ੴ

ਸਿੱਖਬਾਣੀ · SikhBani

ਸੰਤ ਕੈ ਸੰਗਿ ਰਾਮ ਰੰਗ ਕੇਲ ॥

sant kai sang raam rang kel
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 891 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਸੰਤ ਕੈ ਸੰਗਿ; ਰਾਮ ਰੰਗ ਕੇਲ ॥

sant kai sang; raam rang kel |

Sant Singh KhalsaIn the Saints' Congregation, play joyfully with the Lord,
Manmohan SinghIn the saints' congregation, sport thou with thy Lord Lovingly.
Manmohan Singh (Punjabi)ਸਤਿਸੰਗਤ ਅੰਦਰ ਤੂੰ ਆਪਣੇ ਸੁਆਮੀ ਨਾਲ ਪ੍ਰੇਮ ਅੰਦਰ ਖੇਡ।
Fareedkot Teekaਸੰਤੋਂ ਕੇ ਸੰਗ ਕਰਕੈ ਰਾਮ ਕੇ ਆਨੰਦ ਮੇਂ ਕੇਲ ਕਰਿ ਵਾ ਰਾਮ (ਕੇਲ) ਲੀਲਾ ਕਾ ਅਨੰਦ ਲੈ॥
Prof. Sahib Singhਹੇ ਪੰਡਿਤ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਦੀ ਖੇਡ ਖੇਡਿਆ ਕਰ,

ਪਦ ਅਰਥ ਸੰਤ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਰੰਗ = ਪਿਆਰ। ਕੇਲ = ਖੇਡ।

SikhNet (Spanish)Goza de la Dicha del Señor en la Saad Sangat, la Sociedad de los Santos,

ਆਗੈ; ਜਮ ਸਿਉ ਹੋਇ ਨ. ਮੇਲ ॥

aagai; jam siau hoe na. mel |

Sant Singh Khalsaand you will not have to meet the Messenger of Death hereafter.
Manmohan SinghThen, thou shalt meet not with the Death's courier, hereafter.
Manmohan Singh (Punjabi)ਤਦ, ਅੱਗੇ ਨੂੰ ਤੇਰਾ ਮੇਲ ਮੌਤ ਦੇ ਦੂਤ ਨਾਲ ਨਹੀਂ ਹੋਵੇਗਾ।
Fareedkot Teekaਜਿਸ ਕਰ ਕੇ ਪ੍ਰਲੋਕ ਮੇਂ ਤੇਰਾ ਜਮ ਸਾਥ ਮੇਲ ਨ ਹੋਵੈ॥
Prof. Sahib Singhਅਗਾਂਹ ਪਰਲੋਕ ਵਿਚ ਤੈਨੂੰ ਜਮਾਂ ਨਾਲ ਵਾਹ ਨਹੀਂ ਪਏਗਾ।

ਪਦ ਅਰਥ ਆਗੈ = ਪਰਲੋਕ ਵਿਚ। ਸਿਉ = ਨਾਲ।

SikhNet (Spanish)y así no te encontrarás a la muerte en el más allá.

ਅਹੰਬੁਧਿ ਕਾ ਭਇਆ ਬਿਨਾਸ ॥

ahanbudh kaa bheaa binaas |

Sant Singh KhalsaYour egotistical intellect shall be dispelled,
Manmohan SinghLikewise thy haughty intellect shall be annulled,
Manmohan Singh (Punjabi)ਇਸ ਤਰ੍ਹਾਂ ਤੇਰੀ ਹੰਕਾਰੀ ਮੱਤ ਨਾਸ ਹੋ ਜਾਊਗੀ,
Fareedkot Teekaਜਿਨੋਂ ਨੇ ਸਤਿਸੰਗ ਕੀਆ ਹੈ, ਤਿਨ ਕੀ ਅਹੰਬੁਧੀ ਕਾ ਬਿਨਾਸ ਹੁਆ ਹੈ॥
Prof. Sahib Singh(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੀ) ਹਉਮੈ ਵਾਲੀ ਅਕਲ ਦਾ ਨਾਸ ਹੋ ਜਾਂਦਾ ਹੈ,

ਪਦ ਅਰਥ ਅਹੰਬੁਧਿ = ਹਉਮੈ ਵਾਲੀ ਅਕਲ।

SikhNet (Spanish)Te verás liberado de tu ego

ਦੁਰਮਤਿ ਹੋਈ; ਸਗਲੀ ਨਾਸ ॥੧॥

duramat hoee; sagalee naas |1|

Sant Singh Khalsaand your evil-mindedness will be totally taken away. ||1||
Manmohan Singhand thou shalt be purged of all thy evil understanding.
Manmohan Singh (Punjabi)ਅਤੇ ਤੂੰ ਆਪਣੀ ਸਾਰੀ ਖੋਟੀ ਸਮਝ ਤੋਂ ਖਲਾਸੀ ਪਾ ਜਾਵੇਗਾਂ।
Fareedkot Teekaਤਿਨ ਕੀ ਖੋਟੀ (ਮਤਿ) ਸਿਖ੍ਯਾ ਭੀ ਸਭ ਨਾਸ ਹੋ ਗਈ ਹੈ॥੧॥
Prof. Sahib Singhਉਸ ਦੇ ਅੰਦਰੋਂ ਖੋਟੀ ਮਤਿ ਸਾਰੀ ਮੁੱਕ ਜਾਂਦੀ ਹੈ ॥੧॥

ਪਦ ਅਰਥ ਦੁਰਮਤਿ = ਭੈੜੀ ਅਕਲ। ਸਗਲੀ = ਸਾਰੀ ॥੧॥

SikhNet (Spanish)y tu mente será purgada de toda maldad.(1)

ਰਾਮ ਨਾਮ ਗੁਣ ਗਾਇ ਪੰਡਿਤ ॥

raam naam gun gaae panddit |

Sant Singh KhalsaSing the Glorious Praises of the Lord's Name, O Pandit.
Manmohan SinghSing thou the praise of the Lord's Name, O Pandit.
Manmohan Singh (Punjabi)ਤੂੰ ਸੁਆਮੀ ਦੇ ਨਾਮ ਦੀ ਮਹਿਮਾਂ ਗਾਇਨ ਕਰ, ਹੇ ਪੰਡਤ!
Fareedkot Teekaਹੇ ਪੰਡਿਤ! ਤੂੰ ਰਾਮ ਨਾਮ ਕੇ ਗੁਣੋਂ ਕੋ ਗਾਉ॥
Prof. Sahib Singhਹੇ ਪੰਡਿਤ! ਪਰਮਾਤਮਾ ਦਾ ਨਾਮ (ਜਪਿਆ ਕਰ, ਪਰਮਾਤਮਾ ਦੇ) ਗੁਣ ਗਾਇਆ ਕਰ,

ਪਦ ਅਰਥ ਪੰਡਿਤ = ਹੇ ਪੰਡਿਤ!

SikhNet (Spanish)Oh erudito, canta la Alabanza del Nombre del Señor,

ਕਰਮ ਕਾਂਡ ਅਹੰਕਾਰੁ. ਨ ਕਾਜੈ; ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥

karam kaandd ahankaar. na kaajai; kusal setee ghar jaeh panddit |1| rahaau |

Sant Singh KhalsaReligious rituals and egotism are of no use at all. You shall go home with happiness, O Pandit. ||1||Pause||
Manmohan SinghThe religious ceremonies and thy self-conceit are of no avail. By singing His praise alone, thou shalt go to thy home with pleasure. Pause.
Manmohan Singh (Punjabi)ਧਾਰਮਕ ਰਸਮੋ-ਰਿਵਾਜ ਅਤੇ ਤੇਰੀ ਸਵੈ-ਹੰਗਤਾ ਕਿਸੇ ਕੰਮ ਨਹੀਂ। ਕੇਵਲ ਹਰੀ ਗੁਣ ਗਾਉਣ ਨਾਲ ਹੀ ਤੂੰ ਆਪਣੇ ਗ੍ਰਹਿ ਨੂੰ ਖੁਸ਼ੀ ਨਾਲ ਜਾਵੇਗਾਂ। ਠਹਿਰਾਓ।
Fareedkot Teekaਹੇ ਪੰਡਿਤ! ਕਰਮ ਕਾਂਡ ਕਾ ਜੋ ਹੰਕਾਰ ਕਰਤਾ ਹੈਂ, ਸੋ ਕਿਸੇ ਕਾਜ ਨਹੀਂ ਆਵਣਾ। ਤਾਂ ਤੇ ਤੂੰ ਐਸਾ ਕਰਮ ਕਰਿ ਜਿਸ ਕਰਮ ਸੇ ਅਨੰਦ ਸਹਿਤ ਹੋਇਕੈ ਸਰੂਪ ਮੇਂ ਜਾਇ ਪ੍ਰਾਪਤਿ ਹੋਵੈਂ॥੧॥ ਰਹਾਉ ॥
Prof. Sahib Singhਹੇ ਪੰਡਿਤ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦੇ ਸਿਲਸਿਲੇ ਦਾ ਅਹੰਕਾਰ ਤੇਰੇ ਕਿਸੇ ਕੰਮ ਨਹੀਂ ਆਵੇਗਾ। (ਇਸ ਤਰ੍ਹਾਂ) ਤੂੰ ਆਨੰਦ ਨਾਲ (ਜੀਵਨ ਬਤੀਤ ਕਰਦਾ ਪ੍ਰਭੂ-ਚਰਨਾਂ ਵਾਲੇ ਅਸਲ) ਘਰ ਵਿਚ ਜਾ ਪਹੁੰਚੇਂਗਾ ॥੧॥ ਰਹਾਉ ॥

ਪਦ ਅਰਥ ਕਰਮ ਕਾਂਡ = ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦਾ ਸਿਲਸਿਲਾ। ਨ ਕਾਜੈ = ਕੰਮ ਵਿਚ ਨਹੀਂ ਆਉਂਦਾ। ਕੁਸਲ = ਸੁਖ ਆਨੰਦ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥ ਰਹਾਉ ॥

SikhNet (Spanish)pues tu forma de proceder y tu ego de nada te sirven; sólo a través de la Alabanza podrás llegar en Paz hasta la Mansión del Señor. (1-Pausa)

ਹਰਿ ਕਾ ਜਸੁ ਨਿਧਿ; ਲੀਆ ਲਾਭ ॥

har kaa jas nidh; leea laabh |

Sant Singh KhalsaI have earned the profit, the wealth of the Lord's praise.
Manmohan SinghI have earned the profit of the wealth of the Lord's praise.
Manmohan Singh (Punjabi)ਮੈਂ ਸੁਆਮੀ ਦੀ ਸਿਫ਼ਤ ਸਲਾਹ ਦੀ ਦੌਲਤ ਦਾ ਨਫਾ ਖੱਟਿਆ ਹੈ।
Fareedkot Teekaਜਿਨੋਂ ਨੇ ਹਰਿ ਕਾ ਜਸ ਨਿਧੀ ਰੂਪੁ ਲਾਭ ਲੀਆ ਹੈ॥
Prof. Sahib Singhਹੇ ਪੰਡਿਤ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਲੱਭ ਲਿਆ,

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਨਿਧਿ = ਖ਼ਜ਼ਾਨਾ।

SikhNet (Spanish)La Alabanza del Señor es el Único Tesoro que te provee de utilidad;

ਪੂਰਨ ਭਏ ਮਨੋਰਥ ਸਾਭ ॥

pooran bhe manorath saabh |

Sant Singh KhalsaAll my hopes have been fulfilled.
Manmohan SinghSinging His praise, all my desires are fulfilled.
Manmohan Singh (Punjabi)ਉਸ ਦਾ ਜੱਸ ਗਾਇਨ ਕਰਨ ਦੁਆਰਾ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸਭ ਮਨੋਰਥ ਤਿਨੋਂ ਕੇ ਪੂਰਨ ਭਏ ਹੈਂ॥
Prof. Sahib Singhਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ,

ਪਦ ਅਰਥ ਸਾਭ = ਸਭ, ਸਾਰੇ।

SikhNet (Spanish)sólo a través de Su Alabanza las esperanzas se realizan.

ਦੁਖੁ ਨਾਠਾ; ਸੁਖੁ ਘਰ ਮਹਿ ਆਇਆ ॥

dukh naatthaa; sukh ghar meh aaeaa |

Sant Singh KhalsaPain has left me, and peace has come to my home.
Manmohan SinghMy woes have hastened away and weal has entered my home.
Manmohan Singh (Punjabi)ਮੇਰੇ ਦੁਖੜੇ ਦੌੜ ਗਏ ਹਨ ਅਤੇ ਖੁਸ਼ੀ ਮੇਰੇ ਗ੍ਰਹਿ (ਮਨ) ਅੰਦਰ ਪ੍ਰਵੇਸ਼ ਕਰ ਗਈ ਹੈ।
Fareedkot Teekaਦੁਖ ਤਿਸ ਕਾ ਨਸ ਗਿਆ ਹੈ ਔ ਸੁਖ ਤਿਸ ਕੇ ਰਿਦੇ ਮੇਂ ਆਇਆ ਹੈ॥
Prof. Sahib Singhਉਸ ਦਾ (ਸਾਰਾ) ਦੁੱਖ ਦੂਰ ਹੋ ਗਿਆ ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਿਆ,

ਪਦ ਅਰਥ ਨਾਠਾ = ਨੱਠ ਗਿਆ। ਘਰਿ ਮਹਿ = ਹਿਰਦੇ-ਘਰ ਵਿਚ।

SikhNet (Spanish)Las aflicciones desaparecen y uno alcanza a vivenciar el Estado de Éxtasis;

ਸੰਤ ਪ੍ਰਸਾਦਿ; ਕਮਲੁ ਬਿਗਸਾਇਆ ॥੨॥

sant prasaad; kamal bigasaaeaa |2|

Sant Singh KhalsaBy the Grace of the Saints, my heart-lotus blossoms forth. ||2||
Manmohan SinghBy saints' grace, my heart-lotus has bloomed.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਮੇਰਾ ਦਿਲ ਕੰਵਲ ਖਿੜ ਗਿਆ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਤਿਨ ਕਾ ਰਿਦਾ ਕਮਲੁ ਖਿੜਿਆ ਹੈ॥੨॥
Prof. Sahib Singhਸੰਤ-ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ॥੨॥

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਕਮਲ = ਹਿਰਦੇ ਦਾ ਕੌਲ-ਫੁੱਲ। ਬਿਗਸਾਇਆ = ਖਿੜ ਪਿਆ ॥੨॥

SikhNet (Spanish)por la Gracia de los Santos, el Loto del corazón florece.(2)

ਨਾਮ ਰਤਨੁ; ਜਿਨਿ ਪਾਇਆ ਦਾਨੁ ॥

naam ratan; jin paaeaa daan |

Sant Singh KhalsaOne who is blessed with the gift of the jewel of the Name,
Manmohan SinghHe, who is blessed with the gift of the Name jewel,
Manmohan Singh (Punjabi)ਜਿਸ ਨੂੰ ਨਾਮ ਦੇ ਹੀਰੇ ਦੀ ਦਾਤ ਪ੍ਰਦਾਨ ਹੋਈ ਹੈ,
Fareedkot Teekaਜਿਸ ਨੇ ਸਤਿਗੁਰੋਂ ਦ੍ਵਾਰਾ ਰਾਮ ਅਮੋਲਕ ਦਾਨ ਪਾਇਆ ਹੈ॥
Prof. Sahib Singh(ਹੇ ਪੰਡਿਤ! ਤੂੰ ਜਜਮਾਨਾਂ ਪਾਸੋਂ ਦਾਨ ਮੰਗਦਾ ਫਿਰਦਾ ਹੈਂ, ਪਰ) ਜਿਸ ਮਨੁੱਖ ਨੇ (ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਰਤਨ ਦਾਨ ਪ੍ਰਾਪਤ ਕਰ ਲਿਆ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquél que es bendecido con la Joya del Nombre del Señor,

ਤਿਸੁ ਜਨ ਹੋਏ; ਸਗਲ ਨਿਧਾਨ ॥

tis jan hoe; sagal nidhaan |

Sant Singh Khalsaobtains all treasures.
Manmohan Singhthat man attains to all the treasures.
Manmohan Singh (Punjabi)ਉਹ ਇਨਸਾਨ ਸਾਰੇ ਖਜ਼ਾਨੇ ਹਾਸਲ ਕਰ ਲੈਂਦਾ ਹੈ।
Fareedkot Teekaਤਿਸ ਪੁਰਸ ਕੋ ਸਭ (ਨਿਧਾਨ) ਸੁਖ ਪ੍ਰਾਪਤਿ ਭਏ ਹੈਂ॥
Prof. Sahib Singhਉਸ ਨੂੰ (ਮਾਨੋ) ਸਾਰੇ ਹੀ ਖ਼ਜ਼ਾਨੇ ਮਿਲ ਗਏ।

ਪਦ ਅਰਥ ਹੋਏ = ਪ੍ਰਾਪਤ ਹੋ ਗਏ। ਨਿਧਾਨ = ਖ਼ਜ਼ਾਨੇ।

SikhNet (Spanish)es bendecido con todos los Tesoros;

ਸੰਤੋਖੁ ਆਇਆ; ਮਨਿ ਪੂਰਾ ਪਾਇ ॥

santokh aaeaa; man pooraa paae |

Sant Singh KhalsaHis mind becomes content, finding the Perfect Lord.
Manmohan SinghObtaining the Perfect One, such a man becomes content,
Manmohan Singh (Punjabi)ਪੂਰਨ ਪੁਰਖ ਨੂੰ ਪ੍ਰਾਪਤ ਕਰਕੇ, ਐਹੋ ਜਿਹਾ ਪੁਰਸ਼ ਸੰਤੁਸ਼ਟ ਥੀ ਵੰਞਦਾ ਹੈ,
Fareedkot Teekaਮਨ ਮੇਂ ਪੂਰਾ ਗ੍ਯਾਨ ਪਾਇਕੇ ਸੰਤੋਖ ਹੋਇਆ ਹੈ॥
Prof. Sahib Singhਮਨ ਵਿਚ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਕੇ ਉਸ ਦੇ ਅੰਦਰ ਸੰਤੋਖ ਪੈਦਾ ਹੋ ਗਿਆ।

ਪਦ ਅਰਥ ਮਨਿ = ਮਨ ਵਿਚ। ਪੂਰਾ = ਸਾਰੇ ਗੁਣਾਂ ਨਾਲ ਪੂਰਨ ਪ੍ਰਭੂ। ਪਾਇ = ਪਾ ਕੇ, ਲੱਭ ਕੇ।

SikhNet (Spanish)el Júbilo lo invade y el Señor Perfecto viene a habitar en su mente.

ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥

fir fir maagan kaahe jaae |3|

Sant Singh KhalsaWhy should he ever go begging again? ||3||
Manmohan Singhand then what for should he go abegging again and again?
Manmohan Singh (Punjabi)ਅਤੇ ਫੇਰ ਉਹ ਮੁੜ ਮੁੜ ਕੇ ਕਾਹਦੇ ਲਈ ਮੰਗਣ ਜਾਵੇ?
Fareedkot Teekaਫੇਰ ਫੇਰ ਵਹੁ ਮਾਂਗਨੇ ਕੋ ਕਿਸ ਲੀਏ ਜਾਤਾ ਹੈ ਅਰਥਾਤ ਨਹੀਂ ਜਾਤਾ॥੩॥
Prof. Sahib Singhਫਿਰ ਉਹ ਮੁੜ ਮੁੜ (ਜਜਮਾਨਾਂ ਪਾਸੋਂ) ਕਿਉਂ ਮੰਗਣ ਜਾਇਗਾ? ॥੩॥

ਪਦ ਅਰਥ ਮਾਗਨ = (ਜਜਮਾਨ ਤੋਂ) ਮੰਗਣ ਲਈ। ਕਾਹੇ = ਕਿਉਂ? ॥੩॥

SikhNet (Spanish)¿Para qué, entonces, sale a pordiosear? (3)

ਹਰਿ ਕੀ ਕਥਾ ਸੁਨਤ ਪਵਿਤ ॥

har kee kathaa sunat pavit |

Sant Singh KhalsaHearing the Lord's sermon, he becomes pure and holy.
Manmohan SinghHearing the God's gospel, man is rendered pure.
Manmohan Singh (Punjabi)ਵਾਹਿਗੁਰੂ ਦੀ ਵਾਰਤਾ ਸੁਣ ਕੇ, ਬੰਦਾ ਪਵਿੱਤਰ ਹੋ ਜਾਂਦਾ ਹੈ।
Fareedkot Teekaਵਹੁ ਹਰੀ ਕੀ ਕਥਾ ਸੁਨਤਾ ਹੂਆ ਪਵਿਤ੍ਰ ਹੂਆ ਹੈ॥
Prof. Sahib Singh(ਹੇ ਪੰਡਿਤ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਿਆਂ (ਜੀਵਨ) ਪਵਿੱਤਰ ਹੋ ਜਾਂਦਾ ਹੈ,

ਪਦ ਅਰਥ ਸੁਨਤ = ਸੁਣਦਿਆਂ। ਪਵਿਤ = ਪਵਿੱਤਰ।

SikhNet (Spanish)Escuchando la Palabra del Shabd del Señor, uno se santifica;

ਜਿਹਵਾ ਬਕਤ; ਪਾਈ ਗਤਿ ਮਤਿ ॥

jihavaa bakat; paaee gat mat |

Sant Singh KhalsaChanting it with his tongue, he finds the way to salvation.
Manmohan SinghUttering the Lord's praise with the tongue, one finds the way to salvation.
Manmohan Singh (Punjabi)ਜੀਭ ਨਾਲ ਸੁਆਮੀ ਦੀ ਸਿਫ਼ਤ-ਸਨਾ ਉਚਾਰਨ ਕਰਨ ਦੁਆਰਾ ਇਨਸਾਨ ਮੁਕਤੀ ਦੇ ਰਸਤੇ ਨੂੰ ਪਾ ਲੈਂਦਾ ਹੈ।
Fareedkot Teekaਜਿਹਬਾ ਦੁਆਰੇ ਨਾਮ ਕੋ (ਬਕਤ) ਕਹਿਤੇ ਹੂਏ ਨੇ ਮੁਕਤੀ ਕੀ ਬੁਧੀ ਪਾਈ ਹੈ॥
Prof. Sahib Singhਜੀਭ ਨਾਲ ਉਚਾਰਦਿਆਂ ਉੱਚੀ ਆਤਮਕ ਅਵਸਥਾ ਅਤੇ (ਸੁਚੱਜੀ) ਅਕਲ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਜਿਹਵਾ = ਜੀਭ (ਨਾਲ)। ਬਕਤ = ਉਚਾਰਦਿਆਂ। ਗਤਿ = ਉੱਚੀ ਆਤਮਕ ਅਵਸਥਾ। ਮਤਿ = ਚੰਗੀ ਅਕਲ।

SikhNet (Spanish)recitando con la lengua el Nombre del Señor, uno conoce lo que es la Emancipación.

ਸੋ ਪਰਵਾਣੁ; ਜਿਸੁ ਰਿਦੈ ਵਸਾਈ ॥

so paravaan; jis ridai vasaaee |

Sant Singh KhalsaHe alone is approved, who enshrines the Lord within his heart.
Manmohan SinghHe alone is approved, who enshrines God in his mind.
Manmohan Singh (Punjabi)ਕੇਵਲ ਉਹ ਹੀ ਕਬੂਲ ਪੈਂਦਾ ਹੈ, ਜੋ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
Fareedkot Teekaਸੋਈ ਪਰਵਾਣੁ ਹੂਏਂ ਜਿਨੋਂ ਨੇ ਭਗਤੀ ਰਿਦੇ ਮੇਂ ਵਸਾਈ ਹੈ॥
Prof. Sahib Singhਹੇ ਪੰਡਿਤ! ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਵਸਾ ਦੇਂਦਾ ਹੈ ਉਹ ਮਨੁੱਖ (ਪਰਮਾਤਮਾ ਦੇ ਦਰ ਤੇ) ਕਬੂਲ ਹੋ ਜਾਂਦਾ ਹੈ।

ਪਦ ਅਰਥ ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।

SikhNet (Spanish)Sólo es exaltado aquél que lleva al Señor en su corazón y se vuelve,

ਨਾਨਕ; ਤੇ ਜਨ ਊਤਮ ਭਾਈ ॥੪॥੧੭॥੨੮॥

naanak; te jan aootam bhaaee |4|17|28|

Sant Singh KhalsaNanak: such a humble being is exalted, O Siblings of Destiny. ||4||17||28||
Manmohan SinghThe most sublime is such a person, O brother, says Nanak.
Manmohan Singh (Punjabi)ਪਰਮ ਸ੍ਰੇਸ਼ਟ ਹੈ ਐਹੋ ਜੇਹਾ ਪੁਰਸ਼, ਹੇ ਵੀਰ! ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੇ ਪੁਰਸ ਉਤਮ ਹੈਂ॥੪॥੧੭॥੨੮॥☬ਮਾਇਆ ਕੋ ਚੰਚਲ ਰੂਪ ਦਿਖਾਵਤੇ ਸੰਤੋਂ ਕੋ ਉਪਦੇਸ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਉਹ ਬੰਦੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੪॥੧੭॥੨੮॥

ਪਦ ਅਰਥ ਤੇ ਜਨ = ਉਹ ਬੰਦੇ। ਭਾਈ = ਹੇ ਭਾਈ! ॥੪॥੧੭॥੨੮॥

SikhNet (Spanish)dice Nanak, lo más Sublime entre los hombres, oh, Hermanos del Destino. (4-17-28)
Answers quote the Granth verbatim with Ang citations. AI commentary is not Gurbani and not a religious ruling.