ਪਉੜੀ ॥
paurree | Ang 260
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਹੇਰਉ ਘਟਿ ਘਟਿ ਸਗਲ ਕੈ; ਪੂਰਿ ਰਹੇ ਭਗਵਾਨ ॥
herau ghatt ghatt sagal kai; poor rahe bhagavaan | Ang 260
Sant Singh KhalsaBehold! The Lord God is totally pervading each and every heart.
Manmohan SinghLo, the Auspicious Lord is fully contained among the hearts of all.
Manmohan Singh (Punjabi)ਵੇਖੋ! ਮੁਬਾਰਕ ਮਾਲਕ, ਸਾਰਿਆਂ ਦੇ ਦਿਲਾਂ ਅੰਦਰ ਪਰੀਪੂਰਨ ਹੈ ਰਿਹਾ ਹੈ।
Fareedkot Teekaਵਿਚਾਰ ਦ੍ਰਿਸ੍ਟੀ ਕਰ ਕੇ ਸਰਬ ਕੇ ਘਟ ਘਟ ਮੇਂ (ਹੇਰਉ) ਦੇਖ ਲੇਵੋ ਭਗਵਾਨ ਪੂਰਨ ਹੋ ਰਹੇ ਹੈਂ॥
Prof. Sahib Singhਮੈਂ ਸਭ ਜੀਵਾਂ ਦੇ ਸਰੀਰ ਵਿਚ ਵੇਖਦਾ ਹਾਂ ਕਿ ਪਰਮਾਤਮਾ ਹੀ ਆਪ ਮੌਜੂਦ ਹੈ।ਪਦ ਅਰਥ ਹੇਰਉ = ਹੇਰਉਂ, ਮੈਂ ਵੇਖਦਾ ਹਾਂ। ਘਟਿ ਘਟਿ = ਹਰੇਕ ਘਟ ਵਿਚ।
SikhNet (Spanish)Veo al Señor llenando todos los corazones; esta es la Instrucción que he recibido de la Palabra del Guru.
ਹੋਵਤ ਆਏ ਸਦ ਸਦੀਵ; ਦੁਖ ਭੰਜਨ. ਗੁਰ ਗਿਆਨ ॥
hovat aae sad sadeev; dukh bhanjan. gur giaan | Ang 260
Sant Singh KhalsaForever and ever, the Guru's wisdom has been the Destroyer of pain.
Manmohan SinghThe understanding imparted by the Guru for ever and aye had been the destroyer of distress.
Manmohan Singh (Punjabi)ਗੁਰਾਂ ਦੀ ਬਖਸ਼ੀ ਹੋਈ ਗਿਆਤ, ਨਿੱਤ ਤੇ ਹਮੇਸ਼ਾਂ ਹੀ ਕਸ਼ਟ ਨੂੰ ਦੂਰ ਕਰਨ ਵਾਲੀ ਰਹੀ ਹੈ।
Fareedkot Teekaਦੁਖ ਭੰਜਨ ਪਰਮੇਸ੍ਵਰ ਜੀ ਸਦਾ ਸਦਾ ਹੀ ਹੋਤੇ ਆਏ ਹੈਂ ਔਰ ਗੁਰੋਂ ਦ੍ਵਾਰੇ ਤਿਸ ਕਾ ਗ੍ਯਾਨ ਹੋਤਾ ਹੈ॥☬ਜੇ ਕਹੈ ਕੈਸੇ ਗ੍ਯਾਨ ਹੋਤਾ ਹੈਂ? ਸੋ ਕਹਤੇ ਹੈਂ:
Prof. Sahib Singhਪਰਮਾਤਮਾ ਸਦਾ ਤੋਂ ਹੀ ਹੋਂਦ ਵਾਲਾ ਚਲਿਆ ਆ ਰਿਹਾ ਹੈ, ਉਹ ਜੀਵਾਂ ਦੇ ਦੁੱਖ ਭੀ ਨਾਸ ਕਰਨ ਵਾਲਾ ਹੈ-ਇਹ ਸੂਝ ਗੁਰੂ ਦਾ ਗਿਆਨ ਦੇਂਦਾ ਹੈ (ਗੁਰੂ ਦੇ ਉਪਦੇਸ਼ ਤੋਂ ਇਹ ਸਮਝ ਪੈਂਦੀ ਹੈ)।ਪਦ ਅਰਥ ਗੁਰ ਗਿਆਨ = ਗੁਰੂ ਦਾ ਗਿਆਨ (ਇਹ ਦੱਸਦਾ ਹੈ)।
SikhNet (Spanish)Ha sido siempre el Señor Quien alivia nuestras aflicciones.
ਹਉ ਛੁਟਕੈ. ਹੋਇ ਅਨੰਦੁ ਤਿਹ; ਹਉ ਨਾਹੀ. ਤਹ ਆਪਿ ॥
hau chhuttakai. hoe anand tih; hau naahee. teh aap | Ang 260
Sant Singh KhalsaQuieting the ego, ecstasy is obtained. Where the ego does not exist, God Himself is there.
Manmohan SinghBy stilling his ego man attains bliss. Where self-conceit is not God Himself is there.
Manmohan Singh (Punjabi)ਆਪਣੀ ਹੰਗਤਾ ਮਾਰ ਲੈਣ ਦੁਆਰਾ ਬੰਦਾ ਖੁਸ਼ੀ ਪ੍ਰਾਪਤ ਕਰ ਲੈਦਾ ਹੈ। ਜਿਥੇ ਸਵੈ-ਹੰਗਤਾ ਨਹੀਂ ਖੁਦ ਵਾਹਿਗੁਰੂ ਉਥੇ ਹੈ।
Fareedkot Teekaਜਿਸ ਕੇ ਅੰਤਹਕਰਣ ਤੇ ਦੇਹੋਹੰ ਬੁਧੀ ਛੂਟ ਜਾਵੈ ਤਹਾਂ ਆਤਮ ਅਨੰਦ ਕਾ ਭਾਨ ਹੋਤਾ ਹੈ। ਜਹਾਂ ਹੰਤਾ ਨਹੀਂ ਤਹਾਂ ਪਰਮੇਸ੍ਵਰ ਆਪ ਹੀ ਰਹਿਤਾ ਹੈ॥
Prof. Sahib Singhਮਨੁੱਖ ਦੀ ਹਉਮੈ ਮੁੱਕ ਜਾਂਦੀ ਹੈ, ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਵਿਚੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ, ਉਥੇ ਪ੍ਰਭੂ ਆਪ ਆ ਵੱਸਦਾ ਹੈ।ਪਦ ਅਰਥ ਹਉ = ਹਉਮੈ। ਤਿਹ ਹਉ = ਉਸ ਮਨੁੱਖ ਦੀ ਹਉਮੈ। ਤਹ = ਉਥੇ, ਉਸ ਦੇ ਅੰਦਰ।
SikhNet (Spanish)Aquél que se libera del sentido de la individualidad, alcanza el Éxtasis, porque en donde no está el yo, ahí está el Señor.
ਹਤੇ ਦੂਖ ਜਨਮਹ ਮਰਨ; ਸੰਤਸੰਗ ਪਰਤਾਪ ॥
hate dookh janamah maran; santasang parataap | Ang 260
Sant Singh KhalsaThe pain of birth and death is removed, by the power of the Society of the Saints.
Manmohan SinghBy the power of the society of Saints the pain of birth and death is removed.
Manmohan Singh (Punjabi)ਸਾਧ ਸੰਗਤ ਦੇ ਤਪਤੇਜ ਦੁਆਰਾ ਜੰਮਣ ਅਤੇ ਮਰਨ ਦੀ ਪੀੜ ਨਵਿਰਤ ਹੋ ਗਈ ਹੈ।
Fareedkot Teekaਸੰਤ ਸੰਗ ਕੇ ਪ੍ਰਤਾਪ ਕਰ ਤਿਸ ਪੁਰਸ ਕੇ ਜਨਮ ਮਰਨ ਆਦੀ ਦੁਖ (ਹਤੇ) ਨਸ਼ਟ ਹੂਏ ਹੈਂ॥
Prof. Sahib Singhਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਮਨੁੱਖ ਦੇ ਜਨਮ ਮਰਨ ਦੇ ਦੁੱਖ ਨਾਸ ਹੋ ਜਾਂਦੇ ਹਨ।ਪਦ ਅਰਥ ਹਤੇ = ਨਾਸ ਹੋ ਗਏ।
SikhNet (Spanish)Y es la Gloria de los Santos que, a través de ellos, se acaben las aflicciones del nacimiento y de la muerte.
ਹਿਤ ਕਰਿ, ਨਾਮ ਦ੍ਰਿੜੈ ਦਇਆਲਾ ॥
hit kar, naam drirrai deaalaa | Ang 260
Sant Singh KhalsaHe becomes kind to those who lovingly enshrine the Name of the Merciful Lord within their hearts,
Manmohan SinghWho lovingly fix the Name of Merciful Master within their hearts,
Manmohan Singh (Punjabi)ਜੋ ਮਿਹਰਬਾਨ ਮਾਲਕ ਦੇ ਨਾਮ ਨੂੰ ਪਿਆਰ ਨਾਲ ਆਪਣੇ ਦਿਲਾਂ ਅੰਦਰ ਇਸਥਿਤ ਕਰਦੇ ਹਨ,
Fareedkot Teekaਜੋ ਦਯਾਲ ਪਰਮੇਸ੍ਵਰ ਕੇ ਨਾਮ ਕੋ (ਹਿਤ) ਸਨੇਹ ਕਰ ਕੇ ਦ੍ਰਿੜ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਪ੍ਰੇਮ ਨਾਲ ਦਿਆਲ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਂਦਾ ਹੈ,ਪਦ ਅਰਥ ਹਿਤ = ਪਿਆਰ, ਪ੍ਰੇਮ।
SikhNet (Spanish)Aquél que enaltece con Amor en su corazón el Naam, el Nombre del Señor Benefactor,
ਸੰਤਹ ਸੰਗਿ ਹੋਤ ਕਿਰਪਾਲਾ ॥
santah sang hot kirapaalaa | Ang 260
Sant Singh KhalsaIn the Society of the Saints.
Manmohan Singhin the society of Saints, He then becomes compassionate unto them.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਉਨ੍ਹਾਂ ਉਤੇ ਉਹ ਮਾਇਆਵਾਨ ਹੋ ਜਾਂਦਾ ਹੈ।
Fareedkot Teekaਸੰਤੋਂ ਸੇ ਸੰਗ ਕਰ ਤਿਸ ਪੁਰਸ ਪਰ ਵਾਹਗੁਰੂ ਕ੍ਰਿਪਾਲ ਹੋਤਾ ਹੈ॥
Prof. Sahib Singhਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਪ੍ਰਭੂ ਉਸ ਉਤੇ ਕਿਰਪਾ ਕਰਦਾ ਹੈ।ਪਦ ਅਰਥ ਸੰਤਹ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ।
SikhNet (Spanish)y guarda la Compañía de los Santos, sobre él yace la Bendición del Señor.
ਓਰੈ; ਕਛੂ. ਨ ਕਿਨਹੂ ਕੀਆ ॥
orai; kachhoo. na kinahoo keea | Ang 261
Sant Singh KhalsaIn this world, no one accomplishes anything by himself.
Manmohan SinghHere, none has accomplished any thing, by himself.
Manmohan Singh (Punjabi)ਏਥੇ ਕਿਸੇ ਨੇ ਕੁਝ ਭੀ ਆਪਣੇ ਆਪ ਸੰਪੂਰਨ ਨਹੀਂ ਕੀਤਾ।
Fareedkot Teekaਤਿਸ ਪਰਮੇਸ੍ਵਰ ਸੇ ਉਰੇ ਕਿਸੀ ਨੇ ਭੀ ਕੁਛ ਨਹੀਂ ਕੀਆ ਹੈ॥
Prof. Sahib Singh(ਉਸ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਉਰੇ ਹੋਰ ਕੋਈ ਕੁਝ ਕਰਨ-ਜੋਗਾ ਨਹੀਂ ਹੈ,ਪਦ ਅਰਥ ਓਰੈ = ਪਰਮਾਤਮਾ ਤੋਂ ਉਰੇ।
SikhNet (Spanish)Oh, dice Nanak, nadie más que Él puede hacer nada,
ਨਾਨਕ. ਸਭੁ ਕਛੁ; ਪ੍ਰਭ ਤੇ ਹੂਆ ॥੫੧॥
naanak. sabh kachh; prabh te hooaa |51| Ang 261
Sant Singh KhalsaO Nanak, everything is done by God. ||51||
Manmohan SinghNanak, everything has been done by the Lord.
Manmohan Singh (Punjabi)ਨਾਨਕ, ਸਾਰਾ ਕੁਝ ਸੁਆਮੀ ਨੇ ਹੀ ਨੇਪਰੇ ਚਾੜਿ੍ਹਆਂ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਭੀ ਕੁਛ ਤਿਸ ਪ੍ਰਭੂ ਸੇ ਹੀ ਹੂਆ ਹੈ॥੫੧॥☬ਤਿਸੁ ਪਾਸ ਐਸੇ ਬੇਨਤੀ ਕਰੀਏ:
Prof. Sahib Singhਹੇ ਨਾਨਕ! ਇਹ ਸਾਰਾ ਜਗਤ-ਆਕਾਰ ਪਰਮਾਤਮਾ ਤੋਂ ਹੀ ਪਰਗਟ ਹੋਇਆ ਹੈ ॥੫੧॥
SikhNet (Spanish)porque Él, el Señor, hace todo Él Mismo. (5)