ੴ

ਸਿੱਖਬਾਣੀ · SikhBani

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥

teerath naavan jaau teerath naam hai
Guru Nanak Dev Ji ਗੁਰੂ ਨਾਨਕ ਦੇਵ ਜੀ · Raag Dhanaasree · Ang 687, 688 · 26 lines
Translations

ਧਨਾਸਰੀ ਮਹਲਾ ੧ ਛੰਤ ॥

dhanaasaree mahalaa 1 chhant | Ang 687

Sant Singh KhalsaDhanaasaree, First Mehl, Chhant:
Manmohan SinghDhanasri 1st Guru, Chhant.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ ਛੰਤ।
Prof. Sahib Singhਰਾਗ ਧਨਾਸਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Dhanasri, Mejl Guru Nanak, Primer Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 687

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤੀਰਥਿ ਨਾਵਣ ਜਾਉ; ਤੀਰਥੁ ਨਾਮੁ ਹੈ ॥

teerath naavan jaau; teerath naam hai | Ang 687

Sant Singh KhalsaWhy should I bathe at sacred shrines of pilgrimage? The Naam, the Name of the Lord, is the sacred shrine of pilgrimage.
Manmohan SinghWhy should I go the bathe at the place of pilgrimage? God's name is the real of pilgrimage.
Manmohan Singh (Punjabi)ਕਿਓਂ ਮੈਂ ਯਾਤਰਾ ਅਸਥਾਨ ਤੇ ਇਸ਼ਨਾਨ ਕਰਨ ਨੂੰ ਜਾਵਾਂ? ਰੱਬ ਦਾ ਨਾਮ ਹੀ ਅਸਲ ਯਾਤਰਾ ਅਸਥਾਨ ਹੈ।
Fareedkot Teekaਔਰ ਕੌਨ ਸੇ ਤੀਰਥ ਬੀਚ ਇਸਨਾਨ ਕਰਨੇ ਜਾਵੋਂ, ਜੋ ਸਰਬ ਕਾ ਸਿਰੋਮਣੀ ਨਾਮ ਰੂਪੀ ਤੀਰਥ ਪ੍ਰਾਪਤਿ ਹੈ॥
Prof. Sahib Singhਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ।

ਪਦ ਅਰਥ ਤੀਰਥਿ = ਤੀਰਥ ਉਤੇ। ਜਾਉ = ਮੈਂ ਜਾਂਦਾ ਹਾਂ।

SikhNet (Spanish)¿Por qué debería de bañarme en los lugares santos? Sólo me bañaré en la Fuente del Nombre del Señor,

ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥

teerath sabad beechaar; antar giaan hai | Ang 687

Sant Singh KhalsaMy sacred shrine of pilgrimage is spiritual wisdom within, and contemplation on the Word of the Shabad.
Manmohan SinghMy pilgrim stations are the Name's meditation and the inner divine knowledge.
Manmohan Singh (Punjabi)ਮੇਰੇ ਯਾਤ੍ਰਾ-ਅਸਥਾਨ ਨਾਮ ਦਾ ਸਿਮਰਨ ਅਤੇ ਅੰਦਰਲੀ ਬ੍ਰਹਮ-ਬੋਧ ਹਨ।
Fareedkot Teekaਪੁਨਾ ਗੁਰੋਂ ਕੇ (ਸਬਦ) ਉਪਦੇਸ ਦ੍ਵਾਰਾ ਜੋ ਗਿਆਨ ਕਾ ਬੀਚਾਰ ਹੈ, ਸੋਈ ਹਮਾਰੇ ਰਿਦੇ ਅੰਤਰ ਤੀਰਥੁ ਹੈ॥
Prof. Sahib Singhਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ।

ਪਦ ਅਰਥ ਸਬਦ ਬੀਚਾਰੁ = ਸ਼ਬਦ ਦੀ ਵਿਚਾਰ। ਅੰਤਰਿ = ਅੰਦਰ, ਮਨ ਵਿਚ।

SikhNet (Spanish)pues el más santo de todos los baños es en realidad la Contemplación de la Palabra del Shabd

ਗੁਰ ਗਿਆਨੁ ਸਾਚਾ ਥਾਨੁ ਤੀਰਥੁ; ਦਸ ਪੁਰਬ ਸਦਾ ਦਸਾਹਰਾ ॥

gur giaan saachaa thaan teerath; das purab sadaa dasaaharaa | Ang 687

Sant Singh KhalsaThe spiritual wisdom given by the Guru is the True sacred shrine of pilgrimage, where the ten festivals are always observed.
Manmohan SinghThe Guru-given gnosis is the true place of pilgrimage where the ten festivals are ever obviously celebrated.
Manmohan Singh (Punjabi)ਗੁਰਾਂ ਦਾ ਦਿੱਤਾ ਹੋਇਆ ਬ੍ਰਹਮ-ਬੋਧ ਸੱਚਾ ਪਵਿੱਤਰ ਅਸਥਾਨ ਹੈ, ਜਿਥੇ ਹਮੇਸ਼ਾਂ ਦਸ ਤਿਉਹਾਰ ਪ੍ਰਗਟ ਹੀ ਮਨਾਏ ਜਾਂਦੇ ਹਨ।
Fareedkot Teekaਗੁਰੋਂ ਕਾ ਗਿਆਨੁ ਹੀ ਸਚਾ (ਥਾਨੁ) ਤੀਰਥੁ ਹੈ, ਵਾ ਤੀਰਥ ਅਸਥਾਨ ਤਿਨ ਦਸ ਪੁਰਬੋਂ ਕੇ ਫਲਵਤ ਮੇਰੇ ਕੌ (ਦਸਾਹਰਾ) ਅਨੰਦ ਹੈ। ਵਾ ਤਿਸ ਗਿਆਨ ਕਰ ਜੋ ਦਸ ਇੰਦ੍ਰ੍ਯੋਂ ਕਾ ਦਮਨੁ ਕੀਆ ਹੈ ਇਹੀ ਦਸ ਪਾਪੋਂ ਕੋ ਹਰਾ ਹੈ। ਵਾ ਤਿਸ ਗੁਰ ਗਿਆਨ ਤੀਰਥ ਸੇ (ਸਦਾ ਦਸਾਹਰਾ) ਦਸਦਾ ਹੈ ਸੈਂਕੜੇ ਪਾਪੋਂ ਕੋ ਹਰਾ ਹੈ, ਭਾਵ ਤਿਨ ਦਸ ਪੁਰਬੋਂ ਕੇ ਫਲ ਸੇ ਸੌ ਗੁਣਾਂ ਅਧਕ ਫਲ ਦੇਤਾ ਹੈ। ਵਾ ਗੁਰ ਗਿਆਨ ਤੀਰਥ ਹੀ (ਦਸਦਾਹੇ) ਸੌ ਪੁਰਬੋਂ ਵਤ ਪਵਿਤ੍ਰ ਹੈ, ਤਿਸੀ ਤੇ ਹਮਾਰਾ ਮਨ ਹਰਾ ਹੂਆ ਹੈ॥☬ਅਰ ਤੁਮ ਭੀ ਐਸੇ ਬੇਨਤੀ ਕਰੋ:
Prof. Sahib Singhਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ।

ਪਦ ਅਰਥ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਸਾਚਾ = ਸਦਾ-ਥਿਰ ਰਹਿਣ ਵਾਲਾ। ਦਸ ਪੁਰਬ = ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ}। ਦਸਾਹਰਾ = ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ।

SikhNet (Spanish)y de la Sabiduría Interior. La Sabiduría dada por el Guru, es el Eterno Lugar de Peregrinaje en donde uno se lava de todos sus errores.

ਹਉ ਨਾਮੁ ਹਰਿ ਕਾ ਸਦਾ ਜਾਚਉ; ਦੇਹੁ ਪ੍ਰਭ ਧਰਣੀਧਰਾ ॥

hau naam har kaa sadaa jaachau; dehu prabh dharaneedharaa | Ang 687

Sant Singh KhalsaI constantly beg for the Name of the Lord; grant it to me, O God, Sustainer of the world.
Manmohan SinghI ever beg for God's Name Grant me this boon, O Lord, the World, Sustainer.
Manmohan Singh (Punjabi)ਮੈਂ ਹਮੇਸ਼ਾਂ ਵਾਹਿਗੁਰੂ ਦੇ ਨਾਮ ਨੂੰ ਮੰਗਦਾ ਹਾਂ, ਮੈਨੂੰ ਇਹ ਪ੍ਰਦਾਨ ਕਰ, ਹੇ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ!
Fareedkot Teekaਹੇ ਹਰੀ ਪ੍ਰਭੂ! (ਧਰਣੀਧਰਾ) ਧਰਤੀ ਕੇ ਧਾਰਨਹਾਰੇ ਕਿਆ ਵਰਾਹ ਅਵਤਾਰ ਕੇ ਧਾਰਨਵਾਰੇ ਮੈਂ ਆਪ ਕਾ ਨਾਮ ਸਦਾ ਮਾਂਗਤਾ ਹਾਂ, ਸੋ ਮੈਨੂੰ ਦੇਹੋ॥
Prof. Sahib Singhਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ।

ਪਦ ਅਰਥ ਹਉ = ਮੈਂ। ਜਾਚਉ = ਮੰਗਦਾ ਹਾਂ। ਧਰਣੀਧਰਾ = {ਧਰਣੀ = ਧਰਤੀ। ਧਰ = ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ!

SikhNet (Spanish)Oh mi Dios, Soporte de la Tierra, sólo busco tu Nombre, bendíceme con Él.

ਸੰਸਾਰੁ ਰੋਗੀ. ਨਾਮੁ ਦਾਰੂ; ਮੈਲੁ ਲਾਗੈ. ਸਚ ਬਿਨਾ ॥

sansaar rogee. naam daaroo; mail laagai. sach binaa | Ang 687

Sant Singh KhalsaThe world is sick, and the Naam is the medicine to cure it; without the True Lord, filth sticks to it.
Manmohan SinghThe World is ill, the Name, is the cure-all, Without the True Lord, the filth of sin attaches to it.
Manmohan Singh (Punjabi)ਜਹਾਨ ਬੀਮਾਰ ਹੈ, ਨਾਮ ਦਵਾਈ ਹੈ, ਸੱਚੇ ਸੁਆਮੀ ਦੇ ਬਗੈਰ ਇਸ ਨੂੰ ਪਾਪ ਦੀ ਗੰਦਗੀ ਚਿਮੜ ਜਾਂਦੀ ਹੈ।
Fareedkot Teekaਇਹ ਸੰਸਾਰ ਤੋ ਰੋਗੀ ਹੈ ਔਰ ਨਾਮ ਹੀ (ਦਾਰੂ) ਔਖਧੀ ਹੈ, ਤਾਂ ਤੇ ਸਚੇ ਨਾਮ ਬਿਨਾਂ ਇਸ ਜੀਵ ਕੋ ਪਾਪ ਰੂਪੀ ਮੈਲ ਲਾਗਤੀ ਹੈ॥
Prof. Sahib Singhਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ।
SikhNet (Spanish)El mundo entero está enfermo, la cura total es el Nombre del Señor, sin la Verdad del Señor, la mente no es saciada.

ਗੁਰ ਵਾਕੁ ਨਿਰਮਲੁ ਸਦਾ ਚਾਨਣੁ; ਨਿਤ ਸਾਚੁ ਤੀਰਥੁ ਮਜਨਾ ॥੧॥

gur vaak niramal sadaa chaanan; nit saach teerath majanaa |1| Ang 687

Sant Singh KhalsaThe Guru's Word is immaculate and pure; it radiates a steady Light. Constantly bathe in such a true shrine of pilgrimage. ||1||
Manmohan SinghThe Guru's word is immaculate and it ever bestows light. Always bathe thou in such a true place of pilgrimage.
Manmohan Singh (Punjabi)ਗੁਰਬਾਣੀ ਪਵਿੱਤਰ ਹੇ ਅਤੇ ਹਮੇਸ਼ਾਂ ਹੀ ਪ੍ਰਕਾਸ਼ ਬਖਸ਼ਦੀ ਹੈ। ਤੂੰ ਸਦਾ ਇਸ ਸੱਚੇ ਯਾਤ੍ਰਾ ਅਸਥਾਨ ਵਿੱਚ ਇਸ਼ਨਾਨ ਕਰ।
Fareedkot Teekaਗੁਰੋਂ ਕਾ ਬਚਨੁ ਧਾਰਨੇ ਸੇ ਜਿਨ ਕਾ ਮਨ ਨਿਰਮਲ ਹੂਆ ਹੈ ਔ ਗਿਆਨ ਕਾ ਸਦਾ (ਚਾਨਣੁ) ਪ੍ਰਕਾਸ ਹੂਆ ਹੈ, ਤਿਨ ਕਾ ਸਚੇ ਨਾਮ ਤੀਰਥ ਮੇਂ ਨਿਤ ਹੀ (ਮਜਨਾ) ਇਸਨਾਨ ਹੋਤਾ ਹੈ॥੧॥
Prof. Sahib Singhਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ॥੧॥

ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲਾ। ਮਜਨਾ = ਇਸ਼ਨਾਨ ॥੧॥

SikhNet (Spanish)Siempre Pura es la Palabra del Shabd del Guru, lo ilumina todo, es el Lugar Santo en donde uno se puede bañar en la Verdad. (1)

ਸਾਚਿ. ਨ ਲਾਗੈ ਮੈਲੁ; ਕਿਆ ਮਲੁ ਧੋਈਐ ॥

saach. na laagai mail; kiaa mal dhoeeai | Ang 687

Sant Singh KhalsaFilth does not stick to the true ones; what filth do they have to wash off?
Manmohan SinghFilth attaches not to the true What filth have they to wash off?
Manmohan Singh (Punjabi)ਸਚਿਆਰਾ ਨੂੰ ਮਲੀਨਤਾ ਚਿਮੜਦੀ ਨਹੀਂ, ਉਨ੍ਹਾਂ ਨੇ ਕਿਹੜੀ ਮਲੀਣਤਾ ਧੋਣੀ ਹੈ।
Fareedkot Teekaਜੋ ਸਚੇ ਨਾਮ ਕੇ ਜਾਪਕ ਹੈਂ ਤਿਨ ਕੋ ਮੈਲ ਨਹੀਂ ਲਾਗਤੀ ਹੈ, ਤੌ ਤਿਨੋ ਨੇ ਮੈਲ ਕੋ ਕਿਆ ਧੋਵਣਾ ਹੈ ਅਰਥਾਤ ਪਾਪ ਨਿਬ੍ਰਿਤੀ ਹੇਤ ਔਰ ਕੋਈ ਜਤਨੁ ਨਹੀਂ ਕਰਤੇ ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ।

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਕਿਆ ਧੋਈਐ = (ਤੀਰਥ ਆਦਿਕਾਂ ਤੇ ਜਾ ਕੇ) ਧੋਣ ਦੀ ਲੋੜ ਨਹੀਂ ਪੈਂਦੀ।

SikhNet (Spanish)La Verdad permanece sin mancha, ¿por qué entonces hay que lavar la Verdad? Si uno usa el Collar de las Virtudes, ¿qué más se puede pedir?

ਗੁਣਹਿ ਹਾਰੁ ਪਰੋਇ; ਕਿਸ ਕਉ ਰੋਈਐ ॥

guneh haar paroe; kis kau roeeai | Ang 687

Sant Singh KhalsaIf one strings a garland of virtues for oneself, what is there to cry for?
Manmohan SinghIf one twines the garland of virtues for one self, what for then one has to bewail?
Manmohan Singh (Punjabi)ਜੇ ਤੂੰ ਆਪਣੇ ਲਈ ਨੇਕੀਆਂ ਦੀ ਫੂਲਮਾਲਾ ਗੁੰਦ ਲਵੇ ਤਦ ਤੈਨੂੰ ਕਾਹਦੇ ਲਈ ਵਿਰਲਾਪ ਕਰਨਾ ਪਊਗਾ?
Fareedkot Teekaਜਬ ਗੁਣੋਂ ਕਾ ਹਾਰ ਹੀ ਪਰੋਇ ਕਰ ਤਿਨੋਂ ਨੇ ਪਹਰ ਲੀਆ ਹੈ, ਭਾਵ ਸੇ ਸਰਬ ਗੁਣ ਧਾਰਣ ਕਰ ਲੀਏ ਹੈਂ, ਤੌ ਪੁਨਾ ਕਿਸ ਗੁਣ ਕੌ ਰੋਈਐ ਕਿ ਅਮਕਾ ਗੁਣ ਪ੍ਰਾਪਤਿ ਨਹੀਂ ਭ੍ਯਾ ਹੈ; ਵਾ ਜਿਸ ਨੇ ਦੈਵੀ ਸੰਪਦਾਇ ਕੇ ਗੁਣ ਧਾਰੇ ਹੈਂ, ਓਹੁ ਕਿਸੀ ਵਿਸੇ ਸੁਖ ਨੂੰ ਚਾਹੇ ਅਰਥਾਤ ਭੋਗੋਂ ਕੋ ਨਹੀਂ ਚਾਹਤਾ ਹੈ॥
Prof. Sahib Singhਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ।

ਪਦ ਅਰਥ ਗੁਣਹਿ ਹਾਰੁ = ਗੁਣਾਂ ਦਾ ਹਾਰ। ਪਰੋਇ = ਪ੍ਰੋ ਕੇ। ਕਿਸ ਕਉ ਰੋਈਐ = ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਨਹੀਂ ਰਹਿੰਦੀ।

SikhNet (Spanish)Si uno logra controlar su ego a través de la Sabiduría, uno es emancipado y emancipa a otros también,

ਵੀਚਾਰਿ ਮਾਰੈ. ਤਰੈ ਤਾਰੈ; ਉਲਟਿ ਜੋਨਿ. ਨ ਆਵਏ ॥

veechaar maarai. tarai taarai; ulatt jon. na aave | Ang 687

Sant Singh KhalsaOne who conquers his own self through contemplation is saved, and saves others as well; he does not come to be born again.
Manmohan SinghHe, who by meditation, slays his self, is saved and saves others and he enters not existences again.
Manmohan Singh (Punjabi)ਜੋ ਸਿਮਰਨ ਦੁਆਰਾ ਆਪਣੇ ਆਪ ਨੂੰ ਮਾਰ ਲੈਂਦਾ ਹੈ, ਉਹ ਬਚ ਜਾਂਦਾ ਹੈ, ਅਤੇ ਹੋਰਨਾਂ ਨੂੰ ਭੀ ਬਚਾ ਲੈਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਂਦਾ।
Fareedkot Teekaਜਿਨੋਂ ਨੇ ਵੀਚਾਰ ਕਰ ਸੰਕਲਪ ਮਾਰੇ ਹੈਂ ਵਹੁ ਆਪ ਤਰੇ ਹੈਂ ਅਰੁ ਜਗ੍ਯਾਸੀ ਤਾਰੇ ਹੈਂ, ਪੁਨਃ ਉਲਟ ਕਰ ਜੋਨੀਓਂ ਮੇਂ ਨਹੀਂ ਅਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ।

ਪਦ ਅਰਥ ਵੀਚਾਰਿ = ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ। ਉਲਟਿ = ਮੁੜ। ਆਵਏ = ਆਵੈ, ਆਉਂਦਾ।

SikhNet (Spanish)para no tener que caer en otros vientres de nuevo. Uno se vuelve la Piedra Filosofal, un gran contemplador,

ਆਪਿ ਪਾਰਸੁ ਪਰਮ ਧਿਆਨੀ; ਸਾਚੁ ਸਾਚੇ ਭਾਵਏ ॥

aap paaras param dhiaanee; saach saache bhaave | Ang 687

Sant Singh KhalsaThe supreme meditator is Himself the philosopher's stone, which transforms lead into gold. The true man is pleasing to the True Lord.
Manmohan SinghThe Supreme contemplator is himself the philosopher's stone The true are pleasing to the True Lord.
Manmohan Singh (Punjabi)ਬੰਦਗੀ ਕਰਨ ਵਾਲਾ ਮਹਾਨ ਪੁਰਸ਼ ਖੁੱਦ ਅਮੋਲਕ ਪਦਾਰਥ ਹੈ। ਸਚਿਆਰੇ ਸੱਚੇ ਸਾਈਂ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਪੁਰਸ ਆਪ ਪਾਰਸ ਰੂਪ ਹੈਂ ਔ ਪਰਮ ਧਿਆਨੀ ਅਰਥਾਤ ਸਰਬ ਮੇਂ ਪੂਰਨ ਵਾਹਿਗੁਰੂ ਕੋ ਦੇਖਤਾ ਹੈ, ਅਰੁ ਤਿਸੁ ਸਾਚੇ ਸੰਤ ਕੋ ਸਚਾ ਪਰਮੇਸ੍ਵਰ ਭਾਵਤਾ ਹੈ॥
Prof. Sahib Singhਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਪਾਰਸੁ = ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪਰਮ ਧਿਆਨੀ = ਬਹੁਤ ਉੱਚੀ ਸੁਰਤਿ ਦਾ ਮਾਲਕ। ਸਾਚੁ = ਸਦਾ-ਥਿਰ ਪ੍ਰਭੂ ਦਾ ਰੂਪ। ਭਾਵਏ = ਭਾਵੈ, ਪਸੰਦ ਆ ਜਾਂਦਾ ਹੈ।

SikhNet (Spanish)y así, siendo verdadero, complace al Señor Verdadero.

ਆਨੰਦੁ ਅਨਦਿਨੁ ਹਰਖੁ ਸਾਚਾ; ਦੂਖ ਕਿਲਵਿਖ ਪਰਹਰੇ ॥

aanand anadin harakh saachaa; dookh kilavikh parahare | Ang 687

Sant Singh KhalsaHe is in ecstasy, truly happy, night and day; his sorrows and sins are taken away.
Manmohan SinghNight and day, he feels happiness and true joy and his sorrow and sins depart.
Manmohan Singh (Punjabi)ਰਾਤ ਦਿਨ ਉਹ ਖੁਸ਼ੀ ਤੇ ਸੱਚੀ ਪ੍ਰਸੰਨਤਾ ਮਹਿਸੂ ਕਰਦਾ ਹੈ ਅਤੇ ਉਸ ਦੀ ਪੀੜ ਅਤੇ ਪਾਪ ਦੂਰ ਹੋ ਜਾਂਦੇ ਹਨ।
Fareedkot Teekaਅਨੰਦ ਰੂਪ ਕੋ ਪਾਇ ਕਰ ਤਿਨ ਕੋ ਦਿਨੇ ਰਾਤ ਸਚਾ (ਹਰਖ) ਉਤਸਾਹਿ ਰਹਿਤਾ ਹੈ। ਜਨਮ ਮਰਨ ਦੁਖ ਔ (ਕਿਲਵਿਖ) ਪਾਪ ਸੰਪੂਰਨ ਤਿਨੋਂ ਨੇ (ਪਰਹਰੇ) ਦੂਰ ਕਰੇ ਹੈਂ॥
Prof. Sahib Singhਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਹਰਖੁ = ਖ਼ੁਸ਼ੀ। ਕਿਲਵਿਖ = ਪਾਪ। ਪਰਹਰੇ = ਦੂਰ ਕਰ ਲੈਂਦਾ ਹੈ।

SikhNet (Spanish)Uno vive entonces en la Verdad, siempre en Éxtasis y se libera de sus errores y de sufrimientos.

ਸਚੁ ਨਾਮੁ ਪਾਇਆ. ਗੁਰਿ ਦਿਖਾਇਆ; ਮੈਲੁ ਨਾਹੀ. ਸਚ ਮਨੇ ॥੨॥

sach naam paaeaa. gur dikhaaeaa; mail naahee. sach mane |2| Ang 687

Sant Singh KhalsaHe finds the True Name, and beholds the Guru; with the True Name in his mind, no filth sticks to him. ||2||
Manmohan SinghHe attains the True Name and beholds God, through the Guru. No impurity attaches to him, as the True Name abides in his mind.
Manmohan Singh (Punjabi)ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ, ਅਤੇ ਗੁਰੂ ਜੀ ਉਸ ਨੂੰ ਪ੍ਰਭੂ ਵਿਖਾਲ ਦਿੰਦੇ ਹਨ। ਉਸ ਨੂੰ ਕੋਈ ਮਲੀਣਤਾ ਨਹੀਂ ਚਿਮੜਦੀ ਕਿਉਂਕਿ ਸਤਿਨਾਮ ਉਸ ਦੇ ਹਿਰਦੇ ਵਿੱਚ ਵਸਦਾ ਹੈ।
Fareedkot Teekaਜਿਨੋਂ ਕੇ ਰਿਦੇ ਮੇਂ ਗੁਰੋਂ ਨੇ ਸਚਾ ਨਾਮ ਪਾਇਆ ਹੈ ਔਰ ਸ੍ਵੈ ਸ੍ਵਰੂਪੁ ਦਿਖਾਯਾ ਹੈ, ਤਿਨੋਂ ਕੋ ਸਚ ਸਰੂਪ ਕੇ (ਮਨੇ) ਮਨਨ ਕਰਨੇ ਸੇ ਮੈਲ ਨਹੀਂ ਲਾਗਤੀ ਹੈ॥੨॥
Prof. Sahib Singhਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੨॥

ਪਦ ਅਰਥ ਗੁਰਿ = ਗੁਰੂ ਨੇ। ਸਚ ਮਨੇ = ਸਦਾ-ਥਿਰ ਨਾਮ ਨੂੰ ਜਪਣ ਵਾਲੇ ਮਨ ਨੂੰ ॥੨॥

SikhNet (Spanish)Uno es bendecido con el Nombre Verdadero y logra ver a Dios a través del Guru y habitando en la Verdad, la mente no es manchada con nada. (2)

ਸੰਗਤਿ ਮੀਤ ਮਿਲਾਪੁ; ਪੂਰਾ ਨਾਵਣੋ ॥

sangat meet milaap; pooraa naavano | Ang 687

Sant Singh KhalsaO friend, association with the Holy is the perfect cleansing bath.
Manmohan SinghO friend, association with the saints congregation is the perfect ablution.
Manmohan Singh (Punjabi)ਹੇ ਮਿੱਤਰ! ਸਾਧ ਸੰਗਤ ਅੰਦਰ ਜੁੜਨਾ ਹੀ ਪੂਰਨ ਇਸ਼ਨਾਨ ਹੈ।
Fareedkot Teekaਜੋ ਸੰਤ ਸਾਜਨੋਂ ਕੀ ਸੰਗਤਿ ਕਾ ਮਿਲਾਪੁ ਹੈ, ਸੋਈ ਪੂਰਾ (ਨਾਵਣੋ) ਇਸਨਾਨ ਹੈ॥
Prof. Sahib Singhਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ।

ਪਦ ਅਰਥ ਮੀਤ ਮਿਲਾਪੁ = ਮਿੱਤ੍ਰ ਪ੍ਰਭੂ ਦਾ ਮਿਲਾਪ। ਨਾਵਣੋ = ਨਾਵਣੁ, ਇਸ਼ਨਾਨ।

SikhNet (Spanish)Oh amigo, la Cercanía de los Santos es el perfecto baño de Purificación.

ਗਾਵੈ ਗਾਵਣਹਾਰੁ; ਸਬਦਿ ਸੁਹਾਵਣੋ ॥

gaavai gaavanahaar; sabad suhaavano | Ang 688

Sant Singh KhalsaThe singer who sings the Lord's Praises is adorned with the Word of the Shabad.
Manmohan SinghThe singer, who sings the Lord's praise is embellished with His Name.
Manmohan Singh (Punjabi)ਗਾਉਣ ਵਾਲਾ, ਜੋ ਸੁਆਮੀ ਦੀ ਸਿਫ਼ਤ ਗਾਉਂਦਾ ਹੈ, ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਤਿਸ ਸਤਿਸੰਗ ਮੇਂ ਮਿਲਕਰ ਗੁਰ (ਸਬਦਿ) ਉਪਦੇਸ ਸੇ ਹਰੀ ਗੁਨੋਂ ਕੋ ਜੋ ਗਾਵਨਹਾਰ ਜਗਿਆਸੀ ਗਾਵਤਾ ਹੈ, ਸੋ ਭਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਗਾਵਣਹਾਰੁ = ਗਾਵਣ-ਯੋਗ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਸੁਹਾਵਣੋ = ਸੋਹਣੇ ਜੀਵਨ ਵਾਲਾ।

SikhNet (Spanish)Quien cante las Alabanzas del Señor, será adornado con la Palabra del Shabd.

ਸਾਲਾਹਿ ਸਾਚੇ. ਮੰਨਿ ਸਤਿਗੁਰੁ; ਪੁੰਨ ਦਾਨ ਦਇਆ ਮਤੇ ॥

saalaeh saache. man satigur; pun daan deaa mate | Ang 688

Sant Singh KhalsaWorship the True Lord, and believe in the True Guru; this brings the merit of making donations to charity, kindness and compassion.
Manmohan SinghBelieve in the True Guru, praise thou the true Lord, in this is contained the merit of giving of alms and charity and the compassionate nature.
Manmohan Singh (Punjabi)ਸੱਚੇ ਗੁਰਾਂ ਵਿੱਚ ਭਰੋਸਾ ਧਾਰ ਕੇ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ, ਏਸੇ ਵਿੱਚ ਹੀ ਖੈਰਾਤ ਤੇ ਸਖਾਵਤ ਦਾ ਦੇਣਾ ਅਤੇ ਦਇਆਵਾਨ ਸੁਭਾਵ ਦੀਆਂ ਸਿਫਤਾਂ ਆ ਜਾਂਦੀਆਂ ਹਨ।
Fareedkot Teekaਜੋ ਸਾਚੇ ਕੌ ਸਲਾਹਤੇ ਹੂਏ ਸਤਿਗੁਰੋਂ ਕੋ (ਮੰਨਿ) ਪੂਜਤੇ ਵਾ ਗੁਰ ਉਪਦੇਸ ਮਨਨ ਕਰਤੇ ਹੈਂ, ਸੋ (ਦਇਆ ਮਤੇ) ਦ੍ਯਾਵਾਨ ਪੁੰਨ ਦਾਨੁ ਕਰਤੇ ਹੈਂ॥
Prof. Sahib Singhਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ।

ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਮੰਨਿ = ਮੰਨ ਕੇ, ਸਰਧਾ ਰੱਖ ਕੇ। ਮਤੇ = ਮਤਿ।

SikhNet (Spanish)Alaba al Señor Verdadero y cree en el Guru Perfecto, en ello se encuentra el mérito de la Compasión y de la Caridad. La novia Alma que vive fascinada con su Señor Esposo,

ਪਿਰ ਸੰਗਿ ਭਾਵੈ. ਸਹਜਿ ਨਾਵੈ; ਬੇਣੀ ਤ ਸੰਗਮੁ. ਸਤ ਸਤੇ ॥

pir sang bhaavai. sehaj naavai; benee ta sangam. sat sate | Ang 688

Sant Singh KhalsaThe soul-bride who loves to be with her Husband Lord bathes at the true Triveni of the soul, which she regards as the sacred place where the Ganges, Jamuna and Saraswaati Rivers converge.
Manmohan SinghThe truest of the true, who loves the society of her Beloved Lord, is deemed to bathe at the Trivani the confluence of Ganga Jamna and Saraswati.
Manmohan Singh (Punjabi)ਸਚਿਆਰਾ ਦੀ ਸਚਿਆਰ, ਜੋ ਆਪਣੇ ਪ੍ਰੀਤਮ ਸੁਆਮੀ ਦੀ ਸੰਗਤ ਨੂੰ ਪਿਆਰ ਕਰਦੀ ਹੈ, ਤ੍ਰਿਵੈਣੀ, ਗੰਗਾ, ਜਮਨਾ ਤੇ ਸੁਰਸਤੀ ਦੇ ਮਿਲਾਪ ਅਸਥਾਨ ਤੇ ਇਸ਼ਨਾਨ ਕਰਦੀ ਜਾਣੀ ਜਾਂਦੀ ਹੈ।
Fareedkot Teekaਜਿਨੋਂ ਕੌ ਪਰਮੇਸਰ ਪਤੀ ਕਾ ਸੰਗ ਭਾਵਤਾ ਹੈ, ਸੋ ਤੌ ਤ੍ਰਿਬੇਣੀ ਕੇ ਸੰਗਮ (ਸਤੇ) ਸ੍ਰੇਸ੍ਟ ਸਤਸੰਗ ਮੇਂ (ਸਹਜ) ਸੁਤੇ ਹੀ ਸਦ ਨ੍ਹਾਵਤੇ ਹੈਂ। ਭਾਵ ਯੇਹਿ ਕਿ ਸਤਸੰਗ ਮੇਂ ਸੁਭ ਕਰਮ ਰੂਪ ਜਮਨਾ ਔਰ ਉਪਾਸਨਾਂ ਰੂਪ ਗੰਗਾ, ਗਿਆਨ ਰੂਪ ਸੁਰਸ੍ਵਤੀ ਯੇਹਿ ਤੀਨੋਂ ਕਾ ਸੰਗਮੁ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ।

ਪਦ ਅਰਥ ਪਿਰ ਸੰਗਿ = ਪਤੀ ਪ੍ਰਭੂ ਦੀ ਸੰਗਤਿ ਵਿਚ। ਭਾਵੈ = (ਪ੍ਰਭੂ ਨੂੰ) ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਬੇਣੀ ਸੰਗਮੁ = ਤ੍ਰਿਬੇਣੀ ਜੰਗਮ, ਤਿੰਨ ਨਦੀਆਂ (ਗੰਗਾ, ਜਮਨਾ, ਸਰਸ੍ਵਤੀ) ਦਾ ਮਿਲਾਪ-ਥਾਂ, ਪ੍ਰਯਾਗ (ਅਲਾਹਾਬਾਦ ਦੇ ਨਜ਼ਦੀਕ)। ਸਤ ਸਤੇ = ਸੁੱਚੇ ਤੋਂ ਸੁੱਚਾ।

SikhNet (Spanish)se baña en el Triveni, el lugar sagrado donde el Ganges, el Yamuna y el Saraswati convergen. Alaba y Adora al Señor Creador,

ਆਰਾਧਿ ਏਕੰਕਾਰੁ ਸਾਚਾ; ਨਿਤ ਦੇਇ ਚੜੈ ਸਵਾਇਆ ॥

aaraadh ekankaar saachaa; nit dee charrai savaaeaa | Ang 688

Sant Singh KhalsaWorship and adore the One Creator, the True Lord, who constantly gives, whose gifts continually increase.
Manmohan SinghMeditate thou on One True Lord, who ever, gives and whose gifts ever increase.
Manmohan Singh (Punjabi)ਤੂੰ ਕੇਵਲ ਇਕ ਸੱਚੇ ਸੁਆਮੀ ਦਾ ਹੀ ਸਿਮਰਨ ਕਰ ਜੋ ਸਦਾ ਹੀ ਦਿੰਦਾ ਹੈ ਤੇ ਜਿਸ ਦੀਆਂ ਦਾਤਾਂ ਸਦੀਵ ਹੀ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।
Fareedkot Teekaਤਿਸ ਸਤਸੰਗ ਮੇਂ ਏਕ ਸਾਚਾ ਜੋ ਏਕ ਸਰੂਪ ਹੈ ਤਿਸ ਕੋ ਅਰਾਧਿਤੇ ਹੈਂ। ਜੋ ਵਾਹਿਗੁਰੂ ਨਿਤ ਜੀਓਂ ਕੌ ਦਾਨ ਦੇਤਾ ਹੈ ਔਰ ਜਿਸ ਕਾ ਦਾਨ ਸਦਾ ਸਵਾਯਾ, ਭਾਵ ਸੇ ਅਧਕ ਹੀ ਅਧਕ ਹੈ ਮੁਕਤਾ ਨਹੀਂ॥
Prof. Sahib Singh(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਦੇਇ = ਦੇਂਦਾ ਹੈ (ਜੋ ਪ੍ਰਭੂ)। ਚੜੈ ਸਵਾਇਆ = (ਉਸ ਦਾ ਦਿੱਤਾ) ਦਿਨੋ ਦਿਨ ਵਧਦਾ ਹੈ।

SikhNet (Spanish)lo que Él da, se incrementa constantemente. La Salvación es obtenida a través de la Sociedad de los Santos,

ਗਤਿ ਸੰਗਿ ਮੀਤਾ ਸੰਤਸੰਗਤਿ; ਕਰਿ ਨਦਰਿ ਮੇਲਿ ਮਿਲਾਇਆ ॥੩॥

gat sang meetaa santasangat; kar nadar mel milaaeaa |3| Ang 688

Sant Singh KhalsaSalvation is attained by associating with the Society of the Saints, O friend; granting His Grace, God unites us in His Union. ||3||
Manmohan SinghO friend, salvation, is obtained by associating with the society of saints, Showing His mercy, the Lord unites man in His union.
Manmohan Singh (Punjabi)ਹੇ ਮਿੱਤ੍ਰ! ਸਾਧ ਸੰਗਤ ਨਾਲ ਜੁੜਨ ਦੁਆਰਾ ਮੋਖਸ਼ ਪ੍ਰਾਪਤ ਹੁੰਦੀ ਹੈ। ਆਪਣੀ ਰਹਿਮਤ ਧਾਰ ਕੇ, ਸੁਆਮੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਜਿਨੋਂ ਕਾ ਸੰਤੋਂ ਰੂਪੀ ਮਿਤਰੋਂ ਕੀ ਸਤਸੰਗਤਿ ਸੇ ਵਿਕਾਰੋਂ ਕਾ ਖੋਟਾ ਸੰਗ (ਗਤਿ) ਨਸ਼ਟ ਭਯਾ ਹੈ, ਤਿਨੋਂ ਕੋ ਹਰੀ ਨੇ ਕ੍ਰਿਪਾ ਦ੍ਰਿਸਟੀ ਕਰ ਕੇ ਗੁਰੋਂ ਕੇ ਸੰਜੋਗ ਕਰ ਅਪਨੇ ਮੇਂ ਮਿਲਾਇਆ ਅਰਥਾਤ ਅਭੇਦ ਕੀਆ ਹੈ॥੩॥
Prof. Sahib Singhਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ। ਮੇਲਿ = ਸੰਗਤਿ ਵਿਚ ॥੩॥

SikhNet (Spanish)oh amigo, otorgando Su Gracia, el Señor nos une en Su Ser. (3)

ਕਹਣੁ ਕਹੈ ਸਭੁ ਕੋਇ; ਕੇਵਡੁ ਆਖੀਐ ॥

kehan kahai sabh koe; kevadd aakheeai | Ang 688

Sant Singh KhalsaEveryone speaks and talks; how great should I say He is?
Manmohan SinghAll utter the Lord's discourse. How great should I say, He is?
Manmohan Singh (Punjabi)ਸਾਰੇ ਹੀ ਸਾਹਿਬ ਦਾ ਭਾਸ਼ਨ ਉਚਾਰਦੇ ਹਨ। ਮੈਂ ਉਸ ਨੂੰ ਕਿੰਨਾ ਕੁ ਵੱਡਾ ਵਰਣਨ ਕਰਾਂ?
Fareedkot Teekaਜਿਸ ਵਾਹਿਗੁਰੂ ਕੀ (ਕਹਨੁ) ਕਥਾ ਵਾ ਜਸ ਸਭ ਕੋਈ ਕਹਿਤਾ ਹੈ, ਪਰੰਤੂ ਤਿਸ ਕੌ ਕਿਤਨਾ ਇਕ ਵੱਡਾ ਉਚਾਰਨ ਕਰੀਏ, ਭਾਵ ਸੇ ਕਹਾ ਨਹੀਂ ਜਾਤਾ। ਯਥਾ-☬"ਪਿਤਾ ਕਾ ਜਨਮੁ ਕਿ ਜਾਨੈ ਪੂਤ॥"
Prof. Sahib Singhਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ।

ਪਦ ਅਰਥ ਕਹਣੁ = ਕਥਨ। ਕਹਣੁ ਕਹੈ = ਕਥਨ ਕਥੈ। ਸਭੁ ਕੋਇ = ਹਰੇਕ ਜੀਵ। ਕੇਵਡੁ = ਕਿਤਨਾ ਵੱਡਾ। ਕੇਵਡੁ ਆਖੀਐ = ਕਿਤਨਾ ਵੱਡਾ ਆਖਿਆ ਜਾ ਸਕਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕੇਡਾ ਵੱਡਾ ਹੈ।

SikhNet (Spanish)Todos dicen, Él es Grandioso, pero ¿qué tan Grandioso es Él?

ਹਉ ਮੂਰਖੁ ਨੀਚੁ ਅਜਾਣੁ; ਸਮਝਾ ਸਾਖੀਐ ॥

hau moorakh neech ajaan; samajhaa saakheeai | Ang 688

Sant Singh KhalsaI am foolish, lowly and ignorant; it is only through the Guru's Teachings that I understand.
Manmohan SinghI am unwise, low and ignorant and it is through the Guru's instruction that I understand Him.
Manmohan Singh (Punjabi)ਮੈਂ ਮੂੜ੍ਹ, ਅਧਮ ਤੇ ਬੇਸਮਝ ਹਾਂ, ਗੁਰਾਂ ਦੀ ਸਿੱਖਿਆ ਦੁਆਰਾ ਹੀ ਮੈਂ ਉਸ ਨੂੰ ਸਮਝਦਾ ਹਾਂ।
Fareedkot Teekaਮੈਂ ਮੂਰਖ ਨੀਚ (ਅਜਾਨੁ) ਅਗਿਆਤ ਥਾ, ਪਰੰਤੂ ਗੁਰੋਂ ਕੀ ਸਿਖ੍ਯਾ ਦ੍ਵਾਰਾ ਸਮਝਾ ਹੂੰ॥
Prof. Sahib Singh(ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ)।

ਪਦ ਅਰਥ ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ।

SikhNet (Spanish)Yo no soy bien nacido, soy ignorante, no tengo nada de Sabiduría, sólo a través de la Instrucción del Guru puedo alcanzar el Conocimiento.

ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ; ਤਿਤੁ ਮਨੁ ਮਾਨਿਆ ਮੇਰਾ ॥

sach gur kee saakhee amrit bhaakhee; tith man maaniaa meraa | Ang 688

Sant Singh KhalsaTrue are the Teachings of the Guru. His Words are Ambrosial Nectar; my mind is pleased and appeased by them.
Manmohan SinghTrue is the teaching of the Guru, whose worlds are Nectar like, With them my mind is pleased.
Manmohan Singh (Punjabi)ਸੱਚਾ ਹੈ ਉਪਦੇਸ਼ ਗੁਰਾਂ ਦਾ, ਜਿਨ੍ਹਾਂ ਦੇ ਬਚਨ ਅੰਮ੍ਰਿਤ-ਸਰੂਪ ਹਨ। ਉਨ੍ਹਾਂ ਨਾਲ ਮੇਰਾ ਚਿੱਤ ਪਤੀਜ ਗਿਆ ਹੈ।
Fareedkot Teekaਸਤਿਗੁਰੋਂ ਕੀ ਉਚਾਰਨ ਕਰੀ ਹੋਈ ਸਚੀ ਅੰਮ੍ਰਿਤ ਰੂਪ ਜੋ (ਸਾਖੀ) ਸਿਖ੍ਯਾ ਹੈ, (ਤਿਤੁ) ਤਿਸ ਕਰ ਵਾ ਤਿਸ ਮੇਂ ਮੇਰਾ ਮਨੁ (ਮਾਨਿਆ) ਪਤੀਆਇਆ ਹੈ॥
Prof. Sahib Singhਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਸਾਖੀ = ਸਿੱਖਿਆ, ਉਪਦੇਸ਼, ਸ਼ਬਦ। ਅੰਮ੍ਰਿਤ ਸਾਖੀ = ਆਤਮਕ ਜੀਵਨ ਦੇਣ ਵਾਲਾ ਉਪਦੇਸ਼। ਗੁਰ ਕੀ ਭਾਖੀ ਸਾਖੀ = ਗੁਰੂ ਦਾ ਉਚਾਰਿਆ ਹੋਇਆ ਸ਼ਬਦ। ਸਚੁ ਸਾਖੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਤਿਤੁ = ਉਸ ਸ਼ਬਦ ਵਿਚ।

SikhNet (Spanish)Verdadera es la Instrucción del Guru, es aclamada por todas partes como el Néctar, con Ella mi mente está complacida.

ਕੂਚੁ ਕਰਹਿ ਆਵਹਿ ਬਿਖੁ ਲਾਦੇ; ਸਬਦਿ ਸਚੈ ਗੁਰੁ ਮੇਰਾ ॥

kooch kareh aaveh bikh laade; sabad sachai gur meraa | Ang 688

Sant Singh KhalsaLoaded down with corruption and sin, people depart, and then come back again; the True Shabad is found through my Guru.
Manmohan SinghLaden with sin, men depart and then return. The True Lord is obtained through my Guru.
Manmohan Singh (Punjabi)ਪਾਪ ਨਾਲ ਲੱਦੇ ਹੋਏ ਬੰਦੇ ਮਰਦੇ ਤੇ ਜੰਮਦੇ ਹਨ। ਸੱਚਾ ਸੁਆਮੀ ਤੈਂਡੇ ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।
Fareedkot Teekaਵਿਸੇ ਵਾਸਨਾ ਕੇ ਸਾਥ (ਲਾਦੇ) ਭਰੇ ਹੂਏ ਜੀਵ ਆਵਤੇ ਹੈਂ ਔ ਕੂਚ ਕਰ ਕੇ ਚਲੇ ਜਾਤੇ ਹੈਂ, ਭਾਵ ਸੇ ਜਨਮਤੇ ਮਰਤੇ ਹੈਂ। ਅਰ ਗੁਰੋਂ ਕੇ ਸਬਦ ਕਰ ਕੇ ਸਚੇ ਵਾਹਿਗੁਰੂ ਸਾਥ (ਮੇਰਾ) ਮੇਲਾ ਹੋਤਾ ਹੈ॥
Prof. Sahib Singhਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ।

ਪਦ ਅਰਥ ਬਿਖੁ = (ਮਾਇਆ-ਮੋਹ ਦਾ) ਜ਼ਹਰ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ।

SikhNet (Spanish)Los seres humanos vienen al mundo que está cargado del veneno de Maya, y así parten.

ਆਖਣਿ ਤੋਟਿ ਨ. ਭਗਤਿ ਭੰਡਾਰੀ; ਭਰਿਪੁਰਿ ਰਹਿਆ ਸੋਈ ॥

aakhan tott na. bhagat bhanddaaree; bharipur rahiaa soee | Ang 688

Sant Singh KhalsaThere is no end to the treasure of devotion; the Lord is pervading everywhere.
Manmohan SinghThere is no end to narration of the Lord's glory and the treasure of His devotion He is fully pervading everywhere.
Manmohan Singh (Punjabi)ਸਾਈਂ ਦੀ ਉਸਤਿਤ ਕਰਨ ਦਾ ਕੋਈ ਅੰਤ ਨਹੀਂ ਅਤੇ ਨਾਂ ਹੀ ਉਸ ਦੀ ਭਗਤ ਦੇ ਖਜਾਨੇ ਦਾ। ਉਹ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
Fareedkot Teekaਉਚਾਰਨ ਕਰਨੇ ਤੇ ਜਿਸ ਕੀ ਭਗਤੀ ਕੀ ਤੋਟਿ ਨਹੀਂ ਆਵਤੀ, ਤਿਸ ਵਾਹਿਗੁਰੂ ਕੋ (ਭੰਡਾਰੀ) ਸੰਤ ਜਨੋਂ ਨੇ ਸਰਬ ਮੇਂ (ਭਰਿਪੂਰਿ) ਪੂਰਨ ਹੋ ਰਹਾ ਜਾਨਾ ਹੈ॥
Prof. Sahib Singh(ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ।

ਪਦ ਅਰਥ ਆਖਣਿ = ਆਖਣ ਨਾਲ, ਬਿਆਨ ਕਰਨ ਨਾਲ। ਤੋਟਿ = ਖ਼ਾਤਮਾ। ਭੰਡਾਰੀ = ਭੰਡਾਰੀਂ, ਭੰਡਾਰਿਆਂ ਵਿਚ। ਭਰਿਪੁਰਿ ਰਹਿਆ = ਹਰ ਥਾਂ ਮੌਜੂਦ ਹੈ। ਸੋਈ = ਉਹ (ਪ੍ਰਭੂ) ਹੀ।

SikhNet (Spanish)A través de la Verdadera Palabra uno encuentra al Guru. No hay ningún fin para la Gloria de Dios o para el Tesoro de Su Devoción, pues Él llena todos los lugares en todas partes.

ਨਾਨਕ ਸਾਚੁ ਕਹੈ ਬੇਨੰਤੀ; ਮਨੁ ਮਾਂਜੈ ਸਚੁ ਸੋਈ ॥੪॥੧॥

naanak saach kahai benantee; man maanjai sach soee |4|1| Ang 688

Sant Singh KhalsaNanak utters this true prayer; one who purifies his mind is True. ||4||1||
Manmohan SinghNanak makes a true supplication, He, who cleanses his heart becomes truthful.
Manmohan Singh (Punjabi)ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਜੋ ਆਪਣਾ ਦਿਲ ਸਾਫ ਕਰਦਾ ਹੈ, ਉਹ ਸੱਚਾ ਥੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਸਾਚੁ) ਨਿਸਚੇ ਕਰ ਹਰੀ ਆਗੈ ਬੇਨਤੀ ਉਚਾਰਨ ਕਰ ਕੇ ਮਨ ਕੋ (ਮਾਂਜੈ) ਸੁਧ ਕਰਤਾ ਹੈ, ਸੋਈ ਪੁਰਸ ਸਚ ਸਰੂਪ ਕੋ ਪਾਵਤਾ ਹੈ॥੧॥☬ਨਾਮ ਕੀ ਵਡਿਆਈ ਸਹਤ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ॥੪॥੧॥

ਪਦ ਅਰਥ ਸਾਚੁ ਕਹੈ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ। ਕਹੈ ਬੇਨੰਤੀ = ਅਰਦਾਸਾਂ ਕਰਦਾ ਹੈ। ਮਾਂਜੈ = ਸਾਫ਼ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਈ = ਸਦਾ-ਥਿਰ ਪ੍ਰਭੂ ਹੀ (ਹਰ ਥਾਂ ਦਿੱਸਦਾ ਹੈ) ॥੪॥੧॥

SikhNet (Spanish)Reza Nanak, no digo más que la Verdad: sólo es limpiando la mente como uno llega a la Verdad. (4-1)
Answers quote the Granth verbatim with Ang citations. AI commentary is not Gurbani and not a religious ruling.