ੴ

ਸਿੱਖਬਾਣੀ · SikhBani

ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥

mithiaa bharam bharam bahu bhramiaa lubadho putr kalatr moh...
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1295, 1296 · 11 lines
Translations

ਕਾਨੜਾ ਮਹਲਾ ੪ ॥

kaanarraa mahalaa 4 | Ang 1295

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮੇਰੇ ਮਨ; ਹਰਿ ਹਰਿ ਰਾਮ ਨਾਮੁ. ਜਪਿ ਚੀਤਿ ॥

mere man; har har raam naam. jap cheet | Ang 1295

Sant Singh KhalsaO my mind, consciously chant the Name of the Lord, Har, Har.
Manmohan SinghO my soul, heartily utter thou the Name of thy God, the Lord Master.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਦਿਲ ਨਾਲ ਆਪਣੇ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ (ਮਨ) ਪ੍ਯਾਰੇ! ਹਰੀ ਬ੍ਯਾਪਕ ਕਾ ਨਾਮੁ ਜਪੁ ਔਰ ਹਰੀ ਕੋ ਮਨ ਮੇਂ ਚਿੰਤਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਜਪਿ = ਜਪਿਆ ਕਰ। ਚੀਤਿ = ਚਿੱਤ ਵਿਚ, ਆਪਣੇ ਅੰਦਰ।

SikhNet (Spanish)Oh mente mía, canta con toda Conciencia el Nombre del Señor Jar, Jar.

ਹਰਿ ਹਰਿ ਵਸਤੁ. ਮਾਇਆ ਗੜੑਿ ਵੇੜੑੀ; ਗੁਰ ਕੈ ਸਬਦਿ, ਲੀਓ ਗੜੁ ਜੀਤਿ ॥੧॥ ਰਹਾਉ ॥

har har vasat. maaeaa garra verraee; gur kai sabad, leeo garr jeet |1| rahaau | Ang 1295

Sant Singh KhalsaThe commodity of the Lord, Har, Har, is locked in the fortress of Maya; through the Word of the Guru's Shabad, I have conquered the fortress. ||1||Pause||
Manmohan SinghThe treasure of the Lord's Name is locked in the fortress of mammon and through the Guru's instruction, I have conquered the fortress. Pause.
Manmohan Singh (Punjabi)ਪ੍ਰਭੂ ਦਾ ਨਾਮ ਪਦਾਰਥ ਮੋਹਣੀ ਦੇ ਕਿਲ੍ਹੇ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਕਿਲ੍ਹੇ ਨੂੰ ਜਿੱਤ ਲਿਆ ਹੈ। ਠਹਿਰਾਉ।
Fareedkot Teekaਹਰਿ ਹਰਿ ਵਸਤੂ ਮਾਯਾ ਰੂਪੀ ਗਢ ਮੇਂ (ਵੇੜੀ) ਅਵਰੀ ਹੋਈ ਥੀ। ਗੁਰੋਂ ਕੇ ਸਬਦ ਕਰ ਕੇ ਗਢ ਜੀਤ ਲੀਆ ਹੈ॥੧॥ ਰਹਾਉ ॥
Prof. Sahib Singh(ਤੇਰੇ ਅੰਦਰ) ਪਰਮਾਤਮਾ ਦਾ ਨਾਮ ਇਕ ਕੀਮਤੀ ਚੀਜ਼ (ਹੈ, ਪਰ ਉਹ) ਮਾਇਆ ਦੇ (ਮੋਹ ਦੇ) ਕਿਲ੍ਹੇ ਵਿਚ ਘਿਰੀ ਪਈ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ) ਕਿਲ੍ਹੇ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਜਿੱਤ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਵਸਤੁ = ਕੀਮਤੀ ਚੀਜ਼। ਗੜ੍ਹ੍ਹਿ = ਕਿਲ੍ਹੇ ਵਿਚ। ਵੇੜ੍ਹ੍ਹੀ = ਘਿਰੀ ਹੋਈ। ਕੈ ਸਬਦਿ = ਸ਼ਬਦ ਦੀ ਰਾਹੀਂ। ਗੜੁ = ਕਿਲ੍ਹਾ ॥੧॥ ਰਹਾਉ ॥

SikhNet (Spanish)Los insumos del Señor están encerrados en la fortaleza de Maya, pero a través de la Palabra del Shabd del Guru he conquistado la fortaleza. (1-Pausa)

ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ; ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥

mithiaa bharam bharam bahu bhramiaa; lubadho putr kalatr moh preet | Ang 1295

Sant Singh KhalsaIn false doubt and superstition, people wander all around, lured by love and emotional attachment to their children and families.
Manmohan SinghIn false illusion and superstition, the mortal wanders in various directions and he is lured by the attachment and affection of his children and wife.
Manmohan Singh (Punjabi)ਕੂੜੇ ਸੰਦੇਹ ਅਤੇ ਵਹਿਮ ਅੰਦਰ ਪ੍ਰਾਣੀ ਬਹੁਤ ਭਟਕਦਾ ਹੈ ਅਤੇ ਉਸ ਨੂੰ ਬੱਚਿਆ ਤੇ ਵਹੁਟੀ ਦੀ ਲਗਨ ਤੇ ਪਿਆਰ ਨੇ ਲੁਭਾਇਮਾਨ ਕੀਤਾ ਹੋਇਆ ਹੈ।
Fareedkot Teekaਗੁਰ ਸਬਦ ਸੇ ਬਿਨਾਂ ਭਰਮ ਦਾ ਭਰਮਾਯਾ ਹੂਆ ਜੀਉ ਮਿਥ੍ਯਾ ਪਦਾਰਥੋਂ ਮੇਂ ਬੁਹਤ ਭਰਮਿਆ ਹੈ, ਪ੍ਰੀਤੀ ਅਰੁ ਮੋਹ ਕਰ ਪੁਤ੍ਰ ਇਸਤ੍ਰੀ ਮੇਂ ਲੁਭਾਇਮਾਨ ਹੋ ਰਹਾ ਹੈ॥
Prof. Sahib Singh(ਜੀਵ) ਨਾਸਵੰਤ ਪਦਾਰਥਾਂ ਦੀ ਖ਼ਾਤਰ ਸਦਾ ਹੀ ਭਟਕਦਾ ਫਿਰਦਾ ਹੈ, ਪੁੱਤਰ ਇਸਤ੍ਰੀ ਦੇ ਮੋਹ ਪਿਆਰ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਮਿਥਿਆ = ਨਾਸਵੰਤ (ਪਦਾਰਥਾਂ ਦੀ ਖ਼ਾਤਰ)। ਭਰਮਿ = ਭਟਕ ਕੇ। ਭਰਮਿ ਭਰਮਿ ਭ੍ਰਮਿਆ = ਸਦਾ ਹੀ ਭਟਕਦਾ ਫਿਰਦਾ ਹੈ। ਲੁਬਧੋ = ਫਸਿਆ ਹੋਇਆ। ਕਲਤ੍ਰ = ਇਸਤ੍ਰੀ।

SikhNet (Spanish)La gente vaga en la falsedad de la duda y la superstición. Son engañados por el amor emocional y el apego a sus hijos y familias,

ਜੈਸੇ ਤਰਵਰ ਕੀ ਤੁਛ ਛਾਇਆ; ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥

jaise taravar kee tuchh chhaaeaa; khin meh binas jaae deh bheet |1| Ang 1295

Sant Singh KhalsaBut just like the passing shade of the tree, your body-wall shall crumble in an instant. ||1||
Manmohan SinghLike the passing shade of a tree, thy body wall shall fall down in a moment.
Manmohan Singh (Punjabi)ਬ੍ਰਿਛ ਦੀ ਛਿਨ ਭੰਗਰ ਛਾਂ ਦੀ ਮਾਨਦ ਤੇਰੇ ਸਰੀਰ ਦੀ ਕੰਧ ਇਕ ਮੁਹਤ ਵਿੱਚ ਢਹਿ ਢੇਰੀ ਹੋ ਜਾਊਗੀ।
Fareedkot Teekaਜੈਸੇ ਤਰਵਰੁ ਕੀ ਤੁਛ ਛਾਯਾ ਹੈ, ਤੈਸੇ ਇਹ ਰੂਪੁ ਭੀਤ ਖਿਨ ਮੇਂ ਬਿਨਸ ਜਾਤੀ ਹੈ॥੧॥
Prof. Sahib Singhਪਰ ਜਿਵੇਂ ਰੁੱਖ ਦੀ ਛਾਂ ਥੋੜ੍ਹੇ ਹੀ ਸਮੇ ਲਈ ਹੁੰਦੀ ਹੈ, ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਕ ਖਿਨ ਵਿਚ ਢਹਿ ਜਾਂਦਾ ਹੈ (ਜਿਵੇਂ ਕੱਚੀ) ਕੰਧ ॥੧॥

ਪਦ ਅਰਥ ਤਰਵਰ = ਰੁੱਖ। ਛਾਇਆ = ਛਾਂ। ਤੁਛ = ਥੋੜ੍ਹੇ ਸਮੇ ਲਈ ਹੀ। ਦੇਹ = ਸਰੀਰ। ਭੀਤਿ = ਕੰਧ ॥੧॥

SikhNet (Spanish)pero así como ocurre con la sombra pasajera del árbol, la muralla de tu cuerpo se desmoronará en un instante. (1)

ਹਮਰੇ ਪ੍ਰਾਨ ਪ੍ਰੀਤਮ ਜਨ ਊਤਮ; ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥

hamare praan preetam jan aootam; jin miliaa man hoe prateet | Ang 1295

Sant Singh KhalsaThe humble beings are exalted; they are my breath of life and my beloveds; meeting them, my mind is filled with faith.
Manmohan SinghThe sublime saints are my vital-breath and beloveds, meeting with whom faith comes into my mind.
Manmohan Singh (Punjabi)ਸ਼੍ਰੇਸ਼ਟ ਸਾਧੂ ਮੇਰੀ ਜਿੰਦ-ਜਾਨ ਅਤੇ ਪਿਆਰੇ ਹਨ, ਜਿਨ੍ਹਾ ਨਾਲ ਮਿਲਣ ਦੁਆਰਾ ਮੇਰੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ।
Fareedkot Teekaਸੰਤ ਜਨ ਹਮਾਰੇ ਪ੍ਰਾਨੋਂ ਕੇ ਪ੍ਰੀਤਮ ਅਰ ਊਤਮ ਹੈਂ, ਜਿਨ ਕੇ ਮਿਲਣੇ ਸੇ ਮਨ ਮੇਂ (ਪ੍ਰਤੀਤਿ) ਭਾਵਨਾ ਹੋਇ ਆਵਤੀ ਹੈ॥
Prof. Sahib Singhਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹ ਸਾਨੂੰ ਪ੍ਰਾਣਾਂ ਤੋਂ ਭੀ ਪਿਆਰੇ ਲੱਗਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਵਿਚ (ਪਰਮਾਤਮਾ ਵਾਸਤੇ) ਸਰਧਾ ਪੈਂਦੀ ਹੁੰਦੀ ਹੈ,

ਪਦ ਅਰਥ ਪ੍ਰਾਨ ਪ੍ਰੀਤਮ = ਪ੍ਰਾਣਾਂ ਤੋਂ ਪਿਆਰੇ। ਮਨਿ = ਮਨ ਵਿਚ। ਪ੍ਰਤੀਤਿ = ਸਰਧਾ।

SikhNet (Spanish)Los seres humildes son exaltados, son mi respiración vital y mis bienamados. Encontrándolos mi mente se satura de Fe.

ਪਰਚੈ ਰਾਮੁ ਰਵਿਆ ਘਟ ਅੰਤਰਿ; ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥

parachai raam raviaa ghatt antar; asathir raam raviaa rang preet |2| Ang 1295

Sant Singh KhalsaDeep within the heart, I am happy with the Pervading Lord; with love and joy, I dwell upon the Steady and Stable Lord. ||2||
Manmohan SinghMy mind is happy with the all pervading Lord. With bliss and love, ever meditate I, On my everstable Lord.
Manmohan Singh (Punjabi)ਮੇਰਾ ਮਨ ਸਰਵ ਵਿਆਪਕ ਪ੍ਰਭੂ ਨਾਲ ਮੌਜਾਂ ਮਾਣ ਰਿਹਾ ਹੈ। ਖੁਸ਼ੀ ਅਤੇ ਪਿਰਹੜੀ ਨਾਲ ਮੈਂ ਆਪਣੇ ਸਦੀਵੀ ਸਥਿਰ ਸੁਆਮੀ ਨੂੰ ਸਦਾ ਹੀ ਸਿਮਰਦਾ ਹਾਂ।
Fareedkot Teekaਜਿਨੋਂ ਨੇ (ਪਰਚੈ) ਗੁਰ ਉਪਦੇਸ ਕਰ (ਘਟ) ਅੰਤਹਕਰਣ ਬੀਚ ਰਾਮ ਕੋ ਚਿੰਤਨ ਕੀਆ ਹੈ, ਤਿਨੋਂ ਦੁਆਰੇ ਜਬ ਰਾਮ ਕੋ ਪ੍ਰੀਤੀ ਸੇ (ਰਵਿਆ) ਚਿੰਤਨ ਕੀਆ ਤਬ ਅਸਥਿਰ (ਰੰਗਿ) ਅਨੰਦ ਹੂਆ॥੨॥
Prof. Sahib Singhਪਰਮਾਤਮਾ ਪ੍ਰਸੰਨ ਹੁੰਦਾ ਹੈ, ਸਭ ਸਰੀਰਾਂ ਵਿਚ ਵੱਸਦਾ ਦਿੱਸਦਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰੇਮ-ਰੰਗ ਵਿਚ ਸਿਮਰਿਆ ਜਾ ਸਕਦਾ ਹੈ ॥੨॥

ਪਦ ਅਰਥ ਪਰਚੈ = ਪ੍ਰਸੰਨ ਹੁੰਦਾ ਹੈ। ਰਵਿਆ = ਵਿਆਪਕ। ਘਟ ਅੰਤਰਿ = ਸਰੀਰ ਵਿਚ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਰੰਗਿ = ਪ੍ਰੇਮ ਨਾਲ ॥੨॥

SikhNet (Spanish)Me siento profundamente feliz en mi corazón y con el Señor Prevaleciente y en Amor y Dicha habito, vivo en el Estable e Inmutable Señor. (2)

ਹਰਿ ਕੇ ਸੰਤ. ਸੰਤ ਜਨ ਨੀਕੇ; ਜਿਨ ਮਿਲਿਆਂ. ਮਨੁ ਰੰਗਿ ਰੰਗੀਤਿ ॥

har ke sant. sant jan neeke; jin miliaan. man rang rangeet | Ang 1296

Sant Singh KhalsaThe humble Saints, the Saints of the Lord, are noble and sublime; meeting them, the mind is tinged with love and joy.
Manmohan SinghBlessed are the pious persons, the saint of God, meeting with whom, man's mind is imbued with the Lord's love.
Manmohan Singh (Punjabi)ਭਾਗਾਂ ਵਾਲੇ ਹਨ ਪਵਿੱਤਰ ਪੁਰਸ਼, ਵਾਹਿਗੁਰੂ ਦੇ ਸਾਧੂ ਜਿਨ੍ਹਾਂ ਨਾਲ ਮਿਲਣ ਦੁਆਰਾ, ਮਨੁਸ਼ ਦਾ ਮਨੂਆ ਪ੍ਰਭੂ ਦੀ ਪ੍ਰੀਤਿ ਨਾਲ ਰੰਗਿਆ ਜਾਂਦਾ ਹੈ।
Fareedkot Teeka(ਸੰਤ) ਸਾਂਤਿ ਸ੍ਵਰੂਪ ਜੋ ਹਰੀ ਕੇ ਸੰਤ ਜਨ ਹੈਂ, ਸੋ ਸ੍ਰੇਸ਼੍ਟ ਹੈਂ, ਜਿਨ ਕੇ ਮਿਲਣੇ ਕਰ ਮਨੁ (ਰੰਗਿ) ਪ੍ਰੇਮ ਮੇਂ ਰੰਗੀਤਾ ਹੈ॥
Prof. Sahib Singhਪਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

ਪਦ ਅਰਥ ਨੀਕੇ = ਚੰਗੇ। ਰੰਗਿ ਰੰਗੀਤਿ = ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।

SikhNet (Spanish)Los humildes Santos del Señor son nobles y sublimes. Encontrándolos la mente es teñida con Amor y Dicha.

ਹਰਿ ਰੰਗੁ. ਲਹੈ ਨ ਉਤਰੈ ਕਬਹੂ; ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥

har rang. lahai na utarai kabahoo; har har jaae milai har preet |3| Ang 1296

Sant Singh KhalsaThe Lord's Love never fades away, and it never wears off. Through the Lord's Love, one goes and meets the Lord, Har, Har. ||3||
Manmohan SinghGod's love fades not, nor does it wear off ever. Through the Lord's love, one goes and meets with one's Lord God.
Manmohan Singh (Punjabi)ਹਰੀ ਦਾ ਪਿਆਰ ਮੱਧਮ ਨਹੀਂ ਪੈਂਦਾ, ਨਾਂ ਹੀ ਇਹ ਕਦਾਚਿਤ ਦੂਰ ਹੁੰਦਾ ਹੈ। ਪ੍ਰਭੂ ਦੇ ਪਿਆਰ ਰਾਹੀਂ ਜੀਵ ਜਾ ਕੇ ਪ੍ਰਭੂ ਪ੍ਰੇਮਸ਼ਰ ਨਾਲ ਮਿਲ ਜਾਂਦਾ ਹੈ।
Fareedkot Teekaਜੋ ਏਕ ਵਾਰ ਹਰੀ ਕੇ (ਰੰਗੁ) ਅਨੰਦ ਕੋ (ਲਹੈ) ਲੇਤਾ ਹੈ ਤਿਸ ਦਾ ਰੰਗ ਕਬੀ ਉਤਰਤਾ ਨਹੀਂ ਹੈ, ਜਿਨੋਂ ਨੇ ਹਰਿ ਹਰਿ ਨਾਮ ਮੇਂ ਪ੍ਰੀਤੀ ਕਰੀ ਹੈ, ਸੋ ਹਰੀ ਮੇਂ ਜਾਇ ਮਿਲੇ ਹੈਂ॥੩॥
Prof. Sahib Singhਪ੍ਰਭੂ-ਪ੍ਰੇਮ ਦਾ ਉਹ ਰੰਗ ਕਦੇ ਭੀ ਲਹਿੰਦਾ ਨਹੀਂ, ਕਦੇ ਭੀ ਉਤਰਦਾ ਨਹੀਂ। ਉਸ ਪ੍ਰੇਮ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆ ਪਹੁੰਚਦਾ ਹੈ ॥੩॥

ਪਦ ਅਰਥ ਰੰਗੁ = ਪ੍ਰੇਮ-ਰੰਗ। ਜਾਇ = ਜਾ ਕੇ ॥੩॥

SikhNet (Spanish)El Amor del Señor nunca se desvanece y nunca se desgasta. Mediante Él, uno va y encuentra al Señor, Jar, Jar. (3)

ਹਮ ਬਹੁ ਪਾਪ ਕੀਏ ਅਪਰਾਧੀ; ਗੁਰਿ. ਕਾਟੇ ਕਟਿਤ ਕਟੀਤਿ ॥

ham bahu paap kee aparaadhee; gur. kaatte kattit katteet | Ang 1296

Sant Singh KhalsaI am a sinner; I have committed so many sins. The Guru has cut them, cut them, and hacked them off.
Manmohan SinghI, the sinner, had committed myriads of sins. Hewing them, the Guru has completely cut them off.
Manmohan Singh (Punjabi)ਮੈਂ ਪਾਪੀ ਨੇ ਕ੍ਰੋੜਾ ਹੀ ਅਨੇਕਾਂ ਮੰਦੇ ਕਰਮ ਕੀਤੇ ਸਨ। ਉਨ੍ਹਾਂ ਨੂੰ ਕੁਤਰ ਕੇ, ਗੁਰਦੇਵ ਜੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਢ ਸੁਟਿਆ ਹੈ।
Fareedkot Teekaਹਮ ਅਤੀ ਪਾਪੀਓਂ ਨੇ ਬਹੁਤ ਪਾਪ ਕੀਏ ਥੇ। ਵਹੁ ਕੈਸੇ ਥੇ? ਜੋ ਪੁੰਨੋਂ ਕੋ ਕਟਤੇ ਥੇ, ਸੋ ਗੁਰੂ (ਕਟੀਤਿ) ਕਾਟਣੇ ਵਾਲੇ ਨੇ ਹਮਾਰੇ ਪਾਪ ਸਭ ਕਾਟ ਦੀਏ ਹੈਂ॥☬ਜੇ ਕਹੈਂ ਪਾਪ ਕਿਸਤ੍ਰਾਂ ਕਾਟੇ ਹੈਂ? ਸੋ ਕਹਤੇ ਹੈਂ:
Prof. Sahib Singhਅਸੀਂ ਜੀਵ ਬੜੇ ਪਾਪ ਕਰਦੇ ਰਹਿੰਦੇ ਹਾਂ, ਅਸੀਂ ਬੜੇ ਮੰਦ-ਕਰਮੀ ਹਾਂ (ਜਿਹੜੇ ਭੀ ਮਨੁੱਖ ਗੁਰੂ ਦੀ ਸਰਨ ਜਾ ਪਏ) ਗੁਰੂ ਨੇ (ਉਹਨਾਂ ਦੇ ਸਾਰੇ ਪਾਪ) ਪੂਰਨ ਤੌਰ ਤੇ ਕੱਟ ਦਿੱਤੇ।

ਪਦ ਅਰਥ ਗੁਰਿ = ਗੁਰੂ ਨੇ। ਕਟਿਤ ਕਟੀਤਿ = ਕੱਟ ਕੱਟ ਕੇ। ਕਾਟੇ ਕਟਿਤ ਕਟੀਤਿ = ਪੂਰਨ ਤੌਰ ਤੇ ਕੱਟ ਦਿੱਤੇ।

SikhNet (Spanish)Soy malvado, he cometido tantos errores, pero el Señor los ha hecho a un lado y los ha eliminado.

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ; ਜਨ ਨਾਨਕ. ਪਤਿਤ, ਪੁਨੀਤਿ ॥੪॥੫॥

har har naam deeo mukh aaukhadh; jan naanak. patit, puneet |4|5| Ang 1296

Sant Singh KhalsaThe Guru has placed the healing remedy of the Name of the Lord, Har, Har, into my mouth. Servant Nanak, the sinner, has been purified and sanctified. ||4||5||
Manmohan SinghThe Guru has blessed me with the superb medicine of the Lord God's Name and I, the sinner slave Nanak, am sanctified.
Manmohan Singh (Punjabi)ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਪਰਮ ਸ਼੍ਰੇਸ਼ਟ ਦਵਾਈ ਪਰਦਾਨ ਕੀਤੀ ਹੈ ਅਤੇ ਮੈਂ ਪਾਪੀ ਗੋਲਾ ਨਾਨਕ ਪਾਵਨ ਪਵਿੱਤਰ ਹੋ ਗਿਆ ਹਾਂ।
Fareedkot Teekaਹਰਿ ਹਰਿ ਨਾਮ ਦਾਰੂ ਮੁਖ ਮੇਂ ਦੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਪਾਪੀਓਂ ਸੇ ਪਵਿਤ੍ਰ ਕਰ ਦੀਏ ਹੈਂ॥੪॥੫॥
Prof. Sahib Singhਹੇ ਦਾਸ ਨਾਨਕ! (ਗੁਰੂ ਨੇ ਜਿਨ੍ਹਾਂ ਦੇ) ਮੁਖ ਵਿਚ ਪਰਮਾਤਮਾ ਦਾ ਨਾਮ-ਦਾਰੂ ਦਿੱਤਾ, ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ॥੪॥੫॥

ਪਦ ਅਰਥ ਮੁਖਿ = ਮੂੰਹ ਵਿਚ। ਅਉਖਧੁ = ਦਵਾਈ। ਪਤਿਤ = ਵਿਕਾਰੀ। ਪੁਨੀਤਿ = ਪਵਿੱਤਰ ॥੪॥੫॥

SikhNet (Spanish)El Guru ha aplicado el Remedio Sanador del Señor Jar, Jar, en mi boca. El malvado ha sido purificado y santificado. (4-5)
Answers quote the Granth verbatim with Ang citations. AI commentary is not Gurbani and not a religious ruling.