ੴ

ਸਿੱਖਬਾਣੀ · SikhBani

Ang 1310

Sri Guru Granth Sahib · Raag Kaanraa · 3 shabads, 32 lines
Translations
Shabad Guru Ramdas Ji Raag Kaanraa continued from Ang 1309

ਸਤਿਗੁਰੁ ਦਾਤਾ. ਜੀਅ ਜੀਅਨ ਕੋ; ਭਾਗਹੀਨ. ਨਹੀ ਭਾਵੈਗੋ ॥

satigur daataa. jeea jeean ko; bhaagaheen. nahee bhaavaigo |

Sant Singh KhalsaThe True Guru is the Giver of the life of the soul, but the unfortunate ones do not love Him.
Manmohan SinghThe True Guru is the giver of the spiritual life, but, the unfortunate ones love him not.
Manmohan Singh (Punjabi)ਸੱਚੇ ਗੁਰਦੇਵ ਜੀ ਰੂਹਾਨੀ ਜਿੰਦਗੀ ਬਖਸ਼ਣ ਵਾਲੇ ਹਨ, ਪ੍ਰੰਤੁ ਨਿਕਰਮਣ ਬੰਦੇ ਉਲ੍ਹਾਂ ਨੂੰ ਪਿਆਰ ਨਹੀਂ ਕਰਦੇ।
Fareedkot Teekaਸਤਿਗੁਰੂ ਜੀਵੋਂ ਕੋ ਜੀਵ ਦਾਨ ਦੇਣੇ ਵਾਲਾ ਹੈ, ਭਾਵ ਸਤਿਗੁਰੂ ਹਰ ਕਿਸੀ ਕੋ ਉਪਦੇਸ ਕਰਨੇ ਵਾਲਾ ਹੈ, ਭਾਗਹੀਣੋਂ ਕੋ ਨਹੀਂ ਭਾਵਤਾ ਹੈ॥
Prof. Sahib Singhਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)।

ਪਦ ਅਰਥ ਜੀਅ ਕੋ = (ਆਤਮਕ) ਜੀਵਨ ਦਾ। ਜੀਅਨ ਕੋ = ਸਭਨਾਂ ਜੀਵਾਂ ਦਾ। ਭਾਵੈਗੋ = ਭਾਵੈ, ਚੰਗਾ ਲੱਗਦਾ।

SikhNet (Spanish)El Verdadero Guru es el Dador de la Vida del Alma,

ਫਿਰਿ ਏਹ ਵੇਲਾ ਹਾਥਿ. ਨ ਆਵੈ; ਪਰਤਾਪੈ ਪਛੁਤਾਵੈਗੋ ॥੭॥

fir eeh velaa haath. na aavai; parataapai pachhutaavaigo |7|

Sant Singh KhalsaThis opportunity shall not come into their hands again; in the end, they will suffer in torment and regret. ||7||
Manmohan SinghThis opportunity shall not come to hand again and in great distress one shall regret in the end.
Manmohan Singh (Punjabi)ਇਹ ਮੌਕਾ ਮੁੜ ਕੇ ਹੱਥ ਨਹੀਂ ਲਗਣਾ ਅਤੇ ਦੁਖੀ ਹੋਇਆ ਹੋਇਆ ਜੀਵ ਅੰਤ ਨੂੰ ਪਸਚਾਤਾਪ ਕਰੇਗਾ।
Fareedkot Teekaਫੇਰ ਯਿਹ ਮਨੁਖ ਜਨਮ ਰੂਪੀ ਵੇਲਾ ਹਥ ਨਹੀਂ ਆਵੇਗਾ, ਜੀਉ ਭਲੀ ਪ੍ਰਕਾਰ ਤਪੇਗਾ ਅਰ ਪਸਚਾਤਾਪੁ ਕਰੇਗਾ॥੭॥
Prof. Sahib Singhਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥

ਪਦ ਅਰਥ ਹਾਥਿ = ਹੱਥ ਵਿਚ। ਪਰਤਾਪੈ = ਦੁੱਖੀ ਹੁੰਦਾ ਹੈ ॥੭॥

SikhNet (Spanish)pero los pobres desafortunados no Lo aman y esta oportunidad no caerá en sus manos otra vez. Así, y al final sufrirán el tormento y se arrepentirán. (7)

ਜੇ ਕੋ ਭਲਾ ਲੋੜੈ ਭਲ ਅਪਨਾ; ਗੁਰ ਆਗੈ ਢਹਿ ਢਹਿ ਪਾਵੈਗੋ ॥

je ko bhalaa lorrai bhal apanaa; gur aagai dteh dteh paavaigo |

Sant Singh KhalsaIf a good person seeks goodness for himself, he should bow low in humble surrender to the Guru.
Manmohan SinghIf some good man seeks good for Himself, he should lie Prostrate before the Guru.
Manmohan Singh (Punjabi)ਜੇਕਰ ਕੋਈ ਚੰਗਾ ਆਦਮੀ ਆਪਣੀ ਬਿਹਤਰੀ ਚਾਹੁੰਦਾ ਹੈ, ਤਾਂ ਉਸ ਨੂੰ ਗੁਰੂ ਜੀ ਮੂਹਰੇ ਨਿਰੋਲ ਨਿਸਲ ਪੈ ਜਾਣਾ ਚਾਹੀਦਾ ਹੈ।
Fareedkot Teekaਜੇ ਕੋਈ ਭਲਾ ਪੁਰਸ ਅਪਨਾ ਭਲਾ ਚਾਹੇ ਤੋ ਗੁਰੋਂ ਕੇ ਆਗੇ (ਢਹਿ ਢਹਿ) ਮਨ ਤਨ ਕਰ ਡਿਗ ਰਹੇ, ਭਾਵ ਸਨਿੰਮ੍ਰ ਹੋ ਰਹੇ ॥
Prof. Sahib Singhਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ।

ਪਦ ਅਰਥ ਕੋ = ਕੋਈ ਮਨੁੱਖ। ਭਲ = ਭਲਾ। ਲੋੜੈ = ਚਾਹੁੰਦਾ ਹੈ। ਢਹਿ = ਢਹਿ ਕੇ।

SikhNet (Spanish)Si alguien busca una bondad para sí mismo, debería postrarse con toda humildad ante el Guru.

ਨਾਨਕ. ਦਇਆ ਦਇਆ ਕਰਿ ਠਾਕੁਰ; ਮੈ. ਸਤਿਗੁਰ ਭਸਮ ਲਗਾਵੈਗੋ ॥੮॥੩॥

naanak. deaa deaa kar tthaakur; mai. satigur bhasam lagaavaigo |8|3|

Sant Singh KhalsaNanak prays: please show kindness and compassion to me, O my Lord and Master, that I may apply the dust of the True Guru to my forehead. ||8||3||
Manmohan SinghSays Nanak, O Lord, show Thou mercy and compassion unto me, that I may anoint my forehead with the dust of the True Guru's feet.
Manmohan Singh (Punjabi)ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਯਾ ਸ੍ਵਰੂਪ ਠਾਕੁਰ! ਕ੍ਰਿਪਾ ਕਰ ਮੇਰੇ ਕੋ ਸਤਿਗੁਰੋਂ ਕੇ ਚਰਨੋਂ ਕੀ ਧੂਰੀ ਦੀਜੀਏ, ਜੋ ਅਪਣੇ ਸਰੀਰ ਕੋ ਲਗਾਏ ਕਰ ਪਵਿਤ੍ਰ ਕਰੂੰ॥੮॥੩॥
Prof. Sahib Singhਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥

ਪਦ ਅਰਥ ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ ॥੮॥੩॥

SikhNet (Spanish)Reza Nanak, por favor muéstrame Tu Bondad y Compasión, oh mi Señor y Maestro, para que me pueda untar el Verdadero Polvo del Guru en mi frente. (8-3)

Open this shabad (19 lines, Angs 1309-1310) →

Shabad Guru Ramdas Ji Raag Kaanraa

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮਨੁ; ਹਰਿ ਰੰਗਿ ਰਾਤਾ ਗਾਵੈਗੋ ॥

man; har rang raataa gaavaigo |

Sant Singh KhalsaO mind, be attuned to His Love, and sing.
Manmohan SinghImbued with God's love, my soul sings His praise.
Manmohan Singh (Punjabi)ਹਰੀ ਦੀ ਪ੍ਰੀਤ ਨਾਲ ਰੰਗੀ ਹੋਈ, ਮੇਰੀ ਜਿੰਦੜੀ ਉਸ ਦਾ ਜੱਸ ਗਾਉਂਦੀ ਹੈ।
Fareedkot Teekaਹੇ ਮੇਰੇ ਮਨ! ਜੇਕਰ ਤੂੰ ਹਰੀ ਕੇ ਪ੍ਰੇਮ ਮੇਂ ਰਾਤਾ ਹੂਆ ਤਿਸ ਕੇ ਗੁਣੋਂ ਕੋ ਗਾਇਨ ਕਰੇਂਗਾ॥
Prof. Sahib Singh(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੱਤਾ, ਰੰਗਿਆ ਹੋਇਆ। ਗਾਵੈਗੋ = ਗਾਵੈ, ਗਾਂਦਾ ਰਹਿੰਦਾ ਹੈ।

SikhNet (Spanish)Oh mente, entónate en Su Amor y canta,

ਭੈ ਭੈ ਤ੍ਰਾਸ. ਭਏ ਹੈ ਨਿਰਮਲ; ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥

bhai bhai traas. bhe hai niramal; guramat laag lagaavaigo |1| rahaau |

Sant Singh KhalsaThe Fear of God makes me fearless and immaculate; I am dyed in the color of the Guru's Teachings. ||1||Pause||
Manmohan SinghThrough the Lord's fear and adopting the mordant of the Guru's instruction, I am rid of other fears and dreads and am rendered immaculate. Pause.
Manmohan Singh (Punjabi)ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।
Fareedkot Teekaਤੋ ਜਿਨ ਪੁਰਸੋਂ ਕੇ ਤ੍ਰਾਸ, ਜਮਾਦਿਕੋਂ ਕੇ ਭੈਦਾਯਕ ਭ੍ਯ ਔਰ ਜਨਮਾਦਿ ਤ੍ਰਾਸ ਨਿਬ੍ਰਿਤਿ ਹੂਏ ਪੁਨਹ ਮਨ ਮਿਰਮਲ ਹੂਆ ਹੈ, ਤਿਨ ਕੀ ਗੁਰਮਤਿ ਲੈ ਕਰ ਤੇਰੇ ਕੋ (ਲਾਗਿ) ਪਾਹੁ ਲਗ ਜਾਵੇਗਾ, ਭਾਵ ਸਤਸੰਗ ਕਾ ਮਿਲਾਪੁ ਰੂਪ ਪਾਹੁ ਚੜ ਜਾਵੈਗਾ॥੧॥ ਰਹਾਉ ॥
Prof. Sahib Singh(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚ ਰਿੰਨ੍ਹੀਦਾ ਹੈ)। ਲਗਾਵੈਗੋ = ਲਾਂਦਾ ਹੈ, ਲਗਾਵੈ ॥੧॥ ਰਹਾਉ ॥

SikhNet (Spanish)el Temor Reverencial de Dios hace desaparecer mis miedos y me hace inmaculado. Yo me tiño del Color de las Enseñanzas del Guru. (1-Pausa)

ਹਰਿ ਰੰਗਿ ਰਾਤਾ ਸਦ ਬੈਰਾਗੀ; ਹਰਿ ਨਿਕਟਿ ਤਿਨਾ ਘਰਿ ਆਵੈਗੋ ॥

har rang raataa sad bairaagee; har nikatt tinaa ghar aavaigo |

Sant Singh KhalsaThose who are attuned to the Lord's Love remain balanced and detached forever; they live near the Lord, who comes into their house.
Manmohan SinghHe, who is imbued with the Lord's love, remains ever detached and abides near God; Yea, the Lord comes into his home.
Manmohan Singh (Punjabi)ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਰਹਿੰਦਾ ਅਤੇ ਰੱਬ ਦੇ ਨੇੜੇ ਵਸਦਾ ਹੈ। ਪ੍ਰਭੂ ਉਸ ਦੇ ਧਾਮ ਅੰਦਰ ਆ ਜਾਂਦਾ ਹੈ।
Fareedkot Teekaਜੋ ਹਰੀ ਕੇ ਪ੍ਰੇਮ ਮੇਂ ਰਤਾ ਹੈ, ਸੋ ਸਦੀਵ ਬੈਰਾਗੀ ਰਹਿਤਾ ਹੈ। ਯਦਪਿ ਹਰੀ ਸਭ ਕੇ ਨਿਕਟ ਹੈ ਤਦਪਿ ਤਿਨ ਬੈਰਾਗੀਓਂ ਕੋ ਰਿਦੇ ਘਰ ਮੇਂ ਪ੍ਰਾਪਤਿ ਹੋ ਜਾਵੈਗਾ॥
Prof. Sahib Singhਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ।

ਪਦ ਅਰਥ ਸਦ = ਸਦਾ। ਬੈਰਾਗੀ = ਵਿਰਕਤ, ਮਾਇਆ ਦੇ ਮੋਹ ਤੋਂ ਉਪਰਾਮ। ਨਿਕਟਿ = ਨੇੜੇ। ਘਰਿ = (ਹਿਰਦੇ-) ਘਰ ਵਿਚ।

SikhNet (Spanish)Quienes viven entonados en el Amor del Señor, permanecen balanceados y desapegados para siempre. Viven cerca del Señor quienes llegan a sus hogares.

ਤਿਨ ਕੀ ਪੰਕ ਮਿਲੈ. ਤਾਂ ਜੀਵਾ; ਕਰਿ ਕਿਰਪਾ ਆਪਿ ਦਿਵਾਵੈਗੋ ॥੧॥

tin kee pank milai. taan jeevaa; kar kirapaa aap divaavaigo |1|

Sant Singh KhalsaIf I am blessed with the dust of their feet, then I live. Granting His Grace, He Himself bestows it. ||1||
Manmohan SinghIf I am blessed with the dust of their feet, then alone can I live, Showering His benediction, the Lord, of Himself blesses me with it.
Manmohan Singh (Punjabi)ਜੇਕਰ ਮੈਨੂੰ ਉਨ੍ਹਾਂ ਦੇ ਪੈਰਾ ਦੀ ਖਾਕ ਪ੍ਰਾਪਤ ਹੋ ਜਾਵੇ, ਕੇਵਲ ਤਦ ਹੀ ਮੈਂ ਜੀਊ ਸਕਦਾ ਹਾਂ। ਆਪਣੀ ਰਹਿਮਤ ਧਾਰ ਪ੍ਰਭੂ ਖੁਦ ਹੀ ਇਸ ਦੀ ਦਾਤ ਦਿੰਦਾ ਹੈ।
Fareedkot Teekaਤਿਨ ਕੀ ਚਰਨ ਧੂੜੀ ਮਿਲੇ ਤਾਂ ਜੀਵਣਾ ਹੋਤਾ ਹੈ, ਸੋ ਕ੍ਰਿਪਾ ਕਰ ਕੇ ਹਰੀ ਆਪ ਹੀ ਤੇਰੇ ਕੋ ਦਿਵਾਇ ਦੇਵੇਗਾ॥੧॥
Prof. Sahib Singhਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥

ਪਦ ਅਰਥ ਪੰਕ = ਚਰਨ-ਧੂੜ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਕਰਿ = ਕਰ ਕੇ ॥੧॥

SikhNet (Spanish)Si soy bendecido con el Polvo de Sus Pies, entonces vivo, y es por Su Gracia que Él Mismo Lo otorga. (1)

ਦੁਬਿਧਾ ਲੋਭਿ ਲਗੇ ਹੈ ਪ੍ਰਾਣੀ; ਮਨਿ ਕੋਰੈ. ਰੰਗੁ, ਨ ਆਵੈਗੋ ॥

dubidhaa lobh lage hai praanee; man korai. rang, na aavaigo |

Sant Singh KhalsaMortal beings are attached to greed and duality. Their minds are unripe and unfit, and will not accept the Dye of His Love.
Manmohan SinghThe mortals are attached to duality and avarice, Their uncultured mind takes not the Lord's colour.
Manmohan Singh (Punjabi)ਫਾਨੀ ਬੰਦੇ ਦਵੈਤ-ਭਾਵ ਅਤੇ ਲਾਲਚ ਨਾਲ ਚਿੜੇ ਹੋਏ ਹਨ। ਉਨ੍ਹਾਂ ਦੇ ਪਾਹ-ਰਹਿਤ ਮਨੂਏ ਨੂੰ ਪ੍ਰਭੂ ਦੀ ਰੰਗਤ ਨਹੀਂ ਚੜ੍ਹਦੀ।
Fareedkot Teekaਦੁਬਿਧਾ ਕਰ ਪ੍ਰਾਣੀ ਲੋਭ ਮੇਂ ਲਗ ਰਹੇ ਹੈਂ, ਇਸ ਵਾਸਤੇ ਤਿਨ ਕੇ ਮਨ ਕੋਰੇ ਕੋ ਪਰਮੇਸ੍ਵਰ ਕਾ ਰੰਗੁ ਨਹੀਂ ਆਵੇਗਾ॥
Prof. Sahib Singhਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ।

ਪਦ ਅਰਥ ਦੁਬਿਧਾ = ਮੇਰ-ਤੇਰ। ਲੋਭਿ = ਲੋਭ ਵਿਚ। ਮਨਿ ਕੋਰੈ = ਕੋਰੇ ਮਨ ਉੱਤੇ। ਰੰਗਿ = ਪ੍ਰੇਮ-ਰੰਗ।

SikhNet (Spanish)Los mortales están apegados a la avaricia y a la dualidad. Sus mentes inmaduras y fuera de tono no aceptan el Tinte de Su Amor;

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ; ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥

fir ulattio janam hovai gur bachanee; gur purakh milai rang laavaigo |2|

Sant Singh KhalsaBut their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||
Manmohan SinghBy the Guru's instruction, man's way of life is changed and meeting with the Omnipotent Guru, he is imbued with the Lord's love.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਦੀ ਜੀਵਨ ਰਹੁ-ਰੀਤੀ ਤਬਦੀਲ ਹੋ ਜਾਂਦੀ ਹੈ ਅਤੇ ਸਰਬ-ਸ਼ਕਤੀਵਾਨ ਗੁਰਾਂ ਨਾਲ ਪਮਲ, ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
Fareedkot Teekaਗੁਰ ਉਪਦੇਸ ਕਰ ਫਿਰ ਜਨਮੁ ਉਲਟ ਜਾਵੈ ਹੈ। ਜਬ ਗੁਰੂ ਪੁਰਖੁ ਮਿਲੇਗਾ ਤਬ ਤੇਰਾ ਹਰੀ ਮੇਂ ਪ੍ਰੇਮੁ ਲਗਾ ਦੇਵੈਗਾ॥੨॥
Prof. Sahib Singhਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥

ਪਦ ਅਰਥ ਫਿਰਿ = ਮੁੜ। ਉਲਟਿਓ = (ਜਦੋਂ ਲੋੜ ਆਦਿਕ ਵਲੋਂ ਮਨ) ਪਰਤਦਾ ਹੈ। ਜਨਮੁ = ਨਵਾਂ ਜਨਮ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ। ਲਾਵੈਗੋ = ਲਾਵੈ, ਲਾਂਦਾ ਹੈ, ਚਾੜ੍ਹਦਾ ਹੈ ॥੨॥

SikhNet (Spanish)pero sus vidas pueden ser transformadas a través de la Palabra de las Enseñanzas del Guru. Encontrando al Guru, al Ser Primordial, son teñidos en el Color de Su Amor. (2)

ਇੰਦ੍ਰੀ ਦਸੇ ਦਸੇ ਫੁਨਿ ਧਾਵਤ; ਤ੍ਰੈ ਗੁਣੀਆ ਖਿਨੁ. ਨ ਟਿਕਾਵੈਗੋ ॥

eindree dase dase fun dhaavat; trai guneea khin. na ttikaavaigo |

Sant Singh KhalsaThere are ten organs of sense and action; the ten wander unrestrained. Under the influence of the three dispositions, they are not stable, even for an instant.
Manmohan SinghThere are ten organs and all the ten continue qualities, too, remains not stable even for a moment.
Manmohan Singh (Punjabi)ਦਸ ਅੰਗ ਹਨ ਅਤੇ ਦਸੇ ਹੀ ਭਟਕਦੇ ਰਹਿੰਦੇ ਹਨ ਅਤੇ ਤਿੰਨਾਂ ਲੱਛਣਾ ਵਾਲਾ ਮਨ ਇਕ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।
Fareedkot Teekaਦਸੋਂ ਇੰਦ੍ਰੀ ਤਿਨੋਂ ਗੁਣੋ ਵਾਲੀਆਂ ਦਸ ਹੀ ਦਿਸਾ ਕੌ ਧਾਵਤੀ ਹੈਂ ਖਿਨ ਮਾਤ੍ਰ ਠਹਰਤੀਆਂ ਨਹੀਂ ਹੈਂ; ਵਾ ਤ੍ਰਿਗੁਣੀ ਮਾਇਆ ਲੰਪਟ ਪੁਰਸ ਕਾ ਮਨੁ ਖਿਨ ਮਾਤਰ ਭੀ ਨਹੀਂ ਟਿਕੇਗਾ॥☬ਜੇ ਕਹੇਂ ਇੰਦ੍ਰੀਆਂ ਅਰ ਮਨ ਕੈਸੇ ਬਸ ਹੋਵੈ? ਸੋ ਕਹਤੇ ਹੈਂ:
Prof. Sahib Singhਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ।

ਪਦ ਅਰਥ ਫੁਨਿ = ਮੁੜ, ਮੁੜ ਮੁੜ। ਧਾਵਤ = ਭਟਕਦੀਆਂ ਹਨ। ਤ੍ਰੈਗੁਣੀਆ = ਤਿੰਨਾਂ ਗੁਣਾਂ ਵਿਚ ਫਸਿਆ ਹੋਇਆ ਮਨ।

SikhNet (Spanish)Hay diez órganos de los sentidos y para la acción, que vagan sin control ni restricciones, y con la influencia de las tres disposiciones, las Gunas, no encuentran estabilidad ni siquiera por un instante.

ਸਤਿਗੁਰ ਪਰਚੈ. ਵਸਗਤਿ ਆਵੈ; ਮੋਖ ਮੁਕਤਿ ਸੋ ਪਾਵੈਗੋ ॥੩॥

satigur parachai. vasagat aavai; mokh mukat so paavaigo |3|

Sant Singh KhalsaComing in contact with the True Guru, they are brought under control; then, salvation and liberation are attained. ||3||
Manmohan SinghPleasing the True Guru man overpowers them and he them, attains deliverance and emancipation.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬੰਦਾ ਉਨ੍ਹਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਤਦ ਉਹ ਕਲਿਆਣ ਤੇ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸਤਿਗੁਰੂ ਕੈ (ਪਰਚੈ) ਉਪਦੇਸ ਕਰ ਤਿਨ ਕੀ ਗਤੀ ਵਸ ਆ ਜਾਤੀ ਹੈ ਅਰ ਸੋਈ ਇੰਦ੍ਰੀ ਬਸ ਕਰਨਹਾਰਾ ਪੁਰਸ ਕੇਵਲ ਮੁਕਤੀ ਪਾਵੈਗਾ॥੩॥
Prof. Sahib Singhਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਪਰਚੈ = ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਵਸਗਤਿ = ਵੱਸ ਵਿਚ। ਮੋਖ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੋ = ਉਹ ਮਨੁੱਖ ॥੩॥

SikhNet (Spanish)Poniéndose en contacto con el Guru Verdadero podrán ser controlados y así obtendrán la Salvación y la Liberación. (3)

ਓਅੰਕਾਰਿ ਏਕੋ ਰਵਿ ਰਹਿਆ; ਸਭੁ ਏਕਸ ਮਾਹਿ ਸਮਾਵੈਗੋ ॥

oankaar eko rav rahiaa; sabh ekas maeh samaavaigo |

Sant Singh KhalsaThe One and Only Creator of the Universe is All-pervading everywhere. All shall once again merge into the One.
Manmohan SinghThe One Lord alone is pervading all over and everything shall merge in the One Lord ultimately.
Manmohan Singh (Punjabi)ਕੇਵਲ ਇਕ ਸੁਆਮੀ ਹੀ ਸਾਰੀ ਥਾਈ ਵਿਆਪਕ ਹੋ ਰਿਹਾ ਹੈ ਅਤੇ ਹਰ ਸ਼ੈ ਅੰਤ ਨੂੰ ਇਕ ਸੁਆਮੀ ਵਿੱਚ ਹੀ ਲੀਨ ਹੋ ਜਾਉਗੀ।
Fareedkot Teekaਓਅੰਕਾਰ ਰੂਪ ਏਕ ਵਾਹਿਗੁਰੂ ਬ੍ਯਾਪਕ ਹੋ ਰਹਾ ਹੈ, ਸਭੀ ਜਗਤ ਅੰਤ ਕੋ ਤਿਸ ਏਕ ਕੇ ਬੀਚ ਸਮਾਇ ਜਾਵੈਗਾ॥
Prof. Sahib Singhਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ।

ਪਦ ਅਰਥ ਓਅੰਕਾਰਿ = ਓਅੰਕਾਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਸਭੁ = ਸਾਰਾ ਜਗਤ। ਏਕਸ ਮਾਹਿ = ਇੱਕ (ਪ੍ਰਭੂ) ਵਿਚ ਹੀ।

SikhNet (Spanish)El Único Creador del Universo prevalece por todas parte, y todo se inmergirá de nuevo en Él.

ਏਕੋ ਰੂਪੁ. ਏਕੋ ਬਹੁ ਰੰਗੀ; ਸਭੁ ਏਕਤੁ ਬਚਨਿ ਚਲਾਵੈਗੋ ॥੪॥

eko roop. eko bahu rangee; sabh ekat bachan chalaavaigo |4|

Sant Singh KhalsaHis One Form has one, and many colors; He leads all according to His One Word. ||4||
Manmohan SinghThe Lord of one from, has become manifest in many forms, and He drives all in His own command.
Manmohan Singh (Punjabi)ਇਕ ਸਰੂਪ ਵਾਲਾ ਸੁਆਮੀ ਅਨੇਕਾਂ ਸਰੂਪਾ ਵਿੱਚ ਪ੍ਰਗਟ ਹੋਇਆ ਹੋਇਆ ਹੈ ਅਤੇ ਸਾਰਿਆਂ ਨੂੰ ਉਹ ਆਪਣੇ ਇਕ ਹੁਕਮ ਅੰਦਰ ਚਲਾਉਂਦਾ ਹੈ।
Fareedkot Teekaਵਾਹਿਗੁਰੂ ਏਕ ਹੀ ਏਕ ਹੈ ਔਰ ਬਹੁਤ ਰੰਗੋਂ ਵਾਲਾ ਹੋ ਰਹਾ ਹੈ, ਸਭੀ ਏਕ ਤਿਸ ਕੇ ਬਚਨ ਅਰਥਾਤ ਹੁਕਮ ਮੇਂ ਚਲਤੇ ਹੈਂ॥੪॥
Prof. Sahib Singhਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥

ਪਦ ਅਰਥ ਏਕਸੁ ਬਚਨਿ = ਇਕ (ਆਪਣੇ ਹੀ) ਹੁਕਮ ਵਿਚ। ਬਚਨਿ = ਹੁਕਮ ਵਿਚ ॥੪॥

SikhNet (Spanish)Su Forma tiene uno y muchos colores y guía a todos de acuerdo a Su Palabra. (4)

ਗੁਰਮੁਖਿ ਏਕੋ ਏਕੁ ਪਛਾਤਾ; ਗੁਰਮੁਖਿ ਹੋਇ ਲਖਾਵੈਗੋ ॥

guramukh eko ek pachhaataa; guramukh hoe lakhaavaigo |

Sant Singh KhalsaThe Gurmukh realizes the One and Only Lord; He is revealed to the Gurmukh.
Manmohan SinghThe Guru-ward realises but One God and by the Guru's grace, he realises of One alone.
Manmohan Singh (Punjabi)ਗੁਰੂ-ਅਨੁਸਾਰੀ ਕੇਵਲ ਇਕ ਵਾਹਿਗੁਰੂ ਨੂੰ ਹੀ ਅਨੁਭਵ ਕਰਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ, ਉਹ ਕੇਵਲ ਇਕ ਨੂੰ ਹੀ ਜਾਣਦਾ ਹੈ?
Fareedkot Teekaਗੁਰਮੁਖੋਂ ਨੇ ਏਕ ਹੀ ਏਕ ਪਰਮੇਸਰ ਕੋ ਪਛਾਤਾ ਹੈ, ਤਾਂ ਤੇ ਜੋ ਗੁਰਮੁਖ ਹੋ ਕਰ ਗੁਰਾਂ ਕੋ ਮਿਲੇਗਾ ਗੁਰੂ ਤਿਸ ਕੋ ਲਖਾਵੈਗਾ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲਖਾਵੈਗੋ = ਲਖਾਵੈ, ਲਖੈ, ਸਮਝ ਲੈਂਦਾ ਹੈ।

SikhNet (Spanish)El Gurmukj toma Conciencia del Único Señor cuando Él se le revela.

ਗੁਰਮੁਖਿ ਜਾਇ ਮਿਲੈ ਨਿਜ ਮਹਲੀ; ਅਨਹਦ ਸਬਦੁ ਬਜਾਵੈਗੋ ॥੫॥

guramukh jaae milai nij mahalee; anahad sabad bajaavaigo |5|

Sant Singh KhalsaThe Gurmukh goes and meets the Lord in His Mansion deep within; the Unstruck Word of the Shabad vibrates there. ||5||
Manmohan SinghThe pious person goes and meets the Lord in His mansion and then, for him, rings the celestial strain.
Manmohan Singh (Punjabi)ਪਵਿੱਤਰ ਪੁਰਸ਼ ਉਸ ਦੇ ਮੰਦਰ ਵਿੱਚ ਜਾ ਕੇ ਸੁਆਮੀ ਨੂੰ ਮਿਲ ਪੈਦਾ ਹੈ ਅਤੇ ਫਿਰ ਉਸ ਦੇ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਜੋ ਇਕ ਰਸ ਗੁਰ ਉਪਦੇਸ਼ ਕੋ ਉਚਾਰਤੇ ਹੈਂ, ਸੋ ਗੁਰਮੁਖ ਨਿਜ ਸਰੂਪ ਮੇਂ ਜਾ ਪ੍ਰਾਪਤ ਹੂਏ ਹੈਂ॥੫॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥

ਪਦ ਅਰਥ ਜਾਇ = ਜਾ ਜਾ ਕੇ। ਨਿਜ ਮਹਲੀ = ਨਿਜ ਮਹਲਿ, ਆਪਣੇ (ਅਸਲ) ਟਿਕਾਣੇ ਵਿਚ। ਅਨਹਦ = (ਅਨ-ਆਹਤ। ਬਿਨਾ ਵਜਾਏ ਵੱਜ ਰਿਹਾ) ਇਕ-ਰਸ। ਸਬਦੁ ਬਜਾਵੈਗੋ = ਸ਼ਬਦ ਦਾ ਪ੍ਰਬਲ ਪ੍ਰਭਾਵ (ਆਪਣੇ ਅੰਦਰ) ਟਿਕਾਈ ਰੱਖਦਾ ਹੈ ॥੫॥

SikhNet (Spanish)El Gurmukj va y encuentra al Señor en lo profundo de Su Mansión. La Palabra Inefable del Shabd vibra ahí. (5)

ਜੀਅ ਜੰਤ ਸਭ ਸਿਸਟਿ ਉਪਾਈ; ਗੁਰਮੁਖਿ ਸੋਭਾ ਪਾਵੈਗੋ ॥

jeea jant sabh sisatt upaaee; guramukh sobhaa paavaigo |

Sant Singh KhalsaGod created all the beings and creatures of the universe; He blesses the Gurmukh with glory.
Manmohan SinghThe Lord has created all the creatures and the world, but it is only through the Guru, that one is blessed with glory.
Manmohan Singh (Punjabi)ਸੁਆਮੀ ਨੇ ਸਮੂਹ ਜੀਵ ਜੰਤੂ ਅਤੇ ਸੰਸਾਰ ਰਚਿਆ ਹੈ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਛੋਟੇ ਬਡੇ ਜੀਵੋਂ ਕੀ ਜੋ ਸ੍ਰਿਸ਼ਟੀ ਉਤਪਤ ਕਰੀ ਹੂਈ ਹੈ, ਤਿਸ ਮੇਂ ਜੋ ਗੁਰਮੁਖ ਹੋਵੈਗਾ ਸੋਈ ਸੋਭਾ ਪਾਵੈਗਾ॥
Prof. Sahib Singh(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ।

ਪਦ ਅਰਥ ਸਭ ਸਿਸਿਟ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Dios creo a todos los seres y criaturas y al universo entero. Él bendice al Gurmukj con Gloria.

ਬਿਨੁ ਗੁਰ ਭੇਟੇ. ਕੋ ਮਹਲੁ, ਨ ਪਾਵੈ; ਆਇ ਜਾਇ ਦੁਖੁ ਪਾਵੈਗੋ ॥੬॥

bin gur bhette. ko mehal, na paavai; aae jaae dukh paavaigo |6|

Sant Singh KhalsaWithout meeting the Guru, no one obtains the Mansion of His Presence. They suffer the agony of coming and going in reincarnation. ||6||
Manmohan SinghWithout meeting with the Guru, one attains not the Lord's presence and suffers pain in coming and going.
Manmohan Singh (Punjabi)ਗੁਰਾ ਨਾਲ ਮਿਲਣ ਦੇ ਬਗੈਰ, ਇਨਸਾਨ ਨੂੰ ਪ੍ਰਭੂ ਦੀ ਹਜੂਰੀ ਪ੍ਰਾਪਤ ਨਹੀਂ ਹੁੰਦੀ ਅਤੇ ਆਉਣ ਤੇ ਜਾਣ ਅੰਦਰ ਉਹ ਤਕਲੀਫ ਉਠਾਉਂਦਾ ਰਹਿੰਦਾ ਹੈ।
Fareedkot Teekaਗੁਰੂ ਭੇਟੇ ਬਿਨਾਂ ਸ੍ਵਰੂਪ ਕੀ ਪ੍ਰਾਪਤੀ ਨਹੀਂ ਹੋਤੀ। ਜੀਵ ਜਨਮਤਾ ਮਰਤਾ ਇਸੀ ਤਰਾਂ ਦੁਖ ਕੋ ਪਾਵੈਗਾ॥੬॥☬ਐਸੇ ਬੇਨਤੀ ਕਰੇ:
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥

ਪਦ ਅਰਥ ਬਿਨ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਕੋ = ਕੋਈ ਮਨੁੱਖ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਆਇ ਜਾਇ = ਆ ਕੇ ਜਾ ਕੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ॥੬॥

SikhNet (Spanish)Sin conocer al Guru, nadie llega hasta la Mansión de Su Presencia y uno continúa sufriendo la agonía de ir y venir en las reencarnaciones. (6)

ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ; ਕਰਿ ਕਿਰਪਾ ਗੁਰੂ ਮਿਲਾਵੈਗੋ ॥

anek janam vichhurre mere preetam; kar kirapaa guroo milaavaigo |

Sant Singh KhalsaFor countless lifetimes, I have been separated from my Beloved; in His Mercy, the Guru has united me with Him.
Manmohan SinghSince many births, I am separated from my Beloved Lord. Showing mercy, the Guru shall unite me with Him.
Manmohan Singh (Punjabi)ਅਣਗਿਣਤ ਜਨਮਾਂ ਤੋਂ ਮੈਂ ਆਪਣੇ ਪਿਆਰੇ ਨਾਲੋ ਵਿਛੜਿਆ ਹੋਇਆ ਹਾਂ। ਮਿਹਰ ਧਾਰ ਕੇ ਗੁਰੂ ਜੀ ਮੈਨੂੰ ਉਸ ਨਾਲ ਮਿਲਾ ਦੇਣਗੇ।
Fareedkot Teekaਮੇਰੇ ਪ੍ਰੀਤਮ ਵਾਹਿਗੁਰੂ ਹਮ ਜੀਵ ਤੇਰੇ ਸੇ ਅਨੇਕ ਜਨਮੋਂ ਕੇ ਵਿਛੜੇ ਹੂਏ ਹੈਂ। ਜਿਨੋਂ ਪਰ ਤੂੰ ਕਿਰਪਾ ਕਰਤਾ ਹੈਂ ਤਿਨ ਕੋ ਗੁਰੂ ਮਿਲਾਇ ਦੇਤਾ ਹੈਂ॥
Prof. Sahib Singhਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ।

ਪਦ ਅਰਥ ਮੇਰੇ ਪ੍ਰੀਤਮ = ਹੇ ਮੇਰੇ ਪ੍ਰੀਤਮ ਪ੍ਰਭੂ! ਕਰਿ = ਕਰ ਕੇ।

SikhNet (Spanish)He permanecido separado de mi Bienamado un incontable número de vidas, pero gracias a Su Misericordia, el Guru me unió a Su Ser.

ਸਤਿਗੁਰ ਮਿਲਤ ਮਹਾ ਸੁਖੁ ਪਾਇਆ; ਮਤਿ ਮਲੀਨ ਬਿਗਸਾਵੈਗੋ ॥੭॥

satigur milat mahaa sukh paaeaa; mat maleen bigasaavaigo |7|

Sant Singh KhalsaMeeting the True Guru, I have found absolute peace, and my polluted intellect blossoms forth. ||7||
Manmohan SinghMeeting with the True Guru, I have obtained supreme bliss and my soiled mind has blossomed.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਪਲੀਤ ਮਨੂਆ ਪ੍ਰਫੁਲਤ ਹੋ ਗਿਆ ਹੈ।
Fareedkot Teekaਸਤਗੁਰੋਂ ਕੋ ਮਿਲ ਕਰ ਤਿਨੋਂ ਨੇ ਅਤੀ ਸੁਖ ਪਾਇਆ ਹੈ, ਤਿਨ ਕੀ ਮਤ ਮਲੀਨ ਕੋ ਬਿਗਸਾ ਦੇਤਾ ਹੈ॥੭॥
Prof. Sahib Singhਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥

ਪਦ ਅਰਥ ਸਤਿਗੁਰ ਮਿਲਤ = ਗੁਰੂ ਦੇ ਮਿਲਦਿਆਂ। ਮਲੀਨ = ਵਿਕਾਰਾਂ ਨਾਲ ਮੈਲੀ ਹੋ ਚੁਕੀ। ਬਿਗਸਾਵੈਗੋ = ਖਿੜਾ ਦੇਂਦਾ ਹੈ ॥੭॥

SikhNet (Spanish)Conociendo al Verdadero Guru encontré la Paz Absoluta y mi intelecto contaminado logró florecer. (7)

ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ; ਮੈ ਸਰਧਾ ਨਾਮਿ ਲਗਾਵੈਗੋ ॥

har har kripaa karahu jagajeevan; mai saradhaa naam lagaavaigo |

Sant Singh KhalsaO Lord, Har, Har, please grant Your Grace; O Life of the World, instill faith in the Naam within me.
Manmohan SinghO Lord, Master, the life of the world, show Thou mercy unto me and instill faith in me in Thy Name.
Manmohan Singh (Punjabi)ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।
Fareedkot Teekaਤਾਂ ਤੇ ਹੇ ਜਗਜੀਵਨ ਹਰੀ! ਜਉ ਆਪ ਮੇਰੇ ਪੁਰ ਹਰ ਪ੍ਰਕਾਰ ਕਿਰਪਾ ਕਰੋ, ਹੇ ਨਾਮੀ! ਤਉ ਮੇਰੀ ਸਰਧਾ ਮੇਂ ਮੇਰਾ ਮਨ ਲਗ ਜਾਵੈਗਾ॥
Prof. Sahib Singhਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।

ਪਦ ਅਰਥ ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ।

SikhNet (Spanish)Oh Señor, Jar, Jar, dame tu Gracia, oh, Vida del Mundo, instala la Fe del Naam en mi interior.

ਨਾਨਕ ਗੁਰੂ. ਗੁਰੂ ਹੈ ਸਤਿਗੁਰੁ; ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥

naanak guroo. guroo hai satigur; mai satigur saran milaavaigo |8|4|

Sant Singh KhalsaNanak is the Guru, the Guru, the True Guru; I am immersed in the Sanctuary of the True Guru. ||8||4||
Manmohan SinghO Nanak, the Great God is the True Guru and in the refuge of the True Guru, I shall ever abide.
Manmohan Singh (Punjabi)ਹੇ ਨਾਨਕ! ਵਿਸ਼ਾਲ ਵਾਹਿਗੁਰੂ ਦੀ ਸੱਚਾ ਗੁਰੂ ਹੈ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਅੰਦਰ ਹੀ ਮੈਂ ਹਮੇਸ਼ਾਂ ਵਸਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਗੁਰੂ) ਵੱਡਾ ਤੂੰ ਹੈਂ, ਸੋ ਸਤਿਗੁਰੂ ਰੂਪ ਹੈਂ ਔਰ ਸਤਿਗੁਰੂ ਤੇਰਾ ਰੂਪ ਹੈ। ਤਾਂ ਤੇ ਹੇ ਵਾਹਿਗੁਰੂ! ਸਤਿਗੁਰੂ ਮੇਰੇ ਕੋ ਤੇਰੀ ਸ਼ਰਣ ਦੇ ਕਰ ਤੇਰੇ ਮੇਂ ਮਿਲਾਇ ਦੇਵੈਂਗੇ॥੮॥੪॥
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥

ਪਦ ਅਰਥ ਮੈ = ਮੈਨੂੰ। ਸਰਨਿ = ਪ੍ਰਭੂ ਦੀ ਸਰਨ ਵਿਚ ॥੮॥੪॥

SikhNet (Spanish)Nanak es el Guru, el Guru, el Verdadero Guru; vivo inmerso en el Santuario del Verdadero Guru. (8-4)

Open this shabad →

Shabad Guru Ramdas Ji Raag Kaanraa continues on Ang 1311

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੋਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮਨ. ਗੁਰਮਤਿ ਚਾਲ ਚਲਾਵੈਗੋ ॥

man. guramat chaal chalaavaigo |

Sant Singh KhalsaO mind, walk on the Path of the Guru's Teachings.
Manmohan SinghO my soul, walk thou on the path, which is in accordance with the instruction of the Guru.
Manmohan Singh (Punjabi)ਹੇ ਬੰਦੇ! ਤੂੰ ਉਸ ਮਾਰਗ ਤੁਰ ਜੋ ਗੁਰਾਂ ਦੇ ਉਪਦੇਸ਼ ਦੇ ਅਨੁਸਾਰ ਹੈ।
Fareedkot Teekaਹੇ ਮਨ! ਗੁਰ ਸਿਖਿਆ ਕਰ ਸ਼ੁਭ ਚਾਲ ਮੇਂ ਚਲੇਗਾ, ਭਾਵ ਤੇਰੀ ਰਹਿਣੀ ਊਤਮ ਹੋ ਜਾਵੇਗੀ॥
Prof. Sahib Singhਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ।

ਪਦ ਅਰਥ ਮਨ = ਹੇ ਮਨ! ਗੁਰਮਤਿ = ਗੁਰੂ ਦੀ ਸਿੱਖਿਆ (ਹੀ)। ਚਾਲ = (ਸਹੀ ਜੀਵਨ ਦੀ) ਚਾਲ।

SikhNet (Spanish)Oh mente, camina en el Sendero de la Enseñanza del Guru.

ਜਿਉ ਮੈਗਲੁ ਮਸਤੁ. ਦੀਜੈ ਤਲਿ ਕੁੰਡੇ; ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥

jiau maigal masat. deejai tal kundde; gur ankas sabad drirraavaigo |1| rahaau |

Sant Singh KhalsaJust as the wild elephant is subdued by the prod, the mind is disciplined by the Word of the Guru's Shabad. ||1||Pause||
Manmohan SinghAs the wild elephant, subjected to an iron-goad, is subdued, so is the mind disciplined with the goad of the Guru's teaching. Pause.
Manmohan Singh (Punjabi)ਜਿਸ ਤਰ੍ਹਾਂ ਮਤਵਾਲਾ ਹਾਥੀ ਲੋਹੇ ਦੇ ਕੁੰਡੇ ਹੇਠਾ ਹੋਇਆ ਕਾਬੂ ਆ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾਂ ਦੇ ਉਪਦੇਸ਼ ਦੇ ਕੁੰਡੇ ਨਾਲ ਮਨ ਨਿਯਮ ਅਨੁਸਾਰ ਕਰ ਲਿਆ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਤਰਾਂ ਮਤੇ ਹੂਏ (ਮੈਗਲੁ) ਹਸਤੀ ਕੋ ਕੁੰਡੇ ਕੇ ਤਲੇ ਦੇਈਤਾ ਹੈ ਅਰ ਵਹੁ ਵਸ ਹੋ ਜਾਤਾ ਹੈ, ਤੈਸੇ ਹੀ ਜੋ ਗੁਰ ਅੰਕਸ ਰੂਪ (ਸਬਦੁ) ਉਪਦੇਸ਼ ਦੇਵੇਂਗੇ ਤੌ ਮਨ ਰੂਪ ਹਸਤੀ ਜੀਵ ਕੇ ਵਸ ਮੇਂ ਆ ਜਾਵੈਗਾ॥੧॥ ਰਹਾਉ ॥
Prof. Sahib Singhਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ)। ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਮੈਗਲੁ = ਹਾਥੀ। ਦੀਜੈ = ਰੱਖਿਆ ਜਾਂਦਾ ਹੈ। ਤਲਿ ਕੁੰਡੇ = ਕੁੰਡੇ ਦੇ ਹੇਠ। ਅੰਕਸੁ = (ਹਾਥੀ ਨੂੰ ਚਲਾਣ ਵਾਸਤੇ ਵਰਤਣ ਵਾਲਾ) ਕੁੰਡਾ। ਦ੍ਰਿੜਾਵੈਗੋ = ਦ੍ਰਿੜਾਵੈ, ਹਿਰਦੇ ਵਿਚ ਪੱਕਾ ਕਰਦਾ ਹੈ ॥੧॥ ਰਹਾਉ ॥

SikhNet (Spanish)Así como el elefante salvaje es subyugado por el palo, la mente es disciplinada con la Palabra del Shabd del Guru. (1-Pausa)

ਚਲਤੌ ਚਲੈ ਚਲੈ, ਦਹ ਦਹ ਦਿਸਿ; ਗੁਰੁ ਰਾਖੈ. ਹਰਿ ਲਿਵ ਲਾਵੈਗੋ ॥

chalatau chalai chalai, deh deh dis; gur raakhai. har liv laavaigo |

Sant Singh KhalsaThe wandering mind wanders, roams and rambles in the ten directions; but the Guru holds it, and lovingly attunes it to the Lord.
Manmohan SinghThe mercurial mind roams and rambles in ten, yea ten directions, but, disciplined by the Guru, it is attuned to the Lord.
Manmohan Singh (Punjabi)ਚਲਾਇਮਾਨ ਮਨੂਆ ਦਸੀ, ਹਾਂ, ਦਸੀ ਪਾਸੀ ਭੌਦਾ ਅਤੇ ਭਟਕਦਾ ਹੈ ਪ੍ਰੰਤੂ ਗੁਰਾਂ ਦੀ ਰਖਿਆ ਦੁਆਰਾ ਇਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਚਰਿਤ੍ਰ ਰੂਪ ਸੰਸਾਰ ਵਿਖੇ ਮਨ (ਦਹ) ਦਗਧ ਹੋ ਕਰ ਚਲਾਇਵਾਨ ਹੂਆ ਹੂਆ ਦਸੋਂ ਦਿਸਾਂ ਕੋ ਚੱਲਦਾ ਹੈ। ਜਬ ਗੁਰੂ ਸਬਦ ਦੇ ਕਰ ਰਾਖੇ ਅਰਥਾਤ ਰੋਕੇਗਾ ਤਬ ਹਰੀ ਮੇਂ ਲਿਵ ਲਗਾਇ ਲੇਵੇਗਾ॥
Prof. Sahib Singh(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ।

ਪਦ ਅਰਥ ਚਲਤੌ ਚਲੈ ਚਲੈ = ਮੁੜ ਮੁੜ ਭਟਕਦਾ ਹੈ। ਦਹ ਦਿਸਿ = ਦਸੀਂ ਪਾਸੀਂ। ਦਿਸਿ = ਪਾਸਾ। ਰਾਖੈ = ਰੱਖਿਆ ਕਰਦਾ। ਲਿਵ = ਲਗਨ। ਲਾਵੈਗੋ = ਲਾਵੈ, ਲਾਂਦਾ ਹੈ।

SikhNet (Spanish)La mente inestable vaga, merodea y deambula en las diez direcciones, pero el Guru la contiene y la entona amorosamente en el Señor.

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ; ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥

satigur sabad dee rid antar; mukh amrit naam chuaavaigo |1|

Sant Singh KhalsaThe True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||
Manmohan SinghThe True Guru installs the holy word in the man's mind and the Name-Nectar trickles into this mouth.
Manmohan Singh (Punjabi)ਸੱਚੇ ਗੁਰਦੇਵ ਜੀ ਗੁਰਸ਼ਬਦ ਮਨੁਸ਼ ਦੇ ਮਨ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਸੁਧਾ ਸਰੂਪ ਨਾਮ-ਅੰਮ੍ਰਿਤ ਉਸ ਦੇ ਮੂੰਹ ਵਿੱਚ ਟਪਕਦਾ ਹੈ।
Fareedkot Teekaਜਬ ਸਤਿਗੁਰੂ ਮੁਖ ਮੇਂ ਨਾਮ ਅੰਮ੍ਰਿਤ ਕੋ ਚੁਆਇ ਦੇਵੈਗਾ ਤਬ (ਸਬਦੁ) ਬ੍ਰਹਮ ਕੋ ਰਿਦੈ ਮੇਂ ਦੇਵੈਗਾ, ਭਾਵ ਅਪ੍ਰੋਖ ਕਰ ਦੇਵੈਗਾ॥੧॥
Prof. Sahib Singhਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥

ਪਦ ਅਰਥ ਦੇਇ = ਦੇਂਦਾ ਹੈ। ਰਿਦ ਅੰਤਰਿ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥

SikhNet (Spanish)El Guru Verdadero implanta la Palabra del Shabd en lo profundo del corazón, y el Naam Ambrosial, el Nombre del Señor gotea en la boca. (1)

ਬਿਸੀਅਰ. ਬਿਸੂ ਭਰੇ ਹੈ ਪੂਰਨ; ਗੁਰੁ ਗਰੁੜ ਸਬਦੁ. ਮੁਖਿ ਪਾਵੈਗੋ ॥

biseear. bisoo bhare hai pooran; gur garurr sabad. mukh paavaigo |

Sant Singh KhalsaThe snakes are filled with poisonous venom; the Word of the Guru's Shabad is the antidote - place it in your mouth.
Manmohan SinghMan is fully-filled with the serpent-like poison of sins but, the antidote of the Guru's word swallows them all.
Manmohan Singh (Punjabi)ਆਦਮੀ ਪਾਪਾਂ ਦੀ ਸਰਪਵਰਗੀ ਜ਼ਹਿਰ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਪ੍ਰੰਤੂ ਗੁਰਾ ਦੇ ਉਪਦੇਸ਼ ਦਾ ਜ਼ਹਿਰ ਮੁਹਰਾ ਉਨ੍ਹਾਂ ਸਾਰਿਆ ਨੂੰ ਖਾ ਜਾਂਦਾ ਹੈ।
Fareedkot Teekaਮਾਇਆ ਸਰਪਣੀ ਕੀ ਵਾਸਨਾ ਰੂਪੀ ਜਹਿਰ ਕਰ ਇੰਦ੍ਰੈ (ਪੂਰਨ) ਲਬਾਲਬ ਭਰੇ ਹੈਂ; ਵਾ ਕਾਮਾਦੀ ਸਰਪ ਇਸਤ੍ਰੀ ਆਦਿਕੋਂ ਕੀ ਵਾਸਨਾ ਰੂਪ ਜਹਿਰ ਕਰ ਲਬਾਲਬ ਭਰੇ ਹੈਂ। ਗੁਰ ਸਬਦ ਰੂਪੀ ਗਾਰੜੂ ਬਿਖ ਉਤਾਰਨੇ ਵਾਲਾ ਮੰਤ੍ਰ ਮੁਖ ਮੇਂ ਪਾਇ ਦੇਵੈਗਾ॥☬ਪ੍ਰਸ਼ਨ: ਮੰਤਰ ਸੇ ਕਿਆ ਹੋਗਾ?☬ਉੱਤ੍ਰ:
Prof. Sahib Singhਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ,

ਪਦ ਅਰਥ ਬਿਸੀਅਰ = ਸੱਪ। ਬਿਸੂ = ਜ਼ਹਰ। ਗਰੁੜ = ਗਾਰੁੜ ਮੰਤ੍ਰ!

SikhNet (Spanish)Las serpientes están llenas de su veneno ponzoñoso; la Palabra del Shabd del Guru es el antídoto. Viértelo en tu boca.

ਮਾਇਆ ਭੁਇਅੰਗ. ਤਿਸੁ ਨੇੜਿ, ਨ ਆਵੈ; ਬਿਖੁ ਝਾਰਿ ਝਾਰਿ. ਲਿਵ ਲਾਵੈਗੋ ॥੨॥

maaeaa bhueiang. tis nerr, na aavai; bikh jhaar jhaar. liv laavaigo |2|

Sant Singh KhalsaMaya, the serpent, does not even approach one who is rid of the poison, and lovingly attuned to the Lord. ||2||
Manmohan SinghThe snake of mammon draws not near him who rid of the poison of sins and is attuned to the Lord.
Manmohan Singh (Punjabi)ਮੋਹਣੀ ਦਾ ਸਰੂਪ ਉਸ ਦੇ ਨੇੜੇ ਨਹੀਂ ਲਗਦਾ ਜੋ ਪਾਪਾ ਦੀ ਜ਼ਹਿਰ ਤੋਂ ਸੱਖਣਾ ਹੈ ਅਤੇ ਜਿਸ ਦੀ ਪ੍ਰਭੂ ਨਾਲ ਪਿਰਹੜੀ ਪਈ ਹੋਈ ਹੈ।
Fareedkot Teekaਮਾਇਆ ਸਰੂਪ ਵਾ ਮਾਇਆ ਕਾ ਕਾਰਜ ਕਾਮਾਦੀ ਰੂਪ ਸਰਪ ਤਿਸ ਕੇ ਨਿਕਟ ਨਹੀਂ ਆਵੇਗਾ, ਜੋ ਝਾੜ ਝਾੜ ਜਹਿਰ ਕੋ ਗੁਰ ਸਬਦ ਕਰ ਪਰਮਾਤਮਾ ਵਿਖੇ ਬ੍ਰਿਤੀ ਕੋ ਲਗਾਵੇਗਾ॥੨॥
Prof. Sahib Singhਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥

ਪਦ ਅਰਥ ਭੁਇਅੰਗ = ਸੱਪਣੀ। ਬਿਖੁ = ਜ਼ਹਰ। ਝਾਰਿ = ਝਾੜ ਕੇ ॥੨॥

SikhNet (Spanish)Maya, la serpiente, ni siquiera se le acerca a aquél que se ha liberado del veneno al entonarse con el Señor. (2)

ਸੁਆਨੁ ਲੋਭੁ ਨਗਰ ਮਹਿ ਸਬਲਾ; ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥

suaan lobh nagar meh sabalaa; gur khin meh maar kadtaavaigo |

Sant Singh KhalsaThe dog of greed is very powerful in the village of the body; the Guru strikes it and drives it out in an instant.
Manmohan SinghThe dog of avarice is very powerful in the body abode, but the Guru smites and expels it in a moment.
Manmohan Singh (Punjabi)ਲਾਲਚ ਦਾ ਕੁੱਤਾ ਦੇਹ ਦੇ ਪਿੰਡ ਵਿੱਚ ਬੜਾ ਬਲਵਾਨ ਹੈ, ਪ੍ਰੰਤੂ ਇਕ ਮੁਹਤ ਵਿੱਚ ਗੁਰੂ ਜੀ ਇਸ ਨੂੰ ਮਾਰ ਕੁਟ ਕੇ ਬਾਹਰ ਕੱਢ ਦਿੰਦੇ ਹਨ।
Fareedkot Teekaਸਰੀਰ ਰੂਪੀ ਨਗਰ ਮੇਂ ਸਹਿਤ ਜੋਰ ਕੇ ਜੋ ਲੋਭ ਰੂਪੀ ਕੁਤਾ ਹੈ ਤਿਸ ਕੋ ਸਬਦ ਕੀ ਚੋਟ ਸੇ ਗੁਰੂ ਖਿਨ ਮੇਂ ਕਢਾਇ ਦੇਵੇਗਾ॥
Prof. Sahib Singhਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ।

ਪਦ ਅਰਥ ਸੁਆਨੁ = ਕੁੱਤਾ। ਨਗਰ = ਸਰੀਰ-ਨਗਰ। ਸਬਲਾ = (ਸ-ਬਲ) ਬਲ ਵਾਲਾ। ਮਾਰਿ = ਮਾਰਿ ਕੇ।

SikhNet (Spanish)En la villa del cuerpo el perro de la avaricia es sumamente bravo. El Guru le pega y lo expulsa en un instante.

ਸਤੁ ਸੰਤੋਖੁ ਧਰਮੁ ਆਨਿ ਰਾਖੇ; ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥

sat santokh dharam aan raakhe; har nagaree har gun gaavaigo |3|

Sant Singh KhalsaTruth, contentment, righteousness and Dharma have settled there; in the village of the Lord, sing the Glorious Praises of the Lord. ||3||
Manmohan SinghThe Guru enshrines truth, contentment and faith in the body abode and then man sings the Lord God's praises.
Manmohan Singh (Punjabi)ਸੱਚ, ਸੰਤੁਸ਼ਟਤਾ ਅਤੇ ਈਮਾਨ, ਗੁਰੂ ਜੀ ਦੇਹ ਦੇ ਪਿੰਡਾ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਤਦ ਜੀਵ ਸਾਈਂ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਜਿਸੁ ਕੇ ਸਤ ਸੰਤੋਖੁ ਧਰਮੁ ਇਹ ਗੁਨ ਸਰੀਰ ਮੇਂ ਆਨ ਰਾਖੇ ਹੈਂ ਕਯਾ ਪ੍ਰਤੀਤ ਕੀਏ ਹੈਂ, ਸੇਈ ਨਗਰੀ ਮੇਂ ਹਰੀ ਕਾ ਨਾਮ ਜਪੇਗਾ ਔਰ ਹਰੀ ਗੁਣੋਂ ਕੋ ਗਾਵੇਗਾ॥੩॥
Prof. Sahib Singh(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥

ਪਦ ਅਰਥ ਆਨਿ = ਲਿਆ ਕੇ। ਹਰਿ ਨਗਰੀ = ਹਰੀ ਦੀ ਨਗਰੀ ਵਿਚ, ਸਾਧ ਸੰਗਤ ਵਿਚ ॥੩॥

SikhNet (Spanish)Cantando las Gloriosas Alabanzas del Señor en Su Villa, la Verdad, el Contentamiento, la Rectitud y el Dharma se asientan. (3)

Open this shabad (19 lines, Angs 1310-1311) →

Ang 1310 of 1430