ਗਉੜੀ ਮਾਝ ਮਹਲਾ ੪ ॥
gaurree maajh mahalaa 4 |
Sant Singh KhalsaGauree Maajh, Fourth Mehl:
Manmohan SinghGauri Majh 4th Guru.
Manmohan Singh (Punjabi)ਗਊੜੀ ਮਾਝ ਪਾਤਸ਼ਾਹੀ ਚੌਥੀ।
SikhNet (Spanish)Gauri Mallh, Mejl Guru Ram Das, Cuarto Canal Divino.
ਮੈ. ਹਰਿ ਨਾਮੈ ਹਰਿ; ਬਿਰਹੁ ਲਗਾਈ ਜੀਉ ॥
mai. har naamai har; birahu lagaaee jeeo |
Sant Singh KhalsaThe Lord has implanted a longing for the Lord's Name within me.
Manmohan SinghFor God's Name and God, I have developed love.
Manmohan Singh (Punjabi)ਰੱਬ ਦੇ ਨਾਮ ਤੇ ਰੱਬ ਲਈ ਮੈਨੂੰ ਪਿਆਰ ਪੈਦਾ ਹੋ ਗਿਆ ਹੈ।
Fareedkot Teekaਮੇਰੇ ਕੋ ਹਰੀ ਨੇ ਅਪਨੇ ਹਰਿ ਨਾਮ ਕੀ ਪ੍ਰੀਤੀ ਲਗਾਈ ਹੈਂ। ਜੀਉ ਪਦ ਸੰਬੋਧਨ ਹੈ॥
Prof. Sahib Singh(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ,ਪਦ ਅਰਥ ਮੈ = ਮੈਨੂੰ। ਹਰਿ ਨਾਮੈ ਬਿਰਹੁ = ਹਰਿ-ਨਾਮ ਦੀ ਸਿੱਕ।
SikhNet (Spanish)El Señor ha sembrado en mí el deseo de buscar Su Nombre.
ਮੇਰਾ. ਹਰਿ ਪ੍ਰਭੁ ਮਿਤੁ ਮਿਲੈ; ਸੁਖੁ ਪਾਈ ਜੀਉ ॥
meraa. har prabh mit milai; sukh paaee jeeo |
Sant Singh KhalsaI have met the Lord God, my Best Friend, and I have found peace.
Manmohan SinghWhen I meet my Lord God, the Friend, I obtain peace.
Manmohan Singh (Punjabi)ਜਦ ਮੈਂ ਆਪਣੇ ਯਾਰ, ਵਾਹਿਗੁਰੂ ਸੁਆਮੀ ਨੂੰ ਮਿਲਦਾ ਹਾਂ, ਮੈਂ ਆਰਾਮ ਪਾਉਂਦਾ ਹਾਂ।
Fareedkot Teekaਜੇ ਕਰ ਮੇਰਾ ਮਿਤ੍ਰ ਹਰੀ ਪ੍ਰਭੂ ਮਿਲੇ ਤਉ ਉਸ ਕੋ ਪ੍ਰਾਪਤਿ ਹੋਵਾਂ॥
Prof. Sahib Singhਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ।ਪਦ ਅਰਥ ਮਿਤੁ = ਮਿੱਤਰ। ਪਾਈ = ਪਾਈਂ, ਮੈਂ ਪਾਂਦਾ ਹਾਂ।
SikhNet (Spanish)Y cuando mi Señor y Amigo me encuentre, estaré en total Paz.
ਹਰਿ ਪ੍ਰਭੁ ਦੇਖਿ ਜੀਵਾ; ਮੇਰੀ ਮਾਈ ਜੀਉ ॥
har prabh dekh jeevaa; meree maaee jeeo |
Sant Singh KhalsaBeholding my Lord God, I live, O my mother.
Manmohan SinghBy beholding Lord Master, I sustain life, O my mother.
Manmohan Singh (Punjabi)ਆਪਣੇ ਸੁਆਮੀ ਮਾਲਕ ਨੂੰ ਵੇਖ ਕੇ ਮੈਂ ਜੀਉਂਦਾ ਹਾਂ ਹੇ ਮੇਰੀ ਮਾਤਾ।
Fareedkot Teekaਹੇ ਮੇਰੇ ਭਾਈ! ਮੈਂ ਹਰੀ ਪ੍ਰਭ ਕੋ ਦੇਖ ਕਰ ਜੀਵਤਾ ਹੂੰ॥
Prof. Sahib Singhਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।ਪਦ ਅਰਥ ਦੇਖਿ = ਵੇਖ ਕੇ। ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੈਂ ਜੀਊ ਪੈਂਦਾ ਹਾਂ। ਮਾਈ = ਹੇ ਮਾਂ!
SikhNet (Spanish)Vivo para poder tener la Visión de mi Señor, oh madre mía,
ਮੇਰਾ ਨਾਮੁ ਸਖਾ; ਹਰਿ ਭਾਈ ਜੀਉ ॥੧॥
meraa naam sakhaa; har bhaaee jeeo |1|
Sant Singh KhalsaThe Lord's Name is my Friend and Brother. ||1||
Manmohan SinghGod's Name is my friend and brother.
Manmohan Singh (Punjabi)ਰੱਬ ਦਾ ਨਾਮ ਮੇਰਾ ਬੇਲੀ ਤੇ ਵੀਰ ਹੈ।
Fareedkot Teekaਕਿਉਂਕਿ ਮੇਰਾ ਸਖਾ ਔਰ ਭਾਈ ਹਰੀ ਨਾਮ ਹੀ ਹੈ॥੧॥
Prof. Sahib Singh(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ॥੧॥ਪਦ ਅਰਥ ਸਖਾ = ਮਿੱਤਰ ॥੧॥
SikhNet (Spanish)pues el Nombre del Señor es mi Hermano y mi Único Amigo.(1)
ਗੁਣ ਗਾਵਹੁ ਸੰਤ ਜੀਉ; ਮੇਰੇ ਹਰਿ ਪ੍ਰਭ ਕੇਰੇ ਜੀਉ ॥
gun gaavahu sant jeeo; mere har prabh kere jeeo |
Sant Singh KhalsaO Dear Saints, sing the Glorious Praises of my Lord God.
Manmohan SinghO venerable Saints, sing the praises of my Lord God.
Manmohan Singh (Punjabi)ਹੇ ਪੁਜਯ ਸਾਧੂਓ! ਮੇਰੇ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰੋ।
Fareedkot Teekaਹੇ ਸੰਤੋ ਜੀ! ਮੇਰੇ ਹਰੀ ਪ੍ਰਭ ਕਾ ਗੁਣ ਗਾਇਨ ਕਰੋਂ॥
Prof. Sahib Singhਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,ਪਦ ਅਰਥ ਸੰਤ ਜੀਉ = ਹੇ ਸੰਤ ਜੀ! ਕੇਰੇ = ਦੇ।
SikhNet (Spanish)Oh Santos, canten las Alabanzas del Señor y habiten en Su Nombre,
ਜਪਿ ਗੁਰਮੁਖਿ ਨਾਮੁ ਜੀਉ; ਭਾਗ ਵਡੇਰੇ ਜੀਉ ॥
jap guramukh naam jeeo; bhaag vaddere jeeo |
Sant Singh KhalsaAs Gurmukh, chant the Naam, the Name of the Lord, O very fortunate ones.
Manmohan SinghO thee very fortunate ones, through the Guru meditate on God's Name.
Manmohan Singh (Punjabi)ਓ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਸਿਮਰਨ ਕਰੋ।
Fareedkot Teekaਕਿਉਂਕਿ ਜਿਨੋਂ ਨੇ ਗੁਰੋਂ ਦ੍ਵਾਰਾ ਨਾਮ ਕੋ ਜਪਿਆ ਹੈ, ਤਿਨ ਕੇ ਵੱਡੇ ਭਾਗ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ।ਪਦ ਅਰਥ ਜਪਿ = ਜਪ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)a través del Guru, para que su verdadera fortuna brille en verdad.
ਹਰਿ ਹਰਿ ਨਾਮੁ; ਜੀਉ ਪ੍ਰਾਨ ਹਰਿ ਮੇਰੇ ਜੀਉ ॥
har har naam; jeeo praan har mere jeeo |
Sant Singh KhalsaThe Name of the Lord, Har, Har, is my soul and my breath of life.
Manmohan SinghLord God's Name, and God, are my life and soul.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਮੇਰੀ ਜਿੰਦ-ਜਾਨ ਅਤੇ ਆਤਮਾ ਹਨ।
Fareedkot Teekaਹੇ ਭਾਈ! ਜੋ ਹਰਿ ਹਰਿ ਨਾਮ ਮੇਰੇ ਪ੍ਰਾਣ ਹੈਂ ਔਰ ਜੋ ਹਰੀ ਹੀ ਮੇਰਾ ਜੀਉ ਹੈ॥
Prof. Sahib Singh(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ।ਪਦ ਅਰਥ ਜੀਉ = ਹੇ ਜੀ!
SikhNet (Spanish)El Nombre del Señor es la Respiración de mi vida,
ਫਿਰਿ ਬਹੁੜਿ; ਨ ਭਵਜਲ ਫੇਰੇ ਜੀਉ ॥੨॥
fir bahurr; na bhavajal fere jeeo |2|
Sant Singh KhalsaI shall never again have to cross over the terrifying world-ocean. ||2||
Manmohan SinghBy repeating the Name, I shall not, afterwards again, cross the terrible ocean.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਮਗਰੋਂ ਮੁੜ ਕੇ ਭਿਆਨਕ ਸਮੁੰਦਰ ਪਾਰ ਨਹੀਂ ਕਰਨਾ ਪਵੇਗਾ।
Fareedkot Teekaਤਿਸ ਕੇ ਜਪਨੇ ਸੇ ਬਾਰੰਬਾਰ ਸੰਸਾਰ ਮੇਂ ਆਵਾਗਵਨ ਨਹੀਂ ਹੋਗਾ॥੨॥
Prof. Sahib Singh(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ॥੨॥ਪਦ ਅਰਥ ਬਹੁੜਿ = ਮੁੜ। ਭਵਜਲ ਫੇਰੇ = ਸੰਸਾਰ-ਸਮੁੰਦਰ ਦੇ ਗੇੜ ॥੨॥
SikhNet (Spanish)aferrándome a ella, no me aventuro más a perderme en el terrible mar de las existencias.(2)
ਕਿਉ ਹਰਿ ਪ੍ਰਭ ਵੇਖਾ; ਮੇਰੈ ਮਨਿ ਤਨਿ ਚਾਉ ਜੀਉ ॥
kiau har prabh vekhaa; merai man tan chaau jeeo |
Sant Singh KhalsaHow shall I behold my Lord God? My mind and body yearn for Him.
Manmohan SinghHow shall I see the Lord Master; the yearning of my soul and body?
Manmohan Singh (Punjabi)ਮੈਂ ਕਿਸ ਤਰ੍ਹਾਂ ਆਪਣੀ ਆਤਮਾ ਤੇ ਦੇਹਿ ਦੀ ਸੱਧਰ, ਸੁਆਮੀ ਮਾਲਕ ਨੂੰ ਤੱਕਾਗਾ?
Fareedkot Teekaਮੇਰੇ ਮਨ ਔਰ ਤਨ ਮੇਂ ਹਰੀ ਕੇ ਦੇਖਨੇ ਕਾ ਉਤਸ਼ਾਹ ਹੈ, ਕੈਸੇ ਦੇਖਾਂ?
Prof. Sahib Singhਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ।ਪਦ ਅਰਥ ਮਨਿ = ਮਨ ਵਿਚ। ਤਨਿ = ਹਿਰਦੇ ਵਿਚ।
SikhNet (Spanish)¿Cómo poder ver a mi Señor? Esa es la añoranza de mi Alma.
ਹਰਿ ਮੇਲਹੁ ਸੰਤ ਜੀਉ; ਮਨਿ ਲਗਾ ਭਾਉ ਜੀਉ ॥
har melahu sant jeeo; man lagaa bhaau jeeo |
Sant Singh KhalsaUnite me with the Lord, Dear Saints; my mind is in love with Him.
Manmohan SinghUnite me with God, O honourable saints, my soul bears Him love,
Manmohan Singh (Punjabi)ਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਹੇ ਪਤਵੰਤੇ ਸਾਧੂਓ! ਮੇਰੀ ਆਤਮਾ ਉਸ ਨੂੰ ਪਿਆਰ ਕਰਦੀ ਹੈ।
Fareedkot Teekaਹੇ ਸੰਤ ਜੀ! ਆਪ ਮੇਲਹੁ ਮੇਰੇ ਮਨ ਮੇਂ ਪ੍ਰੇਮ ਲਗਾ ਹੈ॥
Prof. Sahib Singhਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ।ਪਦ ਅਰਥ ਭਾਉ = ਪ੍ਰੇਮ।
SikhNet (Spanish)Únanme, oh Santos, con el Señor, estoy perdidamente enamorado de Él.
ਗੁਰਸਬਦੀ ਪਾਈਐ; ਹਰਿ ਪ੍ਰੀਤਮ ਰਾਉ ਜੀਉ ॥
gurasabadee paaeeai; har preetam raau jeeo |
Sant Singh KhalsaThrough the Word of the Guru's Shabad, I have found the Sovereign Lord, my Beloved.
Manmohan SinghBy the Guru's gospel, God, the Beloved King is obtained.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪਿਆਰਾ ਪਾਤਸ਼ਾਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
Fareedkot Teekaਹਰਿ ਪ੍ਰੀਤਮ ਰਾਇ ਕੋ ਗੁਰੋਂ ਕੇ ਉਪਦੇਸ ਸੇ ਪਾਈਤਾ ਹੈ॥
Prof. Sahib Singh(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।
SikhNet (Spanish)Él. Encontramos a nuestro Ser Querido, a nuestro Rey, a través de la Palabra del Shabd del Guru.
ਵਡਭਾਗੀ ਜਪਿ; ਨਾਉ ਜੀਉ ॥੩॥
vaddabhaagee jap; naau jeeo |3|
Sant Singh KhalsaO very fortunate ones, chant the Name of the Lord. ||3||
Manmohan SinghO very fortunate mortal, do thou repeat the Name of the Lord.
Manmohan Singh (Punjabi)ਹੇ ਭਾਰੇ ਭਾਗਾ ਵਾਲੇ ਪ੍ਰਾਣੀ! ਤੂੰ ਸਾਈਂ ਦੇ ਨਾਮ ਦਾ ਉਚਾਰਣ ਕਰ।
Fareedkot Teekaਪਰੰਤੂ ਵੱਡੇ ਭਾਗੋਂ ਵਾਲੇ ਤਿਸ ਕੇ ਨਾਮ ਕੋ ਜਪਤੇ ਹੈਂ॥੩॥
Prof. Sahib Singhਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ (ਪ੍ਰਭੂ ਨੂੰ ਮਿਲ ਸਕੀਦਾ ਹੈ।) ॥੩॥ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ ॥੩॥
SikhNet (Spanish)Y meditando en Su Nombre, nuestra fortuna se vuelve grandiosa. (3)
ਮੇਰੈ ਮਨਿ ਤਨਿ ਵਡੜੀ; ਗੋਵਿੰਦ ਪ੍ਰਭ ਆਸਾ ਜੀਉ ॥
merai man tan vaddarree; govind prabh aasaa jeeo |
Sant Singh KhalsaWithin my mind and body, there is such a great longing for God, the Lord of the Universe.
Manmohan SinghWithin my mind and body is the great longing for the Lord Master.
Manmohan Singh (Punjabi)ਮੇਰੇ ਚਿੱਤ ਤੇ ਦੇਹਿ ਅੰਦਰਿ ਸੁਆਮੀ ਮਾਲਕ ਲਈ ਭਾਰੀ ਚਾਹਨਾ ਹੈ।
Fareedkot Teekaਮੇਰੇ ਮਨਿ ਤਨਿ ਮੇਂ ਗੋਵਿੰਦ ਪ੍ਰਭੂ ਕੇ ਮਿਲਨੇ ਕੀ ਵੱਡੀ ਆਸਾ ਹੈ॥
Prof. Sahib Singhਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ।
SikhNet (Spanish)Grande, muy grande es el deseo en mi mente por ver al Señor.
ਹਰਿ ਮੇਲਹੁ ਸੰਤ ਜੀਉ; ਗੋਵਿਦ ਪ੍ਰਭ ਪਾਸਾ ਜੀਉ ॥
har melahu sant jeeo; govid prabh paasaa jeeo |
Sant Singh KhalsaUnite me with the Lord, Dear Saints. God, the Lord of the Universe, is so close to me.
Manmohan SinghO Saints, unite me with the Lord Master, who is very near to me.
Manmohan Singh (Punjabi)ਹੇ ਸਾਧ ਜਨੋ! ਮੈਨੂੰ ਸੁਆਮੀ ਮਾਲਕ ਨਾਲ ਮਿਲਾ ਦਿਓ ਜੋ ਮੇਰੇ ਬਹੁਤ ਨਜਦੀਕ ਹੈ।
Fareedkot Teekaਸਾਂਤਿ ਰੂਪ ਸਤਿਗੁਰੋਂ ਨੇ ਜਬ ਗੋਬਿੰਦ ਪ੍ਰਭੂ ਕੇ ਸਾਥ ਮੇਲਿਆ॥
Prof. Sahib Singhਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ।ਪਦ ਅਰਥ ਪਾਸਾ = ਜੋ ਮੇਰੇ ਪਾਸ ਹੀ ਹੈ, ਮੇਰੇ ਨਾਲ ਹੀ ਹੈ।
SikhNet (Spanish)Oh Santos, únanme con mi Maestro, Quien vive tan cerca de mí.
ਸਤਿਗੁਰ ਮਤਿ; ਨਾਮੁ ਸਦਾ ਪਰਗਾਸਾ ਜੀਉ ॥
satigur mat; naam sadaa paragaasaa jeeo |
Sant Singh KhalsaThrough the Teachings of the True Guru, the Naam is always revealed;
Manmohan SinghBy the True Guru's instruction, God's Name is, ever, manifest to me.
Manmohan Singh (Punjabi)ਸੱਚੇ ਗੁਰਾਂ ਦੀ ਸਿਖਮਤ ਦੇ ਜਰੀਏ, ਰੱਬ ਦਾ ਨਾਮ ਸਦਾ ਹੀ ਮੇਰੇ ਤੇ ਪ੍ਰਕਾਸ਼ਵਾਨ ਹੈ।
Fareedkot Teekaਸਤਿਗੁਰੋਂ ਕੀ (ਮਤਿ) ਸਿਖ੍ਯਾ ਕਰ ਕੇ ਨਾਮ ਕਾ ਸਦਾ ਪ੍ਰਗਾਸ ਕੀਆ॥
Prof. Sahib Singhਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ।
SikhNet (Spanish)Cuando a través de la Sabiduría del Guru la mente es iluminada,
ਜਨ ਨਾਨਕ. ਪੂਰਿਅੜੀ; ਮਨਿ ਆਸਾ ਜੀਉ ॥੪॥੫॥੩੧॥੬੯॥
jan naanak. pooriarree; man aasaa jeeo |4|5|31|69|
Sant Singh Khalsathe desires of servant Nanak's mind have been fulfilled. ||4||5||31||69||
Manmohan SinghThe desire of slave Nanak's heart is fulfilled.
Manmohan Singh (Punjabi)ਗੋਲੇ ਨਾਨਕ ਦੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਸੰਪੂਰਨ ਮਨ ਕੀਆਂ ਇਛਾਂ ਪੂਰਨ ਹੋ ਗਈਆਂ ਹੈਂ॥੪॥੫॥੩੧॥੬੯॥
Prof. Sahib Singhਹੇ ਦਾਸ ਨਾਨਕ! (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ॥੪॥੫॥੩੧॥੬੯॥ਪਦ ਅਰਥ ਪੂਰਿਅੜੀ = ਪੂਰੀ ਹੋ ਜਾਂਦੀ ਹੈ ॥੪॥
SikhNet (Spanish)el deseo en la mente, dice Nanak, es entonces satisfecho. (4-5-31-69)