ੴ

ਸਿੱਖਬਾਣੀ · SikhBani

Ang 801

Sri Guru Granth Sahib · Raag Bilaaval · 4 shabads, 53 lines
Translations
Shabad Guru Ramdas Ji Raag Bilaaval continued from Ang 800

ਹਰਿ ਭਰਿਪੁਰੇ ਰਹਿਆ ॥ ਜਲਿ ਥਲੇ; ਰਾਮ ਨਾਮੁ ॥ ਨਿਤ ਗਾਈਐ ਹਰਿ; ਦੂਖ ਬਿਸਾਰਨੋ ॥੧॥ ਰਹਾਉ ॥

har bharipure rahiaa | jal thale; raam naam | nit gaaeeai har; dookh bisaarano |1| rahaau |

Sant Singh KhalsaThe Lord is totally permeating and pervading everywhere; The Name of the Lord is pervading the water and the land. So sing continuously of the Lord, the Dispeller of pain. ||1||Pause||
Manmohan SinghThe Lord is fully pervading every where. The Lord's Name is contained in sea and land. Ever sing thou, O man, the praise of God, the Dispeller of woes. Pause.
Manmohan Singh (Punjabi)ਸੁਆਮੀ ਸਾਰੇ ਪਰੀਪੂਰਨ ਹੋ ਰਿਹਾ ਹੈ। ਸਾਈਂ ਦਾ ਨਾਮ ਸਮੁੰਦਰ ਅਤੇ ਧਰਤੀ ਅੰਦਰ ਵਿਆਪਕ ਹੈ। ਹੇ ਬੰਦੇ! ਤੂੰ ਸਦਾ ਹੀ ਵਾਹਿਗੁਰੂ ਦਾ ਜੱਸ ਗਾਇਨ ਕਰ, ਜੋ ਦੁੱਖੜੇ ਦੂਰ ਕਰਨ ਵਾਲਾ ਹੈ। ਠਹਿਰਾਉ।
Fareedkot Teekaਜੋ ਹਰੀ (ਭਰਿਪੁਰੇ) ਵਿਆਪਕ ਹੋ ਰਹਾ ਹੈ॥ ਰਾਮ ਨਾਮ ਜਲ ਥਲ ਆਦਿ ਸਰਬ ਮੇਂ ਹੈ॥ ਹਰੇਕ ਦੁਖ ਦੂਰ ਕਰਨਹਾਰੇ ਕੋ ਨਿਤ ਹੀ ਗਾਇਨ ਕਰੀਏ॥੧॥ ਰਹਾਉ ॥
Prof. Sahib Singhਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ॥੧॥ ਰਹਾਉ ॥

ਪਦ ਅਰਥ ਭਰਿਪੁਰੇ = ਭਰਪੂਰ, ਨਕਾਨਕ, ਹਰ ਥਾਂ ਮੌਜੂਦ। ਜਲਿ = ਜਲ ਵਿਚ। ਥਲੇ = ਥਲਿ, ਥਲ ਵਿਚ। ਦੂਖ ਬਿਸਾਰਨੋ = ਦੁੱਖਾਂ ਦਾ ਦੂਰ ਕਰਨ ਵਾਲਾ ॥੧॥ ਰਹਾਉ ॥

SikhNet (Spanish)El Señor prevalece en todo; Su Nombre compenetra la tierra y el mar. Canten siempre la Alabanza del El Señor prevalece en todo; Señor que disipa tus aflicciones.(1-Pausa)

ਹਰਿ ਕੀਆ ਹੈ; ਸਫਲ ਜਨਮੁ ਹਮਾਰਾ ॥

har keea hai; safal janam hamaaraa |

Sant Singh KhalsaThe Lord has made my life fruitful and rewarding.
Manmohan SinghThe Lord has made my life fruitful.
Manmohan Singh (Punjabi)ਪ੍ਰਭੂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
Fareedkot Teekaਤਿਸ ਹਰੀ ਨੇ ਹੀ ਹਮਾਰਾ ਜਨਮ ਸਫਲ ਕਰ ਦੀਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ,

ਪਦ ਅਰਥ ਸਫਲ = ਕਾਮਯਾਬ।

SikhNet (Spanish)El Señor nos ha emancipado con la forma humana;

ਹਰਿ ਜਪਿਆ; ਹਰਿ ਦੂਖ ਬਿਸਾਰਨਹਾਰਾ ॥

har japiaa; har dookh bisaaranahaaraa |

Sant Singh KhalsaI meditate on the Lord, the Dispeller of pain.
Manmohan SinghI ponder over the Lord God, the Eradicator of anguish.
Manmohan Singh (Punjabi)ਮੈਂ ਦਰਦ ਦੂਰ ਕਰਨਹਾਰ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ।
Fareedkot Teekaਕਿਉਂਕਿ ਦੁਖਾਂ ਕੇ ਦੂਰ ਕਰਨਹਾਰਾ ਹਰਿ ਨਾਮ ਜਪਿਆ ਹੈ॥
Prof. Sahib Singh(ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
SikhNet (Spanish)he vivido en Él, el Disipador de nuestra tristeza.

ਗੁਰੁ ਭੇਟਿਆ ਹੈ; ਮੁਕਤਿ ਦਾਤਾ ॥

gur bhettiaa hai; mukat daataa |

Sant Singh KhalsaI have met the Guru, the Giver of liberation.
Manmohan SinghI have met the Guru, the Bestower of salvation.
Manmohan Singh (Punjabi)ਮੈਂ ਮੌਖਸ਼ਸ਼ ਦੇਣਹਾਰ ਗੁਰਾਂ ਨੂੰ ਮਿਲ ਪਿਆ ਹਾਂ।
Fareedkot Teekaਮੁਕਤੀ ਕੇ ਦੇਨਹਾਰਾ ਸਤਗੁਰੂ ਹਮ ਕੋ ਮਿਲਿਆ ਹੈ॥
Prof. Sahib Singh(ਹੇ ਭਾਈ!) ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ,

ਪਦ ਅਰਥ ਭੇਟਿਆ = ਮਿਲਿਆ। ਮੁਕਤਿ ਦਾਤਾ = (ਵਿਕਾਰਾਂ ਤੋਂ) ਆਜ਼ਾਦੀ ਦੇਣ ਵਾਲਾ। ਕੀਈ = ਕੀਤੀ ਹੈ।

SikhNet (Spanish)He encontrado al Guru, el Libertador,

ਹਰਿ ਕੀਈ; ਹਮਾਰੀ ਸਫਲ ਜਾਤਾ ॥

har keeee; hamaaree safal jaataa |

Sant Singh KhalsaThe Lord has made my life's journey fruitful and rewarding.
Manmohan SinghThe Lord has made fruitful my pilgrimage.
Manmohan Singh (Punjabi)ਸਾਈਂ ਨੇ ਮੇਰੀ ਯਾਤ੍ਰਾ ਲਾਭਦਾਇਕ ਬਣਾ ਦਿੱਤੀ ਹੈ।
Fareedkot Teekaਤਿਨ ਕੇ ਉਪਦੇਸ਼ ਦ੍ਵਾਰਾ ਹਰੀ ਨਾਮ ਕੇ ਜਾਪ ਨੇ ਹਮਾਰੀ ਜਾਤ੍ਰਾ, ਭਾਵ ਆਵਣਾ ਸਫਲ ਕਰ ਦੀਆ ਹੈ॥
Prof. Sahib Singh(ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ।

ਪਦ ਅਰਥ ਜਾਤਾ = ਜਾਤ੍ਰਾ, ਸੰਸਾਰ-ਜਾਤ੍ਰਾ, ਸੰਸਾਰ ਵਿਚ ਆਉਣਾ।

SikhNet (Spanish)y Él ha hecho fructífero el viaje de mi vida.

ਮਿਲਿ ਸੰਗਤੀ; ਗੁਨ ਗਾਵਨੋ ॥੧॥

mil sangatee; gun gaavano |1|

Sant Singh KhalsaJoining the Sangat, the Holy Congregation, I sing the Glorious Praises of the Lord. ||1||
Manmohan SinghMeeting the society of saints I sing God's praise.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ ਮੈਂ ਹਰੀ ਦੀ ਮਹਿਮਾ ਗਾਉਂਦਾ ਹਾਂ।
Fareedkot Teekaਅਰ ਸਾਧ ਸੰਗਤ ਮੇਂ ਤਿਸ ਵਾਹਿਗੁਰੂ ਕੇ ਗੁਣ ਗਾਇਨ ਕਰੇ ਹੈਂ॥੧॥
Prof. Sahib Singh(ਹੁਣ) ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ ॥੧॥

ਪਦ ਅਰਥ ਮਿਲਿ = ਮਿਲ ਕੇ ॥੧॥

SikhNet (Spanish)Uniéndome a la Sociedad de los Santos, canto su Alabanza. (1)

ਮਨ; ਰਾਮ ਨਾਮ ਕਰਿ ਆਸਾ ॥

man; raam naam kar aasaa |

Sant Singh KhalsaO mortal, place your hopes in the Name of the Lord,
Manmohan SinghO my soul rest thy hope on the Lord's Name,
Manmohan Singh (Punjabi)ਹੇ ਮੇਰੀ ਜਿੰਦੇ ਤੂੰ ਆਪਣੀ ਉਮੈਦ ਸੁਆਮੀ ਦੇ ਨਾਮ ਤੇ ਬੰਨ੍ਹ,
Fareedkot Teekaਤਾਂ ਤੇ ਹੇ ਮਨ! ਰਾਮ ਨਾਮ ਜਪਨੇ ਕੀ ਸਦਾ (ਆਸਾ) ਇਛਾ ਧਾਰਨ ਕਰ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ,

ਪਦ ਅਰਥ ਮਨ = ਹੇ ਮਨ!

SikhNet (Spanish)Oh mente, descansa tus esperanzas en el Nombre del Señor

ਭਾਉ ਦੂਜਾ; ਬਿਨਸਿ ਬਿਨਾਸਾ ॥

bhaau doojaa; binas binaasaa |

Sant Singh Khalsaand your love of duality shall simply vanish.
Manmohan Singhthat thy love of another pay perish.
Manmohan Singh (Punjabi)ਤਾਂ ਜੋ ਤੇਰਾ ਹੋਰਸ ਦਾ ਪਿਆਰ ਨਾਂ ਹੋ ਜਾਵੇ।
Fareedkot Teekaਜਬ ਔਰ ਧਨਾਦੀ ਦੂਜੇ ਭਾਉ ਕੀ (ਬਿਨਾਸਾ) ਆਸਾ ਸੇ ਬਿਨਾਂ ਹੋਇਗਾ ਤਬ ਦ੍ਵੈਤਭਾਵ ਸੰਪੂਰਨ (ਬਿਨਾਸਾ) ਨਾਸ ਹੋ ਜਾਵੇਗਾ॥
Prof. Sahib Singhਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ।

ਪਦ ਅਰਥ ਭਾਉ = ਪਿਆਰ। ਭਾਉ ਦੂਜਾ = ਮਾਇਆ ਦਾ ਮੋਹ।

SikhNet (Spanish)para que tu relación con el otro sea disuelta.

ਵਿਚਿ ਆਸਾ; ਹੋਇ ਨਿਰਾਸੀ ॥

vich aasaa; hoe niraasee |

Sant Singh KhalsaOne who, in hope, remains unattached to hope,
Manmohan SinghHe, who in hope, remains without hope;
Manmohan Singh (Punjabi)ਜੋ ਉਮੈਦ ਅੰਦਰ ਬੇ-ਉਮੈਦ ਵਿਚਰਦਾ ਹੈ;
Fareedkot Teekaਤਾਂ ਤੇ ਜੋ ਪੁਰਸ ਨਾਮ ਕੇ ਜਪਨੇ ਕੀ ਆਸ ਬੀਚ ਹੋਇ ਕੈ ਔਰ ਪਦਾਰਥੋਂ ਕੀ ਆਸਾ ਸੇ ਨਿਰਾਸੀ ਅਰਥਾਤ ਤ੍ਯਾਗੀ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ,
SikhNet (Spanish)Si uno se vuelve desapegado en medio de su propia esperanza,

ਸੋ ਜਨੁ; ਮਿਲਿਆ ਹਰਿ ਪਾਸੀ ॥

so jan; miliaa har paasee |

Sant Singh Khalsasuch a humble being meets with his Lord.
Manmohan Singhthat person meets with his God.
Manmohan Singh (Punjabi)ਉਹ ਪੁਰਸ਼ ਆਪਣੇ ਵਾਹਿਗੁਰੂ ਨਾਲ ਮਿਲ ਜਾਂਦਾ ਹੈ।
Fareedkot Teekaਸੋਈ ਸੰਤ ਜਨ ਜੋ (ਪਾਸੀ) ਨਿਕਟ ਹੀ ਥੀ, ਤਿਸ ਹਰੀ ਕੇ ਸਰੂਪ ਮੇਂ ਮਿਲਿਆ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ।

ਪਦ ਅਰਥ ਸੋ ਜਨੁ = ਉਹ ਮਨੁੱਖ। ਪਾਸੀ = ਪਾਸਿ, ਨੇੜੇ, ਨਾਲ।

SikhNet (Spanish)encuentra a su Señor, el Dios.

ਕੋਈ; ਰਾਮ ਨਾਮ ਗੁਨ ਗਾਵਨੋ ॥

koee; raam naam gun gaavano |

Sant Singh KhalsaAnd one who sings the Glorious Praises of the Lord's Name
Manmohan SinghHe, who sings the glories of the Lord's Name;
Manmohan Singh (Punjabi)ਜੇ ਕੋਈ ਸਾਹਿਬ ਦੇ ਨਾਮ ਦੀਆਂ ਸਿਫਤਾਂ ਗਾਇਨ ਕਰਦਾ ਹੈ,
Fareedkot Teekaਜੋ ਕੋਈ ਰਾਮ ਨਾਂਮ ਕੇ ਗੁਣੋਂ ਕੋ ਗਾਇਨ ਕਰੇ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ,
SikhNet (Spanish)Nanak se postra a los pies de tal ser que cante la Alabanza del Señor;

ਜਨੁ ਨਾਨਕੁ; ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥

jan naanak; tis pag laavano |2|1|7|4|6|7|17|

Sant Singh Khalsa- servant Nanak falls at his feet. ||2||1||7||4||6||7||17||
Manmohan Singhslave Nanak repairs to his feet.
Manmohan Singh (Punjabi)ਗੋਲੇ ਨਾਨਕ ਉੇਸ ਦੇ ਪੈਰੀਂ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਹਰੀ ਅਪਨੇ ਚਰਨੋਂ ਮੇਂ ਲਾ ਲੇਤਾ ਹੈ॥੨॥੧॥੭॥੧੭॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਅਪਨੀ ਦਸਾ ਸੂਚਨ ਕਰ ਗੁਰ ਮਹਿਮਾਂ ਕੋ ਪ੍ਰਗਟ ਕਰਤੇ ਹੂਏ ਸ੍ਰੀ ਅਕਾਲ ਪੁਰਖ ਜੀ ਪੈ ਬੇਨਤੀ ਕਰਤੇ ਹੈਂ:
Prof. Sahib Singhਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ ॥੨॥੧॥੭॥੪॥੬॥੭॥੧੭॥

ਪਦ ਅਰਥ ਤਿਸੁ ਪਗਿ = ਉਸ (ਮਨੁੱਖ) ਦੇ ਪੈਰ ਵਿਚ ॥੨॥੧॥੭॥੪॥੬॥੭॥੧੭॥

* ਵੇਰਵਾ: ਅੰਕ ੧ = ਮ: ੪ ਦਾ ਘਰੁ ੧੩ ਦਾ ਇਕ ਸ਼ਬਦ। ਮ: ੪ ਦੇ ਕੁੱਲ ਸੱਤ ਸ਼ਬਦ। ਮ: ੧ ਦੇ ੪, ਮ: ੩ ਦੇ ੬ ਅਤੇ ਮ: ੪ ਦੇ ੭। ਕੁੱਲ ਜੋੜ = ੧੭।

SikhNet (Spanish)sí, la Alabanza de Su Nombre. (2-1-7-4-6-7-17)

Open this shabad (15 lines, Angs 800-801) →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧ ॥

raag bilaaval mahalaa 5 chaupade ghar 1 |

Sant Singh KhalsaRaag Bilaaval, Fifth Mehl, Chau-Padhay, First House:
Manmohan SinghRag Bilawal 5th Guru Chaupadas.
Manmohan Singh (Punjabi)ਰਾਗੁ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ।
Prof. Sahib Singhਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਪਰ ਇਹ ਪਹਿਲਾ ਸ਼ਬਦ 'ਪੰਚਪਦਾ' ਹੈ। ਇਸ ਤੋਂ ਅਗਾਂਹ ੧੭ ਸ਼ਬਦ ਚਉਪਦੇ ਹਨ।

SikhNet (Spanish)Rag Bilawal, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਦਰੀ ਆਵੈ; ਤਿਸੁ ਸਿਉ ਮੋਹੁ ॥

nadaree aavai; tis siau mohu |

Sant Singh KhalsaHe is attached to what he sees.
Manmohan SinghThe mortal contracts love with what he sees.
Manmohan Singh (Punjabi)ਪ੍ਰਾਣੀ ਉਸ ਨਾਲ ਪਿਆਰ ਪਾਉਂਦਾ ਹੈ, ਜੋ ਉਸ ਨੂੰ ਦ੍ਰਿਸ਼ਟੀ ਆਉਂਦਾ ਹੈ।
Fareedkot Teekaਜੋ ਨਾਮ ਰੂਪ ਦ੍ਰਿਸਟ ਆਵਤਾ ਹੈ, ਤਿਸ ਕੇ ਸਾਥ ਚਿਤ ਕਾ ਮੋਹਿ ਲਾਗ ਰਹਾ ਹੈ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ,

ਪਦ ਅਰਥ ਨਦਰੀ ਆਵੈ = (ਜੋ ਕੁਝ ਅੱਖਾਂ ਨਾਲ) ਦਿੱਸ ਰਿਹਾ ਹੈ। ਸਿਉ = ਨਾਲ।

SikhNet (Spanish)Uno ama lo que parece, pero eso se va;

ਕਿਉ ਮਿਲੀਐ; ਪ੍ਰਭ ਅਬਿਨਾਸੀ ਤੋਹਿ ॥

kiau mileeai; prabh abinaasee tohi |

Sant Singh KhalsaHow can I meet You, O Imperishable God?
Manmohan SinghHow can meet Thee, whom I see not, O my imperishable Lord?
Manmohan Singh (Punjabi)ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ ਜਦ ਕਿ ਤੂੰ ਮੈਨੂੰ ਦਿਸਦਾ ਹੀ ਨਹੀਂ?
Fareedkot Teekaਹੇ ਪ੍ਰਭ ਅਬਨਾਸੀ! ਤੁਝ ਕੋ ਕਿਸ ਪ੍ਰਕਾਰ ਮਿਲੀਐ?
Prof. Sahib Singh(ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ?

ਪਦ ਅਰਥ ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ।

SikhNet (Spanish)entonces, ¿cómo puede uno encontrarte, pues no Te veo, oh mi Señor Eterno?

ਕਰਿ ਕਿਰਪਾ; ਮੋਹਿ ਮਾਰਗਿ ਪਾਵਹੁ ॥

kar kirapaa; mohi maarag paavahu |

Sant Singh KhalsaHave Mercy upon me, and place me upon the Path;
Manmohan SinghO Lord, show mercy unto me and put me on Thy path,
Manmohan Singh (Punjabi)ਹੇ ਮੇਰੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਰਸਤੇ ਤੇ ਪਾ,
Fareedkot Teekaਤਾਂ ਤੇ ਹੇ ਵਾਹਿਗੁਰੂ! ਤੂੰ ਅਪਨੀ ਕ੍ਰਿਪਾ ਕਰ ਕੇ ਸਤਗੁਰਾਂ ਕੇ ਉਪਦੇਸ ਰੂਪੀ ਮਾਰਗ ਮੇਂ ਮੈਨੂੰ ਪਾਵਣਾ ਕਰੋ॥
Prof. Sahib Singh(ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ,

ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ। ਮਾਰਗਿ = (ਸਹੀ ਜੀਵਨ-) ਰਾਹ ਉਤੇ।

SikhNet (Spanish)Ten Compasión de mí; guíame en Tu Sendero

ਸਾਧਸੰਗਤਿ ਕੈ; ਅੰਚਲਿ ਲਾਵਹੁ ॥੧॥

saadhasangat kai; anchal laavahu |1|

Sant Singh Khalsalet me be attached to the hem of the robe of the Saadh Sangat, the Company of the Holy. ||1||
Manmohan Singhand attach me to the skirt of the saints' guild.
Manmohan Singh (Punjabi)ਅਤੇ ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ।
Fareedkot Teekaਪੁਨਾ ਸਾਧ ਸੰਗਤ ਕੇ (ਅੰਚਲਿ) ਲੜ, ਭਾਵ ਆਸਰੇ ਮੈਨੂੰ ਲਗਾਵਣਾ ਕਰੋ॥੧॥
Prof. Sahib Singhਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ ॥੧॥

ਪਦ ਅਰਥ ਕੈ ਅੰਚਲਿ = ਦੇ ਪੱਲੇ ਨਾਲ ॥੧॥

SikhNet (Spanish)y acércame a la Saad Sangat, la Compañía de Tus Santos.(1)

ਕਿਉ ਤਰੀਐ; ਬਿਖਿਆ ਸੰਸਾਰੁ ॥

kiau tareeai; bikhiaa sansaar |

Sant Singh KhalsaHow can I cross over the poisonous world-ocean?
Manmohan SinghHow can the world-ocean of poison be crossed?
Manmohan Singh (Punjabi)ਜ਼ਹਿਰ ਦਾ ਜਗਤ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?
Fareedkot Teekaਔਰ ਉਪਾਉ ਸੇ ਹੇ ਵਾਹਿਗੁਰੂ! ਇਸ ਵਿਖ ਰੂਪ ਸੰਸਾਰ ਸਮੁੰਦ੍ਰ ਸੇ (ਕਿਉ) ਕਿਸ ਪ੍ਰਕਾਰ ਤਰੀਐ॥
Prof. Sahib Singh(ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ?

ਪਦ ਅਰਥ ਕਿਉ = ਕਿਸ ਤਰ੍ਹਾਂ? ਬਿਖਿਆ = ਮਾਇਆ।

SikhNet (Spanish)¿Cómo podré cruzar este mundo, este mar envenenado? Dime.

ਸਤਿਗੁਰੁ ਬੋਹਿਥੁ; ਪਾਵੈ ਪਾਰਿ ॥੧॥ ਰਹਾਉ ॥

satigur bohith; paavai paar |1| rahaau |

Sant Singh KhalsaThe True Guru is the boat to carry us across. ||1||Pause||
Manmohan SinghThe True Guru's ship, ferries the mortal across. Pause
Manmohan Singh (Punjabi)ਸੱਚੇ ਗੁਰਾਂ ਦਾ ਜਹਾਜ਼ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ। ਠਹਿਰਾਉ।
Fareedkot Teekaਜੇਕਰ ਸਤਗੁਰੁ ਗਿਆਨ ਰੂਪੀ (ਬੋਹਿਥੁ) ਜਹਾਜ ਦੇਵੈ ਤੌ ਤਿਸ ਕਉ ਪਾਇ ਕਰ ਸੰਸਾਰ ਸਿੰਧ ਸੇ ਪਾਰ ਹੋ ਜਾਈਤਾ ਹੈ॥੧॥ ਰਹਾਉ ॥
Prof. Sahib Singh(ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ ॥੧॥ ਰਹਾਉ ॥

ਪਦ ਅਰਥ ਬੋਹਿਥੁ = ਜਹਾਜ਼। ਪਾਵੈ ਪਾਰਿ = ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥

SikhNet (Spanish)Es el Barco del Verdadero Guru que nos lleva a través. (1-Pausa)

ਪਵਨ ਝੁਲਾਰੇ; ਮਾਇਆ ਦੇਇ ॥

pavan jhulaare; maaeaa dee |

Sant Singh KhalsaThe wind of Maya blows and shakes us,
Manmohan SinghThe worldly valuables shake one like the wind.
Manmohan Singh (Punjabi)ਸੰਸਾਰੀ ਪਦਾਰਥ ਬੰਦੇ ਨੂੰ ਹਵਾ ਦੀ ਤਰ੍ਹਾਂ ਹਲੂਣੇ ਦਿੰਦੇ ਹਨ।
Fareedkot Teekaਤੇਰੀ ਮਾਯਾ ਪੂਰੀ ਪਵਨ ਛਲ ਰੂਪ ਝੁਲਾਰੇ ਦੇਤੀ ਹੈ ਅਰਥਾਤ ਅਨੇਕ ਤਰਹਿ ਕੇ ਛਲ ਦਿਖਲਾਇ ਕਰ ਮੋਹਿਤ ਕਰਤੀ ਹੈ, ਭਾਵ ਚਿਤ ਕੋ ਥਿਰ ਰਹਿਨੇ ਨਹੀਂ ਦੇਤੀ॥
Prof. Sahib Singh(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ,

ਪਦ ਅਰਥ ਪਵਨੁ = ਹਵਾ। ਝੁਲਾਰੇ = ਝਕੋਲੇ। ਦੇਇ = ਦੇਂਦੀ ਹੈ।

SikhNet (Spanish)Maya nos mueve como una bandera en el viento,

ਹਰਿ ਕੇ ਭਗਤ; ਸਦਾ ਥਿਰੁ ਸੇਇ ॥

har ke bhagat; sadaa thir see |

Sant Singh Khalsabut the Lord's devotees remain ever-stable.
Manmohan SinghGod's saints remain ever stable.
Manmohan Singh (Punjabi)ਵਾਹਿਗੁਰੂ ਦੇ ਸੰਤ ਸਦੀਵੀਂ ਸਥਿਰ ਰਹਿੰਦੇ ਹਨ।
Fareedkot Teekaਪਰੰਤੂ ਹੇ ਹਰੀ! ਜੋ ਤੇਰੇ (ਭਗਤ) ਸੰਤ ਜਨ ਹੈਂ, ਸੋ ਸਦਾ ਹੀ (ਥਿਰੁ) ਅਡੋਲ ਰਹਤੇ ਹੈਂ॥
Prof. Sahib Singh(ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ।

ਪਦ ਅਰਥ ਥਿਰੁ = ਅਡੋਲ। ਸੋਇ = ਉਹੀ (ਬੰਦੇ)।

SikhNet (Spanish)pero los Devotos del Señor están siempre en calma e íntegros.

ਹਰਖ ਸੋਗ ਤੇ; ਰਹਹਿ ਨਿਰਾਰਾ ॥

harakh sog te; raheh niraaraa |

Sant Singh KhalsaThey remain unaffected by pleasure and pain.
Manmohan SinghIn weal and woe they remain unaffected.
Manmohan Singh (Punjabi)ਖੁਸ਼ੀ ਤੇ ਗਮੀ ਵਿੱਚ ਉਹ ਨਿਰਲੇਪ ਵਿਚਰਦੇ ਹਨ।
Fareedkot Teekaਤਿਨੋਂ ਕਾ ਮਨੁ ਹਰਖ ਸੋਕ ਤੇ (ਨਿਰਾਰਾ) ਅਲੇਪ ਰਹਿਤਾ ਹੈ॥
Prof. Sahib Singhਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ,

ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਨਿਰਾਲਾ = ਨਿਰਾਲੇ, ਨਿਰਲੇਪ।

SikhNet (Spanish)Tomando al Guru Mismo como Protección y Refugio uno se eleva

ਸਿਰ ਊਪਰਿ; ਆਪਿ ਗੁਰੂ ਰਖਵਾਰਾ ॥੨॥

sir aoopar; aap guroo rakhavaaraa |2|

Sant Singh KhalsaThe Guru Himself is the Savior above their heads. ||2||
Manmohan SinghThe Guru, Himself is their protector over their head.
Manmohan Singh (Punjabi)ਉਨ੍ਹਾਂ ਦੇ ਸੀਸ ਉਤੇ ਗੁਰੂ ਜੀ ਖੁਦ ਉਨ੍ਹਾਂ ਦੇ ਰਖਵਾਲੇ ਹਨ।
Fareedkot Teekaਕਿਉਂਕਿ ਤਿਨ ਕੇ ਸਿਰ ਊਪਰ ਰਖ੍ਯਾ ਕਰਨੇਹਾਰਾ ਸਤਗੁਰ ਆਪ ਇਸਥਤ ਹੋ ਰਹਾ ਹੈ। ਭਾਵ ਯਹਿ ਸਤਗੁਰਾਂ ਕਾ ਉਪਦੇਸ ਰਿਦੇ ਮੇਂ ਧਾਰ ਕਰ ਹਰਖ ਸੋਕ ਸੇ ਰਹਿਤ ਹੋ ਜਾਤੇ ਹੈਂ॥੨॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ॥੨॥
SikhNet (Spanish)más allá del dolor y del placer.(2)

ਪਾਇਆ ਵੇੜੁ ਮਾਇਆ; ਸਰਬ ਭੁਇਅੰਗਾ ॥

paaeaa verr maaeaa; sarab bhueiangaa |

Sant Singh KhalsaMaya, the snake, holds all in her coils.
Manmohan SinghThe serpent of mammon is holding all in its girdle,
Manmohan Singh (Punjabi)ਮਾਇਆ ਰੂਪੀ ਸਰਪਣੀ ਨੇ ਸਾਰਿਆਂ ਨੂੰ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ।
Fareedkot Teekaਤੇਰੀ ਮਾਯਾ ਰੂਪੀ (ਭੁਇਅੰਗਾ) ਸਰਪਨੀ ਨੇ ਸਰਬ ਜੀਵੋਂ ਕੋ (ਵੇੜੁ) ਘੇਰਾ ਪਾਯਾ ਹੂਆ ਹੈ। ਅਰਥਾਤ ਤੇਰੀ ਭਗਤੀ ਬਿਨਾਂ ਸਰਬ ਜੀਵ ਮਾਯਾ ਕਰ ਗ੍ਰਸੇ ਹੂਏ ਹੈਂ॥
Prof. Sahib Singh(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ।

ਪਦ ਅਰਥ ਵੇੜੁ = ਵਲੇਵਾਂ। ਭੁਇਅੰਗਾ = ਸੱਪ।

SikhNet (Spanish)Maya, como serpiente, confunde el Alma de todos;

ਹਉਮੈ ਪਚੇ; ਦੀਪਕ ਦੇਖਿ ਪਤੰਗਾ ॥

haumai pache; deepak dekh patangaa |

Sant Singh KhalsaThey burn to death in egotism, like the moth lured by seeing the flame.
Manmohan SinghLike the burning of a moth seeing the lamp, people burn to death in ego.
Manmohan Singh (Punjabi)ਦੀਵੇ ਨੂੰ ਵੇਖ ਕੇ, ਪਰਵਾਨੇ ਦੇ ਸੜ ਜਾਣ ਦੀ ਵਾਂਗ ਲੋਕ ਹੰਕਾਰ ਅੰਦਰ ਸੜ ਮਰਦੇ ਹਨ।
Fareedkot Teekaਦ੍ਰਿਸ੍ਟਾਂਤ: ਜੈਸੇ ਦੀਪਕ ਕੋ ਪਤੰਗ ਦੇਖ ਕਰ ਜਲ ਜਾਤਾ ਹੈ, ਤੈਸੇ ਮਾਯਾਵੀ ਪਦਾਰਥੋਂ ਮੇਂ ਹੰਤਾ ਮਮਤਾ ਕਰ ਇਹ ਜੀਵ ਜਲ ਜਾਤੇ ਹੈਂ॥
Prof. Sahib Singhਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ।

ਪਦ ਅਰਥ ਪਚੇ = ਸੜੇ ਹੋਏ। ਦੀਪਕ = ਦੀਵੇ। ਦੇਖਿ = ਵੇਖ ਕੇ। ਸ

SikhNet (Spanish)el fuego de la lámpara quema a todas las palomillas engañadas por su atracción.

ਸਗਲ ਸੀਗਾਰ ਕਰੇ; ਨਹੀ ਪਾਵੈ ॥

sagal seegaar kare; nahee paavai |

Sant Singh KhalsaThey make all sorts of decorations, but they do not find the Lord.
Manmohan SinghThough man may make all decorations yet he attains not to his Lord.
Manmohan Singh (Punjabi)ਭਾਵੇਂ ਆਦਮੀ ਸਾਰੇ ਹਾਰ-ਸ਼ਿੰਗਾਰ ਲਾ ਲਵੇ, ਤਾਂ ਉਹ ਆਪਣੇ ਪ੍ਰਭੂ ਪਰਾਪਤ ਨਹੀਂ ਹੁੰਦਾ।
Fareedkot Teekaਤਾਂ ਤੇ ਗੁਰਾਂ ਕੇ ਬਿਨਾਂ ਸੰਪੂਰਣ ਸਾਧਨ ਰੂਪੀ ਸੀਗਾਰ ਭੀ ਜਗ੍ਯਾਸੂ ਕਰੇ, ਤਉ ਭੀ ਤੇਰੇ ਸਰੂਪ ਕੋ ਨਹੀਂ ਪਾਵਤਾ ਹੈ॥
Prof. Sahib Singh(ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ।

ਪਦ ਅਰਥ ਗਲ = ਸਾਰੇ।

SikhNet (Spanish)Ningún adorno te lleva a obtener al Guru,

ਜਾ ਹੋਇ ਕ੍ਰਿਪਾਲੁ; ਤਾ ਗੁਰੂ ਮਿਲਾਵੈ ॥੩॥

jaa hoe kripaal; taa guroo milaavai |3|

Sant Singh KhalsaWhen the Guru becomes Merciful, He leads them to meet the Lord. ||3||
Manmohan SinghWhen the Guru becomes merciful, then he make him meet the Lord.
Manmohan Singh (Punjabi)ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਤਦ ਉਹ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦ ਹਨ।
Fareedkot Teekaਜਬ ਤੂੰ ਆਪ ਹੀ ਜਿਨ ਗੁਰਮਖਾਂ ਪਰ ਕ੍ਰਿਪਾਲ ਹੋਵੈ ਤਬ ਤਿਨ ਕੋ ਸਤਿਗੁਰਾਂ ਕਾ ਮਿਲਾਪ ਕਰਵਾਇ ਦੇਤਾ ਹੈਂ; ਵਾ ਜਬ ਗੁਰੂ ਕ੍ਰਿਪਾਲ ਹੋਵੈਂ ਤਬ ਤੇਰੇ ਸਰੂਪ ਮੇਂ ਮਿਲਾਇ ਦੇਤੇ ਹੈਂ॥੩॥
Prof. Sahib Singhਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ ॥੩॥
SikhNet (Spanish)es sólo cuando el Señor nos muestra Su Misericordia, cuando nos guía hasta el Guru.(3)

ਹਉ ਫਿਰਉ ਉਦਾਸੀ; ਮੈ ਇਕੁ ਰਤਨੁ ਦਸਾਇਆ ॥

hau firau udaasee; mai ik ratan dasaaeaa |

Sant Singh KhalsaI wander around, sad and depressed, seeking the jewel of the One Lord.
Manmohan SinghSad at heart, I go about inquiring about my Lord's jewel.
Manmohan Singh (Punjabi)ਦਿਲੋਂ ਗਮਗੀਨ ਹੋ ਮੈਂ ਆਪਣੇ ਸੁਆਮੀ ਦੇ ਜਵੇਹਰ ਬਾਰੇ ਪੁੱਛਦੀ ਫਿਰਦੀ ਹਾਂ।
Fareedkot Teekaਮੈ ਉਦਾਸੀ ਹੋਈ ਫਿਰਤੀ ਨੇ (ਇਕੁ) ਅਦੁਤੀ ਬ੍ਰਹਮ ਰੂਪ ਰਤਨ (ਦਸਾਇਆ) ਪੂਛਾ ਹੈ॥
Prof. Sahib Singh(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ,

ਪਦ ਅਰਥ ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਦਸਾਇਆ = ਪੁੱਛਿਆ।

SikhNet (Spanish)Vago por todas partes con tristeza en mi corazón y pregunto: ¿Alguien ha visto a mi Joya, a mi Amor?

ਨਿਰਮੋਲਕੁ ਹੀਰਾ; ਮਿਲੈ ਨ. ਉਪਾਇਆ ॥

niramolak heeraa; milai na. upaaeaa |

Sant Singh KhalsaThis priceless jewel is not obtained by any efforts.
Manmohan SinghThe invaluable jewel is obtained not by any effort.
Manmohan Singh (Punjabi)ਅਣਮੁੱਲਾਂ ਜਵੇਹਰ ਕਿਸੇ ਉਪਰਾਲੇ ਨਾਲ ਪਰਾਪਤ ਨਹੀਂ ਹੁੰਦਾ।
Fareedkot Teekaਵਹੁ ਅਮੋਲਕ ਹੀਰਾ ਸਤਿਗੁਰਾਂ ਸੇ ਬਿਨਾਂ ਹੋਰ ਕਿਸੀ ਉਪਾਵ ਕਰ ਨਹੀਂ ਮਿਲਤਾ ਹੈ॥
Prof. Sahib Singhਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ।

ਪਦ ਅਰਥ ਉਪਾਇਆ = ਉਪਾਵਾਂ ਨਾਲ।

SikhNet (Spanish)Este Invaluable Tesoro no se obtiene fácil.

ਹਰਿ ਕਾ ਮੰਦਰੁ; ਤਿਸੁ ਮਹਿ ਲਾਲੁ ॥

har kaa mandar; tis meh laal |

Sant Singh KhalsaThat jewel is within the body, the Temple of the Lord.
Manmohan SinghThe body is the Lord's mansion; within that abides Lord, the jewel.
Manmohan Singh (Punjabi)ਦੇਹ ਸੁਆਮੀ ਦਾ ਮਹਿਲ ਹੈ, ਉਸ ਦੇ ਅੰਦਰ ਸੁਆਮੀ, ਜਵੇਹਰ ਵਸਦਾ ਹੈ।
Fareedkot Teekaਇਹੁ ਸਰੀਰ ਰੂਪੀ ਜੋ ਹਰੀ ਕਾ ਮੰਦਰ ਹੈ, ਤਿਸੀ ਮੇਂ ਹੀ ਤੂੰ (ਲਾਲੁ) ਪਿਆਰਾ ਹੈਂ॥
Prof. Sahib Singh(ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ।

ਪਦ ਅਰਥ ਹਰਿ ਕਾ ਮੰਦਰੁ = ਮਨੁੱਖਾ ਸਰੀਰ।

SikhNet (Spanish)Dentro del cuerpo, Templo de Dios, está la Joya del Señor;

ਗੁਰਿ ਖੋਲਿਆ ਪੜਦਾ; ਦੇਖਿ ਭਈ ਨਿਹਾਲੁ ॥੪॥

gur kholiaa parradaa; dekh bhee nihaal |4|

Sant Singh KhalsaThe Guru has torn away the veil of illusion, and beholding the jewel, I am delighted. ||4||
Manmohan SinghThe Guru has removed the veil and I am delighted seeing the jewel.
Manmohan Singh (Punjabi)ਗੁਰਾਂ ਨੇ ਪਰਦਾ ਦੂਰ ਕਰ ਦਿੱਤਾ ਹੈ ਅਤੇ ਮੈਂ ਜਵੇਹਰ ਨੂੰ ਵੇਖ ਕੇ ਪ੍ਰਸੰਨ ਹੋ ਗਈ ਹਾਂ।
Fareedkot Teekaਤਾਂ ਤੇ ਜਬ ਗੁਰਾਂ ਨੇ ਅਗਿਆਨ ਰੂਪੀ ਪੜਦਾ ਖੋਲਿਆ ਅਰਥਾਤ ਦੂਰ ਕੀਆ ਤਬ ਤਿਸ ਕੌ ਦੇਖ ਕਰ ਮੇਰੀ ਬੁਧੀ ਨਿਹਾਲ ਹੋ ਜਾਤੀ ਭਈ॥੪॥
Prof. Sahib Singhਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ ॥੪॥

ਪਦ ਅਰਥ ਗੁਰਿ = ਗੁਰੂ ਨੇ। ਨਿਹਾਲੁ = ਪ੍ਰਸੰਨ ॥੪॥

SikhNet (Spanish)cuando el Guru rompe el velo, uno Lo ve y es bendecido. (4)

ਜਿਨਿ ਚਾਖਿਆ; ਤਿਸੁ ਆਇਆ ਸਾਦੁ ॥

jin chaakhiaa; tis aaeaa saad |

Sant Singh KhalsaOne who has tasted it, comes to know its flavor;
Manmohan SinghHe who tastes it, knows its relish,
Manmohan Singh (Punjabi)ਜੋ ਇਸ ਨੂੰ ਚੱਖਦਾ ਹੈ, ਉਹ ਇਸ ਦੇ ਸੁਆਦ ਨੂੰ ਜਾਣਦਾ ਹੈ,
Fareedkot Teekaਜਿਨਾਂ ਨੇ ਤੇਰੇ ਸਰੂਪ ਜਾਣਨੇ ਕਾ ਰਸ ਚਾਖਿਆ ਹੈ, ਤਿਨਾਂ ਕੋ ਇਸ ਰਸ ਕਾ ਸੁਆਦ ਆਯਾ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ।

ਪਦ ਅਰਥ ਜਿਨਿ = ਜਿਸ ਨੇ। ਸਾਦੁ = ਸੁਆਦ।

SikhNet (Spanish)Sólo quien lo ha probado conoce su Sabor,

ਜਿਉ ਗੂੰਗਾ; ਮਨ ਮਹਿ ਬਿਸਮਾਦੁ ॥

jiau goongaa; man meh bisamaad |

Sant Singh Khalsahe is like the mute, whose mind is filled with wonder.
Manmohan Singhlike the dumb man, in his mind's wonder.
Manmohan Singh (Punjabi)ਗੂੰਗੇ ਆਦਮੀ ਦੇ ਆਪਣੇ ਚਿੱਤ ਵਿੱਚ ਹੈਰਾਨੀ ਦੀ ਨਿਆਈਂ।
Fareedkot Teekaਜਿਸ ਪ੍ਰਕਾਰ ਗੁੰਗਾ ਮਿਠਾਈ ਕੇ ਸ੍ਵਾਦ ਕੋ ਲੇ ਕਰ ਮਨ ਮੇਂ ਹੀ ਅਸਚਰਜ ਹੋ ਰਹਿਤਾ ਹੈ, ਮੁਖ ਸੇ ਕੁਛ ਕਹ ਨਹੀਂ ਸਕਤਾ, ਤੈਸੇ ਇਸ ਰਸ ਕੋ ਸੰਤ ਜਨ ਲੇ ਕਰ ਅਪਨੇ ਮਨ ਮੇਂ ਹੀ ਪਰਮਾਨੰਦ ਕੋ ਪਾਵਤੇ ਹੈਂ॥
Prof. Sahib Singh(ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ।

ਪਦ ਅਰਥ ਬਿਸਮਾਦੁ = ਹੈਰਾਨ, ਬਹੁਤ ਖ਼ੁਸ਼।

SikhNet (Spanish)pero no lo puede describir, así como el mudo se queda sin hablar con su mente perdida en la maravilla del sabor.

ਆਨਦ ਰੂਪੁ; ਸਭੁ ਨਦਰੀ ਆਇਆ ॥

aanad roop; sabh nadaree aaeaa |

Sant Singh KhalsaI see the Lord, the source of bliss, everywhere.
Manmohan SinghGod, the Embodiment of bliss I see everywhere.
Manmohan Singh (Punjabi)ਪ੍ਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹਰ ਜਗ੍ਹਾ ਵੇਖਦਾ ਹਾਂ।
Fareedkot Teekaਤਿਨ ਕੋ ਸਰਬ ਅਸਥਾਨੋਂ ਮੇਂ ਏਕ ਤੁਹੀ ਅਨੰਦ ਸਰੂਪ ਦ੍ਰਿਸਟਿ ਆਇਆ ਹੈਂ॥
Prof. Sahib Singhਉਸ ਮਨੁੱਖ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ,

ਪਦ ਅਰਥ ਆਨਦ ਰੂਪੁ = ਆਨੰਦ ਦਾ ਸਰੂਪ-ਪ੍ਰਭੂ। ਸਭੁ = ਹਰ ਥਾਂ।

SikhNet (Spanish)Veo al Señor Dichoso;

ਜਨ ਨਾਨਕ; ਹਰਿ ਗੁਣ ਆਖਿ ਸਮਾਇਆ ॥੫॥੧॥

jan naanak; har gun aakh samaaeaa |5|1|

Sant Singh KhalsaServant Nanak speaks the Glorious Praises of the Lord, and merges in Him. ||5||1||
Manmohan SinghUttering God's praise slave Nanak has merged in Him.
Manmohan Singh (Punjabi)ਵਾਹਿਗੁਰੂ ਦਾ ਜੱਸ ਉਚਾਰ, ਗੋਲਾ ਨਾਨਕ ਉਸ ਵਿੱਚ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਤੇਰੇ ਗੁਣਾਂ ਕੋ ਉਚਾਰਨ ਕਰ ਕੇ ਤੇਰੇ ਹੀ ਸਰੂਪ ਮੇਂ ਤਿਨ ਕਾ ਚਿਤੁ ਸਮਾਇ ਰਹਾ ਹੈ॥੫॥੧॥☬ਪੁਨਾ ਗੁਰ ਪਰਮੇਸਰ ਹਰਿ ਜਨੋਂ ਕੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ॥੫॥੧॥

ਪਦ ਅਰਥ ਆਖਿ = ਆਖ ਕੇ, ਗਾ ਕੇ। ਸਮਾਇਆ = ਲੀਨ ਹੋ ਗਿਆ ॥੫॥੧॥

SikhNet (Spanish)sí, veo Su Presencia y recitando la Alabanza del Señor, me inmerjo en Él.(5-1)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਰਬ ਕਲਿਆਣ ਕੀਏ; ਗੁਰਦੇਵ ॥

sarab kaliaan kee; guradev |

Sant Singh KhalsaThe Divine Guru has blessed me with total happiness.
Manmohan SinghThe Bright Guru has blessed me with all bliss.
Manmohan Singh (Punjabi)ਪ੍ਰਕਾਸ਼ਵਾਨ ਗੁਰਾਂ ਨੇ ਮੈਨੂੰ ਸਮੂਹ-ਖੁਸ਼ੀ ਪਰਦਾਨ ਕੀਤੀ ਹੈ।
Fareedkot Teekaਤਿਸ ਜਨ ਕੋ ਸ੍ਰੀ ਗੁਰਦੇਵ ਜੀ ਨੇ ਸਭ (ਕਲਿਆਣ) ਸੁਖ ਪ੍ਰਾਪਤਿ ਕਰ ਦੀਏ ਹੈਂ॥
Prof. Sahib Singh(ਹੇ ਭਾਈ!) ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ,

ਪਦ ਅਰਥ ਸਰਬ ਕਲਿਆਣ = ਸਾਰੇ ਸੁਖ। ਕੀਏ = ਬਣਾ ਦਿੱਤੇ।

SikhNet (Spanish)Mi Guru me ha bendecido con el Perfecto Éxtasis

ਸੇਵਕੁ; ਅਪਨੀ ਲਾਇਓ ਸੇਵ ॥

sevak; apanee laaeo sev |

Sant Singh KhalsaHe has linked His servant to His service.
Manmohan SinghHis servant, he has yoked to his service.
Manmohan Singh (Punjabi)ਆਪਣੇ ਟਹਿਲੂਏ ਨੂੰ ਉਸ ਨੇ ਆਪਣੀ ਟਹਿਲ ਸੇਵਾ ਤੇ ਲਾ ਲਿਆ ਹੈ।
Fareedkot Teekaਜਿਸ ਸੇਵਕ ਕਾ ਚਿਤ ਅਪਨੀ ਸੇਵਾ ਮੇਂ ਲਗਾਇ ਲੀਆ ਹੈ॥
Prof. Sahib Singhਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ।

ਪਦ ਅਰਥ ਸੇਵ = ਸੇਵਾ-ਭਗਤੀ ਵਿਚ।

SikhNet (Spanish)y me ha puesto a Su Servicio.

ਬਿਘਨੁ. ਨ ਲਾਗੈ; ਜਪਿ ਅਲਖ ਅਭੇਵ ॥੧॥

bighan. na laagai; jap alakh abhev |1|

Sant Singh KhalsaNo obstacles block my path, meditating on the incomprehensible, inscrutable Lord. ||1||
Manmohan SinghContemplating the Incomprehensible and Inscrutable Lord, no obstacle befalls the man.
Manmohan Singh (Punjabi)ਅਗਾਧ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
Fareedkot Teekaਤਿਸ ਕੋ ਕੋਈ ਵਿਘਨ ਨਹੀਂ ਲਾਗਤਾ ਹੈ, ਕਿਉਂਕਿ ਸੋ ਅਲਖ ਸਰੂਪ ਕੋ ਜਪ ਕਰ ਅਭੇਵ ਪਦ ਮੇਂ ਪ੍ਰਾਪਤਿ ਹੋਇ ਗਇਆ ਹੈ॥੧॥
Prof. Sahib Singhਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ ॥੧॥

ਪਦ ਅਰਥ ਬਿਘਨੁ = ਵਿਕਾਰਾਂ ਦੀ ਰੁਕਾਵਟ। ਜਪਿ = ਜਪ ਕੇ। ਅਲਖ = ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ॥੧॥

SikhNet (Spanish)Ahora medito en el Señor Misterioso e Incognoscible y ya no sufro dolor.(1)

ਧਰਤਿ ਪੁਨੀਤ ਭਈ; ਗੁਨ ਗਾਏ ॥

dharat puneet bhee; gun gaae |

Sant Singh KhalsaThe soil has been sanctified, singing the Glories of His Praises.
Manmohan SinghSinging the Lord's praise, the soil (of my soul)is sanctified.
Manmohan Singh (Punjabi)ਪ੍ਰਭੂ ਦੀ ਉਸਤਤੀ ਗਾਇਨ ਕਰਨ ਦੁਆਰਾ, (ਜਿੰਦੜੀ ਦੀ) ਜ਼ਿਮੀ ਪਵਿੱਤਰ ਹੋ ਜਾਂਦੀ ਹੈ।
Fareedkot Teekaਹੇ ਭਾਈ! ਸੋ ਧਰਤੀ ਪਵਿਤ੍ਰ ਭਈ ਹੈ ਜਿਥੇ ਬੈਠ ਕਰ ਸੰਤ ਜਨੋਂ ਨੇ ਹਰੀ ਕੇ ਗੁਣ ਗਾਯਨ ਕਰੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਪੁਨੀਤ = ਪਵਿੱਤਰ। ਧਰਤਿ = ਹਿਰਦਾ-ਧਰਤੀ।

SikhNet (Spanish)Mi cuerpo se ha santificado cantando Su Alabanza;

ਦੁਰਤੁ ਗਇਆ; ਹਰਿ ਨਾਮੁ ਧਿਆਏ ॥੧॥ ਰਹਾਉ ॥

durat geaa; har naam dhiaae |1| rahaau |

Sant Singh KhalsaThe sins are eradicated, meditating on the Name of the Lord. ||1||Pause||
Manmohan SinghUttering the Name of God, the sins are obliterated. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।
Fareedkot Teekaਤਿਸ ਕੇ (ਦੁਰਤੁ) ਪਾਪੋਂ ਕਾ ਸੰਬੂਹ ਦੂਰ ਹੋ ਗਯਾ ਹੈ ਜਿਸ ਨੇ ਹਰੀ ਕੇ ਨਾਮ ਧਿਆਏ ਹੈਂ॥੧॥ ਰਹਾਉ ॥
Prof. Sahib Singhਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਦੁਰਤੁ = ਪਾਪ ॥੧॥ ਰਹਾਉ ॥

SikhNet (Spanish)Mi Señor Trascendente se ha vuelto mi Protector y Amigo; (1-Pausa)

ਸਭਨੀ ਥਾਂਈ; ਰਵਿਆ ਆਪਿ ॥

sabhanee thaanee; raviaa aap |

Sant Singh KhalsaHe Himself is pervading everywhere;
Manmohan SinghThe Lord Himself is pervading all places,
Manmohan Singh (Punjabi)ਸਾਈਂ ਖੁਦ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ,
Fareedkot Teekaਸੋ ਸਰਬ ਅਸਥਾਨੋਂ ਮੇਂ ਆਪ ਵਿਆਪਕ ਹੈ॥
Prof. Sahib Singh(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ,

ਪਦ ਅਰਥ ਰਵਿਆ = ਵਿਆਪਕ।

SikhNet (Spanish)El Señor prevalece en todos los lugares;

ਆਦਿ ਜੁਗਾਦਿ; ਜਾ ਕਾ ਵਡ ਪਰਤਾਪੁ ॥

aad jugaad; jaa kaa vadd parataap |

Sant Singh Khalsafrom the very beginning, and throughout the ages, His Glory has been radiantly manifest.
Manmohan Singhwhose immense glory is manifest, since the prime and beginning of ages,
Manmohan Singh (Punjabi)ਜਿਸ ਦਾ ਅਨੰਦ ਤਪਹੇਜ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਪਰਗਟ ਹੈ।
Fareedkot Teekaਜਿਸ ਹਰੀ ਕਾ ਸਦਾ ਸਦਾ ਪ੍ਰਤਾਪ ਵੱਡਾ ਹੈ॥
Prof. Sahib Singhਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ।

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

SikhNet (Spanish)Él es nuestro Único Dios, su Inmensa Gloria es manifiesta desde el principio de los tiempos

ਗੁਰ ਪਰਸਾਦਿ; ਨ ਹੋਇ ਸੰਤਾਪੁ ॥੨॥

gur parasaad; na hoe santaap |2|

Sant Singh KhalsaBy Guru's Grace, sorrow does not touch me. ||2||
Manmohan SinghBy Guru's grace, sorrow overtakes not the mortal.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਪ੍ਰਾਣੀ ਨੂੰ ਗਮ ਨਹੀਂ ਵਾਪਰਦਾ।
Fareedkot Teekaਸਤੁਗਰੋਂ ਕੀ (ਪਰਸਾਦਿ) ਕ੍ਰਿਪਾ ਕਰ ਕੇ ਤਿਸ ਅਕਾਲ ਪੁਰਖ ਸਰੂਪ ਕੇ ਜਾਨਣੇ ਸੇ ਤਿਸ ਜਨ ਕੋ ਜਨਮ ਮ੍ਰਿਤ ਆਦੀ ਸੰਤਾਪ ਕਬੀ ਨਹੀਂ ਹੋਤਾ ਹੈ, ਭਾਵ ਯੇਹਿ ਸੋ ਜਨਮ ਮਰਨ ਸੇ ਰਹਤ ਭਏ ਹੈਂ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਸੰਤਾਪੁ = ਦੁੱਖ-ਕਲੇਸ਼ ॥੨॥

SikhNet (Spanish)y por la Gracia del Guru ya no me aflijo. (2)

ਗੁਰ ਕੇ ਚਰਨ; ਲਗੇ ਮਨਿ ਮੀਠੇ ॥

gur ke charan; lage man meetthe |

Sant Singh KhalsaThe Guru's Feet seem so sweet to my mind.
Manmohan SinghThe Guru's feet seem sweet unto my mind.
Manmohan Singh (Punjabi)ਗੁਰਾਂ ਦੇ ਚਰਨ ਮੇਰੇ ਚਿੱਤ ਨੂੰ ਮਿੱਠੜੇ ਲੱਗਦੇ ਹਨ।
Fareedkot Teekaਗੁਰਾਂ ਕੇ ਚਰਨ ਕਮਲ ਜਿਸ ਕੇ ਮਨ ਮੇਂ (ਮੀਠੇ) ਪਿਆਰੇ ਲਾਗੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਮਨਿ = ਮਨ ਵਿਚ।

SikhNet (Spanish)Los Pies del Guru los siento dulces en mi mente,

ਨਿਰਬਿਘਨ ਹੋਇ; ਸਭ ਥਾਂਈ ਵੂਠੇ ॥

nirabighan hoe; sabh thaanee vootthe |

Sant Singh KhalsaHe is unobstructed, dwelling everywhere.
Manmohan SinghWithout any hitch the Lord abides in all the places.
Manmohan Singh (Punjabi)ਬਿਨਾ ਕਿਸੇ ਰੋਕ ਟੋਕ ਦੇ ਸੁਆਮੀ ਸਾਰਿਆਂ ਥਾਵਾਂ ਅੰਦਰ ਵਸਦਾ ਹੈ।
Fareedkot Teekaਜੋ ਜਨ ਸਰਬ ਅਸਥਾਨੋਂ ਵਿਖੇ ਨਿਰਵਿਘਨ ਹੋਏ ਕਰ ਵਸੇ ਹੈਂ॥
Prof. Sahib Singhਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ।

ਪਦ ਅਰਥ ਹੋਇ = ਹੋ ਕੇ। ਸਭ ਥਾਂਈ = ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ)। ਵੂਠੇ = ਵੱਸਦਾ ਹੈ।

SikhNet (Spanish)y, en total Paz, veo al Señor habitando en todos los lugares.

ਸਭਿ ਸੁਖ ਪਾਏ; ਸਤਿਗੁਰ ਤੂਠੇ ॥੩॥

sabh sukh paae; satigur tootthe |3|

Sant Singh KhalsaI found total peace, when the Guru was pleased. ||3||
Manmohan SinghWhen the True Guru is greatly pleased I obtain all the comforts.
Manmohan Singh (Punjabi)ਜਦ ਸੱਚੇ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨ ਪਰ ਸਤਿਗੁਰੂ (ਤੂਠੇ) ਪ੍ਰਸੰਨ ਭਏ ਹੈਂ, ਤਿਨੋਂ ਨੇ ਸਰਬ ਸੁਖ ਪਾਇ ਲੀਏ ਹੈਂ॥੩॥
Prof. Sahib Singhਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਸਭਿ = ਸਾਰੇ। ਤੂਠੇ = ਪ੍ਰਸੰਨ ਹੋਣ ਤੇ ॥੩॥

SikhNet (Spanish)Ahora el Guru Verdadero tiene Compasión de mí y así vivo en Éxtasis. (3)

ਪਾਰਬ੍ਰਹਮ ਪ੍ਰਭ; ਭਏ ਰਖਵਾਲੇ ॥

paarabraham prabh; bhe rakhavaale |

Sant Singh KhalsaThe Supreme Lord God has become my Savior.
Manmohan SinghThe Transcendent Lord has become my Protector.
Manmohan Singh (Punjabi)ਪਰਮ ਪ੍ਰਭੂ ਮੇਰਾ ਰਖਵਾਲਾ ਹੋ ਗਿਆ ਹੈ।
Fareedkot Teekaਤਿਨਾ ਸੰਤ ਜਨਾਂ ਕੇ ਪਾਰਬ੍ਰਹਮ ਪ੍ਰਭੂ ਆਪ ਹੀ ਰਖ੍ਯਾ ਕਰਨ ਵਾਲੇ ਭਏ ਹੈਂ॥
Prof. Sahib Singhਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ।
SikhNet (Spanish)Mi Señor Trascendente se ha vuelto mi Protector y Amigo;

ਜਿਥੈ ਕਿਥੈ; ਦੀਸਹਿ ਨਾਲੇ ॥

jithai kithai; deeseh naale |

Sant Singh KhalsaWherever I look, I see Him there with me.
Manmohan SinghWherever I see, Him along with me.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਉਸ ਨੂੰ ਆਪਣੇ ਨਾਲ ਵੇਖਦਾ ਹਾਂ।
Fareedkot Teekaਪੁਨਾ ਤਿਨ ਕੋ ਜਹਾਂ ਕਹਾਂ ਸੋ ਸੁਆਮੀ ਹੀ ਅੰਗ ਸੰਗ ਸਾਥ ਦ੍ਰਿਸਟ ਆ ਰਹੇ ਹੈਂ॥
Prof. Sahib Singhਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।

ਪਦ ਅਰਥ ਜਿਥੈ ਕਿਥੈ = ਹਰ ਥਾਂ। ਦੀਸਹਿ = ਦਿੱਸਦੇ ਹਨ। ਨਾਲੇ = ਅੰਗ-ਸੰਗ।

SikhNet (Spanish)donde sea que volteo a ver, Lo veo junto a mí.

ਨਾਨਕ ਦਾਸ; ਖਸਮਿ ਪ੍ਰਤਿਪਾਲੇ ॥੪॥੨॥

naanak daas; khasam pratipaale |4|2|

Sant Singh KhalsaO Nanak, the Lord and Master protects and cherishes His slaves. ||4||2||
Manmohan SinghSays Nanak, His serf, the Lord sustains.
Manmohan Singh (Punjabi)ਗੁਰੂ ਜੀ ਆਖਦੇ ਹਨ, ਆਪਣੇ ਨਫਰਾਂ ਦੀ ਪ੍ਰਭੂ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਖਸਮੁ) ਮਾਲਕ ਨੇ ਅਪਨੇ ਦਾਸ ਪ੍ਰਤਿਪਾਲੇ ਹੈਂ, ਭਾਵ ਪਰਮੇਸ੍ਵਰ ਅਪਨੇ ਦਾਸੋਂ ਕੀ ਹਰ ਪ੍ਰਕਾਰ ਰਖ੍ਯਾ ਕਰਤੇ ਹੈਂ॥੪॥੨॥☬ਪੁਨਾ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥

ਪਦ ਅਰਥ ਖਸਮਿ = ਖਸਮ ਨੇ। ਪ੍ਰਤਿਪਾਲੇ = ਰੱਖਿਆ ਕੀਤੀ ਹੈ।੪। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ) ॥੪॥੨॥

SikhNet (Spanish)Dice Nanak, a los Devotos del Señor los sostiene el Señor. (4-2)

Open this shabad →

Shabad Guru Arjan Dev Ji Raag Bilaaval continues on Ang 802

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru,
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸੁਖ ਨਿਧਾਨ; ਪ੍ਰੀਤਮ ਪ੍ਰਭ ਮੇਰੇ ॥

sukh nidhaan; preetam prabh mere |

Sant Singh KhalsaYou are the treasure of peace, O my Beloved God.
Manmohan SinghO my loved Lord, though art the Treasure of bliss.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਤੂੰ ਖੁਸ਼ੀ ਦਾ ਖਜਾਨਾ ਹੈਂ।
Fareedkot Teekaਹੇ ਸੁਖਾਂ ਕੇ ਸਮੁੰਦਰ ਪ੍ਰੀਤਮ ਮੇਰੇ (ਪ੍ਰਭ) ਸੁਆਮੀ! ॥
Prof. Sahib Singhਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!

ਪਦ ਅਰਥ ਸੁਖ ਨਿਧਾਨ ਪ੍ਰਭ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ!

SikhNet (Spanish)Oh mi Amado Maestro, eres el Tesoro de Paz, oh mi Dios Bienamado.

Open this shabad (19 lines, Angs 801-802) →

Ang 801 of 1430