ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ॥
mahalaa 5 raag gaurree guaareree chaupade | Ang 175
Sant Singh KhalsaFifth Mehl, Raag Gauree Gwaarayree, Chau-Padhay:
Manmohan Singh5th Guru Rag Gauri Guareri Chaupade.
Manmohan Singh (Punjabi)ਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
SikhNet (Spanish)Mejl Guru Aryan, Quinto Canal Divino, Rag Gauri Guareri, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 175
Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru.
ਕਿਨ ਬਿਧਿ ਕੁਸਲੁ ਹੋਤ; ਮੇਰੇ ਭਾਈ ॥
kin bidh kusal hot; mere bhaaee | Ang 175
Sant Singh KhalsaHow can happiness be found, O my Siblings of Destiny?
Manmohan SinghIn what way is spiritual happiness obtained, O my brother?
Manmohan Singh (Punjabi)ਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?
Fareedkot Teekaਹੇ ਗੁਰੋ! ਏਹ ਬਾਤ ਮੇਰੇ ਕੋ ਪੂਛਣੀ (ਭਾਈ) ਅਛੀ ਲਗੀ ਹੈ ਕਿ ਜੀਵ ਕੋ (ਕੁਸਲੁ) ਸੁਖ ਕਿਸ ਪ੍ਰਕਾਰ ਹੋਤਾ ਹੈ? ਦੂਸਰਾ ਪ੍ਰਸ਼ਨ:
Prof. Sahib Singhਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?ਪਦ ਅਰਥ ਕਿਨ = ਕਿਨ੍ਹਾਂ? {ਨੋਟ: ਜਿਨ, ਤਿਨ, ਇਨ, ਕਿਨ; ਇਹ ਲਫ਼ਜ਼ ਬਹੁ-ਵਚਨ ਹਨ। ਇਹਨਾਂ ਦੇ ਇਕ-ਵਚਨ: ਜਿਨਿ, ਤਿਨਿ, ਇਨਿ, ਕਿਨਿ}। ਬਿਧਿ = ਤਰੀਕਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਕੁਸਲੁ = ਆਤਮਕ ਆਨੰਦ।
SikhNet (Spanish)¿Cómo llegaré al Éxtasis, oh mi hermano?
ਕਿਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ॥
kiau paaeeai; har raam sahaaee |1| rahaau | Ang 175
Sant Singh KhalsaHow can the Lord, our Help and Support, be found? ||1||Pause||
Manmohan SinghHow can the Omnipresent Lord God, the Helper be found? Pause.
Manmohan Singh (Punjabi)ਕਿਸ ਤਰ੍ਹਾਂ ਮਦਦਗਾਰ, ਸਰਬ-ਵਿਆਪਕ ਸੁਆਮੀ ਵਾਹਿਗੁਰੂ ਪਾਇਆ ਜਾ ਸਕਦਾ ਹੈ? ਠਹਿਰਾਉ।
Fareedkot Teekaਹਰੀ ਰਾਮ ਸਹਾਈ ਕੋ ਕੈਸੇ ਪਾਈਏ? ॥੧॥ ਰਹਾਉ ॥☬ਉੱਤਰੁ:
Prof. Sahib Singh(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ ॥ਪਦ ਅਰਥ ਕਿਉ = ਕਿਵੇਂ? ਸਹਾਈ = ਸਹਾਇਕ ॥੧॥ ਰਹਾਉ ॥
SikhNet (Spanish)¿Cómo encontraré al Señor, el Sostenedor de todos? (1-Pausa)
ਕੁਸਲੁ ਨ; ਗ੍ਰਿਹਿ ਮੇਰੀ ਸਭ ਮਾਇਆ ॥
kusal na; grihi meree sabh maaeaa | Ang 175
Sant Singh KhalsaThere is no happiness in owning one's own home, in all of Maya,
Manmohan SinghThere is no happiness in calling the entire wealth one's own,
Manmohan Singh (Punjabi)ਸਾਰੀ ਦੌਲਤ ਨੂੰ ਆਪਣੀ ਨਿੱਜ ਦੀ ਆਖਣ ਵਿੱਚ ਕੋਈ ਖੁਸ਼ੀ ਨਹੀਂ,
Fareedkot Teekaਹੇ ਭਾਈ! ਗ੍ਰਹਸਤ ਮੇਂ ਸੁਖ ਨਹੀਂ ਕਿਉਂਕਿ ਜਾਨਤਾ ਹੈ ਕਿ ਸਭ ਮਾਇਆ ਮੇਰੀ ਹੈ, ਯਾਂ ਤੇ ਦੁਖੀ ਰਹਤਾ ਹੈ॥
Prof. Sahib Singhਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ।ਪਦ ਅਰਥ ਗ੍ਰਿਹਿ = ਘਰ (ਦੇ ਮੋਹ) ਵਿਚ।
SikhNet (Spanish)Por el Amor a Maya mi mente está perturbada:
ਊਚੇ ਮੰਦਰ; ਸੁੰਦਰ ਛਾਇਆ ॥
aooche mandar; sundar chhaaeaa | Ang 175
Sant Singh Khalsaor in lofty mansions casting beautiful shadows.
Manmohan Singhand living in home, or in the beautifully roofed lofty mansions.
Manmohan Singh (Punjabi)ਅਤੇ ਨਾ ਹੀ ਘਰ ਵਿੱਚ ਜਾ ਸੁਹਣੇ ਛਤੇ ਹੋਏ ਉਚੇ ਮਹਿਲਾ ਵਿੱਚ ਰਹਿਣ ਵਿੱਚ।
Fareedkot Teekaਊਚੇ ਮੰਦਰੋਂ ਮੇਂ ਤਥਾ ਬਾਗੋਂ ਕੀ ਸੁੰਦਰ ਛਾਇਆ ਮੇਂ ਸੁਖ ਨਹੀਂ ਹੈ ਇਨ ਸਰਬ ਕੇ ਸਾਥ ਨਕਾਰ ਕੋ ਲਗਾ ਲੈਣਾ॥
Prof. Sahib Singhਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ।ਪਦ ਅਰਥ ਸੁੰਦਰ ਛਾਇਆ = ਸੁੰਦਰ (ਬਾਗ਼ਾਂ ਦੀ) ਛਾਂ।
SikhNet (Spanish)mis mansiones lujosas son solamente sombras.
ਝੂਠੇ ਲਾਲਚਿ; ਜਨਮੁ ਗਵਾਇਆ ॥੧॥
jhootthe laalach; janam gavaaeaa |1| Ang 175
Sant Singh KhalsaIn fraud and greed, this human life is being wasted. ||1||
Manmohan SinghIn false avarice, man has wasted his human life.
Manmohan Singh (Punjabi)ਕੁੜੀ ਤਮ੍ਹਾਂ ਅੰਦਰ ਬੰਦੇ ਨੇ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ।
Fareedkot Teekaਇਨ ਝੂਠੇ ਪਦਾਰਥੋਂ ਕੇ ਲਾਲਚ ਸੇ ਜਨਮ ਕੋ ਗਵਾ ਲੀਆ ਹੈ॥੧॥
Prof. Sahib Singh(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥ਪਦ ਅਰਥ ਲਾਲਚਿ = ਲਾਲਚ ਵਿਚ ॥੧॥
SikhNet (Spanish)En vano he malgastado mi vida siendo avaro.(1)
ਹਸਤੀ ਘੋੜੇ; ਦੇਖਿ ਵਿਗਾਸਾ ॥
hasatee ghorre; dekh vigaasaa | Ang 176
Sant Singh KhalsaHe is pleased at the sight of his elephants and horses
Manmohan SinghHe is pleased to see the sight of his elephants, horses,
Manmohan Singh (Punjabi)ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,
Fareedkot Teekaਹਸਤੀ ਘੋੜੇ ਦੇਖ ਕਰ ਜੋ ਅਨੰਦ ਹੋਣਾ ਹੈ॥
Prof. Sahib Singhਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ),ਪਦ ਅਰਥ ਹਸਤੀ = ਹਾਥੀ। ਦੇਖਿ = ਵੇਖ ਕੇ। ਵਿਗਾਸਾ = ਖ਼ੁਸ਼ੀ।
SikhNet (Spanish)Me emociona ver los caballos y los elefantes,
ਲਸਕਰ ਜੋੜੇ; ਨੇਬ ਖਵਾਸਾ ॥
lasakar jorre; neb khavaasaa | Ang 176
Sant Singh Khalsaand his armies assembled, his servants and his soldiers.
Manmohan Singhand assemblage of armies, mace-bearers and servants.
Manmohan Singh (Punjabi)ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।
Fareedkot Teekaਪੁਨਾ ਲਸਕਰ ਅਕਠੇ ਕੀਏ (ਨੇਬ) ਚੋਬਦਾਰ (ਖਵਾਸਾ) ਨਫਰ ਚੌਰੀਦਾਰ ਆਦਿਕ॥
Prof. Sahib Singhਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ,ਪਦ ਅਰਥ ਜੋੜੇ = ਇਕੱਠੇ ਕੀਤੇ। ਨੇਬ = ਨਾਇਬ, ਸਲਾਹਕਾਰ। ਖਵਾਸਾ = ਸ਼ਾਹੀ ਨੌਕਰ।
SikhNet (Spanish)el desfile de las tropas y la guardia real,
ਗਲਿ ਜੇਵੜੀ; ਹਉਮੈ ਕੇ ਫਾਸਾ ॥੨॥
gal jevarree; haumai ke faasaa |2| Ang 176
Sant Singh KhalsaBut the noose of egotism is tightening around his neck. ||2||
Manmohan SinghThese are like halter and noose of vanity round his neck.
Manmohan Singh (Punjabi)ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।
Fareedkot Teekaਇਨ ਪਦਾਰਥੋਂ ਕੋ ਇਕਤ੍ਰ ਕਰ ਕੇ ਜੀਵ ਹਉਮੈ ਕੇ ਫਾਂਸਾ ਮੇਂ ਫਸਾ ਹੂਆ ਹੈ ਔਰ ਗਲੇ ਮੇਂ ਮੋਹ ਰੂਪੀ ਜੇਵੜੀ ਹੈ॥੨॥
Prof. Sahib Singhਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥ਪਦ ਅਰਥ ਗਲਿ = ਗਲ ਵਿਚ। ਫਾਸਾ = ਫਾਹੇ ॥੨॥
SikhNet (Spanish)pero todas esas cosas son como lazos de vanidad alrededor de mi cuello.(2)
ਰਾਜੁ ਕਮਾਵੈ; ਦਹ ਦਿਸ ਸਾਰੀ ॥
raaj kamaavai; deh dis saaree | Ang 176
Sant Singh KhalsaHis rule may extend in all ten directions;
Manmohan SinghTo have sway over all the ten directions,
Manmohan Singh (Punjabi)ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,
Fareedkot Teekaਔਰ ਦਸੋਂ ਦਿਸਾ ਕੀ ਸਾਰੀ ਪ੍ਰਿਥਵੀ ਕਾ ਰਾਜ ਕਮਾਵੇ॥
Prof. Sahib Singh(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ,ਪਦ ਅਰਥ ਦਹ ਦਿਸ = ਦਸੀਂ ਪਾਸੀਂ। ਸਾਰੀ = ਸਾਰੀ (ਸ੍ਰਿਸ਼ਟੀ) ਦਾ।
SikhNet (Spanish)Uno podría tener influencia en todo el mundo,
ਮਾਣੈ ਰੰਗ; ਭੋਗ ਬਹੁ ਨਾਰੀ ॥
maanai rang; bhog bahu naaree | Ang 176
Sant Singh Khalsahe may revel in pleasures, and enjoy many women
Manmohan Singhto reveal in pleasures, and to enjoy many women,
Manmohan Singh (Punjabi)ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,
Fareedkot Teekaਪੁਨਾ ਬਹੁਤ ਇਸਤ੍ਰੀਆਂ ਕੋ ਭੋਗ ਕਰ ਅਨੰਦ ਮਾਣਤਾ ਹੈ॥
Prof. Sahib Singhਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।
SikhNet (Spanish)podría deleitarse con todo tipo de dichas y gozar de bellas mujeres,
ਜਿਉ ਨਰਪਤਿ; ਸੁਪਨੈ ਭੇਖਾਰੀ ॥੩॥
jiau narapat; supanai bhekhaaree |3| Ang 176
Sant Singh Khalsa- but he is just a beggar, who in his dream, is a king. ||3||
Manmohan Singhit is like a beggar becoming a king in a dream.
Manmohan Singh (Punjabi)ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।
Fareedkot Teekaਏਹੁ ਤੋ ਐਸੇ ਹੈਂ ਜੈਸੇ ਕੋਈ ਭਿਖਾਰੀ ਸੁਪਨੇ ਮੇਂ ਰਾਜਾ ਹੋ ਜਾਵੇ ਵਹੁ ਸੁਪਨ ਰਾਜ ਕਾ ਸੁਖ ਮਾਨ ਲੇਵੇ। ਜਬ ਜਾਗੇ ਤਬ ਵਹੀ ਦੀਨਤਾ ਕੋ ਧਾਰਨੇ ਹਾਰਾ ਹੈ, ਤਾਂ ਤੇ ਇਨ ਮੇਂ ਭੀ ਕੁਸਲ ਨਹੀਂ ਹੈ॥੩॥
Prof. Sahib Singh(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥ਪਦ ਅਰਥ ਨਰਪਤਿ = ਰਾਜਾ। ਭੇਖਾਰੀ = ਮੰਗਤਾ ॥੩॥
SikhNet (Spanish)pero con todo eso, uno es como el rey que se vuelve pordiosero en su sueño. (3)
ਏਕੁ ਕੁਸਲੁ; ਮੋ ਕਉ ਸਤਿਗੁਰੂ ਬਤਾਇਆ ॥
ek kusal; mo kau satiguroo bataaeaa | Ang 176
Sant Singh KhalsaThe True Guru has shown me that there is only one pleasure.
Manmohan SinghOne comfort, the True Guru has pointed out to me.
Manmohan Singh (Punjabi)ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।
Fareedkot Teekaਹੇ ਭਾਈ! ਏਕੁ ਕੁਸਲ ਮੇਰੇ ਕੋ ਗੁਰੋਂ ਨੇ ਬਤਾਇਆ ਹੈ॥
Prof. Sahib Singhਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)।ਪਦ ਅਰਥ ਮੋ ਕਉ = ਮੈਨੂੰ।
SikhNet (Spanish)El Verdadero Guru me mostró el Sendero del Éxtasis
ਹਰਿ ਜੋ ਕਿਛੁ ਕਰੇ; ਸੁ ਹਰਿ ਕਿਆ ਭਗਤਾ ਭਾਇਆ ॥
har jo kichh kare; su har kiaa bhagataa bhaaeaa | Ang 176
Sant Singh KhalsaWhatever the Lord does, is pleasing to the Lord's devotee.
Manmohan SinghWhat so ever God does, that is pleasing to God's devoted slave.
Manmohan Singh (Punjabi)ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।
Fareedkot Teekaਜੋ ਕਿਛ ਹਰੀ ਕਰਤਾ ਹੈ, ਸੋ ਹਰੀ ਕੇ ਭਗਤੋਂ ਕੋ ਭਾਇਆ ਹੈ, ਅਰਥਾਤ ਭਾਣਾ ਮਾਨਣਾ ਇਉਂ ਤੋ ਸੁਖ ਹੋਤਾ ਹੈ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)।ਪਦ ਅਰਥ ਭਾਇਆ = ਚੰਗਾ ਲੱਗਦਾ ਹੈ।
SikhNet (Spanish)en el que me puedo someter como Devoto del Señor a Su Voluntad.
ਜਨ ਨਾਨਕ; ਹਉਮੈ ਮਾਰਿ. ਸਮਾਇਆ ॥੪॥
jan naanak; haumai maar. samaaeaa |4| Ang 176
Sant Singh KhalsaServant Nanak has abolished his ego, and he is absorbed in the Lord. ||4||
Manmohan SinghBy effacing his pride, slave Nanak is absorbed in the Lord.
Manmohan Singh (Punjabi)ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ਼ ਨੇ ਹੰਕਾਰ ਕੋ ਮਾਰਿਆ ਹੈ, ਸੋ ਸਮਾਇਆ ਅਰਥਾਤ ਅਭੇਦ ਹੁਆ ਹੈ॥੪॥
Prof. Sahib Singhਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥ਪਦ ਅਰਥ ਮਾਰਿ = ਮਾਰ ਕੇ ॥੪॥
SikhNet (Spanish)Aplacando el ego que nos ahoga uno entra a la Realidad. (4)
ਇਨਿ ਬਿਧਿ ਕੁਸਲ ਹੋਤ; ਮੇਰੇ ਭਾਈ ॥
ein bidh kusal hot; mere bhaaee | Ang 176
Sant Singh KhalsaThis is the way to find happiness, O my Siblings of Destiny.
Manmohan SinghIn this way, celestial bliss is procured O my brother.
Manmohan Singh (Punjabi)ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ! ਇਸ ਪ੍ਰਕਾਰ ਕੁਸਲ ਹੋਤਾ ਹੈ, ਭਾਵ ਏਹਿ ਕਿ ਪਰਮੇਸ੍ਵਰ ਕੇ ਹੁਕਮ ਮੇਂ ਪ੍ਰਸਿੰਨ ਰਹਣਾ॥
Prof. Sahib Singhਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,ਪਦ ਅਰਥ ਇਨਿ ਬਿਧਿ = ਇਸ ਤਰੀਕੇ ਨਾਲ।
SikhNet (Spanish)Así es como es obtenido el Éxtasis, oh mi hermano;
ਇਉ ਪਾਈਐ; ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
eiau paaeeai; har raam sahaaee |1| rahaau doojaa | Ang 176
Sant Singh KhalsaThis is the way to find the Lord, our Help and Support. ||1||Second Pause||
Manmohan SinghThus is found Lord God, the Succour. Pause Second.
Manmohan Singh (Punjabi)ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।
Fareedkot Teekaਔਰ ਹਉਮੈ ਕੋ ਮਾਰ ਕਰ ਪਰਮੇਸ੍ਵਰ ਮੇਂ ਸਮਾਇ ਜਾਣਾ, ਇਉਂ ਹਰੀ ਰਾਮ ਸਹਾਈ ਕੋ ਪਾਈਤਾ ਹੈ॥੧॥ ਰਹਾਉ ਦੂਜਾ ॥☬ਗੁਰੂ ਜੀ ਅਪਨਾ ਅਨਭਵ ਕਥਨ ਕਰਤੇ ਹੈਂ:
Prof. Sahib Singhਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥ਪਦ ਅਰਥ ਇਉ = ਇਉਂ, ਇਸ ਤਰ੍ਹਾਂ॥੧॥ਰਹਾਉ ਦੂਜਾ॥੧॥
* ਨੋਟ: ਲਫ਼ਜ਼ "ਰਹਾਉ ਦੂਜਾ" ਦੇ ਅਖ਼ੀਰ ਤੇ ਇਸ ਪਹਿਲੇ ਸ਼ਬਦ ਦਾ ਅੰਕ ੧ ਦਿੱਤਾ ਗਿਆ ਹੈ। ਪਰ ਪਿਛਲੇ ੭੦ ਸ਼ਬਦਾਂ ਨੂੰ ਇਸ ਦੇ ਨਾਲ ਰਲਾ ਕੇ ਜੋੜ ੭੧ ਨਹੀਂ ਦਿੱਤਾ ਗਿਆ।
SikhNet (Spanish)así se obtiene al Señor, el Sostenedor. (1-Segunda Pausa)