ਗਉੜੀ ਮਾਝ ਮਹਲਾ ੪ ॥
gaurree maajh mahalaa 4 |
Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੋਥੀ।
SikhNet (Spanish)Gauri Mallh, Mejl Guru Ram Das, Cuarto Canal Divino.
ਮੇਰਾ. ਬਿਰਹੀ ਨਾਮੁ ਮਿਲੈ; ਤਾ ਜੀਵਾ ਜੀਉ ॥
meraa. birahee naam milai; taa jeevaa jeeo |
Sant Singh KhalsaIf I receive my Love, the Naam, then I live.
Manmohan SinghIf I receive my favourite Name, then alone can I live.
Manmohan Singh (Punjabi)ਜੇਕਰ ਮੈਨੂੰ ਮੇਰਾ ਪਿਆਰਾ ਨਾਮ ਮਿਲ ਜਾਵੇ ਕੇਵਲ ਤਦ ਹੀ ਮੈਂ ਜੀਉ ਸਕਦਾ ਹਾਂ।
Fareedkot Teekaਮੇਰਾ ਮਨ ਬਿਰਹੀ ਹੋ ਰਹਾ ਹੈ ਜੇ ਨਾਮ ਮਿਲੈ ਤੌ ਜੀਵਾਂਗਾ॥
Prof. Sahib Singhਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ।ਪਦ ਅਰਥ ਬਿਰਹੀ = ਵਿੱਛੁੜਿਆ ਹੋਇਆ ਪਿਆਰਾ (ਨਾਮ)। ਤਾ = ਤਦੋਂ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
SikhNet (Spanish)Si recibo a mi Amor, el Nombre del Señor es lo que vivo,
ਮਨ ਅੰਦਰਿ ਅੰਮ੍ਰਿਤੁ; ਗੁਰਮਤਿ ਹਰਿ ਲੀਵਾ ਜੀਉ ॥
man andar amrit; guramat har leevaa jeeo |
Sant Singh KhalsaIn the temple of the mind, is the Ambrosial Nectar of the Lord; through the Guru's Teachings, we drink it in.
Manmohan SinghIn the mind is God's elixir. By Guru's gospel I shall quaff it.
Manmohan Singh (Punjabi)ਚਿੱਤ ਵਿੱਚ ਵਾਹਿਗੁਰੂ ਦਾ ਸੁਧਾਰਸ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਨੂੰ ਪਾਨ ਕਰਾਂਗਾ।
Fareedkot Teekaਜੋ ਮਨ ਕੇ ਅੰਦਰ ਹੀ ਅੰਮ੍ਰਿਤ ਹੈ ਪਰੰਤੂ ਮੈਂ ਗੁਰ ਸਿਖ੍ਯਾ ਲੇ ਕਰ ਸੋ ਹਰੀ ਨਾਮ ਅੰਮ੍ਰਿਤ ਲਵਾਂਗਾ॥
Prof. Sahib Singhਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਲੀਵਾ = ਲਵਾਂ, ਲੈਂਦਾ ਹਾਂ।
SikhNet (Spanish)y entonces sorbo del Néctar que está en mi mente. El Nombre del Señor me es revelado, el Nombre del Señor es recitado a través de la Palabra del Shabd del Guru.
ਮਨੁ ਹਰਿ ਰੰਗਿ ਰਤੜਾ; ਹਰਿ ਰਸੁ ਸਦਾ ਪੀਵਾ ਜੀਉ ॥
man har rang ratarraa; har ras sadaa peevaa jeeo |
Sant Singh KhalsaMy mind is drenched with the Love of the Lord. I continually drink in the sublime essence of the Lord.
Manmohan SinghMy soul is tinged with God's love. God's Nectar, do I, ever drink.
Manmohan Singh (Punjabi)ਮੇਰੀ ਆਤਮਾ ਭਗਵਾਨ ਦੀ ਪ੍ਰੀਤ ਨਾਲ ਰੰਗੀਜੀ ਹੈ। ਮੈਂ ਹਮੇਸ਼ਾ, ਭਗਵਾਨ ਦਾ ਅਬਿ-ਹਿਯਾਤ ਛਕਦਾ ਹਾਂ।
Fareedkot Teekaਜਬ ਮੇਰਾ ਮਨ ਹਰੀ ਕੇ ਪ੍ਰੇਮ ਮੇਂ ਮਸਤ ਹੂਆ, ਤਬ ਹਰੀ ਰਸ ਸਦਾ ਹੀ ਪਾਵਾਂਗਾ॥
Prof. Sahib Singh(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ।ਪਦ ਅਰਥ ਰੰਗਿ = ਰੰਗ ਵਿਚ।
SikhNet (Spanish)Entonces mi mente se embulle para siempre en el Amor del Señor, y es así como puedo beber de la Esencia de Dios.
ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥
har paaeiarraa man jeevaa jeeo |1|
Sant Singh KhalsaI have found the Lord within my mind, and so I live. ||1||
Manmohan SinghThe Lord I have obtained within my mind, so do I live.
Manmohan Singh (Punjabi)ਸੁਆਮੀ ਨੂੰ ਆਪਣੇ ਚਿੱਤ ਅੰਦਰ ਮੈਂ ਪਾ ਲਿਆ ਹੈ ਇਸ ਲਈ ਮੈਂ ਜੀਉਂਦਾ ਹਾਂ।
Fareedkot Teekaਜਬ ਇਸ ਪੂਰਬ ਕਹੀ ਰੀਤੀ ਸੇ ਹਰੀ ਕੋ ਮਨ ਮੇਂ ਪਾਇਆ ਤਬ ਸਦੀਵ ਕਾਲ (ਜੀਵਾ) ਅਮਰ ਹੋਵਾਂਗਾ॥੧॥
Prof. Sahib Singhਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ॥੧॥ਪਦ ਅਰਥ ਮਨਿ = ਮਨ ਵਿਚ ॥੧॥
SikhNet (Spanish)Oh, sólo podré vivir si recibo a mi Dios.(1)
ਮੇਰੈ ਮਨਿ ਤਨਿ ਪ੍ਰੇਮੁ ਲਗਾ; ਹਰਿ ਬਾਣੁ ਜੀਉ ॥
merai man tan prem lagaa; har baan jeeo |
Sant Singh KhalsaThe arrow of the Lord's Love has pierced by mind and body.
Manmohan SinghThe arrow of God's love has pierced my soul and body.
Manmohan Singh (Punjabi)ਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।
Fareedkot Teekaਮੇਰੇ ਮਨ ਤਨ ਮੇਂ ਹਰੀ ਕਾ ਪ੍ਰੇਮ ਰੂਪੀ ਬਾਣ ਲਗਾ ਹੈ॥
Prof. Sahib Singh(ਹੇ ਭਾਈ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।ਪਦ ਅਰਥ ਬਾਣੁ = ਤੀਰ।
SikhNet (Spanish)El Amor del Señor se ha clavado como una flecha en mi corazón y en mi mente.
ਮੇਰਾ ਪ੍ਰੀਤਮੁ ਮਿਤ੍ਰੁ; ਹਰਿ ਪੁਰਖੁ ਸੁਜਾਣੁ ਜੀਉ ॥
meraa preetam mitru; har purakh sujaan jeeo |
Sant Singh KhalsaThe Lord, the Primal Being, is All-knowing; He is my Beloved and my Best Friend.
Manmohan SinghThe Lord Master is my Wise, and beloved Intimate.
Manmohan Singh (Punjabi)ਸਾਹਿਬ ਮਾਲਕ ਮੇਰਾ ਸਿਆਣਾ ਅਤੇ ਸਨੇਹੀ ਯਾਰ ਹੈ।
Fareedkot Teekaਕਿਉਂਕਿ ਹਰੀ ਜੋ ਸੁਜਾਣ ਪੁਰਖ ਹੈ, ਸੋਈ ਹਮਾਰਾ ਪ੍ਯਾਰਾ ਮਿਤ੍ਰ ਹੈ॥
Prof. Sahib Singh(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ।ਪਦ ਅਰਥ ਸੁਜਾਣੁ = ਸਿਆਣਾ।
SikhNet (Spanish)Sí, mi Señor, Quien es Todo Sabio, es mi Bienamado y mi Amigo.
ਗੁਰੁ ਮੇਲੇ ਸੰਤ; ਹਰਿ ਸੁਘੜੁ ਸੁਜਾਣੁ ਜੀਉ ॥
gur mele sant; har sugharr sujaan jeeo |
Sant Singh KhalsaThe Saintly Guru has united me with the All-knowing and All-seeing Lord.
Manmohan SinghThe Guru saint has united me with the Omniscient, and All-seeing Lord.
Manmohan Singh (Punjabi)ਗੁਰੂ ਸਾਧੂ ਨੇ ਮੈਨੂੰ ਸਰਬਗ ਤੇ ਸਭ ਕੁਛ-ਵੇਖਣਹਾਰ ਸਾਹਿਬ ਨਾਲ ਜੋੜ ਦਿਤਾ ਹੈ।
Fareedkot Teekaਗੁਰੂ ਜੋ ਸੰਤ ਹੈਂ, ਸੋ ਹਰੀ ਚਤਰ ਔਰ ਗਿ੍ਯਾਤ ਗੇਯ ਕੋ ਮਿਲਾਇ ਦੇਤੇ ਹੈਂ॥
Prof. Sahib Singhਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,ਪਦ ਅਰਥ ਮੇਲੇ ਸੰਤ ਹਰਿ = (ਗੁਰੂ) ਸੰਤ = ਹਰਿ ਨੂੰ ਮਿਲਾ ਦੇਂਦਾ ਹੈ।
SikhNet (Spanish)Con Él, a través del Guru Santo, soy unido.
ਹਉ; ਨਾਮ ਵਿਟਹੁ ਕੁਰਬਾਣੁ ਜੀਉ ॥੨॥
hau; naam vittahu kurabaan jeeo |2|
Sant Singh KhalsaI am a sacrifice to the Naam, the Name of the Lord. ||2||
Manmohan SinghI am devoted unto the Name of God.
Manmohan Singh (Punjabi)ਮੈਂ ਵਾਹਿਗੁਰੂ ਦੇ ਨਾਮ ਉਤੋਂ ਸਦਕੇ ਜਾਂਦਾ ਹਾਂ।
Fareedkot Teekaਮੈਂ ਨਾਮ ਕੇ ਉਪਰ ਸੇ ਕੁਰਬਾਨ ਜਾਤਾ ਹੂੰ॥੨॥
Prof. Sahib Singhਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ॥੨॥ਪਦ ਅਰਥ ਵਿਟਹੁ = ਤੋਂ ॥੨॥
SikhNet (Spanish)Ofrezco mi ser en sacrificio al Nombre del Señor. (2)
ਹਉ. ਹਰਿ ਹਰਿ ਸਜਣੁ; ਹਰਿ ਮੀਤੁ ਦਸਾਈ ਜੀਉ ॥
hau. har har sajan; har meet dasaaee jeeo |
Sant Singh KhalsaI seek my Lord, Har, Har, my Intimate, my Best Friend.
Manmohan SinghI inquire about the Lord Master, my intimate God, the friend.
Manmohan Singh (Punjabi)ਮੈਂ ਸੁਆਮੀ ਮਾਲਕ ਆਪਣੇ ਯਾਰ, ਵਾਹਿਗੁਰੂ ਮਿੱਤ੍ਰ ਬਾਰੇ ਪੁਛ-ਗਿਛ ਕਰਦਾ ਹਾਂ।
Fareedkot Teekaਮੈਂ ਹਰੀ ਜੋ ਸਜਣ ਮਨ ਕਾ, ਪੁਨਾ ਹਰੀ ਮੀਤ ਤਨ ਕਾ ਹੈ ਤਿਸ ਕੋ (ਦਸਾਈ) ਪੂਛਤਾ ਹਾਂ॥
Prof. Sahib Singhਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ।ਪਦ ਅਰਥ ਹਉ = ਮੈਂ। ਦਸਾਈ = ਦਸਾਈਂ, ਮੈਂ ਪੁੱਛਦਾ ਹਾਂ।
SikhNet (Spanish)Oh amigos, guíenme en el Sendero que me lleva hasta el Único Compañero Verdadero de mi vida.
ਹਰਿ ਦਸਹੁ ਸੰਤਹੁ ਜੀ; ਹਰਿ ਖੋਜੁ ਪਵਾਈ ਜੀਉ ॥
har dasahu santahu jee; har khoj pavaaee jeeo |
Sant Singh KhalsaShow me the way to the Lord, Dear Saints; I am searching all over for Him.
Manmohan SinghO honourable saints, tell me about God. I am on the look-out of the Lord.
Manmohan Singh (Punjabi)ਹੇ ਪਤਵੰਤੇ ਸਾਧੂਓ! ਮੈਨੂੰ ਵਾਹਿਗੁਰੂ ਦਾ ਥਹੁ ਪਤਾ ਦਿਓ। ਮੈਂ ਸੁਆਮੀ ਦੀ ਢੂੰਡ ਭਾਲ ਕਰਵਾਉਂਦਾ ਹਾਂ।
Fareedkot Teekaਹੇ ਹਰੀ ਕੇ ਸੰਤਹੁ ਜੀ! ਮੈਂ (ਖੋਜੁ ਪਵਾਈ) ਤਲਾਸ਼ ਕਰਤਾ ਹਾਂ ਮੇਰੇ ਕੋ ਹਰੀ ਬਤਾਓ॥
Prof. Sahib Singhਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ।ਪਦ ਅਰਥ ਖੋਜੁ = ਭਾਲ। ਪਵਾਈ = ਮੈਂ ਪਵਾਂਦਾ ਹਾਂ।
SikhNet (Spanish)Lo busco por todas partes, díganme por favor, oh Santos, por dónde debo de ir.
ਸਤਿਗੁਰੁ ਤੁਠੜਾ ਦਸੇ; ਹਰਿ ਪਾਈ ਜੀਉ ॥
satigur tuttharraa dase; har paaee jeeo |
Sant Singh KhalsaThe Kind and Compassionate True Guru has shown me the Way, and I have found the Lord.
Manmohan SinghThe merciful True Guru has shown me the way, and I have obtained God.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੇ ਮੈਨੂੰ ਮਾਰਗ ਵਿਖਾਲ ਦਿੱਤਾ ਹੈ ਅਤੇ ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਪਰੰਤੂ ਸਤਿਗੁਰੂ ਪ੍ਰਸਿੰਨ ਹੂਆ ਹੂਆ ਜਬ ਦਸੇ ਤਬ ਹਰੀ ਕੋ ਪਾਈਤਾ ਹੈ॥☬ਪ੍ਰਸ਼ਨ: ਜਬ ਹਰੀ ਕੋ ਪਾਇਆ ਤਬ ਕਿਆ ਫਲ ਹੋਤਾ ਹੈ?☬ਉੱਤਰੁ:
Prof. Sahib Singhਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,ਪਦ ਅਰਥ ਤੁਠੜਾ = ਪ੍ਰਸੰਨ ਹੋਇਆ ਹੋਇਆ। ਪਾਈ = ਪਾਈਂ, ਮੈਂ ਲੱਭ ਲੈਂਦਾ ਹਾਂ।
SikhNet (Spanish)Mira, el Guru Verdadero, en Su Misericordia, muestra el Sendero,
ਹਰਿ ਨਾਮੇ ਨਾਮਿ; ਸਮਾਈ ਜੀਉ ॥੩॥
har naame naam; samaaee jeeo |3|
Sant Singh KhalsaThrough the Name of the Lord, I am absorbed in the Naam. ||3||
Manmohan SinghThrough the Name of God, I am absorbed in God Himself.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਰਾਹੀਂ ਮੈਂ ਖੁਦ ਵਾਹਿਗੁਰੂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਹਰੀ ਕੇ ਨਾਮ ਕੇ ਪਰਤਾਪ ਸੇ (ਨਾਮਿ) ਵਾਹਿਗੁਰੂ ਮੇਂ ਮਿਲਣਾ ਹੋਤਾ ਹੈ॥੩॥
Prof. Sahib Singhਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ॥੩॥ਪਦ ਅਰਥ ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ ਹੀ ॥੩॥
SikhNet (Spanish)así encuentro al Señor y a través de Su Nombre me fundo en Él. (3)
ਮੈ ਵੇਦਨ ਪ੍ਰੇਮੁ; ਹਰਿ ਬਿਰਹੁ ਲਗਾਈ ਜੀਉ ॥
mai vedan prem; har birahu lagaaee jeeo |
Sant Singh KhalsaI am consumed with the pain of separation from the Love of the Lord.
Manmohan SinghI am affected with the pain of separation from the love of God.
Manmohan Singh (Punjabi)ਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।
Fareedkot Teekaਮੇਰੇ ਕੋ ਹਰੀ ਕੇ ਬਿਰਹੁ ਵਿਛੋੜੇ ਨੇ ਪ੍ਰੇਮ ਰੂਪੀ (ਵੇਦਨ) ਪੀੜਾ ਲਗਾਈ ਹੈ॥
Prof. Sahib Singhਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।ਪਦ ਅਰਥ ਵੇਦਨ = (ਵਿਛੋੜੇ ਦੀ) ਦਰਦ। ਬਿਰਹੁ = ਮਿਲਣ ਦੀ ਸਿੱਕ।
SikhNet (Spanish)Estoy siendo consumido por el dolor de la separación del Amor del Señor.
ਗੁਰ ਸਰਧਾ ਪੂਰਿ; ਅੰਮ੍ਰਿਤੁ ਮੁਖਿ ਪਾਈ ਜੀਉ ॥
gur saradhaa poor; amrit mukh paaee jeeo |
Sant Singh KhalsaThe Guru has fulfilled my desire, and I have received the Ambrosial Nectar in my mouth.
Manmohan SinghThe Guru has fulfilled my desire, and in my mouth I have oozed the Name Nectar.
Manmohan Singh (Punjabi)ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿਤੀ ਹੈ ਅਤੇ ਆਪਣੇ ਮੂੰਹ ਵਿੱਚ ਮੈਂ ਨਾਮ ਸੁਧਾਰਸ ਚੋਇਆ ਹੈ।
Fareedkot Teekaਹੇ ਗੁਰੋ! ਮੇਰੀ ਸਰਧਾ ਪੂਰਨ ਕਰੋ।☬ਜੇ ਗੁਰ ਕਹੇਂ ਤੇਰੀ ਕਿਆ ਸਰਧਾ ਹੈ? ਤਿਸ ਪਰ ਕਹਤੇ ਹੈਂ:☬ਨਾਮ ਅੰਮ੍ਰਿਤ ਕੋ ਮੁਖ ਮੇਂ ਪਾਵਾਂ ਅਰਥਾਤ ਨਾਮ ਕਾ ਜਾਪ ਕਰਾਂ॥
Prof. Sahib Singhਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ।ਪਦ ਅਰਥ ਗੁਰ = ਹੇ ਗੁਰੂ! ਪੂਰਿ = ਪੂਰੀ ਕਰ। ਮੁਖਿ = ਮੂੰਹ ਵਿਚ। ਪਾਈ = ਪਾਈਂ, ਮੈਂ ਪਾਵਾਂ।
SikhNet (Spanish)El Guru ha satisfecho mi deseo y he recibido el Néctar Ambrosial en mi paladar.
ਹਰਿ ਹੋਹੁ ਦਇਆਲੁ; ਹਰਿ ਨਾਮੁ ਧਿਆਈ ਜੀਉ ॥
har hohu deaal; har naam dhiaaee jeeo |
Sant Singh KhalsaThe Lord has become merciful, and now I meditate on the Name of the Lord.
Manmohan SinghMy God incarnate Guru be merciful that I may contemplate over God's Name.
Manmohan Singh (Punjabi)ਮੇਰੇ ਵਾਹਿਗੁਰੂ-ਸਰੂਪ ਗੁਰੂ ਜੀ ਮਿਹਰਬਾਨ ਹੋਵੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਾਂ।
Fareedkot Teekaਹੇ ਹਰੀ ਰੂਪ ਗੁਰੋ! ਮੇਰੇ ਪਰ ਕ੍ਰਿਪਾਲ ਹੋਵੋ, ਮੈਂ ਹਰੀ ਨਾਮ ਕੋ ਜੀਅ ਮੇਂ ਧਿਆਵਾਂ॥
Prof. Sahib Singhਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,ਪਦ ਅਰਥ ਹਰਿ = ਹੇ ਹਰੀ!।
SikhNet (Spanish)El Señor me ha mostrado su Misericordia y ahora medito en Su Nombre
ਜਨ ਨਾਨਕ; ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥
jan naanak; har ras paaee jeeo |4|6|20|18|32|70|
Sant Singh KhalsaServant Nanak has obtained the sublime essence of the Lord. ||4||6||20||18||32||70||
Manmohan SinghSerf Nanak, has obtained God's elixir.
Manmohan Singh (Punjabi)ਗੁਮਾਸਤੇ ਨਾਨਕ ਨੇ ਵਾਹਿਗੁਰੂ ਦਾ ਅੰਮ੍ਰਿਤ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤਿਸ ਧਿਆਨ ਸੇ ਹਰੀ ਕੇ ਅਨੰਦ ਕੋ ਪ੍ਰਾਪਤਿ ਹੋਵੈਂਗੇ॥੪॥੬॥੨੦॥੧੮॥੩੨॥੭੦॥☬ਇਸ ਸ਼ਬਦ ਮੇਂ ਸਿਖ ਕੇ ਦੋ ਪ੍ਰਸ਼ਨ ਦਿਖਾਇ ਕਰ ਗੁਰੂ ਜੀ ਉੱਤਰੁ ਕਹੇਂਗੇ:
Prof. Sahib Singhਤੇ ਹੇ ਦਾਸ ਨਾਨਕ! (ਆਖ-) ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ॥੪॥੬॥੨੦॥੧੮॥੩੨॥੭੦॥* ਵੇਰਵਾ: ਗਉੜੀ ਮਾਝ ਮ: ੪ = ੬ ਸ਼ਬਦ। ਗਉੜੀ ਮ: ੧ = ੨੦ ਸ਼ਬਦ। ਗਉੜੀ ਮ: ੩ = ੧੮ ਸ਼ਬਦ। ਗਉੜੀ ਪੂਰਬੀ ਮ: ੪ = ੧੨ ਸ਼ਬਦ। ਗਉੜੀ ਗੁਆਰੇਰੀ ਮ: ੪ = ੬ ਸ਼ਬਦ। ਗਉੜੀ ਗੁਆਰੇਰੀ ਮ: ੪ = ੮ ਸ਼ਬਦ। ਗਉੜੀ ਮਾਝ ਮ: ੪ = ੬ ਸ਼ਬਦ। ਕੁੱਲ ਜੋੜ = ੭੦।
SikhNet (Spanish)y así el Sirviente Nanak ha obtenido la Sublime Esencia de Dios.(4-6-20-18-32-70)