ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਆਪੇ ਸਾਸਤੁ; ਆਪੇ ਬੇਦੁ ॥
aape saasat; aape bed |
Sant Singh KhalsaHe Himself is the Shaastras, and He Himself is the Vedas.
Manmohan SinghGod Himself is the six Shastras and Himself the four Vedas.
Manmohan Singh (Punjabi)ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ।
Fareedkot Teekaਆਪੇ ਪਰਮੇਸ੍ਵਰ ਸਾਸਤ੍ਰ ਰੂਪ ਹੈ ਪੁਨਾ ਆਪੇ ਹੀ ਬੇਦ ਰੂਪ ਹੈ॥
Prof. Sahib Singhਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤ੍ਰ ਹੈ)।ਪਦ ਅਰਥ ਆਪੇ = (ਪ੍ਰਭੂ) ਆਪ ਹੀ, ਪ੍ਰਭੂ ਦਾ ਆਪਣਾ ਨਾਮ ਹੀ।
SikhNet (Spanish)El Señor Mismo es los Vedas, los Shastras,
ਆਪੇ ਘਟਿ ਘਟਿ; ਜਾਣੈ ਭੇਦੁ ॥
aape ghatt ghatt; jaanai bhed |
Sant Singh KhalsaHe knows the secrets of each and every heart.
Manmohan SinghHe, of Himself knows the secret of all the hearts.
Manmohan Singh (Punjabi)ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ।
Fareedkot Teekaਆਪੇ ਹੀ ਘਟ ਘਟ ਕੇ ਭੇਦ ਕੋ ਜਾਨਤਾ ਹੈ, ਭਾਵ ਸਰਬ ਜੀਵੋਂ ਕੇ ਰਿਦੇ ਕੀ ਬਾਤ ਕੋ ਜਾਨਤਾ ਹੈ॥
Prof. Sahib Singhਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ (ਵੱਸ ਰਿਹਾ ਹੈ), ਉਹ ਆਪ ਹੀ (ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ।ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਜਾਣੈ = ਜਾਣਦਾ ਹੈ {ਇਕ-ਵਚਨ}।
SikhNet (Spanish)sí, desde Sí Mismo, Él conoce lo más íntimo de cada ser.
ਜੋਤਿ ਸਰੂਪ; ਜਾ ਕੀ ਸਭ ਵਥੁ ॥
jot saroop; jaa kee sabh vath |
Sant Singh KhalsaHe is the Embodiment of Light; all beings belong to Him.
Manmohan SinghHe is the embodiment of light, to whom belong all the things.
Manmohan Singh (Punjabi)ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ।
Fareedkot Teekaਸੰਪੂਰਨ ਵਸਤੂ ਜਿਸ ਪਰਮੇਸ੍ਵਰ ਕੀ ਰਚੀ ਹੋਈ ਹੈ ਵਹੁ ਚੈਤੰਨ ਸ੍ਵਰੂਪ ਹੈ॥
Prof. Sahib Singhਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ (ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ।ਪਦ ਅਰਥ ਜੋਤਿ ਸਰੂਪ = ਨਿਰੀ ਜੋਤਿ ਹੀ ਜੋਤਿ, ਨਿਰਾ ਚਾਨਣ ਹੀ ਚਾਨਣ। ਜਾ ਕੀ = ਜਿਸ (ਪਰਮਾਤਮਾ) ਦੀ। ਸਭ ਵਥੁ = ਸਾਰੀ ਵਸਤ, ਸਾਰੀ ਸ੍ਰਿਸ਼ਟੀ।
SikhNet (Spanish)Él es la Encarnación de la Luz y todas las cosas Le pertenecen,
ਕਰਣ ਕਾਰਣ ਪੂਰਨ ਸਮਰਥੁ ॥੧॥
karan kaaran pooran samarath |1|
Sant Singh KhalsaThe Creator, the Cause of causes, the Perfect All-powerful Lord. ||1||
Manmohan SinghThe perfect and all-powerful Lord is the Doer of all the deeds.
Manmohan Singh (Punjabi)ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਮਹਤਤ੍ਵ ਆਦਿ ਕਰਣੋਂ ਕੇ ਉਤਪਤਿ ਕਰਨੇ ਕੋ ਵਹੁ ਪੂਰਨ ਪਰਮੇਸ੍ਵਰ ਹੀ ਸਮਰਥੁ ਹੈ॥੧॥
Prof. Sahib Singhਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ ॥੧॥ਪਦ ਅਰਥ ਕਰਣ ਕਾਰਣ = ਸਾਰੇ ਜਗਤ ਦਾ ਮੂਲ। ਪੂਰਨ = ਸਰਬ-ਵਿਆਪਕ। ਸਮਰਥੁ = ਸਭ ਤਾਕਤਾਂ ਦਾ ਮਾਲਕ ॥੧॥
SikhNet (Spanish)Él es Perfecto y Todopoderoso, el Hacedor y la Causa. (1)
ਪ੍ਰਭ ਕੀ ਓਟ; ਗਹਹੁ ਮਨ ਮੇਰੇ ॥
prabh kee ott; gahahu man mere |
Sant Singh KhalsaGrab hold of the Support of God, O my mind.
Manmohan SinghO my soul, grasp thou thy Lord's protection.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
Fareedkot Teekaਹੇ ਮੇਰੇ ਮਨ! ਤੂੰ ਪ੍ਰਭੂ ਕੀ ਸਰਣਿ ਕੋ ਗ੍ਰਹਣ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਆਸਰਾ ਲਈ ਰੱਖ।ਪਦ ਅਰਥ ਓਟ = ਆਸਰਾ, ਸਹਾਰਾ। ਗਹਹੁ = ਫੜੋ, ਲਵੋ। ਮਨ = ਹੇ ਮਨ!
SikhNet (Spanish)Oh mente mía, penetra en el Santuario de tu Dios,
ਚਰਨ ਕਮਲ ਗੁਰਮੁਖਿ ਆਰਾਧਹੁ; ਦੁਸਮਨ ਦੂਖੁ. ਨ ਆਵੈ ਨੇਰੇ ॥੧॥ ਰਹਾਉ ॥
charan kamal guramukh aaraadhahu; dusaman dookh. na aavai nere |1| rahaau |
Sant Singh KhalsaAs Gurmukh, worship and adore His Lotus Feet; enemies and pains shall not even approach you. ||1||Pause||
Manmohan SinghBy the Guru's grace, ponder thou over the Lord's lotus feet and enemy and anguish shall come not near thee. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ।
Fareedkot Teekaਗੁਰੋਂ ਦ੍ਵਾਰਾ ਪਰਮੇਸ੍ਵਰ ਕੇ ਚਰਨੋਂ ਕਾ ਅਰਾਧਨ ਕਰੁ, ਫਿਰ ਕੋਈ ਦੁਸਮਨ ਔ ਦੁਖ ਤੁਮਾਰੇ ਨਜਦੀਕ ਨਹੀਂ ਆਵੇਗਾ॥੧॥ ਰਹਾਉ ॥☬ਪੁਨਹ ਪਰਮੇਸਰ ਕੀ ਸਰਬ ਰੂਪਤਾ ਔਰ ਸਰਬ ਗਿਆਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ, (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ ਦੇ) ਨੇੜੇ ਨਹੀਂ ਆਉਂਦਾ ॥੧॥ ਰਹਾਉ ॥ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੁਸਮਨ = ਵੈਰੀ {ਬਹੁ-ਵਚਨ}। ਆਵੈ = ਆਉਂਦਾ {ਇਕ-ਵਚਨ}। ਨੇਰੇ = ਨੇੜੇ ॥੧॥ ਰਹਾਉ ॥
SikhNet (Spanish)sí, por la Gracia del Guru habita a los Pies de tu Dios, y ni pena ni adversario se acercarán. (1-Pausa)
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥
aape van trin tribhavan saar |
Sant Singh KhalsaHe Himself is the Essence of the forests and fields, and all the three worlds.
Manmohan SinghThe Lord, of Himself is the essence of the woods, vegetation and the three worlds.
Manmohan Singh (Punjabi)ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ।
Fareedkot Teekaਆਪੇ ਬਨ ਔ ਘਾਸ ਆਦਿਕ ਪੁਨਹ ਤ੍ਰਿਲੋਕੀ ਕੀ (ਸਾਰੁ) ਸੰਮਾਲ ਕਰ ਰਹਾ ਹੈ॥
Prof. Sahib Singhਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ ਦਾ ਮੂਲ ਹੈ।ਪਦ ਅਰਥ ਆਪੇ = ਪ੍ਰਭੂ ਆਪ ਹੀ। ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ, ਬਨਸਪਤੀ। ਸਾਰੁ = ਤੱਤ, ਮੂਲ।
SikhNet (Spanish)Dios es la Esencia de todo lo que es en los tres mundos.
ਜਾ ਕੈ ਸੂਤਿ. ਪਰੋਇਆ ਸੰਸਾਰੁ ॥
jaa kai soot. paroeaa sansaar |
Sant Singh KhalsaThe universe is strung on His Thread.
Manmohan SinghHe is such whose, thread, the world is strung.
Manmohan Singh (Punjabi)ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ।
Fareedkot Teekaਹੁਕਮ ਚੇਤਨਸਤਾ ਰੂਪ ਸੂਤ੍ਰ ਕਰ ਸੰਪੂਰਨ ਸੰਸਾਰ ਪਰੋਇਆ ਹੂਆ ਹੈ॥
Prof. Sahib Singh(ਉਹ ਐਸਾ ਹੈ) ਜਿਸ ਦੇ ਹੁਕਮ ਵਿਚ ਸਾਰਾ ਜਗਤ ਪ੍ਰੋਤਾ ਹੋਇਆ ਹੈ।ਪਦ ਅਰਥ ਜਾ ਕੈ ਸੂਤਿ = ਜਿਸ ਦੇ ਸੂਤ ਵਿਚ, ਜਿਸ ਦੀ ਮਰਯਾਦਾ ਵਿਚ, ਜਿਸ ਦੇ ਹੁਕਮ ਵਿਚ।
SikhNet (Spanish)Él es Quien engarza en Su hilo el mundo de las formas.
ਆਪੇ ਸਿਵ ਸਕਤੀ ਸੰਜੋਗੀ ॥
aape siv sakatee sanjogee |
Sant Singh KhalsaHe is the Uniter of Shiva and Shakti - mind and matter.
Manmohan SinghHe Himself is the Uniter of mind and matter.
Manmohan Singh (Punjabi)ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ।
Fareedkot Teekaਆਪੇ (ਸਿਵ) ਈਸਰ ਔ (ਸਕਤੀ) ਮਾਯਾ ਕਾ (ਸੰਜੋਗੀ) ਮਿਲਾਪ ਕਰਨੇ ਵਾਲਾ ਹੈ॥
Prof. Sahib Singhਹੇ ਮਨ! ਉਹ ਆਪ ਹੀ ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ,ਪਦ ਅਰਥ ਸਿਵ = ਸ਼ਿਵ, ਆਤਮਾ। ਸਕਤੀ = ਸ਼ਕਤੀ, ਮਾਇਆ, ਪ੍ਰਕ੍ਰਿਤੀ। ਸੰਜੋਗੀ = ਮਿਲਾਣ ਵਾਲਾ।
SikhNet (Spanish)Él es Quien coordina lo animado y lo inanimado,
ਆਪਿ ਨਿਰਬਾਣੀ; ਆਪੇ ਭੋਗੀ ॥੨॥
aap nirabaanee; aape bhogee |2|
Sant Singh KhalsaHe Himself is in the detachment of Nirvaanaa, and He Himself is the Enjoyer. ||2||
Manmohan SinghHe Himself is Recluse and Himself the Enjoyer.
Manmohan Singh (Punjabi)ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ।
Fareedkot Teekaਆਪ ਹੀ (ਨਿਰਬਾਣੀ) ਬਿਰਕਤ ਹੈ ਪੁਨਹ ਆਪ ਹੀ (ਭੋਗੀ) ਭੋਗਣੇ ਵਾਲਾ ਹੈ॥੨॥
Prof. Sahib Singhਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ ॥੨॥ਪਦ ਅਰਥ ਨਿਰਬਾਣੀ = {निर्वाण} ਵਾਸਨਾ-ਰਹਿਤ, ਨਿਰਲੇਪ। ਭੋਗੀ = ਭੋਗਣ ਵਾਲਾ, ਭੋਗਾਂ ਵਿਚ ਪ੍ਰਵਿਰਤ ॥੨॥
SikhNet (Spanish)sí Él Mismo es el Desapegado y Él Mismo es el Revelador. (2)
ਜਤ ਕਤ ਪੇਖਉ; ਤਤ ਤਤ ਸੋਇ ॥
jat kat pekhau; tat tat soe |
Sant Singh KhalsaWherever I look, there He is.
Manmohan Singhwheresoever I see, there and there He is.
Manmohan Singh (Punjabi)ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ।
Fareedkot Teekaਜਹਾਂ ਕਹਾਂ ਦੇਖਤਾ ਹੂੰ ਤਹਾਂ ਤਹਾਂ (ਸੋਇ) ਵਾਹਿਗੁਰੂ ਵ੍ਯਾਪਕ ਹੈ॥
Prof. Sahib Singhਮੈਂ ਜਿਧਰ ਕਿਧਰ ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ,ਪਦ ਅਰਥ ਜਤ ਕਤ = {यत्र कुत्र} ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉਥੇ ਉਥੇ। ਸੋਇ = ਉਹ (ਪਰਮਾਤਮਾ) ਹੀ।
SikhNet (Spanish)A donde sea que uno voltea, uno sólo Lo ve a Él, pues sin Dios no hay nadie más.
ਤਿਸੁ ਬਿਨੁ; ਦੂਜਾ. ਨਾਹੀ ਕੋਇ ॥
tis bin; doojaa. naahee koe |
Sant Singh KhalsaWithout Him, there is no one at all.
Manmohan SinghWithout Him there is not any other.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਿਸ ਬਿਨਾਂ ਦੂਜਾ ਕੋਈ ਨਹੀਂ ਹੈ, ਭਾਵ ਸਰਬ ਰੂਪ ਓਹੀ ਹੈ॥
Prof. Sahib Singhਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਹੈ।
SikhNet (Spanish)Cruzamos el mar de la existencia, amando el Naam,
ਸਾਗਰੁ ਤਰੀਐ; ਨਾਮ ਕੈ ਰੰਗਿ ॥
saagar tareeai; naam kai rang |
Sant Singh KhalsaIn the Love of the Naam, the world-ocean is crossed.
Manmohan SinghLoving the Name, the world ocean is crossed.
Manmohan Singh (Punjabi)ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਸੰਸਾਰ ਸਾਗਰ ਨਾਮ ਕੇ ਵਿਖੇ ਪ੍ਰੇਮ ਕਰਨੇ ਸੇ ਤਰੀਐ ਹੈ॥
Prof. Sahib Singh(ਉਸ ਪਰਮਾਤਮ ਦੇ) ਨਾਮ ਵਿਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।ਪਦ ਅਰਥ ਸਾਗਰੁ = (ਸੰਸਾਰ-) ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਨਾਲ।
SikhNet (Spanish)el Nombre del Señor y entonces cantamos
ਗੁਣ ਗਾਵੈ; ਨਾਨਕੁ ਸਾਧਸੰਗਿ ॥੩॥
gun gaavai; naanak saadhasang |3|
Sant Singh KhalsaNanak sings His Glorious Praises in the Saadh Sangat, the Company of the Holy. ||3||
Manmohan Singhin the society of the saints, Nanak hymns the Lord's praise.
Manmohan Singh (Punjabi)ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕਾ ਸੰਗ ਕਰ ਕੇ ਵਾਹਿਗੁਰੂ ਕੇ ਗੁਣ ਗਾਇਨ ਕਰੇ॥੩॥
Prof. Sahib Singhਨਾਨਕ (ਭੀ) ਸਾਧ ਸੰਗਤ ਵਿਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ ॥੩॥ਪਦ ਅਰਥ ਗਾਵੈ = ਗਾਂਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ (ਰਹਿ ਕੇ) ॥੩॥
SikhNet (Spanish)Su Alabanza asociándonos con los Santos. (3)
ਮੁਕਤਿ ਭੁਗਤਿ ਜੁਗਤਿ; ਵਸਿ ਜਾ ਕੈ ॥
mukat bhugat jugat; vas jaa kai |
Sant Singh KhalsaLiberation, the ways and means of enjoyment and union are under His Control.
Manmohan SinghIn whose power are salvation, worldly success and union,
Manmohan Singh (Punjabi)ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ,
Fareedkot Teekaਮੋਖ ਔ ਭੋਗ ਕੀ ਜੁਗਤੀ ਜਿਸ ਵਾਹਿਗੁਰੂ ਕੇ ਵਸ ਹੈ॥
Prof. Sahib Singh(ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ) ਜੀਵਨ-ਤੋਰੇ ਤੋਰਨਾ- ਇਹ ਸਭ ਕੁਝ ਜਿਸ ਪਰਮਾਤਮਾ ਦੇ ਵੱਸ ਵਿਚ ਹੈ।ਪਦ ਅਰਥ ਮੁਕਤਿ = (ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਖ਼ਲਾਸੀ। ਭੁਗਤਿ = ਭੋਜਨ ਆਦਿਕ। ਜੁਗਤਿ = ਜੀਊਣ ਦੀ ਜਾਚ। ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।
SikhNet (Spanish)La Iluminación, el Éxtasis, la Experiencia de la Unidad,
ਊਣਾ ਨਾਹੀ ਕਿਛੁ; ਜਨ ਤਾ ਕੈ ॥
aoonaa naahee kichh; jan taa kai |
Sant Singh KhalsaHis humble servant lacks nothing.
Manmohan SinghO man, nothing is wanting in the Home of Him.
Manmohan Singh (Punjabi)ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ।
Fareedkot Teekaਹੇ ਪੁਰਸ! ਤਿਸ ਪਰਮੇਸੁਰ ਕੇ ਘਰ ਮੇਂ ਕਿਸੇ ਚੀਜ ਕੀ ਕਛੁ (ਊਣਾ) ਤੋਟ ਨਹੀਂ ਹੈ॥
Prof. Sahib Singhਉਸ ਦੇ ਘਰ ਵਿਚ (ਕਿਸੇ ਚੀਜ਼ ਦੀ) ਕੋਈ ਕਮੀ ਨਹੀਂ ਹੈ।ਪਦ ਅਰਥ ਕਿਛੁ ਊਣਾ = ਕੋਈ ਕਮੀ। ਜਨ = ਹੇ ਜਨ! ਤਾ ਕੈ = ਉਸ (ਪ੍ਰਭੂ) ਦੇ ਘਰ ਵਿਚ।
SikhNet (Spanish)todo esto se da sólo a través de Dios
ਕਰਿ ਕਿਰਪਾ; ਜਿਸੁ ਹੋਇ ਸੁਪ੍ਰਸੰਨ ॥
kar kirapaa; jis hoe suprasan |
Sant Singh KhalsaThat person, with whom the Lord, in His Mercy, is pleased
Manmohan SinghHe, on whom the Lord, by His mercy, is pleased;
Manmohan Singh (Punjabi)ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ,
Fareedkot Teekaਕ੍ਰਿਪਾ ਦ੍ਰਿਸ੍ਟੀ ਕਰ ਕੇ ਜਿਸ ਪੁਰਸ ਪਰ ਪਰਮੇਸਰ ਪ੍ਰਸੰਨ ਹੂਆ ਹੈ॥
Prof. Sahib Singhਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ,ਪਦ ਅਰਥ ਕਰਿ = ਕਰ ਕੇ। ਜਿਸੁ = ਜਿਸ ਜਿਸ ਉੱਤੇ।
SikhNet (Spanish)y nadie que sea Devoto del Él sale con las manos vacías de Su Santuario.
ਨਾਨਕ ਦਾਸ. ਸੇਈ ਜਨ ਧੰਨ ॥੪॥੩੭॥੫੦॥
naanak daas. seee jan dhan |4|37|50|
Sant Singh Khalsa- O slave Nanak, that humble servant is blessed. ||4||37||50||
Manmohan Singhblessed are those persons, O slave Nanak.
Manmohan Singh (Punjabi)ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵੋਹੀ ਦਾਸੁ ਧੰਨਤਾ ਜੋਗ ਹੈ॥੪॥੩੭॥੫੦॥
Prof. Sahib Singhਹੇ ਦਾਸ ਨਾਨਕ! ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ ॥੪॥੩੭॥੫੦॥ਪਦ ਅਰਥ ਸੇਈ ਜਨ = ਉਹ ਬੰਦੇ {ਬਹੁ-ਵਚਨ}। ਧੰਨ = ਭਾਗਾਂ ਵਾਲੇ ॥੪॥੩੭॥੫੦॥
SikhNet (Spanish)Bendito, Bendito sea aquél Esclavo de Dios sobre el cual reside Su Gracia. (4-37-50)