ੴ

ਸਿੱਖਬਾਣੀ · SikhBani

ਗਹੁ ਕਰਿ ਪਕਰੀ ਨ ਆਈ ਹਾਥਿ ॥

gahu kar pakaree na aaee haath
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 891, 892 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 | Ang 891

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਗਹੁ ਕਰਿ ਪਕਰੀ; ਨ ਆਈ ਹਾਥਿ ॥

gahu kar pakaree; na aaee haath | Ang 891

Sant Singh KhalsaNo matter how hard you try to grab it, it does not come into your hands.
Manmohan SinghEven by grasping with care, mammon remains not in the mortal's grip.
Manmohan Singh (Punjabi)ਧਿਆਨ ਨਾਲ ਪਕੜੀ ਹੋਈ ਭੀ ਮਾਇਆ ਪ੍ਰਾਣੀ ਦੀ ਪਕੜ ਵਿੱਚ ਨਹੀਂ ਰਹਿੰਦੀ।
Fareedkot Teekaਜਿਨੋਂ ਨੇ ਮੋਹਿ ਕਰ ਕੇ ਮਾਇਆ ਪਕਰੀ ਹੈ, ਤਿਨ ਕੇ ਤੋ ਹਾਥ ਨਹੀਂ ਆਈ॥
Prof. Sahib Singh(ਹੇ ਸੰਤ ਜਨੋ! ਜਿਸ ਮਨੁੱਖ ਨੇ ਇਸ ਮਾਇਆ ਨੂੰ) ਬੜੇ ਧਿਆਨ ਨਾਲ ਭੀ ਫੜਿਆ, ਉਸ ਦੇ ਭੀ ਹੱਥ ਵਿਚ ਨਾਹ ਆਈ।

ਪਦ ਅਰਥ ਗਹੁ ਕਰਿ = ਗਹੁ ਕਰ ਕੇ, ਪੂਰੇ ਧਿਆਨ ਨਾਲ। ਪਕਰੀ = ਫੜੀ। ਹਾਥਿ = ਹੱਥ ਵਿਚ।

SikhNet (Spanish)He tratado de controlar a Maya con todo cuidado, pero ella me elude;

ਪ੍ਰੀਤਿ ਕਰੀ; ਚਾਲੀ ਨਹੀ ਸਾਥਿ ॥

preet karee; chaalee nahee saath | Ang 891

Sant Singh KhalsaNo matter how much you may love it, it does not go along with you.
Manmohan SinghHowsoever man may love it, it goes not with him.
Manmohan Singh (Punjabi)ਜਿੰਨਾ ਮਰਜ਼ੀ ਆਦਮੀ ਇਸ ਨੂੰ ਪਿਆਰ ਪਿਆ ਕਰੇ, ਇਹ ਉਸ ਦੇ ਨਾਲ ਨਹੀਂ ਜਾਂਦੀ।
Fareedkot Teekaਜਿਨੋਂ ਨੇ ਮਨ ਤਨ ਕਰ ਕੇ ਪ੍ਰੀਤੀ ਕਰੀ ਹੈ, ਤਿਨ ਕੇ ਸਾਥ ਨਹੀਂ ਚਾਲੀ॥
Prof. Sahib Singhਜਿਸ ਨੇ (ਇਸ ਨਾਲ) ਬੜਾ ਪਿਆਰ ਭੀ ਪਾਇਆ, ਉਸ ਦੇ ਨਾਲ ਭੀ ਰਲ ਕੇ ਇਹ ਨਾ ਤੁਰੀ (ਸਾਥ ਨਾਹ ਨਿਬਾਹ ਸਕੀ)।

ਪਦ ਅਰਥ ਕਰੀ = ਕੀਤੀ। ਸਾਥਿ = ਨਾਲ।

SikhNet (Spanish)le doy todo mi amor, pero ella no me acompaña por mucho tiempo.

ਕਹੁ ਨਾਨਕ; ਜਉ ਤਿਆਗਿ ਦਈ ॥

kahu naanak; jau tiaag dee | Ang 891

Sant Singh KhalsaSays Nanak, when you abandon it,
Manmohan SinghSays Nanak, when man abandons mammon,
Manmohan Singh (Punjabi)ਗੁਰੂ ਜੀ ਆਖਦੇ ਹਨ, ਜਦ ਬੰਦਾ ਮਾਇਆ ਨੂੰ ਛੱਡ ਦਿੰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਇਹ ਮਾਇਆ ਤਿਆਗ ਦਈ ਹੈ॥
Prof. Sahib Singhਨਾਨਕ ਆਖਦਾ ਹੈ- ਜਦੋਂ ਕਿਸੇ ਮਨੁੱਖ ਨੇ ਇਸ ਨੂੰ (ਮਨੋਂ) ਛੱਡ ਦਿੱਤਾ,

ਪਦ ਅਰਥ ਜਉ = ਜਦੋਂ। ਤਿਆਗਿ ਦਈ = ਛੱਡ ਦਿਤੀ।

SikhNet (Spanish)Dice Nanak: Cuando la hice a un lado y la abandoné en mi meditación,

ਤਬ ਓਹ; ਚਰਣੀ ਆਇ ਪਈ ॥੧॥

tab oeh; charanee aae pee |1| Ang 891

Sant Singh Khalsathen it comes and falls at your feet. ||1||
Manmohan Singhthen it comes and falls at his feet.
Manmohan Singh (Punjabi)ਤਾਂ ਇਹ ਆ ਕੇ ਉਸ ਦੇ ਪੈਰੀਂ ਪੈ ਜਾਂਦੀ ਹੈ।
Fareedkot Teekaਤਬ ਵਹੁ ਮਾਇਆ ਤਿਨ ਕੀ ਚਰਨੀ ਆਇ ਪਈ ਹੈ॥੧॥
Prof. Sahib Singhਤਦੋਂ ਇਹ ਆ ਕੇ ਉਸ ਦੀ ਚਰਨੀਂ ਪੈ ਗਈ ॥੧॥

ਪਦ ਅਰਥ ਓਹ = {ਇਸਤ੍ਰੀ ਲਿੰਗ} ਉਹ (ਮਾਇਆ) ॥੧॥

SikhNet (Spanish)ella cayó rendida a mis Pies.(1)

ਸੁਣਿ ਸੰਤਹੁ; ਨਿਰਮਲ ਬੀਚਾਰ ॥

sun santahu; niramal beechaar | Ang 891

Sant Singh KhalsaListen, O Saints: this is the pure philosophy.
Manmohan SinghHear, O saints this immaculate philosophy.
Manmohan Singh (Punjabi)ਸ੍ਰਵਣ ਕਰੋ ਹੇ ਸਾਧੂਓ! ਇਹ ਪਵਿੱਤਰ ਸੋਚ ਵਿਚਾਰ।
Fareedkot Teekaਹੇ ਸੰਤੋਂ! ਨਿਰਮਲ ਬੀਚਾਰ ਸੁਣੌ॥
Prof. Sahib Singhਹੇ ਸੰਤ ਜਨੋ! ਜੀਵਨ ਨੂੰ ਪਵਿੱਤਰ ਕਰਨ ਵਾਲੀ ਇਹ ਵਿਚਾਰ ਸੁਣੋ-

ਪਦ ਅਰਥ ਸੰਤਹੁ = ਹੇ ਸੰਤ ਜਨੋ! ਨਿਰਮਲ = ਪਵਿੱਤਰ।

SikhNet (Spanish)Sin el Nombre del Señor no hay salvación alguna,

ਰਾਮ ਨਾਮ ਬਿਨੁ ਗਤਿ. ਨਹੀ ਕਾਈ; ਗੁਰੁ ਪੂਰਾ ਭੇਟਤ ਉਧਾਰ ॥੧॥ ਰਹਾਉ ॥

raam naam bin gat. nahee kaaee; gur pooraa bhettat udhaar |1| rahaau | Ang 891

Sant Singh KhalsaWithout the Lord's Name, there is no salvation. Meeting with the Perfect Guru, one is saved. ||1||Pause||
Manmohan SinghWithout the Lord's Name, there is no salvation. Meeting with the Perfect Guru, the mortal is emancipated. Pause.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਕਲਿਆਨ ਪ੍ਰਾਪਤ ਨਹੀਂ ਹੁੰਦੀ। ਪੂਰਨ ਗੁਰਦੇਵ ਜੀ ਨਾਲ ਮਿਲ ਕੇ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਓ।
Fareedkot Teekaਰਾਮ ਨਾਮ ਤੇ ਬਿਨਾ ਕੋਈ ਮੁਕਤੀ ਨਹੀਂ ਹੋਤੀ, ਭਾਵ ਸਭ ਮੁਕਤੀਆਂ ਨਾਮ ਕੇ ਅਧੀਨ ਹੈਂ। ਪਰੰਤੂ ਜੇ ਗੁਰੂ ਪੂਰਾ ਮਿਲ ਜਾਏ ਤੋ ਸੰਸਾਰ ਥੀਂ ਤਰਨਾ ਹੋਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਉੱਚੀ ਆਤਮਕ ਅਵਸਥਾ ਰਤਾ ਭੀ ਨਹੀਂ ਹੁੰਦੀ, (ਪਰ ਨਾਮ ਗੁਰੂ ਪਾਸੋਂ ਮਿਲਦਾ ਹੈ) ਪੂਰਾ ਗੁਰੂ ਮਿਲਿਆਂ (ਮਾਇਆ ਦੇ ਮੋਹ ਤੋਂ ਖ਼ਲਾਸੀ ਹੋ ਕੇ) ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਭੇਟਤ = ਮਿਲਦਿਆਂ। ਉਧਾਰ = ਪਾਰ-ਉਤਾਰਾ ॥੧॥ ਰਹਾਉ ॥

SikhNet (Spanish)sólo encontrando al Guru Perfecto uno es emancipado.(1-Pausa)

ਜਬ ਉਸ ਕਉ. ਕੋਈ ਦੇਵੈ ਮਾਨੁ ॥

jab us kau. koee devai maan | Ang 892

Sant Singh KhalsaWhen someone tries to appease her,
Manmohan SinghWhen some one shows consideration to her (mammon),
Manmohan Singh (Punjabi)ਜਦ ਕੋਈ ਜਣਾ ਉਸ (ਮਾਇਆ) ਦਾ ਆਦਰ ਕਰਦਾ ਹੈ,
Fareedkot Teekaਜਬ ਉਸ ਮਾਇਆ ਕੋ ਕੋਈ ਮਾਨ ਦੇਤਾ ਹੈ॥
Prof. Sahib Singhਹੇ ਸੰਤ ਜਨੋ! ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ)

ਪਦ ਅਰਥ ਕਉ = ਨੂੰ। ਮਾਨੁ = ਆਦਰ।

SikhNet (Spanish)Cuando alguien muestra alguna consideración por Maya,

ਤਬ ਆਪਸ ਊਪਰਿ. ਰਖੈ ਗੁਮਾਨੁ ॥

tab aapas aoopar. rakhai gumaan | Ang 892

Sant Singh Khalsathen she takes pride in herself.
Manmohan Singhthen takes she pride on herself
Manmohan Singh (Punjabi)ਤਾਂ ਉਹ ਆਪਣੇ ਆਪ ਉਤੇ ਹੰਕਾਰ ਕਰਦੀ ਹੈ।
Fareedkot Teekaਤਬ ਵਹੁ ਮਾਇਆ ਅਪਨੇ ਉਪਰ ਗੁਮਾਨੁ ਰਖਤੀ ਹੈ॥
Prof. Sahib Singhਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ (ਰੁੱਸ ਰੁੱਸ ਕੇ ਨੱਸ ਜਾਣ ਦਾ ਜਤਨ ਕਰਦੀ ਹੈ)।

ਪਦ ਅਰਥ ਆਪਸ ਊਪਰਿ = ਆਪਣੇ ਆਪ ਉੱਤੇ। ਗੁਮਾਨੁ = ਮਾਣ, ਅਹੰਕਾਰ।

SikhNet (Spanish)ella se vuelve vana y pretenciosa,

ਜਬ ਉਸ ਕਉ. ਕੋਈ ਮਨਿ ਪਰਹਰੈ ॥

jab us kau. koee man paraharai | Ang 892

Sant Singh KhalsaBut when someone puts her out of his thoughts,
Manmohan SinghWhen some one discards her from his mind,
Manmohan Singh (Punjabi)ਜਦ ਕੋਈ ਜਣਾ ਇਸ ਨੂੰ ਆਪਣੇ ਹਿਰਦੇ ਵਿਚੋਂ ਕੱਢ ਦਿੰਦਾ ਹੈ,
Fareedkot Teekaਜਬ ਉਸ ਮਾਇਆ ਕੋ ਕੋਈ ਮਨ ਸੇ ਤਿਆਗਤਾ ਹੈ॥
Prof. Sahib Singhਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ,

ਪਦ ਅਰਥ ਮਨਿ = ਮਨ ਵਿਚੋਂ। ਪਰਹਰੈ = ਤਿਆਗ ਦੇਂਦਾ ਹੈ, ਦੂਰ ਕਰ ਦੇਂਦਾ ਹੈ।

SikhNet (Spanish)pero cuando alguien la hace a un lado

ਤਬ ਓਹ ਸੇਵਕਿ; ਸੇਵਾ ਕਰੈ ॥੨॥

tab oeh sevak; sevaa karai |2| Ang 892

Sant Singh Khalsathen she serves him like a slave. ||2||
Manmohan Singhthen she serves him like a slave.
Manmohan Singh (Punjabi)ਤਦ ਉਹ ਟਹਿਲਣ ਦੀ ਮਾਨੰਦ ਉਸ ਦੀ ਟਹਿਲ ਕਰਦੀ ਹੈ।
Fareedkot Teekaਤਬ ਵੁਹ ਮਾਇਆ ਸੇਵਕ ਹੋ ਕੇ ਸੇਵਾ ਕਰਤੀ ਹੈ॥੨॥
Prof. Sahib Singhਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ॥੨॥

ਪਦ ਅਰਥ ਸੇਵਕਿ = ਦਾਸੀ (ਬਣ ਕੇ) ॥੨॥

SikhNet (Spanish)se vuelve su esclava y lo sirve.(2)

ਮੁਖਿ ਬੇਰਾਵੈ; ਅੰਤਿ ਠਗਾਵੈ ॥

mukh beraavai; ant tthagaavai | Ang 892

Sant Singh KhalsaShe seems to please, but in the end, she deceives.
Manmohan SinghSeemingly she pleases but ultimately defrauds.
Manmohan Singh (Punjabi)ਜ਼ਾਹਰਾ ਤੌਰ ਤੇ ਉਹ ਖੁਸ਼ ਕਰਦੀ ਹੈ, ਪਰ ਓੜਕ ਨੂੰ ਧੋਖਾ ਦਿੰਦੀ ਹੈ।
Fareedkot Teekaਮੁਖਤਾ ਕਰ ਕੇ ਅਪਨੇ ਮੇਂ (ਬੇਰਾਵੈ) ਪਰਚਾਇ ਲੇਤੀ ਹੈ ਵਾ ਮੁਖ ਸੇ ਪੁਰਸ਼ੋਂ ਕੋ ਪਰਚਾਉਤੀ ਰਹਿਤੀ ਹੈ, ਭਾਵ ਰਿਦੇ ਕਰ ਕਿਸੇ ਕੀ ਨਹੀਂ ਬਨਤੀ। ਬਾਹਰ ਸੇ ਐਸੀ ਪਰਤੀਤ ਕਰਾਵਤੀ ਹੈ ਕਿ ਮੇਂ ਤੇਰੀ ਹੂੰ ਔ ਅੰਤ ਕੋ ਠਗੀ ਕਰਤੀ ਹੈ॥
Prof. Sahib Singhਹੇ ਸੰਤ ਜਨੋ! (ਉਹ ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ;

ਪਦ ਅਰਥ ਮੁਖਿ = ਮੂੰਹ ਨਾਲ। ਬੇਰਾਵੈ = ਪਰਚਾਂਦੀ ਹੈ। ਅੰਤਿ = ਆਖ਼ਰ ਨੂੰ। ਠਗਾਵੈ = ਠੱਗੀ ਕਰਦੀ ਹੈ, ਧੋਖਾ ਦੇਂਦੀ ਹੈ।

SikhNet (Spanish)Aparentemente ella está para complacer, pero te traiciona al final, y mira,

ਇਕਤੁ ਠਉਰ; ਓਹ ਕਹੀ. ਨ ਸਮਾਵੈ ॥

eikat tthaur; oeh kahee. na samaavai | Ang 892

Sant Singh KhalsaShe does not remain in any one place.
Manmohan SinghShe remains not confined, at any one place.
Manmohan Singh (Punjabi)ਉਹ ਕਿਸੇ ਇਕ ਜਗ੍ਹਾਂ ਉਤੇ ਬੰਨ੍ਹੀ ਹੋਈ ਨਹੀਂ ਰਹਿੰਦੀ।
Fareedkot Teekaਇਕ ਸਥਾਨ ਮੇਂ ਵਹੁ ਕਹੀਂ ਨਹੀਂ ਸਮਾਵਤੀ।
Prof. Sahib Singhਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ।

ਪਦ ਅਰਥ ਇਕਤੁ = ਇੱਕ ਵਿਚ। ਇਕਤੁ ਠਉਰ = (ਕਿਸੇ) ਇਕ ਥਾਂ ਵਿਚ। ਕਹੀ = ਕਿਤੇ ਭੀ।

SikhNet (Spanish)ella no se queda en un solo lugar ni con un solo hombre.

ਉਨਿ ਮੋਹੇ. ਬਹੁਤੇ ਬ੍ਰਹਮੰਡ ॥

aun mohe. bahute brahamandd | Ang 892

Sant Singh KhalsaShe has bewitched a great many worlds.
Manmohan SinghShe has bewitched good many worlds.
Manmohan Singh (Punjabi)ਉਸ ਨੇ ਘਣੇਰੀਆਂ ਪੁਰੀਆਂ ਨੂੰ ਮੋਹਿਆ ਹੋਇਆ ਹੈ।
Fareedkot Teekaਉਸ ਮਾਯਾ ਨੇ ਤੋ ਬਹੁਤੇ ਬ੍ਰਹਮੰਡ ਮੋਹ ਲੀਏ ਹੈਂ॥
Prof. Sahib Singhਉਸ ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।

ਪਦ ਅਰਥ ਉਨਿ = ਉਸ ਨੇ।

SikhNet (Spanish)Ella ha embrujado a muchos, muchos mundos,

ਰਾਮ ਜਨੀ; ਕੀਨੀ ਖੰਡ ਖੰਡ ॥੩॥

raam janee; keenee khandd khandd |3| Ang 892

Sant Singh KhalsaThe Lord's humble servants cut her apart into pieces. ||3||
Manmohan SinghThe Lord's slaves cut her into pieces.
Manmohan Singh (Punjabi)ਸਾਈਂ ਦੇ ਗੋਲੇ ਇਸ ਨੂੰ ਟੋਟੇ ਟੋਟੇ ਕਰ ਦਿੰਦੇ ਹਨ।
Fareedkot Teekaਸੰਤ ਜਨੋਂ ਨੇ ਟੁਕੜੇ ਟੁਕੜੇ ਕਰੀ ਹੈ, ਭਾਵ ਇਹ ਕਿ ਉਦਾਰਤਾ ਕਰ ਗੋਬਿੰਦ ਅਰਥ ਲਾਇ ਦਈ ਹੈ॥੩॥
Prof. Sahib Singhਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ ॥੩॥

ਪਦ ਅਰਥ ਰਾਮ ਜਨੀ = ਸੰਤ ਜਨਾਂ ਨੇ। ਜਨੀ = ਜਨੀਂ, ਜਨਾਂ ਨੇ। ਖੰਡ ਖੰਡ = ਟੋਟੇ ਟੋਟੇ ॥੩॥

SikhNet (Spanish)pero los Santos del Señor la traen marcando el paso. (3)

ਜੋ ਮਾਗੈ; ਸੋ ਭੂਖਾ ਰਹੈ ॥

jo maagai; so bhookhaa rahai | Ang 892

Sant Singh KhalsaWhoever begs from her remains hungry.
Manmohan SinghHe, who asks for it, remains unsatiated.
Manmohan Singh (Punjabi)ਜਿਹੜਾ ਇਸ ਨੂੰ ਮੰਗਦਾ ਹੈ, ਉਹ ਭੁੱਖਾ ਹੀ ਰਹਿੰਦਾ ਹੈ।
Fareedkot Teekaਜੋ (ਮਾਗੈ) ਮਾਇਆ ਕੀ ਇਛਾ ਕਰਤੇ ਹੈਂ, ਸੋ ਤ੍ਰਿਸ਼ਨਾ ਕਰ ਕੇ ਭੂਖਾ ਹੀ ਰਹਿਤਾ ਹੈ॥
Prof. Sahib Singhਹੇ ਸੰਤ ਜਨੋ! ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ)।

ਪਦ ਅਰਥ ਸੋ = ਉਹ ਮਨੁੱਖ।

SikhNet (Spanish)Alguien que demande algo de ella permanecerá hambriento;

ਇਸੁ ਸੰਗਿ ਰਾਚੈ; ਸੁ ਕਛੂ. ਨ ਲਹੈ ॥

eis sang raachai; su kachhoo. na lahai | Ang 892

Sant Singh KhalsaWhoever is infatuated with her obtains nothing.
Manmohan SinghHe who is in love with it, obtains nothing.
Manmohan Singh (Punjabi)ਜਿਸ ਦਾ ਇਸ ਨਾਲ ਪਿਆਰ ਹੈ, ਉਸ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਜੋ ਇਸ ਮਾਇਆ ਕੇ ਸਾਥ ਰਚਤਾ ਸੋ ਕੁਛ ਨਹੀਂ ਲੇਤਾ, ਭਾਵ ਦੈਵੀ ਗੁਣੋਂ ਤੇ ਔ ਭਜਨ ਤੇ ਖਾਲੀ ਰਹਤਾ ਹੈ, ਉਸ ਕੋ ਸੁਖ ਨਹੀਂ॥
Prof. Sahib Singhਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ।

ਪਦ ਅਰਥ ਇਸੁ ਸੰਗੀ = ਇਸ (ਮਾਇਆ) ਨਾਲ। ਰਚੈ = ਮਸਤ ਰਹਿੰਦਾ ਹੈ।

SikhNet (Spanish)quien se enamore de ella, se quedará con las manos vacías.

ਇਸਹਿ ਤਿਆਗਿ; ਸਤਸੰਗਤਿ ਕਰੈ ॥

eiseh tiaag; satasangat karai | Ang 892

Sant Singh KhalsaBut one who renounces her, and joins the Society of the Saints,
Manmohan SinghHe who forsakes it and associates with the galaxy of saints;
Manmohan Singh (Punjabi)ਜੋ ਇਸ ਨੂੰ ਛੱਡ ਕੇ ਸਾਧ ਸੰਗਤ ਨਾਲ ਜੁੜਦਾ ਹੈ,
Fareedkot Teekaਜੋ ਇਸ ਮਾਯਾ ਕੋ ਤਿਆਗ ਕੇ ਸਤਸੰਗਤ ਕਰਤਾ ਹੈ॥
Prof. Sahib Singhਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ,

ਪਦ ਅਰਥ ਇਸਹਿ = ਇਸ (ਮਾਇਆ ਦੇ ਮੋਹ) ਨੂੰ।

SikhNet (Spanish)Sólo aquél que la hace a un lado y participa en la Saad Sangat, la Sociedad de los Santos,

ਵਡਭਾਗੀ ਨਾਨਕ; ਓਹੁ ਤਰੈ ॥੪॥੧੮॥੨੯॥

vaddabhaagee naanak; ohu tarai |4|18|29| Ang 892

Sant Singh Khalsaby great good fortune, O Nanak, is saved. ||4||18||29||
Manmohan Singhby great good destiny he is emancipated, O Nanak.
Manmohan Singh (Punjabi)ਪਰਮ ਚੰਗੀ ਪ੍ਰਾਲਬਧ ਦੁਆਰਾ ਉਹ ਪਾਰ ਉਤਰ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਵਡਭਾਗੀ ਹੈ, ਪੁਨਹ ਵਹੀ ਸੰਸਾਰ ਸਮੁੰਦ੍ਰ ਸੇ ਤਰੇ ਹੈਂ॥੪॥੧੮॥੨੯॥☬ਸਿਖ ਕਾ ਪ੍ਰਸ਼ਨ ਹੈ: ਹੇ ਭਗਵਨ! ਆਤਮ ਕੋ ਕਹਾਂ ਦੇਖੂੰ ਔ ਤਿਸ ਕੇ ਅਨੰਦ ਕੋ ਕੈਸੇ ਪਾਊਂ ਪੁਨਹ ਜਮ ਕੀ ਸਾਸਨਾ ਤੇ ਕੈਸੇ ਰਹੂੰ? ਉਤਰ:
Prof. Sahib Singhਪਰ ਹੇ ਨਾਨਕ! ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ ॥੪॥੧੮॥੨੯॥

ਪਦ ਅਰਥ ਓਹੁ = ਉਹ ਮਨੁੱਖ {ਪੁਲਿੰਗ} ॥੪॥੧੮॥੨੯॥

SikhNet (Spanish)es por buena fortuna, emancipado. (4-18-29)
Answers quote the Granth verbatim with Ang citations. AI commentary is not Gurbani and not a religious ruling.