ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਜਾ ਕੀ; ਰਾਮ ਨਾਮ ਲਿਵ ਲਾਗੀ ॥
jaa kee; raam naam liv laagee |
Sant Singh KhalsaOne who is lovingly absorbed in the Lord's Name
Manmohan SinghHe, who imbibes love for the Lord's Name,
Manmohan Singh (Punjabi)ਜਿਸ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ,
Fareedkot Teekaਜਿਸ ਪੁਰਸ ਕੀ ਰਾਮ ਨਾਮ ਵਿਖੇ ਬ੍ਰਿਤੀ ਲਾਗੀ ਹੈ॥
Prof. Sahib Singhਜਿਸ ਮਨੁੱਖ ਦੀ ਲਗਨ ਪਰਮਾਤਮਾ ਦੇ ਨਾਮ ਨਾਲ ਲੱਗ ਜਾਂਦੀ ਹੈ,ਪਦ ਅਰਥ ਜਾ ਕੀ ਲਿਵ = ਜਿਸ ਮਨੁੱਖ ਦੀ ਲਗਨ।
SikhNet (Spanish)El que está entonado en el Nombre del Señor, entra espontáneamente en Éxtasis.
ਸਜਨੁ ਸੁਰਿਦਾ ਸੁਹੇਲਾ ਸਹਜੇ; ਸੋ ਕਹੀਐ ਬਡਭਾਗੀ ॥੧॥ ਰਹਾਉ ॥
sajan suridaa suhelaa sahaje; so kaheeai baddabhaagee |1| rahaau |
Sant Singh Khalsais a good-hearted friend, intuitively embellished with happiness. He is said to be blessed and fortunate. ||1||Pause||
Manmohan Singhis a good-hearted friend, who is easily embellished and very fortunate he is said to be. Pause.
Manmohan Singh (Punjabi)ਉਹ ਸਰੇਸ਼ਟ-ਦਿਲ ਵਾਲਾ ਮਿੱਤ੍ਰ ਹੈ, ਜੋ ਸੁਖੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ; ਉਹ ਪਰਮ ਚੰਗੇ ਨਸੀਬਾ ਵਾਲਾ ਆਖਿਆ ਜਾਂਦਾ ਹੈ। ਠਹਿਰਾਉ।
Fareedkot Teekaਸੋ ਪੁਰਸ ਸੁਹਿਰਦ ਸਜਨ ਹੈ ਔਰ ਸਹਿਜੇ ਹੀ ਸੁਖੀ ਹੈ, ਸੋਈ ਪੁਰਸ ਵਡਭਾਗੀ ਕਹੀਤਾ ਹੈ॥੧॥ ਰਹਾਉ ॥
Prof. Sahib Singhਉਹ ਭਲਾ ਮਨੁੱਖ ਬਣ ਜਾਂਦਾ ਹੈ, ਉਹ ਸੋਹਣੇ ਹਿਰਦੇ ਵਾਲਾ ਹੋ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਸ ਨੂੰ ਵੱਡੇ ਭਾਗਾਂ ਵਾਲਾ ਆਖਣਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਸਜਨੁ = ਭਲਾ ਮਨੁੱਖ। ਸੁਰਿਦਾ = ਸੋਹਣੇ ਹਿਰਦੇ ਵਾਲਾ। ਸੁਹੇਲਾ = ਸੁਖੀ। ਸਹਜੇ = ਆਤਮਕ ਅਡੋਲਤਾ ਵਿਚ ਟਿਕਿਆ ਹੋਇਆ। ਕਹੀਐ = ਕਿਹਾ ਜਾ ਸਕਦਾ ਹੈ ॥੧॥ ਰਹਾਉ ॥
SikhNet (Spanish)Afortunado es él, de corazón limpio y sereno. (1-Pausa)
ਰਹਿਤ ਬਿਕਾਰ ਅਲਪ ਮਾਇਆ ਤੇ; ਅਹੰਬੁਧਿ ਬਿਖੁ ਤਿਆਗੀ ॥
rahit bikaar alap maaeaa te; ahanbudh bikh tiaagee |
Sant Singh KhalsaHe is rid of sin and corruption, and detached from Maya; he has renounced the poison of egotistical intellect.
Manmohan SinghHe is rid of sins, and detached from mammon and renounces he the poison of egoistic intellect.
Manmohan Singh (Punjabi)ਉਹ ਪਾਪਾਂ ਤੋਂ ਬਿਨਾਂ ਤੇ ਧਨ ਦੌਲਤ ਤੋਂ ਨਿਰਲੇਪ ਹੈ ਅਤੇ ਉਹ ਹੰਕਾਰੀ ਮਤ ਦੀ ਜ਼ਹਿਰ ਨੂੰ ਛੱਡ ਦਿੰਦਾ ਹੈ।
Fareedkot Teekaਬਿਕਾਰੋਂ ਸੇ ਰਹਤਾ ਔਰ ਮਾਯਾ ਸੇ ਅਸੰਗ ਹੂਆ ਹੈ ਔਰ ਹੰਤਾ ਬੁਧੀ ਜੋ ਬਿਖ ਰੂਪ ਹੈ, ਸੋ ਭੀ ਤਿਸ ਨੇ ਤ੍ਯਾਗੀ ਹੈ॥
Prof. Sahib Singh(ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਜੁੜਦੀ ਹੈ, ਉਹ) ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਆਤਮਕ ਮੌਤ ਲਿਆਉਣ ਵਾਲੀ ਹਉਮੈ-ਜ਼ਹਰ ਉਹ ਤਿਆਗ ਦੇਂਦਾ ਹੈ।ਪਦ ਅਰਥ ਰਹਿਤ = ਬਚਿਆ ਹੋਇਆ। ਅਲਪ = ਅਲਿਪ, ਨਿਰਲੇਪ। ਤੇ = ਤੋਂ। ਅਹੰਬੁਧਿ = ਹਉਮੈ ਵਾਲੀ ਬੁੱਧੀ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ।
SikhNet (Spanish)Vive desapegado de Maya, liberado de faltas y errores, y libre del ego negativo,
ਦਰਸ ਪਿਆਸ ਆਸ ਏਕਹਿ ਕੀ; ਟੇਕ ਹੀਐਂ ਪ੍ਰਿਅ ਪਾਗੀ ॥੧॥
daras piaas aas ekeh kee; ttek heeain pria paagee |1|
Sant Singh KhalsaHe thirsts for the Blessed Vision of the Lord's Darshan, and he places his hopes in the One Lord alone. The Feet of his Beloved are the Support of his heart. ||1||
Manmohan SinghHe thirsts for the Lord's vision and leans on the one alone, Within his mind is the support of His Beloved's feet.
Manmohan Singh (Punjabi)ਉਸ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ ਅਤੇ ਕੇਵਲ ਇਕ ਹੀ ਹੀ ਓਟ ਹੈ। ਵੁਸ ਦੇ ਹਿਰਦੇ ਅੰਦਰ ਆਪਣੇ ਪ੍ਰੀਤਮ ਦੇ ਪੈਰਾ ਦਾ ਹੀ ਆਸਰਾ ਹੈ।
Fareedkot Teekaਦਰਸਨ ਕੀ (ਪਿਆਸ) ਚਾਹ ਔਰ ਆਸ ਭੀ ਏਕ ਹੀ ਪਰਮੇਸ੍ਵਰ ਕੀ ਰਾਖਤਾ ਹੈ ਔਰ ਤਿਸ ਕੇ ਹਿਰਦੈ ਵਿਖੈ ਭੀ (ਪ੍ਰਿਅ) ਪਤੀ ਪਰਮੇਸ੍ਵਰ ਕੇ ਚਰਨੋਂ ਕੀ ਓਟ (ਟੇਕ) ਸਰਨ ਮੇਂ ਬੁਧੀ (ਪਾਗੀ) ਖਚਤ ਹੋਈ ਹੈ॥੧॥
Prof. Sahib Singhਉਸ ਨੂੰ ਸਿਰਫ਼ ਪਰਮਾਤਮਾ ਦੇ ਦਰਸਨ ਦੀ ਤਾਂਘ ਤੇ ਉਡੀਕ ਲੱਗੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਪਿਆਰੇ ਪ੍ਰਭੂ ਦੇ ਚਰਨਾਂ ਦਾ ਆਸਰਾ ਬਣਾਈ ਰੱਖਦਾ ਹੈ ॥੧॥ਪਦ ਅਰਥ ਪਿਆਸ = ਤਾਂਘ। ਆਸ = ਉਡੀਕ। ਏਕਹਿ ਕੀ = ਇਕ ਪਰਮਾਤਮਾ ਦੀ ਹੀ। ਟੇਕ = ਆਸਰਾ। ਹੀਐਂ = ਹਿਰਦੇ ਵਿਚ। ਪ੍ਰਿਅ ਪਾਗੀ = ਪਿਆਰੇ ਦੇ ਪਗਾਂ ਦੀ, ਪਿਆਰੇ ਦੇ ਚਰਨਾਂ ਦੀ ॥੧॥
SikhNet (Spanish)tiene ambición sólo por tener la Visión del Señor, y se apoya sólo en el Uno, aferrándose con todo su corazón a los Pies del Señor. (1)
ਅਚਿੰਤ ਸੋਇ ਜਾਗਨੁ ਉਠਿ ਬੈਸਨੁ; ਅਚਿੰਤ ਹਸਤ ਬੈਰਾਗੀ ॥
achint soe jaagan utth baisan; achint hasat bairaagee |
Sant Singh KhalsaHe sleeps, wakes, rises up and sits down without anxiety; he laughs and cries without anxiety.
Manmohan SinghCare-free he sleeps, wakes up, stands and sits and care-free he laughs and weeps.
Manmohan Singh (Punjabi)ਬੇਫਿਕਰ ਹੈ ਉਹ ਸੌਦਾ, ਜਾਗਦਾ, ਖਲੋਦਾ ਅਤੇ ਬਹਿੰਦਾ ਹੈ ਅਤੇ ਬੇਫਿਕਰ ਹੋ ਹੀ ਉਹ ਹਸਦਾ ਤੇ ਰੋਂਦਾ ਹੈ।
Fareedkot Teeka(ਅਚਿੰਤ) ਸ੍ਵਤੇ ਸਿਧ ਹੀ ਤਿਨ ਕਾ ਸੋਵਣਾ ਅਰ ਜਾਗਣਾ ਹੈ, ਪੁਨਹ ਉਠਣਾ ਬੈਠਣਾ ਔਰ ਸ੍ਵਤੇ ਸਿਧ ਹੀ ਹਸਣਾ ਔਰ (ਬੈਰਾਗੀ) ਰੋਵਣਾ ਹੈ॥
Prof. Sahib Singh(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਣ ਵਾਲਾ ਮਨੁੱਖ) ਸੁੱਤ ਜਾਗਦਾ ਉੱਠਦਾ ਬੈਠਦਾ, ਹੱਸਦਾ, ਵੈਰਾਗ ਕਰਦਾ-ਹਰ ਵੇਲੇ ਹੀ ਚਿੰਤਾ ਤੋਂ ਰਹਿਤ ਰਹਿੰਦਾ ਹੈ।ਪਦ ਅਰਥ ਅਚਿੰਤ = ਚਿੰਤਾ-ਰਹਿਤ। ਸੋਇ ਜਾਗਨੁ = ਸੌਂ ਕੇ ਜਾਗਣਾ। ਉਠਿ ਬੈਸਨੁ = ਉੱਠ ਕੇ ਬੈਠਣਾ। ਸੋਇ...ਬੈਸਨੁ = ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ। ਹਸਤ = ਹੱਸਦਿਆਂ। ਬੈਰਾਗੀ = ਵੈਰਾਗ ਕਰਦਿਆਂ।
SikhNet (Spanish)Libre de preocupación él duerme y despierta, y libre va a través del dolor y el placer.
ਕਹੁ ਨਾਨਕ. ਜਿਨਿ ਜਗਤੁ ਠਗਾਨਾ; ਸੁ ਮਾਇਆ. ਹਰਿ ਜਨ ਠਾਗੀ ॥੨॥੪੪॥੬੭॥
kahu naanak. jin jagat tthagaanaa; su maaeaa. har jan tthaagee |2|44|67|
Sant Singh KhalsaSays Nanak, she who has cheated the world - that Maya is cheated by the humble servant of the Lord. ||2||44||67||
Manmohan SinghSays Nanak, she who has beguiled the world; That mammon is beguiled by the Lord's slave.
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸ ਨੇ ਸੰਸਾਰ ਨੂੰ ਠੱਗ ਲਿਆ ਹੈ, ਉਸ ਮੋਹਨੀ ਨੂੰ ਸੁਆਮੀ ਦਾ ਗੋਲਾ ਠੱਗ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਮਾਯਾ ਨੇ ਜਗਤ ਕੋ ਠਗ ਲੀਆ ਹੈ, ਸੋ ਮਾਯਾ (ਹਰਿ ਜਨ) ਸੰਤੋਂ ਨੇ ਠਗੀ ਹੈ, ਭਾਵ ਬਸ ਕੀ ਹੈ॥੨॥੪੪॥੬੭॥☬ਜਬ ਸੁਲਹੀ ਆਦਿਕ ਮ੍ਰਿਤ ਹੋ ਗਏ ਹੈਂ ਤਬ ਅਨੰਤ੍ਰ ਉਚਾਰਤੇ ਭਏ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਾਇਆ ਨੇ ਸਾਰੇ ਜਗਤ ਨੂੰ ਭਰਮਾਇਆ ਹੈ, ਸੰਤ ਜਨਾਂ ਨੇ ਉਸ ਮਾਇਆ ਨੂੰ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੨॥੪੪॥੬੭॥ਪਦ ਅਰਥ ਜਿਨਿ = ਜਿਸ (ਮਾਇਆ) ਨੇ। ਹਰਿ ਜਨ = ਹਰੀ ਦੇ ਜਨਾਂ ਨੇ ॥੨॥੪੪॥੬੭॥
SikhNet (Spanish)Nanak dice, Maya, quien ha engañado al mundo entero, ella, en verdad, es engañada por los Santos. (2-44-67)