ੴ

ਸਿੱਖਬਾਣੀ · SikhBani

Ang 1150

Sri Guru Granth Sahib · Raag Bhairao · 4 shabads, 58 lines
Translations
Shabad Guru Arjan Dev Ji Raag Bhairao continued from Ang 1149

ਸਰਬ ਮਨੋਰਥ ਪੂਰਨ ਕਰਣੇ ॥

sarab manorath pooran karane |

Sant Singh KhalsaAll the desires of my mind have been perfectly fulfilled.
Manmohan SinghAll the aspirations of my heart are fulfilled.
Manmohan Singh (Punjabi)ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸਰਣ ਆਏ ਸਿਖ ਕੇ ਸੰਪੂਰਨ ਮਨੋਰਥ ਪੂਰਨ ਕਰਣੇ ਜੋਗ ਹੋਤਾ ਹੈ॥
Prof. Sahib Singhਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ,

ਪਦ ਅਰਥ ਮਨੋਰਥ = ਲੋੜਾਂ, ਮੰਗਾਂ।

SikhNet (Spanish)sí, Él satisface nuestros deseos y necesidades.

ਆਠ ਪਹਰ ਗਾਵਤ ਭਗਵੰਤੁ ॥

aatth pehar gaavat bhagavant |

Sant Singh KhalsaTwenty-four hours a day, I sing of the Lord God.
Manmohan SinghThrough the eight watches I hymn the praise of the illustrious Lord.
Manmohan Singh (Punjabi)ਅਠੇ ਪਹਿਰ ਹੀ ਮੈਂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਸੁ ਆਠੋਂ ਪਹਿਰ ਭਗਵੰਤ ਕੇ ਗੁਣੋਂ ਕੋ ਗਾਵਤਾ ਰਹਤਾ ਹੈ॥
Prof. Sahib Singh(ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ),

ਪਦ ਅਰਥ ਗਾਵਤ = ਗਾਂਦਿਆਂ।

SikhNet (Spanish)Canto así para siempre las Alabanzas de mi Señor,

ਸਤਿਗੁਰਿ ਦੀਨੋ; ਪੂਰਾ ਮੰਤੁ ॥੧॥

satigur deeno; pooraa mant |1|

Sant Singh KhalsaThe True Guru has imparted this perfect wisdom. ||1||
Manmohan SinghThe True Guru has imparted unto me the perfect instruction.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪੂਰਨ ਉਪਦੇਸ਼ ਦਿਤਾ ਹੈ।
Fareedkot Teekaਜਿਸ ਕੋ ਸਤਿਗੁਰੋਂ ਨੇ (ਪੂਰਾ) ਗ੍ਯਾਨ ਵਾ ਨਾਮ ਮੰਤ੍ਰ ਦੀਆ ਹੈ॥੧॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਮੰਤੁ = ਉਪਦੇਸ਼, ਨਾਮ-ਮੰਤ੍ਰ ॥੧॥

SikhNet (Spanish)pues el Guru Verdadero me ha bendecido con el Mantra Perfecto de la Palabra del Shabd . (1)

ਸੋ ਵਡਭਾਗੀ; ਜਿਸੁ ਨਾਮਿ ਪਿਆਰੁ ॥

so vaddabhaagee; jis naam piaar |

Sant Singh KhalsaVery fortunate are those who love the Naam, the Name of the Lord.
Manmohan SinghVery fortunate is he, who loves the Lord's Name.
Manmohan Singh (Punjabi)ਭਾਰੀ ਪ੍ਰਾਲਭਧ ਵਾਲਾ ਹੈ ਉਹ, ਜਿਸ ਦਾ ਸਾਈਂ ਦੇ ਨਾਮ ਨਾਲ ਪ੍ਰੇਮ ਹੈ।
Fareedkot Teekaਵਹੀ ਪੁਰਸ ਸ੍ਰੇਸ੍ਟ ਭਾਗੋਂ ਵਾਲਾ ਹੈ ਜਿਸ ਕਾ (ਨਾਮਿ) ਪਰਮੇਸ੍ਵਰ ਮੇਂ ਪਿਆਰ ਲਗਾ ਹੈ॥
Prof. Sahib Singhਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ।

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)Sólo aquél que ama el Naam, el Nombre del Señor es afortunado.

ਤਿਸ ਕੈ ਸੰਗਿ; ਤਰੈ ਸੰਸਾਰੁ ॥੧॥ ਰਹਾਉ ॥

tis kai sang; tarai sansaar |1| rahaau |

Sant Singh KhalsaAssociating with them, we cross over the world-ocean. ||1||Pause||
Manmohan SinghAssociating with Him, the world is ferried across. Pause.
Manmohan Singh (Punjabi)ਉਸ ਨਾਲ ਮਿਲਣ ਦੁਆਰਾ, ਜਗ ਪਾਰ ਉਤਰ ਜਾਂਦਾ ਹੈ। ਠਹਿਰਾਉ।
Fareedkot Teekaਤਿਸ ਕੇ ਸੰਗੀ ਸੰਸਾਰ ਸਮੁੰਦ੍ਰ ਸੇ ਤਰ ਜਾਤੇ ਹੈਂ॥੧॥ ਰਹਾਉ ॥
Prof. Sahib Singhਉਸ (ਮਨੁੱਖ) ਦੀ ਸੰਗਤ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਤਿਸ ਕੈ ਸੰਗਿ = ਉਸ ਦੀ ਸੰਗਤ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਤਰੈ = (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

SikhNet (Spanish)En Su Asociación el mundo entero es conducido a través. (1-Pausa)

ਸੋਈ ਗਿਆਨੀ; ਜਿ ਸਿਮਰੈ ਏਕ ॥

soee giaanee; ji simarai ek |

Sant Singh KhalsaThey are spiritual teachers, who meditate in remembrance on the One Lord.
Manmohan SinghHe alone is the divine, who remembers the one Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮ ਬੇਤਾ ਹੈ, ਜੋ ਇਕ ਸਾਈਂ ਨੂੰ ਹੀ ਆਰਾਧਦਾ ਹੈ।
Fareedkot Teekaਸੋਈ ਗ੍ਯਾਨੀ ਹੈ, ਜੋ ਕੇਵਲ ਏਕ ਵਾਹਿਗੁਰੂ ਕੋ ਸਿਮਰਤਾ ਹੈ॥
Prof. Sahib Singhਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।

ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਜਿ = ਜਿਹੜਾ ਮਨੁੱਖ।

SikhNet (Spanish)Sólo el Sabio medita en el Único Señor.

ਸੋ ਧਨਵੰਤਾ; ਜਿਸੁ ਬੁਧਿ ਬਿਬੇਕ ॥

so dhanavantaa; jis budh bibek |

Sant Singh KhalsaWealthy are those who have a discriminating intellect.
Manmohan SinghHe alone is wealthy, who possesses discerning intellect.
Manmohan Singh (Punjabi)ਕੇਵਲ ਉਹ ਹੀ ਅਮੀਰ ਹੈ, ਜੋ ਵਿਚਾਰਵਾਨ ਅਕਲ ਵਾਲਾ ਹੈ।
Fareedkot Teekaਪੁਨਹ ਜਿਸ ਕੋ ਬਿਬੇਕ ਬੁਧੀ ਪ੍ਰਾਪਤਿ ਹੈ, ਸੋਈ ਪੁਰਸ ਧਨਵਾਨ ਹੈ॥
Prof. Sahib Singhਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ।

ਪਦ ਅਰਥ ਬੁਧਿ ਬਿਬੇਕ = (ਚੰਗੇ ਮੰਦੇ ਕਰਮ ਦੀ) ਪਰਖ ਦੀ ਅਕਲ।

SikhNet (Spanish)La verdadera riqueza sólo será de aquél cuya mente ha despertado.

ਸੋ ਕੁਲਵੰਤਾ; ਜਿ ਸਿਮਰੈ ਸੁਆਮੀ ॥

so kulavantaa; ji simarai suaamee |

Sant Singh KhalsaNoble are those who remember their Lord and Master in meditation.
Manmohan SinghHe alone is a man of high family, who dwells upon the Lord.
Manmohan Singh (Punjabi)ਕੇਵਲ ਉਹ ਹੀ ਉਚੇ ਖਾਨਦਾਨ ਦਾ ਹੈ, ਜੋ ਪ੍ਰਭੂ ਦਾ ਚਿੰਤਨ ਕਰਦਾ ਹੈ।
Fareedkot Teekaਉਤਮ ਕੁਲ ਵਾਲਾ ਸੋਈ ਪੁਰਸ ਹੈ, ਜੋ (ਸੁਆਮੀ) ਵਾਹਿਗੁਰੂ ਕੋ ਸਿਮਰਤਾ ਹੈ॥
Prof. Sahib Singhਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ।

ਪਦ ਅਰਥ ਕੁਲਵੰਤਾ = ਚੰਗੀ ਕੁਲ ਵਾਲਾ।

SikhNet (Spanish)Sólo será persona de alcurnia, aquél que habite en Dios, el Maestro.

ਸੋ ਪਤਿਵੰਤਾ; ਜਿ ਆਪੁ ਪਛਾਨੀ ॥੨॥

so pativantaa; ji aap pachhaanee |2|

Sant Singh KhalsaHonorable are those who understand their own selves. ||2||
Manmohan SinghHe alone is a man of honour, who understands his ownself.
Manmohan Singh (Punjabi)ਕੇਵਲ ਉਹ ਹੀ ਇਜ਼ਤ-ਆਬਰੂ ਵਾਲਾ ਹੈ, ਜੋ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਪੁਨਹ ਪਤਿਸ੍ਟਾਵਾਨ ਸੋਈ ਪੁਰਸ ਹੈ, ਜੋ ਆਪ ਕੋ ਪਛਾਨਤਾ ਹੈ॥੩॥
Prof. Sahib Singhਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ ॥੨॥

ਪਦ ਅਰਥ ਪਤਿਵੰਤਾ = ਇੱਜ਼ਤ ਵਾਲਾ। ਆਪੁ = ਆਪਣੇ ਆਪ ਨੂੰ, ਆਪਣੇ ਆਚਰਨ ਨੂੰ ॥੨॥

SikhNet (Spanish)Sólo será honrado, aquél que realice su Ser Superior. (2)

ਗੁਰ ਪਰਸਾਦਿ; ਪਰਮ ਪਦੁ ਪਾਇਆ ॥

gur parasaad; param pad paaeaa |

Sant Singh KhalsaBy Guru's Grace, I have obtained the supreme status.
Manmohan SinghBy the Guru's grace I have obtained the supreme status,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ,
Fareedkot Teekaਤਿਸ ਨੇ ਪਰਮ ਉਤਮ ਪਦ ਕੋ ਪਾਇਆ ਹੈ॥
Prof. Sahib Singhਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮ = ਸਭ ਤੋਂ ਉੱਚਾ। ਪਦੁ = ਆਤਮਕ ਦਰਜਾ।

SikhNet (Spanish)Por la Gracia del Guru uno logra el Estado Supremo de Éxtasis,

ਗੁਣ ਗੋੁਪਾਲ; ਦਿਨੁ ਰੈਨਿ ਧਿਆਇਆ ॥

gun guopaal; din rain dhiaaeaa |

Sant Singh KhalsaDay and night I meditate on the Glories of God.
Manmohan Singhand now, day and night I sing the Lord's praise.
Manmohan Singh (Punjabi)ਅਤੇ ਹੁਣ ਦਿਨ ਰਾਤ ਮੈਂ ਸਾਈਂ ਦੀ ਕੀਰਤੀ ਗਾਹਿਨ ਕਰਦਾ ਹਾਂ।
Fareedkot Teekaਗੁਰੋਂ ਕੀ ਪ੍ਰਸੰਨਤਾ ਕਰ ਜਿਸ ਪੁਰਸ ਨੇ ਰਾਤ੍ਰਿ ਦਿਨੇ ਗੋਪਾਲ ਕੇ ਗੁਣੋ ਕੋ ਧਿਆਇਆ ਹੈ॥
Prof. Sahib Singhਜਿਸ ਮਨੁੱਖ ਨੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।

ਪਦ ਅਰਥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਗੋਪਾਲ', ਇਥੇ ਪੜ੍ਹਨਾ ਹੈ 'ਗੁਪਾਲ'}। ਰੈਨਿ = ਰਾਤ।

SikhNet (Spanish)cantando día y noche las Alabanzas de Dios, el Soporte de la Tierra.

ਤੂਟੇ ਬੰਧਨ; ਪੂਰਨ ਆਸਾ ॥

tootte bandhan; pooran aasaa |

Sant Singh KhalsaMy bonds are broken, and my hopes are fulfilled.
Manmohan SinghMy shackles are shattered and my hopes are fulfilled,
Manmohan Singh (Punjabi)ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਮੇਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ,
Fareedkot Teekaਤਿਸ ਕੇ ਜਨਮਾਦਿਕ ਬੰਧਨ ਸਭ ਟੂਟ ਗਏ ਹੈਂ॥
Prof. Sahib Singhਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ,

ਪਦ ਅਰਥ ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ।

SikhNet (Spanish)Las amarras de uno se aflojarán, las esperanzas serán realizadas

ਹਰਿ ਕੇ ਚਰਣ; ਰਿਦ ਮਾਹਿ ਨਿਵਾਸਾ ॥੩॥

har ke charan; rid maeh nivaasaa |3|

Sant Singh KhalsaThe Feet of the Lord now abide in my heart. ||3||
Manmohan Singhand God (God's feet) takes abode within my mind.
Manmohan Singh (Punjabi)ਅਤੇ ਹੁਣ ਹਰੀ ਦੇ ਚਰਨ ਮੇਰੇ ਹਿਰਦੇ ਅੰਦਰ ਵਸਦੇ ਹਨ।
Fareedkot Teekaਸਭ ਆਸਾ ਪੂਰਣ ਹੋ ਗਈ ਹੈ ਅਰ ਤਿਸ ਕੇ ਰਿਦੇ ਵਿਖੇ ਹਰੀ ਕਾ ਨਿਵਾਸ ਹੈ॥੩॥
Prof. Sahib Singhਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ ॥੩॥

ਪਦ ਅਰਥ ਰਿਦ ਮਾਹਿ = ਹਿਰਦੇ ਵਿਚ ॥੩॥

SikhNet (Spanish)y uno enaltecerá los Pies del Señor en el corazón. (3)

ਕਹੁ ਨਾਨਕ; ਜਾ ਕੇ ਪੂਰਨ ਕਰਮਾ ॥

kahu naanak; jaa ke pooran karamaa |

Sant Singh KhalsaSays Nanak, one whose karma is perfect
Manmohan SinghSays Nanak, he whose destiny is perfect;
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਦੀ ਪ੍ਰਾਲਭਧ ਮੁਕੰਮਲ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਕੇ ਪੂਰਬਲੇ ਕਰਮ ਸ੍ਰੇਸ੍ਟ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,

ਪਦ ਅਰਥ ਜਾ ਕੇ = ਜਿਸ (ਮਨੁੱਖ) ਦੇ। ਪੂਰਨ ਕਰਮਾ = ਪੂਰੇ ਭਾਗ, ਚੰਗੀ ਕਿਸਮਤ।

SikhNet (Spanish)Dice Nanak, aquél cuyo Destino es perfecto,

ਸੋ ਜਨੁ ਆਇਆ; ਪ੍ਰਭ ਕੀ ਸਰਨਾ ॥

so jan aaeaa; prabh kee saranaa |

Sant Singh Khalsathat humble being enters the Sanctuary of God.
Manmohan Singhthat man comes to the Lord's refuge.
Manmohan Singh (Punjabi)ਉਹ ਪੁਰਸ਼ ਸਾਈਂ ਦੀ ਛਤ੍ਰਛਾਇਆ ਹੇਠ ਆਉਂਦਾ ਹੈ।
Fareedkot Teekaਵਹੁ ਪੁਰਸੁ ਪਰਮੇਸਰ ਕੀ ਸਰਨ ਆਇਆ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ।

ਪਦ ਅਰਥ ਸੋ = ਉਹ {ਇਕ-ਵਚਨ}।

SikhNet (Spanish)sólo él llega hasta el Santuario de Dios,

ਆਪਿ ਪਵਿਤੁ; ਪਾਵਨ ਸਭਿ ਕੀਨੇ ॥

aap pavit; paavan sabh keene |

Sant Singh KhalsaHe himself is pure, and he sanctifies all.
Manmohan SinghHe himself is pure and purifies all others.
Manmohan Singh (Punjabi)ਉਹ ਖੁਦ ਪਵਿੱਤਰ ਹੈ ਅਤੇ ਹੋਰ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ।
Fareedkot Teekaਵਹੁ ਪੁਰਸ ਆਪ ਤੋ ਪਵਿਤ੍ਰ ਹੂਆ ਹੈ ਪੁਨਹ ਜਗ੍ਯਾਸੂ ਭੀ ਤਿਸ ਨੇ ਸਭ ਪਵਿਤ ਕੀਏ ਹੈਂ॥
Prof. Sahib Singhਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ।

ਪਦ ਅਰਥ ਪਾਵਨ = ਪਵਿੱਤਰ ਜੀਵਨ ਵਾਲੇ। ਸਭਿ = ਸਾਰੇ।

SikhNet (Spanish)él mismo se vuelve puro, santifica a los demás y toma Conciencia de Dios,

ਰਾਮ ਰਸਾਇਣੁ; ਰਸਨਾ ਚੀਨੑੇ ॥੪॥੩੫॥੪੮॥

raam rasaaein; rasanaa cheenae |4|35|48|

Sant Singh KhalsaHis tongue chants the Name of the Lord, the Source of Nectar. ||4||35||48||
Manmohan SinghWith his tongue he utters the Name of God, the Home of elixir.
Manmohan Singh (Punjabi)ਆਪਣੀ ਜੀਹਭ ਨਾਲ ਉਹ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਤਿਨ ਕੀ ਰਸਨਾ ਨੇ ਰਾਮ ਕੇ ਨਾਮ ਕੋ ਹੀ ਰਸੋਂ ਕੇ ਘਰ (ਚੀਨੇ) ਜਾਣੇ ਹੈਂ, ਭਾਵ ਤਿਸ ਕੀ ਰਸਨਾ ਨਾਮ ਜਪਤੀ ਰਹਤੀ ਹੈ॥੪॥੩੫॥੪੮॥☬ਉਪਦੇਸ਼ ਹੈ:
Prof. Sahib Singhਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ ॥੪॥੩੫॥੪੮॥

ਪਦ ਅਰਥ ਰਸਾਇਣੁ = {ਰਸ-ਅਯਨ। ਰਸਾਂ ਦਾ ਘਰ} ਸਭ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ (ਨਾਲ)। ਚੀਨ੍ਹ੍ਹੇ = ਪਛਾਣਿਆ, ਮਾਣਿਆ ॥੪॥੩੫॥੪੮॥

SikhNet (Spanish)recitando el Nombre de Aquél que cura a todos con sus labios. (4-35-48)

Open this shabad (19 lines, Angs 1149-1150) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਾਮੁ ਲੈਤ; ਕਿਛੁ ਬਿਘਨੁ. ਨ ਲਾਗੈ ॥

naam lait; kichh bighan. na laagai |

Sant Singh KhalsaRepeating the Naam, the Name of the Lord, no obstacles block the way.
Manmohan SinghUttering the Lord's Name, no obstacle befalls the mortal.
Manmohan Singh (Punjabi)ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਹਰੀ ਕੇ ਨਾਮ ਜਪਨੇ ਸੇ ਕੋਈ ਬਿਘਨ ਨਹੀਂ ਲਾਗਤਾ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ (ਜ਼ਿੰਦਗੀ ਦੇ ਸਫ਼ਰ ਵਿਚ ਕਾਮਾਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।

ਪਦ ਅਰਥ ਲੈਤ = ਲੈਂਦਿਆਂ, ਸਿਮਰਦਿਆਂ। ਬਿਘਨੁ = ਰੁਕਾਵਟ।

SikhNet (Spanish)Cantando el Nombre, nada le aflige a uno.

ਨਾਮੁ ਸੁਣਤ; ਜਮੁ ਦੂਰਹੁ ਭਾਗੈ ॥

naam sunat; jam doorahu bhaagai |

Sant Singh KhalsaListening to the Naam, the Messenger of Death runs far away.
Manmohan SinghHearing the Name, death's courier runs away, from afar.
Manmohan Singh (Punjabi)ਨਾਮ ਨੂੰ ਸੁਣਨ ਦੁਆਰਾ, ਮੌਤ ਦਾ ਦੂਤ ਦੁਰੇਡਿਓ ਹੀ ਦੌੜ ਜਾਂਦਾ ਹੈ।
Fareedkot Teekaਨਾਮ ਕੋ ਸੁਣਤੇ ਹੀ ਜਮ ਦੂਤ ਦੂਰ ਸੇ ਦੇਖ ਕਰ ਭਾਗ ਜਾਤਾ ਹੈ, ਭਾਵ ਨਾਮ ਜਾਪਕ ਕੇ ਨਿਕਟ ਨਹੀਂ ਆਵੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸੁਣਦਿਆਂ (ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਨਾਮ ਜਪਣ ਵਾਲੇ ਮਨੁੱਖ ਪਾਸੋਂ) ਜਮਰਾਜ ਦੂਰੋਂ ਹੀ ਪਰੇ ਹਟ ਜਾਂਦਾ ਹੈ।
SikhNet (Spanish)Sí, escuchando el Nombre, Yama, el mensajero de la muerte se va lejos.

ਨਾਮੁ ਲੈਤ; ਸਭ ਦੂਖਹ ਨਾਸੁ ॥

naam lait; sabh dookhah naas |

Sant Singh KhalsaRepeating the Naam, all pains vanish.
Manmohan SinghUttering the Name all the sufferings depart.
Manmohan Singh (Punjabi)ਨਾਮ ਜਪਣ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਨਾਮ ਜਪਨੇ ਸੇ ਸੰਪੂਰਨ ਦੁਖੋਂ ਕਾ ਨਾਸੁ ਹੋ ਜਾਤਾ ਹੈ॥
Prof. Sahib Singhਨਾਮ ਜਪਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,

ਪਦ ਅਰਥ ਦੂਖਹ = ਦੁੱਖਾਂ ਦਾ।

SikhNet (Spanish)Recitando el Nombre uno es liberado de sus penas.

ਨਾਮੁ ਜਪਤ; ਹਰਿ ਚਰਣ ਨਿਵਾਸੁ ॥੧॥

naam japat; har charan nivaas |1|

Sant Singh KhalsaChanting the Naam, the Lord's Lotus Feet dwell within. ||1||
Manmohan SinghUttering the Name, one abodes in the Lord's feet.
Manmohan Singh (Punjabi)ਨਾਮ ਦਾ ਉਚਾਰਨ ਕਰਨ ਨਾਲ, ਬੰਦਾ ਪ੍ਰਭੂ ਦੇ ਪੈਰਾਂ ਵਿੱਚ ਵਸਦਾ ਹੈ।
Fareedkot Teekaਨਾਮ ਜਪਣੇ ਕਰ ਹਰੀ ਕੇ ਚਰਨੋਂ ਮੇਂ ਨਿਵਾਸ ਹੋਤਾ ਹੈ॥੧॥
Prof. Sahib Singhਅਤੇ ਪਰਮਾਤਮਾ ਦੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥
SikhNet (Spanish)Sí, contemplando el Nombre, la mente de uno comienza a habitar en los Pies de Loto del Señor. (1)

ਨਿਰਬਿਘਨ ਭਗਤਿ; ਭਜੁ ਹਰਿ ਹਰਿ ਨਾਉ ॥

nirabighan bhagat; bhaj har har naau |

Sant Singh KhalsaMeditating, vibrating the Name of the Lord, Har, Har, is unobstructed devotional worship.
Manmohan SinghThe utterance of the Lord God's Name is an unblemished service of Him.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਉਸ ਦੀ ਨਿਰਦੋਸ਼ ਸੇਵਾ ਹੈ।
Fareedkot Teekaਹੇ ਭਾਈ! ਹਰਿ ਹਰਿ ਨਾਮ ਕੋ ਜਪ, ਏਹੀ (ਨਿਰਬਿਘਨ) ਨਿਰੰਤਰਿ ਭਗਤੀ ਹੈ॥
Prof. Sahib Singhਇਹ ਭਗਤੀ ਜ਼ਿੰਦਗੀ ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੁਕਾਵਟ ਨਹੀਂ ਪੈਣ ਦੇਂਦੀ।

ਪਦ ਅਰਥ ਨਿਰਬਿਘਨ = ਵਿਘਨਾਂ ਤੋਂ ਬਚਾਣ ਵਾਲੀ।

SikhNet (Spanish)Contempla el Naam, el Nombre del Señor, de forma incesante,

ਰਸਕਿ ਰਸਕਿ; ਹਰਿ ਕੇ ਗੁਣ ਗਾਉ ॥੧॥ ਰਹਾਉ ॥

rasak rasak; har ke gun gaau |1| rahaau |

Sant Singh KhalsaSing the Glorious Praises of the Lord with loving affection and energy. ||1||Pause||
Manmohan SinghHymn, thou, O man God's praise with love and affection. Pause.
Manmohan Singh (Punjabi)ਹੇ ਬੰਦੇ! ਤੂੰ ਪਿਆਰ ਅਤੇ ਪ੍ਰੇਮ ਨਾਲ, ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਠਹਿਰਾਉ।
Fareedkot Teekaਰਸਕ ਹੋ ਕੇ ਰਸਕ ਹਰੀ ਕੇ ਗੁਣੋਂ ਕੋ ਗਾਵਣਾ ਕਰੁ॥੧॥ ਰਹਾਉ ॥
Prof. Sahib Singhਬੜੇ ਪ੍ਰੇਮ ਨਾਲ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ, ਸਦਾ ਹਰੀ ਦਾ ਨਾਮ ਜਪਦਾ ਰਿਹਾ ਕਰ ॥੧॥ ਰਹਾਉ ॥

ਪਦ ਅਰਥ ਰਸਕਿ = ਆਨੰਦ ਨਾਲ, ਸੁਆਦ ਨਾਲ ॥੧॥ ਰਹਾਉ ॥

SikhNet (Spanish)sin interrupción y canta Su Alabanza con todo Amor y Devoción. (1-Pausa)

ਹਰਿ ਸਿਮਰਤ; ਕਿਛੁ ਚਾਖੁ. ਨ ਜੋਹੈ ॥

har simarat; kichh chaakh. na johai |

Sant Singh KhalsaMeditating in remembrance on the Lord, the Eye of Death cannot see you.
Manmohan SinghContemplating God, an evil-eye shall affect thee not.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਬੰਦ-ਨਜ਼ਰ ਤੇਰੇ ਉਤੇ ਅਸਰ ਨਹੀਂ ਕਰੇਗੀ।
Fareedkot Teekaਹਰੀ ਕੋ ਸਿਮਰਤੇ ਹੂਏ ਕੁਛ (ਚਾਖੁ) ਡਾਇਣ (ਜੋਹੈ) ਤਕ ਨਹੀਂ ਸਕਤੀ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ,

ਪਦ ਅਰਥ ਚਾਖੁ = {चक्षुस्} ਭੈੜੀ ਨਜ਼ਰ। ਜੋਹੈ = ਤੱਕ ਸਕਦੀ।

SikhNet (Spanish)Contemplando al Señor, la malicia no te lleva en la mira,

ਹਰਿ ਸਿਮਰਤ; ਦੈਤ ਦੇਉ. ਨ ਪੋਹੈ ॥

har simarat; dait deo. na pohai |

Sant Singh KhalsaMeditating in remembrance on the Lord, demons and ghosts shall not touch you.
Manmohan SinghContemplating God, demon and ghost shall touch thee not.
Manmohan Singh (Punjabi)ਹਰੀ ਦਾ ਭਜਨ ਕਰਨ ਨਾਲ ਬੁਤ ਤੇ ਪ੍ਰੇਤ ਤੈਨੂੰ ਨਹੀਂ ਤੋਂ ਹਣਗੇ।
Fareedkot Teekaਪੁਨਹ ਹਰੀ ਕੋ ਸਿਮਰਤੇ ਹੂਏ ਕੋਈ ਦੈਤ ਔ ਦੇਉ ਭੀ ਪੋਹਿ ਨਹੀਂ ਸਕਤਾ ਹੈ, ਭਾਵ ਮਾਯਾ ਅਰ ਕਾਮਾਦਿਕ ਬਿਆਪ ਨਹੀਂ ਸਕਤੇ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੈਂਤ ਕੋਈ ਦੇਉ ਆਪਣਾ ਜ਼ੋਰ ਨਹੀਂ ਪਾ ਸਕਦਾ,

ਪਦ ਅਰਥ ਦੈਤ ਦੇਉ = ਦੈਂਤ ਦੇਉ, (ਕਾਮਾਦਿਕ ਕੋਈ) ਵੱਡੇ ਤੋਂ ਵੱਡਾ ਦੇਉ। ਨ ਪੋਹੈ = ਆਪਣਾ ਜ਼ੋਰ ਨਹੀਂ ਪਾ ਸਕਦਾ।

SikhNet (Spanish)sí habitando en Dios, ni la maldad ni los fantasmas te siguen los pasos.

ਹਰਿ ਸਿਮਰਤ; ਮੋਹੁ ਮਾਨੁ. ਨ ਬਧੈ ॥

har simarat; mohu maan. na badhai |

Sant Singh KhalsaMeditating in remembrance on the Lord, attachment and pride shall not bind you.
Manmohan SinghContemplating God, worldly love and self-conceit bind not one.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਸੰਸਾਰੀ ਮਮਤਾ ਤੇ ਸਵੈ-ਹੰਗਤਾ ਬੰਦੇ ਨੂੰ ਬੰਨ੍ਹਦੀਆਂ ਨਹੀਂ।
Fareedkot Teekaਹਰੀ ਕੋ ਸਿਮਰਤੇ ਹੂਏ ਮੋਹ ਔ (ਮਾਨੁ) ਗਰਬੁ ਨਹੀਂ ਬਡਤਾ ਹੈ, ਵਾ (ਬਧੈ) ਨਾਸ ਨਹੀਂ ਕਰ ਸਕਤਾ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਣ ਆਤਮਕ ਜੀਵਨ ਨੂੰ ਕੁਚਲ ਨਹੀਂ ਸਕਦਾ,

ਪਦ ਅਰਥ ਨ ਬਧੈ = ਨਹੀਂ ਮਾਰ ਸਕਦਾ, ਆਤਮਕ ਤੌਰ ਤੇ ਮਾਰ ਨਹੀਂ ਸਕਦਾ।

SikhNet (Spanish)Contemplando al Señor, ni el apego ni el ego te atan.

ਹਰਿ ਸਿਮਰਤ; ਗਰਭ ਜੋਨਿ. ਨ ਰੁਧੈ ॥੨॥

har simarat; garabh jon. na rudhai |2|

Sant Singh KhalsaMeditating in remembrance on the Lord, you shall not be consigned to the womb of reincarnation. ||2||
Manmohan SinghContemplating God, one is entangled not in the womb existences.
Manmohan Singh (Punjabi)ਵਾਹਿਗੁਰੂ ਦਾ ਭਜਨ ਕਰਨ ਦੁਆਰਾ ਬੰਦਾ ਪੇਟ ਦੀਆਂ ਜੂਨੀਆਂ ਅੰਦਰ ਨਹੀਂ ਫਸਦਾ।
Fareedkot Teekaਹਰੀ ਕੋ ਸਿਮਰਤੇ ਹੂਏ ਜੀਵ ਗਰਭ ਜੋਨੀ ਵਿਖੇ ਨਹੀਂ (ਰੁਧੈ) ਰੁਕ ਸਕਤਾ ਹੈ, ਭਾਵ ਜੋਨੀ ਮੇਂ ਨਹੀਂ ਪੜਤਾ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੂਨਾਂ ਦੇ ਗੇੜ ਵਿਚ ਨਹੀਂ ਫਸਦਾ ॥੨॥

ਪਦ ਅਰਥ ਰੁਧੈ = ਰੁੱਝਦਾ, ਫਸਦਾ। ਗਰਭ ਜੋਨਿ = ਜੂਨਾਂ ਦੇ ਗੇੜ ਵਿਚ ॥੨॥

SikhNet (Spanish)Sí, contemplando al Señor, uno no es atrapado nuevamente en algún vientre. (2)

ਹਰਿ ਸਿਮਰਨ ਕੀ; ਸਗਲੀ ਬੇਲਾ ॥

har simaran kee; sagalee belaa |

Sant Singh KhalsaAny time is a good time to meditate in remembrance on the Lord.
Manmohan SinghEvery time is good for God's meditation.
Manmohan Singh (Punjabi)ਹਰੀ ਦੇ ਭਜਨ ਲਈ ਹਰ ਸਮਾਂ ਚੰਗਾ ਹੈ।
Fareedkot Teekaਹਰੀ ਕੇ ਸਿਮਰਨ ਕੀ ਬੇਲਾ ਸਾਰੀ ਉਮਰ ਹੈ ਚਾਹੇ ਕਿਸੇ ਵੇਲੇ ਸਿਮਰਨ ਕਰੋ॥
Prof. Sahib Singh(ਜਿਹੜਾ ਭੀ ਸਮਾ ਸਿਮਰਨ ਵਿਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ) ਹਰੇਕ ਸਮਾ ਸਿਮਰਨ ਵਾਸਤੇ ਢੁਕਵਾਂ ਹੈ,

ਪਦ ਅਰਥ ਸਗਲੀ ਬੇਲਾ = ਹਰੇਕ ਸਮਾ। ਬੇਲਾ = ਵੇਲਾ।

SikhNet (Spanish)Cada momento es auspicioso para meditar en Dios.

ਹਰਿ ਸਿਮਰਨੁ; ਬਹੁ ਮਾਹਿ ਇਕੇਲਾ ॥

har simaran; bahu maeh ikelaa |

Sant Singh KhalsaAmong the masses, only a few meditate in remembrance on the Lord.
Manmohan SinghAmongst many, some rare one meditates on the Lord.
Manmohan Singh (Punjabi)ਬਹੁਤਿਆਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦਾ ਭਜਨ ਕਰਦਾ ਹੈ।
Fareedkot Teekaਹਰੀ ਕਾ ਸਿਮਰਨ ਜੀਵ ਕੋ ਬਹੁਤੇ ਬਿਘਨੋਂ ਸੇ ਰਖਣੇ ਕੋ, ਵਾ ਬਹੁਤੇ ਸਾਧਨੋਂ ਮੇਂ ਸੇ ਇਕੇਲਾ ਹੀ ਕਲ੍ਯਾਣ ਕਰਨੇ ਕੋ ਸਮਰਥੁ ਹੈ॥
Prof. Sahib Singhਪਰ ਅਨੇਕਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਪਦ ਅਰਥ ਇਕੇਲਾ = ਕੋਈ ਵਿਰਲਾ।

SikhNet (Spanish)Sí, aquél que contempla a Dios se vuelve único en medio de muchos.

ਜਾਤਿ ਅਜਾਤਿ; ਜਪੈ ਜਨੁ ਕੋਇ ॥

jaat ajaat; japai jan koe |

Sant Singh KhalsaSocial class or no social class, anyone may meditate on the Lord.
Manmohan SinghAny one who remember God, be of good caste or not,
Manmohan Singh (Punjabi)ਕੋਈ ਜਣਾ ਨਾਮ ਦਾ ਸਿਮਰਨ ਕਰੇ ਭਾਵੇਂ ਚੰਗੀ ਜਾਤ ਜਾਂ ਨਾ,
Fareedkot Teekaਜਾਤਿ ਉਤਮ ਜਾਤੀ ਮੇਂ ਸੇ ਅਥਵਾ (ਅਜਾਤਿ) ਨੀਚ ਜਾਤੀ ਮੇਂ ਸੇ ਕੋਈ ਪੁਰਸ ਹਰੀ ਨਾਮ ਕੋ ਜਪੈ, ਭਾਵ ਜਾਤੀ ਕਾ ਵੀਚਾਰ ਨਹੀਂ ਹੈ॥
Prof. Sahib Singhਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ ਹੋਵੇ,

ਪਦ ਅਰਥ ਅਜਾਤਿ = ਨੀਵੀਂ ਜਾਤਿ ਦਾ ਮਨੁੱਖ। ਜਨੁ ਕੋਇ = ਜਿਹੜਾ ਭੀ ਮਨੁੱਖ।

SikhNet (Spanish)Alcurnia o no alcurnia, quien sea que medita en Dios,

ਜੋ ਜਾਪੈ; ਤਿਸ ਕੀ ਗਤਿ ਹੋਇ ॥੩॥

jo jaapai; tis kee gat hoe |3|

Sant Singh KhalsaWhoever meditates on Him is emancipated. ||3||
Manmohan Singhwhosoever remembers Him, is emancipated.
Manmohan Singh (Punjabi)ਜੋ ਕੋਈ ਭੀ ਉਸ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ।
Fareedkot Teekaਜੋ ਪਰਮੇਸ੍ਵਰ ਕੇ ਨਾਮ ਕੋ ਜਪਤਾ ਹੈ ਤਿਸ ਕੀ ਮੋਖ ਹੋ ਜਾਤੀ ਹੈ॥੩॥
Prof. Sahib Singhਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ॥੩॥

ਪਦ ਅਰਥ ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ ॥੩॥

SikhNet (Spanish)es emancipado, sí quien sea que habite en Él. (3)

ਹਰਿ ਕਾ ਨਾਮੁ; ਜਪੀਐ ਸਾਧਸੰਗਿ ॥

har kaa naam; japeeai saadhasang |

Sant Singh KhalsaChant the Name of the Lord in the Saadh Sangat, the Company of the Holy.
Manmohan SinghAssociating with the saints, dwell thou upon the Lord's Name.
Manmohan Singh (Punjabi)ਸੰਤਾਂ ਦੀ ਸੰਗਤ ਕਰਕੇ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਭਾਈ! ਸਤਿਸੰਗ ਕਰ ਹਰੀ ਕਾ ਨਾਮੁ ਜਪਣਾ ਕਰੀਏ॥
Prof. Sahib Singhਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ (ਰਹਿ ਕੇ) ਜਪਿਆ ਜਾ ਸਕਦਾ ਹੈ,

ਪਦ ਅਰਥ ਜਪੀਐ = ਜਪਿਆ ਜਾ ਸਕਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ।

SikhNet (Spanish)Uno debe meditar en el Nombre de Dios,

ਹਰਿ ਕੇ ਨਾਮ ਕਾ; ਪੂਰਨ ਰੰਗੁ ॥

har ke naam kaa; pooran rang |

Sant Singh KhalsaPerfect is the Love of the Lord's Name.
Manmohan SinghPerfect is the bliss of God's Name.
Manmohan Singh (Punjabi)ਪੂਰਾ ਹੈ ਅਨੰਦ ਵਾਹਿਗੁਰੂ ਦੇ ਨਾਮ ਦਾ।
Fareedkot Teekaਕ੍ਯੋਂ ਕਿ ਹਰੀ ਕੇ ਨਾਮ ਕਾ ਪੂਰਨੁ (ਰੰਗੁ) ਅਨੰਦੁ ਹੈ॥☬ਸ੍ਰੀ ਗੁਰੂ ਜੀ ਬੇਨਤੀ ਕਾ ਪ੍ਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singh(ਸਾਧ ਸੰਗਤ ਦੀ ਸਹਾਇਤਾ ਨਾਲ ਹੀ) ਪਰਮਾਤਮਾ ਦੇ ਨਾਮ ਦਾ ਪੂਰਾ ਰੰਗ (ਮਨੁੱਖ ਦੀ ਜ਼ਿੰਦਗੀ ਉਤੇ ਚੜ੍ਹਦਾ ਹੈ)।

ਪਦ ਅਰਥ ਪੂਰਨ = ਪੂਰਾ, ਮੁਕੰਮਲ।

SikhNet (Spanish)asociándose con los Santos, pues así uno es teñido del mismo Color.

ਨਾਨਕ ਕਉ; ਪ੍ਰਭ ਕਿਰਪਾ ਧਾਰਿ ॥

naanak kau; prabh kirapaa dhaar |

Sant Singh KhalsaO God, shower Your Mercy on Nanak,
Manmohan SinghMy Lord God, show Thou mercy unto Nanak,
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ! ਤੂੰ ਨਾਨਕ ਉਤੇ ਮਿਹਰ ਕਰ,
Fareedkot Teekaਹੇ ਪ੍ਰਭੂ! ਹਮਾਰੇ ਊਪਰ ਕ੍ਰਿਪਾ ਦ੍ਰਿਸ੍ਟੀ ਧਾਰਨ ਕਰੁ॥
Prof. Sahib Singhਹੇ ਪ੍ਰਭੂ! (ਆਪਣੇ ਦਾਸ) ਨਾਨਕ ਉਤੇ ਮਿਹਰ ਕਰ,

ਪਦ ਅਰਥ ਧਾਰਿ = ਕਰ।

SikhNet (Spanish)Oh Dios, bendice a Nanak, por Misericordia,

ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥

saas saas har dehu chitaar |4|36|49|

Sant Singh Khalsathat he may think of you with each and every breath. ||4||36||49||
Manmohan Singhthat he may contemplate Thee with his very breath.
Manmohan Singh (Punjabi)ਤਾਂ ਜੋ ਆਪਣੇ ਹਰ ਸੁਆਸ ਨਾਲ ਉਹ ਤੇਰਾ ਸਿਮਰਨ ਕਰੇ।
Fareedkot Teekaਹੇ ਹਰੀ! ਸ੍ਵਾਸ ਸ੍ਵਾਸ ਮੇਰੇ ਕੋ ਅਪਨੇ ਨਾਮ ਕਾ (ਚਿਤਾਰਿ) ਚਿੰਤਨ ਕਰਨਾ ਦੀਜੀਏ॥੪॥੩੬॥੪੯॥☬ਮਨ ਪ੍ਰਤੀ ਉਪਦੇਸ਼ ਹੈ:
Prof. Sahib Singhਹੇ ਹਰੀ! (ਮੈਨੂੰ ਆਪਣੇ ਨਾਮ ਦੀ ਦਾਤਿ) ਦੇਹ (ਤਾ ਕਿ) ਮੈਂ (ਆਪਣੇ) ਹਰੇਕ ਸਾਹ ਦੇ ਨਾਲ (ਤੇਰਾ ਨਾਮ) ਚੇਤੇ ਕਰਦਾ ਰਹਾਂ ॥੪॥੩੬॥੪੯॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ ॥੪॥੩੬॥੪੯॥

SikhNet (Spanish)para que medite en Ti con cada una de sus respiraciones. (4-36-49)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਆਪੇ ਸਾਸਤੁ; ਆਪੇ ਬੇਦੁ ॥

aape saasat; aape bed |

Sant Singh KhalsaHe Himself is the Shaastras, and He Himself is the Vedas.
Manmohan SinghGod Himself is the six Shastras and Himself the four Vedas.
Manmohan Singh (Punjabi)ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ।
Fareedkot Teekaਆਪੇ ਪਰਮੇਸ੍ਵਰ ਸਾਸਤ੍ਰ ਰੂਪ ਹੈ ਪੁਨਾ ਆਪੇ ਹੀ ਬੇਦ ਰੂਪ ਹੈ॥
Prof. Sahib Singhਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤ੍ਰ ਹੈ)।

ਪਦ ਅਰਥ ਆਪੇ = (ਪ੍ਰਭੂ) ਆਪ ਹੀ, ਪ੍ਰਭੂ ਦਾ ਆਪਣਾ ਨਾਮ ਹੀ।

SikhNet (Spanish)El Señor Mismo es los Vedas, los Shastras,

ਆਪੇ ਘਟਿ ਘਟਿ; ਜਾਣੈ ਭੇਦੁ ॥

aape ghatt ghatt; jaanai bhed |

Sant Singh KhalsaHe knows the secrets of each and every heart.
Manmohan SinghHe, of Himself knows the secret of all the hearts.
Manmohan Singh (Punjabi)ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ।
Fareedkot Teekaਆਪੇ ਹੀ ਘਟ ਘਟ ਕੇ ਭੇਦ ਕੋ ਜਾਨਤਾ ਹੈ, ਭਾਵ ਸਰਬ ਜੀਵੋਂ ਕੇ ਰਿਦੇ ਕੀ ਬਾਤ ਕੋ ਜਾਨਤਾ ਹੈ॥
Prof. Sahib Singhਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ (ਵੱਸ ਰਿਹਾ ਹੈ), ਉਹ ਆਪ ਹੀ (ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ।

ਪਦ ਅਰਥ ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਜਾਣੈ = ਜਾਣਦਾ ਹੈ {ਇਕ-ਵਚਨ}।

SikhNet (Spanish)sí, desde Sí Mismo, Él conoce lo más íntimo de cada ser.

ਜੋਤਿ ਸਰੂਪ; ਜਾ ਕੀ ਸਭ ਵਥੁ ॥

jot saroop; jaa kee sabh vath |

Sant Singh KhalsaHe is the Embodiment of Light; all beings belong to Him.
Manmohan SinghHe is the embodiment of light, to whom belong all the things.
Manmohan Singh (Punjabi)ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ।
Fareedkot Teekaਸੰਪੂਰਨ ਵਸਤੂ ਜਿਸ ਪਰਮੇਸ੍ਵਰ ਕੀ ਰਚੀ ਹੋਈ ਹੈ ਵਹੁ ਚੈਤੰਨ ਸ੍ਵਰੂਪ ਹੈ॥
Prof. Sahib Singhਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ (ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ।

ਪਦ ਅਰਥ ਜੋਤਿ ਸਰੂਪ = ਨਿਰੀ ਜੋਤਿ ਹੀ ਜੋਤਿ, ਨਿਰਾ ਚਾਨਣ ਹੀ ਚਾਨਣ। ਜਾ ਕੀ = ਜਿਸ (ਪਰਮਾਤਮਾ) ਦੀ। ਸਭ ਵਥੁ = ਸਾਰੀ ਵਸਤ, ਸਾਰੀ ਸ੍ਰਿਸ਼ਟੀ।

SikhNet (Spanish)Él es la Encarnación de la Luz y todas las cosas Le pertenecen,

ਕਰਣ ਕਾਰਣ ਪੂਰਨ ਸਮਰਥੁ ॥੧॥

karan kaaran pooran samarath |1|

Sant Singh KhalsaThe Creator, the Cause of causes, the Perfect All-powerful Lord. ||1||
Manmohan SinghThe perfect and all-powerful Lord is the Doer of all the deeds.
Manmohan Singh (Punjabi)ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਮਹਤਤ੍ਵ ਆਦਿ ਕਰਣੋਂ ਕੇ ਉਤਪਤਿ ਕਰਨੇ ਕੋ ਵਹੁ ਪੂਰਨ ਪਰਮੇਸ੍ਵਰ ਹੀ ਸਮਰਥੁ ਹੈ॥੧॥
Prof. Sahib Singhਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ ॥੧॥

ਪਦ ਅਰਥ ਕਰਣ ਕਾਰਣ = ਸਾਰੇ ਜਗਤ ਦਾ ਮੂਲ। ਪੂਰਨ = ਸਰਬ-ਵਿਆਪਕ। ਸਮਰਥੁ = ਸਭ ਤਾਕਤਾਂ ਦਾ ਮਾਲਕ ॥੧॥

SikhNet (Spanish)Él es Perfecto y Todopoderoso, el Hacedor y la Causa. (1)

ਪ੍ਰਭ ਕੀ ਓਟ; ਗਹਹੁ ਮਨ ਮੇਰੇ ॥

prabh kee ott; gahahu man mere |

Sant Singh KhalsaGrab hold of the Support of God, O my mind.
Manmohan SinghO my soul, grasp thou thy Lord's protection.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।
Fareedkot Teekaਹੇ ਮੇਰੇ ਮਨ! ਤੂੰ ਪ੍ਰਭੂ ਕੀ ਸਰਣਿ ਕੋ ਗ੍ਰਹਣ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਆਸਰਾ ਲਈ ਰੱਖ।

ਪਦ ਅਰਥ ਓਟ = ਆਸਰਾ, ਸਹਾਰਾ। ਗਹਹੁ = ਫੜੋ, ਲਵੋ। ਮਨ = ਹੇ ਮਨ!

SikhNet (Spanish)Oh mente mía, penetra en el Santuario de tu Dios,

ਚਰਨ ਕਮਲ ਗੁਰਮੁਖਿ ਆਰਾਧਹੁ; ਦੁਸਮਨ ਦੂਖੁ. ਨ ਆਵੈ ਨੇਰੇ ॥੧॥ ਰਹਾਉ ॥

charan kamal guramukh aaraadhahu; dusaman dookh. na aavai nere |1| rahaau |

Sant Singh KhalsaAs Gurmukh, worship and adore His Lotus Feet; enemies and pains shall not even approach you. ||1||Pause||
Manmohan SinghBy the Guru's grace, ponder thou over the Lord's lotus feet and enemy and anguish shall come not near thee. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ।
Fareedkot Teekaਗੁਰੋਂ ਦ੍ਵਾਰਾ ਪਰਮੇਸ੍ਵਰ ਕੇ ਚਰਨੋਂ ਕਾ ਅਰਾਧਨ ਕਰੁ, ਫਿਰ ਕੋਈ ਦੁਸਮਨ ਔ ਦੁਖ ਤੁਮਾਰੇ ਨਜਦੀਕ ਨਹੀਂ ਆਵੇਗਾ॥੧॥ ਰਹਾਉ ॥☬ਪੁਨਹ ਪਰਮੇਸਰ ਕੀ ਸਰਬ ਰੂਪਤਾ ਔਰ ਸਰਬ ਗਿਆਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ, (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ ਦੇ) ਨੇੜੇ ਨਹੀਂ ਆਉਂਦਾ ॥੧॥ ਰਹਾਉ ॥

ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੁਸਮਨ = ਵੈਰੀ {ਬਹੁ-ਵਚਨ}। ਆਵੈ = ਆਉਂਦਾ {ਇਕ-ਵਚਨ}। ਨੇਰੇ = ਨੇੜੇ ॥੧॥ ਰਹਾਉ ॥

SikhNet (Spanish)sí, por la Gracia del Guru habita a los Pies de tu Dios, y ni pena ni adversario se acercarán. (1-Pausa)

ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥

aape van trin tribhavan saar |

Sant Singh KhalsaHe Himself is the Essence of the forests and fields, and all the three worlds.
Manmohan SinghThe Lord, of Himself is the essence of the woods, vegetation and the three worlds.
Manmohan Singh (Punjabi)ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ।
Fareedkot Teekaਆਪੇ ਬਨ ਔ ਘਾਸ ਆਦਿਕ ਪੁਨਹ ਤ੍ਰਿਲੋਕੀ ਕੀ (ਸਾਰੁ) ਸੰਮਾਲ ਕਰ ਰਹਾ ਹੈ॥
Prof. Sahib Singhਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ ਦਾ ਮੂਲ ਹੈ।

ਪਦ ਅਰਥ ਆਪੇ = ਪ੍ਰਭੂ ਆਪ ਹੀ। ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ, ਬਨਸਪਤੀ। ਸਾਰੁ = ਤੱਤ, ਮੂਲ।

SikhNet (Spanish)Dios es la Esencia de todo lo que es en los tres mundos.

ਜਾ ਕੈ ਸੂਤਿ. ਪਰੋਇਆ ਸੰਸਾਰੁ ॥

jaa kai soot. paroeaa sansaar |

Sant Singh KhalsaThe universe is strung on His Thread.
Manmohan SinghHe is such whose, thread, the world is strung.
Manmohan Singh (Punjabi)ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ।
Fareedkot Teekaਹੁਕਮ ਚੇਤਨਸਤਾ ਰੂਪ ਸੂਤ੍ਰ ਕਰ ਸੰਪੂਰਨ ਸੰਸਾਰ ਪਰੋਇਆ ਹੂਆ ਹੈ॥
Prof. Sahib Singh(ਉਹ ਐਸਾ ਹੈ) ਜਿਸ ਦੇ ਹੁਕਮ ਵਿਚ ਸਾਰਾ ਜਗਤ ਪ੍ਰੋਤਾ ਹੋਇਆ ਹੈ।

ਪਦ ਅਰਥ ਜਾ ਕੈ ਸੂਤਿ = ਜਿਸ ਦੇ ਸੂਤ ਵਿਚ, ਜਿਸ ਦੀ ਮਰਯਾਦਾ ਵਿਚ, ਜਿਸ ਦੇ ਹੁਕਮ ਵਿਚ।

SikhNet (Spanish)Él es Quien engarza en Su hilo el mundo de las formas.

ਆਪੇ ਸਿਵ ਸਕਤੀ ਸੰਜੋਗੀ ॥

aape siv sakatee sanjogee |

Sant Singh KhalsaHe is the Uniter of Shiva and Shakti - mind and matter.
Manmohan SinghHe Himself is the Uniter of mind and matter.
Manmohan Singh (Punjabi)ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ।
Fareedkot Teekaਆਪੇ (ਸਿਵ) ਈਸਰ ਔ (ਸਕਤੀ) ਮਾਯਾ ਕਾ (ਸੰਜੋਗੀ) ਮਿਲਾਪ ਕਰਨੇ ਵਾਲਾ ਹੈ॥
Prof. Sahib Singhਹੇ ਮਨ! ਉਹ ਆਪ ਹੀ ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ,

ਪਦ ਅਰਥ ਸਿਵ = ਸ਼ਿਵ, ਆਤਮਾ। ਸਕਤੀ = ਸ਼ਕਤੀ, ਮਾਇਆ, ਪ੍ਰਕ੍ਰਿਤੀ। ਸੰਜੋਗੀ = ਮਿਲਾਣ ਵਾਲਾ।

SikhNet (Spanish)Él es Quien coordina lo animado y lo inanimado,

ਆਪਿ ਨਿਰਬਾਣੀ; ਆਪੇ ਭੋਗੀ ॥੨॥

aap nirabaanee; aape bhogee |2|

Sant Singh KhalsaHe Himself is in the detachment of Nirvaanaa, and He Himself is the Enjoyer. ||2||
Manmohan SinghHe Himself is Recluse and Himself the Enjoyer.
Manmohan Singh (Punjabi)ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ।
Fareedkot Teekaਆਪ ਹੀ (ਨਿਰਬਾਣੀ) ਬਿਰਕਤ ਹੈ ਪੁਨਹ ਆਪ ਹੀ (ਭੋਗੀ) ਭੋਗਣੇ ਵਾਲਾ ਹੈ॥੨॥
Prof. Sahib Singhਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ ॥੨॥

ਪਦ ਅਰਥ ਨਿਰਬਾਣੀ = {निर्वाण} ਵਾਸਨਾ-ਰਹਿਤ, ਨਿਰਲੇਪ। ਭੋਗੀ = ਭੋਗਣ ਵਾਲਾ, ਭੋਗਾਂ ਵਿਚ ਪ੍ਰਵਿਰਤ ॥੨॥

SikhNet (Spanish)sí Él Mismo es el Desapegado y Él Mismo es el Revelador. (2)

ਜਤ ਕਤ ਪੇਖਉ; ਤਤ ਤਤ ਸੋਇ ॥

jat kat pekhau; tat tat soe |

Sant Singh KhalsaWherever I look, there He is.
Manmohan Singhwheresoever I see, there and there He is.
Manmohan Singh (Punjabi)ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ।
Fareedkot Teekaਜਹਾਂ ਕਹਾਂ ਦੇਖਤਾ ਹੂੰ ਤਹਾਂ ਤਹਾਂ (ਸੋਇ) ਵਾਹਿਗੁਰੂ ਵ੍ਯਾਪਕ ਹੈ॥
Prof. Sahib Singhਮੈਂ ਜਿਧਰ ਕਿਧਰ ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ,

ਪਦ ਅਰਥ ਜਤ ਕਤ = {यत्र कुत्र} ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉਥੇ ਉਥੇ। ਸੋਇ = ਉਹ (ਪਰਮਾਤਮਾ) ਹੀ।

SikhNet (Spanish)A donde sea que uno voltea, uno sólo Lo ve a Él, pues sin Dios no hay nadie más.

ਤਿਸੁ ਬਿਨੁ; ਦੂਜਾ. ਨਾਹੀ ਕੋਇ ॥

tis bin; doojaa. naahee koe |

Sant Singh KhalsaWithout Him, there is no one at all.
Manmohan SinghWithout Him there is not any other.
Manmohan Singh (Punjabi)ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਤਿਸ ਬਿਨਾਂ ਦੂਜਾ ਕੋਈ ਨਹੀਂ ਹੈ, ਭਾਵ ਸਰਬ ਰੂਪ ਓਹੀ ਹੈ॥
Prof. Sahib Singhਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਹੈ।
SikhNet (Spanish)Cruzamos el mar de la existencia, amando el Naam,

ਸਾਗਰੁ ਤਰੀਐ; ਨਾਮ ਕੈ ਰੰਗਿ ॥

saagar tareeai; naam kai rang |

Sant Singh KhalsaIn the Love of the Naam, the world-ocean is crossed.
Manmohan SinghLoving the Name, the world ocean is crossed.
Manmohan Singh (Punjabi)ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਸੰਸਾਰ ਸਾਗਰ ਨਾਮ ਕੇ ਵਿਖੇ ਪ੍ਰੇਮ ਕਰਨੇ ਸੇ ਤਰੀਐ ਹੈ॥
Prof. Sahib Singh(ਉਸ ਪਰਮਾਤਮ ਦੇ) ਨਾਮ ਵਿਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਪਦ ਅਰਥ ਸਾਗਰੁ = (ਸੰਸਾਰ-) ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਨਾਲ।

SikhNet (Spanish)el Nombre del Señor y entonces cantamos

ਗੁਣ ਗਾਵੈ; ਨਾਨਕੁ ਸਾਧਸੰਗਿ ॥੩॥

gun gaavai; naanak saadhasang |3|

Sant Singh KhalsaNanak sings His Glorious Praises in the Saadh Sangat, the Company of the Holy. ||3||
Manmohan Singhin the society of the saints, Nanak hymns the Lord's praise.
Manmohan Singh (Punjabi)ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕਾ ਸੰਗ ਕਰ ਕੇ ਵਾਹਿਗੁਰੂ ਕੇ ਗੁਣ ਗਾਇਨ ਕਰੇ॥੩॥
Prof. Sahib Singhਨਾਨਕ (ਭੀ) ਸਾਧ ਸੰਗਤ ਵਿਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ ॥੩॥

ਪਦ ਅਰਥ ਗਾਵੈ = ਗਾਂਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ (ਰਹਿ ਕੇ) ॥੩॥

SikhNet (Spanish)Su Alabanza asociándonos con los Santos. (3)

ਮੁਕਤਿ ਭੁਗਤਿ ਜੁਗਤਿ; ਵਸਿ ਜਾ ਕੈ ॥

mukat bhugat jugat; vas jaa kai |

Sant Singh KhalsaLiberation, the ways and means of enjoyment and union are under His Control.
Manmohan SinghIn whose power are salvation, worldly success and union,
Manmohan Singh (Punjabi)ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ,
Fareedkot Teekaਮੋਖ ਔ ਭੋਗ ਕੀ ਜੁਗਤੀ ਜਿਸ ਵਾਹਿਗੁਰੂ ਕੇ ਵਸ ਹੈ॥
Prof. Sahib Singh(ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ) ਜੀਵਨ-ਤੋਰੇ ਤੋਰਨਾ- ਇਹ ਸਭ ਕੁਝ ਜਿਸ ਪਰਮਾਤਮਾ ਦੇ ਵੱਸ ਵਿਚ ਹੈ।

ਪਦ ਅਰਥ ਮੁਕਤਿ = (ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਖ਼ਲਾਸੀ। ਭੁਗਤਿ = ਭੋਜਨ ਆਦਿਕ। ਜੁਗਤਿ = ਜੀਊਣ ਦੀ ਜਾਚ। ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।

SikhNet (Spanish)La Iluminación, el Éxtasis, la Experiencia de la Unidad,

ਊਣਾ ਨਾਹੀ ਕਿਛੁ; ਜਨ ਤਾ ਕੈ ॥

aoonaa naahee kichh; jan taa kai |

Sant Singh KhalsaHis humble servant lacks nothing.
Manmohan SinghO man, nothing is wanting in the Home of Him.
Manmohan Singh (Punjabi)ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ।
Fareedkot Teekaਹੇ ਪੁਰਸ! ਤਿਸ ਪਰਮੇਸੁਰ ਕੇ ਘਰ ਮੇਂ ਕਿਸੇ ਚੀਜ ਕੀ ਕਛੁ (ਊਣਾ) ਤੋਟ ਨਹੀਂ ਹੈ॥
Prof. Sahib Singhਉਸ ਦੇ ਘਰ ਵਿਚ (ਕਿਸੇ ਚੀਜ਼ ਦੀ) ਕੋਈ ਕਮੀ ਨਹੀਂ ਹੈ।

ਪਦ ਅਰਥ ਕਿਛੁ ਊਣਾ = ਕੋਈ ਕਮੀ। ਜਨ = ਹੇ ਜਨ! ਤਾ ਕੈ = ਉਸ (ਪ੍ਰਭੂ) ਦੇ ਘਰ ਵਿਚ।

SikhNet (Spanish)todo esto se da sólo a través de Dios

ਕਰਿ ਕਿਰਪਾ; ਜਿਸੁ ਹੋਇ ਸੁਪ੍ਰਸੰਨ ॥

kar kirapaa; jis hoe suprasan |

Sant Singh KhalsaThat person, with whom the Lord, in His Mercy, is pleased
Manmohan SinghHe, on whom the Lord, by His mercy, is pleased;
Manmohan Singh (Punjabi)ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ,
Fareedkot Teekaਕ੍ਰਿਪਾ ਦ੍ਰਿਸ੍ਟੀ ਕਰ ਕੇ ਜਿਸ ਪੁਰਸ ਪਰ ਪਰਮੇਸਰ ਪ੍ਰਸੰਨ ਹੂਆ ਹੈ॥
Prof. Sahib Singhਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ,

ਪਦ ਅਰਥ ਕਰਿ = ਕਰ ਕੇ। ਜਿਸੁ = ਜਿਸ ਜਿਸ ਉੱਤੇ।

SikhNet (Spanish)y nadie que sea Devoto del Él sale con las manos vacías de Su Santuario.

ਨਾਨਕ ਦਾਸ. ਸੇਈ ਜਨ ਧੰਨ ॥੪॥੩੭॥੫੦॥

naanak daas. seee jan dhan |4|37|50|

Sant Singh Khalsa- O slave Nanak, that humble servant is blessed. ||4||37||50||
Manmohan Singhblessed are those persons, O slave Nanak.
Manmohan Singh (Punjabi)ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵੋਹੀ ਦਾਸੁ ਧੰਨਤਾ ਜੋਗ ਹੈ॥੪॥੩੭॥੫੦॥
Prof. Sahib Singhਹੇ ਦਾਸ ਨਾਨਕ! ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ ॥੪॥੩੭॥੫੦॥

ਪਦ ਅਰਥ ਸੇਈ ਜਨ = ਉਹ ਬੰਦੇ {ਬਹੁ-ਵਚਨ}। ਧੰਨ = ਭਾਗਾਂ ਵਾਲੇ ॥੪॥੩੭॥੫੦॥

SikhNet (Spanish)Bendito, Bendito sea aquél Esclavo de Dios sobre el cual reside Su Gracia. (4-37-50)

Open this shabad →

Shabad Guru Arjan Dev Ji Raag Bhairao continues on Ang 1151

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਭਗਤਾ ਮਨਿ ਆਨੰਦੁ; ਗੋਬਿੰਦ ॥

bhagataa man aanand; gobind |

Sant Singh KhalsaThe minds of the Lord's devotee are filled with bliss.
Manmohan SinghWithin the mind of the Lord's saints, there is bliss.
Manmohan Singh (Punjabi)ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ।
Fareedkot Teekaਗੋਬਿੰਦ ਕੇ ਭਗਤੋਂ ਕੇ ਮਨ ਵਿਖੇ ਸਦਾ ਅਨੰਦ ਰਹਿਤਾ ਹੈ॥
Prof. Sahib Singhਪਰਮਾਤਮਾ ਦੇ ਭਗਤਾਂ ਦੇ ਮਨ ਵਿਚ ਸਦਾ ਆਤਮਕ ਹੁਲਾਰਾ ਟਿਕਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)En la mente de los Devotos de Dios está el Éxtasis de Dios;

ਅਸਥਿਤਿ ਭਏ; ਬਿਨਸੀ ਸਭ ਚਿੰਦ ॥

asathit bhe; binasee sabh chind |

Sant Singh KhalsaThey become stable and permanent, and all their anxiety is gone.
Manmohan SinghMoveless become they, and ended is all their anxiety.
Manmohan Singh (Punjabi)ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ।
Fareedkot Teekaਏਕ ਵਾਹਿਗੁਰੂ ਕੇ ਨਾਮ ਮੇਂ ਇਸਥਿਤ ਹੂਏ ਹੈਂ ਔਰ ਚਿੰਤਾ ਤਿਨ ਕੀ ਨਸਟ ਹੋ ਗਈ ਹੈ॥
Prof. Sahib Singh(ਦੁਨੀਆ ਦੇ ਡਰਾਂ, ਦੁਨੀਆ ਦੀਆਂ ਭਟਕਣਾਂ ਵਲੋਂ ਉਹਨਾਂ ਦੇ ਅੰਦਰ ਸਦਾ) ਅਡੋਲਤਾ ਰਹਿੰਦੀ ਹੈ (ਦੁਨੀਆ ਦੇ ਡਰਾਂ ਦਾ ਉਹਨਾਂ ਨੂੰ) ਚਿਤ-ਚੇਤਾ ਭੀ ਨਹੀਂ ਰਹਿੰਦਾ।

ਪਦ ਅਰਥ ਅਸਥਿਤਿ = (ਭੈ ਭਰਮ ਆਦਿਕਾਂ ਵਲੋਂ) ਅਡੋਲਤਾ। ਚਿੰਦ = (ਭੈ ਭਰਮਾਂ ਦਾ) ਚਿੰਤਨ, ਚਿੱਤ-ਚੇਤਾ।

SikhNet (Spanish)sí, ellos son liberados de sus preocupaciones y viven en Paz.

Open this shabad (19 lines, Angs 1150-1151) →

Ang 1150 of 1430