ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤਿਨ ਕੀ ਸੋਭਾ ਕਿਆ ਗਣੀ; ਜਿਨੀ ਹਰਿ ਹਰਿ ਲਧਾ ॥
tin kee sobhaa kiaa ganee; jinee har har ladhaa |
Sant Singh KhalsaHow can I estimate the glory of those, who have found the Lord, Har, Har?
Manmohan SinghHow should I recount the Praise of those, who have found their Lord God?
Manmohan Singh (Punjabi)ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?
Fareedkot Teekaਜਿਨੋਂ ਨੇ ਹਰਿ ਹਰਿ ਨਾਮ ਕੋ (ਲਧਾ) ਪਾਇਆ ਹੈ, ਤਿਨ ਕੀ ਸੋਭਾ ਕਿਆ ਗਣੀਐ ਅਰਥਾਤ ਅਣਗਿਣਤ ਹੈ॥
Prof. Sahib Singhਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਕਿਆ ਗਣੀ = ਕੀ ਬਿਆਨ ਕਰਾਂ? ਬਿਆਨ ਨਹੀਂ ਹੋ ਸਕਦੀ।
SikhNet (Spanish)¿Cómo puedo alabar a aquéllos que han encontrado a su Señor?
ਸਾਧਾ ਸਰਣੀ. ਜੋ ਪਵੈ; ਸੋ ਛੁਟੈ ਬਧਾ ॥
saadhaa saranee. jo pavai; so chhuttai badhaa |
Sant Singh KhalsaOne who seeks the Sanctuary of the Holy is released from bondage.
Manmohan SinghHe who seeks the shelter of the saints is relieved of his bonds.
Manmohan Singh (Punjabi)ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਐਸੇ ਸਾਧੂਓਂ ਕੀ ਸਰਣ ਮੇਂ ਜੋ ਪੜਤਾ ਹੈ, ਸੋ ਬੰਧਨੋਂ ਸੇ ਬਾਂਧਾ ਹੂਆ ਛੂਟਤਾ ਹੈ॥
Prof. Sahib Singhਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ।)
SikhNet (Spanish)Quien sea que busca el Refugio de los Santos, sus amarras son quitadas.
ਗੁਣ ਗਾਵੈ ਅਬਿਨਾਸੀਐ; ਜੋਨਿ ਗਰਭਿ. ਨ ਦਧਾ ॥
gun gaavai abinaaseeai; jon garabh. na dadhaa |
Sant Singh KhalsaOne who sings the Glorious Praises of the Imperishable Lord does not burn in the womb of reincarnation.
Manmohan SinghHe who sings the praise of the Deathless One is not burnt in womb of existences.
Manmohan Singh (Punjabi)ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।
Fareedkot Teekaਜੋ ਅਬਨਾਸੀ ਕੇ ਗੁਣੋਂ ਕੋ ਗਾਵਤਾ ਹੈ, ਸੋ ਗਰਬ ਜੋਨੀ ਕੀ ਅਗਨੀ ਮੇਂ ਨਹੀਂ (ਦਧਾ) ਜਲਤਾ॥
Prof. Sahib Singhਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ।ਪਦ ਅਰਥ ਗਰਭਿ = ਗਰਭ ਵਿਚ। ਦਧਾ = ਸੜਦਾ। ਭੇਟਿਆ = (ਜਿਸ ਨੂੰ) ਮਿਲਿਆ।
SikhNet (Spanish)Y cantando la Alabanza del Señor Eterno su vida no se desperdicia en la trasmigración.
ਗੁਰੁ ਭੇਟਿਆ ਪਾਰਬ੍ਰਹਮੁ ਹਰਿ; ਪੜਿ ਬੁਝਿ, ਸਮਧਾ ॥
gur bhettiaa paarabraham har; parr bujh, samadhaa |
Sant Singh KhalsaOne who meets the Guru and the Supreme Lord God, who reads and understands, enters the state of Samaadhi.
Manmohan SinghHe who meets the Guru and the Transcendent Lord, by reading about and understanding God, sits in trance.
Manmohan Singh (Punjabi)ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।
Fareedkot Teekaਜਿਨ ਕੋ ਪਾਰਬ੍ਰਹਮ ਰੂਪ ਗੁਰੂ ਮਿਲਿਆ ਹੈ, ਸੋ ਪੁਰਸ ਹਰੀ ਨਾਮ ਕੋ ਪੜ ਸਮਝ ਕਰ (ਸਮਧਾ) ਸਮਾਇਆ ਹੈ ਵਾ ਸਮਝਾ ਹੈ॥
Prof. Sahib Singhਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ।ਪਦ ਅਰਥ ਸਮਧਾ = ਸਮਾਧੀ ਵਾਲਾ, ਟਿਕਾਉ ਵਾਲਾ।
SikhNet (Spanish)He encontrado a mi Señor, el Iluminador, y lográndolo he conocido el Éxtasis.
ਨਾਨਕ. ਪਾਇਆ ਸੋ ਧਣੀ; ਹਰਿ ਅਗਮ ਅਗਧਾ ॥੧੦॥
naanak. paaeaa so dhanee; har agam agadhaa |10|
Sant Singh KhalsaNanak has obtained that Lord Master, who is inaccessible and unfathomable. ||10||
Manmohan SinghNanak has obtained that Lord Master who is Unapproachable and Unfathomable.
Manmohan Singh (Punjabi)ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋ ਹਰੀ ਅਗਮ ਅਗਾਧ (ਧਣੀ) ਮਾਲਕ ਪਾਇਆ ਹੈ॥੧੦॥☬ਜੇ ਕੋਈ ਐਸੇ ਪੂਛੇ ਕਿ ਜੀਵੋਂ ਕੋ ਸੁਖ ਕ੍ਯੋਂ ਨਹੀਂ ਹੋਤਾ, ਸਭ ਦੁਖੀ ਦੇਖੀਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ॥੧੦॥ਪਦ ਅਰਥ ਅਗਮ = ਅਪਹੁੰਚ। ਅਗਧਾ = ਅਗਾਧ, ਅਥਾਹ ॥੧੦॥
SikhNet (Spanish)Nanak ha encontrado al Señor, Quien es Insondable e Infinito.(10)