ੴ

ਸਿੱਖਬਾਣੀ · SikhBani

ਸਰਬ ਕਲਿਆਣ ਕੀਏ ਗੁਰਦੇਵ ॥

sarab kaliaan kee guradev
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 801 · 15 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਰਬ ਕਲਿਆਣ ਕੀਏ; ਗੁਰਦੇਵ ॥

sarab kaliaan kee; guradev |

Sant Singh KhalsaThe Divine Guru has blessed me with total happiness.
Manmohan SinghThe Bright Guru has blessed me with all bliss.
Manmohan Singh (Punjabi)ਪ੍ਰਕਾਸ਼ਵਾਨ ਗੁਰਾਂ ਨੇ ਮੈਨੂੰ ਸਮੂਹ-ਖੁਸ਼ੀ ਪਰਦਾਨ ਕੀਤੀ ਹੈ।
Fareedkot Teekaਤਿਸ ਜਨ ਕੋ ਸ੍ਰੀ ਗੁਰਦੇਵ ਜੀ ਨੇ ਸਭ (ਕਲਿਆਣ) ਸੁਖ ਪ੍ਰਾਪਤਿ ਕਰ ਦੀਏ ਹੈਂ॥
Prof. Sahib Singh(ਹੇ ਭਾਈ!) ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ,

ਪਦ ਅਰਥ ਸਰਬ ਕਲਿਆਣ = ਸਾਰੇ ਸੁਖ। ਕੀਏ = ਬਣਾ ਦਿੱਤੇ।

SikhNet (Spanish)Mi Guru me ha bendecido con el Perfecto Éxtasis

ਸੇਵਕੁ; ਅਪਨੀ ਲਾਇਓ ਸੇਵ ॥

sevak; apanee laaeo sev |

Sant Singh KhalsaHe has linked His servant to His service.
Manmohan SinghHis servant, he has yoked to his service.
Manmohan Singh (Punjabi)ਆਪਣੇ ਟਹਿਲੂਏ ਨੂੰ ਉਸ ਨੇ ਆਪਣੀ ਟਹਿਲ ਸੇਵਾ ਤੇ ਲਾ ਲਿਆ ਹੈ।
Fareedkot Teekaਜਿਸ ਸੇਵਕ ਕਾ ਚਿਤ ਅਪਨੀ ਸੇਵਾ ਮੇਂ ਲਗਾਇ ਲੀਆ ਹੈ॥
Prof. Sahib Singhਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ।

ਪਦ ਅਰਥ ਸੇਵ = ਸੇਵਾ-ਭਗਤੀ ਵਿਚ।

SikhNet (Spanish)y me ha puesto a Su Servicio.

ਬਿਘਨੁ. ਨ ਲਾਗੈ; ਜਪਿ ਅਲਖ ਅਭੇਵ ॥੧॥

bighan. na laagai; jap alakh abhev |1|

Sant Singh KhalsaNo obstacles block my path, meditating on the incomprehensible, inscrutable Lord. ||1||
Manmohan SinghContemplating the Incomprehensible and Inscrutable Lord, no obstacle befalls the man.
Manmohan Singh (Punjabi)ਅਗਾਧ ਅਤੇ ਭੇਦ-ਰਹਿਤ ਸਾਹਿਬ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
Fareedkot Teekaਤਿਸ ਕੋ ਕੋਈ ਵਿਘਨ ਨਹੀਂ ਲਾਗਤਾ ਹੈ, ਕਿਉਂਕਿ ਸੋ ਅਲਖ ਸਰੂਪ ਕੋ ਜਪ ਕਰ ਅਭੇਵ ਪਦ ਮੇਂ ਪ੍ਰਾਪਤਿ ਹੋਇ ਗਇਆ ਹੈ॥੧॥
Prof. Sahib Singhਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ ॥੧॥

ਪਦ ਅਰਥ ਬਿਘਨੁ = ਵਿਕਾਰਾਂ ਦੀ ਰੁਕਾਵਟ। ਜਪਿ = ਜਪ ਕੇ। ਅਲਖ = ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ ॥੧॥

SikhNet (Spanish)Ahora medito en el Señor Misterioso e Incognoscible y ya no sufro dolor.(1)

ਧਰਤਿ ਪੁਨੀਤ ਭਈ; ਗੁਨ ਗਾਏ ॥

dharat puneet bhee; gun gaae |

Sant Singh KhalsaThe soil has been sanctified, singing the Glories of His Praises.
Manmohan SinghSinging the Lord's praise, the soil (of my soul)is sanctified.
Manmohan Singh (Punjabi)ਪ੍ਰਭੂ ਦੀ ਉਸਤਤੀ ਗਾਇਨ ਕਰਨ ਦੁਆਰਾ, (ਜਿੰਦੜੀ ਦੀ) ਜ਼ਿਮੀ ਪਵਿੱਤਰ ਹੋ ਜਾਂਦੀ ਹੈ।
Fareedkot Teekaਹੇ ਭਾਈ! ਸੋ ਧਰਤੀ ਪਵਿਤ੍ਰ ਭਈ ਹੈ ਜਿਥੇ ਬੈਠ ਕਰ ਸੰਤ ਜਨੋਂ ਨੇ ਹਰੀ ਕੇ ਗੁਣ ਗਾਯਨ ਕਰੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਪੁਨੀਤ = ਪਵਿੱਤਰ। ਧਰਤਿ = ਹਿਰਦਾ-ਧਰਤੀ।

SikhNet (Spanish)Mi cuerpo se ha santificado cantando Su Alabanza;

ਦੁਰਤੁ ਗਇਆ; ਹਰਿ ਨਾਮੁ ਧਿਆਏ ॥੧॥ ਰਹਾਉ ॥

durat geaa; har naam dhiaae |1| rahaau |

Sant Singh KhalsaThe sins are eradicated, meditating on the Name of the Lord. ||1||Pause||
Manmohan SinghUttering the Name of God, the sins are obliterated. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਮਿਟ ਜਾਂਦੇ ਹਨ। ਠਹਿਰਾਉ।
Fareedkot Teekaਤਿਸ ਕੇ (ਦੁਰਤੁ) ਪਾਪੋਂ ਕਾ ਸੰਬੂਹ ਦੂਰ ਹੋ ਗਯਾ ਹੈ ਜਿਸ ਨੇ ਹਰੀ ਕੇ ਨਾਮ ਧਿਆਏ ਹੈਂ॥੧॥ ਰਹਾਉ ॥
Prof. Sahib Singhਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਦੁਰਤੁ = ਪਾਪ ॥੧॥ ਰਹਾਉ ॥

SikhNet (Spanish)Mi Señor Trascendente se ha vuelto mi Protector y Amigo; (1-Pausa)

ਸਭਨੀ ਥਾਂਈ; ਰਵਿਆ ਆਪਿ ॥

sabhanee thaanee; raviaa aap |

Sant Singh KhalsaHe Himself is pervading everywhere;
Manmohan SinghThe Lord Himself is pervading all places,
Manmohan Singh (Punjabi)ਸਾਈਂ ਖੁਦ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ,
Fareedkot Teekaਸੋ ਸਰਬ ਅਸਥਾਨੋਂ ਮੇਂ ਆਪ ਵਿਆਪਕ ਹੈ॥
Prof. Sahib Singh(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ,

ਪਦ ਅਰਥ ਰਵਿਆ = ਵਿਆਪਕ।

SikhNet (Spanish)El Señor prevalece en todos los lugares;

ਆਦਿ ਜੁਗਾਦਿ; ਜਾ ਕਾ ਵਡ ਪਰਤਾਪੁ ॥

aad jugaad; jaa kaa vadd parataap |

Sant Singh Khalsafrom the very beginning, and throughout the ages, His Glory has been radiantly manifest.
Manmohan Singhwhose immense glory is manifest, since the prime and beginning of ages,
Manmohan Singh (Punjabi)ਜਿਸ ਦਾ ਅਨੰਦ ਤਪਹੇਜ ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਪਰਗਟ ਹੈ।
Fareedkot Teekaਜਿਸ ਹਰੀ ਕਾ ਸਦਾ ਸਦਾ ਪ੍ਰਤਾਪ ਵੱਡਾ ਹੈ॥
Prof. Sahib Singhਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ।

ਪਦ ਅਰਥ ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।

SikhNet (Spanish)Él es nuestro Único Dios, su Inmensa Gloria es manifiesta desde el principio de los tiempos

ਗੁਰ ਪਰਸਾਦਿ; ਨ ਹੋਇ ਸੰਤਾਪੁ ॥੨॥

gur parasaad; na hoe santaap |2|

Sant Singh KhalsaBy Guru's Grace, sorrow does not touch me. ||2||
Manmohan SinghBy Guru's grace, sorrow overtakes not the mortal.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਪ੍ਰਾਣੀ ਨੂੰ ਗਮ ਨਹੀਂ ਵਾਪਰਦਾ।
Fareedkot Teekaਸਤੁਗਰੋਂ ਕੀ (ਪਰਸਾਦਿ) ਕ੍ਰਿਪਾ ਕਰ ਕੇ ਤਿਸ ਅਕਾਲ ਪੁਰਖ ਸਰੂਪ ਕੇ ਜਾਨਣੇ ਸੇ ਤਿਸ ਜਨ ਕੋ ਜਨਮ ਮ੍ਰਿਤ ਆਦੀ ਸੰਤਾਪ ਕਬੀ ਨਹੀਂ ਹੋਤਾ ਹੈ, ਭਾਵ ਯੇਹਿ ਸੋ ਜਨਮ ਮਰਨ ਸੇ ਰਹਤ ਭਏ ਹੈਂ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਸੰਤਾਪੁ = ਦੁੱਖ-ਕਲੇਸ਼ ॥੨॥

SikhNet (Spanish)y por la Gracia del Guru ya no me aflijo. (2)

ਗੁਰ ਕੇ ਚਰਨ; ਲਗੇ ਮਨਿ ਮੀਠੇ ॥

gur ke charan; lage man meetthe |

Sant Singh KhalsaThe Guru's Feet seem so sweet to my mind.
Manmohan SinghThe Guru's feet seem sweet unto my mind.
Manmohan Singh (Punjabi)ਗੁਰਾਂ ਦੇ ਚਰਨ ਮੇਰੇ ਚਿੱਤ ਨੂੰ ਮਿੱਠੜੇ ਲੱਗਦੇ ਹਨ।
Fareedkot Teekaਗੁਰਾਂ ਕੇ ਚਰਨ ਕਮਲ ਜਿਸ ਕੇ ਮਨ ਮੇਂ (ਮੀਠੇ) ਪਿਆਰੇ ਲਾਗੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਮਨਿ = ਮਨ ਵਿਚ।

SikhNet (Spanish)Los Pies del Guru los siento dulces en mi mente,

ਨਿਰਬਿਘਨ ਹੋਇ; ਸਭ ਥਾਂਈ ਵੂਠੇ ॥

nirabighan hoe; sabh thaanee vootthe |

Sant Singh KhalsaHe is unobstructed, dwelling everywhere.
Manmohan SinghWithout any hitch the Lord abides in all the places.
Manmohan Singh (Punjabi)ਬਿਨਾ ਕਿਸੇ ਰੋਕ ਟੋਕ ਦੇ ਸੁਆਮੀ ਸਾਰਿਆਂ ਥਾਵਾਂ ਅੰਦਰ ਵਸਦਾ ਹੈ।
Fareedkot Teekaਜੋ ਜਨ ਸਰਬ ਅਸਥਾਨੋਂ ਵਿਖੇ ਨਿਰਵਿਘਨ ਹੋਏ ਕਰ ਵਸੇ ਹੈਂ॥
Prof. Sahib Singhਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ।

ਪਦ ਅਰਥ ਹੋਇ = ਹੋ ਕੇ। ਸਭ ਥਾਂਈ = ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ)। ਵੂਠੇ = ਵੱਸਦਾ ਹੈ।

SikhNet (Spanish)y, en total Paz, veo al Señor habitando en todos los lugares.

ਸਭਿ ਸੁਖ ਪਾਏ; ਸਤਿਗੁਰ ਤੂਠੇ ॥੩॥

sabh sukh paae; satigur tootthe |3|

Sant Singh KhalsaI found total peace, when the Guru was pleased. ||3||
Manmohan SinghWhen the True Guru is greatly pleased I obtain all the comforts.
Manmohan Singh (Punjabi)ਜਦ ਸੱਚੇ ਗੁਰੂ ਜੀ ਪਰਮ ਪਰਸੰਨ ਹੋ ਜਾਂਦੇ ਹਨ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
Fareedkot Teekaਜਿਨ ਪਰ ਸਤਿਗੁਰੂ (ਤੂਠੇ) ਪ੍ਰਸੰਨ ਭਏ ਹੈਂ, ਤਿਨੋਂ ਨੇ ਸਰਬ ਸੁਖ ਪਾਇ ਲੀਏ ਹੈਂ॥੩॥
Prof. Sahib Singhਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ॥੩॥

ਪਦ ਅਰਥ ਸਭਿ = ਸਾਰੇ। ਤੂਠੇ = ਪ੍ਰਸੰਨ ਹੋਣ ਤੇ ॥੩॥

SikhNet (Spanish)Ahora el Guru Verdadero tiene Compasión de mí y así vivo en Éxtasis. (3)

ਪਾਰਬ੍ਰਹਮ ਪ੍ਰਭ; ਭਏ ਰਖਵਾਲੇ ॥

paarabraham prabh; bhe rakhavaale |

Sant Singh KhalsaThe Supreme Lord God has become my Savior.
Manmohan SinghThe Transcendent Lord has become my Protector.
Manmohan Singh (Punjabi)ਪਰਮ ਪ੍ਰਭੂ ਮੇਰਾ ਰਖਵਾਲਾ ਹੋ ਗਿਆ ਹੈ।
Fareedkot Teekaਤਿਨਾ ਸੰਤ ਜਨਾਂ ਕੇ ਪਾਰਬ੍ਰਹਮ ਪ੍ਰਭੂ ਆਪ ਹੀ ਰਖ੍ਯਾ ਕਰਨ ਵਾਲੇ ਭਏ ਹੈਂ॥
Prof. Sahib Singhਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ।
SikhNet (Spanish)Mi Señor Trascendente se ha vuelto mi Protector y Amigo;

ਜਿਥੈ ਕਿਥੈ; ਦੀਸਹਿ ਨਾਲੇ ॥

jithai kithai; deeseh naale |

Sant Singh KhalsaWherever I look, I see Him there with me.
Manmohan SinghWherever I see, Him along with me.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਉਸ ਨੂੰ ਆਪਣੇ ਨਾਲ ਵੇਖਦਾ ਹਾਂ।
Fareedkot Teekaਪੁਨਾ ਤਿਨ ਕੋ ਜਹਾਂ ਕਹਾਂ ਸੋ ਸੁਆਮੀ ਹੀ ਅੰਗ ਸੰਗ ਸਾਥ ਦ੍ਰਿਸਟ ਆ ਰਹੇ ਹੈਂ॥
Prof. Sahib Singhਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।

ਪਦ ਅਰਥ ਜਿਥੈ ਕਿਥੈ = ਹਰ ਥਾਂ। ਦੀਸਹਿ = ਦਿੱਸਦੇ ਹਨ। ਨਾਲੇ = ਅੰਗ-ਸੰਗ।

SikhNet (Spanish)donde sea que volteo a ver, Lo veo junto a mí.

ਨਾਨਕ ਦਾਸ; ਖਸਮਿ ਪ੍ਰਤਿਪਾਲੇ ॥੪॥੨॥

naanak daas; khasam pratipaale |4|2|

Sant Singh KhalsaO Nanak, the Lord and Master protects and cherishes His slaves. ||4||2||
Manmohan SinghSays Nanak, His serf, the Lord sustains.
Manmohan Singh (Punjabi)ਗੁਰੂ ਜੀ ਆਖਦੇ ਹਨ, ਆਪਣੇ ਨਫਰਾਂ ਦੀ ਪ੍ਰਭੂ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਖਸਮੁ) ਮਾਲਕ ਨੇ ਅਪਨੇ ਦਾਸ ਪ੍ਰਤਿਪਾਲੇ ਹੈਂ, ਭਾਵ ਪਰਮੇਸ੍ਵਰ ਅਪਨੇ ਦਾਸੋਂ ਕੀ ਹਰ ਪ੍ਰਕਾਰ ਰਖ੍ਯਾ ਕਰਤੇ ਹੈਂ॥੪॥੨॥☬ਪੁਨਾ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ ॥੪॥੨॥

ਪਦ ਅਰਥ ਖਸਮਿ = ਖਸਮ ਨੇ। ਪ੍ਰਤਿਪਾਲੇ = ਰੱਖਿਆ ਕੀਤੀ ਹੈ।੪। (ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ) ॥੪॥੨॥

SikhNet (Spanish)Dice Nanak, a los Devotos del Señor los sostiene el Señor. (4-2)
Answers quote the Granth verbatim with Ang citations. AI commentary is not Gurbani and not a religious ruling.