ੴ

ਸਿੱਖਬਾਣੀ · SikhBani

ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥

kaam na karahee aapanaa fireh avataa loe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕਾਮੁ. ਨ ਕਰਹੀ ਆਪਣਾ; ਫਿਰਹਿ ਅਵਤਾ ਲੋਇ ॥

kaam. na karahee aapanaa; fireh avataa loe |

Sant Singh KhalsaPeople do not perform their duties, but instead, they wander around aimlessly.
Manmohan SinghThe man performs not his duty and wanders about way-wardly in the world.
Manmohan Singh (Punjabi)ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।
Fareedkot Teekaਆਪਣਾ ਕਾਮ ਤੋ ਕਰਤਾ ਨਹੀਂ ਅਰਥਾਤ ਪ੍ਰਲੋਕ ਕੇ ਸਹਾਇਕ ਕਰਮ ਤੋ ਕਰਤਾ ਨਹੀਂ, ਇਸ (ਲੋਇ) ਲੋਕੁ ਮੇਂ (ਅਵਤਾ) ਕੱਬਾ ਅਰਥਾਤ ਉਲਟਾ ਫਿਰਤਾ ਹੈ॥
Prof. Sahib Singh(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ।

ਪਦ ਅਰਥ ਨ ਕਰਹੀ = ਤੂੰ ਨਹੀਂ ਕਰਦਾ। ਅਵਤਾ = ਅਵੈੜਾ, ਆਪ-ਹੁਦਰਾ। ਲੋਇ = ਲੋਕ ਵਿਚ, ਜਗਤ ਵਿਚ।

SikhNet (Spanish)Si uno no actúa auténticamente, vaga sin sentido en el mundo.

ਨਾਨਕ. ਨਾਇ ਵਿਸਾਰਿਐ; ਸੁਖੁ ਕਿਨੇਹਾ ਹੋਇ ॥੧॥

naanak. naae visaariai; sukh kinehaa hoe |1|

Sant Singh KhalsaO Nanak, if they forget the Name, how can they ever find peace? ||1||
Manmohan SinghNanak how shall he attain to peace, by forgetting the Name?
Manmohan Singh (Punjabi)ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਵਿਸਾਰਨੇ ਕਰ (ਕਿਨੇਹਾ) ਕੈਸਾ ਸੁਖ ਹੋਵੈ, ਉਲਟਾ ਦੁਖ ਹੀ ਹੋਵੇਗਾ॥੧॥☬ਜੇ ਕਹੇ ਜੀਵ ਨੇ ਨਾਮ ਕੋ ਕਿਸ ਕਰ ਵਿਸਾਰ ਦੀਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ॥੧॥

ਪਦ ਅਰਥ ਨਾਇ = {ਅਧਿਕਰਣ ਕਾਰਕ, ਇਕ-ਵਚਨ)। ਨਾਇ ਵਿਸਾਰਿਐ = (ਪੂਰਬ ਪੂਰਨ ਕਾਰਦੰਤਕ), ਜੇ ਨਾਮ ਵਿਸਾਰ ਦਿੱਤਾ ਜਾਏ। ਕਿਨੇਹਾ ਹੋਇ = ਕੋਈ ਨਹੀਂ ਹੋ ਸਕਦਾ ॥੧॥

SikhNet (Spanish)Dice Nanak, si uno se olvida del Naam, el Nombre del Señor, ¿cómo puede obtener Paz?(1)
Answers quote the Granth verbatim with Ang citations. AI commentary is not Gurbani and not a religious ruling.