ੴ

ਸਿੱਖਬਾਣੀ · SikhBani

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥

saachaa saahib saach naae bhaakhiaa bhaau apaar
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 2 · 7 lines
Translations

ਸਾਚਾ ਸਾਹਿਬੁ. ਸਾਚੁ ਨਾਇ; ਭਾਖਿਆ ਭਾਉ ਅਪਾਰੁ ॥

saachaa saahib. saach naae; bhaakhiaa bhaau apaar |

Sant Singh KhalsaTrue is the Master, True is His Name-speak it with infinite love.
Manmohan SinghTrue is the Lord, true His Name and the true have repeated His Name with infinite love.
Manmohan Singh (Punjabi)ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
Fareedkot Teekaਹੇ ਸਿੱਧੋ! ਵਹੁ ਸਾਹਿਬੁ ਭੀ ਸਚਾ ਹੈ ਔਰ ਉਸ ਕਾ ਨਾਮੁ ਭੀ ਸਚਾ ਹੈ। ਸੋ ਨਾਮੁ ਤਿਨੋ ਨੇ (ਭਾਖਿਆ) ਕਹਿਆ ਹੈ, ਜਿਨ ਕੋ ਅਪਾਰ ਹੀ ਪ੍ਰੇਮ ਹੂਆ ਹੈ। ਵਾ ਜਿਨੋ ਨੇ ਭਾਖ੍ਯਾ ਹੈ, ਤਿਨ ਕੋ ਅਪਾਰ ਪਰਮਾਤਮਾ ਕਾ (ਭਾਉ) ਗ੍ਯਾਨੁ ਹੂਆ ਹੈ॥
Prof. Sahib Singhਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।

ਪਦ ਅਰਥ ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ। ❀ 'ਸਾਚੁ ਨਾਇ' ਬਾਰੇ ਨੋਟ: ਵਿਆਕਰਨ ਦਾ ਨੀਯਮ ਹੈ ਕਿ ਕਿਸੇ 'ਨਾਂਵ' ਦੇ ਵਿਸ਼ੇਸ਼ਣ ਦਾ ਉਹੀ ਲਿੰਗ ਹੁੰਦਾ ਹੈ, ਜੋ ਉਸ 'ਨਾਂਵ' ਦਾ। 'ਸਾਚੁ ਨਾਇ' ਵਾਲੀ ਤੁਕ ਵਿਚ 'ਸਾਹਿਬੁ' ਪੁਲਿੰਗ ਹੈ, ਇਸ ਕਰ ਕੇ 'ਸਾਚਾ' ਭੀ ਪੁਲਿੰਗ ਹੈ। 'ਸਾਚੁ' ਪੁਲਿੰਗ ਹੈ, ਸੋ ਜਿਸ 'ਨਾਂਵ' ਦਾ ਇਹ ਵਿਸ਼ੇਸ਼ਣ ਹੈ, ਉਹ ਭੀ ਪੁਲਿੰਗ ਹੀ ਚਾਹੀਦਾ ਹੈ, ਅਤੇ 'ਕਰਤਾ ਕਾਰਕ' ਹੋਣਾ ਚਾਹੀਦਾ ਹੈ, ਜਿਵੇਂ 'ਸਾਹਿਬੁ' ਹੈ। ਸ਼ਬਦ 'ਨਾਉ' ਜਿਤਨਾ ਚਿਰ 'ਕਰਤਾ ਕਾਰਕ' ਜਾਂ 'ਕਰਮ ਕਾਰਕ' ਵਿੱਚ ਵਰਤਿਆ ਜਾਂਦਾ ਹੈ, ਉਤਨਾ ਚਿਰ ਇਸ ਦੀ ਸ਼ਕਲ ਇਹੀ ਰਹਿੰਦੀ ਹੈ, ਜਿਵੇਂ: (੧) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।੪। (੨) ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।੭। (੩) ਜੇਤਾ ਕੀਤਾ ਤੇਤਾ ਨਾਉ। (ਪਉੜੀ ੧੯)। (੪) ਊਚੇ ਊਪਰਿ ਊਚਾ ਨਾਉ। (ਪਉੜੀ ੨੪)। ਇਹੀ ਸ਼ਬਦ 'ਨਾਉ' ਜਪੁਜੀ ਵਿਚ ਇਕ ਵਾਰੀ ਹੋਰ ਆਇਆ ਹੈ, ਪਰ ਉਹ 'ਕ੍ਰਿਆ' ਹੈ ਤੇ ਉਸ ਦਾ ਅਰਥ ਹੈ, 'ਇਸ਼ਨਾਨ ਕਰੋ', ਜਿਵੇਂ: ਅੰਤਰਗਤਿ ਤੀਰਥ ਮਲਿ ਨਾਉ। (ਪਉੜੀ ੨੧)। ਸ਼ਬਦ 'ਨਾਉ' ਦਾ ਬਹੁ-ਵਚਨ ਜਪੁਜੀ ਵਿਚ ਦੋ ਵਾਰੀ ਆਇਆ ਹੈ, ਉਸ ਦਾ ਰੂਪ 'ਨਾਂਵ' ਹੈ, ਜਿਵੇਂ: (੧) ਅਸੰਖ ਨਾਵ ਅਸੰਖ ਨਾਵ। (ਪਉੜੀ ੧੯)। (੨) ਜੀਅ ਜਾ

SikhNet (Spanish)El Señor es Verdad y Verdad es Su Nombre; las criaturas repiten Su Nombre con Amor infinito.

ਆਖਹਿ. ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ ॥

aakheh. mangeh, dehi dehi; daat kare daataar |

Sant Singh KhalsaPeople beg and pray, "Give to us, give to us", and the Great Giver gives His Gifts.
Manmohan SinghPeople pray and beg: "give us alms, give us alms", and the bestower bestows His gifts.
Manmohan Singh (Punjabi)ਲੋਕੀਂ ਪ੍ਰਾਰਥਨਾ ਤੇ ਯਾਚਨਾ ਕਰਦੇ ਹਨ: "ਸਾਨੂੰ ਖੈਰ ਪਾ, ਸਾਨੂੰ ਖੈਰ ਪਾ", ਤੇ ਦਾਤਾ ਬਖ਼ਸ਼ਿਸ਼ਾਂ ਕਰਦਾ ਹੈ।
Fareedkot Teekaਤਿਸ ਦਾਤਾਰ ਅਕਾਲ ਪੁਰਖ ਸੇ (ਆਖਹਿ) ਮੁਖੋਂ ਸੇ ਦੇਹ ਦੇਹ ਕਹਿ ਕਰ ਸਭੀ ਮਾਗਤੇ ਹੈਂ, ਔਰ ਸੋ ਕਰਮਾ ਅਨੁਸਾਰ ਯਥੋਚਿਤ ਦਾਤ ਦੇਤਾ ਹੈ॥ ਪ੍ਰਸ਼ਨ:
Prof. Sahib Singhਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ'। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।

ਪਦ ਅਰਥ ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।

* ਨੋਟ: ਉਸ ਦੀ ਬੋਲੀ ਪ੍ਰੇਮ ਹੈ। ਪ੍ਰੇਮ ਹੀ ਵਸੀਲਾ ਹੈ, ਜਿਸ ਦੀ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀਂ ਉਸ ਨਾਲ ਕਰ ਸਕਦੇ ਹਾਂ।

SikhNet (Spanish)Pedimos continuamente, danos más, oh Dios, danos más, y Dios generosamente da sin cesar.

ਫੇਰਿ. ਕਿ ਅਗੈ ਰਖੀਐ; ਜਿਤੁ ਦਿਸੈ ਦਰਬਾਰੁ ॥

fer. ki agai rakheeai; jit disai darabaar |

Sant Singh KhalsaSo what offering can we place before Him, by which we might see the Darbaar of His Court?
Manmohan SinghThen, what should be placed before His where-by His court may be seen?
Manmohan Singh (Punjabi)ਤਾਂ, ਉਸ ਦੇ ਅਗੇ ਕੀ ਧਰਿਆ ਜਾਵੇ ਜਿਸ ਦੁਆਰਾ ਉਸ ਦੀ ਦਰਗਾਹ ਦਾ ਦਰਸ਼ਨ ਹੋ ਜਾਵੇ?
Fareedkot Teekaਤਿਸ ਅਕਾਲ ਪੁਰਖ ਕੇ ਆਗੇ (ਫੇਰਿ) ਭੇਟਾ ਕ੍ਯਾ ਰਖੀਏ ਵਾ ਮੁੜਕੇ ਕ੍ਯਾ ਰੱਖੀਏ⁽¹⁾? ਜਿਸ ਸੇ ਤਿਸ ਸੱਚੇ (ਦਰਬਾਰੁ) ਦੀਵਾਨ, ਭਾਵ ਸਰੂਪ ਕਾ ਦਰਸਨੁ ਹੋ?
Prof. Sahib Singh(ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ?

ਪਦ ਅਰਥ ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਕਰ ਰਿਹਾ ਹੈ ਤਾਂ) ਫਿਰ। ਕਿ = ਕਿਹੜੀ ਭੇਟਾ। ਅਗੈ = ਰੱਬ ਦੇ ਅੱਗੇ। ਰਖੀਐ = ਰੱਖੀ ਜਾਏ, ਅਸੀਂ ਰੱਖੀਏ। ਜਿਤੁ = ਜਿਸ ਭੇਟਾ ਦਾ ਸਦਕਾ। ਦਿਸੈ = ਦਿੱਸ ਪਏ।

SikhNet (Spanish)¿Qué podemos ofrecerle para ver Su Reino?

ਮੁਹੌ. ਕਿ ਬੋਲਣੁ ਬੋਲੀਐ; ਜਿਤੁ ਸੁਣਿ ਧਰੇ ਪਿਆਰੁ ॥

muhau. ki bolan boleeai; jit sun dhare piaar |

Sant Singh KhalsaWhat words can we speak to evoke His Love?
Manmohan SinghWhich words should we utter with our mouths by hearing which, He may begin to bear us love?
Manmohan Singh (Punjabi)ਅਸੀਂ ਆਪਣੇ ਮੁੱਖਾਂ ਤੇ ਕੇਹੜੇ ਬਚਨ ਉਚਾਰਨ ਕਰੀਏ ਜਿੰਨ੍ਹਾਂ ਨੂੰ ਸਰਵਣ ਕਰਕੇ, ਉਹ ਸਾਡੇ ਨਾਲ ਮੁਹੱਬਤ ਕਰਨ ਲੱਗ ਜਾਵੇ?
Fareedkot Teekaਔਰ ਮੁਹ ਸੇ ਕ੍ਯਾ (ਬੋਲਣੁ) ਬਚਨੁ ਕਹੀਏ, ਜਿਸ ਕੋ ਸੁਨ ਕਰ ਅਕਾਲ ਪੁਰਖੁ ਪ੍ਯਾਰੁ ਧਾਰਨ ਕਰੇ?☬ਉੱਤਰ:
Prof. Sahib Singhਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ।

ਪਦ ਅਰਥ ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।

SikhNet (Spanish)¿Qué palabras puede uno pronunciar para ganar Su Amor?

ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ ॥

amrit velaa sach naau; vaddiaaee veechaar |

Sant Singh KhalsaIn the Amrit Vaylaa, the ambrosial hours before dawn, chant the True Name, and contemplate His Glorious Greatness.
Manmohan SinghEarly in the morning utter the True Name and reflect upon God's greatness.
Manmohan Singh (Punjabi)ਸੁਬ੍ਹਾ ਸਵੇਰੇ ਸਤਿਨਾਮ ਦਾ ਉਚਾਰਨ ਕਰ ਅਤੇ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਰ।
Fareedkot Teekaਹੇ ਸਿਧੋ! ਅੰਮ੍ਰਿਤ ਵੇਲੇ ਸਚ ਨਾਮ ਕਾ ਜਾਪੁ ਕਰਨਾ, ਏਹੀ ਭੇਟਾ ਰਖੀਏ। ਇਸੀ ਤੇ ਤਿਸ ਕਾ ਦ੍ਰਬਾਰੁ ਦ੍ਰਿਸਟਿ ਆਵਤਾ ਹੈ। ਜੈਸੇ ਭਗਤੋਂ ਕੀ ਰੱਖ੍ਯਾ ਕਰੀ ਹੈ, ਇੱਤ੍ਯਾਦਿਕ ਵਡਿਆਈ ਕਾ ਵੀਚਾਰੁ ਕਰ ਕੇ ਕੀਰਤਨ ਕਰਨਾ॥
Prof. Sahib Singhਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।

ਪਦ ਅਰਥ ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ 'ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ।

SikhNet (Spanish)En el Amrit Vela, las horas fragantes del amanecer, medita en El Nombre y en la Grandeza de Dios.

ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ॥

karamee aavai kaparraa; nadaree mokh duaar |

Sant Singh KhalsaBy the karma of past actions, the robe of this physical body is obtained. By His Grace, the Gate of Liberation is found.
Manmohan SinghBy Good actions the physical robe is obtained and by the Lord's benediction the gate of salvation.
Manmohan Singh (Punjabi)ਚੰਗੇ ਅਮਲਾਂ ਦੁਆਰਾ ਦੇਹ ਪੁਸ਼ਾਕ ਪਰਾਪਤ ਹੁੰਦੀ ਹੈ ਅਤੇ ਸੁਆਮੀ ਦੀ ਦਯਾ ਦੁਆਰਾ ਮੁਕਤੀ ਦਾ ਦਰਵਾਜਾ।
Fareedkot Teekaਤਿਸ ਕੋ ਸੁਨ ਕੇ ਸਚਾ ਸਾਹਿਬੁ ਪ੍ਯਾਰੁ ਧਾਰਤਾ ਹੈ। ਔਰ ਐਸੇ ਉਪਾਸਨਾ ਰੂਪੁ ਕਰਮ ਕੇ ਕਰਨ ਹਾਰਾ ਜਬ ਜੀਉ ਕਰਮੀ ਹੋਤਾ ਹੈ, ਤਬ (ਨਦਰੀ) ਹਰੀ ਕੀ ਕ੍ਰਿਪਾ ਦ੍ਰਿਸਟੀ ਸੇ (ਕਪੜਾ) ਭਗਤੀ ਰੂਪੁ ਸਿਰੋਪਾਉ ਮਿਲਤਾ ਹੈ। ਔਰੁ ਤਿਸੁ ਸੇ ਮੋਖ ਕਾ ਦ੍ਵਾਰਾ ਗ੍ਯਾਨੁ ਪ੍ਰਾਪਤਿ ਹੋਤਾ ਹੈ⁽¹⁾॥
Prof. Sahib Singh(ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ 'ਸਿਫਤਿ' ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ 'ਕੂੜ ਦੀ ਪਾਲਿ' ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। (ਜਿਵੇਂ: ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ ੯। ਨਾਨਕ ਨਦਰੀ ਕਰਮੀ ਦਾਤਿ। ਪਉੜੀ ੧੪।) ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ:"ਸਿਫ਼ਤਿ ਸਰਮ ਕਾ ਕਪੜਾ ਮਾਗਉ।"੪।੭। ਪ੍ਰਭਾਤੀ ਮ: ੧। ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, 'ਕੂੜ' ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ।

SikhNet (Spanish)Por el Karma de las acciones pasadas hemos llegado a tener este bello nacimiento humano; pero es solamente por Su Gracia que obtendremos la Salvación.

ਨਾਨਕ. ਏਵੈ ਜਾਣੀਐ; ਸਭੁ ਆਪੇ ਸਚਿਆਰੁ ॥੪॥

naanak. evai jaaneeai; sabh aape sachiaar |4|

Sant Singh KhalsaO Nanak, know this well: the True One Himself is All. ||4||
Manmohan SinghKnow thus, O Nanak! that the True One is all by Himself.
Manmohan Singh (Punjabi)ਇਸ ਤਰ੍ਹਾਂ ਸਮਝ ਲੈ, ਹੇ ਨਾਨਕ! ਕਿ ਸਤਿਪੁਰਖ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿੱਧੋ! (ਏਵੈ) ਇਸ ਪ੍ਰਕਾਰ ਜਾਨੀਏ ਜੋ (ਸਚਿਆਰੁ) ਸਚਾ ਅਕਾਲ ਪੁਰਖੁ ਸਰਬ ਠੌਰ ਆਪ ਹੀ ਹੈ। ਯਥਾ ਸੁਖਮਨੀ-☬"ਬਨ ਤ੍ਰਿਣ ਪਰਬਤ ਹੈ ਪਾਰਬ੍ਰਹਮੁ॥" ॥੪॥☬ਪ੍ਰਸ਼ਨ: ਵਹੁ ਕਿਸੀ ਕਾ ਕੀਆ ਹੂਆ ਹੈ, ਭਾਵ ਨਾਦੀ ਹੈ ਵਾ ਬਿੰਦੀ ਹੈ?☬ਉੱਤਰ:
Prof. Sahib Singhਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ ॥੪॥

ਪਦ ਅਰਥ ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ)। (❀ ਨੋਟ: ਲਫ਼ਜ਼ 'ਏਵੈ' ਪਰਗਟ ਕਰਦਾ ਹੈ ਕਿ ਇਸ ਪਉੜੀ ਦੀ ਤੀਜੀ ਤੇ ਚੌਥੀ ਤੁਕ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਅਖ਼ੀਰਲੀਆਂ ਤਿੰਨ ਤੁਕਾਂ ਹੈ: ਜੇ ਅੰਮ੍ਰਿਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫ਼ਤ-ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ)। ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ॥੪॥

* ਭਾਵ: ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ 'ਪ੍ਰੇਮ'। ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ 'ਪ੍ਰੇਮ ਪਟੋਲਾ' ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ।੪।

SikhNet (Spanish)Sólo hace falta saber, oh, dice Nanak, que Dios, por ser la Verdad, es Todo en todo. (4)
Answers quote the Granth verbatim with Ang citations. AI commentary is not Gurbani and not a religious ruling.