ੴ

ਸਿੱਖਬਾਣੀ · SikhBani

Ang 1309

Sri Guru Granth Sahib · Raag Kaanraa · 2 shabads, 31 lines
Translations
Shabad Guru Ramdas Ji Raag Kaanraa continued from Ang 1308

ਕ੍ਰਿਪਾ ਕ੍ਰਿਪਾ. ਕ੍ਰਿਪਾ ਕਰਿ ਹਰਿ ਜੀਉ; ਕਰਿ ਕਿਰਪਾ ਨਾਮਿ ਲਗਾਵੈਗੋ ॥

kripaa kripaa. kripaa kar har jeeo; kar kirapaa naam lagaavaigo |

Sant Singh KhalsaMercy, mercy, mercy - O Dear Lord, please shower Your Mercy on me, and attach me to Your Name.
Manmohan SinghO Sire Lord, show Thou, mercy, and kindness unto me and mercifully attach Thou me to Thy name.
Manmohan Singh (Punjabi)ਹੇ ਮਹਾਰਾਜ ਮਾਲਕ! ਤੂੰ ਮੇਰੇ ਉਤੇ ਮਿਹਰ ਦਿਆ ਅਤੇ ਮਿਹਰਬਾਨੀ ਧਾਰ ਅਤੇ ਮਿਹਰ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਨਾਲ ਜੋੜ ਲੈ।
Fareedkot Teekaਕ੍ਰਿਪਾ ਸ੍ਵਰੂਪ ਔਰ ਕ੍ਰਿਪਾ ਕੀ ਖਾਨ ਹਰਿ ਜੀਉ ਤੇਰੇ ਪੁਰ ਕ੍ਰਿਪਾ ਕਰਨੇਹਾਰ ਕ੍ਰਿਪਾ ਕਰ ਕੇ ਅਪਨੇ ਭਜਨ ਮੇਂ ਤੇਰੇ ਕੋ ਲਗਾਇ ਲੇਵੇਗਾ॥
Prof. Sahib Singhਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਕਰਿ = ਕਰ ਕੇ। ਨਾਮਿ = ਨਾਮ ਵਿਚ। ਲਗਾਵੈਗੋ = ਜੋੜ ਦੇਂਦਾ ਹੈ।

SikhNet (Spanish)Misericordia, Misericordia, Misericordia, oh Señor, por favor rocíala sobre mí y apégame a Tu Nombre.

ਕਰਿ ਕਿਰਪਾ ਸਤਿਗੁਰੂ ਮਿਲਾਵਹੁ; ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥

kar kirapaa satiguroo milaavahu; mil satigur naam dhiaavaigo |1|

Sant Singh KhalsaPlease be Merciful, and lead me to meet the True Guru; meeting the True Guru, I meditate on the Naam, the Name of the Lord. ||1||
Manmohan SinghMercifully lead me on to the True Guru, by meeting with the True Guru, I shall dwell upon Thy Name, O my Master.
Manmohan Singh (Punjabi)ਮਿਹਰ ਧਾਰ ਕੇ ਤੂੰ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ। ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਾ ਮੈਂ ਤੇਰਾ ਨਾਮ ਦਾ ਸਿਮਰਨ ਕਰਾਗਾਂ, ਹੇ ਮੇਰੇ ਮਾਲਕ!
Fareedkot Teekaਹੇ ਹਰੀ! ਕ੍ਰਿਪਾ ਕਰ ਕੇ ਜਿਸ ਕੋ ਸਤਿਗੁਰੂ ਸੇ ਮਿਲਾਇ ਦੇਤੇ ਹੋ, ਸੋ ਪੁਰਸ ਸਤਗਿਰੋਂ ਕੋ ਮਿਲ ਕਰ ਨਾਮ ਕੋ ਧ੍ਯਾਇ ਲੇਵੇਗਾ॥੧॥
Prof. Sahib Singhਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਧਿਆਵੈਗੋ = ਧਿਆਵੈ, ਸਿਮਰਦਾ ਹੈ ॥੧॥

SikhNet (Spanish)Por favor, sé Compasivo y guíame para encontrar a mi Verdadero Guru, pues Encontrándolo medito en el Naam. (1)

ਜਨਮ ਜਨਮ ਕੀ ਹਉਮੈ ਮਲੁ ਲਾਗੀ; ਮਿਲਿ ਸੰਗਤਿ. ਮਲੁ ਲਹਿ ਜਾਵੈਗੋ ॥

janam janam kee haumai mal laagee; mil sangat. mal leh jaavaigo |

Sant Singh KhalsaThe filth of egotism from countless incarnations sticks to me; joining the Sangat, the Holy Congregation, this filth is washed away.
Manmohan SinghThe filth of ego of many births sticks to me and it is by meeting with the saints society that this filth can be washed off.
Manmohan Singh (Punjabi)ਅਨੇਕਾ ਜਨਮਾਂ ਦੇ ਹੰਕਾਰ ਦੀ ਮੈਲ ਮੈਨੂੰ ਚਿਮੜੀ ਹੋਈ ਅਤੇ ਸਾਧ-ਸੰਗਤ ਨਾਲ ਜੁੜਨ ਦੁਆਰਾ ਇਹ ਮੈਲ ਧੋਤੀ ਜਾ ਸਕਦੀ ਹੈ।
Fareedkot Teekaਬਹੁਤੇ ਜਨਮੋਂ ਕੀ ਜੋ ਹੰਤਾ, ਮਮਤਾ ਰੂਪ ਮੈਲ ਲਾਗੀ ਹੂਈ ਹੈ, ਸੋ ਸੰਗਤਿ ਮੇਂ ਮਿਲਨੇ ਕਰ ਸਭ ਮਲ ਉੱਤਰ ਜਾਵੇਗੀ॥
Prof. Sahib Singh(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ।

ਪਦ ਅਰਥ ਮਲੁ = ਮੈਲ।

SikhNet (Spanish)La suciedad del egoísmo de incontables reencarnaciones la traigo pegada, pero acercándome a la Sangat, a la Santa Congregación, es lavada.

ਜਿਉ ਲੋਹਾ. ਤਰਿਓ ਸੰਗਿ ਕਾਸਟ; ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥

jiau lohaa. tario sang kaasatt; lag sabad guroo har paavaigo |2|

Sant Singh KhalsaAs iron is carried across if it is attached to wood, one who is attached to the Word of the Guru's Shabad finds the Lord. ||2||
Manmohan SinghAs iron, attached with wood ferries across, so does the man, attuned to the Guru's word, obtain the Lord.
Manmohan Singh (Punjabi)ਜਿਸ ਤਰ੍ਹਾ ਲੱਕੜ ਨਾਲ ਜੁੜਿਆ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾ ਦੀ ਬਾਣੀ ਜਾਲ ਜੁੜਿਆ ਹੋਇਆ ਜੀਵ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਜਿਸ ਪ੍ਰਕਾਰ ਲੋਹਾ ਕਾਸਟ ਕੇ ਸੰਗ ਲਗ ਕਰ ਤਰ ਜਾਤਾ ਹੈ, ਤਿਸੀ ਪ੍ਰਕਾਰ ਜੋ ਗੁਰ ਸਬਦ ਕਰ ਹਰੀ ਕੋ ਪਾਵੈਗਾ, ਸੋ ਤਰ ਜਾਵੈਗਾ॥੨॥
Prof. Sahib Singhਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥

ਪਦ ਅਰਥ ਕਾਸਟ = ਕਾਠ, ਲੱਕੜੀ, ਬੇੜੀ। ਲਗਿ ਸਬਦਿ = ਸ਼ਬਦ ਵਿਚ ਲੱਗ ਕੇ ॥੨॥

SikhNet (Spanish)Así como el hierro es llevado a través si está pegado a la madera, uno, apegado a la Palabra del Shabd del Guru, encuentra al Señor. (2)

ਸੰਗਤਿ ਸੰਤ ਮਿਲਹੁ ਸਤਸੰਗਤਿ; ਮਿਲਿ ਸੰਗਤਿ ਹਰਿ ਰਸੁ ਆਵੈਗੋ ॥

sangat sant milahu satasangat; mil sangat har ras aavaigo |

Sant Singh KhalsaJoining the Society of the Saints, joining the Sat Sangat, the True Congregation, you shall come to receive the Sublime Essence of the Lord.
Manmohan SinghJoin thou the saints society, company of the divine oriented, for, meeting with the saints society, thou shall be blessed with the Lord's Name elixir.
Manmohan Singh (Punjabi)ਤੂੰ ਸਾਧ ਸੰਗਤ, ਵਾਹਿਗੁਰੂ ਦੇ ਪਿਆਰਿਆ ਦੀ ਬੈਠਕ ਨਾਲ ਜੁੜ ਜਾ। ਕਿਉਂਕਿ ਸਤਿਸੰਗਤ ਨਾਲ ਮਿਲ ਜਾਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਮਿਤ ਨੂੰ ਪਾ ਲਵੇਗਾ।
Fareedkot Teekaਤਾਂ ਤੇ ਹੇ ਸੰਗਤ ਕੇ ਲੋਕੋ! ਸੰਤੋਂ ਕੀ ਸਤਸੰਗਤ ਮੇਂ ਮਿਲੋ, ਕਿਉਂਕਿ ਜੋ ਸੰਗਤ ਮੇਂ ਮਿਲੇਗਾ ਤਿਸ ਕੋ ਹਰਿ ਰਸ ਆਵੇਗਾ॥
Prof. Sahib Singhਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ।

ਪਦ ਅਰਥ ਹਰਿ ਰਸੁ = ਹਰਿ-ਨਾਮ ਦਾ ਆਨੰਦ।

SikhNet (Spanish)Encontrando a la Sociedad de los Santos, uniéndote a la Saad Sangat, a la Verdadera Compañía, recibirás la Esencia Sublime del Señor;

ਬਿਨੁ ਸੰਗਤਿ. ਕਰਮ ਕਰੈ ਅਭਿਮਾਨੀ; ਕਢਿ ਪਾਣੀ ਚੀਕੜੁ ਪਾਵੈਗੋ ॥੩॥

bin sangat. karam karai abhimaanee; kadt paanee cheekarr paavaigo |3|

Sant Singh KhalsaBut not joining the Sangat, and committing actions in egotistical pride, is like drawing out clean water, and throwing it in the mud. ||3||
Manmohan SinghWhosoever associates not with the saints and does deeds of ego, he is like a person, who draws out water and throws it in mud.
Manmohan Singh (Punjabi)ਜੋ ਕੋਈ ਸਤਿਸੰਗਤ ਨਹੀਂ ਕਰਦਾ ਅਤੇ ਹੰਕਾਰੀ ਅਮਲ ਕਮਾਉਂਦਾ ਹੈ, ਉਹ ਉਸ ਦੀ ਮਾਨੰਦ ਹੈ ਜੋ ਜਲ ਨੂੰ ਕੱਢ ਕੇ ਗਾਰੇ ਵਿੱਚ ਸੁਟ ਪਾਉਂਦਾ ਹੈ।
Fareedkot Teekaਬਿਨਾਂ ਸੰਗਤ ਜੋ ਪੁਰਸ ਅਭਿਮਾਨੀ ਹੋ ਕਰ ਕਰਮ ਕਰੇਗਾ ਸੋ ਸੁਭ ਕਰਮ ਰੂਪ ਪਾਣੀ ਮੇਂ ਹੰਕਾਰ ਵਾ ਕਾਮਨਾ ਰੂਪੀ ਚੀਕੜ ਪਾਵੇਗਾ॥੩॥
Prof. Sahib Singhਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥

ਪਦ ਅਰਥ ਕਰਮ = (ਨਾਮ ਤੋਂ ਬਿਨਾ ਹੋਰ ਹੋਰ) ਕਰਮ। ਕਢਿ = ਕੱਢ ਕੇ ॥੩॥

SikhNet (Spanish)pero sin acercarte a ella, y actuando orgullosamente y con egoísmo, será como sacar agua limpia y tirarla al fango. (3)

ਭਗਤ ਜਨਾ ਕੇ ਹਰਿ ਰਖਵਾਰੇ; ਜਨ ਹਰਿ ਰਸੁ ਮੀਠ ਲਗਾਵੈਗੋ ॥

bhagat janaa ke har rakhavaare; jan har ras meetth lagaavaigo |

Sant Singh KhalsaThe Lord is the Protector and Saving Grace of His humble devotees. The Lord's Sublime Essence seems so sweet to these humble beings.
Manmohan SinghGod is the Protector of the saintly persons and God's name elixir tastes sweet to the saints.
Manmohan Singh (Punjabi)ਵਾਹਿਗੁਰੂ ਸਾਧੂ ਸਰੂਪ ਪੁਰਸ਼ਾਂ ਦਾ ਰਖਵਾਲਾ ਹੈ ਅਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਾਧੂਆਂ ਨੂੰ ਮਿੱਠਾ ਲਗਦਾ ਹੈ।
Fareedkot Teekaਜਿਨ ਦਾਸੋਂ ਕੋ ਗੁਰੂ ਹਰੀ ਕਾ ਰਸੁ ਮੀਠਾ ਲਗਾਵੈਗਾ, ਤਿਨ ਭਗਤ ਜਨੋਂ ਕੇ ਹਰੀ ਰਖਕ ਹੈਂ॥
Prof. Sahib Singhਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ।

ਪਦ ਅਰਥ ਰਖਵਾਰੇ = ਰਾਖੇ। ਮੀਠ = ਮਿੱਠਾ, ਸੁਆਦਲਾ।

SikhNet (Spanish)El Señor es el Protector y la Gracia Salvadora de Sus Humildes Devotos. La Esencia Sublime del Señor es dulce para aquéllas criaturas humildes.

ਖਿਨੁ ਖਿਨੁ ਨਾਮੁ ਦੇਇ ਵਡਿਆਈ; ਸਤਿਗੁਰ ਉਪਦੇਸਿ ਸਮਾਵੈਗੋ ॥੪॥

khin khin naam dee vaddiaaee; satigur upades samaavaigo |4|

Sant Singh KhalsaEach and every instant, they are blessed with the Glorious Greatness of the Naam; through the Teachings of the True Guru, they are absorbed in Him. ||4||
Manmohan SinghThem, the Lord blessed with glory every moment and, through the True Guru's instruction, they merge in Him.
Manmohan Singh (Punjabi)ਹਰ ਮੁਹਤ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਤੇ ਸੱਚੇ ਗੁਰਾਂ ਦੀ ਸਿਖਮਤ ਰਾਹੀਂ ਉਹ ਉਸ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਜਿਸ ਕੋ ਸਤਿਗੁਰੂ ਖਿਨ ਖਿਨ ਮੇਂ ਨਾਮ ਕੀ ਬਡਾਈ ਦੇਤਾ ਹੈ, ਸੋ ਭਗਤ ਜਨ ਸਤਿਗੁਰੋਂ ਕੇ ਉਪਦੇਸ ਕਰ ਪਰਮੇਸ੍ਵਰ ਮੇਂ ਸਮਾਵੈਗਾ॥੪॥
Prof. Sahib Singhਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥

ਪਦ ਅਰਥ ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਦੇਇ = ਦੇਂਦਾ ਹੈ। ਉਪਦੇਸਿ = ਉਪਦੇਸ਼ ਵਿਚ ॥੪॥

SikhNet (Spanish)A cada instante son bendecidas con la Grandeza Gloriosa del Naam, y a través de la Enseñanza Verdadera del Guru son absorbidas en Él. (4)

ਭਗਤ ਜਨਾ ਕਉ ਸਦਾ ਨਿਵਿ ਰਹੀਐ; ਜਨ ਨਿਵਹਿ. ਤਾ ਫਲ ਗੁਨ ਪਾਵੈਗੋ ॥

bhagat janaa kau sadaa niv raheeai; jan niveh. taa fal gun paavaigo |

Sant Singh KhalsaBow forever in deep respect to the humble devotees; if you bow to those humble beings, you shall obtain the fruit of virtue.
Manmohan SinghEver pay thou obeisance to the Lord's devotees. if thou bow to the God's slaves, thou shall obtain the fruit of virtues.
Manmohan Singh (Punjabi)ਤੂੰ ਹਮੇਸ਼ਾਂ ਸੁਆਮੀ ਦੇ ਸ਼ਰਧਾਲੂਆਂ ਨੂੰ ਪ੍ਰਣਾਮ ਕਰ। ਜੇਕਰ ਤੂੰ ਵਾਹਿਗੁਰੂ ਦੇ ਗੋਲਿਆਂ ਨੂੰ ਨਿਮਸਕਾਰ ਕਰੇਗਾ, ਤਦ ਤੂੰ ਨੇਕੀਆਂ ਦੇ ਮੇਵੇ ਨੂੰ ਪਾ ਲਵੇਗਾ।
Fareedkot Teekaਭਗਤ ਜਨੋਂ ਕੋ ਸਦੀਵ ਨਿਵ ਰਹੀਏ। ਜੌ ਜਨੋਂ ਕੋ ਨਿਵੇਗਾ ਤੌ ਗੁਣੋਂ ਰੂਪੀ ਫਲ ਕੋ ਪਾਇ ਲੇਵੈਗਾ॥
Prof. Sahib Singhਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ।

ਪਦ ਅਰਥ ਕਉ = ਦੇ ਅੱਗੇ, ਨੂੰ। ਨਿਵਿ = ਨਿਊਂ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜਨ ਨਿਵਹਿ = ਭਗਤ ਜਨ ਨਿਊਂਦੇ ਹਨ। ਤਾ = ਤਦੋਂ। ਫਲ ਗੁਨ = ਆਤਮਕ ਗੁਣਾਂ ਦਾ ਫਲ। ਪਾਵੈਗੋ = ਪਾਵੈ, ਪਾਂਦਾ ਹੈ।

SikhNet (Spanish)Póstrate para siempre ante los humildes Devotos, si así lo haces obtendrás el fruto de la Virtud.

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥੫॥

jo nindaa dusatt kareh bhagataa kee; haranaakhas jiau pach jaavaigo |5|

Sant Singh KhalsaThose wicked enemies who slander the devotees are destroyed, like Harnaakhash. ||5||
Manmohan Singhthe villains, who slander the saints are wasted away like Harnakhsh.
Manmohan Singh (Punjabi)ਬਦਮਾਸ਼, ਜੋ ਸਾਧੂਆਂ ਦੀ ਬਦਖੋਈ ਕਰਦੇ ਹਨ ਉਹ ਹਰਨਾਖਸ਼ ਦੀ ਤਰ੍ਹਾਂ ਤਬਾਹ ਹੋ ਜਾਂਦੇ ਹਨ।
Fareedkot Teekaਜੋ ਦੁਸਟੁ ਭਗਤੋਂ ਕੀ ਨਿੰਦਾ ਕਰਤਾ ਹੈ, ਸੋ ਪੁਰਸੁ ਹਰਿਨਾਖਸ ਵਤ ਜਲ ਜਾਵੈਗਾ। ਜਾਤੀ ਕੀ ਪੂਜਾ ਨਹੀਂ ਤਪ ਕੀ ਪੂਜਾ ਹੈ॥੫॥☬ਇਸ ਬਾਤ ਕੋ ਦਿਖਾਵਤੇ ਹੈਂ:
Prof. Sahib Singhਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥

ਪਦ ਅਰਥ ਕਰਹਿ = ਕਰਦੇ ਹਨ। ਜਿਉ = ਵਾਂਗ। ਪਚਿ ਜਾਵੈਗੋ = ਖ਼ੁਆਰ ਹੁੰਦਾ ਹੈ ॥੫॥

SikhNet (Spanish)Esos enemigos malvados que calumnian a los Devotos son destruidos como Jarnakash. (5)

ਬ੍ਰਹਮ ਕਮਲ ਪੁਤੁ ਮੀਨ ਬਿਆਸਾ; ਤਪੁ ਤਾਪਨ, ਪੂਜ ਕਰਾਵੈਗੋ ॥

braham kamal put meen biaasaa; tap taapan, pooj karaavaigo |

Sant Singh KhalsaBrahma, the son of the lotus, and Vyaas, the son of the fish, practiced austere penance and were worshipped.
Manmohan SinghBrahma, the son of Lotus and Vyas, the son of Fish, practised austerities and were worshipped.
Manmohan Singh (Punjabi)ਕੰਵਲ ਦੇ ਪੁਤ੍ਰ ਬਰਮਾ ਅਤੇ ਮੱਛੀ ਦੇ ਪੁਤ੍ਰ ਵਿਆਸ ਨੇ ਤਪੱਸਿਆ ਕੀਤੀ ਅਤੇ ਉਨ੍ਹਾਂ ਦੀ ਮਾਣਤਾ ਹੋਈ।
Fareedkot Teekaਬ੍ਰਹਮਾ ਜੀ ਕਮਲ ਕੇ ਪੁਤ੍ਰ ਅਰਥਾਤ ਕਮਲ ਸੇ ਉਤਪਤਿ ਹੂਏ ਹੈਂ ਔਰ ਬ੍ਯਾਸ ਦੇਵ ਜੀ ਮੀਂਨ ਕੁਲ ਤੇ ਹੂਏ ਹੈਂ, ਭਾਵ ਮਛੋਦਰੀ ਸੇ ਹੂਏ ਹੈਂ। ਸੋ ਇਨੋਂ ਨੇ ਤਪ ਤਾਪਣੇ ਤੇ ਆਪਣੀ ਪੂਜਾ ਕਰਵਾਈ ਹੈ, ਭਾਵ ਭਜਨ ਤਪ ਕਰ ਤੂੰ ਭੀ ਪੂਜਨੀਕ ਹੋ ਜਾਵੈਂਗਾ॥
Prof. Sahib Singhਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ।

ਪਦ ਅਰਥ ਬ੍ਰਹਮ = ਬ੍ਰਹਮਾ। ਕਮਲ ਪੁਤੁ = ਕੌਲ ਦਾ ਪੁੱਤਰ (ਬ੍ਰਹਮਾ ਕੌਲ ਦੀ ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ)। ਮੀਨ = ਮੱਛੀ, (ਮਛੋਦਰੀ ਦਾ ਪੁੱਤਰ ਮੰਨਿਆ ਜਾਂਦਾ ਹੈ ਬਿਆਸ ਨੂੰ)। ਪੂਜਹੁ = ਆਦਰ-ਸਤਕਾਰ ਕਰੋ।

SikhNet (Spanish)Brahma, el hijo de loto, y Vyas, hijo del pez, practicaron penitencias austeras y fueron alabados.

ਜੋ ਜੋ ਭਗਤੁ ਹੋਇ ਸੋ ਪੂਜਹੁ; ਭਰਮਨ ਭਰਮੁ ਚੁਕਾਵੈਗੋ ॥੬॥

jo jo bhagat hoe so poojahu; bharaman bharam chukaavaigo |6|

Sant Singh KhalsaWhoever is a devotee - worship and adore that person. Get rid of your doubts and superstitions. ||6||
Manmohan SinghWhosoever is the Lord's slave, adore him, ridding thyself of illusion and doubt.
Manmohan Singh (Punjabi)ਜੋ ਕੋਈ ਭੀ ਪ੍ਰਭੂ ਦਾ ਗੋਲਾ ਹੈ, ਆਪਣਾ ਸੰਦੇਹ ਅਤੇ ਵਹਿਮ ਨਵਿਤਰ ਕਰਕੇ ਤੂੰ ਉਸ ਦੀ ਉਪਾਸ਼ਨਾ ਕਰ।
Fareedkot Teekaਹੇ ਭਾਈ! ਜੋ ਜੋ ਭਗਤ ਹੋਵੈ ਤਿਸ ਤਿਸ ਕਾ ਪੂਜਨ ਕਰਹੁ, ਤੁਮਾਰਾ ਜੋ ਭ੍ਰਮ ਕਰ ਭ੍ਰਮਣਾ ਹੈ, ਸੋ ਹਰੀ ਨਿਬ੍ਰਿਤ ਕਰ ਦੇਵੇਗਾ॥੬॥
Prof. Sahib Singhਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥

ਪਦ ਅਰਥ ਭਰਮਨ ਭਰਮੁ = ਵੱਡੀ ਤੋਂ ਵੱਡੀ ਭਟਕਣਾ। ਚੁਕਾਵੈਗੋ = ਚੁਕਾਵੈ, ਮੁਕਾ ਲੈਂਦਾ ਹੈ ॥੬॥

SikhNet (Spanish)Alaba y adora a esa persona que es Devota, y quítate de duda y supersticiones. (6)

ਜਾਤ ਨਜਾਤਿ ਦੇਖਿ, ਮਤ ਭਰਮਹੁ; ਸੁਕ. ਜਨਕ ਪਗੀਂ ਲਗਿ ਧਿਆਵੈਗੋ ॥

jaat najaat dekh, mat bharamahu; suk. janak pageen lag dhiaavaigo |

Sant Singh KhalsaDo not be fooled by appearances of high and low social class. Suk Dayv bowed at the feet of Janak, and meditated.
Manmohan SinghBe thou not misled seeing the high and low caste, Sukhdev, the Brahman, contemplated his Lord repairing to the feet of Janak, the Khashtri.
Manmohan Singh (Punjabi)ਉਚੀ ਅਤੇ ਨੀਵੀ ਜਾਤ ਵੇਖ ਕੇ ਤੂੰ ਧੋਖਾ ਨਾਂ ਖਾ। ਜਨਕ, ਖੱਤਰੀ ਦੇ ਪੇਰੀ ਡਿਗ ਕੇ, ਸੁਖਦੇਵ ਬ੍ਰਹਮਣ ਨੇ ਆਪਣੇ ਸੁਆਮੀ ਦਾ ਸਿਮਰਨ ਕੀਤਾ ਸੀ।
Fareedkot Teekaਊਚ ਨੀਚ, ਭਾਵ ਅਪਨੀ ਊਚੀ ਅਰੁ ਗੁਰਾਂ ਦੀ ਨੀਵੀਂ ਜਾਤੀ ਕੋ ਦੇਖ ਕਰ ਮਤਿ ਭਰਮੁ ਦੇਖੋ। ਐਸੇ ਸੁਕਦੇਵ ਜੀ ਬ੍ਰਹਮਣ ਨੇ ਜਨਕ ਰਾਜਾ ਛਤ੍ਰੀ ਕੀ ਚਰਨੀਂ ਲਗ ਕਰ ਪਰਮੇਸ੍ਵਰ ਕੋ ਧ੍ਯਾਯਾ ਹੈ, ਜਬ ਸੁਕਦੇਵ ਕੋ ਪ੍ਰੀਖ੍ਯਾ ਹੇਤ ਰਾਜਾ ਨੇ ਬਾਹਰ ਖੜਾ ਕੀਆ ਥਾ॥
Prof. Sahib Singhਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ।)

ਪਦ ਅਰਥ ਜਾਤਨ ਜਾਤਿ = ਜਾਤੀਆਂ ਵਿਚੋਂ ਉੱਚੀ ਜਾਤੀ। ਦੇਖਿ = ਵੇਖ ਕੇ। ਮਤ ਭਰਮਹੁ = ਭੁਲੇਖਾ ਨਾਹ ਖਾਓ। ਸੁਕ = ਸੁਕਦੇਵ (ਜਾਤੀ ਦਾ ਬ੍ਰਾਹਮਣ ਸੀ)। ਪਗੀਂ = ਪੈਰੀਂ। ਲਗਿ = ਲੱਗ ਕੇ।

SikhNet (Spanish)No te dejes engañar por las apariencias de las clases sociales altas y bajas. Suk Dev se postró a los pies de Yanak y meditó.

ਜੂਠਨ. ਜੂਠਿ ਪਈ ਸਿਰ ਊਪਰਿ; ਖਿਨੁ ਮਨੂਆ ਤਿਲੁ. ਨ ਡੁਲਾਵੈਗੋ ॥੭॥

jootthan. jootth pee sir aoopar; khin manooaa til. na ddulaavaigo |7|

Sant Singh KhalsaEven though Janak threw his left-overs and garbage on Suk Dayv's head, his mind did not waver, even for an instant. ||7||
Manmohan SinghThe left-over of the leafy plates fell over his head, but his mind wavered not even a bit and trice.
Manmohan Singh (Punjabi)ਪੱਤਲਾ ਦੀ ਜੂਠ ਮੂਠ ਉਸ ਦੇ ਸੀਸ ਉਤੇ ਡਿਗਦੀ ਸੀ, ਪ੍ਰੰਤੂ ਉਸ ਦਾ ਚਿੱਤ ਇਕ ਭੋਰਾ ਤੇ ਰਤੀ ਭਰ ਭੀ ਨਾਂ ਥਿੜਕਿਆ?
Fareedkot Teekaਤਬ (ਜੂਠਨ) ਰਸੋਈ ਕੀ ਜੂਠ ਤਿਸ ਕੇ ਸਿਰ ਊਪਰ ਪੜੀ ਅਰਥਾਤ ਪਤਲਾਂ ਭੋਜਨ ਖਾਣੇ ਪੀਛੇ ਗਿਰਾਈਆਂ ਜਾਤੀਆਂ ਥੀਆਂ ਅਰ ਕੰਧ ਕੇ ਪਰਦੇ ਕਰ ਸੁਕਦੇਵ ਜੀ ਕੋ ਕਿਸੀ ਨੇ ਨਹੀਂ ਦੇਖਾ ਥਾ। ਪਰੰਤੂ ਤਿਸ ਰਿਖੀ ਕਾ ਮਨੁ ਖਿਨ ਤਿਲ ਮਾਤ੍ਰ ਭੀ ਨਾ ਡੋਲਤਾ ਭ੍ਯਾ, ਤੈਸੇ ਤੂੰ ਭੀ ਨਹੀਂ ਡੋਲੇਗਾ ਤੌ ਮੁਕਤਿ ਪਾਵੈਂਗਾ॥੭॥
Prof. Sahib Singh(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥

ਪਦ ਅਰਥ ਜੂਠਨ ਜੂਠਿ = ਭੈੜੀ ਤੋਂ ਭੈੜੀ ਜੂਠ ॥੭॥

SikhNet (Spanish)Aunque Yanak le botó sus obras y basura sobre la cabeza. Aún así su mente no vaciló ni un instante. (7)

ਜਨਕ ਜਨਕ ਬੈਠੇ ਸਿੰਘਾਸਨਿ; ਨਉ ਮੁਨੀ ਧੂਰਿ ਲੈ ਲਾਵੈਗੋ ॥

janak janak baitthe singhaasan; nau munee dhoor lai laavaigo |

Sant Singh KhalsaJanak sat upon his regal throne, and applied the dust of the nine sages to his forehead.
Manmohan SinghKing Janak while sitting on his throne, took the dust of the feet of the nine sages and applied it to his forehead.
Manmohan Singh (Punjabi)ਆਪਣੇ ਤਖਤ ਉਤੇ ਬੈਠੇ ਹੋਏ ਜਨਕ ਨੇ ਨੌ ਰਿਸ਼ੀਆਂ ਦੇ ਪੈਰਾ ਦੀ ਧੂੜ ਲੈ ਕੇ ਆਪਣੇ ਮਸਤਕ ਨੂੰ ਲਾਈ।
Fareedkot Teekaਔਰ ਦੇਖੋ ਜਨਕ ਰਾਜਾ ਜੀ ਜਨਕ ਸਿੰਘਾਸਨ ਅਰਥਾਤ ਆਦਿਕੇ ਜਨਕ ਕੀ ਗਦੀ ਪਰ ਬੈਠੇ ਥੇ। ਤਿਸ ਜਨਕ ਕਾ ਨਾਮੁ ਨਿਮੀ ਥਾ, ਤਿਸ ਨੇ ਸਿੰਘਾਸਨ ਸੇ ਉਠ ਕਰ ਨਉ ਮੁਨੀ ਪਿਪਲਾਇਨ ਆਦਿਕੋਂ ਕੀ ਧੂੜੀ ਮੁਖ ਪਰ ਲਗਾਈ॥☬ਤਾਂ ਤੇ ਹੇ ਪ੍ਯਾਰੇ! ਤੂੰ ਭੀ ਐਸੇ ਬੇਨਤੀ ਕਰੁ:
Prof. Sahib Singhਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ।

ਪਦ ਅਰਥ ਜਨਕ ਜਨਕ = ਕਈ ਜਨਕ, (ਰਾਜਾ ਜਨਕ ਦੀ ਪੀੜ੍ਹੀ ਦੇ ਕਈ ਜਨਕ)। ਬੈਠੇ = ਬੈਠਦੇ ਆਏ। ਸਿੰਘਾਸਨਿ = ਸਿੰਘਾਸਨ ਉਤੇ, ਰਾਜ-ਗੱਦੀ ਉੱਤੇ। ਲੈ = ਲੈ ਕੇ। ਧੂਰਿ = ਚਰਨਾਂ ਦੀ ਧੂੜ। ਲਾਵੈਗੋ = ਲਾਂਦਾ ਹੈ।

SikhNet (Spanish)Yanak se sentó en Su Trono de Realeza y aplicó el Polvo de los Nueve Santos sobre su frente.

ਨਾਨਕ. ਕ੍ਰਿਪਾ ਕ੍ਰਿਪਾ ਕਰਿ ਠਾਕੁਰ; ਮੈ ਦਾਸਨਿ ਦਾਸ ਕਰਾਵੈਗੋ ॥੮॥੨॥

naanak. kripaa kripaa kar tthaakur; mai daasan daas karaavaigo |8|2|

Sant Singh KhalsaPlease shower Nanak with your Mercy, O my Lord and Master; make him the slave of Your slaves. ||8||2||
Manmohan SinghO Lord, show Thou mercy, and compassion unto Nanak and make him the slave of Thine slaves.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਤੇ ਰਹਿਮਤ, ਅਤੇ ਕਿਰਪਾ ਧਾਰ ਅਤੇ ਉਸ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕ੍ਰਿਪਾ ਕੀ ਖਾਣ ਠਾਕਰ! ਦ੍ਯਾ ਕਰ ਕੇ ਮੇਰੇ ਕੋ ਭੀ ਜਬ ਗੁਰੋਂ ਦੁਆਰੇ ਆਪਨੇ ਦਾਸੋਂ ਕਾ ਦਾਸੁ ਕਰਾਵੇਗਾ ਤਬ ਮੈਂ ਹੋ ਜਾਊਂਗਾ॥੮॥੨॥
Prof. Sahib Singhਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥

ਪਦ ਅਰਥ ਠਾਕੁਰ = ਹੇ ਠਾਕੁਰ! ਮੈ = ਮੈਨੂੰ, ਮੇਰੇ ਵਰਗਿਆਂ ਨੂੰ। ਕਰਾਵੈਗੋ = ਕਰਾਵੈ, ਕਰਾਂਦਾ ਹੈ, ਬਣਾ ਲੈਂਦਾ ਹੈ ॥੮॥੨॥

SikhNet (Spanish)Por favor, rocía a Nanak con Tu Misericordia, oh mi Señor Maestro, vuélvelo el Esclavo de Tus Esclavos. (8-2)

Open this shabad (19 lines, Angs 1308-1309) →

Shabad Guru Ramdas Ji Raag Kaanraa continues on Ang 1310

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮਨੁ; ਗੁਰਮਤਿ ਰਸਿ ਗੁਨ ਗਾਵੈਗੋ ॥

man; guramat ras gun gaavaigo |

Sant Singh KhalsaO mind, follow the Guru's Teachings, and joyfully sing God's Praises.
Manmohan SinghO my Soul, by the Guru's instruction, sing thou, the praises of thy God with love.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਪ੍ਰੇਮ ਨਾਲ ਗਾਇਨ ਕਰ।
Fareedkot Teekaਹੇ ਮੇਰੇ ਮਨ! ਗੁਰਮਤ ਲੈਕਰ (ਰਸਿ) ਪ੍ਰੇਮ ਕਰ ਕੇ ਵਾਹਗੁਰੂ ਕੇ ਗੁਨੋਂ ਕੋ ਜਾਵੈਂਗਾ, ਤਉ ਮੁਕਤਿ ਹੋਵੈਂਗਾ॥
Prof. Sahib Singh(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,

ਪਦ ਅਰਥ ਰਸਿ = ਰਸ ਨਾਲ, ਆਨੰਦ ਨਾਲ, ਸੁਆਦ ਨਾਲ। ਮਨੁ ਗਾਵੈਗੋ = (ਜਿਸ ਮਨੁੱਖ ਦਾ) ਮਨ ਗਾਂਦਾ ਹੈ।

SikhNet (Spanish)Oh, mente, sigue la Enseñanza del Guru y con toda Dicha canta Su Alabanza.

ਜਿਹਵਾ ਏਕ. ਹੋਇ ਲਖ ਕੋਟੀ; ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥

jihavaa ek. hoe lakh kottee; lakh kottee kott dhiaavaigo |1| rahaau |

Sant Singh KhalsaIf my one tongue became hundreds of thousands and millions, I would meditate on Him millions and millions of times. ||1||Pause||
Manmohan SinghMay my one tongue becomes lacs and millions; with these lacs and millions of tongues, I would sing the praises of my Lord a myriad times over. Pause.
Manmohan Singh (Punjabi)ਮੇਰੀ ਇਕ ਜੀਭ ਲੱਖਾਂ ਅਤੇ ਕ੍ਰੋੜਾ ਹੋ ਜਾਵੇ, ਇਨ੍ਹਾਂ ਲੱਖਾਂ ਅਤੇ ਕ੍ਰੋੜਾ ਜੀਭਾ ਨਾਲ ਮੈਂ ਕ੍ਰੋੜਾ ਹੀ ਵਾਰੀ ਆਪਣੇ ਸੁਆਮੀ ਦੀ ਉਸਤਤਿ ਗਾਇਨ ਕਰਾਗਾ। ਠਹਿਰਾਉ।
Fareedkot Teekaਤਾਂ ਤੇ ਐਸੀ ਸ੍ਰਧਾ ਕਰੁ ਕਿ ਹੇ ਪ੍ਰਭੂ! ਮੇਰੀ ਏਕ ਜਿਹਵਾ ਤੇ ਲਾਖੋਂ, ਲਾਖੋਂ ਸੇਂ ਕ੍ਰੋੜੋਂ ਹੋ ਜਾਵੈਂ। ਤਿਨ ਲਾਖੋਂ ਕਰ ਕ੍ਰੋੜੋਂ ਵਾਰ ਤੇਰੇ ਨਾਮ ਕੋ ਧ੍ਯਾਵੋਂਗਾ ਅਰਥਾਤ ਜਪਣਾ ਕਰੋਂਗਾ॥੧॥ ਰਹਾਉ॥
Prof. Sahib Singh(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥

ਪਦ ਅਰਥ ਜਿਹਵਾ = (ਉਸ ਦੀ) ਜੀਭ। ਹੋਇ = ਹੋ ਕੇ, ਬਣ ਕੇ। ਕੋਟੀ = ਕੋਟਿ, ਕ੍ਰੋੜਾਂ। ਧਿਆਵੈਗੋ = ਧਿਆਵੈ, ਜਪਦੀ ਹੈ ॥੧॥ ਰਹਾਉ ॥

SikhNet (Spanish)Si en vez de una lengua tuviera cientos, miles y millones, meditaría en Él millones y millones de veces. (1-Pausa)

ਸਹਸ ਫਨੀ ਜਪਿਓ ਸੇਖਨਾਗੈ; ਹਰਿ ਜਪਤਿਆ ਅੰਤੁ. ਨ ਪਾਵੈਗੋ ॥

sehas fanee japio sekhanaagai; har japatiaa ant. na paavaigo |

Sant Singh KhalsaThe serpent king chants and meditates on the Lord with his thousands of heads, but even by these chants, he cannot find the Lord's limits.
Manmohan SinghThe serpent King utters the Lord's Name with thousands of his hoods, but by so uttering he can find not the Lord's limit.
Manmohan Singh (Punjabi)ਸੱਪਾ ਦਾ ਰਾਜਾ ਆਪਣੇ ਹਜਾਰ ਫਣਾ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਦਾ ਹੈ, ਪ੍ਰੰਤੂ ਐਸ ਤਰ੍ਹਾਂ ਉਚਾਰਨ ਕਰਨ ਦੁਆਰਾ ਉਹ ਪ੍ਰਭੂ ਦੇ ਓੜਕ ਨੂੰ ਨਹੀਂ ਪਾ ਸਕਦਾ।
Fareedkot Teekaਹਜਾਰ ਫਨ ਵਾਲੇ ਸੇਸਨਾਗ ਨੇ ਤੇਰੇ ਕੋ ਜਪਾ ਹੈ। ਹੇ ਹਰੀ! ਜਪਤਿਆਂ ਪੁਰਸੋਂ ਨੇ ਤੇਰਾ ਅੰਤ ਨਹੀਂ ਪਾਯਾ ਹੈ, ਭਾਵ ਸੇ ਮੈਂ ਭੀ ਤੇਰਾ ਅੰਤ ਪਾਇ ਨਹੀਂ ਸਕੂੰਗਾ; ਵਾ ਜਪਨੇ ਵਾਲਿਓਂ ਕਾ ਅੰਤ ਨਹੀਂ ਪਾਯਾ ਜਾਤਾ, ਭਾਵ ਬਹੁਤ ਜਪ ਰਹੇ ਹੈਂ॥
Prof. Sahib Singh(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।

ਪਦ ਅਰਥ ਸਹਸ ਫਨੀ = ਹਜ਼ਾਰ ਫਣਾਂ ਨਾਲ। ਸੇਖਨਾਗੈ = ਸ਼ੇਸ਼ਨਾਗ ਨੇ।

SikhNet (Spanish)El rey cobra canta y medita en el Señor con sus mil cabezas, pero aún así no puede encontrar el Límite del Señor.

ਤੂ ਅਥਾਹੁ. ਅਤਿ ਅਗਮੁ ਅਗਮੁ ਹੈ; ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥

too athaahu. at agam agam hai; mat guramat man tthaharaavaigo |1|

Sant Singh KhalsaYou are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||
Manmohan SinghThou. O Lord, are exceedingly Unfathomable, Infinite and Inaccessible. It is through the wisdom imparted that the mind is balanced.
Manmohan Singh (Punjabi)ਤੂੰ ਹੇ ਪ੍ਰਭੂ! ਪਰਮ ਬੇਥਾਹ, ਬੇਅੰਤ ਅਤੇ ਅਪੁਜ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਈ ਹੋਈ ਸਮਝ ਰਾਹੀਂ ਹੀ ਮਨ ਟਿਕਾਉ ਵਿੱਚ ਆ ਜਾਂਦਾ ਹੈ।
Fareedkot Teekaਤੂੰ ਮਨ ਕਰ ਅਥਾਹੁ ਹੈਂ, ਤਨ ਕਰ ਕੇ ਅਤੀ ਅਗਮ ਹੈਂ ਅਰ ਬਾਣੀ ਕਰ ਕੇ ਭੀ ਅਗਮ ਹੈਂ। ਜੋ ਗੁਰਮਤਿ ਲੈਕਰ ਤੇਰੇ ਸ੍ਵਰੂਪ ਮੇਂ ਮਨ ਠਹਿਰਾਵੇਗਾ ਤਿਸੀ ਕਾ ਠਹਿਰੇਗਾ॥੧॥
Prof. Sahib Singhਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥

ਪਦ ਅਰਥ ਅਗਮੁ = ਅਪਹੁੰਚ। ਠਹਰਾਵੈਗੋ = ਠਹਰਾਵੈ, ਠਹਰਾਂਦਾ ਹੈ, ਟਿਕਾਣੇ ਤੇ ਲਿਆਉਂਦਾ ਹੈ, ਭਟਕਣੋਂ ਹਟਾਂਦਾ ਹੈ ॥੧॥

SikhNet (Spanish)Eres totalmente Insondable, Inaccesible e Infinito. Mediante la Sabiduría de la Enseñanza del Guru, la mente encuentra su estabilidad y balance. (1)

ਜਿਨ ਤੂ ਜਪਿਓ. ਤੇਈ ਜਨ ਨੀਕੇ; ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥

jin too japio. teee jan neeke; har japatiahu kau sukh paavaigo |

Sant Singh KhalsaThose humble beings who meditate on You are noble and exalted. Meditating on the Lord, they are at peace.
Manmohan SinghThey who ponder over Thee, O Lord, sublime are those persons. whosoever contemplates his God, is blessed with peace.
Manmohan Singh (Punjabi)ਜੋ ਤੇਰਾ ਚਿੰਤਨ ਕਰਦੇ ਹਨ, ਹੇ ਸਾਈਂ! ਸ਼੍ਰੇਸ਼ਟ ਹਨ ਉਹ ਪੁਰਸ਼। ਜੋ ਕੋਈ ਭੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਆਰਾਮ ਚੈਨ ਨੂੰ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਤੇਰੇ ਕੋ ਜਪਾ ਹੈ ਵਹੀ ਪੁਰਸ ਸ੍ਰੇਸਟ ਹੈਂ। ਹੇ ਹਰੀ! ਸੋ ਤੁਝ ਕੋ ਜਪਨੇ ਵਾਲੇ ਹੈਂ, ਤੂੰ ਤਿਨ ਕੋ ਸੁਖੋਂ ਮੇਂ ਪ੍ਰਾਪਤ ਕਰ ਦੇਵੇਂਗਾ॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।

ਪਦ ਅਰਥ ਤੂ = ਤੈਨੂੰ। ਨੀਕੇ = ਚੰਗੇ (ਜੀਵਨ ਵਾਲੇ)। ਜਪਤਿਅਹੁ ਕਉ = ਜਪਣ ਵਾਲਿਆਂ ਨੂੰ।

SikhNet (Spanish)Esos seres humildes que meditan en Ti, son nobles y excelsos, y meditando en Dios están en Paz.

ਬਿਦਰ. ਦਾਸੀ ਸੁਤੁ, ਛੋਕ ਛੋਹਰਾ; ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥

bidar. daasee sut, chhok chhoharaa; krisan ank gal laavaigo |2|

Sant Singh KhalsaBidur, the son of a slave-girl, was an untouchable, but Krishna hugged him close in His Embrace. ||2||
Manmohan SinghKrishan hugged to his heart and bosom Bidur, and untouchable lad, the son of a hand-maiden.
Manmohan Singh (Punjabi)ਅਛੂਤ ਛੋਕਰੇ, ਨੌਕਰਾਨੀ ਦੇ ਪੁਤ੍ਰ ਬਿਦਰ ਨੂੰ ਕ੍ਰਿਸ਼ਨ ਨੇ ਆਪਣੇ ਦਿਲ ਅਤੇ ਹਿਕ ਨਾਲ ਲਾ ਲਿਆ।
Fareedkot Teekaਦਾਸੀ ਸੁਤੁ ਬਿਦਰੁ (ਛੋਹਰਾ) ਬਾਲਕਾ, ਭਾਵ ਦਾਸ (ਛੋਕ) ਛੂਤ ਕਰਨੇ ਵਾਲਾ, ਭਾਵ ਸੂਦ੍ਰ ਸਭ ਸੇ ਛੋਟਾ ਥਾ, ਤਿਸੀ ਕੌ ਕ੍ਰਿਸਨ ਜੀ ਨੇ (ਅੰਕਿ) ਹਿਰਦੇ ਔ ਗਲ ਕੇ ਸਾਥ ਲਗਾਇਆ ਅਰਥਾਤ ਮਾਨ ਜੋਗੁ ਕਰ ਲੀਆ। ਤਿਸ ਭਾਂਤ ਤੁਝ ਕੋ ਕ੍ਰਿਸਨ ਹਿਰਦੈ ਔ ਕੰਠ ਮੇਂ ਲਗਾਇ ਲੇਵੇਗਾ॥੨॥
Prof. Sahib Singh(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥

ਪਦ ਅਰਥ ਦਾਸੀ ਸੁਤੁ = ਦਾਸੀ ਦਾ ਪੁੱਤਰ। ਛੋਕ ਛੋਹਰਾ = ਛੋਕਰਾ। ਅੰਕਿ = ਅੰਕ ਨਾਲ, ਛਾਤੀ ਨਾਲ। ਗਲਿ = ਗਲ ਨਾਲ ॥੨॥

SikhNet (Spanish)Bidur, el hijo de la esclava, era un intocable, pero Krishna lo tomó en su pecho y lo abrazó. (2)

ਜਲ ਤੇ ਓਪਤਿ ਭਈ ਹੈ ਕਾਸਟ; ਕਾਸਟ ਅੰਗਿ ਤਰਾਵੈਗੋ ॥

jal te opat bhee hai kaasatt; kaasatt ang taraavaigo |

Sant Singh KhalsaWood is produced from water, but by holding onto wood, one is saved from drowning.
Manmohan SinghThe wood is produced from water, so, taking the side of wood, the water drowns it not.
Manmohan Singh (Punjabi)ਲਕੜ ਪਾਣੀ ਤੋਂ ਪੈਦਾ ਹੋਈ ਹੈ ਇਸ ਲਈ ਲੱਕੜ ਦਾ ਪੱਖ ਲੈ, ਪਾਣੀ ਇਸ ਨੂੰ ਡੋਬਦਾ ਨਹੀਂ।
Fareedkot Teekaਦੇਖੋ ਜਲ ਸੇ ਕਾਠ ਕੀ ਉਤਪਤੀ ਭਈ ਹੈ, ਸੋ ਤਿਸ ਕਾ (ਅੰਗਿ) ਪਖੁ ਕਰ ਕੇ ਕਾਸਟ ਕੋ ਜਲੁ ਅਪਨੇ ਉਪਰ ਸੇ ਤਰਾਇ ਲੇਤਾ ਹੈ॥
Prof. Sahib Singhਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।

ਪਦ ਅਰਥ ਤੇ = ਤੋਂ। ਓਪਤਿ = ਉਤਪੱਤੀ। ਕਾਸਟ = ਕਾਠ, ਲੱਕੜ। ਅੰਗਿ = (ਆਪਣੇ) ਸਰੀਰ ਉੱਤੇ। ਤਰਾਵੈ = ਤਰਾਂਦਾ ਹੈ।

SikhNet (Spanish)La madera es producida del agua, pero aferrándose a la madera uno no se ahoga.

ਰਾਮ ਜਨਾ ਹਰਿ ਆਪਿ ਸਵਾਰੇ; ਅਪਨਾ ਬਿਰਦੁ ਰਖਾਵੈਗੋ ॥੩॥

raam janaa har aap savaare; apanaa birad rakhaavaigo |3|

Sant Singh KhalsaThe Lord Himself embellishes and exalts His humble servants; He confirms His Innate Nature. ||3||
Manmohan SinghOf Himself, the Lord God embellishes His slaves and upholds His innate nature.
Manmohan Singh (Punjabi)ਆਪ ਹੀ ਸਾਈਂ, ਹਰੀ ਆਪਣੇ ਗੋਲਿਆਂ ਨੂੰ ਸ਼ਸ਼ੋਭਤ ਕਰਦਾ ਹੈ ਅਤੇ ਆਪਣੇ ਕੁਦਰਤੀ ਸੁਭਾਵ ਨੂੰ ਪੂਰਾ ਕਰਦਾ ਹੈ।
Fareedkot Teekaਤੈਸੇ ਹੀ ਹੇ ਹਰੀ! ਤੂੰ ਅਪਨੇ ਜਨੋਂ ਕੋ ਭਗਤੀ ਦੇ ਕਰ ਆਪ ਸਵਾਰ ਲੇਤਾ ਹੈਂ ਅਰ ਅਪਣਾ ਭਗਤ ਵਤਸਲਤਾ ਕਾ (ਬਿਰਦੁ) ਪ੍ਰਣ ਆਪ ਰਾਖਤਾ ਹੈ। ਜੈਸੇ- "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥" ਅਰ ਆਗੇ ਕੋ ਭੀ ਰਾਖੇਗਾ॥੩॥
Prof. Sahib Singh(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥

ਪਦ ਅਰਥ ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਰਖਾਵੈਗੋ = ਰਖਾਵੈ, ਕਾਇਮ ਰੱਖਦਾ ਹੈ ॥੩॥

SikhNet (Spanish)El Señor Mismo embellece y enaltece a Sus humildes Sirvientes, y así Él confirma Su Naturaleza. (3)

ਹਮ ਪਾਥਰ ਲੋਹ. ਲੋਹ ਬਡ ਪਾਥਰ; ਗੁਰ ਸੰਗਤਿ ਨਾਵ ਤਰਾਵੈਗੋ ॥

ham paathar loh. loh badd paathar; gur sangat naav taraavaigo |

Sant Singh KhalsaI am like a stone, or a piece of iron, heavy stone and iron; in the Boat of the Guru's Congregation, I am carried across,
Manmohan SinghI am like stone and iron, yea, like a heavy stone and iron but, embarking on the boat of the Guru's congregation I am ferried across.
Manmohan Singh (Punjabi)ਮੈਂ ਪੱਥਰ ਅਤੇ ਲੋਹੇ ਵਰਗਾ ਹਾਂ, ਭਾਰੇ ਪੱਥਰ ਅਤੇ ਲੋਹੇ ਵਰਗਾ ਹਾਂ ਪ੍ਰੰਤੂ ਗੁਰਾਂ ਦੀ ਸੰਗਤ ਦੀ ਬੇੜੀ ਤੇ ਚੜ੍ਹ ਕੇ ਮੈਂ ਪਾਰ ਉਤਰ ਗਿਆ ਹਾਂ।
Fareedkot Teekaਤਾਂ ਤੇ ਹੇ ਭਗਵਨ! ਹਮ ਪਾਥਰ ਤੇ ਅਤੀ ਪਾਥਰ, ਭਾਵ ਪਾਪੋਂ ਸੇ ਭਰੇ ਹੂਏ ਹੈਂ ਔਰ ਲੋਹੇ ਤੇ ਲੋਹਾ, ਭਾਵ ਅਤੀ ਜੜ ਹੈਂ। ਹੇ ਪਰਮੇਸਰ! ਗੁਰੋਂ ਕੀ ਸੰਗਤ ਰੂਪੀ ਨਾਉਕਾ ਦੇ ਕਰ ਹਮ ਕੋ ਸੰਸਾਰ ਸਮੁੰਦਰ ਸੇ ਤਰਾ ਦੇਵੈਗਾ॥
Prof. Sahib Singhਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।

ਪਦ ਅਰਥ ਹਮ = ਅਸੀਂ ਜੀਵ। ਲੋਹ = ਲੋਹਾ। ਨਾਵ = ਬੇੜੀ। ਤਰਾਵੈਗੋ = ਤਰਾਵੈ, ਪਾਰ ਲੰਘਾਂਦਾ ਹੈ।

SikhNet (Spanish)Soy pesado como una piedra o como un pedazo de hierro, pero en la Barca de la Congregación del Guru soy llevado a través, así como Kabir,

ਜਿਉ ਸਤਸੰਗਤਿ ਤਰਿਓ ਜੁਲਾਹੋ; ਸੰਤ ਜਨਾ ਮਨਿ ਭਾਵੈਗੋ ॥੪॥

jiau satasangat tario julaaho; sant janaa man bhaavaigo |4|

Sant Singh Khalsalike Kabeer the weaver, who was saved in the Sat Sangat, the True Congregation. He became pleasing to the minds of the humble Saints. ||4||
Manmohan SinghJust as Kabir, the weaver, was emancipated through the saints society and had become pleasing to the pious persons mind, so shall I be emancipated.
Manmohan Singh (Punjabi)ਜਿਸ ਤਰ੍ਹਾਂ ਸਾਧ ਸੰਗਤ ਰਾਹੀਂ ਕਬੀਰ, ਜੁਲਾਹੇ ਦਾ ਪਾਰ-ਉਤਾਰਾ ਹੋ ਗਿਆ ਸੀ ਅਤੇ ਉਹ ਪਵਿੱਤਰ ਪੁਰਸ਼ਾ ਦੇ ਚਿੱਤ ਨੂੰ ਚੰਗਾ ਲਗਣ ਲੱਗ ਗਿਆ ਸੀ, ਓਸੇ ਤਰ੍ਹਾਂ ਹੀ ਮੇਰਾ ਪਾਰ-ਉਤਾਰਾ ਹੋ ਜਾਵੇਗਾ।
Fareedkot Teekaਜਿਸ ਪਰਕਾਰ ਸਤਸੰਗਤ ਕਰ ਕਬੀਰ ਜੁਲਾਹਾ ਤਰਿਆ ਹੈ ਔਰ ਵਹੁ ਸੰਤ ਜਨੋਂ ਕੇ ਮਨ ਮੇਂ ਭਾਵਤਾ ਭਇਆ ਹੈ॥੪॥
Prof. Sahib Singhਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥

ਪਦ ਅਰਥ ਮਨਿ = ਮਨ ਵਿਚ। ਭਾਵੈਗੋ = ਭਾਵੈ, ਪਿਆਰਾ ਲੱਗਦਾ ਹੈ ॥੪॥

SikhNet (Spanish)el tejedor, que fue salvado en la Saad Sangat, la Verdadera Congregación, al complacer a los Humildes Santos. (4)

ਖਰੇ ਖਰੋਏ ਬੈਠਤ ਊਠਤ; ਮਾਰਗਿ ਪੰਥਿ ਧਿਆਵੈਗੋ ॥

khare kharoe baitthat aootthat; maarag panth dhiaavaigo |

Sant Singh KhalsaStanding up, sitting down, rising up and walking on the path, I meditate.
Manmohan SinghStanding, sitting, getting up and walking on the road and path, meditate I on my Lord.
Manmohan Singh (Punjabi)ਖੜ ਖੜੋਤਾ, ਬਹਿੰਦਾ, ਉਠਦਾ ਅਤੇ ਰਹੇ ਅਤੇ ਰਸਤੇ ਟੁਰਦਾ ਹੋਇਆ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਇਸੀ ਤੇ ਹੇ (ਖਰੇ) ਸੁਧ ਪਰਮੇਸਰ! (ਖਰੋਏ) ਖੜੋਤੇ, ਉਠਤੇ, ਬੈਠਤੇ, ਮਾਰਗ ਮੇਂ ਚਲਤੇ ਹੂਏ ਭਗਤੀ ਰੂਪੀ ਪੰਥ ਕਰ ਤੇਰੇ ਕੋ ਧ੍ਯਾਵਤੇ ਹੈਂ॥
Prof. Sahib Singh(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,

ਪਦ ਅਰਥ ਖਰੇ ਖਰੋਏ = ਖਲੇ = ਖਲੋਤੇ। ਮਾਰਗਿ = ਰਸਤੇ ਵਿਚ। ਪੰਥਿ = ਰਸਤੇ ਵਿਚ। ਧਿਆਵੈਗੋ = ਧਿਆਵੈ, ਧਿਆਉਂਦਾ ਹੈ।

SikhNet (Spanish)Parado, sentado, subiendo o caminado por el Sendero, yo medito.

ਸਤਿਗੁਰ ਬਚਨ. ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ॥੫॥

satigur bachan. bachan hai satigur; paadhar mukat janaavaigo |5|

Sant Singh KhalsaThe True Guru is the Word, and the Word is the True Guru, who teaches the Path of Liberation. ||5||
Manmohan SinghThe True Guru is the word and the word is the True Guru. The holy word shows the way to emancipation.
Manmohan Singh (Punjabi)ਸੱਚਾ ਗੁਰੂ ਬਾਣੀ ਹੈ ਅਤੇ ਬਾਣੀ ਹੈ ਸੱਚਾ ਗੁਰੂ। ਬਾਣੀ ਕਲਿਆਣ ਦੇ ਮਾਰਗ ਨੂੰ ਦਰਸਾਉਂਦੀ ਹੈ।
Fareedkot Teekaਸਤਿਗੁਰੂ ਬਚਨ ਰੂਪ ਅਰੁ ਬਚਨ ਸਤਿਗੁਰੂ ਰੂਪੁ ਹੈਂ ਅਰ ਵਹੁ ਬਚਨ ਵਾ ਸਤਿਗੁਰੂ ਮੁਕਤੀ ਕਾ (ਪਾਧਰ) ਰਸਤਾ ਜਨਾਇ ਦੇਤੇ ਹੈਂ॥੫॥
Prof. Sahib Singh(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥

ਪਦ ਅਰਥ ਸਤਿਗੁਰ ਬਚਨ = ਗੁਰੂ ਦੇ ਬਚਨਾਂ ਵਿਚ (ਮਗਨ)। ਪਾਧਰੁ = ਪੱਧਰਾ ਰਸਤਾ। ਪਾਧਰੁ ਮੁਕਤਿ = ਮੁਕਤੀ ਦਾ ਪੱਧਰਾ ਰਸਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਨਾਵੈਗੋ = ਜਨਾਵੈ, ਜਤਾਂਦਾ ਹੈ, ਦੱਸਦਾ ਹੈ ॥੫॥

SikhNet (Spanish)El Verdadero Guru es la Palabra y la Palabra es el Verdadero Guru que muestra la Palabra de la Liberación. (5)

ਸਾਸਨਿ ਸਾਸਿ ਸਾਸਿ ਬਲੁ ਪਾਈ ਹੈ; ਨਿਹਸਾਸਨਿ, ਨਾਮੁ ਧਿਆਵੈਗੋ ॥

saasan saas saas bal paaee hai; nihasaasan, naam dhiaavaigo |

Sant Singh KhalsaBy His Training, I find strength with each and every breath; now that I am trained and tamed, I meditate on the Naam, the Name of the Lord.
Manmohan SinghThrough the Guru's chastisement, I have become powerful to contemplate fearlessly the Lord's Name with my every breath.
Manmohan Singh (Punjabi)ਗੁਰਾਂ ਦੀ ਤਾੜਨਾ ਰਾਹੀਂ ਮੈਂ ਆਪਣੇ ਹਰ ਸੁਆਸ ਨਾਲ ਨਿਧੜਕ ਹੋ ਸੁਆਮੀ ਦਾ ਸਿਮਰਨ ਕਰਨ ਲਈ ਬਲਵਾਨ ਹੋ ਗਿਆ ਹਾ।
Fareedkot Teeka(ਸਾਸਨਿ) ਹੇ ਆਗ੍ਯਾ ਕੇ ਕਰਨੇ ਵਾਲੇ! ਮੇਰੇ ਸ੍ਵਾਸ ਸ੍ਵਾਸ ਮੇਂ ਏਹ ਬਲ ਪਾਈਏ ਜੋ ਤੇਰੇ ਨਾਮ ਕੋ ਧ੍ਯਾਇ ਕਰ ਨਿਹਸੰਸੈ ਹੋਵੀਏ; ਵਾ (ਸਾਸਨਿ) ਤਾੜਨਾ ਦੇ ਕਰਨੇ ਵਾਲਾ ਜਮੁ ਸ੍ਵਾਸ ਸ੍ਵਾਸ ਬਲੁ ਪਾਵਤਾ ਹੈ। ਤਾਂ ਤੇ ਯਿਹ ਕ੍ਰਿਪਾ ਕਰ ਜੋ ਨਾਮ ਕੋ ਧ੍ਯਾਇ ਕਰ ਤਾੜਨਾ ਤੇ ਰਹਿਤ ਹੋਈਏ॥
Prof. Sahib Singh(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।

ਪਦ ਅਰਥ ਸਾਸਨਿ = ਸਾਹ ਦੇ ਹੁੰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਲੁ = (ਆਤਮਕ) ਤਾਕਤ। ਨਿਹ ਸਾਸਨਿ = ਸਾਹ ਨਾਹ ਲੈਂਦਿਆਂ ਭੀ, ਸਰੀਰ ਤਿਆਗਣ ਤੇ ਭੀ।

SikhNet (Spanish)Con Su Entrenamiento encuentro la fuerza en cada una de mis respiraciones. Ahora que he sido entrenado y domesticado, medito en el Naam, en el Nombre del Señor.

ਗੁਰ ਪਰਸਾਦੀ ਹਉਮੈ ਬੂਝੈ; ਤੌ ਗੁਰਮਤਿ ਨਾਮਿ ਸਮਾਵੈਗੋ ॥੬॥

gur parasaadee haumai boojhai; tau guramat naam samaavaigo |6|

Sant Singh KhalsaBy Guru's Grace, egotism is extinguished, and then, through the Guru's Teachings, I merge in the Naam. ||6||
Manmohan SinghWhen by the Guru's grace, man's ego is stilled, then, merges he, in the Lord's Name, through the Guru's instruction.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ, ਤਦ ਉਹ ਗੁਰਾਂ ਦੇ ਉਪਦੇਸ਼ ਰਾਹੀਂ, ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਹੰਤਾ, ਮਮਤਾ ਰੂਪ ਅਗਨੀ ਬੁਝ ਜਾਵੈ ਤੌ ਗੁਰਮਤਿ ਕਰ, ਹੇ ਨਾਮੀ! ਤੇਰੇ ਵਿਖੇ ਜੀਉ ਸਮਾਵਤਾ ਹੈ॥੬॥
Prof. Sahib Singh(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਬੂਝੈ = (ਅੱਗ) ਬੁੱਝ ਜਾਂਦੀ ਹੈ। ਤੌ = ਤਦੋਂ। ਨਾਮਿ = ਨਾਮ ਵਿਚ ॥੬॥

SikhNet (Spanish)Y por la Gracia del Guru, el egoísmo ha desaparecido de mi ser. A través de la Enseñanza del Guru me he fundido en el Naam. (6)

Open this shabad (19 lines, Angs 1309-1310) →

Ang 1309 of 1430