਂ ਜੀਵ। ਲੋਹ = ਲੋਹਾ। ਨਾਵ = ਬੇੜੀ। ਤਰਾਵੈਗੋ = ਤਰਾਵੈ, ਪਾਰ ਲੰਘਾਂਦਾ ਹੈ।
SikhNet (Spanish)Soy pesado como una piedra o como un pedazo de hierro, pero en la Barca de la Congregación del Guru soy llevado a través, así como Kabir,
ਜਿਉ ਸਤਸੰਗਤਿ ਤਰਿਓ ਜੁਲਾਹੋ; ਸੰਤ ਜਨਾ ਮਨਿ ਭਾਵੈਗੋ ॥੪॥
jiau satasangat tario julaaho; sant janaa man bhaavaigo |4| Ang 1309
Sant Singh Khalsalike Kabeer the weaver, who was saved in the Sat Sangat, the True Congregation. He became pleasing to the minds of the humble Saints. ||4||
Manmohan SinghJust as Kabir, the weaver, was emancipated through the saints society and had become pleasing to the pious persons mind, so shall I be emancipated.
Manmohan Singh (Punjabi)ਜਿਸ ਤਰ੍ਹਾਂ ਸਾਧ ਸੰਗਤ ਰਾਹੀਂ ਕਬੀਰ, ਜੁਲਾਹੇ ਦਾ ਪਾਰ-ਉਤਾਰਾ ਹੋ ਗਿਆ ਸੀ ਅਤੇ ਉਹ ਪਵਿੱਤਰ ਪੁਰਸ਼ਾ ਦੇ ਚਿੱਤ ਨੂੰ ਚੰਗਾ ਲਗਣ ਲੱਗ ਗਿਆ ਸੀ, ਓਸੇ ਤਰ੍ਹਾਂ ਹੀ ਮੇਰਾ ਪਾਰ-ਉਤਾਰਾ ਹੋ ਜਾਵੇਗਾ।
Fareedkot Teekaਜਿਸ ਪਰਕਾਰ ਸਤਸੰਗਤ ਕਰ ਕਬੀਰ ਜੁਲਾਹਾ ਤਰਿਆ ਹੈ ਔਰ ਵਹੁ ਸੰਤ ਜਨੋਂ ਕੇ ਮਨ ਮੇਂ ਭਾਵਤਾ ਭਇਆ ਹੈ॥੪॥
Prof. Sahib Singhਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥ਪਦ ਅਰਥ ਮਨਿ = ਮਨ ਵਿਚ। ਭਾਵੈਗੋ = ਭਾਵੈ, ਪਿਆਰਾ ਲੱਗਦਾ ਹੈ ॥੪॥
SikhNet (Spanish)el tejedor, que fue salvado en la Saad Sangat, la Verdadera Congregación, al complacer a los Humildes Santos. (4)
ਖਰੇ ਖਰੋਏ ਬੈਠਤ ਊਠਤ; ਮਾਰਗਿ ਪੰਥਿ ਧਿਆਵੈਗੋ ॥
khare kharoe baitthat aootthat; maarag panth dhiaavaigo | Ang 1309
Sant Singh KhalsaStanding up, sitting down, rising up and walking on the path, I meditate.
Manmohan SinghStanding, sitting, getting up and walking on the road and path, meditate I on my Lord.
Manmohan Singh (Punjabi)ਖੜ ਖੜੋਤਾ, ਬਹਿੰਦਾ, ਉਠਦਾ ਅਤੇ ਰਹੇ ਅਤੇ ਰਸਤੇ ਟੁਰਦਾ ਹੋਇਆ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਇਸੀ ਤੇ ਹੇ (ਖਰੇ) ਸੁਧ ਪਰਮੇਸਰ! (ਖਰੋਏ) ਖੜੋਤੇ, ਉਠਤੇ, ਬੈਠਤੇ, ਮਾਰਗ ਮੇਂ ਚਲਤੇ ਹੂਏ ਭਗਤੀ ਰੂਪੀ ਪੰਥ ਕਰ ਤੇਰੇ ਕੋ ਧ੍ਯਾਵਤੇ ਹੈਂ॥
Prof. Sahib Singh(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,ਪਦ ਅਰਥ ਖਰੇ ਖਰੋਏ = ਖਲੇ = ਖਲੋਤੇ। ਮਾਰਗਿ = ਰਸਤੇ ਵਿਚ। ਪੰਥਿ = ਰਸਤੇ ਵਿਚ। ਧਿਆਵੈਗੋ = ਧਿਆਵੈ, ਧਿਆਉਂਦਾ ਹੈ।
SikhNet (Spanish)Parado, sentado, subiendo o caminado por el Sendero, yo medito.
ਸਤਿਗੁਰ ਬਚਨ. ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ॥੫॥
satigur bachan. bachan hai satigur; paadhar mukat janaavaigo |5| Ang 1309
Sant Singh KhalsaThe True Guru is the Word, and the Word is the True Guru, who teaches the Path of Liberation. ||5||
Manmohan SinghThe True Guru is the word and the word is the True Guru. The holy word shows the way to emancipation.
Manmohan Singh (Punjabi)ਸੱਚਾ ਗੁਰੂ ਬਾਣੀ ਹੈ ਅਤੇ ਬਾਣੀ ਹੈ ਸੱਚਾ ਗੁਰੂ। ਬਾਣੀ ਕਲਿਆਣ ਦੇ ਮਾਰਗ ਨੂੰ ਦਰਸਾਉਂਦੀ ਹੈ।
Fareedkot Teekaਸਤਿਗੁਰੂ ਬਚਨ ਰੂਪ ਅਰੁ ਬਚਨ ਸਤਿਗੁਰੂ ਰੂਪੁ ਹੈਂ ਅਰ ਵਹੁ ਬਚਨ ਵਾ ਸਤਿਗੁਰੂ ਮੁਕਤੀ ਕਾ (ਪਾਧਰ) ਰਸਤਾ ਜਨਾਇ ਦੇਤੇ ਹੈਂ॥੫॥
Prof. Sahib Singh(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥ਪਦ ਅਰਥ ਸਤਿਗੁਰ ਬਚਨ = ਗੁਰੂ ਦੇ ਬਚਨਾਂ ਵਿਚ (ਮਗਨ)। ਪਾਧਰੁ = ਪੱਧਰਾ ਰਸਤਾ। ਪਾਧਰੁ ਮੁਕਤਿ = ਮੁਕਤੀ ਦਾ ਪੱਧਰਾ ਰਸਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਨਾਵੈਗੋ = ਜਨਾਵੈ, ਜਤਾਂਦਾ ਹੈ, ਦੱਸਦਾ ਹੈ ॥੫॥
SikhNet (Spanish)El Verdadero Guru es la Palabra y la Palabra es el Verdadero Guru que muestra la Palabra de la Liberación. (5)
ਸਾਸਨਿ ਸਾਸਿ ਸਾਸਿ ਬਲੁ ਪਾਈ ਹੈ; ਨਿਹਸਾਸਨਿ, ਨਾਮੁ ਧਿਆਵੈਗੋ ॥
saasan saas saas bal paaee hai; nihasaasan, naam dhiaavaigo | Ang 1309
Sant Singh KhalsaBy His Training, I find strength with each and every breath; now that I am trained and tamed, I meditate on the Naam, the Name of the Lord.
Manmohan SinghThrough the Guru's chastisement, I have become powerful to contemplate fearlessly the Lord's Name with my every breath.
Manmohan Singh (Punjabi)ਗੁਰਾਂ ਦੀ ਤਾੜਨਾ ਰਾਹੀਂ ਮੈਂ ਆਪਣੇ ਹਰ ਸੁਆਸ ਨਾਲ ਨਿਧੜਕ ਹੋ ਸੁਆਮੀ ਦਾ ਸਿਮਰਨ ਕਰਨ ਲਈ ਬਲਵਾਨ ਹੋ ਗਿਆ ਹਾ।
Fareedkot Teeka(ਸਾਸਨਿ) ਹੇ ਆਗ੍ਯਾ ਕੇ ਕਰਨੇ ਵਾਲੇ! ਮੇਰੇ ਸ੍ਵਾਸ ਸ੍ਵਾਸ ਮੇਂ ਏਹ ਬਲ ਪਾਈਏ ਜੋ ਤੇਰੇ ਨਾਮ ਕੋ ਧ੍ਯਾਇ ਕਰ ਨਿਹਸੰਸੈ ਹੋਵੀਏ; ਵਾ (ਸਾਸਨਿ) ਤਾੜਨਾ ਦੇ ਕਰਨੇ ਵਾਲਾ ਜਮੁ ਸ੍ਵਾਸ ਸ੍ਵਾਸ ਬਲੁ ਪਾਵਤਾ ਹੈ। ਤਾਂ ਤੇ ਯਿਹ ਕ੍ਰਿਪਾ ਕਰ ਜੋ ਨਾਮ ਕੋ ਧ੍ਯਾਇ ਕਰ ਤਾੜਨਾ ਤੇ ਰਹਿਤ ਹੋਈਏ॥
Prof. Sahib Singh(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।ਪਦ ਅਰਥ ਸਾਸਨਿ = ਸਾਹ ਦੇ ਹੁੰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਲੁ = (ਆਤਮਕ) ਤਾਕਤ। ਨਿਹ ਸਾਸਨਿ = ਸਾਹ ਨਾਹ ਲੈਂਦਿਆਂ ਭੀ, ਸਰੀਰ ਤਿਆਗਣ ਤੇ ਭੀ।
SikhNet (Spanish)Con Su Entrenamiento encuentro la fuerza en cada una de mis respiraciones. Ahora que he sido entrenado y domesticado, medito en el Naam, en el Nombre del Señor.
ਗੁਰ ਪਰਸਾਦੀ ਹਉਮੈ ਬੂਝੈ; ਤੌ ਗੁਰਮਤਿ ਨਾਮਿ ਸਮਾਵੈਗੋ ॥੬॥
gur parasaadee haumai boojhai; tau guramat naam samaavaigo |6| Ang 1309
Sant Singh KhalsaBy Guru's Grace, egotism is extinguished, and then, through the Guru's Teachings, I merge in the Naam. ||6||
Manmohan SinghWhen by the Guru's grace, man's ego is stilled, then, merges he, in the Lord's Name, through the Guru's instruction.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ, ਤਦ ਉਹ ਗੁਰਾਂ ਦੇ ਉਪਦੇਸ਼ ਰਾਹੀਂ, ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਹੰਤਾ, ਮਮਤਾ ਰੂਪ ਅਗਨੀ ਬੁਝ ਜਾਵੈ ਤੌ ਗੁਰਮਤਿ ਕਰ, ਹੇ ਨਾਮੀ! ਤੇਰੇ ਵਿਖੇ ਜੀਉ ਸਮਾਵਤਾ ਹੈ॥੬॥
Prof. Sahib Singh(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥ਪਦ ਅਰਥ ਪਰਸਾਦੀ = ਕਿਰਪਾ ਨਾਲ। ਬੂਝੈ = (ਅੱਗ) ਬੁੱਝ ਜਾਂਦੀ ਹੈ। ਤੌ = ਤਦੋਂ। ਨਾਮਿ = ਨਾਮ ਵਿਚ ॥੬॥
SikhNet (Spanish)Y por la Gracia del Guru, el egoísmo ha desaparecido de mi ser. A través de la Enseñanza del Guru me he fundido en el Naam. (6)
ਸਤਿਗੁਰੁ ਦਾਤਾ. ਜੀਅ ਜੀਅਨ ਕੋ; ਭਾਗਹੀਨ. ਨਹੀ ਭਾਵੈਗੋ ॥
satigur daataa. jeea jeean ko; bhaagaheen. nahee bhaavaigo | Ang 1310
Sant Singh KhalsaThe True Guru is the Giver of the life of the soul, but the unfortunate ones do not love Him.
Manmohan SinghThe True Guru is the giver of the spiritual life, but, the unfortunate ones love him not.
Manmohan Singh (Punjabi)ਸੱਚੇ ਗੁਰਦੇਵ ਜੀ ਰੂਹਾਨੀ ਜਿੰਦਗੀ ਬਖਸ਼ਣ ਵਾਲੇ ਹਨ, ਪ੍ਰੰਤੁ ਨਿਕਰਮਣ ਬੰਦੇ ਉਲ੍ਹਾਂ ਨੂੰ ਪਿਆਰ ਨਹੀਂ ਕਰਦੇ।
Fareedkot Teekaਸਤਿਗੁਰੂ ਜੀਵੋਂ ਕੋ ਜੀਵ ਦਾਨ ਦੇਣੇ ਵਾਲਾ ਹੈ, ਭਾਵ ਸਤਿਗੁਰੂ ਹਰ ਕਿਸੀ ਕੋ ਉਪਦੇਸ ਕਰਨੇ ਵਾਲਾ ਹੈ, ਭਾਗਹੀਣੋਂ ਕੋ ਨਹੀਂ ਭਾਵਤਾ ਹੈ॥
Prof. Sahib Singhਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)।ਪਦ ਅਰਥ ਜੀਅ ਕੋ = (ਆਤਮਕ) ਜੀਵਨ ਦਾ। ਜੀਅਨ ਕੋ = ਸਭਨਾਂ ਜੀਵਾਂ ਦਾ। ਭਾਵੈਗੋ = ਭਾਵੈ, ਚੰਗਾ ਲੱਗਦਾ।
SikhNet (Spanish)El Verdadero Guru es el Dador de la Vida del Alma,
ਫਿਰਿ ਏਹ ਵੇਲਾ ਹਾਥਿ. ਨ ਆਵੈ; ਪਰਤਾਪੈ ਪਛੁਤਾਵੈਗੋ ॥੭॥
fir eeh velaa haath. na aavai; parataapai pachhutaavaigo |7| Ang 1310
Sant Singh KhalsaThis opportunity shall not come into their hands again; in the end, they will suffer in torment and regret. ||7||
Manmohan SinghThis opportunity shall not come to hand again and in great distress one shall regret in the end.
Manmohan Singh (Punjabi)ਇਹ ਮੌਕਾ ਮੁੜ ਕੇ ਹੱਥ ਨਹੀਂ ਲਗਣਾ ਅਤੇ ਦੁਖੀ ਹੋਇਆ ਹੋਇਆ ਜੀਵ ਅੰਤ ਨੂੰ ਪਸਚਾਤਾਪ ਕਰੇਗਾ।
Fareedkot Teekaਫੇਰ ਯਿਹ ਮਨੁਖ ਜਨਮ ਰੂਪੀ ਵੇਲਾ ਹਥ ਨਹੀਂ ਆਵੇਗਾ, ਜੀਉ ਭਲੀ ਪ੍ਰਕਾਰ ਤਪੇਗਾ ਅਰ ਪਸਚਾਤਾਪੁ ਕਰੇਗਾ॥੭॥
Prof. Sahib Singhਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥ਪਦ ਅਰਥ ਹਾਥਿ = ਹੱਥ ਵਿਚ। ਪਰਤਾਪੈ = ਦੁੱਖੀ ਹੁੰਦਾ ਹੈ ॥੭॥
SikhNet (Spanish)pero los pobres desafortunados no Lo aman y esta oportunidad no caerá en sus manos otra vez. Así, y al final sufrirán el tormento y se arrepentirán. (7)
ਜੇ ਕੋ ਭਲਾ ਲੋੜੈ ਭਲ ਅਪਨਾ; ਗੁਰ ਆਗੈ ਢਹਿ ਢਹਿ ਪਾਵੈਗੋ ॥
je ko bhalaa lorrai bhal apanaa; gur aagai dteh dteh paavaigo | Ang 1310
Sant Singh KhalsaIf a good person seeks goodness for himself, he should bow low in humble surrender to the Guru.
Manmohan SinghIf some good man seeks good for Himself, he should lie Prostrate before the Guru.
Manmohan Singh (Punjabi)ਜੇਕਰ ਕੋਈ ਚੰਗਾ ਆਦਮੀ ਆਪਣੀ ਬਿਹਤਰੀ ਚਾਹੁੰਦਾ ਹੈ, ਤਾਂ ਉਸ ਨੂੰ ਗੁਰੂ ਜੀ ਮੂਹਰੇ ਨਿਰੋਲ ਨਿਸਲ ਪੈ ਜਾਣਾ ਚਾਹੀਦਾ ਹੈ।
Fareedkot Teekaਜੇ ਕੋਈ ਭਲਾ ਪੁਰਸ ਅਪਨਾ ਭਲਾ ਚਾਹੇ ਤੋ ਗੁਰੋਂ ਕੇ ਆਗੇ (ਢਹਿ ਢਹਿ) ਮਨ ਤਨ ਕਰ ਡਿਗ ਰਹੇ, ਭਾਵ ਸਨਿੰਮ੍ਰ ਹੋ ਰਹੇ ॥
Prof. Sahib Singhਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ।ਪਦ ਅਰਥ ਕੋ = ਕੋਈ ਮਨੁੱਖ। ਭਲ = ਭਲਾ। ਲੋੜੈ = ਚਾਹੁੰਦਾ ਹੈ। ਢਹਿ = ਢਹਿ ਕੇ।
SikhNet (Spanish)Si alguien busca una bondad para sí mismo, debería postrarse con toda humildad ante el Guru.
ਨਾਨਕ. ਦਇਆ ਦਇਆ ਕਰਿ ਠਾਕੁਰ; ਮੈ. ਸਤਿਗੁਰ ਭਸਮ ਲਗਾਵੈਗੋ ॥੮॥੩॥
naanak. deaa deaa kar tthaakur; mai. satigur bhasam lagaavaigo |8|3| Ang 1310
Sant Singh KhalsaNanak prays: please show kindness and compassion to me, O my Lord and Master, that I may apply the dust of the True Guru to my forehead. ||8||3||
Manmohan SinghSays Nanak, O Lord, show Thou mercy and compassion unto me, that I may anoint my forehead with the dust of the True Guru's feet.
Manmohan Singh (Punjabi)ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਯਾ ਸ੍ਵਰੂਪ ਠਾਕੁਰ! ਕ੍ਰਿਪਾ ਕਰ ਮੇਰੇ ਕੋ ਸਤਿਗੁਰੋਂ ਕੇ ਚਰਨੋਂ ਕੀ ਧੂਰੀ ਦੀਜੀਏ, ਜੋ ਅਪਣੇ ਸਰੀਰ ਕੋ ਲਗਾਏ ਕਰ ਪਵਿਤ੍ਰ ਕਰੂੰ॥੮॥੩॥
Prof. Sahib Singhਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥ਪਦ ਅਰਥ ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ ॥੮॥੩॥
SikhNet (Spanish)Reza Nanak, por favor muéstrame Tu Bondad y Compasión, oh mi Señor y Maestro, para que me pueda untar el Verdadero Polvo del Guru en mi frente. (8-3)