ੴ

ਸਿੱਖਬਾਣੀ · SikhBani

ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥

aoohee te hario aoohaa le dhario jaise baasaa maas det...
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1216 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਕਹਾ ਕਰਹਿ ਰੇ; ਖਾਟਿ ਖਾਟੁਲੀ ॥

kahaa kareh re; khaatt khaattulee |

Sant Singh KhalsaWhy are you working so hard to earn profits?
Manmohan SinghEarning profit, what shall thou do, O man?
Manmohan Singh (Punjabi)ਖੱਟੀ ਖੱਟ ਕੇ ਤੂੰ ਕੀ ਕਰੇਗਾ, ਹੇ ਬੰਦੇ!
Fareedkot Teekaਹੇ ਜੀਵ! ਖੱਟੀ ਕੋ ਖੱਟ ਕਰ ਕਿਆ ਕਰੇਗਾ?
Prof. Sahib Singhਹੇ (ਮੂਰਖ)! (ਮਾਇਆ ਵਾਲੀ) ਕੋਝੀ ਖੱਟੀ ਖੱਟ ਕੇ ਤੂੰ ਕੀਹ ਕਰਦਾ ਰਹਿੰਦਾ ਹੈ?

ਪਦ ਅਰਥ ਕਹਾ ਕਰਹਿ = ਤੂੰ ਕੀਹ ਕਰਦਾ ਹੈਂ? ਰੇ = ਹੇ ਭਾਈ! ਖਾਟਿ = ਖੱਟ ਕੇ। ਖਾਟੁਲੀ = (ਮਾਇਆ ਦੀ) ਕੋਝੀ ਖੱਟੀ।

SikhNet (Spanish)¿Por qué vas, oh ser humano, tras las utilidades de este mundo?

ਪਵਨਿ ਅਫਾਰ, ਤੋਰ ਚਾਮਰੋ; ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥

pavan afaar, tor chaamaro; at jajaree teree re maattulee |1| rahaau |

Sant Singh KhalsaYou are puffed up like a bag of air, and your skin is very brittle. Your body has grown old and dusty. ||1||Pause||
Manmohan SinghPuffed up with wind, thy skin is swollen and exceedingly brittle is the dust of thy body, O man. Pause.
Manmohan Singh (Punjabi)ਹਵਾ ਨਾਲ ਭਰੀ, ਤੇਰੀ ਖੱਲ ਫੁੱਲੀ ਹੋਈ ਹੈ ਅਤੇ ਅਤਿਅੰਤ ਭੁਰਭਰੀ ਹੈ ਤੇਰੀ ਦੇਹਿ ਦੀ ਮਿੱਟੀ, ਹੇ ਬੰਦੇ! ਠਹਿਰਾਉ।
Fareedkot Teeka(ਪਵਨਿ) ਪ੍ਰਾਣ ਪਵਨ ਕਰ ਕੇ ਆਫਰਿਆ ਹੂਆ ਤੇਰਾ ਚਰਮੁ ਹੈ, ਦੇਹ ਰੂਪੀ ਤੇਰੀ ਮਟੀ ਜਜਰੀ ਹੂਈ ਹੈ, ਭਾਵ ਨਸ਼ਟ ਹੋ ਜਾਨੇ ਵਾਲੀ ਹੈ॥੧॥ ਰਹਾਉ ॥
Prof. Sahib Singhਹੇ ਮੂਰਖ! (ਤੂੰ ਧਿਆਨ ਹੀ ਨਹੀਂ ਦੇਂਦਾ ਕਿ) ਹਵਾ ਨਾਲ ਤੇਰੀ ਚਮੜੀ ਫੁੱਲੀ ਹੋਈ ਹੈ, ਤੇ, ਤੇਰਾ ਸਰੀਰ ਬਹੁਤ ਜਰਜਰਾ ਹੁੰਦਾ ਜਾ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਪਵਨਿ = ਹਵਾ ਨਾਲ। ਅਫਾਰ = ਆਫਰਿਆ ਹੋਇਆ, ਫੁੱਲਿਆ ਹੋਇਆ। ਤੋਰ ਚਾਮਰੋ = ਤੇਰਾ ਚਮੜਾ, ਤੇਰਾ ਸਰੀਰ। ਅਤਿ = ਬਹੁਤ। ਜਜਰੀ = ਜਰਜਰੀ, ਪੁਰਾਣੀ। ਮਾਟੁਲੀ = ਤੇਰੀ ਕਾਂਇਆਂ ॥੧॥ ਰਹਾਉ ॥

SikhNet (Spanish)Tu piel en realidad se ha inflamado con los vientos del ego, pero mira, el polvo de tu cuerpo, se ha desgastado. (1-Pausa)

ਊਹੀ ਤੇ ਹਰਿਓ. ਊਹਾ ਲੇ ਧਰਿਓ; ਜੈਸੇ. ਬਾਸਾ ਮਾਸ ਦੇਤ ਝਾਟੁਲੀ ॥

aoohee te hario. aoohaa le dhario; jaise. baasaa maas det jhaattulee |

Sant Singh KhalsaYou move things from here to there, like the hawk swooping down on the flesh of its prey.
Manmohan SinghAs the hawk takes away flesh with a swoop, so snatch thou the valuable from here and place it there.
Manmohan Singh (Punjabi)ਜਿਸ ਤਰ੍ਹਾਂ ਬਾਜ ਗੋਸ਼ਤ ਨੂੰ ਝਪਟਾ ਕਾਰ ਲੈ ਜਾਂਦਾ ਹੈ, ਏਸੇ ਤਰ੍ਹਾਂ ਹੀ ਤੂੰ ਪਦਾਰਥ ਨੂੰ ਏਥੋ ਖੋਹ ਓਥੇ ਜਾ ਧਰਦਾ ਹੈ।
Fareedkot Teekaਉਸ ਜਗਾ ਤੇ ਉਠਾਇ ਕਰ (ਊਹਾ) ਔਰ ਦੂਸਰੀ ਜਗਾ ਧਰ ਦੀਆ ਜੈਸੇ ਬਾਸ਼ਾ ਪੰਛੀ ਮਾਸ ਕੋ (ਝਾਟੁਲੀ) ਝੁਟੀ ਦੇਤਾ, ਭਾਵ ਕਰਤਾ ਹੈ ਅਰਥਾਤ ਸੀਘ੍ਰਤਾ ਕਰਤਾ ਹੈ। ਭਾਵ ਯਹਿ ਕਿ ਔਰ ਸੰਬੰਧੀਓਂ ਸੇ ਚੋਰੀ ਕਰ ਕੇ ਦਰਬ ਕੋ ਰਾਖਤਾ ਹੈ ਤੇਰਾ ਤੋ ਪਦਾਰਥ ਖਾਨ ਪਾਨ ਮਾਤ੍ਰ ਹੈ ਔਰ ਨਹੀਂ॥
Prof. Sahib Singhਹੇ ਮੂਰਖ! ਜਿਵੇਂ ਬਾਸ਼ਾ ਮਾਸ ਵਾਸਤੇ ਝਪਟ ਮਾਰਦਾ ਹੈ, ਤਿਵੇਂ ਤੂੰ ਭੀ ਧਰਤੀ ਤੋਂ ਹੀ (ਧਨ ਝਪਟ ਮਾਰ ਕੇ) ਖੋਂਹਦਾ ਹੈਂ, ਤੇ, ਧਰਤੀ ਵਿਚ ਹੀ ਸਾਂਭ ਰੱਖਦਾ ਹੈਂ।

ਪਦ ਅਰਥ ਊਹੀ ਤੇ = ਉਥੋਂ ਹੀ, ਧਰਤੀ ਤੋਂ ਹੀ। ਹਰਿਓ = ਚੁਰਾਇਆ ਹੈ। ਊਹਾ = ਉਥੇ ਧਰਤੀ ਵਿਚ ਹੀ। ਬਾਸਾ = ਬਾਸ਼ਾ, ਸ਼ਿਕਾਰੀ ਪੰਛੀ। ਝਾਟੁਲੀ = ਝਪਟ।

SikhNet (Spanish)Tomas de aquí y lo pones allá, así como el halcón que arranca la carne con su pico y se la lleva volando.

ਦੇਵਨਹਾਰੁ ਬਿਸਾਰਿਓ ਅੰਧੁਲੇ; ਜਿਉ ਸਫਰੀ ਉਦਰੁ ਭਰੈ. ਬਹਿ ਹਾਟੁਲੀ ॥੧॥

devanahaar bisaario andhule; jiau safaree udar bharai. beh haattulee |1|

Sant Singh KhalsaYou are blind - you have forgotten the Great Giver. You fill your belly like a traveller at an inn. ||1||
Manmohan SinghO blind man, thou has forgotten thy Beneficent Lord and thou fill thy belly like the traveler sitting at a shop.
Manmohan Singh (Punjabi)ਹੇ ਅੰਨ੍ਹੇ ਇਨਸਾਨ! ਤੂੰ ਆਪਣੇ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ ਅਤੇ ਹੱਟੀ ਉਤੇ ਬੈਠੇ ਮੁਸਾਫਰ ਦੀ ਤਰ੍ਹਾਂ ਆਪਣੇ ਢਿੱਡ ਨੂੰ ਭਰਦਾ ਹੈ।
Fareedkot Teekaਹੇ (ਅੰਧੁਲੇ) ਅਗ੍ਯਾਨੀ! ਪਦਾਰਥੋਂ ਕੇ ਦੇਵਨਹਾਰ ਪਰਮੇਸ੍ਵਰ ਕੋ ਬਿਸਾਰ ਦੀਆ ਹੈ ਔਰ ਏਹ ਪਦਾਰਥ ਸਾਥ ਨਹੀਂ। ਜਿਸ ਪ੍ਰਕਾਰ (ਸਫਰੀ) ਰਾਹੀ (ਹਾਟੁਲ) ਦੁਕਾਨ ਪੁਰ ਬੈਠ ਕੇ ਉਦਰ ਭਰ ਲੇਤਾ ਹੈ ਪਰੰਤੂ ਔਰ ਪਦਾਰਥ ਸਾਥ ਨਹੀਂ ਲੇ ਜਾਤਾ ਹੈ; ਵਾ ਜੈਸੇ ਪੇਟ ਵਾਸਤੇ (ਸਫਰੀ) ਮਦਾਰੀ ਖੇਡ ਪਾਵਤਾ ਹੈ, ਤੈਸੇ ਤੂੰ ਦੰਭ ਪਸਾਰਤਾ ਹੈਂ॥੧॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੂੰ ਸਾਰੇ ਪਦਾਰਥ ਦੇਣ ਵਾਲੇ ਪ੍ਰਭੂ ਨੂੰ ਭੁਲਾ ਦਿੱਤਾ ਹੈ, ਜਿਵੇਂ ਕੋਈ ਰਾਹੀ ਕਿਸੇ ਹੱਟੀ ਤੇ ਬੈਠ ਕੇ ਆਪਣਾ ਪੇਟ ਭਰੀ ਜਾਂਦਾ ਹੈ (ਤੇ, ਇਹ ਚੇਤਾ ਹੀ ਭੁਲਾ ਦੇਂਦਾ ਹੈ ਕਿ ਮੇਰਾ ਪੈਂਡਾ ਖੋਟਾ ਹੋ ਰਿਹਾ ਹੈ) ॥੧॥

ਪਦ ਅਰਥ ਅੰਧੁਲੇ = ਹੇ ਅੰਨ੍ਹੇ! ਸਫਰੀ = ਰਾਹੀ। ਉਦਰੁ = ਪੇਟ। ਬਹਿ = ਬਹਿ ਕੇ। ਹਾਟੁਲੀ = ਕਿਸੇ ਹੱਟੀ ਉੱਤੇ ॥੧॥

SikhNet (Spanish)Oh ciego tonto, te has olvidado del Dador. Y has llenado tu estómago como el viajero que se para a comer algo y se va de prisa, (1)

ਸਾਦ ਬਿਕਾਰ. ਬਿਕਾਰ ਝੂਠ ਰਸ; ਜਹ ਜਾਨੋ ਤਹ ਭੀਰ ਬਾਟੁਲੀ ॥

saad bikaar. bikaar jhootth ras; jeh jaano teh bheer baattulee |

Sant Singh KhalsaYou are entangled in the taste of false pleasures and corrupt sins; the path which you have to take is very narrow.
Manmohan SinghThou are involved in the relish of the false pleasures of worthless sins. Narrow is the path there where thou has to go.
Manmohan Singh (Punjabi)ਤੂੰ ਬੇਕਾਰ ਪਾਪਾਂ ਦੀਆਂ ਕੂੜੀਆਂ ਖੁਸ਼ੀਆਂ ਦੇ ਸੁਆਦ ਅੰਦਰ ਗਲਤਾਨ ਹੈ। ਤੰਗ ਹੈ ਰਸਤਾ ਜਿਥੇ ਤੂੰ ਜਾਣਾ ਹੈ।
Fareedkot Teekaਝੂਠੇ ਬਿਕਾਰੋਂ ਕੋ ਅਰਥਾਤ ਵਿਸ਼ਿਓਂ ਕੇ (ਬਿਕਾਰ) ਬ੍ਯਰਥ ਰਸੋਂ ਕੋ ਸ੍ਵਾਦੀਕ ਕਰ ਕੇ ਮਾਨਤਾ ਹੈ ਔਰ ਜਹਾਂ ਪ੍ਰਲੋਕ ਮੇਂ ਜਾਨਾ ਹੈ ਤਹਾਂ (ਭੀਰ ਬਾਟੁਲੀ) ਭੀੜੀ ਗਲੀ, ਭਾਵ ਰਸਤਾ ਹੈ; ਭਾਵ ਤਹਾਂ ਜਾਨੇ ਕੀ ਤੁਝ ਕੋ ਸੋਚ ਨਹੀਂ ਹੈ॥
Prof. Sahib Singhਹੇ ਮੂਰਖ! ਤੂੰ ਵਿਕਾਰਾਂ ਦੇ ਸੁਆਦਾਂ ਵਿਚ ਨਾਸਵੰਤ ਪਦਾਰਥਾਂ ਦੇ ਰਸਾਂ ਵਿਚ (ਮਸਤ ਹੈਂ) ਜਿੱਥੇ ਤੂੰ ਜਾਣਾ ਹੈ, ਉਹ ਰਸਤਾ (ਇਹਨਾਂ ਰਸਾਂ ਤੇ ਸੁਆਦਾਂ ਦੇ ਕਾਰਨ) ਔਖਾ ਹੁੰਦਾ ਜਾ ਰਿਹਾ ਹੈ।

ਪਦ ਅਰਥ ਸਾਦ = ਸੁਆਦ। ਜਹ = ਜਿੱਥੇ। ਭੀਰ = ਭੀੜੀ। ਬਾਟੁਲੀ = ਪਗਡੰਡੀ, ਵਾਟ।

SikhNet (Spanish)Te has enamorado de sabores falsos y malvados, pero el Sendero que uno toma en el más allá es muy estrecho y derecho.

ਕਹੁ ਨਾਨਕ. ਸਮਝੁ ਰੇ ਇਆਨੇ; ਆਜੁ ਕਾਲਿ ਖੁਲੑੈ ਤੇਰੀ ਗਾਂਠੁਲੀ ॥੨॥੩੮॥੬੧॥

kahu naanak. samajh re eaane; aaj kaal khulai teree gaantthulee |2|38|61|

Sant Singh KhalsaSays Nanak: figure it out, you ignorant fool! Today or tomorrow, the knot will be untied! ||2||38||61||
Manmohan SinghSays Nanak, chasten thyself, O ignorant man, today or tomorrow the knot of thy life shall be untied.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਆਪਣੇ ਆਪ ਨੂੰ ਸੁਧਾਰ, ਹੇ ਬੇਸਮਝ ਬੰਦੇ! ਅੱਜ ਜਾ ਭਲਕੇ, ਤੇਰੇ ਜੀਵਨ ਦੀ ਗੰਢ ਖੁਲ੍ਹ ਜਾਏਗੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਅਗਿਆਤ ਜੀਵ ਅਬ ਭੀ ਸਮਝ ਕਰ, ਆਜ ਕਾਲ ਤੇਰੇ ਪ੍ਰਾਨ ਅਪਾਨ ਕੀ ਗੰਢ ਖੁਲੇਗੀ॥੨॥੩੮॥੬੧॥☬ਗੁਰੋਂ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਮੂਰਖ! ਝਬਦੇ ਹੀ ਤੇਰੇ ਪ੍ਰਾਣਾਂ ਦੀ ਗੰਢ ਖੁਲ੍ਹ ਜਾਣੀ ਹੈ ॥੨॥੩੮॥੬੧॥

ਪਦ ਅਰਥ ਆਜ ਕਾਲਿ = ਅੱਜ ਭਲਕ, ਛੇਤੀ ਹੀ। ਗਾਂਠਲੀ = ਗੰਢ, ਪ੍ਰਾਣਾਂ ਦੀ ਗੰਢ ॥੨॥੩੮॥੬੧॥

SikhNet (Spanish)Dice Nanak, escucha oh tonto ignorante, el nudo que te amarra a la vida se romperá hoy o mañana. (2-38-61)
Answers quote the Granth verbatim with Ang citations. AI commentary is not Gurbani and not a religious ruling.