ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਬੀਜ ਮੰਤ੍ਰੁ; ਹਰਿ ਕੀਰਤਨੁ ਗਾਉ ॥
beej mantru; har keeratan gaau |
Sant Singh KhalsaSing the Kirtan of the Lord's Praises, and the Beej Mantra, the Seed Mantra.
Manmohan SinghSing thou the Lord's praise, which is the basis of all the spells.
Manmohan Singh (Punjabi)ਤੂੰ ਪ੍ਰਭੂ ਦੀ ਕੀਰਤੀ ਗਾਇਨ ਕਰ, ਜੋ ਸਾਰਿਆਂ ਮੰਤਰਾਂ ਦੀ ਬੁਨਿਆਦ ਹੈ।
Fareedkot Teekaਸਰਬ ਸੁਖੋਂ ਕਾ ਮੂਲ ਰੂਪ ਮੰਤ੍ਰ ਜੋ ਗੁਰ ਉਪਦੇਸ ਹੈ, ਤਿਸ ਕੋ ਲੇ ਕਰ ਹਰੀ ਕੀ ਕੀਰਤੀ ਕੋ ਗਾਉ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤਿ (ਦਾ ਗੀਤ) ਗਾਇਆ ਕਰੋ (ਪਰਮਾਤਮਾ ਨੂੰ ਵੱਸ ਕਰਨ ਦਾ) ਇਹ ਸਭ ਤੋਂ ਸ੍ਰੇਸ਼ਟ ਮੰਤ੍ਰ ਹੈ।ਪਦ ਅਰਥ ਬੀਜ ਮੰਤ੍ਰੁ = ਮੂਲ ਮੰਤ੍ਰ, ਸਭ ਤੋਂ ਸ੍ਰੇਸ਼ਟ ਮੰਤ੍ਰ।
SikhNet (Spanish)Canta el Kirtan de las Alabanzas del Señor y el Bij Mantra, el Mantra Semilla.
ਆਗੈ ਮਿਲੀ. ਨਿਥਾਵੇ ਥਾਉ ॥
aagai milee. nithaave thaau |
Sant Singh KhalsaEven the homeless find a home in the world hereafter.
Manmohan SinghBy it, the shelterless obtains shelter in the world beyond.
Manmohan Singh (Punjabi)ਇਸ ਦੁਆਰਾ, ਟਿਕਾਣੇ-ਰਹਿਤ ਨੂੰ ਪ੍ਰਲੋਕ ਵਿੱਚ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਨਿਥਾਵੇ! ਤੇਰੇ ਕੋ ਆਗੇ ਥਾਉਂ ਮਿਲੇਗਾ, ਭਾਵ ਪ੍ਰਲੋਕ ਮੇਂ ਆਦਰ ਹੋਵੇਗਾ॥੧॥
Prof. Sahib Singh(ਕੀਰਤਨ ਦੀ ਬਰਕਤਿ ਨਾਲ) ਪਰਲੋਕ ਵਿਚ ਨਿਆਸਰੇ ਜੀਵ ਨੂੰ ਭੀ ਆਸਰਾ ਮਿਲ ਜਾਂਦਾ ਹੈ।ਪਦ ਅਰਥ ਆਗੈ = ਪਰਲੋਕ ਵਿਚ।
SikhNet (Spanish)Aún los indigentes encuentran hogar en el más allá.
ਗੁਰ ਪੂਰੇ ਕੀ ਚਰਣੀ ਲਾਗੁ ॥
gur poore kee charanee laag |
Sant Singh KhalsaFall at the feet of the Perfect Guru;
Manmohan SinghRepair thou to the feet of the Perfect Guru,
Manmohan Singh (Punjabi)ਤੂੰ ਪੂਰਨ ਗੁਰਾਂ ਦੇ ਪੈਰੀਂ ਪੈ ਜਾ,
Fareedkot Teekaਤਾਂ ਤੇ ਤੂੰ ਗੁਰੂ ਪੂਰਿਆਂ ਕੀ ਚਰਨੀ ਲਾਗੁ॥
Prof. Sahib Singh(ਹੇ ਭਾਈ!) ਪੂਰੇ ਗੁਰੂ ਦੇ ਚਰਨਾਂ ਤੇ ਪਿਆ ਰਹੁ,
SikhNet (Spanish)Póstrate a los Pies del Perfecto Guru
ਜਨਮ ਜਨਮ ਕਾ ਸੋਇਆ ਜਾਗੁ ॥੧॥
janam janam kaa soeaa jaag |1|
Sant Singh Khalsayou have slept for so many incarnations - wake up! ||1||
Manmohan Singhand having slept for many birth, thou shalt be awakened.
Manmohan Singh (Punjabi)ਅਤੇ ਘਣੇਰਿਆਂ ਜਨਮਾਂ ਦਾ ਸੁੱਤਾ ਹੋਇਆ ਤੂੰ ਜਾਗ ਉਠੇਗਾਂ।
Fareedkot Teekaਤੂੰ ਜਨਮੋਂ ਜਨਮੋਂ ਕਾ ਸੂਤਾ ਹੂਆ ਹੈਂ ਅਬ ਮਨੁਖ ਜਨਮ ਮੇਂ ਤੋ ਜਾਗੁ॥੧॥
Prof. Sahib Singhਇਸ ਤਰ੍ਹਾਂ ਕਈ ਜਨਮਾਂ ਤੋਂ (ਮਾਇਆ ਦੇ ਮੋਹ ਦੀ) ਨੀਂਦ ਵਿਚ ਸੁੱਤਾ ਹੋਇਆ ਤੂੰ ਜਾਗ ਪਏਂਗਾ ॥੧॥ਪਦ ਅਰਥ ਸੋਇਆ = ਸੁੱਤਾ ਹੋਇਆ ॥੧॥
SikhNet (Spanish)y despertarás en la Verdad del Señor después de haber dormido por épocas. (1)
ਹਰਿ ਹਰਿ ਜਾਪੁ ਜਪਲਾ ॥
har har jaap japalaa |
Sant Singh KhalsaChant the Chant of the Lord's Name, Har, Har.
Manmohan SinghThe Lord God's Name, remember thou, O man.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਤੂੰ, ਹੇ ਬੰਦੇ!
Fareedkot Teekaਹੇ ਮਨ! ਹਰਿ ਹਰਿ ਨਾਮ ਕੇ ਜਾਪ ਕੋ ਜਪ ਲੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ,ਪਦ ਅਰਥ ਜਪਲਾ = ਜਪਿਆ।
SikhNet (Spanish)Entona el Canto del Nombre del Señor, Jar, Jar.
ਗੁਰ ਕਿਰਪਾ ਤੇ ਹਿਰਦੈ ਵਾਸੈ; ਭਉਜਲੁ ਪਾਰਿ ਪਰਲਾ ॥੧॥ ਰਹਾਉ ॥
gur kirapaa te hiradai vaasai; bhaujal paar paralaa |1| rahaau |
Sant Singh KhalsaBy Guru's Grace, it shall be enshrined within your heart, and you shall cross over the terrifying world-ocean. ||1||Pause||
Manmohan SinghBy Guru's grace it shall be enshrined in thy mind and thou shalt swim across the terrible world-ocean. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਇਹ ਤੇਰੇ ਰਿਦੇ ਅੰਦਰ ਟਿਕ ਜਾਵੇਗਾ ਅਤੇ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾਂ। ਠਹਿਰਾਓ।
Fareedkot Teekaਜੇ ਨਾਮ ਗੁਰੋਂ ਕੀ ਕ੍ਰਿਪਾ ਤੇ ਹਿਰਦੈ ਮੇਂ ਵਸ ਜਾਏ ਤੋ ਸੰਸਾਰ ਥੀਂ ਪਾਰ (ਪਰਲਾ) ਪੜੈਗਾ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥ਪਦ ਅਰਥ ਤੇ = ਤੋਂ, ਦੀ ਰਾਹੀਂ। ਹਿਰਦੈ = ਹਿਰਦੇ ਵਿਚ। ਪਰਲਾ = ਪਿਆ। ਪਾਰਿ ਤਰਲਾ = ਪਾਰ ਲੰਘ ਗਿਆ ॥੧॥ ਰਹਾਉ ॥
SikhNet (Spanish)Por la Gracia del Guru, Aquél será enaltecido en tu corazón y así podrás cruzar el aterrador océano del mundo. (1-Pausa)
ਨਾਮੁ ਨਿਧਾਨੁ; ਧਿਆਇ ਮਨ ਅਟਲ ॥
naam nidhaan; dhiaae man attal |
Sant Singh KhalsaMeditate on the eternal treasure of the Naam, the Name of the Lord, O mind,
Manmohan SinghContemplate thou the moveless treasure of the Name, O man,
Manmohan Singh (Punjabi)ਤੂੰ ਹੇ ਬੰਦੇ! ਨਾਮ ਦੇ ਅਹਿੱਲ ਖਜਾਨੇ ਦਾ ਆਰਾਧਨ ਕਰ,
Fareedkot Teekaਹੇ ਮਨ! ਤੂੰ ਨਾਮ ਜੋ ਨਿਧੋਂ ਕਾ ਘਰੁ ਹੈ ਤਿਸ ਕੋ ਧਿਆਉ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਕਦੇ ਨਾਹ ਮੁੱਕਣ ਵਾਲਾ ਖ਼ਜ਼ਾਨਾ ਹੈ, ਇਸ ਨੂੰ ਸਿਮਰਦਾ ਰਹੁ,ਪਦ ਅਰਥ ਨਿਧਾਨੁ = ਖ਼ਜ਼ਾਨਾ। ਮਨ = ਹੇ ਮਨ! ਅਟਲ = ਕਦੇ ਨਾਹ ਟਲਣ ਵਾਲਾ।
SikhNet (Spanish)Medita en el Eterno Tesoro del Naam, el Nombre del Señor, oh mi mente,
ਤਾ ਛੂਟਹਿ; ਮਾਇਆ ਕੇ ਪਟਲ ॥
taa chhootteh; maaeaa ke pattal |
Sant Singh Khalsaand then, the screen of Maya shall be torn away.
Manmohan Singhand then the curtain of mammon shall be rent.
Manmohan Singh (Punjabi)ਤਦ ਮੋਹਨੀ ਮਾਇਆ ਦਾ ਪੜਦਾ ਪਾਟ ਜਾਊਗਾ।
Fareedkot Teekaਇਸ ਤੇ ਤੂੰ ਅਟਲ ਹੋਵੈਂਗਾ ਤੋ ਹੀ ਮਾਯਾ ਕੇ ਪੜਦੇ ਸੇ ਛੂਟੇਗਾ॥
Prof. Sahib Singhਤਦੋਂ ਹੀ ਤੇਰੇ ਮਾਇਆ (ਦੇ ਮੋਹ) ਦੇ ਪੜਦੇ ਪਾਟਣਗੇ।ਪਦ ਅਰਥ ਛੂਟਹਿ = ਮੁੱਕ ਜਾਂਦੇ ਹਨ। ਪਟਲ = ਪੜਦੇ।
SikhNet (Spanish)y la cortina de Maya se levantará frente a tus ojos.
ਗੁਰ ਕਾ ਸਬਦੁ; ਅੰਮ੍ਰਿਤ ਰਸੁ ਪੀਉ ॥
gur kaa sabad; amrit ras peeo |
Sant Singh KhalsaDrink in the Ambrosial Nectar of the Guru's Shabad,
Manmohan SinghQuaff thou the immortalising Nectar of the Guru's word,
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦੇ ਸੁਰਜੀਤ ਕਰ ਦੇਣ ਵਾਲੇ ਅੰਮ੍ਰਿਤ ਨੂੰ ਪਾਨ ਕਰ,
Fareedkot Teekaਗੁਰੋਂ ਕਾ ਉਪਦੇਸ ਜੋ ਅੰਮ੍ਰਿਤ ਰੂਪ (ਰਸ) ਹੈ ਤਿਸ ਕੋ ਪਾਨ ਕਰਿ॥
Prof. Sahib Singhਹੇ ਮਨ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਨੂੰ ਪੀਂਦਾ ਰਹੁ,ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।
SikhNet (Spanish)Bebe la Esencia del Shabd del Guru
ਤਾ ਤੇਰਾ ਹੋਇ ਨਿਰਮਲ ਜੀਉ ॥੨॥
taa teraa hoe niramal jeeo |2|
Sant Singh Khalsaand then your soul shall be rendered immaculate and pure. ||2||
Manmohan Singhthen shall thy soul be rendered immaculate.
Manmohan Singh (Punjabi)ਤਦ ਮੇਰੀ ਆਤਮਾਂ ਪਵਿੱਤਰ ਹੋ ਜਾਊਗੀ।
Fareedkot Teekaਤਾਂ ਤੇਰਾ (ਜੀਉ) ਅੰਤਹਕਰਣੁ ਨਿਰਮਲ ਹੋਵੈਗਾ॥੨॥
Prof. Sahib Singhਤਦੋਂ ਹੀ ਤੇਰੀ ਜਿੰਦ ਪਵਿੱਤ੍ਰ ਹੋਵੇਗੀ ॥੨॥ਪਦ ਅਰਥ ਨਿਰਮਲ = ਪਵਿੱਤ੍ਰ। ਜੀਉ = ਜਿੰਦ ॥੨॥
SikhNet (Spanish)y entonces tu Alma se volverá Inmaculada y Pura.(2)
ਸੋਧਤ ਸੋਧਤ ਸੋਧਿ ਬੀਚਾਰਾ ॥
sodhat sodhat sodh beechaaraa |
Sant Singh KhalsaSearching, searching, searching, I have realized
Manmohan SinghScrutinizing, seeing and searching, I have concluded,
Manmohan Singh (Punjabi)ਛਾਨਬੀਨ ਤੇ ਦੇਖਭਾਲ ਕੇ ਮੈਂ ਨਤੀਜਾ ਕੱਢ ਲਿਆ ਹੈ,
Fareedkot Teekaਮਨ ਬਾਣੀ ਸਰੀਰ ਕਰ ਕੇ ਵਾ ਬੇਦ ਸਾਸਤ੍ਰ ਸਿਮਰਤੀਆਂ ਕੋ ਸੋਧਕੈ ਬੀਚਾਰਿਆ ਹੈ॥
Prof. Sahib Singhਹੇ ਮਨ! ਅਸਾਂ ਬਹੁਤ ਵਿਚਾਰ ਵਿਚਾਰ ਕੇ ਇਹ ਸਿੱਟਾ ਕੱਢਿਆ ਹੈ,ਪਦ ਅਰਥ ਸੋਧਤ = ਵਿਚਾਰਦਿਆਂ। ਸੋਧਿ = ਵਿਚਾਰ ਕੇ।
SikhNet (Spanish)Esto es lo que he aprendido después de una larga meditación,
ਬਿਨੁ ਹਰਿ ਭਗਤਿ; ਨਹੀ ਛੁਟਕਾਰਾ ॥
bin har bhagat; nahee chhuttakaaraa |
Sant Singh Khalsathat without devotional worship of the Lord, no one is saved.
Manmohan Singhthat without the Lord's meditation one is released not.
Manmohan Singh (Punjabi)ਕਿ ਸੁਆਮੀ ਦੇ ਸਿਮਰਨ ਦੇ ਬਾਝੋਂ ਇਨਸਾਨ ਦੀ ਖਲਾਸੀ ਨਹੀਂ ਹੁੰਦੀ।
Fareedkot Teekaਸਭ ਏਹੀ ਕਰਤੇ ਹੈਂ ਕਿ ਹਰੀ ਭਗਤਿ ਬਿਨਾਂ ਛੁਟਕਾਰਾ ਨਹੀਂ ਹੈ॥
Prof. Sahib Singhਕਿ ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ।ਪਦ ਅਰਥ ਛੁਟਕਾਰਾ = ਮਾਇਆ ਤੋਂ ਖ਼ਲਾਸੀ।
SikhNet (Spanish)que sin la Alabanza del Señor, uno no es liberado.
ਸੋ ਹਰਿ ਭਜਨੁ; ਸਾਧ ਕੈ ਸੰਗਿ ॥
so har bhajan; saadh kai sang |
Sant Singh KhalsaSo vibrate, and meditate on that Lord in the Saadh Sangat, the Company of the Holy;
Manmohan SinghSo, contemplate thou thy God in the society of saints,
Manmohan Singh (Punjabi)ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਤਿਸੰਗਤ ਅੰਦਰ ਚਿੰਤਨ ਕਰ,
Fareedkot Teekaਸੋ ਹਰੀ ਕਾ ਭਜਨ ਸੰਤੋਂ ਕੇ ਸੰਗ ਦੁਆਰਾ ਪ੍ਰਾਪਤਿ ਹੋਤਾ ਹੈ॥
Prof. Sahib Singhਪ੍ਰਭੂ ਦੀ ਉਹ ਭਗਤੀ ਗੁਰੂ ਦੀ ਸੰਗਤਿ ਵਿਚ (ਪ੍ਰਾਪਤ ਹੁੰਦੀ ਹੈ।ਪਦ ਅਰਥ ਸਾਧ ਕੈ ਸੰਗਿ = ਗੁਰੂ ਦੀ ਸੰਗਤਿ ਵਿਚ।
SikhNet (Spanish)Uno puede alabar al Señor en la Saad Sangat, la Sociedad de los Santos,
ਮਨੁ ਤਨੁ ਰਾਪੈ; ਹਰਿ ਕੈ ਰੰਗਿ ॥੩॥
man tan raapai; har kai rang |3|
Sant Singh Khalsayour mind and body shall be imbued with love for the Lord. ||3||
Manmohan Singhand thy mind and body shall be imbued with the Lord's Love.
Manmohan Singh (Punjabi)ਅਤੇ ਮਨ ਤੇ ਤਨ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਣਗੇ।
Fareedkot Teekaਸਤਿਸੰਗਿ ਦੁਆਰਾ ਮਨ ਤਨ ਹਰੀ ਕੈ ਰੰਗਿ ਮੇਂ ਰੰਗਿਆ ਜਾਤਾ ਹੈ॥੩॥
Prof. Sahib Singhਜਿਸ ਨੂੰ ਪ੍ਰਾਪਤੀ ਹੁੰਦੀ ਹੈ, ਉਸ ਦਾ) ਮਨ ਅਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥ਪਦ ਅਰਥ ਰਾਪੈ = ਰੰਗਿਆ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ ॥੩॥
SikhNet (Spanish)siempre y cuando, el cuerpo y la mente estén imbuidos en el Amor del Señor. (3)
ਛੋਡਿ ਸਿਆਣਪ; ਬਹੁ ਚਤੁਰਾਈ ॥
chhodd siaanap; bahu chaturaaee |
Sant Singh KhalsaRenounce all your cleverness and trickery.
Manmohan SinghForsake thou thy wisdom and great cleverness.
Manmohan Singh (Punjabi)ਤੂੰ ਆਪਣੀ ਦਾਨਾਈ ਅਤੇ ਘਣੇਰੀ ਚਲਾਕੀ ਤਿਆਗ ਦੇ।
Fareedkot Teekaਤਾਂ ਤੇ ਸਭ ਚਤਰਾਈਆਂ ਕੀ ਸਿਆਨਪਾਂ ਛੋਡੁ ਦੇਹੁ॥
Prof. Sahib Singhਹੇ ਮਨ! (ਆਪਣੀ) ਸਿਆਣਪ ਅਤੇ ਬਹੁਤੀ ਚਤੁਰਾਈ ਛੱਡ ਦੇ।
SikhNet (Spanish)Deja tus astucias y los trucos interminables de tu mente
ਮਨ. ਬਿਨੁ ਹਰਿ ਨਾਵੈ; ਜਾਇ. ਨ ਕਾਈ ॥
man. bin har naavai; jaae. na kaaee |
Sant Singh KhalsaO mind, without the Lord's Name, there is no place of rest.
Manmohan SinghO man, sans the Lord's Name, there is no place of rest.
Manmohan Singh (Punjabi)ਹੇ ਬੰਦੇ! ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਆਰਾਮ ਦੀ ਜਗ੍ਹਾਂ ਨਹੀਂ।
Fareedkot Teekaਏਹ ਮਨ ਹਰੀ ਨਾਮ ਬਿਨ ਕੋਈ ਜਾਗਾ ਸੁਖਦਾਈ ਨਹੀਂ ਹੈ॥
Prof. Sahib Singh(ਜਿਵੇਂ ਜਾਲੇ ਦੇ ਕਾਰਨ ਭੁਇਂ ਵਿਚ ਪਾਣੀ ਜੀਊਰਦਾ ਨਹੀਂ, ਇਸੇ ਤਰ੍ਹਾਂ ਹਉਮੈ ਦੇ ਕਾਰਨ ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ), ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਾਲਾ ਦੂਰ ਨਹੀਂ ਹੁੰਦਾ।ਪਦ ਅਰਥ ਮਨ = ਹੇ ਮਨ! ਜਾਇ ਨ = ਦੂਰ ਨਹੀਂ ਹੁੰਦੀ। ਕਾਈ = ਜਾਲਾ।
SikhNet (Spanish)pues sin el Nombre del Señor, no encontrarás un lugar de reposo.
ਦਇਆ ਧਾਰੀ ਗੋਵਿਦ ਗੋੁਸਾਈ ॥
deaa dhaaree govid guosaaee |
Sant Singh KhalsaThe Lord of the Universe, the Lord of the World, has taken pity on me.
Manmohan SinghThe Lord Master has taken pity on me.
Manmohan Singh (Punjabi)ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ।
Fareedkot Teekaਜਿਨ ਪਰ ਗੋਵਿੰਦ ਸ੍ਵਾਮੀ ਨੇ ਕਿਰਪਾ ਧਾਰੀ ਹੈ॥
Prof. Sahib Singhਜਿਸ ਮਨੁੱਖ ਉਤੇ ਧਰਤੀ ਦਾ ਖਸਮ ਪ੍ਰਭੂ ਦਇਆ ਕਰਦਾ ਹੈ,ਪਦ ਅਰਥ ਗਸਾਈ = {ਅਸਲ ਲਫ਼ਜ਼ 'ਗੋਸਾਈ' ਹੈ, ਇਥੇ 'ਗੁਸਾਈ' ਪੜ੍ਹਨਾ ਹੈ}।
SikhNet (Spanish)El Señor del Universo, el Señor del mundo ha tenido Compasión de mí,
ਹਰਿ ਹਰਿ ਨਾਨਕ. ਟੇਕ ਟਿਕਾਈ ॥੪॥੧੬॥੨੭॥
har har naanak. ttek ttikaaee |4|16|27|
Sant Singh KhalsaNanak seeks the protection and support of the Lord, Har, Har. ||4||16||27||
Manmohan SinghNanak has sought the protection of the Lord's Name.
Manmohan Singh (Punjabi)ਨਾਨਕ ਨੇ ਪ੍ਰਭੂ ਦੇ ਨਾਮ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਹਰਿ ਨਾਮ ਕੀ ਤਿਨ ਪੁਰਸੋਂ ਨੇ ਟੇਕ ਟਿਕਾਈ ਹੈ, ਭਾਵ ਸੇ ਨਾਮ ਕੀ ਸਰਣ ਦਈ ਹੈ॥੪॥੧੬॥੨੭॥☬ਏਕ ਪੰਡਤ ਕਰਮ ਕਾਂਡੀ ਹੰਕਾਰੀ ਕੋ ਰਾਮ ਨਾਮ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦਾ ਹੈ ॥੪॥੧੬॥੨੭॥ਪਦ ਅਰਥ ਟੇਕ = ਆਸਰਾ ॥੪॥੧੬॥੨੭॥
SikhNet (Spanish)Nanak busca la Protección y el Soporte del Señor, Jar, Jar.(4-16-27)