ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ ॥
raag bilaaval mahalaa 5 chaupade ghar 1 |
Sant Singh KhalsaRaag Bilaaval, Fifth Mehl, Chau-Padhay, First House:
Manmohan SinghRag Bilawal 5th Guru Chaupadas.
Manmohan Singh (Punjabi)ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਪਰ ਇਹ ਪਹਿਲਾ ਸ਼ਬਦ 'ਪੰਚਪਦਾ' ਹੈ। ਇਸ ਤੋਂ ਅਗਾਂਹ ੧੭ ਸ਼ਬਦ ਚਉਪਦੇ ਹਨ।
SikhNet (Spanish)Rag Bilawal, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਨਦਰੀ ਆਵੈ; ਤਿਸੁ ਸਿਉ ਮੋਹੁ ॥
nadaree aavai; tis siau mohu |
Sant Singh KhalsaHe is attached to what he sees.
Manmohan SinghThe mortal contracts love with what he sees.
Manmohan Singh (Punjabi)ਪ੍ਰਾਣੀ ਉਸ ਨਾਲ ਪਿਆਰ ਪਾਉਂਦਾ ਹੈ, ਜੋ ਉਸ ਨੂੰ ਦ੍ਰਿਸ਼ਟੀ ਆਉਂਦਾ ਹੈ।
Fareedkot Teekaਜੋ ਨਾਮ ਰੂਪ ਦ੍ਰਿਸਟ ਆਵਤਾ ਹੈ, ਤਿਸ ਕੇ ਸਾਥ ਚਿਤ ਕਾ ਮੋਹਿ ਲਾਗ ਰਹਾ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ,ਪਦ ਅਰਥ ਨਦਰੀ ਆਵੈ = (ਜੋ ਕੁਝ ਅੱਖਾਂ ਨਾਲ) ਦਿੱਸ ਰਿਹਾ ਹੈ। ਸਿਉ = ਨਾਲ।
SikhNet (Spanish)Uno ama lo que parece, pero eso se va;
ਕਿਉ ਮਿਲੀਐ; ਪ੍ਰਭ ਅਬਿਨਾਸੀ ਤੋਹਿ ॥
kiau mileeai; prabh abinaasee tohi |
Sant Singh KhalsaHow can I meet You, O Imperishable God?
Manmohan SinghHow can meet Thee, whom I see not, O my imperishable Lord?
Manmohan Singh (Punjabi)ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਜਦ ਕਿ ਤੂੰ ਮੈਨੂੰ ਦਿਸਦਾ ਹੀ ਨਹੀਂ?
Fareedkot Teekaਹੇ ਪ੍ਰਭ ਅਬਨਾਸੀ! ਤੁਝ ਕੋ ਕਿਸ ਪ੍ਰਕਾਰ ਮਿਲੀਐ?
Prof. Sahib Singh(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?ਪਦ ਅਰਥ ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ।
SikhNet (Spanish)entonces, ¿cómo puede uno encontrarte, pues no Te veo, oh mi Señor Eterno?
ਕਰਿ ਕਿਰਪਾ; ਮੋਹਿ ਮਾਰਗਿ ਪਾਵਹੁ ॥
kar kirapaa; mohi maarag paavahu |
Sant Singh KhalsaHave Mercy upon me, and place me upon the Path;
Manmohan SinghO Lord, show mercy unto me and put me on Thy path,
Manmohan Singh (Punjabi)ਹੇ ਮੇਰੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਰਸਤੇ ਤੇ ਪਾ,
Fareedkot Teekaਤਾਂ ਤੇ ਹੇ ਵਾਹਿਗੁਰੂ! ਤੂੰ ਅਪਨੀ ਕ੍ਰਿਪਾ ਕਰ ਕੇ ਸਤਗੁਰਾਂ ਕੇ ਉਪਦੇਸ ਰੂਪੀ ਮਾਰਗ ਮੇਂ ਮੈਨੂੰ ਪਾਵਣਾ ਕਰੋ॥
Prof. Sahib Singh(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ। ਮਾਰਗਿ = (ਸਹੀ ਜੀਵਨ-) ਰਾਹ ਉਤੇ।
SikhNet (Spanish)Ten Compasión de mí; guíame en Tu Sendero
ਸਾਧਸੰਗਤਿ ਕੈ; ਅੰਚਲਿ ਲਾਵਹੁ ॥੧॥
saadhasangat kai; anchal laavahu |1|
Sant Singh Khalsalet me be attached to the hem of the robe of the Saadh Sangat, the Company of the Holy. ||1||
Manmohan Singhand attach me to the skirt of the saints' guild.
Manmohan Singh (Punjabi)ਅਤੇ ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ।
Fareedkot Teekaਪੁਨਾ ਸਾਧ ਸੰਗਤ ਕੇ (ਅੰਚਲਿ) ਲੜ, ਭਾਵ ਆਸਰੇ ਮੈਨੂੰ ਲਗਾਵਣਾ ਕਰੋ॥੧॥
Prof. Sahib Singhਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥ਪਦ ਅਰਥ ਕੈ ਅੰਚਲਿ = ਦੇ ਪੱਲੇ ਨਾਲ ॥੧॥
SikhNet (Spanish)y acércame a la Saad Sangat, la Compañía de Tus Santos.(1)
ਕਿਉ ਤਰੀਐ; ਬਿਖਿਆ ਸੰਸਾਰੁ ॥
kiau tareeai; bikhiaa sansaar |
Sant Singh KhalsaHow can I cross over the poisonous world-ocean?
Manmohan SinghHow can the world-ocean of poison be crossed?
Manmohan Singh (Punjabi)ਜ਼ਹਿਰ ਦਾ ਜਗਤ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
Fareedkot Teekaਔਰ ਉਪਾਉ ਸੇ ਹੇ ਵਾਹਿਗੁਰੂ! ਇਸ ਵਿਖ ਰੂਪ ਸੰਸਾਰ ਸਮੁੰਦ੍ਰ ਸੇ (ਕਿਉ) ਕਿਸ ਪ੍ਰਕਾਰ ਤਰੀਐ॥
Prof. Sahib Singh(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ?ਪਦ ਅਰਥ ਕਿਉ = ਕਿਸ ਤਰ੍ਹਾਂ? ਬਿਖਿਆ = ਮਾਇਆ।
SikhNet (Spanish)¿Cómo podré cruzar este mundo, este mar envenenado? Dime.
ਸਤਿਗੁਰੁ ਬੋਹਿਥੁ; ਪਾਵੈ ਪਾਰਿ ॥੧॥ ਰਹਾਉ ॥
satigur bohith; paavai paar |1| rahaau |
Sant Singh KhalsaThe True Guru is the boat to carry us across. ||1||Pause||
Manmohan SinghThe True Guru's ship, ferries the mortal across. Pause
Manmohan Singh (Punjabi)ਸੱਚੇ ਗੁਰਾਂ ਦਾ ਜਹਾਜ਼ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Fareedkot Teekaਜੇਕਰ ਸਤਗੁਰੁ ਗਿਆਨ ਰੂਪੀ (ਬੋਹਿਥੁ) ਜਹਾਜ ਦੇਵੈ ਤੌ ਤਿਸ ਕਉ ਪਾਇ ਕਰ ਸੰਸਾਰ ਸਿੰਧ ਸੇ ਪਾਰ ਹੋ ਜਾਈਤਾ ਹੈ॥੧॥ ਰਹਾਉ ॥
Prof. Sahib Singh(ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ॥੧॥ ਰਹਾਉ ॥ਪਦ ਅਰਥ ਬੋਹਿਥੁ = ਜਹਾਜ਼। ਪਾਵੈ ਪਾਰਿ = ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
SikhNet (Spanish)Es el Barco del Verdadero Guru que nos lleva a través. (1-Pausa)
ਪਵਨ ਝੁਲਾਰੇ; ਮਾਇਆ ਦੇਇ ॥
pavan jhulaare; maaeaa dee |
Sant Singh KhalsaThe wind of Maya blows and shakes us,
Manmohan SinghThe worldly valuables shake one like the wind.
Manmohan Singh (Punjabi)ਸੰਸਾਰੀ ਪਦਾਰਥ ਬੰਦੇ ਨੂੰ ਹਵਾ ਦੀ ਤਰ੍ਹਾਂ ਹਲੂਣੇ ਦਿੰਦੇ ਹਨ।
Fareedkot Teekaਤੇਰੀ ਮਾਯਾ ਪੂਰੀ ਪਵਨ ਛਲ ਰੂਪ ਝੁਲਾਰੇ ਦੇਤੀ ਹੈ ਅਰਥਾਤ ਅਨੇਕ ਤਰਹਿ ਕੇ ਛਲ ਦਿਖਲਾਇ ਕਰ ਮੋਹਿਤ ਕਰਤੀ ਹੈ, ਭਾਵ ਚਿਤ ਕੋ ਥਿਰ ਰਹਿਨੇ ਨਹੀਂ ਦੇਤੀ॥
Prof. Sahib Singh(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,ਪਦ ਅਰਥ ਪਵਨੁ = ਹਵਾ। ਝੁਲਾਰੇ = ਝਕੋਲੇ। ਦੇਇ = ਦੇਂਦੀ ਹੈ।
SikhNet (Spanish)Maya nos mueve como una bandera en el viento,
ਹਰਿ ਕੇ ਭਗਤ; ਸਦਾ ਥਿਰੁ ਸੇਇ ॥
har ke bhagat; sadaa thir see |
Sant Singh Khalsabut the Lord's devotees remain ever-stable.
Manmohan SinghGod's saints remain ever stable.
Manmohan Singh (Punjabi)ਵਾਹਿਗੁਰੂ ਦੇ ਸੰਤ ਸਦੀਵੀਂ ਸਥਿਰ ਰਹਿੰਦੇ ਹਨ।
Fareedkot Teekaਪਰੰਤੂ ਹੇ ਹਰੀ! ਜੋ ਤੇਰੇ (ਭਗਤ) ਸੰਤ ਜਨ ਹੈਂ, ਸੋ ਸਦਾ ਹੀ (ਥਿਰੁ) ਅਡੋਲ ਰਹਤੇ ਹੈਂ॥
Prof. Sahib Singh(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ।ਪਦ ਅਰਥ ਥਿਰੁ = ਅਡੋਲ। ਸੋਇ = ਉਹੀ (ਬੰਦੇ)।
SikhNet (Spanish)pero los Devotos del Señor están siempre en calma e íntegros.
ਹਰਖ ਸੋਗ ਤੇ; ਰਹਹਿ ਨਿਰਾਰਾ ॥
harakh sog te; raheh niraaraa |
Sant Singh KhalsaThey remain unaffected by pleasure and pain.
Manmohan SinghIn weal and woe they remain unaffected.
Manmohan Singh (Punjabi)ਖੁਸ਼ੀ ਤੇ ਗਮੀ ਵਿੱਚ ਉਹ ਨਿਰਲੇਪ ਵਿਚਰਦੇ ਹਨ।
Fareedkot Teekaਤਿਨੋਂ ਕਾ ਮਨੁ ਹਰਖ ਸੋਕ ਤੇ (ਨਿਰਾਰਾ) ਅਲੇਪ ਰਹਿਤਾ ਹੈ॥
Prof. Sahib Singhਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ,ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਨਿਰਾਲਾ = ਨਿਰਾਲੇ, ਨਿਰਲੇਪ।
SikhNet (Spanish)Tomando al Guru Mismo como Protección y Refugio uno se eleva
ਸਿਰ ਊਪਰਿ; ਆਪਿ ਗੁਰੂ ਰਖਵਾਰਾ ॥੨॥
sir aoopar; aap guroo rakhavaaraa |2|
Sant Singh KhalsaThe Guru Himself is the Savior above their heads. ||2||
Manmohan SinghThe Guru, Himself is their protector over their head.
Manmohan Singh (Punjabi)ਉਨ੍ਹਾਂ ਦੇ ਸੀਸ ਉਤੇ ਗੁਰੂ ਜੀ ਖੁਦ ਉਨ੍ਹਾਂ ਦੇ ਰਖਵਾਲੇ ਹਨ।
Fareedkot Teekaਕਿਉਂਕਿ ਤਿਨ ਕੇ ਸਿਰ ਊਪਰ ਰਖ੍ਯਾ ਕਰਨੇਹਾਰਾ ਸਤਗੁਰ ਆਪ ਇਸਥਤ ਹੋ ਰਹਾ ਹੈ। ਭਾਵ ਯਹਿ ਸਤਗੁਰਾਂ ਕਾ ਉਪਦੇਸ ਰਿਦੇ ਮੇਂ ਧਾਰ ਕਰ ਹਰਖ ਸੋਕ ਸੇ ਰਹਿਤ ਹੋ ਜਾਤੇ ਹੈਂ॥੨॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥
SikhNet (Spanish)más allá del dolor y del placer.(2)
ਪਾਇਆ ਵੇੜੁ ਮਾਇਆ; ਸਰਬ ਭੁਇਅੰਗਾ ॥
paaeaa verr maaeaa; sarab bhueiangaa |
Sant Singh KhalsaMaya, the snake, holds all in her coils.
Manmohan SinghThe serpent of mammon is holding all in its girdle,
Manmohan Singh (Punjabi)ਮਾਇਆ ਰੂਪੀ ਸਰਪਣੀ ਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ।
Fareedkot Teekaਤੇਰੀ ਮਾਯਾ ਰੂਪੀ (ਭੁਇਅੰਗਾ) ਸਰਪਨੀ ਨੇ ਸਰਬ ਜੀਵੋਂ ਕੋ (ਵੇੜੁ) ਘੇਰਾ ਪਾਯਾ ਹੂਆ ਹੈ। ਅਰਥਾਤ ਤੇਰੀ ਭਗਤੀ ਬਿਨਾਂ ਸਰਬ ਜੀਵ ਮਾਯਾ ਕਰ ਗ੍ਰਸੇ ਹੂਏ ਹੈਂ॥
Prof. Sahib Singh(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।ਪਦ ਅਰਥ ਵੇੜੁ = ਵਲੇਵਾਂ। ਭੁਇਅੰਗਾ = ਸੱਪ।
SikhNet (Spanish)Maya, como serpiente, confunde el Alma de todos;
ਹਉਮੈ ਪਚੇ; ਦੀਪਕ ਦੇਖਿ ਪਤੰਗਾ ॥
haumai pache; deepak dekh patangaa |
Sant Singh KhalsaThey burn to death in egotism, like the moth lured by seeing the flame.
Manmohan SinghLike the burning of a moth seeing the lamp, people burn to death in ego.
Manmohan Singh (Punjabi)ਦੀਵੇ ਨੂੰ ਵੇਖ ਕੇ, ਪਰਵਾਨੇ ਦੇ ਸੜ ਜਾਣ ਦੀ ਵਾਂਗ ਲੋਕ ਹੰਕਾਰ ਅੰਦਰ ਸੜ ਮਰਦੇ ਹਨ।
Fareedkot Teekaਦ੍ਰਿਸ੍ਟਾਂਤ: ਜੈਸੇ ਦੀਪਕ ਕੋ ਪਤੰਗ ਦੇਖ ਕਰ ਜਲ ਜਾਤਾ ਹੈ, ਤੈਸੇ ਮਾਯਾਵੀ ਪਦਾਰਥੋਂ ਮੇਂ ਹੰਤਾ ਮਮਤਾ ਕਰ ਇਹ ਜੀਵ ਜਲ ਜਾਤੇ ਹੈਂ॥
Prof. Sahib Singhਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।ਪਦ ਅਰਥ ਪਚੇ = ਸੜੇ ਹੋਏ। ਦੀਪਕ = ਦੀਵੇ। ਦੇਖਿ = ਵੇਖ ਕੇ। ਸ
SikhNet (Spanish)el fuego de la lámpara quema a todas las palomillas engañadas por su atracción.
ਸਗਲ ਸੀਗਾਰ ਕਰੇ; ਨਹੀ ਪਾਵੈ ॥
sagal seegaar kare; nahee paavai |
Sant Singh KhalsaThey make all sorts of decorations, but they do not find the Lord.
Manmohan SinghThough man may make all decorations yet he attains not to his Lord.
Manmohan Singh (Punjabi)ਭਾਵੇਂ ਆਦਮੀ ਸਾਰੇ ਹਾਰ-ਸ਼ਿੰਗਾਰ ਲਾ ਲਵੇ, ਤਾਂ ਉਹ ਆਪਣੇ ਪ੍ਰਭੂ ਪਰਾਪਤ ਨਹੀਂ ਹੁੰਦਾ।
Fareedkot Teekaਤਾਂ ਤੇ ਗੁਰਾਂ ਕੇ ਬਿਨਾਂ ਸੰਪੂਰਣ ਸਾਧਨ ਰੂਪੀ ਸੀਗਾਰ ਭੀ ਜਗ੍ਯਾਸੂ ਕਰੇ, ਤਉ ਭੀ ਤੇਰੇ ਸਰੂਪ ਕੋ ਨਹੀਂ ਪਾਵਤਾ ਹੈ॥
Prof. Sahib Singh(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ।ਪਦ ਅਰਥ ਗਲ = ਸਾਰੇ।
SikhNet (Spanish)Ningún adorno te lleva a obtener al Guru,
ਜਾ ਹੋਇ ਕ੍ਰਿਪਾਲੁ; ਤਾ ਗੁਰੂ ਮਿਲਾਵੈ ॥੩॥
jaa hoe kripaal; taa guroo milaavai |3|
Sant Singh KhalsaWhen the Guru becomes Merciful, He leads them to meet the Lord. ||3||
Manmohan SinghWhen the Guru becomes merciful, then he make him meet the Lord.
Manmohan Singh (Punjabi)ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਤਦ ਉਹ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦ ਹਨ।
Fareedkot Teekaਜਬ ਤੂੰ ਆਪ ਹੀ ਜਿਨ ਗੁਰਮਖਾਂ ਪਰ ਕ੍ਰਿਪਾਲ ਹੋਵੈ ਤਬ ਤਿਨ ਕੋ ਸਤਿਗੁਰਾਂ ਕਾ ਮਿਲਾਪ ਕਰਵਾਇ ਦੇਤਾ ਹੈਂ; ਵਾ ਜਬ ਗੁਰੂ ਕ੍ਰਿਪਾਲ ਹੋਵੈਂ ਤਬ ਤੇਰੇ ਸਰੂਪ ਮੇਂ ਮਿਲਾਇ ਦੇਤੇ ਹੈਂ॥੩॥
Prof. Sahib Singhਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥
SikhNet (Spanish)es sólo cuando el Señor nos muestra Su Misericordia, cuando nos guía hasta el Guru.(3)
ਹਉ ਫਿਰਉ ਉਦਾਸੀ; ਮੈ ਇਕੁ ਰਤਨੁ ਦਸਾਇਆ ॥
hau firau udaasee; mai ik ratan dasaaeaa |
Sant Singh KhalsaI wander around, sad and depressed, seeking the jewel of the One Lord.
Manmohan SinghSad at heart, I go about inquiring about my Lord's jewel.
Manmohan Singh (Punjabi)ਦਿਲੋਂ ਗਮਗੀਨ ਹੋ ਮੈਂ ਆਪਣੇ ਸੁਆਮੀ ਦੇ ਜਵੇਹਰ ਬਾਰੇ ਪੁੱਛਦੀ ਫਿਰਦੀ ਹਾਂ।
Fareedkot Teekaਮੈ ਉਦਾਸੀ ਹੋਈ ਫਿਰਤੀ ਨੇ (ਇਕੁ) ਅਦੁਤੀ ਬ੍ਰਹਮ ਰੂਪ ਰਤਨ (ਦਸਾਇਆ) ਪੂਛਾ ਹੈ॥
Prof. Sahib Singh(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,ਪਦ ਅਰਥ ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਦਸਾਇਆ = ਪੁੱਛਿਆ।
SikhNet (Spanish)Vago por todas partes con tristeza en mi corazón y pregunto: ¿Alguien ha visto a mi Joya, a mi Amor?
ਨਿਰਮੋਲਕੁ ਹੀਰਾ; ਮਿਲੈ ਨ. ਉਪਾਇਆ ॥
niramolak heeraa; milai na. upaaeaa |
Sant Singh KhalsaThis priceless jewel is not obtained by any efforts.
Manmohan SinghThe invaluable jewel is obtained not by any effort.
Manmohan Singh (Punjabi)ਅਣਮੁੱਲਾਂ ਜਵੇਹਰ ਕਿਸੇ ਉਪਰਾਲੇ ਨਾਲ ਪਰਾਪਤ ਨਹੀਂ ਹੁੰਦਾ।
Fareedkot Teekaਵਹੁ ਅਮੋਲਕ ਹੀਰਾ ਸਤਿਗੁਰਾਂ ਸੇ ਬਿਨਾਂ ਹੋਰ ਕਿਸੀ ਉਪਾਵ ਕਰ ਨਹੀਂ ਮਿਲਤਾ ਹੈ॥
Prof. Sahib Singhਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ।ਪਦ ਅਰਥ ਉਪਾਇਆ = ਉਪਾਵਾਂ ਨਾਲ।
SikhNet (Spanish)Este Invaluable Tesoro no se obtiene fácil.
ਹਰਿ ਕਾ ਮੰਦਰੁ; ਤਿਸੁ ਮਹਿ ਲਾਲੁ ॥
har kaa mandar; tis meh laal |
Sant Singh KhalsaThat jewel is within the body, the Temple of the Lord.
Manmohan SinghThe body is the Lord's mansion; within that abides Lord, the jewel.
Manmohan Singh (Punjabi)ਦੇਹ ਸੁਆਮੀ ਦਾ ਮਹਿਲ ਹੈ, ਉਸ ਦੇ ਅੰਦਰ ਸੁਆਮੀ, ਜਵੇਹਰ ਵਸਦਾ ਹੈ।
Fareedkot Teekaਇਹੁ ਸਰੀਰ ਰੂਪੀ ਜੋ ਹਰੀ ਕਾ ਮੰਦਰ ਹੈ, ਤਿਸੀ ਮੇਂ ਹੀ ਤੂੰ (ਲਾਲੁ) ਪਿਆਰਾ ਹੈਂ॥
Prof. Sahib Singh(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।ਪਦ ਅਰਥ ਹਰਿ ਕਾ ਮੰਦਰੁ = ਮਨੁੱਖਾ ਸਰੀਰ।
SikhNet (Spanish)Dentro del cuerpo, Templo de Dios, está la Joya del Señor;
ਗੁਰਿ ਖੋਲਿਆ ਪੜਦਾ; ਦੇਖਿ ਭਈ ਨਿਹਾਲੁ ॥੪॥
gur kholiaa parradaa; dekh bhee nihaal |4|
Sant Singh KhalsaThe Guru has torn away the veil of illusion, and beholding the jewel, I am delighted. ||4||
Manmohan SinghThe Guru has removed the veil and I am delighted seeing the jewel.
Manmohan Singh (Punjabi)ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।
Fareedkot Teekaਤਾਂ ਤੇ ਜਬ ਗੁਰਾਂ ਨੇ ਅਗਿਆਨ ਰੂਪੀ ਪੜਦਾ ਖੋਲਿਆ ਅਰਥਾਤ ਦੂਰ ਕੀਆ ਤਬ ਤਿਸ ਕੌ ਦੇਖ ਕਰ ਮੇਰੀ ਬੁਧੀ ਨਿਹਾਲ ਹੋ ਜਾਤੀ ਭਈ॥੪॥
Prof. Sahib Singhਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥ਪਦ ਅਰਥ ਗੁਰਿ = ਗੁਰੂ ਨੇ। ਨਿਹਾਲੁ = ਪ੍ਰਸੰਨ ॥੪॥
SikhNet (Spanish)cuando el Guru rompe el velo, uno Lo ve y es bendecido. (4)
ਜਿਨਿ ਚਾਖਿਆ; ਤਿਸੁ ਆਇਆ ਸਾਦੁ ॥
jin chaakhiaa; tis aaeaa saad |
Sant Singh KhalsaOne who has tasted it, comes to know its flavor;
Manmohan SinghHe who tastes it, knows its relish,
Manmohan Singh (Punjabi)ਜੋ ਇਸ ਨੂੰ ਚੱਖਦਾ ਹੈ, ਉਹ ਇਸ ਦੇ ਸੁਆਦ ਨੂੰ ਜਾਣਦਾ ਹੈ,
Fareedkot Teekaਜਿਨਾਂ ਨੇ ਤੇਰੇ ਸਰੂਪ ਜਾਣਨੇ ਕਾ ਰਸ ਚਾਖਿਆ ਹੈ, ਤਿਨਾਂ ਕੋ ਇਸ ਰਸ ਕਾ ਸੁਆਦ ਆਯਾ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।ਪਦ ਅਰਥ ਜਿਨਿ = ਜਿਸ ਨੇ। ਸਾਦੁ = ਸੁਆਦ।
SikhNet (Spanish)Sólo quien lo ha probado conoce su Sabor,
ਜਿਉ ਗੂੰਗਾ; ਮਨ ਮਹਿ ਬਿਸਮਾਦੁ ॥
jiau goongaa; man meh bisamaad |
Sant Singh Khalsahe is like the mute, whose mind is filled with wonder.
Manmohan Singhlike the dumb man, in his mind's wonder.
Manmohan Singh (Punjabi)ਗੂੰਗੇ ਆਦਮੀ ਦੇ ਆਪਣੇ ਚਿੱਤ ਵਿੱਚ ਹੈਰਾਨੀ ਦੀ ਨਿਆਈਂ।
Fareedkot Teekaਜਿਸ ਪ੍ਰਕਾਰ ਗੁੰਗਾ ਮਿਠਾਈ ਕੇ ਸ੍ਵਾਦ ਕੋ ਲੇ ਕਰ ਮਨ ਮੇਂ ਹੀ ਅਸਚਰਜ ਹੋ ਰਹਿਤਾ ਹੈ, ਮੁਖ ਸੇ ਕੁਛ ਕਹ ਨਹੀਂ ਸਕਤਾ, ਤੈਸੇ ਇਸ ਰਸ ਕੋ ਸੰਤ ਜਨ ਲੇ ਕਰ ਅਪਨੇ ਮਨ ਮੇਂ ਹੀ ਪਰਮਾਨੰਦ ਕੋ ਪਾਵਤੇ ਹੈਂ॥
Prof. Sahib Singh(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।ਪਦ ਅਰਥ ਬਿਸਮਾਦੁ = ਹੈਰਾਨ, ਬਹੁਤ ਖ਼ੁਸ਼।
SikhNet (Spanish)pero no lo puede describir, así como el mudo se queda sin hablar con su mente perdida en la maravilla del sabor.
ਆਨਦ ਰੂਪੁ; ਸਭੁ ਨਦਰੀ ਆਇਆ ॥
aanad roop; sabh nadaree aaeaa |
Sant Singh KhalsaI see the Lord, the source of bliss, everywhere.
Manmohan SinghGod, the Embodiment of bliss I see everywhere.
Manmohan Singh (Punjabi)ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹਰ ਜਗ੍ਹਾ ਵੇਖਦਾ ਹਾਂ।
Fareedkot Teekaਤਿਨ ਕੋ ਸਰਬ ਅਸਥਾਨੋਂ ਮੇਂ ਏਕ ਤੁਹੀ ਅਨੰਦ ਸਰੂਪ ਦ੍ਰਿਸਟਿ ਆਇਆ ਹੈਂ॥
Prof. Sahib Singhਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,ਪਦ ਅਰਥ ਆਨਦ ਰੂਪੁ = ਆਨੰਦ ਦਾ ਸਰੂਪ-ਪ੍ਰਭੂ। ਸਭੁ = ਹਰ ਥਾਂ।
SikhNet (Spanish)Veo al Señor Dichoso;
ਜਨ ਨਾਨਕ; ਹਰਿ ਗੁਣ ਆਖਿ ਸਮਾਇਆ ॥੫॥੧॥
jan naanak; har gun aakh samaaeaa |5|1|
Sant Singh KhalsaServant Nanak speaks the Glorious Praises of the Lord, and merges in Him. ||5||1||
Manmohan SinghUttering God's praise slave Nanak has merged in Him.
Manmohan Singh (Punjabi)ਵਾਹਿਗੁਰੂ ਦਾ ਜੱਸ ਉਚਾਰ, ਗੋਲਾ ਨਾਨਕ ਉਸ ਵਿੱਚ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਗੁਣਾਂ ਕੋ ਉਚਾਰਨ ਕਰ ਕੇ ਤੇਰੇ ਹੀ ਸਰੂਪ ਮੇਂ ਤਿਨ ਕਾ ਚਿਤੁ ਸਮਾਇ ਰਹਾ ਹੈ॥੫॥੧॥☬ਪੁਨਾ ਗੁਰ ਪਰਮੇਸਰ ਹਰਿ ਜਨੋਂ ਕੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੫॥੧॥ਪਦ ਅਰਥ ਆਖਿ = ਆਖ ਕੇ, ਗਾ ਕੇ। ਸਮਾਇਆ = ਲੀਨ ਹੋ ਗਿਆ ॥੫॥੧॥
SikhNet (Spanish)sí, veo Su Presencia y recitando la Alabanza del Señor, me inmerjo en Él.(5-1)